< ਯਸਾਯਾਹ 27 >

1 ਉਸ ਦਿਨ ਯਹੋਵਾਹ ਆਪਣੀ ਤਿੱਖੀ, ਵੱਡੀ ਤੇ ਤਕੜੀ ਤਲਵਾਰ ਨਾਲ ਲਿਵਯਾਥਾਨ ਨੱਠਣ ਵਾਲੇ ਸੱਪ ਉੱਤੇ ਅਰਥਾਤ ਲਿਵਯਾਥਾਨ ਕੁੰਡਲੀਦਾਰ ਸੱਪ ਉੱਤੇ ਸਜ਼ਾ ਲਾਵੇਗਾ ਅਤੇ ਉਸ ਅਜਗਰ ਨੂੰ ਜਿਹੜਾ ਸਮੁੰਦਰ ਵਿੱਚ ਹੈ ਘਾਤ ਕਰੇਗਾ।
ביום ההוא יפקד יהוה בחרבו הקשה והגדולה והחזקה על לויתן נחש ברח ועל לויתן נחש עקלתון והרג את התנין אשר בים׃
2 ਉਸ ਦਿਨ ਇੱਕ ਸੋਹਣੇ ਫਲਦਾਰ ਅੰਗੂਰੀ ਬਾਗ਼, ਲਈ ਮਿੱਠਾ ਗੀਤ ਗਾਇਓ!
ביום ההוא כרם חמד ענו לה׃
3 ਮੈਂ ਯਹੋਵਾਹ ਉਹ ਦਾ ਰਾਖ਼ਾ ਹਾਂ, ਮੈਂ ਉਹ ਨੂੰ ਹਰ ਦਮ ਸਿੰਜਦਾ ਰਹਾਂਗਾ, ਕਿਤੇ ਅਜਿਹਾ ਨਾ ਹੋਵੇ ਕਿ ਕੋਈ ਉਹ ਦਾ ਨੁਕਸਾਨ ਕਰੇ, ਮੈਂ ਰਾਤ-ਦਿਨ ਉਹ ਦੀ ਰਾਖੀ ਕਰਾਂਗਾ।
אני יהוה נצרה לרגעים אשקנה פן יפקד עליה לילה ויום אצרנה׃
4 ਮੈਨੂੰ ਗੁੱਸਾ ਨਹੀਂ। ਜੇਕਰ ਕੰਡੇ ਅਤੇ ਕੰਡਿਆਲੇ ਮੇਰੇ ਵਿਰੁੱਧ ਲੜਾਈ ਵਿੱਚ ਹੁੰਦੇ! ਮੈਂ ਉਨ੍ਹਾਂ ਦੇ ਉੱਤੇ ਚੜ੍ਹਾਈ ਕਰਦਾ, ਮੈਂ ਉਨ੍ਹਾਂ ਨੂੰ ਇਕੱਠੇ ਸਾੜ ਸੁੱਟਦਾ।
חמה אין לי מי יתנני שמיר שית במלחמה אפשעה בה אציתנה יחד׃
5 ਜਾਂ ਉਹ ਮੇਰੀ ਓਟ ਨੂੰ ਤਕੜੇ ਹੋ ਕੇ ਫੜ੍ਹਨ, ਉਹ ਮੇਰੇ ਨਾਲ ਸੁਲਾਹ ਕਰਨ, ਹਾਂ, ਮੇਰੇ ਨਾਲ ਸੁਲਾਹ ਕਰਨ।
או יחזק במעוזי יעשה שלום לי שלום יעשה לי׃
6 ਆਉਣ ਵਾਲਿਆਂ ਸਮਿਆਂ ਵਿੱਚ ਯਾਕੂਬ ਜੜ੍ਹ ਫੜ੍ਹੇਗਾ, ਇਸਰਾਏਲ ਫੁੱਟੇਗਾ ਅਤੇ ਫੁੱਲੇਗਾ, ਅਤੇ ਜਗਤ ਨੂੰ ਫਲ ਨਾਲ ਭਰ ਦੇਵੇਗਾ।
הבאים ישרש יעקב יציץ ופרח ישראל ומלאו פני תבל תנובה׃
7 ਕੀ ਉਸ ਨੇ ਉਹਨਾਂ ਨੂੰ ਅਜਿਹਾ ਮਾਰਿਆ, ਜਿਵੇਂ ਉਸ ਨੇ ਉਹਨਾਂ ਦੇ ਮਾਰਨ ਵਾਲਿਆਂ ਨੂੰ ਮਾਰਿਆ? ਜਾਂ ਕੀ ਉਹ ਉਸ ਤਰ੍ਹਾਂ ਵੱਢੇ ਗਏ, ਜਿਵੇਂ ਉਹਨਾਂ ਦੇ ਵੱਢਣ ਵਾਲੇ ਵੱਢੇ ਗਏ?
הכמכת מכהו הכהו אם כהרג הרגיו הרג׃
8 ਜਦ ਤੂੰ ਉਹਨਾਂ ਨੂੰ ਕੱਢਿਆ ਤਾਂ ਤੂੰ ਗਿਣ-ਗਿਣ ਕੇ ਉਹਨਾਂ ਨੂੰ ਦੁੱਖ ਦਿੱਤਾ, ਉਹ ਨੇ ਉਹਨਾਂ ਨੂੰ ਪੂਰਬੀ ਹਵਾ ਦੇ ਦਿਨ ਵਿੱਚ ਆਪਣੀ ਤੇਜ਼ ਹਨੇਰੀ ਨਾਲ ਉਡਾ ਦਿੱਤਾ।
בסאסאה בשלחה תריבנה הגה ברוחו הקשה ביום קדים׃
9 ਇਸ ਲਈ ਇਹ ਦੇ ਨਾਲ ਯਾਕੂਬ ਦੀ ਬਦੀ ਦਾ ਪ੍ਰਾਸਚਿਤ ਹੋਵੇਗਾ, ਅਤੇ ਉਹ ਦੇ ਪਾਪ ਦੇ ਦੂਰ ਹੋਣ ਦਾ ਸਾਰਾ ਫਲ ਹੋਵੇਗਾ ਕਿ ਉਹ ਜਗਵੇਦੀ ਦੇ ਸਾਰੇ ਪੱਥਰ ਚੂਰ-ਚੂਰ ਕੀਤੇ ਹੋਏ ਚੂਨੇ ਦੇ ਪੱਥਰਾਂ ਵਾਂਗੂੰ ਕਰਨਗੇ, ਅਤੇ ਨਾ ਅਸ਼ੇਰਾਹ ਦੀਆਂ ਮੂਰਤਾਂ ਨਾ ਸੂਰਜ ਥੰਮ੍ਹ ਖੜ੍ਹੇ ਰਹਿਣਗੇ।
לכן בזאת יכפר עון יעקב וזה כל פרי הסר חטאתו בשומו כל אבני מזבח כאבני גר מנפצות לא יקמו אשרים וחמנים׃
10 ੧੦ ਗੜ੍ਹ ਵਾਲਾ ਸ਼ਹਿਰ ਤਾਂ ਸੁਨਸਾਨ ਹੈ, ਉਹ ਇੱਕ ਛੱਡਿਆ ਹੋਇਆ ਨਿਵਾਸ, ਉਜਾੜ ਵਾਂਗੂੰ ਤਿਆਗਿਆ ਹੋਇਆ ਹੈ, - ਉੱਥੇ ਵੱਛਾ ਚਰੇਗਾ, ਉੱਥੇ ਉਹ ਬੈਠੇਗਾ ਅਤੇ ਉਹ ਦੀਆਂ ਟਹਿਣੀਆਂ ਨੂੰ ਖਾ ਜਾਵੇਗਾ।
כי עיר בצורה בדד נוה משלח ונעזב כמדבר שם ירעה עגל ושם ירבץ וכלה סעפיה׃
11 ੧੧ ਜਦ ਉਹ ਦੇ ਟਹਿਣੇ ਸੁੱਕ ਜਾਣ ਤਾਂ ਉਹ ਤੋੜੇ ਜਾਣਗੇ, ਔਰਤਾਂ ਆ ਕੇ ਉਹਨਾਂ ਨੂੰ ਅੱਗ ਲਾਉਣਗੀਆਂ। ਉਹ ਤਾਂ ਬੁੱਧਹੀਣ ਲੋਕ ਹਨ, ਇਸ ਲਈ ਉਹਨਾਂ ਦਾ ਕਰਤਾ ਉਹਨਾਂ ਉੱਤੇ ਰਹਮ ਨਾ ਕਰੇਗਾ, ਨਾ ਉਹਨਾਂ ਦਾ ਰਚਣ ਵਾਲਾ ਉਹਨਾਂ ਉੱਤੇ ਕਿਰਪਾ ਕਰੇਗਾ।
ביבש קצירה תשברנה נשים באות מאירות אותה כי לא עם בינות הוא על כן לא ירחמנו עשהו ויצרו לא יחננו׃
12 ੧੨ ਉਸ ਦਿਨ ਅਜਿਹਾ ਹੋਵੇਗਾ ਕਿ ਯਹੋਵਾਹ ਦਰਿਆ ਦੇ ਵਹਾ ਤੋਂ ਲੈ ਕੇ ਮਿਸਰ ਦੇ ਨਾਲੇ ਤੱਕ ਆਪਣਾ ਅੰਨ ਝਾੜ ਦੇਵੇਗਾ, ਅਤੇ ਹੇ ਇਸਰਾਏਲੀਓ, ਤੁਸੀਂ ਇੱਕ-ਇੱਕ ਕਰਕੇ ਇਕੱਠੇ ਕੀਤੇ ਜਾਓਗੇ।
והיה ביום ההוא יחבט יהוה משבלת הנהר עד נחל מצרים ואתם תלקטו לאחד אחד בני ישראל׃
13 ੧੩ ਉਸ ਦਿਨ ਵੱਡੀ ਤੁਰ੍ਹੀ ਫੂਕੀ ਜਾਵੇਗੀ, ਅਤੇ ਜਿਹੜੇ ਅੱਸ਼ੂਰ ਦੇਸ ਵਿੱਚ ਨਾਸ ਹੋਣ ਵਾਲੇ ਸਨ, ਅਤੇ ਜਿਹੜੇ ਮਿਸਰ ਦੇਸ ਵਿੱਚ ਜ਼ਬਰਦਸਤੀ ਭੇਜੇ ਗਏ ਸਨ, ਉਹ ਆਉਣਗੇ, ਅਤੇ ਯਰੂਸ਼ਲਮ ਵਿੱਚ ਪਵਿੱਤਰ ਪਰਬਤ ਉੱਤੇ ਯਹੋਵਾਹ ਨੂੰ ਮੱਥਾ ਟੇਕਣਗੇ।
והיה ביום ההוא יתקע בשופר גדול ובאו האבדים בארץ אשור והנדחים בארץ מצרים והשתחוו ליהוה בהר הקדש בירושלם׃

< ਯਸਾਯਾਹ 27 >