< ਹੋਸ਼ੇਆ 3 >
1 ੧ ਯਹੋਵਾਹ ਨੇ ਮੈਨੂੰ ਆਖਿਆ, ਫੇਰ ਜਾ, ਇੱਕ ਔਰਤ ਨਾਲ ਪ੍ਰੀਤ ਲਾ ਜਿਹੜੀ ਆਪਣੇ ਯਾਰ ਦੀ ਪਿਆਰੀ ਹੈ, ਜਿਹੜੀ ਵਿਭਚਾਰਣ ਹੈ, ਜਿਵੇਂ ਯਹੋਵਾਹ ਵੀ ਇਸਰਾਏਲੀਆਂ ਨਾਲ ਪ੍ਰੇਮ ਕਰਦਾ ਹੈ, ਭਾਵੇਂ ਉਹ ਦੂਜੇ ਦੇਵਤਿਆਂ ਵੱਲ ਮੁੜਦੇ ਹਨ ਅਤੇ ਦਾਖ਼ਾਂ ਦੇ ਪੂੜਿਆਂ ਨੂੰ ਪਿਆਰ ਕਰਦੇ ਹਨ।
Потом рече ми Господ: Иди опет, љуби жену коју љуби љубавник а она чини прељубу, као што Господ љуби синове Израиљеве а они гледају за туђим боговима и љубе жбанове винске
2 ੨ ਸੋ ਮੈਂ ਉਹ ਨੂੰ ਪੰਦਰਾਂ ਸ਼ਕਲ ਅਤੇ ਜੌਂ ਦਾ ਡੇਢ ਹੋਮਰ ਦੇ ਕੇ ਆਪਣੇ ਲਈ ਮੁੱਲ ਲਿਆ
И купих је за петнаест сикала сребра и гомор и по јечма.
3 ੩ ਅਤੇ ਮੈਂ ਉਹ ਨੂੰ ਆਖਿਆ, ਤੂੰ ਬਹੁਤ ਦਿਨਾਂ ਤੱਕ ਮੇਰੇ ਨਾਲ ਵੱਸੇਂਗੀ, ਤੂੰ ਨਾ ਵਿਭਚਾਰ ਕਰੇਂਗੀ, ਨਾ ਕਿਸੇ ਹੋਰ ਮਨੁੱਖ ਦੀ ਪਤਨੀ ਹੋਵੇਂਗੀ, ਅਤੇ ਮੈਂ ਵੀ ਤੇਰਾ ਹੀ ਹੋ ਕੇ ਰਹਾਂਗਾ।
И рекох јој: Седи код мене дуго времена, и не курвај се, и не буди другог; тако ћу и ја бити твој.
4 ੪ ਇਸ ਤਰ੍ਹਾਂ ਇਸਰਾਏਲੀ ਵੀ ਬਹੁਤ ਦਿਨਾਂ ਤੱਕ ਬਿਨ੍ਹਾਂ ਰਾਜੇ ਤੇ ਹਾਕਮ ਦੇ, ਬਿਨ੍ਹਾਂ ਭੇਟ ਤੇ ਥੰਮ੍ਹ ਦੇ, ਬਿਨ੍ਹਾਂ ਏਫ਼ੋਦ ਤੇ ਤਰਾਫ਼ੀਮ ਦੇ ਰਹਿਣਗੇ।
Јер ће дуго времена синови Израиљеви седети без цара и без кнеза и без жртве и без ступа и без оплећка и ликова.
5 ੫ ਇਸ ਤੋਂ ਬਾਅਦ ਇਸਰਾਏਲੀ ਮੁੜਨਗੇ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਅਤੇ ਦਾਊਦ ਆਪਣੇ ਰਾਜਾ ਨੂੰ ਭਾਲਣਗੇ। ਆਖਰੀ ਦਿਨਾਂ ਵਿੱਚ ਯਹੋਵਾਹ ਅਤੇ ਉਹ ਦੀ ਭਲਿਆਈ ਵੱਲ ਭੈਅ ਮੰਨ ਕੇ ਮੁੜਨਗੇ।
После ће се обратити и тражиће Господа Бога свог и Давида цара свог, и у страху ће приступити ка Господу и благости Његовој у последња времена.