< ਇਬਰਾਨੀਆਂ ਨੂੰ 7 >
1 ੧ ਅਤੇ ਇਹ ਮਲਕਿਸਿਦਕ ਸਾਲੇਮ ਦਾ ਰਾਜਾ ਅਤੇ ਅੱਤ ਮਹਾਨ ਪਰਮੇਸ਼ੁਰ ਦਾ ਜਾਜਕ ਜਿਹੜਾ ਅਬਰਾਹਾਮ ਨੂੰ ਜਿਸ ਵੇਲੇ ਉਹ ਰਾਜਿਆਂ ਨੂੰ ਵੱਢ ਕੇ ਮੁੜਿਆ ਆਉਂਦਾ ਸੀ ਆ ਮਿਲਿਆ ਅਤੇ ਉਹ ਨੂੰ ਅਸੀਸ ਦਿੱਤੀ।
Nokuti Merikizedheki uyu, mambo weSaremi, mupristi waMwari Wekumusoro-soro, wakasangana naAbhurahama achidzoka kubva kunouraya madzimambo, ndokumuropafadza,
2 ੨ ਜਿਸ ਨੂੰ ਅਬਰਾਹਾਮ ਨੇ ਸਾਰੀਆਂ ਵਸਤਾਂ ਦਾ ਦਸਵੰਧ ਦਿੱਤਾ ਉਹ ਪਹਿਲਾਂ ਆਪਣੇ ਨਾਮ ਦੇ ਅਨੁਸਾਰ ਧਰਮ ਦਾ ਰਾਜਾ ਅਤੇ ਫੇਰ ਸਾਲੇਮ ਦਾ ਰਾਜਾ ਵੀ ਅਰਥਾਤ ਸ਼ਾਂਤੀ ਦਾ ਰਾਜਾ।
Abhurahama wakamugovera chegumi chezvese; iye pakutanga ari nekuturikirwa mambo wekururama, uye shure kweizvozvo mambo weSaremiwo, ndokuti mambo werugare;
3 ੩ ਜਿਸ ਦਾ ਨਾ ਪਿਤਾ ਨਾ ਮਾਤਾ ਨਾ ਕੁੱਲਪੱਤ੍ਰੀ ਹੈ, ਜਿਸ ਦੇ ਨਾ ਦਿਨਾਂ ਦਾ ਆਦ ਅਤੇ ਨਾ ਜੀਵਨ ਦਾ ਅੰਤ ਹੈ ਪਰੰਤੂ ਪਰਮੇਸ਼ੁਰ ਦੇ ਪੁੱਤਰ ਦੇ ਸਮਾਨ ਕੀਤਾ ਹੋਇਆ ਸਦਾ ਜਾਜਕ ਬਣਿਆ ਰਹਿੰਦਾ ਹੈ।
asina baba, asina mai, asina dzinza, asina mavambo amazuva, kana kuguma kweupenyu, asi wakafananidzwa neMwanakomana waMwari, anogara ari mupristi nekusingaperi.
4 ੪ ਹੁਣ ਧਿਆਨ ਕਰੋ ਕਿ ਇਹ ਕਿੰਨ੍ਹਾਂ ਮਹਾਨ ਸੀ ਜਿਸ ਨੂੰ ਘਰਾਣੇ ਦੇ ਹਾਕਮ ਅਬਰਾਹਾਮ ਨੇ ਲੁੱਟ ਦੇ ਮਾਲ ਵਿੱਚੋਂ ਸਭ ਤੋਂ ਚੰਗੀਆਂ ਵਸਤਾਂ ਦਾ ਦਸਵੰਧ ਦਿੱਤਾ।
Zvino rangarirai kuti mukuru sei uyu, teteguru Abhurahama vaakapawo chegumi chezvakapambiwa.
5 ੫ ਅਤੇ ਲੇਵੀ ਦੀ ਸੰਤਾਨ ਵਿੱਚੋਂ ਜਿਨ੍ਹਾਂ ਨੂੰ ਜਾਜਕਾਂ ਦੀ ਪਦਵੀ ਮਿਲਦੀ ਹੈ, ਉਨ੍ਹਾਂ ਨੂੰ ਉਸ ਪਰਜਾ ਤੋਂ ਅਰਥਾਤ ਆਪਣਿਆਂ ਭਰਾਵਾਂ ਤੋਂ ਭਾਵੇਂ ਉਹ ਅਬਰਾਹਾਮ ਦੀ ਅੰਸ ਵਿੱਚੋਂ ਹਨ ਬਿਵਸਥਾ ਦੇ ਅਨੁਸਾਰ ਦਸਵੰਧ ਲੈਣ ਦਾ ਹੁਕਮ ਹੈ।
Zvino zvirokwazvo avo vanobva kuvanakomana VaRevhi vakagamuchira basa reupristi vane murairo wekutora chegumi kuvanhu zvichienderana nemurairo, ndiko kuti kuhama dzavo, kunyange vakabva muchiuno chaAbhurahama;
6 ੬ ਪਰ ਜਿਸ ਦੀ ਕੁੱਲਪੱਤ੍ਰੀ ਉਨ੍ਹਾਂ ਨਾਲ ਰਲਦੀ ਨਹੀਂ ਸੀ ਉਹ ਨੇ ਅਬਰਾਹਾਮ ਤੋਂ ਦਸਵੰਧ ਲਿਆ ਅਤੇ ਉਹ ਨੂੰ ਬਰਕਤ ਦਿੱਤੀ ਜਿਸ ਨੂੰ ਵਾਇਦੇ ਦਿੱਤੇ ਹੋਏ ਸਨ।
asi iye dzinza rake risina kuverengerwa kwavari wakagamuchira chegumi kuna Abhurahama, akamuropafadza iye wakange ane zvivimbiso.
7 ੭ ਪਰ ਕੋਈ ਸ਼ੱਕ ਨਹੀਂ ਭਈ ਛੋਟੇ ਨੂੰ ਵੱਡੇ ਤੋਂ ਬਰਕਤ ਮਿਲਦੀ ਹੈ।
Zvino pasina kupikisa kwese, mudiki unoropafadzwa nemukuru.
8 ੮ ਅਤੇ ਇੱਥੇ ਮਰਨ ਵਾਲੇ ਮਨੁੱਖ ਦਸਵੰਧ ਲੈਂਦੇ ਹਨ ਪਰ ਉੱਥੇ ਉਹ ਲੈਂਦਾ ਹੈ ਜਿਸ ਦੇ ਵਿਖੇ ਇਹ ਗਵਾਹੀ ਦਿੱਤੀ ਜਾਂਦੀ ਹੈ ਭਈ ਉਹ ਜਿਉਂਦਾ ਹੈ।
Uye pano vanhu vanofa vanogamuchira zvegumi; asi apo, anopupurirwa kuti mupenyu ndiye anogamuchira.
9 ੯ ਸੋ ਇਹ ਆਖ ਸਕਦੇ ਹਾਂ ਜੋ ਲੇਵੀ ਨੇ ਵੀ ਜਿਹੜਾ ਦਸਵੰਧ ਲੈਂਦਾ ਹੈ ਅਬਰਾਹਾਮ ਦੇ ਰਾਹੀਂ ਦਸਵੰਧ ਦਿੱਤਾ।
Zvino, kunganzi, kubudikidza naAbhurahama Revhiwo anogamuchira zvegumi wakapa zvegumi;
10 ੧੦ ਕਿਉਂ ਜੋ ਉਹ ਅਜੇ ਆਪਣੇ ਪਿਤਾ ਦੇ ਸਰੀਰ ਵਿੱਚ ਸੀ ਜਿਸ ਵੇਲੇ ਮਲਕਿਸਿਦਕ ਉਹ ਨੂੰ ਆ ਮਿਲਿਆ।
nokuti wakange achiri muchiuno chababa, apo Merikizedheki akamuchingamidza.
11 ੧੧ ਸੋ ਜੇ ਲੇਵੀ ਵਾਲੀ ਜਾਜਕਾਈ ਨਾਲ ਜਿਸ ਦੇ ਹੁੰਦਿਆਂ ਕੌਮਾਂ ਨੂੰ ਬਿਵਸਥਾ ਮਿਲੀ ਸੀ ਸੰਪੂਰਨਤਾਈ ਪ੍ਰਾਪਤ ਹੁੰਦੀ, ਤਾਂ ਫਿਰ ਕੀ ਲੋੜ ਸੀ ਜੋ ਮਲਕਿਸਿਦਕ ਦੀ ਪਦਵੀ ਦੇ ਅਨੁਸਾਰ ਕੋਈ ਹੋਰ ਜਾਜਕ ਉੱਠਦਾ ਅਤੇ ਹਾਰੂਨ ਦੀ ਪਦਵੀ ਦੇ ਅਨੁਸਾਰ ਨਾ ਗਿਣਿਆ ਜਾਂਦਾ?
Naizvozvo, kana kupedzeredzwa kwaivapo neupristi hwaRevhi (nokuti pasi pahwo vanhu rwakapiwa murairo), ko umwe mupristi waifanira kuzomukirei kubva kurudzi rwaMerikizedheki, uye asingaidzwi werudzi rwaAroni?
12 ੧੨ ਕਿਉਂਕਿ ਜਦੋਂ ਜਾਜਕਾਈ ਬਦਲੀ ਗਈ ਤਾਂ ਬਿਵਸਥਾ ਦਾ ਵੀ ਬਦਲਣਾ ਜ਼ਰੂਰੀ ਹੈ।
Nokuti kana upristi huchishandurwa, zvinofanirawo kuti kuve neshanduko yemurairo.
13 ੧੩ ਕਿਉਂਕਿ ਜਿਸ ਦੇ ਬਾਰੇ ਇਹ ਗੱਲਾਂ ਕਹੀਆਂ ਜਾਂਦੀਆਂ ਹਨ, ਉਹ ਕਿਸੇ ਹੋਰ ਗੋਤ ਦਾ ਹੈ ਜਿਹਨਾਂ ਵਿੱਚੋਂ ਕਿਸੇ ਨੇ ਜਗਵੇਦੀ ਦੇ ਅੱਗੇ ਸੇਵਾ ਨਹੀਂ ਕੀਤੀ।
Nokuti iye anorehwa zvinhu izvi pamusoro pake ndewerumwe rudzi, rwakange rusina munhu wakashumira paaritari.
14 ੧੪ ਕਿਉਂ ਜੋ ਇਹ ਪਰਗਟ ਹੈ ਕਿ ਸਾਡਾ ਪ੍ਰਭੂ ਯਹੂਦਾਹ ਵਿੱਚੋਂ ਨਿੱਕਲਿਆ ਜਿਸ ਗੋਤ ਲਈ ਮੂਸਾ ਨੇ ਜਾਜਕਾਂ ਦੇ ਬਾਰੇ ਕੁਝ ਨਹੀਂ ਆਖਿਆ।
Nokuti zviri pachena kuti Ishe wedu wakamuka kuna Judha, rudzi Mozisi rwaasina kumbotaura pamusoro parwo maererano neupristi.
15 ੧੫ ਅਤੇ ਜਦੋਂ ਮਲਕਿਸਿਦਕ ਦੇ ਸਮਾਨ ਇੱਕ ਹੋਰ ਜਾਜਕ ਉੱਠਿਆ ਹੈ
Uye zvichiri pachena kwazvo kwazvo, kana kuchimuka umwe mupristi sewakatodzana naMerikizedheki,
16 ੧੬ ਇਹ ਜਾਜਕ ਸਰੀਰ ਦੇ ਸੰਬੰਧੀ ਬਿਵਸਥਾ ਦੇ ਅਨੁਸਾਰ ਨਹੀਂ ਪਰ ਅਵਿਨਾਸ਼ੀ ਜੀਵਨ ਦੀ ਸਮਰੱਥਾ ਦੇ ਅਨੁਸਾਰ ਬਣਿਆ ਹੈ ਤਾਂ ਸਾਡਾ ਆਖਣਾ ਹੋਰ ਵੀ ਸਾਫ਼ ਹੁੰਦਾ ਹੈ।
asina kuitwa nenzira yemurairo wekuraira kwenyama, asi nenzira yesimba reupenyu husingaparadziki.
17 ੧੭ ਕਿਉਂ ਜੋ ਇਹ ਗਵਾਹੀ ਦਿੱਤੀ ਹੋਈ ਹੈ, ਤੂੰ ਮਲਕਿਸਿਦਕ ਦੀ ਪਦਵੀ ਦੇ ਅਨੁਸਾਰ, ਸਦਾ ਤੱਕ ਦਾ ਜਾਜਕ ਹੈਂ। (aiōn )
Nokuti anopupura achiti: Iwe uri mupristi nekusingaperi kubva kurudzi rwaMerikizedheki. (aiōn )
18 ੧੮ ਪਹਿਲਾ ਹੁਕਮ ਕਮਜ਼ੋਰ ਅਤੇ ਨਿਸਫਲ ਹੋਣ ਕਰਕੇ ਰੱਦੀ ਹੋ ਜਾਂਦਾ ਹੈ।
Nokuti kuparadzwa kwemurairo wekutanga kwakavapo nekuda kweutera nekusabatsira kwawo;
19 ੧੯ ਕਿਉਂਕਿ ਬਿਵਸਥਾ ਨੇ ਕੁਝ ਵੀ ਸੰਪੂਰਨ ਨਹੀਂ ਕੀਤਾ, ਅਤੇ ਉਹ ਦੇ ਥਾਂ ਉਸ ਨਾਲੋਂ ਇੱਕ ਚੰਗੀ ਆਸ ਰੱਖੀ ਪਈ ਹੈ ਜਿਸ ਦੇ ਰਾਹੀਂ ਅਸੀਂ ਪਰਮੇਸ਼ੁਰ ਦੇ ਨੇੜੇ ਪਹੁੰਚਦੇ ਹਾਂ।
nokuti murairo hauna kupedzeredza chinhu, asi kutangiswa kwetariro iri nani kwakazviita, yatinoswedera nayo kuna Mwari.
20 ੨੦ ਅਤੇ ਮਸੀਹ ਦੀ ਨਿਯੁਕਤੀ ਬਿਨ੍ਹਾਂ ਸਹੁੰ ਖਾਧੇ ਨਹੀਂ ਹੋਈ, ਕਿਉਂ ਜੋ ਉਹ ਬਿਨ੍ਹਾਂ ਸਹੁੰ ਖਾਧੇ ਜਾਜਕ ਬਣੇ ਹਨ
Uye zvaasina kuitwa pasina mhiko,
21 ੨੧ ਪਰ ਇਹ ਸਹੁੰ ਖਾਣ ਨਾਲ ਉਸ ਤੋਂ ਬਣਿਆ ਜਿਸ ਨੇ ਉਸ ਨੂੰ ਆਖਿਆ, ਪ੍ਰਭੂ ਨੇ ਸਹੁੰ ਖਾਧੀ, ਅਤੇ ਉਹ ਨਹੀਂ ਬਦਲੇਗਾ, ਤੂੰ ਸਦਾ ਤੱਕ ਦਾ ਜਾਜਕ ਹੈਂ। (aiōn )
(nokuti ivo vakava vapristi pasina mhiko, asi iye nemhiko, kubudikidza naiye wakati kwaari: Ishe wakapika uye haangazvidembi achiti: Iwe uri mupristi nekusingaperi kubva kurudzi rwaMerikizedheki); (aiōn )
22 ੨੨ ਜੋ ਯਿਸੂ ਇੱਕ ਹੋਰ ਵੀ ਉੱਤਮ ਨੇਮ ਦਾ ਜ਼ਾਮਨ ਬਣਿਆ।
saizvozvo Jesu wakaitwa rubatso rwesungano inopfuura pakunaka.
23 ੨੩ ਪਹਿਲੇ ਸਮੇਂ ਵਿੱਚ ਬਹੁਤ ਸਾਰੀ ਸੰਖਿਆ ਵਿੱਚ ਜਾਜਕ ਬਣੇ ਸਨ ਕਿਉਂਕਿ ਮੌਤ ਨੇ ਉਨ੍ਹਾਂ ਨੂੰ ਟਿਕਣ ਨਾ ਦਿੱਤਾ।
Naivo zvirokwazvo vaiva vapristi vazhinji, nokuti vakadziviswa kugara nekuda kwerufu.
24 ੨੪ ਪਰ ਇਹ ਸਦਾ ਤੱਕ ਰਹਿੰਦਾ ਹੈ ਇਸ ਕਰਕੇ ਇਹ ਦੀ ਜਾਜਕਾਈ ਅਟੱਲ ਹੈ। (aiōn )
Asi uyu, nokuti anogara nekusingaperi ane upristi husingapfuuri. (aiōn )
25 ੨੫ ਇਸ ਲਈ ਉਹ ਉਨ੍ਹਾਂ ਦਾ ਜਿਹੜੇ ਉਹ ਦੇ ਰਾਹੀਂ ਪਰਮੇਸ਼ੁਰ ਦੇ ਕੋਲ ਆਉਂਦੇ ਹਨ, ਪੂਰਾ ਛੁਟਕਾਰਾ ਕਰ ਸਕਦਾ ਹੈ ਕਿਉਂ ਜੋ ਉਹ ਉਨ੍ਹਾਂ ਦੀ ਸਿਫ਼ਾਰਸ਼ ਕਰਨ ਨੂੰ ਸਦਾ ਜਿਉਂਦਾ ਹੈ।
Naizvozvo ane simbawo rekuponesa zvakakwana avo vanouya kuna Mwari nemaari, zvaanoraramira kuvareverera nekusingaperi.
26 ੨੬ ਇਹੋ ਜਿਹਾ ਪ੍ਰਧਾਨ ਜਾਜਕ ਸਾਡੇ ਲਈ ਫੱਬਦਾ ਸੀ ਜਿਹੜਾ ਪਵਿੱਤਰ, ਨਿਰਦੋਸ਼, ਨਿਰਮਲ, ਪਾਪੀਆਂ ਤੋਂ ਨਿਆਰਾ ਅਤੇ ਅਕਾਸ਼ਾਂ ਤੋਂ ਉੱਚਾ ਕੀਤਾ ਹੋਇਆ ਹੋਵੇ।
Nokuti mupristi mukuru wakadaro ndiye wakatifanira, mutsvene, asina chakaipa, asina kusvibiswa, wakaparadzaniswa nevatadzi, wakakwidzwa kupfuura matenga;
27 ੨੭ ਜਿਸ ਨੂੰ ਉਨ੍ਹਾਂ ਪ੍ਰਧਾਨ ਜਾਜਕਾਂ ਵਾਂਗੂੰ ਲੋੜ ਨਹੀਂ ਕਿ ਪਹਿਲਾਂ ਆਪਣਿਆਂ ਅਤੇ ਫਿਰ ਪਰਜਾ ਦੇ ਪਾਪਾਂ ਲਈ ਬਲੀਦਾਨ ਹਰ ਰੋਜ਼ ਚੜ੍ਹਾਇਆ ਕਰੇ, ਕਿਉਂਕਿ ਉਹ ਨੇ ਆਪਣੇ ਆਪ ਨੂੰ ਬਲੀਦਾਨ ਕਰਕੇ ਚੜਾਉਣ ਦੁਆਰਾ ਇੱਕੋ ਵਾਰ ਇਹ ਕਰ ਦਿੱਤਾ।
asingafaniri zuva nezuva, sevaya vapristi vakuru, kubaira chibairo pakutanga pamusoro pezvivi zvake pachake, pashure zvevanhu; nokuti wakaita izvozvi kamwe chete, paakazvibaira iye.
28 ੨੮ ਬਿਵਸਥਾ ਤਾਂ ਮਨੁੱਖਾਂ ਨੂੰ ਜਿਹੜੇ ਕਮਜ਼ੋਰ ਹਨ ਪ੍ਰਧਾਨ ਜਾਜਕ ਠਹਿਰਾਉਂਦੀ ਹੈ ਪਰ ਸਹੁੰ ਦਾ ਬਚਨ ਜਿਹੜਾ ਬਿਵਸਥਾ ਦੇ ਬਾਅਦ ਹੋਇਆ ਸੀ ਪੁੱਤਰ ਨੂੰ ਜੋ ਸਦਾ ਤੱਕ ਸਿੱਧ ਕੀਤਾ ਹੋਇਆ ਹੈ, ਪਰਧਾਨ ਜਾਜਕ ਠਹਿਰਾਉਂਦਾ ਹੈ। (aiōn )
Nokuti murairo unogadza vanhu kuva vapristi vakuru, vane utera; asi shoko remhiko, rakatevera murairo, rinogadza Mwanakomana, wakakwana nekusingaperi. (aiōn )