< ਹੋਸ਼ੇਆ 7 >

1 ਜਦ ਮੈਂ ਇਸਰਾਏਲ ਨੂੰ ਚੰਗਾ ਕਰਨ ਲੱਗਾ, ਤਾਂ ਇਫ਼ਰਾਈਮ ਦੀ ਬਦੀ ਪਰਗਟ ਹੋ ਗਈ, ਨਾਲੇ ਸਾਮਰਿਯਾ ਦੀ ਬੁਰਿਆਈ ਵੀ, - ਕਿਉਂਕਿ ਉਹ ਝੂਠ ਮਾਰਦੇ ਹਨ, ਚੋਰ ਅੰਦਰ ਆ ਵੜਦੇ ਹਨ, ਡਾਕੂਆਂ ਦੇ ਜੱਥੇ ਬਾਹਰ ਲੁੱਟਦੇ ਹਨ।
כְּרׇפְאִי לְיִשְׂרָאֵל וְנִגְלָה עֲוֺן אֶפְרַיִם וְרָעוֹת שֹׁמְרוֹן כִּי פָעֲלוּ שָׁקֶר וְגַנָּב יָבוֹא פָּשַׁט גְּדוּד בַּחֽוּץ׃
2 ਉਹ ਆਪਣੇ ਦਿਲਾਂ ਵਿੱਚ ਨਹੀਂ ਸੋਚਦੇ ਕਿ ਮੈਂ ਉਹਨਾਂ ਦੀ ਸਾਰੀ ਬਦੀ ਚੇਤੇ ਰੱਖਦਾ ਹਾਂ, ਹੁਣ ਉਹਨਾਂ ਦੀਆਂ ਕਰਤੂਤਾਂ ਉਹਨਾਂ ਨੂੰ ਘੇਰਦੀਆਂ ਹਨ, ਉਹ ਮੇਰੇ ਸਨਮੁਖ ਹਨ।
וּבַל־יֹֽאמְרוּ לִלְבָבָם כׇּל־רָעָתָם זָכָרְתִּי עַתָּה סְבָבוּם מַעַלְלֵיהֶם נֶגֶד פָּנַי הָיֽוּ׃
3 ਉਹ ਆਪਣੀਆਂ ਬਦੀਆਂ ਨਾਲ ਰਾਜਾ ਨੂੰ ਅਤੇ ਆਪਣਿਆਂ ਝੂਠਾਂ ਨਾਲ ਹਾਕਮਾਂ ਨੂੰ ਖੁਸ਼ ਕਰਦੇ ਹਨ।
בְּרָעָתָם יְשַׂמְּחוּ־מֶלֶךְ וּבְכַחֲשֵׁיהֶם שָׂרִֽים׃
4 ਉਹ ਸਾਰੇ ਦੇ ਸਾਰੇ ਵਿਭਚਾਰੀ ਹਨ, ਉਹ ਉਸ ਤੰਦੂਰ ਵਾਂਗੂੰ ਹਨ ਜੋ ਭਠਿਆਰਾ ਗਰਮ ਕਰਦਾ ਹੈ, ਆਟਾ ਗੁੰਨ੍ਹਣ ਤੋਂ ਖ਼ਮੀਰ ਹੋਣ ਤੱਕ, ਉਹ ਅੱਗ ਭੜਕਾਉਣ ਤੋਂ ਰੁਕਿਆ ਰਹਿੰਦਾ ਹੈ।
כֻּלָּם מְנָאֲפִים כְּמוֹ תַנּוּר בֹּעֵרָה מֵאֹפֶה יִשְׁבּוֹת מֵעִיר מִלּוּשׁ בָּצֵק עַד־חֻמְצָתֽוֹ׃
5 ਸਾਡੇ ਰਾਜੇ ਦੇ ਤਿਉਹਾਰਾਂ ਦੇ ਦਿਨ ਹਾਕਮ ਮੈਅ ਦੀ ਗਰਮੀ ਨਾਲ ਬਿਮਾਰ ਹੋ ਗਏ, ਉਸ ਨੇ ਠੱਠਾ ਕਰਨ ਵਾਲਿਆਂ ਨਾਲ ਆਪਣਾ ਹੱਥ ਮਿਲਾਇਆ।
יוֹם מַלְכֵּנוּ הֶחֱלוּ שָׂרִים חֲמַת מִיָּיִן מָשַׁךְ יָדוֹ אֶת־לֹצְצִֽים׃
6 ਉਹਨਾਂ ਨੇ ਆਪਣੇ ਦਿਲਾਂ ਨੂੰ ਤੰਦੂਰ ਵਾਂਗੂੰ ਤਿਆਰ ਕੀਤਾ, ਜਦ ਉਹ ਘਾਤ ਵਿੱਚ ਬਹਿੰਦੇ ਹਨ, ਉਹਨਾਂ ਦਾ ਕ੍ਰੋਧ ਸਾਰੀ ਰਾਤ ਸੁੱਤਾ ਰਹਿੰਦਾ ਹੈ, ਸਵੇਰ ਨੂੰ ਉਹ ਭਾਂਬੜ ਵਾਲੀ ਅੱਗ ਵਾਂਗੂੰ ਬਲ ਉੱਠਦਾ ਹੈ।
כִּֽי־קֵרְבוּ כַתַּנּוּר לִבָּם בְּאׇרְבָּם כׇּל־הַלַּיְלָה יָשֵׁן אֹֽפֵהֶם בֹּקֶר הוּא בֹעֵר כְּאֵשׁ לֶהָבָֽה׃
7 ਉਹ ਸਾਰੇ ਦੇ ਸਾਰੇ ਤੰਦੂਰ ਵਾਂਗੂੰ ਤੱਤੇ ਹਨ, ਅਤੇ ਉਹ ਆਪਣੇ ਨਿਆਂਈਆਂ ਨੂੰ ਖਾ ਜਾਂਦੇ ਹਨ, ਉਹਨਾਂ ਦੇ ਸਾਰੇ ਰਾਜੇ ਡਿੱਗ ਪਏ, ਉਹਨਾਂ ਦੇ ਵਿੱਚ ਕੋਈ ਨਹੀਂ ਜੋ ਮੈਨੂੰ ਪੁਕਾਰਦਾ ਹੈ।
כֻּלָּם יֵחַמּוּ כַּתַּנּוּר וְאָכְלוּ אֶת־שֹׁפְטֵיהֶם כׇּל־מַלְכֵיהֶם נָפָלוּ אֵין־קֹרֵא בָהֶם אֵלָֽי׃
8 ਇਫ਼ਰਾਈਮ ਆਪਣੇ ਆਪ ਨੂੰ ਲੋਕਾਂ ਨਾਲ ਰਲਾਉਂਦਾ ਹੈ, ਇਫ਼ਰਾਈਮ ਇੱਕ ਰੋਟੀ ਹੈ ਜੋ ਉਲਟਾਈ ਨਾ ਗਈ!
אֶפְרַיִם בָּעַמִּים הוּא יִתְבּוֹלָל אֶפְרַיִם הָיָה עֻגָה בְּלִי הֲפוּכָֽה׃
9 ਓਪਰੇ ਉਸ ਦੀ ਸ਼ਕਤੀ ਨੂੰ ਖਾ ਗਏ, ਅਤੇ ਉਹ ਇਹ ਨਹੀਂ ਜਾਣਦਾ। ਉਹ ਦੇ ਧੌਲੇ ਆਉਣ ਲੱਗ ਪਏ ਹਨ, ਅਤੇ ਉਹ ਇਹ ਨਹੀਂ ਜਾਣਦਾ।
אָכְלוּ זָרִים כֹּחוֹ וְהוּא לֹא יָדָע גַּם־שֵׂיבָה זָרְקָה בּוֹ וְהוּא לֹא יָדָֽע׃
10 ੧੦ ਇਸਰਾਏਲ ਦਾ ਹੰਕਾਰ ਉਹ ਦੇ ਮੂੰਹ ਉੱਤੇ ਗਵਾਹੀ ਦਿੰਦਾ ਹੈ, ਪਰ ਉਹ ਯਹੋਵਾਹ ਆਪਣੇ ਪਰਮੇਸ਼ੁਰ ਵੱਲ ਨਹੀਂ ਮੁੜਦੇ, ਇਹ ਸਾਰੇ ਦੇ ਹੁੰਦਿਆਂ ਤੇ ਵੀ ਉਹ ਉਸ ਦੇ ਖੋਜੀ ਨਾ ਹੋਏ।
וְעָנָה גְאֽוֹן־יִשְׂרָאֵל בְּפָנָיו וְלֹא־שָׁבוּ אֶל־יְהֹוָה אֱלֹהֵיהֶם וְלֹא בִקְשֻׁהוּ בְּכׇל־זֹֽאת׃
11 ੧੧ ਇਫ਼ਰਾਈਮ ਇੱਕ ਭੋਲੀ ਤੇ ਬੁੱਧਹੀਣ ਘੁੱਗੀ ਵਰਗਾ ਹੈ, ਉਹ ਮਿਸਰ ਨੂੰ ਪੁਕਾਰਦੇ ਹਨ, ਅੱਸ਼ੂਰ ਨੂੰ ਜਾਂਦੇ ਹਨ!
וַיְהִי אֶפְרַיִם כְּיוֹנָה פוֹתָה אֵין לֵב מִצְרַיִם קָרָאוּ אַשּׁוּר הָלָֽכוּ׃
12 ੧੨ ਜਦ ਉਹ ਜਾਂਦੇ ਹਨ ਮੈਂ ਆਪਣਾ ਜਾਲ਼ ਉਹਨਾਂ ਦੇ ਉੱਤੇ ਵਿਛਾਵਾਂਗਾ, ਅਕਾਸ਼ ਦੇ ਪੰਛੀ ਵਾਂਗੂੰ ਮੈਂ ਉਹਨਾਂ ਨੂੰ ਹੇਠਾਂ ਲਾਹਵਾਂਗਾ, ਉਹਨਾਂ ਦੀ ਮੰਡਲੀ ਦੇ ਸੁਣਨ ਅਨੁਸਾਰ ਮੈਂ ਉਹਨਾਂ ਨੂੰ ਤਾੜਾਂਗਾ।
כַּאֲשֶׁר יֵלֵכוּ אֶפְרוֹשׂ עֲלֵיהֶם רִשְׁתִּי כְּעוֹף הַשָּׁמַיִם אוֹרִידֵם אַיְסִירֵם כְּשֵׁמַע לַעֲדָתָֽם׃
13 ੧੩ ਹਾਏ ਉਹਨਾਂ ਨੂੰ! ਉਹ ਜੋ ਮੇਰੇ ਤੋਂ ਭਟਕ ਗਏ। ਬਰਬਾਦੀ ਉਹਨਾਂ ਲਈ! ਉਹ ਜੋ ਮੇਰੇ ਅਪਰਾਧੀ ਹੋ ਗਏ। ਮੈਂ ਉਹਨਾਂ ਦਾ ਛੁਟਕਾਰਾ ਕਰਨਾ ਚਾਹੁੰਦਾ ਸੀ, ਪਰ ਉਹ ਮੇਰੇ ਵਿਰੁੱਧ ਝੂਠ ਬੱਕਦੇ ਸਨ।
אוֹי לָהֶם כִּֽי־נָדְדוּ מִמֶּנִּי שֹׁד לָהֶם כִּי־פָשְׁעוּ בִי וְאָנֹכִי אֶפְדֵּם וְהֵמָּה דִּבְּרוּ עָלַי כְּזָבִֽים׃
14 ੧੪ ਉਹਨਾਂ ਨੇ ਆਪਣੇ ਦਿਲਾਂ ਤੋਂ ਮੇਰੀ ਦੁਹਾਈ ਨਹੀਂ ਦਿੱਤੀ, ਪਰ ਉਹ ਆਪਣਿਆਂ ਬਿਸਤਰਿਆਂ ਉੱਤੇ ਚਿੱਲਾਉਂਦੇ ਹਨ। ਉਹ ਅੰਨ ਅਤੇ ਨਵੀਂ ਮੈਅ ਲਈ ਇਕੱਠੇ ਹੋ ਜਾਂਦੇ ਹਨ, ਪਰ ਮੇਰੇ ਤੋਂ ਬਾਗੀ ਰਹਿੰਦੇ ਹਨ।
וְלֹא־זָעֲקוּ אֵלַי בְּלִבָּם כִּי יְיֵלִילוּ עַל־מִשְׁכְּבוֹתָם עַל־דָּגָן וְתִירוֹשׁ יִתְגּוֹרָרוּ יָסוּרוּ בִֽי׃
15 ੧੫ ਮੈਂ ਉਹਨਾਂ ਦੀ ਬਾਂਹ ਨੂੰ ਸਿਖਾਇਆ ਤੇ ਤਕੜਾ ਕੀਤਾ, ਪਰ ਉਹ ਮੇਰੇ ਵਿਰੁੱਧ ਬੁਰਿਆਈ ਸੋਚਦੇ ਹਨ।
וַאֲנִי יִסַּרְתִּי חִזַּקְתִּי זְרוֹעֹתָם וְאֵלַי יְחַשְּׁבוּ־רָֽע׃
16 ੧੬ ਉਹ ਮੁੜ ਜਾਂਦੇ ਹਨ ਪਰ ਅੱਤ ਮਹਾਨ ਪਰਮੇਸ਼ੁਰ ਵੱਲ ਨਹੀਂ, ਉਹ ਨਕਲੀ ਧਣੁੱਖ ਵਰਗੇ ਹਨ। ਉਹਨਾਂ ਦੇ ਹਾਕਮ ਤਲਵਾਰ ਨਾਲ, ਉਹਨਾਂ ਦੀ ਜ਼ਬਾਨ ਦੀ ਕਾਹਲੀ ਦੇ ਕਾਰਨ ਡਿੱਗ ਪੈਣਗੇ, - ਇਹ ਮਿਸਰ ਦੇਸ ਵਿੱਚ ਉਹਨਾਂ ਦਾ ਠੱਠਾ ਹੋਵੇਗਾ।
יָשׁוּבוּ ׀ לֹא עָל הָיוּ כְּקֶשֶׁת רְמִיָּה יִפְּלוּ בַחֶרֶב שָׂרֵיהֶם מִזַּעַם לְשׁוֹנָם זוֹ לַעְגָּם בְּאֶרֶץ מִצְרָֽיִם׃

< ਹੋਸ਼ੇਆ 7 >