< ਹੋਸ਼ੇਆ 12 >

1 ਇਫ਼ਰਾਈਮ ਹਵਾ ਖਾਂਦਾ ਹੈ, ਅਤੇ ਪੂਰਬੀ ਹਵਾ ਦਾ ਪਿੱਛਾ ਕਰਦਾ ਹੈ, ਉਹ ਸਾਰਾ ਦਿਨ ਝੂਠ ਤੇ ਲੁੱਟ ਮਾਰ ਵਧਾਉਂਦੇ ਹਨ, ਉਹ ਅੱਸ਼ੂਰ ਨਾਲ ਨੇਮ ਬੰਨ੍ਹਦਾ ਹੈ, ਅਤੇ ਮਿਸਰ ਨੂੰ ਤੇਲ ਲੈ ਜਾਇਆ ਜਾਂਦਾ ਹੈ।
エフライムはひねもす風を牧し、東風を追い、偽りと暴虐とを増し加え、アッスリヤと取引をなし、油をエジプトに送った。
2 ਯਹੋਵਾਹ ਦਾ ਯਹੂਦਾਹ ਨਾਲ ਝਗੜਾ ਹੈ, ਉਹ ਯਾਕੂਬ ਨੂੰ ਉਸ ਦੀਆਂ ਚਾਲਾਂ ਅਨੁਸਾਰ ਸਜ਼ਾ ਦੇਵੇਗਾ, ਉਹ ਉਸ ਦੀਆਂ ਕਰਨੀਆਂ ਅਨੁਸਾਰ ਉਸ ਨੂੰ ਬਦਲਾ ਦੇਵੇਗਾ।
主はユダと争い、ヤコブをそのしわざにしたがって罰し、そのおこないにしたがって報いられる。
3 ਉਸ ਨੇ ਕੁੱਖ ਵਿੱਚ ਆਪਣੇ ਭਰਾ ਦੀ ਅੱਡੀ ਫੜੀ, ਅਤੇ ਆਪਣੀ ਜੁਆਨੀ ਵਿੱਚ ਪਰਮੇਸ਼ੁਰ ਨਾਲ ਘੋਲ ਕੀਤਾ।
ヤコブは胎にいたとき、その兄弟のかかとを捕え、成人したとき神と争った。
4 ਹਾਂ, ਉਸ ਨੇ ਦੂਤ ਨਾਲ ਘੋਲ ਕੀਤਾ ਅਤੇ ਪਰਬਲ ਪੈ ਗਿਆ, ਉਸ ਨੇ ਰੋ ਕੇ ਉਹ ਦੀ ਦਯਾ ਮੰਗੀ, ਉਸ ਨੇ ਉਹ ਨੂੰ ਬੈਤਏਲ ਵਿੱਚ ਲੱਭਾ, ਅਤੇ ਉੱਥੇ ਉਹ ਉਸ ਨਾਲ ਬੋਲਿਆ,
彼は天の使と争って勝ち、泣いてこれにあわれみを求めた。彼はベテルで神に出会い、その所で神は彼と語られた。
5 ਯਹੋਵਾਹ, ਸੈਨਾਂ ਦਾ ਪਰਮੇਸ਼ੁਰ, ਯਹੋਵਾਹ ਉਸ ਦਾ ਯਾਦਗਾਰੀ ਨਾਮ ਹੈ!
主は万軍の神、その名は主である。
6 ਤੂੰ ਆਪਣੇ ਪਰਮੇਸ਼ੁਰ ਵੱਲ ਮੁੜ, ਦਯਾ ਅਤੇ ਨਿਆਂ ਦੀ ਪਾਲਨਾ ਕਰ, ਅਤੇ ਸਦਾ ਆਪਣੇ ਪਰਮੇਸ਼ੁਰ ਦੀ ਉਡੀਕ ਕਰ।
それゆえ、あなたはあなたの神に帰り、いつくしみと正しきとを守り、つねにあなたの神を待ち望め。
7 ਉਹ ਵਪਾਰੀ ਹੈ, ਉਹ ਦੇ ਹੱਥ ਵਿੱਚ ਧੋਖੇ ਦੀ ਤੱਕੜੀ ਹੈ, ਉਹ ਧੱਕੇਖੋਰੀ ਨੂੰ ਪਿਆਰ ਕਰਦਾ ਹੈ।
商人はその手に偽りのはかりを持ち、しえたげることを好む。
8 ਇਫ਼ਰਾਈਮ ਕਹਿੰਦਾ ਹੈ, ਮੈਂ ਸੱਚ-ਮੁੱਚ ਧਨੀ ਹੋ ਗਿਆ ਹਾਂ, ਮੈਂ ਆਪਣੇ ਲਈ ਧਨ ਜੋੜਿਆ ਹੈ, ਮੇਰੀ ਸਾਰੀ ਕਮਾਈ ਵਿੱਚ ਉਹ ਮੇਰੇ ਵਿੱਚ ਕੋਈ ਬਦੀ ਜਿਹੜੀ ਪਾਪ ਹੈ, ਨਾ ਪਾਉਣਗੇ।
エフライムは言った、「まことにわたしは富める者となった。わたしは自分ために財宝を得た」と。しかし彼のすべての富もその犯した罪をつぐなうことはできない。
9 ਪਰ ਮੈਂ ਮਿਸਰ ਦੇਸ ਤੋਂ ਯਹੋਵਾਹ ਤੇਰਾ ਪਰਮੇਸ਼ੁਰ ਰਿਹਾ ਹਾਂ, ਮੈਂ ਤੈਨੂੰ ਤੰਬੂਆਂ ਵਿੱਚ ਫੇਰ ਵਸਾਵਾਂਗਾ, ਜਿਵੇਂ ਠਹਿਰਾਏ ਹੋਏ ਪਰਬਾਂ ਦੇ ਦਿਨਾਂ ਵਿੱਚ।
わたしはエジプトの国を出たときから、あなたの神、主である。わたしは祭の日のように、再びあなたを天幕に住まわせよう。
10 ੧੦ ਮੈਂ ਨਬੀਆਂ ਨਾਲ ਗੱਲ ਕੀਤੀ, ਮੈਂ ਦਰਸ਼ਣ ਤੇ ਦਰਸ਼ਣ ਦਿੱਤਾ, ਅਤੇ ਨਬੀਆਂ ਦੇ ਰਾਹੀਂ ਦ੍ਰਿਸ਼ਟਾਂਤ ਵਰਤੇ।
わたしは預言者たちに語った。幻を多く示したのはわたしである。わたしは預言者たちによってたとえを語った。
11 ੧੧ ਜੇ ਗਿਲਆਦ ਵਿੱਚ ਬੁਰਿਆਈ ਹੈ, ਉਹ ਜ਼ਰੂਰ ਨਿਕੰਮੇ ਹੋ ਜਾਣਗੇ, ਉਹ ਗਿਲਗਾਲ ਵਿੱਚ ਵਹਿੜਕੇ ਕੱਟਦੇ ਹਨ, ਪਰ ਉਹਨਾਂ ਦੀਆਂ ਜਗਵੇਦੀਆਂ, ਖੇਤ ਦੇ ਸਿਆੜਾਂ ਉੱਤੇ ਢੇਰਾਂ ਵਰਗੀਆਂ ਹਨ।
もしギレアデに不義があるなら、彼らは必ずむなしき者となる。もし彼らがギルガルで雄牛を犠牲にささげるなら、彼らの祭壇は畑のうねに積んだ石塚のようになる。
12 ੧੨ ਯਾਕੂਬ ਅਰਾਮ ਦੇ ਰੜ ਨੂੰ ਭੱਜ ਗਿਆ, ਇਸਰਾਏਲ ਨੇ ਔਰਤ ਲਈ ਟਹਿਲ ਸੇਵਾ ਕੀਤੀ, ਅਤੇ ਔਰਤ ਲਈ ਭੇਡਾਂ ਦੀ ਰਾਖੀ ਕੀਤੀ।
(ヤコブはアラムの地に逃げっていった。イスラエルは妻をめとるために人に仕えた。彼は妻をめとるために羊を飼った。)
13 ੧੩ ਯਹੋਵਾਹ ਨਬੀ ਦੇ ਰਾਹੀਂ ਇਸਰਾਏਲ ਨੂੰ ਮਿਸਰੋਂ ਕੱਢ ਲੈ ਆਇਆ, ਅਤੇ ਨਬੀ ਦੇ ਰਾਹੀਂ ਉਹ ਸੰਭਾਲੇ ਗਏ।
主はひとりの預言者によって、イスラエルをエジプトから導き出し、ひとりの預言者によってこれを守られた。
14 ੧੪ ਇਫ਼ਰਾਈਮ ਨੇ ਕੌੜਾ ਕ੍ਰੋਧ ਚੜ੍ਹਾਇਆ, ਸੋ ਉਹ ਦੇ ਖ਼ੂਨ ਉਹ ਦੇ ਉੱਤੇ ਰੱਖੇ ਜਾਣਗੇ, ਅਤੇ ਉਹ ਦੀ ਨਿੰਦਿਆ ਉਹ ਦਾ ਪ੍ਰਭੂ ਉਹ ਦੇ ਉੱਤੇ ਹੀ ਮੋੜੇਗਾ!
エフライムはいたく主を怒らせた。それゆえ主はその血のとがを彼の上にのこし、そのはずかしめを彼に返される。

< ਹੋਸ਼ੇਆ 12 >