< ਹੋਸ਼ੇਆ 7 >
1 ੧ ਜਦ ਮੈਂ ਇਸਰਾਏਲ ਨੂੰ ਚੰਗਾ ਕਰਨ ਲੱਗਾ, ਤਾਂ ਇਫ਼ਰਾਈਮ ਦੀ ਬਦੀ ਪਰਗਟ ਹੋ ਗਈ, ਨਾਲੇ ਸਾਮਰਿਯਾ ਦੀ ਬੁਰਿਆਈ ਵੀ, - ਕਿਉਂਕਿ ਉਹ ਝੂਠ ਮਾਰਦੇ ਹਨ, ਚੋਰ ਅੰਦਰ ਆ ਵੜਦੇ ਹਨ, ਡਾਕੂਆਂ ਦੇ ਜੱਥੇ ਬਾਹਰ ਲੁੱਟਦੇ ਹਨ।
bere biara a mɛsa Israel yare no, Efraim nnebɔne da adi. Samaria awurukasɛm nso da adi. Wɔyɛ nnaadaafo akorɔmfo a wobubu adan ani kɔ afi mu, ne akwamukafo a wɔbɔ korɔn wɔ mmɔnten so.
2 ੨ ਉਹ ਆਪਣੇ ਦਿਲਾਂ ਵਿੱਚ ਨਹੀਂ ਸੋਚਦੇ ਕਿ ਮੈਂ ਉਹਨਾਂ ਦੀ ਸਾਰੀ ਬਦੀ ਚੇਤੇ ਰੱਖਦਾ ਹਾਂ, ਹੁਣ ਉਹਨਾਂ ਦੀਆਂ ਕਰਤੂਤਾਂ ਉਹਨਾਂ ਨੂੰ ਘੇਰਦੀਆਂ ਹਨ, ਉਹ ਮੇਰੇ ਸਨਮੁਖ ਹਨ।
Na wonhu sɛ mekae wɔn nnebɔne nyinaa. Wɔn bɔne bunkam wɔn so; egu mʼanim bere biara.
3 ੩ ਉਹ ਆਪਣੀਆਂ ਬਦੀਆਂ ਨਾਲ ਰਾਜਾ ਨੂੰ ਅਤੇ ਆਪਣਿਆਂ ਝੂਠਾਂ ਨਾਲ ਹਾਕਮਾਂ ਨੂੰ ਖੁਸ਼ ਕਰਦੇ ਹਨ।
“Wɔde atirimɔdensɛm gyigye ɔhene no ani, na wɔde atoro nso gyigye ahenemma no ani.
4 ੪ ਉਹ ਸਾਰੇ ਦੇ ਸਾਰੇ ਵਿਭਚਾਰੀ ਹਨ, ਉਹ ਉਸ ਤੰਦੂਰ ਵਾਂਗੂੰ ਹਨ ਜੋ ਭਠਿਆਰਾ ਗਰਮ ਕਰਦਾ ਹੈ, ਆਟਾ ਗੁੰਨ੍ਹਣ ਤੋਂ ਖ਼ਮੀਰ ਹੋਣ ਤੱਕ, ਉਹ ਅੱਗ ਭੜਕਾਉਣ ਤੋਂ ਰੁਕਿਆ ਰਹਿੰਦਾ ਹੈ।
Wɔn nyinaa yɛ aguamammɔfo a akɔnnɔ redɛw wɔ wɔn mu. Wɔte sɛ fononoo a wɔasɔ mu gya bere a brodotofo ahyɛ ase refɔtɔw nʼasikresiam.
5 ੫ ਸਾਡੇ ਰਾਜੇ ਦੇ ਤਿਉਹਾਰਾਂ ਦੇ ਦਿਨ ਹਾਕਮ ਮੈਅ ਦੀ ਗਰਮੀ ਨਾਲ ਬਿਮਾਰ ਹੋ ਗਏ, ਉਸ ਨੇ ਠੱਠਾ ਕਰਨ ਵਾਲਿਆਂ ਨਾਲ ਆਪਣਾ ਹੱਥ ਮਿਲਾਇਆ।
Da a ɔhene rehyɛ fa no ahenemma bow nsa, na ɔhene no fɛwdifo ne wɔn bɔ mu goru.
6 ੬ ਉਹਨਾਂ ਨੇ ਆਪਣੇ ਦਿਲਾਂ ਨੂੰ ਤੰਦੂਰ ਵਾਂਗੂੰ ਤਿਆਰ ਕੀਤਾ, ਜਦ ਉਹ ਘਾਤ ਵਿੱਚ ਬਹਿੰਦੇ ਹਨ, ਉਹਨਾਂ ਦਾ ਕ੍ਰੋਧ ਸਾਰੀ ਰਾਤ ਸੁੱਤਾ ਰਹਿੰਦਾ ਹੈ, ਸਵੇਰ ਨੂੰ ਉਹ ਭਾਂਬੜ ਵਾਲੀ ਅੱਗ ਵਾਂਗੂੰ ਬਲ ਉੱਠਦਾ ਹੈ।
Wɔn koma te sɛ fononoo; wɔde atirimpɔw bɔne kɔ ɔhene anim. Wɔn nsusuwii bɔne no dɛɛdɛɛ anadwo mu nyinaa; anɔpa, ɛdɛw te sɛ ogyatannaa.
7 ੭ ਉਹ ਸਾਰੇ ਦੇ ਸਾਰੇ ਤੰਦੂਰ ਵਾਂਗੂੰ ਤੱਤੇ ਹਨ, ਅਤੇ ਉਹ ਆਪਣੇ ਨਿਆਂਈਆਂ ਨੂੰ ਖਾ ਜਾਂਦੇ ਹਨ, ਉਹਨਾਂ ਦੇ ਸਾਰੇ ਰਾਜੇ ਡਿੱਗ ਪਏ, ਉਹਨਾਂ ਦੇ ਵਿੱਚ ਕੋਈ ਨਹੀਂ ਜੋ ਮੈਨੂੰ ਪੁਕਾਰਦਾ ਹੈ।
Wɔn nyinaa ayɛ hyew sɛ fononoo. Wokunkum wɔn sodifo. Wɔn ahemfo nyinaa hwehwe ase na wɔn mu biara nsu mfrɛ me.
8 ੮ ਇਫ਼ਰਾਈਮ ਆਪਣੇ ਆਪ ਨੂੰ ਲੋਕਾਂ ਨਾਲ ਰਲਾਉਂਦਾ ਹੈ, ਇਫ਼ਰਾਈਮ ਇੱਕ ਰੋਟੀ ਹੈ ਜੋ ਉਲਟਾਈ ਨਾ ਗਈ!
“Efraim ne aman no adi afra; Efraim yɛ ɔfam a anyinya a wonkisae.
9 ੯ ਓਪਰੇ ਉਸ ਦੀ ਸ਼ਕਤੀ ਨੂੰ ਖਾ ਗਏ, ਅਤੇ ਉਹ ਇਹ ਨਹੀਂ ਜਾਣਦਾ। ਉਹ ਦੇ ਧੌਲੇ ਆਉਣ ਲੱਗ ਪਏ ਹਨ, ਅਤੇ ਉਹ ਇਹ ਨਹੀਂ ਜਾਣਦਾ।
Ananafo twe nʼahoɔden, nanso onhu. Dwen aba ne ti so, nanso nʼani mmaa so ɛ.
10 ੧੦ ਇਸਰਾਏਲ ਦਾ ਹੰਕਾਰ ਉਹ ਦੇ ਮੂੰਹ ਉੱਤੇ ਗਵਾਹੀ ਦਿੰਦਾ ਹੈ, ਪਰ ਉਹ ਯਹੋਵਾਹ ਆਪਣੇ ਪਰਮੇਸ਼ੁਰ ਵੱਲ ਨਹੀਂ ਮੁੜਦੇ, ਇਹ ਸਾਰੇ ਦੇ ਹੁੰਦਿਆਂ ਤੇ ਵੀ ਉਹ ਉਸ ਦੇ ਖੋਜੀ ਨਾ ਹੋਏ।
Israel ahantan di adanse tia no, nanso eyi nyinaa akyi no ɔnnsan nkɔ Awurade ne Nyankopɔn nkyɛn, na ɔnhwehwɛ no nso.
11 ੧੧ ਇਫ਼ਰਾਈਮ ਇੱਕ ਭੋਲੀ ਤੇ ਬੁੱਧਹੀਣ ਘੁੱਗੀ ਵਰਗਾ ਹੈ, ਉਹ ਮਿਸਰ ਨੂੰ ਪੁਕਾਰਦੇ ਹਨ, ਅੱਸ਼ੂਰ ਨੂੰ ਜਾਂਦੇ ਹਨ!
“Efraim te sɛ aborɔnoma, wotumi daadaa no na onni adwene. Ɔfrɛ Misraim, na wadan akɔ Asiria.
12 ੧੨ ਜਦ ਉਹ ਜਾਂਦੇ ਹਨ ਮੈਂ ਆਪਣਾ ਜਾਲ਼ ਉਹਨਾਂ ਦੇ ਉੱਤੇ ਵਿਛਾਵਾਂਗਾ, ਅਕਾਸ਼ ਦੇ ਪੰਛੀ ਵਾਂਗੂੰ ਮੈਂ ਉਹਨਾਂ ਨੂੰ ਹੇਠਾਂ ਲਾਹਵਾਂਗਾ, ਉਹਨਾਂ ਦੀ ਮੰਡਲੀ ਦੇ ਸੁਣਨ ਅਨੁਸਾਰ ਮੈਂ ਉਹਨਾਂ ਨੂੰ ਤਾੜਾਂਗਾ।
Sɛ wɔkɔ a, mɛtow mʼasau agu wɔn so; atwe wɔn aba fam te sɛ wim nnomaa. Sɛ mete sɛ wɔretu abɔ mu a, mɛkyere wɔn.
13 ੧੩ ਹਾਏ ਉਹਨਾਂ ਨੂੰ! ਉਹ ਜੋ ਮੇਰੇ ਤੋਂ ਭਟਕ ਗਏ। ਬਰਬਾਦੀ ਉਹਨਾਂ ਲਈ! ਉਹ ਜੋ ਮੇਰੇ ਅਪਰਾਧੀ ਹੋ ਗਏ। ਮੈਂ ਉਹਨਾਂ ਦਾ ਛੁਟਕਾਰਾ ਕਰਨਾ ਚਾਹੁੰਦਾ ਸੀ, ਪਰ ਉਹ ਮੇਰੇ ਵਿਰੁੱਧ ਝੂਠ ਬੱਕਦੇ ਸਨ।
Nnome nka wɔn, efisɛ wɔatwe wɔn ho afi me ho! Ɔsɛe mmra wɔn so efisɛ wɔatew me so atua! anka mepɛ sɛ migye wɔn nanso wutwa atoro fa me ho.
14 ੧੪ ਉਹਨਾਂ ਨੇ ਆਪਣੇ ਦਿਲਾਂ ਤੋਂ ਮੇਰੀ ਦੁਹਾਈ ਨਹੀਂ ਦਿੱਤੀ, ਪਰ ਉਹ ਆਪਣਿਆਂ ਬਿਸਤਰਿਆਂ ਉੱਤੇ ਚਿੱਲਾਉਂਦੇ ਹਨ। ਉਹ ਅੰਨ ਅਤੇ ਨਵੀਂ ਮੈਅ ਲਈ ਇਕੱਠੇ ਹੋ ਜਾਂਦੇ ਹਨ, ਪਰ ਮੇਰੇ ਤੋਂ ਬਾਗੀ ਰਹਿੰਦੇ ਹਨ।
Wommfi wɔn koma mu nsu mfrɛ me, mmom wotwa adwo wɔ wɔn mpa so. Wɔboaboa wɔn ho ano kɔhwehwɛ aduan ne nsa foforo, nanso wɔtwe wɔn ho fi me ho.
15 ੧੫ ਮੈਂ ਉਹਨਾਂ ਦੀ ਬਾਂਹ ਨੂੰ ਸਿਖਾਇਆ ਤੇ ਤਕੜਾ ਕੀਤਾ, ਪਰ ਉਹ ਮੇਰੇ ਵਿਰੁੱਧ ਬੁਰਿਆਈ ਸੋਚਦੇ ਹਨ।
Metetew wɔn, hyɛɛ wɔn den, nanso wɔbɔ pɔw bɔne tia me.
16 ੧੬ ਉਹ ਮੁੜ ਜਾਂਦੇ ਹਨ ਪਰ ਅੱਤ ਮਹਾਨ ਪਰਮੇਸ਼ੁਰ ਵੱਲ ਨਹੀਂ, ਉਹ ਨਕਲੀ ਧਣੁੱਖ ਵਰਗੇ ਹਨ। ਉਹਨਾਂ ਦੇ ਹਾਕਮ ਤਲਵਾਰ ਨਾਲ, ਉਹਨਾਂ ਦੀ ਜ਼ਬਾਨ ਦੀ ਕਾਹਲੀ ਦੇ ਕਾਰਨ ਡਿੱਗ ਪੈਣਗੇ, - ਇਹ ਮਿਸਰ ਦੇਸ ਵਿੱਚ ਉਹਨਾਂ ਦਾ ਠੱਠਾ ਹੋਵੇਗਾ।
Wɔnhwehwɛ Ɔsorosoroni no; wɔte sɛ tadua a asɛe, wɔn ntuanofo bɛtotɔ wɔ afoa ano efisɛ, wɔnkasa obu so. Eyi nti wobedi wɔn ho fɛw wɔ Misraim asase so.