< ਯਸਾਯਾਹ 14 >
1 ੧ ਯਹੋਵਾਹ ਯਾਕੂਬ ਉੱਤੇ ਰਹਮ ਕਰੇਗਾ ਅਤੇ ਇਸਰਾਏਲ ਨੂੰ ਫੇਰ ਚੁਣੇਗਾ ਅਤੇ ਉਨ੍ਹਾਂ ਨੂੰ ਉਨ੍ਹਾਂ ਦੀ ਭੂਮੀ ਉੱਤੇ ਵਸਾਵੇਗਾ ਅਤੇ ਓਪਰੇ ਉਨ੍ਹਾਂ ਨਾਲ ਮਿਲ ਜਾਣਗੇ ਅਤੇ ਉਹ ਯਾਕੂਬ ਦੇ ਘਰਾਣੇ ਨਾਲ ਜੁੜ ਜਾਣਗੇ।
上主必要憐恤雅各伯,再揀選以色列,使他們安居在自己的國土;外方人要與他們聯合,加入雅各伯的家族。
2 ੨ ਲੋਕ ਉਨ੍ਹਾਂ ਨੂੰ ਲੈ ਕੇ ਉਨ੍ਹਾਂ ਦੇ ਥਾਂ ਉੱਤੇ ਪਹੁੰਚਾ ਦੇਣਗੇ ਅਤੇ ਇਸਰਾਏਲ ਦਾ ਘਰਾਣਾ ਉਨ੍ਹਾਂ ਨੂੰ ਦਾਸ ਅਤੇ ਦਾਸੀਆਂ ਕਰ ਕੇ ਯਹੋਵਾਹ ਦੀ ਭੂਮੀ ਉੱਤੇ ਆਪਣੇ ਵੱਸ ਵਿੱਚ ਰੱਖੇਗਾ ਅਤੇ ਉਹ ਉਨ੍ਹਾਂ ਨੂੰ ਕੈਦੀ ਬਣਾਉਣਗੇ ਜਿਨ੍ਹਾਂ ਦੇ ਉਹ ਕੈਦੀ ਸਨ, ਅਤੇ ਆਪਣੇ ਦੁੱਖ ਦੇਣ ਵਾਲਿਆਂ ਉੱਤੇ ਰਾਜ ਕਰਨਗੇ।
選民要接受他們,要帶領他們回歸故里;以色列家族,在上主的國土內,要佔有他們為奴婢;於是以色列人要俘擄那俘擄過他們的人,要統治壓迫他們的人。
3 ੩ ਜਿਸ ਦਿਨ ਯਹੋਵਾਹ ਤੈਨੂੰ ਤੇਰੀ ਪੀੜ ਤੋਂ ਅਤੇ ਤੇਰੀ ਤਕਲੀਫ਼ ਤੋਂ ਅਤੇ ਉਸ ਔਖੀ ਟਹਿਲ ਤੋਂ ਜਿਸ ਦੇ ਨਾਲ ਤੇਰੇ ਤੋਂ ਟਹਿਲ ਕਰਾਈ ਗਈ ਤੈਨੂੰ ਅਰਾਮ ਦੇਵੇ,
當上主賜你擺脫困苦、憂患和你受的苦役時,那天,
4 ੪ ਤਾਂ ਤੂੰ ਬਾਬਲ ਦੇ ਰਾਜੇ ਦੇ ਵਿਰੁੱਧ ਇਹ ਬੋਲੀ ਮਾਰੀਂ ਅਤੇ ਆਖੀਂ - ਦੁੱਖ ਦੇਣ ਵਾਲਾ ਕਿਵੇਂ ਮੁੱਕ ਗਿਆ, ਅਤੇ ਸੁਨਹਿਰਾ ਸਥਾਨ ਕਿਵੇਂ ਨਖੁੱਟ ਗਿਆ!
你要對巴比倫王高唱這首諷刺詩說:怎麼,暴虐者住手了!強橫止息了!
5 ੫ ਯਹੋਵਾਹ ਨੇ ਦੁਸ਼ਟਾਂ ਦੀ ਲਾਠੀ, ਅਤੇ ਹਾਕਮਾਂ ਦਾ ਆੱਸਾ ਭੰਨ ਸੁੱਟਿਆ,
邪惡者的棍棒,統治者的權杖,已為上主折斷,
6 ੬ ਜਿਹੜਾ ਲੋਕਾਂ ਨੂੰ ਕਹਿਰ ਨਾਲ ਮਾਰਦਾ ਰਹਿੰਦਾ ਸੀ, ਜਿਹੜਾ ਕੌਮਾਂ ਉੱਤੇ ਕ੍ਰੋਧ ਨਾਲ ਰਾਜ ਕਰਦਾ ਸੀ, ਅਤੇ ਬਿਨ੍ਹਾਂ ਰੋਕ-ਟੋਕ ਸਤਾਉਂਦਾ ਸੀ।
就是那懷著怒氣,三番五次痛擊過萬民,在忿恨中以無情的殘虐,蹂躪過萬邦的棍杖。
7 ੭ ਸਾਰੀ ਧਰਤੀ ਚੈਨ ਅਤੇ ਅਰਾਮ ਕਰਦੀ ਹੈ, ਉਹ ਖੁੱਲ੍ਹ ਕੇ ਜੈਕਾਰੇ ਗਜਾਉਂਦੇ ਹਨ।
大地安謐寧靜,人人興高采烈;
8 ੮ ਸਰੂ ਵੀ ਤੇਰੇ ਉੱਤੇ ਅਨੰਦ ਕਰਦੇ ਹਨ, ਲਬਾਨੋਨ ਦੇ ਦਿਆਰ ਵੀ, - ਜਦੋਂ ਦਾ ਤੂੰ ਡਿੱਗਿਆ, ਸਾਡੇ ਉੱਤੇ ਵੱਢਣ ਵਾਲਾ ਕੋਈ ਨਹੀਂ ਆਇਆ।
連松樹和黎巴嫩的香柏也都因你而喜慶:「自從你仆倒後,再沒有誰上我們這裏來砍伐!」
9 ੯ ਹੇਠੋਂ ਪਤਾਲ ਤੇਰੇ ਲਈ ਹਿੱਲ ਪਿਆ ਹੈ, ਕਿ ਤੇਰੇ ਆਉਣ ਦਾ ਸੁਆਗਤ ਕਰੇ, ਉਹ ਤੇਰੇ ਲਈ ਮੁਰਦਿਆਂ ਨੂੰ, ਅਰਥਾਤ ਧਰਤੀ ਦੇ ਸਾਰੇ ਆਗੂਆਂ ਨੂੰ ਜਗਾਉਂਦਾ ਹੈ। ਉਹ ਨੇ ਕੌਮਾਂ ਦੇ ਸਾਰੇ ਰਾਜਿਆਂ ਨੂੰ ਉਨ੍ਹਾਂ ਦੇ ਸਿੰਘਾਸਣਾਂ ਤੋਂ ਖੜ੍ਹਾ ਕਰ ਦਿੱਤਾ ਹੈ। (Sheol )
地下的陰府為了你而激動,為歡迎你的來臨;並為了你,喚醒幽魂及地上所有的貴卿,使列國的君王由自己的寶座上起立; (Sheol )
10 ੧੦ ਉਹ ਸਾਰੇ ਤੈਨੂੰ ਉੱਤਰ ਦੇਣਗੇ ਅਤੇ ਆਖਣਗੇ, ਤੂੰ ਵੀ ਸਾਡੇ ਵਾਂਗੂੰ ਨਿਰਬਲ ਕੀਤਾ ਗਿਆ ਹੈਂ! ਤੂੰ ਸਾਡੇ ਵਾਂਗੂੰ ਹੋ ਗਿਆ ਹੈਂ!
眾人都開口對你說:「連你也衰弱得和我們一樣啊!你也與我們相同啊!」
11 ੧੧ ਤੇਰੀ ਚਮਕ-ਦਮਕ ਅਤੇ ਤੇਰੀਆਂ ਬਰਬਤਾਂ ਦੀ ਅਵਾਜ਼ ਪਤਾਲ ਵਿੱਚ ਲਾਹੀ ਗਈ, ਕੀੜੇ ਤੇਰੇ ਹੇਠ ਵਿਛਾਏ ਗਏ, ਅਤੇ ਕਿਰਮ ਹੀ ਤੇਰਾ ਓੜ੍ਹਨਾ ਹਨ। (Sheol )
你的豪華,你琴瑟的樂聲,也墮入了陰府;你下面舖的是蛆,上面蓋的是蟲。 (Sheol )
12 ੧੨ ਤੂੰ ਅਕਾਸ਼ ਤੋਂ ਕਿਵੇਂ ਡਿੱਗ ਪਿਆ, ਹੇ ਦਿਨ ਦੇ ਤਾਰੇ, ਫਜ਼ਰ ਦੇ ਪੁੱਤਰ! ਤੂੰ ਕਿਵੇਂ ਧਰਤੀ ਤੱਕ ਵੱਢਿਆ ਗਿਆ, ਹੇ ਕੌਮਾਂ ਦੇ ਢਾਉਣ ਵਾਲੇ!
朝霞的兒子--晨星!你怎會從天墜下﹖傾覆萬邦者!你怎麼也被砍倒在地﹖
13 ੧੩ ਤੂੰ ਆਪਣੇ ਦਿਲ ਵਿੱਚ ਆਖਿਆ ਕਿ ਮੈਂ ਅਕਾਸ਼ ਉੱਤੇ ਚੜ੍ਹ ਜਾਂਵਾਂਗਾ, ਪਰਮੇਸ਼ੁਰ ਦੇ ਤਾਰਿਆਂ ਤੋਂ ਉਤਾਹਾਂ, ਮੈਂ ਆਪਣਾ ਸਿੰਘਾਸਣ ਉੱਚਾ ਕਰਾਂਗਾ, ਅਤੇ ਮੈਂ ਮੰਡਲੀ ਦੇ ਪਰਬਤ ਉੱਤੇ ਉੱਤਰ ਦੀਆਂ ਹੱਦਾਂ ਵਿੱਚ ਬੈਠਾਂਗਾ।
你心中曾說過:「我要直沖霄漢,高置我的御座在天主的星宿以上;我要坐在盛會的山上,極北之處;
14 ੧੪ ਮੈਂ ਬੱਦਲਾਂ ਦੀਆਂ ਉੱਚਿਆਈਆਂ ਤੇ ਚੜ੍ਹ ਜਾਂਵਾਂਗਾ, ਮੈਂ ਆਪ ਨੂੰ ਅੱਤ ਮਹਾਨ ਜਿਹਾ ਬਣਾਵਾਂਗਾ!
我要升越雲表,與至高者相平衡!」
15 ੧੫ ਪਰ ਤੂੰ ਪਤਾਲ ਤੱਕ, ਸਗੋਂ ਟੋਏ ਦੀ ਡੁੰਘਿਆਈ ਤੱਕ ਹੇਠਾਂ ਲਾਹਿਆ ਜਾਵੇਂਗਾ। (Sheol )
然而你卻下到了陰府,深淵的極處。 (Sheol )
16 ੧੬ ਤੇਰੇ ਵੇਖਣ ਵਾਲੇ ਤੇਰੀ ਵੱਲ ਤੱਕਣਗੇ, ਉਹ ਤੇਰੇ ਉੱਤੇ ਗੌਰ ਕਰਨਗੇ, ਭਲਾ, ਇਹ ਉਹ ਮਨੁੱਖ ਹੈ ਜਿਸ ਨੇ ਧਰਤੀ ਨੂੰ ਕਾਂਬਾ ਲਾ ਦਿੱਤਾ, ਅਤੇ ਰਾਜਾਂ ਨੂੰ ਹਿਲਾ ਦਿੱਤਾ?
看見你的,必注視你,仔細端詳你說:「這不是那使大地戰慄,列國動盪,
17 ੧੭ ਜਿਸ ਨੇ ਜਗਤ ਉਜਾੜ ਜਿਹਾ ਕਰ ਦਿੱਤਾ, ਅਤੇ ਉਸ ਦੇ ਸ਼ਹਿਰ ਢਾਹ ਸੁੱਟੇ? ਜਿਸ ਨੇ ਆਪਣੇ ਕੈਦੀਆਂ ਨੂੰ ਘਰੀਂ ਨਾ ਜਾਣ ਦਿੱਤਾ?
化世界為荒野,摧毀城邑,不為俘囚開放監獄的人嗎﹖」
18 ੧੮ ਕੌਮਾਂ ਦੇ ਸਾਰੇ ਰਾਜੇ, ਹਾਂ, ਸਾਰਿਆਂ ਦੇ ਸਾਰੇ, ਸ਼ਾਨ ਨਾਲ ਲੇਟਦੇ ਹਨ, ਹਰੇਕ ਆਪਣੀ ਸਮਾਧ ਵਿੱਚ।
萬邦的君王都在榮耀中安葬,各在自己的陰宅裏;
19 ੧੯ ਪਰ ਤੂੰ ਘਿਣਾਉਣੀ ਟਹਿਣੀ ਵਾਂਗੂੰ ਆਪਣੀ ਕਬਰ ਤੋਂ ਪਰੇ ਸੁੱਟਿਆ ਗਿਆ, ਤੂੰ ਵੱਢਿਆਂ ਹੋਇਆਂ ਦੀਆਂ ਲੋਥਾਂ ਨਾਲ ਘਿਰਿਆ ਹੋਇਆ ਹੈ, ਜਿਹੜੇ ਤਲਵਾਰ ਨਾਲ ਵਿੰਨ੍ਹੇ ਗਏ, ਜਿਹੜੇ ਟੋਏ ਦੇ ਪੱਥਰਾਂ ਕੋਲ ਹੇਠਾਂ ਲਾਹੇ ਗਏ, ਉਸ ਲੋਥ ਵਾਂਗੂੰ ਜਿਹੜੀ ਮਿੱਧੀ ਗਈ ਹੋਵੇ।
但是你卻被拋於墳外,像一個叫人厭惡的流產胎兒,為刀箭殺戮的死者所掩蓋,有如遭踐踏的死屍。連那些被拋在石坑裏的,
20 ੨੦ ਤੂੰ ਉਨ੍ਹਾਂ ਨਾਲ ਕਫ਼ਨ ਦਫ਼ਨ ਵਿੱਚ ਨਾ ਰਲੇਂਗਾ, ਤੂੰ ਜੋ ਆਪਣੇ ਦੇਸ ਨੂੰ ਵਿਰਾਨ ਕੀਤਾ, ਤੂੰ ਜੋ ਆਪਣੇ ਲੋਕਾਂ ਨੂੰ ਵੱਢ ਸੁੱਟਿਆ! ਕੁਕਰਮੀਆਂ ਦੇ ਵੰਸ਼ ਦਾ ਨਾਮ ਕਦੀ ਨਹੀਂ ਪੁਕਾਰਿਆ ਜਾਵੇਗਾ।
你也不得與他們一同埋葬,因為你破壞了你的國土,殘殺了你的人民:惡人的後代永不為人所提念。
21 ੨੧ ਉਨ੍ਹਾਂ ਦੇ ਪੁਰਖਿਆਂ ਦੀ ਬਦੀ ਦੇ ਕਾਰਨ, ਉਹ ਦੇ ਪੁੱਤਰਾਂ ਦੇ ਵੱਢੇ ਜਾਣ ਦੀ ਤਿਆਰੀ ਕਰੋ, ਕਿਤੇ ਅਜਿਹਾ ਨਾ ਹੋਵੇ ਕਿ ਉਹ ਉੱਠ ਕੇ ਦੇਸ ਉੱਤੇ ਕਬਜ਼ਾ ਕਰ ਲੈਣ, ਅਤੇ ਜਗਤ ਨੂੰ ਸ਼ਹਿਰਾਂ ਨਾਲ ਭਰ ਦੇਣ।
你們應為他們的兒子準備屠場,因為他們的父親有了罪孽;他們決不能再興起,佔據大地,而使地面滿是荒涼。
22 ੨੨ ਸੈਨਾਂ ਦੇ ਯਹੋਵਾਹ ਦਾ ਵਾਕ ਹੈ, ਮੈਂ ਉਨ੍ਹਾਂ ਦੇ ਵਿਰੁੱਧ ਉੱਠਾਂਗਾ, ਅਤੇ ਬਾਬਲ ਦਾ ਨਾਮ ਅਤੇ ਨਿਸ਼ਾਨ ਮਿਟਾ ਦਿਆਂਗਾ ਅਤੇ ਉਹ ਦੇ ਪੁੱਤਰ-ਪੋਤਰੇ ਨਸ਼ਟ ਕਰ ਦਿਆਂਗਾ, ਇਹ ਯਹੋਵਾਹ ਦਾ ਵਾਕ ਹੈ।
我要起來攻擊他們--萬軍上主的斷語--我要抹去巴比倫的名號、遺民、後裔和子孫--上主的斷語。
23 ੨੩ ਮੈਂ ਉਹ ਨੂੰ ਕੰਡੈਲੇ ਦੀ ਮੀਰਾਸ, ਅਤੇ ਪਾਣੀ ਦੀਆਂ ਢਾਬਾਂ ਠਹਿਰਾਵਾਂਗਾ, ਅਤੇ ਮੈਂ ਉਹ ਨੂੰ ਤਬਾਹੀ ਦੇ ਝਾੜੂ ਨਾਲ ਹੂੰਝ ਸੁੱਟਾਂਗਾ, ਸੈਨਾਂ ਦੇ ਯਹੋਵਾਹ ਦਾ ਵਾਕ ਹੈ।
我要使她成為刺蝟的領土和池沼,我以毀滅的掃帚將她掃淨--萬軍上主的斷語。
24 ੨੪ ਸੈਨਾਂ ਦੇ ਯਹੋਵਾਹ ਨੇ ਸਹੁੰ ਖਾਧੀ, ਕਿ ਨਿਸੰਗ ਜਿਵੇਂ ਮੈਂ ਠਾਣਿਆ, ਤਿਵੇਂ ਹੋ ਜਾਵੇਗਾ, ਅਤੇ ਜਿਵੇਂ ਮੈਂ ਯੋਜਨਾ ਬਣਾਈ, ਤਿਵੇਂ ਉਹ ਕਾਇਮ ਰਹੇਗੀ,
萬軍的上主起誓說:「實在,我怎樣想,必怎樣實現;我怎樣計劃,必怎樣成功:
25 ੨੫ ਜੋ ਮੈਂ ਅੱਸ਼ੂਰ ਨੂੰ ਆਪਣੇ ਦੇਸ ਵਿੱਚ ਪੀਹ ਸੁੱਟਾਂਗਾ, ਅਤੇ ਆਪਣੇ ਪਰਬਤ ਉੱਤੇ ਉਹ ਨੂੰ ਲਤਾੜਾਂਗਾ, ਉਹ ਦਾ ਜੂਲਾ ਉਹਨਾਂ ਉੱਤੋਂ ਲਹਿ ਜਾਵੇਗਾ, ਅਤੇ ਉਹ ਦਾ ਭਾਰ ਉਹਨਾਂ ਦੇ ਮੋਢਿਆਂ ਤੋਂ ਹਟ ਜਾਵੇਗਾ।
我要在我的國土內粉碎亞述,在我的山嶺上將她踐踏;她的重擔必要由他們肩上卸下。」
26 ੨੬ ਇਹ ਉਹ ਯੋਜਨਾ ਹੈ ਜਿਹੜੀ ਸਾਰੀ ਧਰਤੀ ਲਈ ਮਿੱਥੀ ਗਈ ਹੈ, ਅਤੇ ਇਹ ਉਹ ਹੱਥ ਹੈ ਜਿਹੜਾ ਸਾਰੀਆਂ ਕੌਮਾਂ ਉੱਤੇ ਚੁੱਕਿਆ ਹੋਇਆ ਹੈ।
這是對全地所決定的計劃,這是向萬邦所伸展的手臂,
27 ੨੭ ਸੈਨਾਂ ਦੇ ਯਹੋਵਾਹ ਨੇ ਤਾਂ ਠਾਣ ਲਿਆ ਹੈ, ਸੋ ਕੌਣ ਰੱਦ ਕਰੇਗਾ? ਉਹ ਦਾ ਹੱਥ ਚੁੱਕਿਆ ਹੋਇਆ ਹੈ, ਸੋ ਕੌਣ ਉਹ ਨੂੰ ਰੋਕੇਗਾ?
因為萬軍的上主已決定,誰能阻止﹖他的手已伸出,誰能使它收回﹖
28 ੨੮ ਆਹਾਜ਼ ਰਾਜੇ ਦੀ ਮੌਤ ਦੇ ਸਾਲ ਇਹ ਅਗੰਮ ਵਾਕ ਹੋਇਆ,
在阿哈次駕崩那年有以下這個神諭:「
29 ੨੯ ਹੇ ਫ਼ਲਿਸਤੀਓ, ਤੁਸੀਂ ਇਸ ਲਈ ਅਨੰਦ ਨਾ ਹੋਵੋ, ਕਿ ਤੁਹਾਨੂੰ ਮਾਰਨ ਵਾਲਾ ਡੰਡਾ ਭੰਨਿਆ ਗਿਆ ਹੈ, ਕਿਉਂ ਜੋ ਨਾਗ ਦੀ ਜੜ੍ਹੋਂ ਫਨੀਅਰ ਸੱਪ ਨਿੱਕਲੇਗਾ, ਅਤੇ ਉਹ ਦਾ ਫਲ ਇੱਕ ਉੱਡਣ ਵਾਲਾ ਸੱਪ ਹੋਵੇਗਾ।
全體培肋舍特啊! 你不要因為打擊你的棍棒折斷了就喜悅,因為由蛇的根子將生出毒蝮,而牠的子息必是飛龍。
30 ੩੦ ਤਦ ਗਰੀਬਾਂ ਦੀ ਸੰਤਾਨ ਭੋਜਨ ਖਾਵੇਗੀ ਅਤੇ ਕੰਗਾਲ ਚੈਨ ਨਾਲ ਲੇਟਣਗੇ, ਪਰ ਮੈਂ ਤੁਹਾਡੀ ਜੜ੍ਹ ਕਾਲ ਨਾਲ ਮਾਰ ਦਿਆਂਗਾ, ਅਤੇ ਤੇਰੇ ਬਚੇ ਹੋਏ ਵੱਢੇ ਜਾਣਗੇ।
貧苦的人在我的牧場上必得飼養,窮困的人要泰然安息;但是我要以饑荒餓死你的餘生,殺絕你的遺民。
31 ੩੧ ਹੇ ਫਾਟਕ, ਧਾਹਾਂ ਮਾਰ! ਹੇ ਸ਼ਹਿਰ, ਦੁਹਾਈ ਦੇ! ਹੇ ਫ਼ਲਿਸਤ, ਤੂੰ ਸਾਰੇ ਦਾ ਸਾਰਾ ਪਿਘਲ ਜਾ! ਕਿਉਂ ਜੋ ਉੱਤਰ ਵੱਲੋਂ ਇੱਕ ਧੂੰਆਂ ਆਉਂਦਾ ਹੈ, ਅਤੇ ਉਹ ਦੀਆਂ ਕਤਾਰਾਂ ਵਿੱਚ ਕੋਈ ਢਿੱਲਾ-ਮੱਠਾ ਨਹੀਂ।
門啊! 哀號罷!城啊!悲鳴罷!全體培肋舍特啊!戰慄罷!因為有煙從北而來,在她的隊伍中沒有落伍者。」
32 ੩੨ ਉਹ ਕੌਮ ਦੇ ਦੂਤਾਂ ਨੂੰ ਕੀ ਉੱਤਰ ਦੇਵੇਗਾ? ਇਹ ਕਿ ਯਹੋਵਾਹ ਨੇ ਸੀਯੋਨ ਦੀ ਨੀਂਹ ਰੱਖੀ ਹੈ, ਅਤੇ ਉਹ ਦੇ ਵਿੱਚ ਪਰਜਾ ਦੇ ਦੁਖਿਆਰੇ ਪਨਾਹ ਲੈਣਗੇ।
然而要怎樣答覆外邦的使者﹖「上主建立了熙雍,使他民族中的憂患者,在那裏獲得保護。」