< ਯਸਾਯਾਹ 3 >

1 ਹੁਣ ਵੇਖੋ! ਪ੍ਰਭੂ ਸੈਨਾਂ ਦਾ ਯਹੋਵਾਹ, ਯਰੂਸ਼ਲਮ ਤੇ ਯਹੂਦਾਹ ਤੋਂ ਆਸਰਾ ਤੇ ਸਹਾਰਾ ਲੈ ਜਾ ਰਿਹਾ ਹੈ, ਅਰਥਾਤ ਰੋਟੀ ਦਾ ਸਾਰਾ ਸਹਾਰਾ ਤੇ ਪਾਣੀ ਦਾ ਸਾਰਾ ਸਹਾਰਾ,
כי הנה האדון יהוה צבאות מסיר מירושלם ומיהודה משען ומשענה כל משען לחם וכל משען מים
2 ਸੂਰਬੀਰ ਤੇ ਯੋਧਾ, ਨਿਆਈਂ ਤੇ ਨਬੀ, ਫ਼ਾਲ ਪਾਉਣ ਵਾਲਾ ਤੇ ਬਜ਼ੁਰਗ,
גבור ואיש מלחמה שופט ונביא וקסם וזקן
3 ਪੰਜਾਹਾਂ ਸਿਪਾਹੀਆਂ ਦਾ ਸਰਦਾਰ ਤੇ ਰਈਸ, ਦਰਬਾਰੀ ਤੇ ਸਿਆਣਾ ਕਾਰੀਗਰ ਅਤੇ ਚਾਤਰ ਜਾਦੂਗਰ ਨੂੰ ਵੀ ਦੂਰ ਕਰ ਦੇਵੇਗਾ।
שר חמשים ונשוא פנים ויועץ וחכם חרשים ונבון לחש
4 ਤਾਂ ਮੈਂ ਮੁੰਡਿਆਂ ਨੂੰ ਉਹਨਾਂ ਦੇ ਹਾਕਮ ਬਣਾਵਾਂਗਾ, ਅਤੇ ਬੱਚੇ ਉਹਨਾਂ ਦੇ ਉੱਤੇ ਹਕੂਮਤ ਕਰਨਗੇ।
ונתתי נערים שריהם ותעלולים ימשלו בם
5 ਲੋਕ ਇੱਕ ਦੂਜੇ ਉੱਤੇ ਅਤੇ ਹਰੇਕ ਆਪਣੇ ਗੁਆਂਢੀ ਉੱਤੇ ਜ਼ੁਲਮ ਕਰੇਗਾ, ਜੁਆਨ ਬਜ਼ੁਰਗ ਦੀ, ਅਤੇ ਨੀਚ ਪਤਵੰਤੇ ਦੀ ਬੇਇੱਜ਼ਤੀ ਕਰੇਗਾ।
ונגש העם איש באיש ואיש ברעהו ירהבו הנער בזקן והנקלה בנכבד
6 ਕੋਈ ਮਨੁੱਖ ਆਪਣੇ ਪਿਤਾ ਦੇ ਘਰ ਵਿੱਚ ਆਪਣੇ ਭਰਾ ਨੂੰ ਫੜ੍ਹ ਕੇ ਆਖੇਗਾ, - ਤੇਰੇ ਕੋਲ ਚੋਗਾ ਹੈ, ਤੂੰ ਸਾਡਾ ਆਗੂ ਹੋ, ਅਤੇ ਇਹ ਉੱਜੜਿਆ ਹੋਇਆ ਢੇਰ ਤੇਰੇ ਹੱਥ ਦੇ ਹੇਠ ਹੋਵੇਗਾ।
כי יתפש איש באחיו בית אביו שמלה לכה קצין תהיה לנו והמכשלה הזאת תחת ידך
7 ਉਸ ਦਿਨ ਉਹ ਉੱਚੀ ਦੇ ਕੇ ਆਖੇਗਾ, ਮੈਂ ਪੱਟੀ ਬੰਨ੍ਹਣ ਵਾਲਾ ਨਹੀਂ ਹੋਵਾਂਗਾ, ਮੇਰੇ ਘਰ ਵਿੱਚ ਨਾ ਰੋਟੀ ਹੈ ਨਾ ਚੋਗਾ, ਤੁਸੀਂ ਮੈਨੂੰ ਲੋਕਾਂ ਦਾ ਆਗੂ ਨਾ ਠਹਿਰਾਓ!
ישא ביום ההוא לאמר לא אהיה חבש ובביתי אין לחם ואין שמלה לא תשימני קצין עם
8 ਯਰੂਸ਼ਲਮ ਤਾਂ ਠੇਡਾ ਖਾ ਗਿਆ, ਅਤੇ ਯਹੂਦਾਹ ਡਿੱਗ ਪਿਆ ਹੈ, ਕਿਉਂ ਜੋ ਉਹਨਾਂ ਦੀ ਬੋਲੀ ਤੇ ਉਹਨਾਂ ਦੇ ਕੰਮ ਯਹੋਵਾਹ ਦੇ ਵਿਰੁੱਧ ਹਨ, ਜੋ ਉਹ ਦੀਆਂ ਤੇਜਵਾਨ ਅੱਖਾਂ ਨੂੰ ਲਾਲ ਕਰਦੇ ਹਨ।
כי כשלה ירושלם ויהודה נפל כי לשונם ומעלליהם אל יהוה למרות עני כבודו
9 ਉਹਨਾਂ ਦੇ ਚਿਹਰੇ ਦਾ ਰੂਪ ਉਹਨਾਂ ਦੇ ਵਿਰੁੱਧ ਗਵਾਹੀ ਦਿੰਦਾ ਹੈ, ਅਤੇ ਉਹ ਆਪਣੇ ਆਪ ਨੂੰ ਸਦੂਮ ਵਾਂਗੂੰ ਪਰਗਟ ਕਰਦੇ ਹਨ, ਉਹ ਉਸ ਨੂੰ ਲੁਕਾਉਂਦੇ ਨਹੀਂ, - ਹਾਏ ਉਹਨਾਂ ਦੀ ਜਾਨ ਉੱਤੇ! ਉਹ ਆਪ ਹੀ ਆਪਣੇ ਉੱਤੇ ਬੁਰਿਆਈ ਲੈ ਆਉਂਦੇ ਹਨ।
הכרת פניהם ענתה בם וחטאתם כסדם הגידו לא כחדו אוי לנפשם כי גמלו להם רעה
10 ੧੦ ਧਰਮੀ ਨੂੰ ਆਖੋ ਕਿ ਉਨ੍ਹਾਂ ਦਾ ਭਲਾ ਹੋਵੇਗਾ, ਕਿਉਂ ਜੋ ਉਹ ਆਪਣੇ ਕੰਮ ਦਾ ਫਲ ਖਾਣਗੇ।
אמרו צדיק כי טוב כי פרי מעלליהם יאכלו
11 ੧੧ ਹਾਏ ਦੁਸ਼ਟ ਉੱਤੇ! ਉਹ ਦਾ ਬੁਰਾ ਹੋਵੇਗਾ, ਕਿਉਂ ਜੋ ਉਹ ਆਪਣੇ ਹੱਥ ਦਾ ਕੀਤਾ ਆਪ ਭੋਗੇਗਾ
אוי לרשע רע כי גמול ידיו יעשה לו
12 ੧੨ ਮੇਰੀ ਪਰਜਾ! ਬੱਚੇ ਉਹਨਾਂ ਉੱਤੇ ਅਨ੍ਹੇਰ ਕਰਦੇ, ਅਤੇ ਔਰਤਾਂ ਉਹਨਾਂ ਉੱਤੇ ਹਕੂਮਤ ਕਰਦੀਆਂ ਹਨ। ਮੇਰੀ ਪਰਜਾ! ਤੇਰੇ ਆਗੂ ਤੈਨੂੰ ਭਟਕਾਉਂਦੇ ਹਨ, ਅਤੇ ਤੇਰੇ ਸਿੱਧੇ ਮਾਰਗਾਂ ਨੂੰ ਮਿਟਾ ਦਿੰਦੇ ਹਨ।
עמי נגשיו מעולל ונשים משלו בו עמי מאשריך מתעים ודרך ארחתיך בלעו
13 ੧੩ ਯਹੋਵਾਹ ਮੁਕੱਦਮਾ ਲੜਨ ਲਈ ਆਪਣੇ ਸਥਾਨ ਤੇ ਹੈ, ਅਤੇ ਲੋਕਾਂ ਦਾ ਫ਼ੈਸਲਾ ਕਰਨ ਲਈ ਖੜ੍ਹਾ ਹੈ।
נצב לריב יהוה ועמד לדין עמים
14 ੧੪ ਯਹੋਵਾਹ ਆਪਣੀ ਪਰਜਾ ਦੇ ਬਜ਼ੁਰਗਾਂ ਅਤੇ ਆਗੂਆਂ ਦੇ ਵਿਰੁੱਧ ਨਿਆਂ ਲਈ ਆਉਂਦਾ ਹੈ, ਤੁਸੀਂ ਹੀ ਮੇਰੇ ਅੰਗੂਰੀ ਬਾਗ਼ ਨੂੰ ਚੱਟ ਕਰ ਲਿਆ ਹੈ, ਗਰੀਬਾਂ ਦੀ ਲੁੱਟ ਤੁਹਾਡੇ ਹੀ ਘਰਾਂ ਵਿੱਚ ਹੈ।
יהוה במשפט יבוא עם זקני עמו ושריו ואתם בערתם הכרם גזלת העני בבתיכם
15 ੧੫ ਸੈਨਾਂ ਦੇ ਪ੍ਰਭੂ ਯਹੋਵਾਹ ਦਾ ਵਾਕ ਹੈ, ਤੁਹਾਡਾ ਕੀ ਮਤਲਬ ਹੈ ਕਿ ਤੁਸੀਂ ਮੇਰੀ ਪਰਜਾ ਨੂੰ ਦਬਾਉਂਦੇ ਹੋ, ਅਤੇ ਗਰੀਬਾਂ ਨੂੰ ਰਗੜਦੇ ਹੋ?
מלכם (מה לכם) תדכאו עמי ופני עניים תטחנו נאם אדני יהוה צבאות
16 ੧੬ ਯਹੋਵਾਹ ਇਹ ਆਖਦਾ ਹੈ, ਇਸ ਲਈ ਕਿ ਸੀਯੋਨ ਦੀਆਂ ਧੀਆਂ ਹੰਕਾਰਨਾਂ ਹਨ, ਅਤੇ ਗਰਦਨ ਅਕੜਾ ਕੇ ਅਤੇ ਅੱਖਾਂ ਮਟਕਾ ਕੇ ਤੁਰਦੀਆਂ ਹਨ, ਅਤੇ ਠੁਮਕ-ਠੁਮਕ ਚਾਲ ਚੱਲਦੀਆਂ ਹਨ, ਅਤੇ ਪੈਰਾਂ ਵਿੱਚ ਘੁੰਗਰੂ ਛਣਕਾਉਂਦੀਆਂ ਹਨ,
ויאמר יהוה יען כי גבהו בנות ציון ותלכנה נטוות (נטויות) גרון ומשקרות עינים הלוך וטפף תלכנה וברגליהם תעכסנה
17 ੧੭ ਹੁਣ ਪ੍ਰਭੂ ਸੀਯੋਨ ਦੀਆਂ ਧੀਆਂ ਦਾ ਸਿਰ ਗੰਜਾ ਕਰ ਦੇਵੇਗਾ ਅਤੇ ਯਹੋਵਾਹ ਉਹਨਾਂ ਦੇ ਸਰੀਰ ਨੰਗੇ ਕਰ ਦੇਵੇਗਾ।
ושפח אדני קדקד בנות ציון ויהוה פתהן יערה
18 ੧੮ ਉਸ ਦਿਨ ਪ੍ਰਭੂ ਉਹਨਾਂ ਦੀਆਂ ਪਜੇਬਾਂ ਦੀ ਸਜਾਵਟ, ਅਤੇ ਜਾਲੀਆਂ ਤੇ ਚੰਦਨਹਾਰ ਲੈ ਜਾਵੇਗਾ,
ביום ההוא יסיר אדני את תפארת העכסים והשביסים--והשהרנים
19 ੧੯ ਛੁਮਕੇ, ਛਣਕੰਗਣ, ਘੁੰਡ,
הנטפות והשירות והרעלות
20 ੨੦ ਚੌਂਕ, ਕੰਗਣ, ਪਟਕੇ, ਅਤਰਦਾਨੀਆਂ, ਚੌਂਕੀਆਂ,
הפארים והצעדות והקשרים ובתי הנפש והלחשים
21 ੨੧ ਅਤੇ ਮੁੰਦਰੀਆਂ ਤੇ ਨੱਥਾਂ,
הטבעות ונזמי האף
22 ੨੨ ਰਾਖਵੇਂ ਕੱਪੜੇ, ਚੱਦਰਾਂ, ਦੁਪੱਟੇ ਅਤੇ ਖੀਸੇ,
המחלצות והמעטפות והמטפחות והחריטים
23 ੨੩ ਆਰਸੀਆਂ, ਮਲਮਲ, ਸਾਫ਼ੇ ਅਤੇ ਬੁਰਕੇ, ਇਨ੍ਹਾਂ ਸਾਰਿਆਂ ਦੀ ਸ਼ੋਭਾ ਦੂਰ ਕਰੇਗਾ।
והגלינים והסדינים והצניפות והרדידים
24 ੨੪ ਅਤੇ ਅਜਿਹਾ ਹੋਵੇਗਾ ਕਿ ਸੁਗੰਧ ਦੇ ਥਾਂ ਸੜਿਆਂਧ ਹੋਵੇਗੀ, ਪਟਕੇ ਦੀ ਥਾਂ ਰੱਸੀ, ਮੀਢੀਆਂ ਦੇ ਥਾਂ ਗੰਜ, ਚੋਲੀ ਦੇ ਥਾਂ ਟਾਟ ਦੀ ਪੇਟੀ, ਸੁਹੱਪਣ ਦੇ ਥਾਂ ਦਾਗ ਹੋਣਗੇ।
והיה תחת בשם מק יהיה ותחת חגורה נקפה ותחת מעשה מקשה קרחה ותחת פתיגיל מחגרת שק כי תחת יפי
25 ੨੫ ਤੇਰੇ ਪੁਰਖ ਤਲਵਾਰ ਨਾਲ, ਅਤੇ ਤੇਰੇ ਸੂਰਮੇ ਯੁੱਧ ਵਿੱਚ ਡਿੱਗਣਗੇ।
מתיך בחרב יפלו וגבורתך במלחמה
26 ੨੬ ਸਿਯੋਨ ਸ਼ਹਿਰ ਦੇ ਫਾਟਕ ਵਿਰਲਾਪ ਤੇ ਸੋਗ ਕਰਨਗੇ, ਅਤੇ ਉਹ ਲੁੱਟ-ਪੁੱਟ ਹੋ ਕੇ ਉਹ ਹੇਠਾਂ ਬੈਠੇਗੀ।
ואנו ואבלו פתחיה ונקתה לארץ תשב

< ਯਸਾਯਾਹ 3 >