< ਯਸਾਯਾਹ 17 >

1 ਦੰਮਿਸ਼ਕ ਸ਼ਹਿਰ ਦੇ ਵਿਖੇ ਅਗੰਮ ਵਾਕ । ਵੇਖੋ ਦੰਮਿਸ਼ਕ ਸ਼ਹਿਰ ਹੋਣ ਤੋਂ ਰਹਿ ਜਾਵੇਗਾ, ਸਗੋਂ ਉੱਜੜਿਆ ਹੋਇਆ ਖੰਡਰ ਹੋ ਜਾਵੇਗਾ।
משא דמשק הנה דמשק מוסר מעיר והיתה מעי מפלה
2 ਅਰੋਏਰ ਦੇ ਸ਼ਹਿਰ ਤਿਆਗੇ ਜਾਣਗੇ, ਉਹ ਇੱਜੜਾਂ ਲਈ ਹੋਣਗੇ, ਅਤੇ ਉਹ ਉੱਥੇ ਬੈਠਣਗੇ ਅਤੇ ਕੋਈ ਉਨ੍ਹਾਂ ਨੂੰ ਨਹੀਂ ਡਰਾਵੇਗਾ।
עזבות ערי ערער לעדרים תהיינה ורבצו ואין מחריד
3 ਇਫ਼ਰਾਈਮ ਵਿੱਚੋਂ ਗੜ੍ਹ ਵਾਲੇ ਨਗਰ, ਦੰਮਿਸ਼ਕ ਵਿੱਚੋਂ ਰਾਜ, ਅਤੇ ਅਰਾਮ ਦੇ ਬਚੇ ਹੋਏ ਮੁੱਕ ਜਾਣਗੇ, ਅਤੇ ਜੋ ਹਾਲ ਇਸਰਾਏਲੀਆਂ ਦੇ ਪਰਤਾਪ ਦਾ ਹੋਇਆ, ਉਹੋ ਉਨ੍ਹਾਂ ਦਾ ਹਾਲ ਹੋਵੇਗਾ, ਸੈਨਾਂ ਦੇ ਯਹੋਵਾਹ ਦਾ ਵਾਕ ਹੈ।
ונשבת מבצר מאפרים וממלכה מדמשק ושאר ארם ככבוד בני ישראל יהיו נאם יהוה צבאות
4 ਉਸ ਦਿਨ ਅਜਿਹਾ ਹੋਵੇਗਾ, ਕਿ ਯਾਕੂਬ ਦਾ ਪਰਤਾਪ ਘਟਾਇਆ ਜਾਵੇਗਾ, ਅਤੇ ਉਹ ਦਾ ਮੋਟਾ ਸਰੀਰ ਪਤਲਾ ਪੈ ਜਾਵੇਗਾ,
והיה ביום ההוא ידל כבוד יעקב ומשמן בשרו ירזה
5 ਅਤੇ ਅਜਿਹਾ ਹੋਵੇਗਾ ਕਿ ਜਿਵੇਂ ਕੋਈ ਵਾਢਾ ਆਪਣੀ ਖੜ੍ਹੀ ਫ਼ਸਲ ਇਕੱਠੀ ਕਰਦਾ ਹੋਵੇ, ਅਤੇ ਉਹ ਦਾ ਹੱਥ ਸਿੱਟੇ ਤੋੜਦਾ ਹੋਵੇ, ਅਤੇ ਜਿਵੇਂ ਕੋਈ ਰਫ਼ਾਈਮ ਦੀ ਘਾਟੀ ਵਿੱਚ ਸਿਲਾ ਚੁਗਦਾ ਹੋਵੇ।
והיה כאסף קציר קמה וזרעו שבלים יקצור והיה כמלקט שבלים בעמק רפאים
6 ਤਾਂ ਉਹ ਦੇ ਵਿੱਚ ਕੁਝ ਲੱਗ ਲਬੇੜ ਰਹਿ ਜਾਵੇਗੀ, ਜਿਵੇਂ ਜ਼ੈਤੂਨ ਦੇ ਹਲੂਣੇ ਨਾਲ, ਦੋ-ਤਿੰਨ ਦਾਣੇ ਉੱਪਰਲੇ ਟਹਿਣੇ ਦੇ ਸਿਰੇ ਤੇ, ਚਾਰ-ਪੰਜ ਫਲਦਾਰ ਰੁੱਖ ਦੇ ਬਾਹਰਲੇ ਟਹਿਣਿਆਂ ਉੱਤੇ, ਇਸਰਾਏਲ ਦੇ ਪਰਮੇਸ਼ੁਰ ਯਹੋਵਾਹ ਦਾ ਵਾਕ ਹੈ।
ונשאר בו עוללת כנקף זית שנים שלשה גרגרים בראש אמיר ארבעה חמשה בסעפיה פריה--נאם יהוה אלהי ישראל
7 ਉਸ ਦਿਨ ਮਨੁੱਖ ਆਪਣੇ ਸਿਰਜਣਹਾਰ ਵੱਲ ਗੌਰ ਕਰਨਗੇ, ਅਤੇ ਉਨ੍ਹਾਂ ਦੀਆਂ ਅੱਖਾਂ ਇਸਰਾਏਲ ਦੇ ਪਵਿੱਤਰ ਪਰਮੇਸ਼ੁਰ ਵੱਲ ਵੇਖਣਗੀਆਂ।
ביום ההוא ישעה האדם על עשהו ועיניו אל קדוש ישראל תראינה
8 ਉਹ ਜਗਵੇਦੀਆਂ ਵੱਲ ਆਪਣੀ ਦਸਤਕਾਰੀ ਉੱਤੇ ਗੌਰ ਨਾ ਕਰਨਗੇ, ਨਾ ਆਪਣੀਆਂ ਉਂਗਲੀਆਂ ਦੀ ਕਿਰਤ ਵੱਲ, ਨਾ ਅਸ਼ੇਰਾਹ ਦੀਆਂ ਮੂਰਤਾਂ ਵੱਲ ਨਾ ਸੂਰਜ ਥੰਮ੍ਹਾਂ ਵੱਲ ਵੇਖਣਗੇ।
ולא ישעה אל המזבחות מעשה ידיו ואשר עשו אצבעתיו לא יראה והאשרים והחמנים
9 ਉਸ ਦਿਨ ਉਨ੍ਹਾਂ ਦੇ ਤਕੜੇ ਸ਼ਹਿਰ ਉਸ ਜੰਗਲ ਦੇ ਅਤੇ ਉਸ ਟੀਸੀ ਦੇ ਛੱਡੇ ਹੋਏ ਥਾਵਾਂ ਵਾਂਗੂੰ ਹੋਣਗੇ, ਜਿਹੜੇ ਇਸਰਾਏਲੀਆਂ ਦੇ ਡਰ ਦੇ ਕਾਰਨ ਛੱਡੇ ਗਏ, ਉਹ ਵਿਰਾਨ ਹੋਣਗੇ।
ביום ההוא יהיו ערי מעוזו כעזובת החרש והאמיר אשר עזבו מפני בני ישראל והיתה שממה
10 ੧੦ ਤੂੰ ਤਾਂ ਆਪਣੀ ਮੁਕਤੀ ਦੇ ਪਰਮੇਸ਼ੁਰ ਨੂੰ ਵਿਸਾਰ ਦਿੱਤਾ, ਅਤੇ ਆਪਣੀ ਤਕੜੀ ਚੱਟਾਨ ਨੂੰ ਯਾਦ ਨਾ ਰੱਖਿਆ, ਇਸ ਲਈ ਭਾਵੇਂ ਤੂੰ ਸੋਹਣੇ ਬੂਟੇ ਲਾਵੇਂ, ਅਤੇ ਵਿਦੇਸ਼ੀ ਦਾਬ ਨੂੰ ਦੱਬੇਂ,
כי שכחת אלהי ישעך וצור מעזך לא זכרת על כן תטעי נטעי נעמנים וזמרת זר תזרענו
11 ੧੧ ਭਾਵੇਂ ਤੂੰ ਉਸ ਨੂੰ ਲਾਉਣ ਦੇ ਦਿਨ ਉਹ ਦੀ ਵਾੜ ਕਰੇਂ, ਅਤੇ ਸਵੇਰ ਨੂੰ ਆਪਣੇ ਬੀਜ ਤੋਂ ਕਲੀਆਂ ਫੁਟਵਾ ਲਵੇਂ, ਪਰ ਫ਼ਸਲ ਸੋਗ ਅਤੇ ਡਾਢੀ ਪੀੜ ਦੇ ਦਿਨ ਵਿੱਚ ਉੱਡ ਜਾਵੇਗੀ।
ביום נטעך תשגשגי ובבקר זרעך תפריחי נד קציר ביום נחלה וכאב אנוש
12 ੧੨ ਹਾਏ! ਦੇਸ਼-ਦੇਸ਼ ਦੇ ਲੋਕਾਂ ਦੀ ਗੱਜ, ਉਹ ਸਮੁੰਦਰਾਂ ਦੀਆਂ ਲਹਿਰਾਂ ਵਾਂਗੂੰ ਉਹ ਗੱਜਦੇ ਹਨ! ਅਤੇ ਉੱਮਤਾਂ ਦਾ ਰੌਲ਼ਾ! ਉਹ ਹੜ੍ਹਾਂ ਦੇ ਰੌਲ਼ੇ ਵਾਂਗੂੰ ਰੌਲ਼ਾ ਪਾਉਂਦੇ ਹਨ।
הוי המון עמים רבים כהמות ימים יהמיון ושאון לאמים כשאון מים כבירים ישאון
13 ੧੩ ਉੱਮਤਾਂ ਬਹੁਤੇ ਪਾਣੀਆਂ ਦੇ ਰੌਲ਼ੇ ਵਾਂਗੂੰ ਰੌਲ਼ਾ ਪਾਉਂਦੀਆਂ ਹਨ, ਪਰ ਉਹ ਉਨ੍ਹਾਂ ਨੂੰ ਝਿੜਕੇਗਾ ਅਤੇ ਉਹ ਦੂਰ-ਦੂਰ ਨੱਠ ਜਾਣਗੀਆਂ। ਉਹ ਇਸ ਤਰ੍ਹਾਂ ਭਜਾਏ ਜਾਣਗੇ, ਜਿਵੇਂ ਪਹਾੜਾਂ ਦਾ ਕੱਖ ਪੌਣ ਅੱਗੋਂ, ਅਤੇ ਜਿਵੇਂ ਵਾਵਰੋਲੇ ਦੀ ਧੂੜ ਝੱਖੜ-ਝੋਲੇ ਅੱਗੋਂ ਉੱਡ ਜਾਂਦਾ ਹੈ।
לאמים כשאון מים רבים ישאון וגער בו ונס ממרחק ורדף כמץ הרים לפני רוח וכגלגל לפני סופה
14 ੧੪ ਸ਼ਾਮ ਦੇ ਵੇਲੇ, ਵੇਖੋ ਖੌਫ਼ ਹੈ! ਸਵੇਰ ਤੋਂ ਪਹਿਲਾਂ ਉਹ ਹਨ ਹੀ ਨਹੀਂ, - ਇਹ ਸਾਨੂੰ ਨਾਸ ਕਰਨ ਵਾਲਿਆਂ ਦਾ ਹਿੱਸਾ, ਅਤੇ ਸਾਨੂੰ ਲੁੱਟਣ ਵਾਲਿਆਂ ਦਾ ਭਾਗ ਹੈ।
לעת ערב והנה בלהה בטרם בקר איננו זה חלק שוסינו וגורל לבזזינו

< ਯਸਾਯਾਹ 17 >