< ਇਬਰਾਨੀਆਂ ਨੂੰ 7 >

1 ਅਤੇ ਇਹ ਮਲਕਿਸਿਦਕ ਸਾਲੇਮ ਦਾ ਰਾਜਾ ਅਤੇ ਅੱਤ ਮਹਾਨ ਪਰਮੇਸ਼ੁਰ ਦਾ ਜਾਜਕ ਜਿਹੜਾ ਅਬਰਾਹਾਮ ਨੂੰ ਜਿਸ ਵੇਲੇ ਉਹ ਰਾਜਿਆਂ ਨੂੰ ਵੱਢ ਕੇ ਮੁੜਿਆ ਆਉਂਦਾ ਸੀ ਆ ਮਿਲਿਆ ਅਤੇ ਉਹ ਨੂੰ ਅਸੀਸ ਦਿੱਤੀ।
ⲁ̅ⲡⲉⲉⲓⲙⲉⲗⲭⲓⲥⲉⲇⲉⲕ ⲅⲁⲣ ⲡⲣⲣⲟ ⲛⲥⲁⲗⲏⲙ ⲡⲉ ⲡⲟⲩⲏⲏⲃ ⲙⲡⲛⲟⲩⲧⲉ ⲉⲧϫⲟⲥⲉ ⲡⲉ ⲡⲁⲓ ⲉⲛⲧⲁϥⲧⲱⲙⲛⲧ ⲉⲁⲃⲣⲁϩⲁⲙ ⲉⲁϥⲕⲟⲧϥ ⲉⲃⲟⲗ ⲙⲡϭⲟϫϭϫ ⲛⲛⲉⲣⲣⲱⲟⲩ ⲁϥⲥⲙⲟⲩ ⲉⲣⲟϥ
2 ਜਿਸ ਨੂੰ ਅਬਰਾਹਾਮ ਨੇ ਸਾਰੀਆਂ ਵਸਤਾਂ ਦਾ ਦਸਵੰਧ ਦਿੱਤਾ ਉਹ ਪਹਿਲਾਂ ਆਪਣੇ ਨਾਮ ਦੇ ਅਨੁਸਾਰ ਧਰਮ ਦਾ ਰਾਜਾ ਅਤੇ ਫੇਰ ਸਾਲੇਮ ਦਾ ਰਾਜਾ ਵੀ ਅਰਥਾਤ ਸ਼ਾਂਤੀ ਦਾ ਰਾਜਾ।
ⲃ̅ⲡⲁⲓ ⲉⲛⲧⲁ ⲁⲃⲣⲁϩⲁⲙ ϯⲣⲉⲙⲏⲧ ⲛⲁϥ ⲉⲃⲟⲗ ϩⲛ ⲛⲕⲁ ⲛⲓⲙ ϣⲟⲣⲡ ⲙⲉⲛ ⲉϣⲁⲩϩⲉⲣⲙⲏ ⲛⲉⲩⲉ ⲙⲙⲟϥ ϫⲉ ⲡⲣⲣⲟ ⲛⲧⲇⲓⲕⲁⲓⲟⲥⲩⲛⲏ ⲙⲛⲛⲥⲱⲥ ⲟⲛ ϫⲉ ⲡⲣⲣⲟ ⲛⲥⲁⲗⲏⲙ ⲉⲧⲉ ⲡⲁⲓ ⲡⲉ ⲡⲣⲣⲟ ⲛϯⲣⲏⲛⲏ
3 ਜਿਸ ਦਾ ਨਾ ਪਿਤਾ ਨਾ ਮਾਤਾ ਨਾ ਕੁੱਲਪੱਤ੍ਰੀ ਹੈ, ਜਿਸ ਦੇ ਨਾ ਦਿਨਾਂ ਦਾ ਆਦ ਅਤੇ ਨਾ ਜੀਵਨ ਦਾ ਅੰਤ ਹੈ ਪਰੰਤੂ ਪਰਮੇਸ਼ੁਰ ਦੇ ਪੁੱਤਰ ਦੇ ਸਮਾਨ ਕੀਤਾ ਹੋਇਆ ਸਦਾ ਜਾਜਕ ਬਣਿਆ ਰਹਿੰਦਾ ਹੈ।
ⲅ̅ⲉⲩⲁⲧⲉⲓⲱⲧ ⲡⲉ ⲉⲩⲁⲧⲙⲁⲁⲩ ⲡⲉ ⲉⲙⲡⲟⲩϣⲁϫⲉ ⲉⲧⲉϥⲅⲉⲛⲉⲁ ⲉⲙⲛⲧϥ ⲁⲣⲭⲏ ⲛϩⲟⲟⲩ ⲉⲙⲛⲧϥ ϩⲁⲏ ⲛⲱⲛϩ ⲉϥⲧⲛⲧⲱⲛ ⲇⲉ ⲉⲡϣⲏⲣⲉ ⲙⲡⲛⲟⲩⲧⲉ ⲉϥϣⲟⲟⲡ ⲛⲟⲩⲏⲏⲃ ϣⲁⲃⲟⲗ
4 ਹੁਣ ਧਿਆਨ ਕਰੋ ਕਿ ਇਹ ਕਿੰਨ੍ਹਾਂ ਮਹਾਨ ਸੀ ਜਿਸ ਨੂੰ ਘਰਾਣੇ ਦੇ ਹਾਕਮ ਅਬਰਾਹਾਮ ਨੇ ਲੁੱਟ ਦੇ ਮਾਲ ਵਿੱਚੋਂ ਸਭ ਤੋਂ ਚੰਗੀਆਂ ਵਸਤਾਂ ਦਾ ਦਸਵੰਧ ਦਿੱਤਾ।
ⲇ̅ⲧⲉⲧⲛⲛⲁⲩ ⲇⲉ ϫⲉ ⲟⲩⲁϣ ⲛϭⲟⲧ ⲡⲉ ⲡⲁⲓ ⲉⲛⲧⲁ ⲁⲃⲣⲁϩⲁⲙ ⲡⲡⲁⲧⲣⲓⲁⲣⲭⲏⲥ ϯⲣⲉⲙⲏⲧ ⲛⲁϥ ⲉⲃⲟⲗ ϩⲛ ⲛϣⲱⲗ
5 ਅਤੇ ਲੇਵੀ ਦੀ ਸੰਤਾਨ ਵਿੱਚੋਂ ਜਿਨ੍ਹਾਂ ਨੂੰ ਜਾਜਕਾਂ ਦੀ ਪਦਵੀ ਮਿਲਦੀ ਹੈ, ਉਨ੍ਹਾਂ ਨੂੰ ਉਸ ਪਰਜਾ ਤੋਂ ਅਰਥਾਤ ਆਪਣਿਆਂ ਭਰਾਵਾਂ ਤੋਂ ਭਾਵੇਂ ਉਹ ਅਬਰਾਹਾਮ ਦੀ ਅੰਸ ਵਿੱਚੋਂ ਹਨ ਬਿਵਸਥਾ ਦੇ ਅਨੁਸਾਰ ਦਸਵੰਧ ਲੈਣ ਦਾ ਹੁਕਮ ਹੈ।
ⲉ̅ⲛⲉⲃⲟⲗ ⲙⲉⲛ ϩⲛ ⲛϣⲏⲣⲉ ⲛⲗⲉⲩⲉⲓ ⲉⲧϫⲓ ⲛⲧⲙⲛⲧⲟⲩⲏⲏⲃ ⲟⲩⲛⲧⲁⲩ ⲙⲙⲁⲩ ⲛⲟⲩⲉⲛⲧⲟⲗⲏ ⲉⲧⲧⲉ ⲡⲗⲁⲟⲥ ⲣⲉⲙⲏⲧ ⲕⲁⲧⲁ ⲡⲛⲟⲙⲟⲥ ⲉⲧⲉ ⲛⲁⲓ ⲛⲉ ⲛⲉⲩⲥⲛⲏⲩ ⲕⲁⲓⲡⲉⲣ ⲉⲛⲧⲁⲩⲉⲓ ⲉⲃⲟⲗ ϩⲛ ⲧϯⲡⲉ ⲛⲁⲃⲣⲁϩⲁⲙ
6 ਪਰ ਜਿਸ ਦੀ ਕੁੱਲਪੱਤ੍ਰੀ ਉਨ੍ਹਾਂ ਨਾਲ ਰਲਦੀ ਨਹੀਂ ਸੀ ਉਹ ਨੇ ਅਬਰਾਹਾਮ ਤੋਂ ਦਸਵੰਧ ਲਿਆ ਅਤੇ ਉਹ ਨੂੰ ਬਰਕਤ ਦਿੱਤੀ ਜਿਸ ਨੂੰ ਵਾਇਦੇ ਦਿੱਤੇ ਹੋਏ ਸਨ।
ⲋ̅ⲡⲁⲓ ⲇⲉ ⲉⲧⲉⲙⲡⲟⲩⲧⲁⲩⲉ ⲧⲉϥⲅⲉⲛⲉⲁ ⲉⲃⲟⲗ ⲛϩⲏⲧⲟⲩ ⲁϥⲧⲧⲉ ⲁⲃⲣⲁϩⲁⲙ ⲣⲉⲙⲏⲧ ⲁⲩⲱ ⲁϥⲥⲙⲟⲩ ⲉⲡⲉⲧⲉⲩⲛⲧⲁϥ ⲙⲙⲁⲩ ⲛⲛⲉⲣⲏⲧ
7 ਪਰ ਕੋਈ ਸ਼ੱਕ ਨਹੀਂ ਭਈ ਛੋਟੇ ਨੂੰ ਵੱਡੇ ਤੋਂ ਬਰਕਤ ਮਿਲਦੀ ਹੈ।
ⲍ̅ⲭⲱⲣⲓⲥ ⲟⲩⲱϩⲙ ⲇⲉ ⲛⲓⲙ ⲉϣⲁⲣⲉ ⲡⲉⲧⲥⲟⲃⲕ ϫⲓⲥⲙⲟⲩ ϩⲓⲧⲙ ⲡⲉⲧⲥⲟⲧⲡ ⲉⲣⲟϥ
8 ਅਤੇ ਇੱਥੇ ਮਰਨ ਵਾਲੇ ਮਨੁੱਖ ਦਸਵੰਧ ਲੈਂਦੇ ਹਨ ਪਰ ਉੱਥੇ ਉਹ ਲੈਂਦਾ ਹੈ ਜਿਸ ਦੇ ਵਿਖੇ ਇਹ ਗਵਾਹੀ ਦਿੱਤੀ ਜਾਂਦੀ ਹੈ ਭਈ ਉਹ ਜਿਉਂਦਾ ਹੈ।
ⲏ̅ⲁⲩⲱ ⲙⲡⲉⲉⲓⲙⲁ ⲙⲉⲛ ϩⲉⲛⲣⲱⲙⲉ ⲉϣⲁⲩⲙⲟⲩ ⲛⲉϣⲁⲩϫⲓ ⲛⲛⲣⲉⲙⲏⲧ ⲙⲡⲙⲁ ⲇⲉ ⲉⲧⲙⲙⲁⲩ ⲉⲩⲣⲙⲛⲧⲣⲉ ϩⲁⲣⲟϥ ϫⲉ ϥⲟⲛϩ
9 ਸੋ ਇਹ ਆਖ ਸਕਦੇ ਹਾਂ ਜੋ ਲੇਵੀ ਨੇ ਵੀ ਜਿਹੜਾ ਦਸਵੰਧ ਲੈਂਦਾ ਹੈ ਅਬਰਾਹਾਮ ਦੇ ਰਾਹੀਂ ਦਸਵੰਧ ਦਿੱਤਾ।
ⲑ̅ⲁⲩⲱ ⲡϣⲁϫⲉ ⲉⲧⲣⲉⲛϫⲟⲟϥ ϩⲓⲧⲛ ⲁⲃⲣⲁϩⲁⲙ ⲡⲕⲉⲗⲉⲩⲉⲓ ⲉϣⲁϥϫⲓⲣⲉⲙⲏⲧ ⲁⲩϯⲣⲉⲙⲏⲧ ϩⲁⲣⲟϥ
10 ੧੦ ਕਿਉਂ ਜੋ ਉਹ ਅਜੇ ਆਪਣੇ ਪਿਤਾ ਦੇ ਸਰੀਰ ਵਿੱਚ ਸੀ ਜਿਸ ਵੇਲੇ ਮਲਕਿਸਿਦਕ ਉਹ ਨੂੰ ਆ ਮਿਲਿਆ।
ⲓ̅ⲉⲧⲉⲓ ⲅⲁⲣ ⲛⲉϥϩⲛ ⲧϯⲡⲉ ⲙⲡⲉϥⲉⲓⲱⲧ ⲡⲉ ϩⲙ ⲡⲧⲣⲉϥⲧⲱⲙⲛⲧ ⲉⲣⲟϥ ⲛϭⲓ ⲙⲉⲗⲭⲓⲥⲉⲇⲉⲕ
11 ੧੧ ਸੋ ਜੇ ਲੇਵੀ ਵਾਲੀ ਜਾਜਕਾਈ ਨਾਲ ਜਿਸ ਦੇ ਹੁੰਦਿਆਂ ਕੌਮਾਂ ਨੂੰ ਬਿਵਸਥਾ ਮਿਲੀ ਸੀ ਸੰਪੂਰਨਤਾਈ ਪ੍ਰਾਪਤ ਹੁੰਦੀ, ਤਾਂ ਫਿਰ ਕੀ ਲੋੜ ਸੀ ਜੋ ਮਲਕਿਸਿਦਕ ਦੀ ਪਦਵੀ ਦੇ ਅਨੁਸਾਰ ਕੋਈ ਹੋਰ ਜਾਜਕ ਉੱਠਦਾ ਅਤੇ ਹਾਰੂਨ ਦੀ ਪਦਵੀ ਦੇ ਅਨੁਸਾਰ ਨਾ ਗਿਣਿਆ ਜਾਂਦਾ?
ⲓ̅ⲁ̅ⲉⲛⲉⲟⲩⲛ ⲟⲩϫⲱⲕ ϭⲉ ⲉⲃⲟⲗ ϣⲟⲟⲡ ⲛⲧⲙⲛⲧⲟⲩⲏⲏⲃ ⲛⲗⲉⲩⲉⲓ ⲡⲗⲁⲟⲥ ⲅⲁⲣ ⲉⲛⲧⲁϥϫⲓ ⲛⲟⲙⲟⲥ ϩⲓⲱⲱⲥ ⲛⲉⲟⲩ ⲧⲉ ⲧⲉⲭⲣⲓⲁ ⲉⲧⲣⲉϥⲧⲱⲟⲩⲛ ⲛϭⲓ ⲕⲉⲟⲩⲏⲏⲃ ⲕⲁⲧⲁ ⲧⲧⲁⲝⲓⲥ ⲙⲙⲉⲗⲭⲓⲥⲉⲇⲉⲕ ⲁⲩⲱ ⲛⲥⲉⲧⲙϫⲟⲟⲥ ϫⲉ ⲕⲁⲧⲁ ⲧⲧⲁⲝⲓⲥ ⲛⲁⲁⲣⲱⲛ
12 ੧੨ ਕਿਉਂਕਿ ਜਦੋਂ ਜਾਜਕਾਈ ਬਦਲੀ ਗਈ ਤਾਂ ਬਿਵਸਥਾ ਦਾ ਵੀ ਬਦਲਣਾ ਜ਼ਰੂਰੀ ਹੈ।
ⲓ̅ⲃ̅ϩⲙ ⲡⲧⲣⲉⲩⲡⲱⲱⲛⲉ ⲅⲁⲣ ⲉⲃⲟⲗ ⲛⲧⲙⲛⲧⲟⲩⲏⲏⲃ ϩⲁⲡⲥ ⲟⲛ ⲡⲉ ⲉⲧⲣⲉⲩⲡⲱⲱⲛⲉ ϣⲱⲡⲉ ⲙⲡⲕⲉⲛⲟⲙⲟⲥ
13 ੧੩ ਕਿਉਂਕਿ ਜਿਸ ਦੇ ਬਾਰੇ ਇਹ ਗੱਲਾਂ ਕਹੀਆਂ ਜਾਂਦੀਆਂ ਹਨ, ਉਹ ਕਿਸੇ ਹੋਰ ਗੋਤ ਦਾ ਹੈ ਜਿਹਨਾਂ ਵਿੱਚੋਂ ਕਿਸੇ ਨੇ ਜਗਵੇਦੀ ਦੇ ਅੱਗੇ ਸੇਵਾ ਨਹੀਂ ਕੀਤੀ।
ⲓ̅ⲅ̅ⲡⲉⲧⲟⲩϫⲱ ⲅⲁⲣ ⲛⲛⲁⲓ ⲉⲣⲟϥ ⲛⲧⲁϥⲙⲉⲧⲉⲭⲉ ⲉⲕⲉⲫⲩⲗⲏ ⲧⲁⲓ ⲉⲧⲉ ⲙⲡⲉ ⲗⲁⲁⲩ ⲛϩⲏⲧⲥ ⲡⲣⲟⲥⲉⲭⲉ ⲉⲡⲉⲑⲩⲥⲓⲁⲥⲧⲏⲣⲓⲟⲛ
14 ੧੪ ਕਿਉਂ ਜੋ ਇਹ ਪਰਗਟ ਹੈ ਕਿ ਸਾਡਾ ਪ੍ਰਭੂ ਯਹੂਦਾਹ ਵਿੱਚੋਂ ਨਿੱਕਲਿਆ ਜਿਸ ਗੋਤ ਲਈ ਮੂਸਾ ਨੇ ਜਾਜਕਾਂ ਦੇ ਬਾਰੇ ਕੁਝ ਨਹੀਂ ਆਖਿਆ।
ⲓ̅ⲇ̅ϥⲟⲩⲟⲛϩ ⲅⲁⲣ ⲉⲃⲟⲗ ϫⲉ ⲛⲧⲁⲡⲉⲛϫⲟⲉⲓⲥ ϣⲁ ⲉⲃⲟⲗ ϩⲛ ⲓⲟⲩⲇⲁ ⲧⲉⲫⲩⲗⲏ ⲉⲧⲉ ⲙⲡⲉ ⲙⲱⲩⲥⲏⲥ ϣⲁϫⲉ ⲗⲁⲁⲩ ⲉⲧⲃⲉ ⲟⲩⲏⲏⲃ ⲉⲃⲟⲗ ⲛϩⲏⲧⲥ
15 ੧੫ ਅਤੇ ਜਦੋਂ ਮਲਕਿਸਿਦਕ ਦੇ ਸਮਾਨ ਇੱਕ ਹੋਰ ਜਾਜਕ ਉੱਠਿਆ ਹੈ
ⲓ̅ⲉ̅ⲉⲧⲉⲓ ⲟⲛ ⲛϩⲟⲩⲟ ϥⲟⲩⲟⲛϩ ⲉⲃⲟⲗ ⲉϣϫⲉ ⲕⲁⲧⲁ ⲡⲓⲛⲉ ⲙⲙⲉⲗⲭⲓⲥⲉⲇⲉⲕ ϥⲛⲁⲧⲱⲟⲩⲛ ⲛϭⲓ ⲕⲉⲟⲩⲏⲏⲃ
16 ੧੬ ਇਹ ਜਾਜਕ ਸਰੀਰ ਦੇ ਸੰਬੰਧੀ ਬਿਵਸਥਾ ਦੇ ਅਨੁਸਾਰ ਨਹੀਂ ਪਰ ਅਵਿਨਾਸ਼ੀ ਜੀਵਨ ਦੀ ਸਮਰੱਥਾ ਦੇ ਅਨੁਸਾਰ ਬਣਿਆ ਹੈ ਤਾਂ ਸਾਡਾ ਆਖਣਾ ਹੋਰ ਵੀ ਸਾਫ਼ ਹੁੰਦਾ ਹੈ।
ⲓ̅ⲋ̅ⲡⲁⲓ ⲉⲛⲧⲁϥϣⲱⲡⲉ ⲁⲛ ⲕⲁⲧⲁ ⲡⲛⲟⲙⲟⲥ ⲛⲧⲉⲛⲧⲟⲗⲏ ⲛⲥⲁⲣⲕⲓⲕⲟⲛ ⲁⲗⲗⲁ ⲕⲁⲧⲁ ⲧϭⲟⲙ ⲙⲡⲱⲛϩ ϣⲁ ⲉⲛⲉϩ
17 ੧੭ ਕਿਉਂ ਜੋ ਇਹ ਗਵਾਹੀ ਦਿੱਤੀ ਹੋਈ ਹੈ, ਤੂੰ ਮਲਕਿਸਿਦਕ ਦੀ ਪਦਵੀ ਦੇ ਅਨੁਸਾਰ, ਸਦਾ ਤੱਕ ਦਾ ਜਾਜਕ ਹੈਂ। (aiōn g165)
ⲓ̅ⲍ̅ⲥⲉⲣⲙⲛⲧⲣⲉ ⲅⲁⲣ ϩⲁⲣⲟϥ ϫⲉ ⲛⲧⲟⲕ ⲡⲉ ⲡⲟⲩⲏⲏⲃ ϣⲁ ⲉⲛⲉϩ ⲕⲁⲧⲁ ⲧⲧⲁⲝⲓⲥ ⲙⲙⲉⲗⲭⲓⲥⲉⲇⲉⲕ (aiōn g165)
18 ੧੮ ਪਹਿਲਾ ਹੁਕਮ ਕਮਜ਼ੋਰ ਅਤੇ ਨਿਸਫਲ ਹੋਣ ਕਰਕੇ ਰੱਦੀ ਹੋ ਜਾਂਦਾ ਹੈ।
ⲓ̅ⲏ̅ⲁⲩⲟⲩⲱⲥϥ ⲅⲁⲣ ϣⲱⲡⲉ ⲛⲧϣⲟⲣⲡ ⲛⲉⲛⲧⲟⲗⲏ ⲉⲧⲃⲉ ⲧⲉⲥⲙⲛⲧⲁⲧϭⲟⲙ ⲁⲩⲱ ⲧⲉⲥⲙⲛⲧⲁⲧⲛⲟϥⲣⲉ
19 ੧੯ ਕਿਉਂਕਿ ਬਿਵਸਥਾ ਨੇ ਕੁਝ ਵੀ ਸੰਪੂਰਨ ਨਹੀਂ ਕੀਤਾ, ਅਤੇ ਉਹ ਦੇ ਥਾਂ ਉਸ ਨਾਲੋਂ ਇੱਕ ਚੰਗੀ ਆਸ ਰੱਖੀ ਪਈ ਹੈ ਜਿਸ ਦੇ ਰਾਹੀਂ ਅਸੀਂ ਪਰਮੇਸ਼ੁਰ ਦੇ ਨੇੜੇ ਪਹੁੰਚਦੇ ਹਾਂ।
ⲓ̅ⲑ̅ⲙⲡⲉⲡⲛⲟⲙⲟⲥ ⲅⲁⲣ ϫⲉⲕ ⲗⲁⲁⲩ ⲉⲃⲟⲗ ⲡⲉⲓ ⲇⲉ ⲉϩⲟⲩⲛ ⲛⲑⲉⲗⲡⲓⲥ ⲉⲧⲥⲟⲧⲡ ⲧⲁⲓ ⲉⲃⲟⲗ ϩⲓⲧⲟⲟⲧⲥ ⲉⲛⲛⲁϩⲱⲛ ⲉϩⲟⲩⲛ ⲉⲡⲛⲟⲩⲧⲉ
20 ੨੦ ਅਤੇ ਮਸੀਹ ਦੀ ਨਿਯੁਕਤੀ ਬਿਨ੍ਹਾਂ ਸਹੁੰ ਖਾਧੇ ਨਹੀਂ ਹੋਈ, ਕਿਉਂ ਜੋ ਉਹ ਬਿਨ੍ਹਾਂ ਸਹੁੰ ਖਾਧੇ ਜਾਜਕ ਬਣੇ ਹਨ
ⲕ̅ⲁⲩⲱ ϫⲉ ⲛⲟⲩⲉϣ ⲛⲁⲛⲁϣ ⲁⲛ ⲛⲏ ⲙⲉⲛ ⲅⲁⲣ ⲁⲩϣⲱⲡⲉ ⲛⲟⲩⲏⲏⲃ ⲛⲟⲩⲉϣ ⲛⲁⲛⲁϣ
21 ੨੧ ਪਰ ਇਹ ਸਹੁੰ ਖਾਣ ਨਾਲ ਉਸ ਤੋਂ ਬਣਿਆ ਜਿਸ ਨੇ ਉਸ ਨੂੰ ਆਖਿਆ, ਪ੍ਰਭੂ ਨੇ ਸਹੁੰ ਖਾਧੀ, ਅਤੇ ਉਹ ਨਹੀਂ ਬਦਲੇਗਾ, ਤੂੰ ਸਦਾ ਤੱਕ ਦਾ ਜਾਜਕ ਹੈਂ। (aiōn g165)
ⲕ̅ⲁ̅ⲡⲁⲓ ⲇⲉ ϩⲛ ⲟⲩⲁⲛⲁϣ ⲉⲃⲟⲗ ϩⲓⲧⲙ ⲡⲉⲧϫⲱ ⲙⲙⲟⲥ ⲛⲁϥ ϫⲉ ⲁⲡϫⲟⲉⲓⲥ ⲱⲣⲕ ⲁⲩⲱ ⲛϥⲛⲁⲣϩⲧⲏϥ ⲁⲛ ⲇⲉ ⲛⲧⲟⲕ ⲡⲉ ⲡⲟⲩⲏⲏⲃ ϣⲁ ⲉⲛⲉϩ (aiōn g165)
22 ੨੨ ਜੋ ਯਿਸੂ ਇੱਕ ਹੋਰ ਵੀ ਉੱਤਮ ਨੇਮ ਦਾ ਜ਼ਾਮਨ ਬਣਿਆ।
ⲕ̅ⲃ̅ⲕⲁⲧⲁ ⲧⲉⲓϭⲟⲧ ⲁⲓⲏⲥ ϣⲱⲡⲉ ⲛϣⲡⲧⲱⲣⲉ ⲛⲧⲇⲓⲁⲑⲏⲕⲏ ⲉⲧⲥⲟⲧⲡ
23 ੨੩ ਪਹਿਲੇ ਸਮੇਂ ਵਿੱਚ ਬਹੁਤ ਸਾਰੀ ਸੰਖਿਆ ਵਿੱਚ ਜਾਜਕ ਬਣੇ ਸਨ ਕਿਉਂਕਿ ਮੌਤ ਨੇ ਉਨ੍ਹਾਂ ਨੂੰ ਟਿਕਣ ਨਾ ਦਿੱਤਾ।
ⲕ̅ⲅ̅ⲁⲩⲱ ⲛⲏ ⲙⲉⲛ ⲁϩⲁϩ ⲣⲟⲩⲏⲏⲃ ⲛϩⲏ ⲧⲟⲩ ⲉⲃⲟⲗ ϫⲉ ⲙⲡⲙⲟⲩ ⲕⲱ ⲙⲙⲟⲟⲩ ⲁⲛ ⲉⲙⲟⲩⲛ ⲉⲃⲟⲗ
24 ੨੪ ਪਰ ਇਹ ਸਦਾ ਤੱਕ ਰਹਿੰਦਾ ਹੈ ਇਸ ਕਰਕੇ ਇਹ ਦੀ ਜਾਜਕਾਈ ਅਟੱਲ ਹੈ। (aiōn g165)
ⲕ̅ⲇ̅ⲡⲁⲓ ⲇⲉ ⲛⲧⲟϥ ϫⲉ ϥⲛⲁϭⲱ ϣⲁ ⲉⲛⲉϩ ⲟⲩⲛⲧⲁϥ ⲙⲙⲁⲩ ⲛⲧⲉϥⲙⲛⲧⲟⲩⲏⲏⲃ ⲁϫⲛⲱϫⲛ (aiōn g165)
25 ੨੫ ਇਸ ਲਈ ਉਹ ਉਨ੍ਹਾਂ ਦਾ ਜਿਹੜੇ ਉਹ ਦੇ ਰਾਹੀਂ ਪਰਮੇਸ਼ੁਰ ਦੇ ਕੋਲ ਆਉਂਦੇ ਹਨ, ਪੂਰਾ ਛੁਟਕਾਰਾ ਕਰ ਸਕਦਾ ਹੈ ਕਿਉਂ ਜੋ ਉਹ ਉਨ੍ਹਾਂ ਦੀ ਸਿਫ਼ਾਰਸ਼ ਕਰਨ ਨੂੰ ਸਦਾ ਜਿਉਂਦਾ ਹੈ।
ⲕ̅ⲉ̅ⲉⲧⲃⲉ ⲡⲁⲓ ⲟⲛ ⲟⲩⲛϭⲟⲙ ⲙⲙⲟϥ ⲉⲧⲟⲩϫⲟ ⲛⲟⲩⲟⲉⲓϣ ⲛⲓⲙ ⲛⲛⲉⲧⲛⲁϯⲡⲉⲩⲟⲩⲟⲓ ⲉⲡⲛⲟⲩⲧⲉ ⲉⲃⲟⲗ ϩⲓ ⲧⲟⲟⲧϥ ⲉϥⲟⲛϩ ⲛⲟⲩⲟⲉⲓϣ ⲛⲓⲙ ⲉϥⲥⲙⲙⲉ ϩⲁⲣⲟⲟⲩ
26 ੨੬ ਇਹੋ ਜਿਹਾ ਪ੍ਰਧਾਨ ਜਾਜਕ ਸਾਡੇ ਲਈ ਫੱਬਦਾ ਸੀ ਜਿਹੜਾ ਪਵਿੱਤਰ, ਨਿਰਦੋਸ਼, ਨਿਰਮਲ, ਪਾਪੀਆਂ ਤੋਂ ਨਿਆਰਾ ਅਤੇ ਅਕਾਸ਼ਾਂ ਤੋਂ ਉੱਚਾ ਕੀਤਾ ਹੋਇਆ ਹੋਵੇ।
ⲕ̅ⲋ̅ⲟⲩⲁⲣⲭⲓⲉⲣⲉⲩⲥ ⲅⲁⲣ ⲛⲧⲉⲉⲓⲙⲓⲛⲉ ⲡⲉⲧⲡⲣⲉⲡⲉⲓ ⲛⲁⲛ ⲉϥⲟⲩⲁⲁⲃ ⲛⲃⲁⲗϩⲏⲧ ⲛⲁⲧⲧⲱⲗⲙ ⲉϥⲥⲁϩⲏⲩ ⲉⲃⲟⲗ ⲛⲛⲛⲟⲃⲉ ⲉⲁϥϫⲓⲥⲉ ⲉⲙⲡⲏⲩⲉ
27 ੨੭ ਜਿਸ ਨੂੰ ਉਨ੍ਹਾਂ ਪ੍ਰਧਾਨ ਜਾਜਕਾਂ ਵਾਂਗੂੰ ਲੋੜ ਨਹੀਂ ਕਿ ਪਹਿਲਾਂ ਆਪਣਿਆਂ ਅਤੇ ਫਿਰ ਪਰਜਾ ਦੇ ਪਾਪਾਂ ਲਈ ਬਲੀਦਾਨ ਹਰ ਰੋਜ਼ ਚੜ੍ਹਾਇਆ ਕਰੇ, ਕਿਉਂਕਿ ਉਹ ਨੇ ਆਪਣੇ ਆਪ ਨੂੰ ਬਲੀਦਾਨ ਕਰਕੇ ਚੜਾਉਣ ਦੁਆਰਾ ਇੱਕੋ ਵਾਰ ਇਹ ਕਰ ਦਿੱਤਾ।
ⲕ̅ⲍ̅ⲡⲁⲓ ⲉⲙⲛⲧϥ ⲁⲛⲁⲅⲕⲏ ⲙⲙⲏⲛⲉ ⲛⲑⲉ ⲛⲛⲁⲣⲭⲓⲉⲣⲉⲩⲥ ⲉϣⲁⲩⲧⲁⲗⲟ ⲉϩⲣⲁⲓ ϩⲁ ⲛⲉⲩⲛⲟⲃⲉ ⲛϩⲉⲛⲑⲩⲥⲓⲁ ⲛϣⲟⲣⲡ ⲙⲛⲛⲥⲱⲥ ϩⲁ ⲛⲁⲡⲗⲁⲟⲥ ⲡⲁⲓ ⲅⲁⲣ ⲁϥⲁⲁϥ ⲛⲟⲩⲥⲟⲡ ⲉⲁϥⲧⲁⲗⲟϥ ⲉϩⲣⲁⲓ
28 ੨੮ ਬਿਵਸਥਾ ਤਾਂ ਮਨੁੱਖਾਂ ਨੂੰ ਜਿਹੜੇ ਕਮਜ਼ੋਰ ਹਨ ਪ੍ਰਧਾਨ ਜਾਜਕ ਠਹਿਰਾਉਂਦੀ ਹੈ ਪਰ ਸਹੁੰ ਦਾ ਬਚਨ ਜਿਹੜਾ ਬਿਵਸਥਾ ਦੇ ਬਾਅਦ ਹੋਇਆ ਸੀ ਪੁੱਤਰ ਨੂੰ ਜੋ ਸਦਾ ਤੱਕ ਸਿੱਧ ਕੀਤਾ ਹੋਇਆ ਹੈ, ਪਰਧਾਨ ਜਾਜਕ ਠਹਿਰਾਉਂਦਾ ਹੈ। (aiōn g165)
ⲕ̅ⲏ̅ⲡⲛⲟⲙⲟⲥ ⲅⲁⲣ ⲉϣⲁϥⲕⲁⲑⲓⲥⲧⲁ ⲛϩⲉⲛⲣⲱⲙⲉ ⲛⲟⲩⲏⲏⲃ ⲉⲩϣⲟⲟⲡ ϩⲱⲟⲩ ϩⲛ ⲟⲩⲙⲛⲧⲁⲧϭⲟⲙ ⲡϣⲁϫⲉ ⲇⲉ ⲛⲧⲟϥ ⲛⲧⲉⲡⲱⲣⲕ ⲉⲧⲙⲛⲛⲥⲁ ⲡⲛⲟⲙⲟⲥ ⲡϣⲏⲣⲉ ⲡⲉ ⲉⲧϫⲏⲕ ⲉⲃⲟⲗ ϣⲁ ⲉⲛⲉϩ (aiōn g165)

< ਇਬਰਾਨੀਆਂ ਨੂੰ 7 >