< ਯਸਾਯਾਹ 31 >
1 ੧ ਹਾਏ ਉਹਨਾਂ ਉੱਤੇ ਜਿਹੜੇ ਸਹਾਇਤਾ ਲਈ ਮਿਸਰ ਨੂੰ ਜਾਂਦੇ ਹਨ! ਅਤੇ ਘੋੜਿਆਂ ਉੱਤੇ ਆਸ ਰੱਖਦੇ ਹਨ, ਅਤੇ ਰਥਾਂ ਉੱਤੇ ਭਰੋਸਾ ਕਰਦੇ ਹਨ, ਇਸ ਲਈ ਕਿ ਉਹ ਬਥੇਰੇ ਹਨ, ਅਤੇ ਘੋੜ ਚੜ੍ਹਿਆਂ ਉੱਤੇ ਕਿ ਉਹ ਅੱਤ ਤਕੜੇ ਹਨ! ਪਰ ਇਸਰਾਏਲ ਦੇ ਪਵਿੱਤਰ ਪੁਰਖ ਵੱਲ ਨਹੀਂ ਤੱਕਦੇ, ਨਾ ਯਹੋਵਾਹ ਨੂੰ ਭਾਲਦੇ ਹਨ।
Væ qui descendunt in Ægyptum ad auxilium, in equis sperantes, et habentes fiduciam super quadrigis, quia multæ sunt; et super equitibus, quia prævalidi nimis; et non sunt confisi super Sanctum Israël, et Dominum non requisierunt!
2 ੨ ਪਰ ਯਹੋਵਾਹ ਵੀ ਅੱਤ ਬੁੱਧਵਾਨ ਹੈ ਅਤੇ ਬਿਪਤਾ ਲਿਆਵੇਗਾ, ਉਹ ਆਪਣੇ ਬਚਨ ਨਹੀਂ ਮੋੜੇਗਾ, ਪਰ ਉਹ ਬਦਕਾਰਾਂ ਦੇ ਘਰਾਣੇ ਦੇ ਵਿਰੁੱਧ, ਅਤੇ ਕੁਕਰਮੀਆਂ ਦੀ ਸਹਾਇਤਾ ਕਰਨ ਵਾਲਿਆਂ ਦੇ ਵਿਰੁੱਧ ਉੱਠੇਗਾ।
Ipse autem sapiens adduxit malum, et verba sua non abstulit; et consurget contra domum pessimorum, et contra auxilium operantium iniquitatem.
3 ੩ ਮਿਸਰੀ ਮਨੁੱਖ ਹੀ ਹਨ, ਪਰਮੇਸ਼ੁਰ ਨਹੀਂ! ਉਹਨਾਂ ਦੇ ਘੋੜੇ ਮਾਸ ਹਨ, ਰੂਹ ਨਹੀਂ! ਜਦ ਯਹੋਵਾਹ ਆਪਣਾ ਹੱਥ ਚੁੱਕੇਗਾ, ਤਾਂ ਸਹਾਇਕ ਠੇਡਾ ਖਾਵੇਗਾ ਅਤੇ ਸਹਾਇਤਾ ਲੈਣ ਵਾਲਾ ਡਿੱਗੇਗਾ, ਅਤੇ ਉਹ ਸਾਰੇ ਦੇ ਸਾਰੇ ਮਿਟ ਜਾਣਗੇ।
Ægyptus homo, et non deus; et equi eorum caro, et non spiritus; et Dominus inclinabit manum suam, et corruet auxiliator, et cadet cui præstatur auxilium, simulque omnes consumentur.
4 ੪ ਯਹੋਵਾਹ ਨੇ ਮੈਨੂੰ ਇਹ ਆਖਿਆ ਹੈ, ਜਿਵੇਂ ਬੱਬਰ ਸ਼ੇਰ ਜਾਂ ਜੁਆਨ ਬੱਬਰ ਸ਼ੇਰ ਆਪਣੇ ਸ਼ਿਕਾਰ ਉੱਤੇ ਘੂਰਦਾ ਹੈ, ਅਤੇ ਭਾਵੇਂ ਅਯਾਲੀਆਂ ਦੀ ਭੀੜ ਉਹ ਦੇ ਵਿਰੁੱਧ ਸੱਦੀ ਜਾਵੇ, ਤਾਂ ਵੀ ਉਹ ਉਹਨਾਂ ਦੇ ਸ਼ੋਰ ਤੋਂ ਨਹੀਂ ਡਰੇਗਾ, ਨਾ ਉਹਨਾਂ ਦੇ ਰੌਲ਼ੇ ਤੋਂ ਘਬਰਾਵੇਗਾ, ਉਸੇ ਤਰ੍ਹਾਂ ਹੀ ਸੈਨਾਂ ਦਾ ਯਹੋਵਾਹ ਉਤਰੇਗਾ, ਭਈ ਉਹ ਸੀਯੋਨ ਪਰਬਤ ਉੱਤੇ ਅਤੇ ਉਹ ਦੇ ਟਿੱਬੇ ਉੱਤੇ ਯੁੱਧ ਕਰੇ।
Quia hæc dicit Dominus ad me: Quomodo si rugiat leo et catulus leonis super prædam suam; et cum occurrerit ei multitudo pastorum, a voce eorum non formidabit, et a multitudine eorum non pavebit: sic descendet Dominus exercituum ut prælietur super montem Sion et super collem ejus.
5 ੫ ਖੰਭ ਫੈਲਾਏ ਹੋਏ ਪੰਛੀਆਂ ਵਾਂਗੂੰ, ਸੈਨਾਂ ਦਾ ਯਹੋਵਾਹ ਯਰੂਸ਼ਲਮ ਨੂੰ ਢੱਕ ਲਵੇਗਾ, ਉਹ ਆੜ ਦੇਵੇਗਾ ਅਤੇ ਛੁਡਾਵੇਗਾ, ਉਹ ਹੀ ਉਸ ਵਿੱਚੋਂ ਲੰਘੇਗਾ ਅਤੇ ਛੁਟਕਾਰਾ ਦੇਵੇਗਾ।
Sicut aves volantes, sic proteget Dominus exercituum Jerusalem, protegens et liberans, transiens et salvans.
6 ੬ ਹੇ ਇਸਰਾਏਲੀਓ, ਉਹ ਦੀ ਵੱਲ ਮੁੜੋ ਜਿਸ ਦਾ ਤੁਸੀਂ ਡਾਢਾ ਵਿਰੋਧ ਕੀਤਾ।
Convertimini, sicut in profundum recesseratis, filii Israël.
7 ੭ ਉਸ ਦਿਨ ਤਾਂ ਹਰੇਕ ਆਪਣੇ ਚਾਂਦੀ ਦੇ ਬੁੱਤਾਂ ਅਤੇ ਆਪਣੇ ਸੋਨੇ ਦੇ ਬੁੱਤਾਂ ਨੂੰ ਜਿਨ੍ਹਾਂ ਨੂੰ ਤੁਹਾਡਿਆਂ ਹੱਥਾਂ ਨੇ ਪਾਪ ਲਈ ਬਣਾਇਆ ਹੈ, ਤਿਆਗ ਦੇਵੇਗਾ।
In die enim illa abjiciet vir idola argenti sui, et idola auri sui, quæ fecerunt vobis manus vestræ in peccatum.
8 ੮ ਅੱਸ਼ੂਰ ਤਲਵਾਰ ਨਾਲ ਡਿੱਗੇਗਾ ਪਰ ਮਨੁੱਖ ਦੀ ਨਹੀਂ, ਸਗੋਂ ਇੱਕ ਤਲਵਾਰ ਜੋ ਆਦਮੀ ਦੀ ਨਹੀਂ, ਉਹ ਨੂੰ ਖਾਵੇਗੀ, ਉਹ ਤਲਵਾਰ ਦੀ ਧਾਰ ਤੋਂ ਨੱਠੇਗਾ, ਅਤੇ ਉਹ ਦੇ ਜੁਆਨ ਬੇਗਾਰੀ ਲਈ ਫੜ੍ਹੇ ਜਾਣਗੇ।
Et cadet Assur in gladio non viri, et gladius non hominis vorabit eum: et fugiet non a facie gladii, et juvenes ejus vectigales erunt.
9 ੯ ਉਹ ਦੀ ਚੱਟਾਨ ਭੈਅ ਨਾਲ ਡਿੱਗ ਜਾਵੇਗੀ, ਅਤੇ ਉਹ ਦੇ ਹਾਕਮ ਝੰਡੇ ਤੋਂ ਘਬਰਾ ਕੇ ਭੱਜ ਜਾਣਗੇ, ਯਹੋਵਾਹ ਦਾ ਵਾਕ ਹੈ, ਜਿਸ ਦੀ ਅੱਗ ਸੀਯੋਨ ਵਿੱਚ ਅਤੇ ਭੱਠੀ ਯਰੂਸ਼ਲਮ ਵਿੱਚ ਹੈ।
Et fortitudo ejus a terrore transibit, et pavebunt fugientes principes ejus, dixit Dominus: cujus ignis est in Sion et caminus ejus in Jerusalem.