< ਯਸਾਯਾਹ 20 >

1 ਜਿਸ ਸਾਲ ਅੱਸ਼ੂਰ ਦੇ ਰਾਜੇ ਸਰਗੋਨ ਦੇ ਹੁਕਮ ਨਾਲ ਉਸਦਾ ਸੈਨਾਪਤੀ ਤਰਤਾਨ ਅਸ਼ਦੋਦ ਨੂੰ ਆਇਆ ਅਤੇ ਉਹ ਦੇ ਨਾਲ ਲੜਿਆ ਅਤੇ ਉਹ ਨੂੰ ਲੈ ਲਿਆ।
בִּשְׁנַ֨ת בֹּ֤א תַרְתָּן֙ אַשְׁדֹּ֔ודָה בִּשְׁלֹ֣ח אֹתֹ֔ו סַֽרְגֹ֖ון מֶ֣לֶךְ אַשּׁ֑וּר וַיִּלָּ֥חֶם בְּאַשְׁדֹּ֖וד וַֽיִּלְכְּדָֽהּ׃
2 ਉਸ ਵੇਲੇ ਯਹੋਵਾਹ ਨੇ ਆਮੋਸ ਦੇ ਪੁੱਤਰ ਯਸਾਯਾਹ ਦੇ ਰਾਹੀਂ ਗੱਲ ਕੀਤੀ ਕਿ ਜਾ, ਤੱਪੜ ਆਪਣੇ ਲੱਕ ਉੱਤੋਂ ਉਤਾਰ ਸੁੱਟ ਅਤੇ ਜੁੱਤੀ ਆਪਣੇ ਪੈਰੋਂ ਲਾਹ ਦੇ। ਤਾਂ ਉਸ ਨੇ ਉਸੇ ਤਰ੍ਹਾਂ ਹੀ ਕੀਤਾ ਅਤੇ ਉਹ ਅਧਨੰਗਾ ਹੋ ਕੇ, ਨੰਗੀ ਪੈਰੀਂ ਫਿਰਦਾ ਰਿਹਾ।
בָּעֵ֣ת הַהִ֗יא דִּבֶּ֣ר יְהוָה֮ בְּיַ֣ד יְשַׁעְיָ֣הוּ בֶן־אָמֹוץ֮ לֵאמֹר֒ לֵ֗ךְ וּפִתַּחְתָּ֤ הַשַּׂק֙ מֵעַ֣ל מָתְנֶ֔יךָ וְנַעַלְךָ֥ תַחֲלֹ֖ץ מֵעַ֣ל רַגְלֶ֑יךָ וַיַּ֣עַשׂ כֵּ֔ן הָלֹ֖ךְ עָרֹ֥ום וְיָחֵֽף׃ ס
3 ਤਦ ਯਹੋਵਾਹ ਨੇ ਆਖਿਆ, ਜਿਵੇਂ ਮੇਰਾ ਦਾਸ ਯਸਾਯਾਹ ਤਿੰਨ ਸਾਲ ਸਰੀਰੋਂ ਨੰਗਾ ਅਤੇ ਨੰਗੀ ਪੈਰੀਂ ਫਿਰਦਾ ਰਿਹਾ ਤਾਂ ਜੋ ਉਹ ਮਿਸਰ ਦੇ ਵਿਰੁੱਧ ਅਤੇ ਕੂਸ਼ ਦੇ ਵਿਰੁੱਧ ਇੱਕ ਨਿਸ਼ਾਨ ਅਤੇ ਅਚੰਭਾ ਹੋਵੇ
וַיֹּ֣אמֶר יְהוָ֔ה כַּאֲשֶׁ֥ר הָלַ֛ךְ עַבְדִּ֥י יְשַׁעְיָ֖הוּ עָרֹ֣ום וְיָחֵ֑ף שָׁלֹ֤שׁ שָׁנִים֙ אֹ֣ות וּמֹופֵ֔ת עַל־מִצְרַ֖יִם וְעַל־כּֽוּשׁ׃
4 ਉਸੇ ਤਰ੍ਹਾਂ ਹੀ ਅੱਸ਼ੂਰ ਦਾ ਰਾਜਾ ਮਿਸਰੀ ਕੈਦੀਆਂ ਨੂੰ ਅਤੇ ਕੂਸ਼ੀ ਗੁਲਾਮਾਂ ਨੂੰ ਭਾਵੇਂ ਜੁਆਨ ਭਾਵੇਂ ਬੁੱਢੇ, ਨੰਗੇ ਸਰੀਰ, ਨੰਗੇ ਪੈਰੀਂ ਅਤੇ ਨੰਗੇ ਚਿੱਤੜ ਲੈ ਜਾਵੇਗਾ, ਤਾਂ ਜੋ ਮਿਸਰੀ ਸ਼ਰਮਿੰਦੇ ਹੋਣ।
כֵּ֣ן יִנְהַ֣ג מֶֽלֶךְ־אַ֠שּׁוּר אֶת־שְׁבִ֨י מִצְרַ֜יִם וְאֶת־גָּל֥וּת כּ֛וּשׁ נְעָרִ֥ים וּזְקֵנִ֖ים עָרֹ֣ום וְיָחֵ֑ף וַחֲשׂוּפַ֥י שֵׁ֖ת עֶרְוַ֥ת מִצְרָֽיִם׃
5 ਤਦ ਉਹ ਕੂਸ਼ ਦੇ ਕਾਰਨ ਜਿਸ ਉੱਤੇ ਉਨ੍ਹਾਂ ਨੂੰ ਭਰੋਸਾ ਸੀ ਅਤੇ ਮਿਸਰ, ਜਿਸ ਦੇ ਉੱਤੇ ਉਹ ਘਮੰਡ ਕਰਦੇ ਸਨ, ਘਬਰਾ ਜਾਣਗੇ ਅਤੇ ਲੱਜਿਆਵਾਨ ਹੋਣਗੇ।
וְחַתּ֖וּ וָבֹ֑שׁוּ מִכּוּשׁ֙ מַבָּטָ֔ם וּמִן־מִצְרַ֖יִם תִּפְאַרְתָּֽם׃
6 ਉਸ ਦਿਨ ਇਸ ਪਾਰ ਦੇ ਸਮੁੰਦਰ ਦੇ ਕੰਢੇ ਦੇ ਵਾਸੀ ਆਖਣਗੇ ਕਿ ਵੇਖੋ, ਜਦ ਸਾਡੀ ਆਸ ਦਾ ਇਹ ਹਾਲ ਹੈ, ਜਿਸ ਦੇ ਕੋਲ ਅਸੀਂ ਸਹਾਇਤਾ ਲਈ ਭੱਜੇ ਤਾਂ ਜੋ ਅੱਸ਼ੂਰ ਦੇ ਰਾਜੇ ਦੇ ਅੱਗੋਂ ਅਸੀਂ ਛੁਡਾਏ ਜਾਈਏ! ਤਾਂ ਹੁਣ ਅਸੀਂ ਕਿਵੇਂ ਬਚਾਂਗੇ?
וְ֠אָמַר יֹשֵׁ֨ב הָאִ֣י הַזֶּה֮ בַּיֹּ֣ום הַהוּא֒ הִנֵּה־כֹ֣ה מַבָּטֵ֗נוּ אֲשֶׁר־נַ֤סְנוּ שָׁם֙ לְעֶזְרָ֔ה לְהִ֨נָּצֵ֔ל מִפְּנֵ֖י מֶ֣לֶךְ אַשּׁ֑וּר וְאֵ֖יךְ נִמָּלֵ֥ט אֲנָֽחְנוּ׃ ס

< ਯਸਾਯਾਹ 20 >