< ਹੋਸ਼ੇਆ 5 >

1 ਹੇ ਜਾਜਕੋ, ਇਹ ਨਾ ਸੁਣੋ! ਹੇ ਇਸਰਾਏਲ ਦੇ ਘਰਾਣੇ ਵਾਲਿਓ, ਧਿਆਨ ਦਿਓ! ਹੇ ਰਾਜਾ ਦੇ ਘਰਾਣੇ ਵਾਲਿਓ, ਕੰਨ ਲਾਓ! ਕਿਉਂ ਜੋ ਤੁਹਾਡਾ ਨਿਆਂ ਆ ਗਿਆ ਹੈ, ਤੂੰ ਮਿਸਪਾਹ ਲਈ ਫੰਦਾ ਹੋਇਆ ਹੈਂ, ਅਤੇ ਤਾਬੋਰ ਉੱਤੇ ਇੱਕ ਵਿਛਾਇਆ ਹੋਇਆ ਜਾਲ਼।
Słuchajcie tego, kapłani, zważ [na to], domu Izraela, i nakłoń ucha, domu króla. Przeciwko wam bowiem [jest] sąd, ponieważ byliście sidłem dla Mispy i siecią rozciągniętą na Taborze.
2 ਬਾਗੀ ਵੱਢਣ ਟੁੱਕਣ ਵਿੱਚ ਨਾਸ ਹੋ ਰਹੇ ਹਨ, ਪਰ ਮੈਂ ਉਹਨਾਂ ਸਾਰਿਆਂ ਨੂੰ ਸੁਧਾਰਨ ਵਾਲਾ ਹਾਂ।
Owszem, udają się podstępnie na rzeź, ale ja ukarzę każdego z nich.
3 ਮੈਂ ਇਫ਼ਰਾਈਮ ਨੂੰ ਜਾਣਦਾ ਹਾਂ, ਅਤੇ ਇਸਰਾਏਲ ਮੇਰੇ ਤੋਂ ਲੁਕਿਆ ਹੋਇਆ ਨਹੀਂ, ਹੇ ਇਫ਼ਰਾਈਮ, ਤੂੰ ਹੁਣ ਵਿਭਚਾਰ ਕੀਤਾ, ਇਸਰਾਏਲ ਪਲੀਤ ਹੋ ਗਈ।
Znam Efraima i Izrael nie jest ukryty przede mną, bo teraz, Efraimie, uprawiasz nierząd, a Izrael się splugawił.
4 ਉਹਨਾਂ ਦੀਆਂ ਕਰਤੂਤਾਂ ਉਹਨਾਂ ਨੂੰ ਉਹਨਾਂ ਦੇ ਪਰਮੇਸ਼ੁਰ ਵੱਲ ਮੁੜਨ ਨਹੀਂ ਦਿੰਦੀਆਂ, ਕਿਉਂ ਜੋ ਵਿਭਚਾਰ ਦੀ ਰੂਹ ਉਹਨਾਂ ਦੇ ਅੰਦਰ ਹੈ, ਅਤੇ ਉਹ ਯਹੋਵਾਹ ਨੂੰ ਨਹੀਂ ਜਾਣਦੇ।
Nie chcą zmienić swoich czynów, aby się nawrócić do swego Boga, dlatego że duch nierządu jest wśród nich i nie poznali PANA.
5 ਇਸਰਾਏਲ ਦਾ ਹੰਕਾਰ ਉਹ ਦੇ ਮੂੰਹ ਉੱਤੇ ਗਵਾਹੀ ਦਿੰਦਾ ਹੈ, ਇਸਰਾਏਲ ਅਤੇ ਇਫ਼ਰਾਈਮ ਆਪਣੀ ਬਦੀ ਦੇ ਕਾਰਨ ਠੋਕਰ ਖਾਣਗੇ, ਯਹੂਦਾਹ ਵੀ ਉਹਨਾਂ ਦੇ ਨਾਲ ਠੋਕਰ ਖਾਵੇਗਾ।
Pycha Izraela świadczy przeciwko niemu. Dlatego Izrael i Efraim upadną z powodu swojej nieprawości, upadnie wraz z nimi też Juda.
6 ਉਹ ਆਪਣੇ ਇੱਜੜਾਂ ਅਤੇ ਵੱਗਾਂ ਨਾਲ ਯਹੋਵਾਹ ਨੂੰ ਭਾਲਣ ਲਈ ਨਿੱਕਲਣਗੇ, ਪਰ ਉਹ ਉਹਨਾਂ ਨੂੰ ਨਾ ਲੱਭਣਗੇ, ਉਹ ਉਹਨਾਂ ਤੋਂ ਦੂਰ ਹੋ ਗਿਆ ਹੈ।
Ze swoimi trzodami i swoim bydłem pójdą szukać PANA, ale [go] nie znajdą, bo odstąpił od nich.
7 ਉਹਨਾਂ ਨੇ ਯਹੋਵਾਹ ਨਾਲ ਧੋਖਾ ਕੀਤਾ ਹੈ, ਕਿਉਂ ਜੋ ਉਹਨਾਂ ਤੋਂ ਨਜ਼ਾਇਜ ਬੱਚੇ ਜੰਮੇ, ਹੁਣ ਨਵਾਂ ਚੰਦ ਉਹਨਾਂ ਨੂੰ ਉਹਨਾਂ ਦੇ ਖੇਤਾਂ ਦੇ ਨਾਲ ਖਾ ਜਾਵੇਗਾ।
Sprzeniewierzyli się PANU, bo napłodzili obcych synów, [a] teraz miesiąc pożre ich wraz z ich dziedzictwami.
8 ਗਿਬਆਹ ਵਿੱਚ ਨਰਸਿੰਗਾ ਫੂਕੋ! ਰਾਮਾਹ ਵਿੱਚ ਤੁਰ੍ਹੀ! ਬੈਤ-ਆਵਨ ਵਿੱਚ ਢੋਲ ਵਜਾਓ, - ਹੇ ਬਿਨਯਾਮੀਨ, ਪਿੱਛੇ ਵੇਖ!
Zadmijcie w trąbę w Gibea i w trąbę w Rama; krzyczcie w Bet-Awen: [Wróg] za tobą, Beniaminie!
9 ਝਿੜਕ ਦੇ ਦਿਨ ਇਫ਼ਰਾਈਮ ਵਿਰਾਨ ਹੋ ਜਾਵੇਗਾ, ਇਸਰਾਏਲ ਦੇ ਗੋਤਾਂ ਵਿੱਚ ਮੈਂ ਓਹੀ ਦੱਸਦਾ ਹਾਂ ਜੋ ਪੱਕਾ ਹੈ।
Efraim będzie spustoszony w dniu kary. Oznajmiłem wśród pokoleń Izraela to, co pewne.
10 ੧੦ ਯਹੂਦਾਹ ਦੇ ਹਾਕਮ ਬਾੜਿਆਂ ਦੇ ਭੰਨਣ ਵਾਲਿਆਂ ਵਰਗੇ ਹੋ ਗਏ ਹਨ, ਮੈਂ ਆਪਣਾ ਕਹਿਰ ਪਾਣੀ ਵਾਂਗੂੰ ਉਨ੍ਹਾਂ ਦੇ ਉੱਤੇ ਵਹਾਵਾਂਗਾ!
Książęta Judy stali się jak ci, którzy przesuwają granice. Wyleję na nich swój gniew jak wodę.
11 ੧੧ ਇਫ਼ਰਾਈਮ ਦਬਾਇਆ ਗਿਆ ਹੈ, ਉਹ ਨਿਆਂ ਨਾਲ ਚਿੱਥਿਆ ਗਿਆ ਹੈ, ਕਿਉਂ ਜੋ ਉਹ ਜ਼ਿੱਦ ਨਾਲ ਵਿਅਰਥ ਬਿਧੀਆਂ ਦੇ ਪਿੱਛੇ ਲੱਗਾ ਰਿਹਾ।
Efraim jest uciskany i pokruszony sądem, gdyż chętnie chodził za rozkazem [ludzkim].
12 ੧੨ ਇਸ ਲਈ ਮੈਂ ਇਫ਼ਰਾਈਮ ਲਈ ਨਾਸ ਕਰਨ ਵਾਲੇ ਕੀੜੇ ਵਾਂਗੂੰ, ਅਤੇ ਯਹੂਦਾਹ ਦੇ ਘਰਾਣੇ ਲਈ ਘੁਣ ਵਾਂਗੂੰ ਹਾਂ।
Dlatego będę dla Efraima jak mól, a dla domu Judy jak próchnica.
13 ੧੩ ਜਦ ਇਫ਼ਰਾਈਮ ਨੇ ਆਪਣਾ ਰੋਗ ਵੇਖਿਆ, ਅਤੇ ਯਹੂਦਾਹ ਨੇ ਆਪਣੇ ਜ਼ਖਮ ਨੂੰ, ਤਾਂ ਇਫ਼ਰਾਈਮ ਅੱਸ਼ੂਰ ਨੂੰ ਗਿਆ, ਅਤੇ ਇੱਕ ਝਗੜਾਲੂ ਰਾਜੇ ਕੋਲ ਸੁਨੇਹਾ ਭੇਜਿਆ, ਪਰ ਉਹ ਤੁਹਾਨੂੰ ਚੰਗਾ ਨਹੀਂ ਕਰ ਸਕਦਾ, ਨਾ ਤੁਹਾਡੇ ਜ਼ਖਮ ਨੂੰ ਠੀਕ ਕਰ ਸਕਦਾ ਹੈ।
Gdy Efraim zauważył swoją chorobę, a Juda swoją ranę, uciekł Efraim do Asyryjczyka i posłał do króla Jareb. Ale on was nie będzie mógł uzdrowić ani uleczyć waszej rany.
14 ੧੪ ਮੈਂ ਤਾਂ ਇਫ਼ਰਾਈਮ ਲਈ ਬੱਬਰ ਸ਼ੇਰ ਵਾਂਗੂੰ ਹੋਵਾਂਗਾ, ਅਤੇ ਯਹੂਦਾਹ ਦੇ ਘਰਾਣੇ ਲਈ ਜੁਆਨ ਸ਼ੇਰ ਵਾਂਗੂੰ, ਮੈਂ, ਹਾਂ, ਮੈਂ ਹੀ ਪਾੜਾਂਗਾ ਅਤੇ ਚਲਾ ਜਾਂਵਾਂਗਾ, ਮੈਂ ਚੁੱਕ ਲੈ ਜਾਂਵਾਂਗਾ ਅਤੇ ਛੁਡਾਉਣ ਵਾਲਾ ਕੋਈ ਨਾ ਹੋਵੇਗਾ।
Będę bowiem dla Efraima jak srogi lew, a dla domu Judy jak młody lew. Ja, ja [sam] porwę i odejdę; wezmę, a nikt mi [go] nie wydrze.
15 ੧੫ ਮੈਂ ਚਲਾ ਜਾਂਵਾਂਗਾ ਅਤੇ ਆਪਣੇ ਸਥਾਨ ਨੂੰ ਮੁੜਾਂਗਾ, ਜਦ ਤੱਕ ਉਹ ਆਪਣੇ ਦੋਸ਼ ਨਾ ਮੰਨ ਲੈਣ, ਅਤੇ ਮੇਰੇ ਦਰਸ਼ਣ ਦੇ ਖੋਜੀ ਨਾ ਹੋਣ। ਉਹ ਆਪਣੇ ਕਸ਼ਟ ਵਿੱਚ ਮੈਨੂੰ ਧਿਆਨ ਨਾਲ ਭਾਲਣਗੇ।
Pójdę i wrócę do swego miejsca, aż uznają swoją winę i zaczną szukać mojego oblicza. W swoim utrapieniu będą mnie pilnie szukać.

< ਹੋਸ਼ੇਆ 5 >