< ਯਸਾਯਾਹ 23 >
1 ੧ ਸੂਰ ਦੇ ਵਿਖੇ ਅਗੰਮ ਵਾਕ, - ਹੇ ਤਰਸ਼ੀਸ਼ ਸ਼ਹਿਰ ਦੇ ਬੇੜਿਓ, ਧਾਹਾਂ ਮਾਰੋ! ਕਿਉਂ ਜੋ ਉਹ ਉੱਜੜਿਆ ਹੋਇਆ ਹੈ, ਨਾ ਕੋਈ ਘਰ ਹੈ ਨਾ ਕੋਈ ਲਾਂਘਾ, ਕਿੱਤੀਮ ਦੇ ਦੇਸ ਤੋਂ ਇਹ ਗੱਲ ਉਨ੍ਹਾਂ ਦੇ ਲਈ ਪਰਗਟ ਹੋਈ।
Et Udsagn om Tyrus. Jamrer, I Tarsisskibe, eders Fæstning er i Grus! De faar det at vide paa Vejen fra Kyperns Land.
2 ੨ ਹੇ ਕੰਢੇ ਦੇ ਵਾਸੀਓ, ਚੁੱਪ ਰਹੋ, ਜਿਨ੍ਹਾਂ ਨੂੰ ਸਮੁੰਦਰ ਪਾਰ ਜਾਣ ਵਾਲੇ ਸੀਦੋਨ ਦੇ ਵਪਾਰੀਆਂ ਨੇ ਧਨ ਨਾਲ ਭਰ ਦਿੱਤਾ।
Det er ude med Kystlandets Folk, med Zidons Købmænd, hvis Sendebud for over Havet,
3 ੩ ਬਹੁਤਿਆਂ ਪਾਣੀਆਂ ਦੇ ਕਾਰਨ ਸ਼ਿਹੋਰ ਦਾ ਅੰਨ, ਅਤੇ ਨੀਲ ਨਦੀ ਦੇ ਨੇੜੇ ਦੀ ਫ਼ਸਲ ਦੀ ਉਹ ਦੀ ਆਮਦਨ ਸੀ, ਅਤੇ ਉਹ ਕੌਮਾਂ ਦੀ ਮੰਡੀ ਹੋਇਆ।
de mange Vande, hvis Indkomst var Sjihors Sæd, hvis Vinding Alverdens Varer.
4 ੪ ਹੇ ਸੀਦੋਨ, ਲਾਜ ਖਾਹ! ਕਿਉਂ ਜੋ ਸਮੁੰਦਰ ਨੇ, ਅਰਥਾਤ ਸਮੁੰਦਰ ਦੇ ਗੜ੍ਹ ਨੇ ਆਖਿਆ, ਕਿ ਮੈਨੂੰ ਪੀੜਾਂ ਨਹੀਂ ਲੱਗੀਆਂ, ਨਾ ਮੈਂ ਜਣੀ, ਨਾ ਜੁਆਨਾਂ ਨੂੰ ਪਾਲਿਆ, ਨਾ ਕੁਆਰੀਆਂ ਨੂੰ ਪੋਸਿਆ।
Skam faa du, Zidon, thi Havet siger: »Jeg har ikke haft Veer, jeg fødte ikke, ej har jeg fostret Ynglinge, opfødt Jomfruer!«
5 ੫ ਜਦ ਇਹ ਖ਼ਬਰ ਮਿਸਰ ਨੂੰ ਮਿਲੇਗੀ, ਤਾਂ ਉਹ ਸੂਰ ਦੀ ਖ਼ਬਰ ਉੱਤੇ ਤੜਫ਼ਣਗੇ।
Naar Rygtet naar Ægypten, skælver de ved Rygtet om Tyrus.
6 ੬ ਤਰਸ਼ੀਸ਼ ਵੱਲ ਦੀ ਲੰਘੋ, ਹੇ ਕੰਢੇ ਦੇ ਵਾਸੀਓ, ਧਾਹਾਂ ਮਾਰੋ!
Drag over til Tarsis og jamrer, I Kystlandets Folk!
7 ੭ ਭਲਾ, ਇਹ ਤੁਹਾਡਾ ਅਨੰਦਮਈ ਨਗਰ ਹੈ, ਜਿਹ ਦਾ ਅਰੰਭ ਪ੍ਰਾਚੀਨ ਸਮੇਂ ਵਿੱਚ ਹੋਇਆ, ਜਿਹ ਦੇ ਪੈਰ ਉਹ ਨੂੰ ਦੂਰ-ਦੂਰ ਵੱਸਣ ਲਈ ਲੈ ਗਏ ਸਨ?
Er det eders jublende By fra Urtids Dage, hvis Fødder førte den viden om som Gæst?
8 ੮ ਸੂਰ ਜਿਹੜਾ ਰਾਜਿਆਂ ਦੇ ਸਿਰਾਂ ਉੱਤੇ ਮੁਕਟ ਰੱਖਣ ਵਾਲਾ ਹੈ, ਜਿਸ ਦੇ ਵਪਾਰੀ ਹਾਕਮ ਹਨ ਅਤੇ ਜਿਸ ਦੇ ਸੌਦਾਗਰ ਧਰਤੀ ਉੱਤੇ ਆਦਰਯੋਗ ਹਨ, ਉਸ ਦੇ ਵਿਰੁੱਧ ਕਿਸ ਨੇ ਇਹ ਠਾਣਿਆ ਹੈ?
Hvo satte sig dette for mod det kronede Tyrus, hvis Købmænd var Fyrster, hvis Kræmmere Jordens Adel?
9 ੯ ਸੈਨਾਂ ਦੇ ਯਹੋਵਾਹ ਨੇ ਇਹ ਠਾਣਿਆ ਹੈ, ਤਾਂ ਜੋ ਹੰਕਾਰ ਦੀ ਸਾਰੀ ਸਜਾਵਟ ਨੂੰ ਗੰਦਾ ਕਰੇ, ਅਤੇ ਧਰਤੀ ਦੇ ਸਾਰੇ ਪਤਵੰਤਾਂ ਨੂੰ ਬੇਪਤ ਕਰੇ।
Det gjorde Hærskarers HERRE for at vanære Hovmod, skænde al Stolthed, al Jordens Adel.
10 ੧੦ ਨੀਲ ਦਰਿਆ ਵਾਂਗੂੰ ਆਪਣੇ ਦੇਸ ਨੂੰ ਲੰਘ ਜਾ, ਹੇ ਤਰਸ਼ੀਸ਼ ਦੀ ਧੀਏ, ਹੁਣ ਕੋਈ ਰੋਕ ਨਹੀਂ!
Græd, I Tarsisskibe, Havn er der ikke mer!
11 ੧੧ ਉਹ ਨੇ ਆਪਣਾ ਹੱਥ ਸਮੁੰਦਰ ਉੱਤੇ ਪਸਾਰਿਆ ਹੈ, ਉਹ ਨੇ ਰਾਜਾਂ ਨੂੰ ਹਿਲਾਇਆ ਹੈ, ਯਹੋਵਾਹ ਨੇ ਕਨਾਨ ਦੇ ਵਿਖੇ ਹੁਕਮ ਦਿੱਤਾ ਹੈ ਕਿ ਉਹ ਦੇ ਗੜ੍ਹ ਨਾਸ ਹੋ ਜਾਣ।
Han udrakte Haanden mod Havet, rystede Riger, HERREN samled Folk for at jævne Kana'ans Fæstninger.
12 ੧੨ ਉਸ ਨੇ ਆਖਿਆ, ਹੇ ਸੀਦੋਨ ਦੀ ਦੁਖਿਆਰੀਏ ਕੁਆਰੀਏ ਧੀਏ, ਤੂੰ ਫੇਰ ਕਦੇ ਖੁਸ਼ ਨਾ ਹੋਵੇਂਗੀ, ਉੱਠ ਕਿੱਤੀਮ ਨੂੰ ਲੰਘ ਜਾ! ਪਰ ਉੱਥੇ ਵੀ ਤੇਰੇ ਲਈ ਅਰਾਮ ਨਹੀਂ ਹੋਵੇਗਾ।
Han sagde: »Aldrig mer skal du juble, du voldtagne Jomfru, Zidons Datter! Staa op, drag over til Kypern, selv der skal du ej finde Hvile!«
13 ੧੩ ਵੇਖੋ, ਕਸਦੀਆਂ ਦੇ ਦੇਸ ਨੂੰ! ਇਹ ਲੋਕ ਜਿਹੜੇ ਹੁਣ ਨਹੀਂ ਹਨ, ਅੱਸ਼ੂਰੀਆਂ ਦੇ ਉਹ ਨੂੰ ਜੰਗਲੀ ਜਾਨਵਰਾਂ ਦਾ ਸਥਾਨ ਬਣਾਇਆ ਹੈ, ਉਹਨਾਂ ਨੇ ਆਪਣੇ ਜੰਗੀ ਬੁਰਜ ਖੜ੍ਹੇ ਕੀਤੇ, ਉਹਨਾਂ ਨੇ ਉਹ ਦੇ ਮਹਿਲਾਂ ਨੂੰ ਢਾਹ ਸੁੱਟਿਆ, ਅਤੇ ਉਹ ਨੂੰ ਖੰਡਰ ਬਣਾ ਦਿੱਤਾ ਹੈ।
Se til Kyprioternes Land! Søfarere grunded det Folk; de rejste dets Vagttaarne, Byer og Borge. Han gjorde det til en Ruinhob.
14 ੧੪ ਹੇ ਤਰਸ਼ੀਸ਼ ਦੇ ਬੇੜਿਓ, ਧਾਹਾਂ ਮਾਰੋ! ਕਿਉਂ ਜੋ ਤੁਹਾਡਾ ਗੜ੍ਹ ਬਰਬਾਦ ਹੋ ਗਿਆ।
Jamrer, I Tarsisskibe, eders Fæstning er i Grus!
15 ੧੫ ਉਸ ਦਿਨ ਅਜਿਹਾ ਹੋਵੇਗਾ ਕਿ ਇੱਕ ਰਾਜੇ ਦੇ ਦਿਨਾਂ ਵਾਂਗੂੰ, ਸੂਰ ਸੱਤਰ ਸਾਲਾਂ ਲਈ ਵਿਸਾਰਿਆ ਜਾਵੇਗਾ। ਸੱਤਰ ਸਾਲਾਂ ਦੇ ਅੰਤ ਵਿੱਚ ਸੂਰ ਲਈ ਵੇਸਵਾ ਦੇ ਗੀਤ ਵਾਂਗੂੰ ਹੋਵੇਗਾ,
Paa hin Dag skal Tyrus gaa ad Glemme i halvfjerdsindstyve Aar, som i een Konges Dage. Men efter halvfjerdsindstyve Aars Forløb skal det gaa med Tyrus som med Skøgen i Visen:
16 ੧੬ ਹੇ ਵਿਸਰੀ ਹੋਈ ਵੇਸਵਾ, ਬਰਬਤ ਲੈ, ਸ਼ਹਿਰ ਵਿੱਚ ਫਿਰ! ਰਸੀਲੇ ਸੁਰ ਚੁੱਕ, ਬਹੁਤੇ ਗੀਤ ਗਾ, ਤਾਂ ਜੋ ਤੂੰ ਯਾਦ ਕੀਤੀ ਜਾਵੇਂ।
»Tag din Citer, gaa rundt i Byen, du glemte Skøge, leg smukt paa Strenge, syng, hvad du kan, saa du kommes i Hu!«
17 ੧੭ ਸੱਤਰ ਸਾਲਾਂ ਦੇ ਅੰਤ ਵਿੱਚ ਅਜਿਹਾ ਹੋਵੇਗਾ ਕਿ ਯਹੋਵਾਹ ਸੂਰ ਦੀ ਸੁੱਧ ਲਵੇਗਾ ਅਤੇ ਉਹ ਆਪਣੀ ਕਮਾਈ ਵੱਲ ਮੁੜੇਗੀ ਅਤੇ ਧਰਤੀ ਉੱਤੇ ਜਗਤ ਦੇ ਸਾਰੇ ਰਾਜਾਂ ਨਾਲ ਵੇਸਵਾਵ੍ਰਤੀ ਕਰੇਗੀ।
Efter halvfjerdsindstyve Aars Forløb vil HERREN se til Tyrus; det skal atter modtage Skøgeløn og bole med Alverdens Riger paa den vide Jord.
18 ੧੮ ਉਹ ਦਾ ਲਾਭ ਅਤੇ ਉਹ ਦੀ ਕਮਾਈ ਯਹੋਵਾਹ ਲਈ ਵੱਖਰੀ ਕੀਤੀ ਜਾਵੇਗੀ। ਨਾ ਉਹ ਭੰਡਾਰ ਵਿੱਚ ਰੱਖੀ ਜਾਵੇਗੀ ਨਾ ਸਾਂਭੀ ਜਾਵੇਗੀ ਪਰ ਉਹ ਦੀ ਕਮਾਈ ਦਾ ਲਾਭ ਯਹੋਵਾਹ ਦੇ ਸਨਮੁਖ ਵੱਸਣ ਵਾਲਿਆਂ ਲਈ ਹੋਵੇਗਾ ਤਾਂ ਜੋ ਉਹ ਰੱਜ ਕੇ ਖਾਣ ਅਤੇ ਮਹੀਨ ਬਸਤਰ ਪਾਉਣ।
Men dets Vinding og Skøgeløn skal helliges HERREN; den skal ikke gemmes hen eller lægges op; dem, der bor for HERRENS Aasyn, skal dets Vinding tjene til Føde, Mættelse og prægtige Klæder.