< ਯਸਾਯਾਹ 25 >
1 ੧ ਹੇ ਯਹੋਵਾਹ, ਤੂੰ ਮੇਰਾ ਪਰਮੇਸ਼ੁਰ ਹੈਂ, ਮੈਂ ਤੈਨੂੰ ਵਡਿਆਵਾਂਗਾ, ਮੈਂ ਤੇਰੇ ਨਾਮ ਨੂੰ ਸਲਾਹਾਂਗਾ, ਕਿਉਂ ਜੋ ਤੂੰ ਅਚਰਜ਼ ਕੰਮ ਕੀਤੇ ਹਨ, ਪ੍ਰਾਚੀਨ ਸਮੇਂ ਤੋਂ ਤੇਰੀਆਂ ਯੋਜਨਾਵਾਂ ਵਫ਼ਾਦਾਰੀ ਅਤੇ ਸਚਿਆਈ ਦੀਆਂ ਹਨ!
O LORD, thou [art] my God; I will exalt thee, I will praise thy name; for thou hast done wonderful [things]; [thy] counsels of old [are] faithfulness [and] truth.
2 ੨ ਤੂੰ ਤਾਂ ਸ਼ਹਿਰ ਨੂੰ ਮਲਬਾ ਅਤੇ ਗੜ੍ਹ ਵਾਲੇ ਨਗਰ ਨੂੰ ਖੰਡਰ ਬਣਾ ਦਿੱਤਾ ਹੈ, ਪਰਦੇਸੀਆਂ ਦਾ ਮਹਿਲ ਹੁਣ ਸ਼ਹਿਰ ਨਹੀਂ ਰਿਹਾ, ਉਹ ਸਦਾ ਲਈ ਫੇਰ ਉਸਾਰਿਆ ਨਾ ਜਾਵੇਗਾ।
For thou hast made of a city a heap; [of] a fortified city a ruin: a palace of strangers to be no city; it shall never be built.
3 ੩ ਇਸ ਲਈ ਬਲਵੰਤ ਲੋਕ ਤੇਰੀ ਮਹਿਮਾ ਕਰਨਗੇ, ਡਰਾਉਣੀਆਂ ਕੌਮਾਂ ਦਾ ਨਗਰ ਤੇਰੇ ਤੋਂ ਡਰੇਗਾ।
Therefore shall the strong people glorify thee, the city of the terrible nations shall fear thee.
4 ੪ ਤੂੰ ਤਾਂ ਗਰੀਬ ਲਈ ਗੜ੍ਹ ਹੋਇਆ, ਕੰਗਾਲ ਲਈ ਉਹ ਦੇ ਕਸ਼ਟ ਵਿੱਚ ਵੀ ਗੜ੍ਹ, ਵਾਛੜ ਤੋਂ ਪਨਾਹ, ਗਰਮੀ ਤੋਂ ਸਾਯਾ, ਕਿਉਂ ਜੋ ਡਰਾਉਣਿਆਂ ਦੀ ਫੂਕ ਕੰਧ ਉੱਪਰ ਦੀ ਵਾਛੜ ਵਾਂਗੂੰ ਹੈ।
For thou hast been a defense to the poor, a defense to the needy in his distress, a refuge from the storm, a shade from the heat, when the blast of the terrible ones [is] as a storm [against] the wall.
5 ੫ ਸੁੱਕੇ ਥਾਂ ਦੀ ਗਰਮੀ ਵਾਂਗੂੰ ਤੂੰ ਪਰਦੇਸੀਆਂ ਦੇ ਰੌਲ਼ੇ ਨੂੰ ਬੰਦ ਕਰ ਦੇਵੇਂਗਾ, ਜਿਵੇਂ ਗਰਮੀ ਬੱਦਲ ਦੇ ਸਾਯੇ ਨਾਲ, ਉਸੇ ਤਰ੍ਹਾਂ ਜ਼ਾਲਮਾਂ ਦਾ ਭਜਨ ਧੀਮਾ ਹੋ ਜਾਵੇਗਾ।
Thou wilt bring down the noise of strangers, as the heat in a dry place; [even] the heat with the shade of a cloud: the branch of the terrible ones shall be brought low.
6 ੬ ਇਸੇ ਪਰਬਤ ਤੇ ਸੈਨਾਂ ਦਾ ਯਹੋਵਾਹ ਸਾਰਿਆਂ ਲੋਕਾਂ ਲਈ ਮੋਟੀਆਂ ਵਸਤਾਂ ਦੀ ਦਾਵਤ ਕਰੇਗਾ, ਪੁਰਾਣੀਆਂ ਮਧਾਂ ਦੀ ਦਾਵਤ, ਗੁੱਦੇ ਸਮੇਤ ਮੋਟੀਆਂ ਵਸਤਾਂ, ਛਾਣੀਆਂ ਹੋਈਆਂ ਪੁਰਾਣੀਆਂ ਮਧਾਂ ਦੀ ਦਾਵਤ।
And on this mountain will the LORD of hosts make to all people a feast of fat things, a feast of wines on the lees, of fat things full of marrow, of wines on the lees well refined.
7 ੭ ਅਤੇ ਇਸ ਪਰਬਤ ਤੇ ਉਸ ਪੜਦੇ ਨੂੰ ਨਾਸ ਕਰੇਗਾ, ਉਸ ਪੜਦੇ ਨੂੰ ਜਿਹੜਾ ਸਾਰਿਆਂ ਲੋਕਾਂ ਉੱਤੇ ਪਿਆ ਹੈ, ਨਾਲੇ ਉਸ ਕੱਜਣ ਨੂੰ ਜਿਹੜਾ ਸਾਰੀਆਂ ਕੌਮਾਂ ਉੱਤੇ ਲਟਕਦਾ ਹੈ।
And he will destroy on this mountain the face of the covering cast over all people, and the vail [that is] spread over all nations.
8 ੮ ਉਹ ਮੌਤ ਨੂੰ ਸਦਾ ਲਈ ਨਿਗਲ ਲਵੇਗਾ, ਅਤੇ ਪ੍ਰਭੂ ਯਹੋਵਾਹ ਸਾਰੀਆਂ ਅੱਖਾਂ ਤੋਂ ਹੰਝੂ ਪੂੰਝ ਸੁੱਟੇਗਾ, ਅਤੇ ਆਪਣੀ ਪਰਜਾ ਦੀ ਬਦਨਾਮੀ ਨੂੰ ਸਾਰੀ ਧਰਤੀ ਦੇ ਉੱਤੋਂ ਦੂਰ ਕਰ ਦੇਵੇਗਾ, ਕਿਉਂਕਿ ਇਹ ਯਹੋਵਾਹ ਦਾ ਵਾਕ ਹੈ।
He will swallow up death in victory; and the Lord GOD will wipe away tears from off all faces; and the rebuke of his people will he remove from all the earth: for the LORD hath spoken [it].
9 ੯ ਉਸ ਦਿਨ ਆਖਿਆ ਜਾਵੇਗਾ, ਵੇਖੋ, ਇਹ ਸਾਡਾ ਪਰਮੇਸ਼ੁਰ ਹੈ, ਅਸੀਂ ਉਹ ਨੂੰ ਉਡੀਕਦੇ ਸੀ, ਕਿ ਉਹ ਸਾਨੂੰ ਬਚਾਵੇਗਾ - ਇਹ ਯਹੋਵਾਹ ਹੈ, ਅਸੀਂ ਉਹ ਨੂੰ ਉਡੀਕਦੇ ਸੀ, ਅਸੀਂ ਉਹ ਦੀ ਮੁਕਤੀ ਵਿੱਚ ਖੁਸ਼ੀ ਮਨਾਈਏ ਅਤੇ ਅਨੰਦ ਕਰੀਏ।
And it shall be said in that day, Lo, this [is] our God; we have waited for him, and he will save us: this is the LORD, we have waited for him, we will be glad and rejoice in his salvation.
10 ੧੦ ਕਿਉਂ ਜੋ ਯਹੋਵਾਹ ਦਾ ਹੱਥ ਇਸ ਪਰਬਤ ਉੱਤੇ ਠਹਿਰੇਗਾ, ਮੋਆਬ ਆਪਣੇ ਥਾਂ ਵਿੱਚ ਇਸ ਤਰ੍ਹਾਂ ਮਿੱਧਿਆ ਜਾਵੇਗਾ, ਜਿਵੇਂ ਤੂੜੀ ਰੂੜੀ ਦੇ ਟੋਏ ਵਿੱਚ,
For on this mountain shall the hand of the LORD rest, and Moab shall be trodden down under him, even as straw is trodden down for the dunghill.
11 ੧੧ ਅਤੇ ਉਹ ਉਸ ਦੇ ਵਿਚਕਾਰ ਆਪਣੇ ਹੱਥ ਮਾਰੇਗਾ, ਜਿਵੇਂ ਤੈਰਾਕ ਆਪਣੇ ਹੱਥ ਤੈਰਨ ਲਈ ਮਾਰਦਾ ਹੈ, ਪਰ ਉਹ ਉਸ ਦੇ ਘਮੰਡ ਨੂੰ, ਉਸ ਦੇ ਹੱਥਾਂ ਦੀ ਚਲਾਕੀ ਸਮੇਤ ਨੀਵਾਂ ਕਰ ਦੇਵੇਗਾ।
And he will spread forth his hands in the midst of them, as he that swimmeth spreadeth forth [his hands] to swim: and he will bring down their pride together with the spoils of their hands.
12 ੧੨ ਸ਼ਹਿਰਪਨਾਹ ਦੇ ਉੱਚੇ ਬੁਰਜ਼ਾਂ ਨੂੰ ਉਹ ਝੁਕਾ ਦੇਵੇਗਾ, ਨੀਵਾਂ ਕਰੇਗਾ ਅਤੇ ਧਰਤੀ ਤੱਕ ਸਗੋਂ ਖ਼ਾਕ ਤੱਕ ਲਾਹ ਦੇਵੇਗਾ।
And the fortress of the high fort of thy walls will he bring down, lay low, [and] bring to the ground, [even] to the dust.