< ਹੋਸ਼ੇਆ 12 >
1 ੧ ਇਫ਼ਰਾਈਮ ਹਵਾ ਖਾਂਦਾ ਹੈ, ਅਤੇ ਪੂਰਬੀ ਹਵਾ ਦਾ ਪਿੱਛਾ ਕਰਦਾ ਹੈ, ਉਹ ਸਾਰਾ ਦਿਨ ਝੂਠ ਤੇ ਲੁੱਟ ਮਾਰ ਵਧਾਉਂਦੇ ਹਨ, ਉਹ ਅੱਸ਼ੂਰ ਨਾਲ ਨੇਮ ਬੰਨ੍ਹਦਾ ਹੈ, ਅਤੇ ਮਿਸਰ ਨੂੰ ਤੇਲ ਲੈ ਜਾਇਆ ਜਾਂਦਾ ਹੈ।
에브라임은 바람을 먹으며 동풍을 따라 가서 날마다 거짓과 포학을 더하며 앗수르와 계약을 맺고 기름을 애굽에 보내도다
2 ੨ ਯਹੋਵਾਹ ਦਾ ਯਹੂਦਾਹ ਨਾਲ ਝਗੜਾ ਹੈ, ਉਹ ਯਾਕੂਬ ਨੂੰ ਉਸ ਦੀਆਂ ਚਾਲਾਂ ਅਨੁਸਾਰ ਸਜ਼ਾ ਦੇਵੇਗਾ, ਉਹ ਉਸ ਦੀਆਂ ਕਰਨੀਆਂ ਅਨੁਸਾਰ ਉਸ ਨੂੰ ਬਦਲਾ ਦੇਵੇਗਾ।
여호와께서 유다와 쟁변하시고 야곱의 소행대로 벌주시며 그 소위대로 보응하시리라
3 ੩ ਉਸ ਨੇ ਕੁੱਖ ਵਿੱਚ ਆਪਣੇ ਭਰਾ ਦੀ ਅੱਡੀ ਫੜੀ, ਅਤੇ ਆਪਣੀ ਜੁਆਨੀ ਵਿੱਚ ਪਰਮੇਸ਼ੁਰ ਨਾਲ ਘੋਲ ਕੀਤਾ।
야곱은 태에서 그 형의 발뒤꿈치를 잡았고 또 장년에 하나님과 힘을 겨루되
4 ੪ ਹਾਂ, ਉਸ ਨੇ ਦੂਤ ਨਾਲ ਘੋਲ ਕੀਤਾ ਅਤੇ ਪਰਬਲ ਪੈ ਗਿਆ, ਉਸ ਨੇ ਰੋ ਕੇ ਉਹ ਦੀ ਦਯਾ ਮੰਗੀ, ਉਸ ਨੇ ਉਹ ਨੂੰ ਬੈਤਏਲ ਵਿੱਚ ਲੱਭਾ, ਅਤੇ ਉੱਥੇ ਉਹ ਉਸ ਨਾਲ ਬੋਲਿਆ,
천사와 힘을 겨루어 이기고 울며 그에게 간구하였으며 하나님은 벧엘에서 저를 만나셨고 거기서 우리에게 말씀하셨나니
5 ੫ ਯਹੋਵਾਹ, ਸੈਨਾਂ ਦਾ ਪਰਮੇਸ਼ੁਰ, ਯਹੋਵਾਹ ਉਸ ਦਾ ਯਾਦਗਾਰੀ ਨਾਮ ਹੈ!
저는 만군의 하나님 여호와시라 여호와는 그의 기념 칭호니라
6 ੬ ਤੂੰ ਆਪਣੇ ਪਰਮੇਸ਼ੁਰ ਵੱਲ ਮੁੜ, ਦਯਾ ਅਤੇ ਨਿਆਂ ਦੀ ਪਾਲਨਾ ਕਰ, ਅਤੇ ਸਦਾ ਆਪਣੇ ਪਰਮੇਸ਼ੁਰ ਦੀ ਉਡੀਕ ਕਰ।
그런즉 너의 하나님께로 돌아와서 인애와 공의를 지키며 항상 너의 하나님을 바라볼지니라
7 ੭ ਉਹ ਵਪਾਰੀ ਹੈ, ਉਹ ਦੇ ਹੱਥ ਵਿੱਚ ਧੋਖੇ ਦੀ ਤੱਕੜੀ ਹੈ, ਉਹ ਧੱਕੇਖੋਰੀ ਨੂੰ ਪਿਆਰ ਕਰਦਾ ਹੈ।
저는 상고여늘 손에 거짓 저울을 가지고 사취하기를 좋아하는도다
8 ੮ ਇਫ਼ਰਾਈਮ ਕਹਿੰਦਾ ਹੈ, ਮੈਂ ਸੱਚ-ਮੁੱਚ ਧਨੀ ਹੋ ਗਿਆ ਹਾਂ, ਮੈਂ ਆਪਣੇ ਲਈ ਧਨ ਜੋੜਿਆ ਹੈ, ਮੇਰੀ ਸਾਰੀ ਕਮਾਈ ਵਿੱਚ ਉਹ ਮੇਰੇ ਵਿੱਚ ਕੋਈ ਬਦੀ ਜਿਹੜੀ ਪਾਪ ਹੈ, ਨਾ ਪਾਉਣਗੇ।
에브라임이 말하기를 나는 실로 부자라 내가 재물을 얻었는데 무릇 나의 수고한 중에서 죄라 할만한 불의를 발견할 자 없으리라 하거니와
9 ੯ ਪਰ ਮੈਂ ਮਿਸਰ ਦੇਸ ਤੋਂ ਯਹੋਵਾਹ ਤੇਰਾ ਪਰਮੇਸ਼ੁਰ ਰਿਹਾ ਹਾਂ, ਮੈਂ ਤੈਨੂੰ ਤੰਬੂਆਂ ਵਿੱਚ ਫੇਰ ਵਸਾਵਾਂਗਾ, ਜਿਵੇਂ ਠਹਿਰਾਏ ਹੋਏ ਪਰਬਾਂ ਦੇ ਦਿਨਾਂ ਵਿੱਚ।
내가 애굽 땅에서 나옴으로부터 나는 네 하나님 여호와니라 내가 너로 다시 장막에 거하게 하기를 명절일에 하던 것 같게 하리라
10 ੧੦ ਮੈਂ ਨਬੀਆਂ ਨਾਲ ਗੱਲ ਕੀਤੀ, ਮੈਂ ਦਰਸ਼ਣ ਤੇ ਦਰਸ਼ਣ ਦਿੱਤਾ, ਅਤੇ ਨਬੀਆਂ ਦੇ ਰਾਹੀਂ ਦ੍ਰਿਸ਼ਟਾਂਤ ਵਰਤੇ।
내가 여러 선지자에게 말하였고 이상을 많이 보였으며 선지자들을 빙자하여 비유를 베풀었노라
11 ੧੧ ਜੇ ਗਿਲਆਦ ਵਿੱਚ ਬੁਰਿਆਈ ਹੈ, ਉਹ ਜ਼ਰੂਰ ਨਿਕੰਮੇ ਹੋ ਜਾਣਗੇ, ਉਹ ਗਿਲਗਾਲ ਵਿੱਚ ਵਹਿੜਕੇ ਕੱਟਦੇ ਹਨ, ਪਰ ਉਹਨਾਂ ਦੀਆਂ ਜਗਵੇਦੀਆਂ, ਖੇਤ ਦੇ ਸਿਆੜਾਂ ਉੱਤੇ ਢੇਰਾਂ ਵਰਗੀਆਂ ਹਨ।
길르앗은 불의한 것이냐 저희는 과연 거짓되도다 길갈에서는 무리가 수송아지로 제사를 드리며 그 제단은 밭이랑에 쌓인 돌무더기 같도다
12 ੧੨ ਯਾਕੂਬ ਅਰਾਮ ਦੇ ਰੜ ਨੂੰ ਭੱਜ ਗਿਆ, ਇਸਰਾਏਲ ਨੇ ਔਰਤ ਲਈ ਟਹਿਲ ਸੇਵਾ ਕੀਤੀ, ਅਤੇ ਔਰਤ ਲਈ ਭੇਡਾਂ ਦੀ ਰਾਖੀ ਕੀਤੀ।
옛적에 야곱이 아람 들로 도망하였으며 이스라엘이 아내 얻기 위하여 사람을 섬기며 아내 얻기 위하여 양을 쳤고
13 ੧੩ ਯਹੋਵਾਹ ਨਬੀ ਦੇ ਰਾਹੀਂ ਇਸਰਾਏਲ ਨੂੰ ਮਿਸਰੋਂ ਕੱਢ ਲੈ ਆਇਆ, ਅਤੇ ਨਬੀ ਦੇ ਰਾਹੀਂ ਉਹ ਸੰਭਾਲੇ ਗਏ।
여호와께서는 선지자로 이스라엘을 애굽에서 인도하여 내시며 선지자로 저를 보호하셨거늘
14 ੧੪ ਇਫ਼ਰਾਈਮ ਨੇ ਕੌੜਾ ਕ੍ਰੋਧ ਚੜ੍ਹਾਇਆ, ਸੋ ਉਹ ਦੇ ਖ਼ੂਨ ਉਹ ਦੇ ਉੱਤੇ ਰੱਖੇ ਜਾਣਗੇ, ਅਤੇ ਉਹ ਦੀ ਨਿੰਦਿਆ ਉਹ ਦਾ ਪ੍ਰਭੂ ਉਹ ਦੇ ਉੱਤੇ ਹੀ ਮੋੜੇਗਾ!
에브라임이 격노케 함이 극심하였으니 그 주께서 그 피로 그 위에 머물러 있게 하시며 저의 수치를 저에게 돌리시리라