< ਇਬਰਾਨੀਆਂ ਨੂੰ 6 >
1 ੧ ਇਸ ਕਾਰਨ ਅਸੀਂ ਮਸੀਹ ਦੀ ਸਿੱਖਿਆ ਦੀਆਂ ਪੁਰਾਣੀਆਂ ਗੱਲਾਂ ਨੂੰ ਛੱਡ ਕੇ ਸਿਆਣਪੁਣੇ ਦੀ ਵੱਲ ਅੱਗੇ ਵਧਦੇ ਜਾਈਏ ਅਤੇ ਮੁਰਦਿਆਂ ਕੰਮਾਂ ਤੋਂ ਤੋਬਾ ਕਰਨ ਦੀ ਨੀਂਹ ਮੁੜ ਕੇ ਨਾ ਰੱਖੀਏ, ਨਾਲੇ ਪਰਮੇਸ਼ੁਰ ਉੱਤੇ ਵਿਸ਼ਵਾਸ ਕਰਨ ਦੀ,
వయం మృతిజనకకర్మ్మభ్యో మనఃపరావర్త్తనమ్ ఈశ్వరే విశ్వాసో మజ్జనశిక్షణం హస్తార్పణం మృతలోకానామ్ ఉత్థానమ్
2 ੨ ਬਪਤਿਸਮੇ ਦੀ ਸਿੱਖਿਆ ਦੀ, ਹੱਥ ਰੱਖਣ ਦੀ, ਮੁਰਦਿਆਂ ਦੇ ਜੀ ਉੱਠਣ ਦੀ ਅਤੇ ਸਦੀਪਕ ਨਿਆਂ ਦੀ। (aiōnios )
అనన్తకాలస్థాయివిచారాజ్ఞా చైతైః పునర్భిత్తిమూలం న స్థాపయన్తః ఖ్రీష్టవిషయకం ప్రథమోపదేశం పశ్చాత్కృత్య సిద్ధిం యావద్ అగ్రసరా భవామ| (aiōnios )
3 ੩ ਜੇਕਰ ਪਰਮੇਸ਼ੁਰ ਚਾਹੇ ਤਾਂ ਅਸੀਂ ਇਹੋ ਹੀ ਕਰਾਂਗੇ।
ఈశ్వరస్యానుమత్యా చ తద్ అస్మాభిః కారిష్యతే|
4 ੪ ਕਿਉਂਕਿ ਉਹ ਜਿਹੜੇ ਇੱਕ ਵਾਰੀ ਉਜਿਆਲੇ ਕੀਤੇ ਗਏ ਅਤੇ ਸਵਰਗੀ ਵਰਦਾਨ ਦਾ ਸੁਆਦ ਚੱਖਿਆ ਅਤੇ ਪਵਿੱਤਰ ਆਤਮਾ ਵਿੱਚ ਸਾਂਝੀ ਹੋਏ
య ఏకకృత్వో దీప్తిమయా భూత్వా స్వర్గీయవరరసమ్ ఆస్వదితవన్తః పవిత్రస్యాత్మనోఽంశినో జాతా
5 ੫ ਅਤੇ ਪਰਮੇਸ਼ੁਰ ਦੇ ਸ਼ੁਭ ਬਚਨ ਅਤੇ ਆਉਣ ਵਾਲੇ ਜੁੱਗ ਦੀਆਂ ਸ਼ਕਤੀਆਂ ਦਾ ਸੁਆਦ ਚੱਖਿਆ (aiōn )
ఈశ్వరస్య సువాక్యం భావికాలస్య శక్తిఞ్చాస్వదితవన్తశ్చ తే భ్రష్ట్వా యది (aiōn )
6 ੬ ਅਤੇ ਜੇਕਰ ਉਹ ਭਟਕ ਜਾਣ ਤਾਂ ਉਨ੍ਹਾਂ ਤੋਂ ਫੇਰ ਨਵੇਂ ਸਿਰਿਓਂ ਤੋਬਾ ਕਰਾਉਣੀ ਅਣਹੋਣੀ ਹੈ ਇਸ ਲਈ ਜੋ ਉਹ ਪਰਮੇਸ਼ੁਰ ਦੇ ਪੁੱਤਰ ਨੂੰ ਆਪਣੀ ਵੱਲੋਂ ਦੂਜੀ ਵਾਰ ਸਲੀਬ ਉੱਤੇ ਚਾੜ੍ਹਦੇ ਅਤੇ ਬੇਇੱਜ਼ਤ ਕਰਦੇ ਹਨ।
స్వమనోభిరీశ్వరస్య పుత్రం పునః క్రుశే ఘ్నన్తి లజ్జాస్పదం కుర్వ్వతే చ తర్హి మనఃపరావర్త్తనాయ పునస్తాన్ నవీనీకర్త్తుం కోఽపి న శక్నోతి|
7 ੭ ਜਿਹੜੀ ਭੂਮੀ ਉਸ ਵਰਖਾ ਨੂੰ ਜੋ ਉਸ ਉੱਤੇ ਵਾਰ-ਵਾਰ ਪੈਂਦੀ ਹੈ ਪੀ ਗਈ ਅਤੇ ਜਿਨ੍ਹਾਂ ਲਈ ਵਾਹੀ ਜਾਂਦੀ ਹੈ ਉਨ੍ਹਾਂ ਦੇ ਯੋਗ ਸਾਗ ਪੱਤ ਉਗਾਉਂਦੀ ਹੈ ਉਹ ਨੂੰ ਪਰਮੇਸ਼ੁਰ ਤੋਂ ਬਰਕਤ ਮਿਲਦੀ ਹੈ।
యతో యా భూమిః స్వోపరి భూయః పతితం వృష్టిం పివతీ తత్ఫలాధికారిణాం నిమిత్తమ్ ఇష్టాని శాకాదీన్యుత్పాదయతి సా ఈశ్వరాద్ ఆశిషం ప్రాప్తా|
8 ੮ ਪਰ ਜੇ ਉਹ ਕੰਡਿਆਲੀ ਅਤੇ ਭੱਖੜੇ ਉਗਾਵੇ, ਤਾਂ ਅਪਰਵਾਨ ਹੁੰਦੀ ਅਤੇ ਸਰਾਪੀ ਜਾਣ ਦੇ ਨੇੜੇ ਹੈ ਜਿਸ ਦਾ ਅੰਤ ਭਸਮ ਕੀਤਾ ਜਾਣਾ ਹੈ।
కిన్తు యా భూమి ర్గోక్షురకణ్టకవృక్షాన్ ఉత్పాదయతి సా న గ్రాహ్యా శాపార్హా చ శేషే తస్యా దాహో భవిష్యతి|
9 ੯ ਪਰ ਹੇ ਪਿਆਰਿਓ, ਭਾਵੇਂ ਅਸੀਂ ਇਸ ਤਰ੍ਹਾਂ ਆਖਦੇ ਹਾਂ ਪਰ ਤੁਹਾਡੀ ਵੱਲੋਂ ਸਾਨੂੰ ਇਨ੍ਹਾਂ ਨਾਲੋਂ ਚੰਗੀਆਂ ਗੱਲਾਂ ਦੀ ਆਸ ਹੈ ਅਤੇ ਉਨ੍ਹਾਂ ਦੀ ਜੋ ਮੁਕਤੀ ਨਾਲ ਸੰਬੰਧ ਰੱਖਦੀਆਂ ਹਨ।
హే ప్రియతమాః, యద్యపి వయమ్ ఏతాదృశం వాక్యం భాషామహే తథాపి యూయం తత ఉత్కృష్టాః పరిత్రాణపథస్య పథికాశ్చాధ్వ ఇతి విశ్వసామః|
10 ੧੦ ਕਿਉਂ ਜੋ ਪਰਮੇਸ਼ੁਰ ਅਨਿਆਈਂ ਨਹੀਂ ਜੋ ਤੁਹਾਡੇ ਕੰਮ ਨੂੰ ਅਤੇ ਉਸ ਪਿਆਰ ਨੂੰ ਭੁੱਲ ਜਾਵੇ ਜਿਹੜਾ ਤੁਸੀਂ ਉਹ ਦੇ ਨਾਮ ਨਾਲ ਵਿਖਾਇਆ ਕਿ ਤੁਸੀਂ ਸੰਤਾਂ ਦੀ ਸੇਵਾ ਕੀਤੀ, ਅਤੇ ਕਰਦੇ ਵੀ ਹੋ।
యతో యుష్మాభిః పవిత్రలోకానాం య ఉపకారో ఽకారి క్రియతే చ తేనేశ్వరస్య నామ్నే ప్రకాశితం ప్రేమ శ్రమఞ్చ విస్మర్త్తుమ్ ఈశ్వరోఽన్యాయకారీ న భవతి|
11 ੧੧ ਅਤੇ ਅਸੀਂ ਚਾਹੁੰਦੇ ਹਾਂ ਜੋ ਤੁਹਾਡੇ ਵਿੱਚ ਹਰੇਕ ਆਸ ਦੀ ਭਰਪੂਰੀ ਲਈ ਅੰਤ ਤੱਕ ਇਸੇ ਤਰ੍ਹਾਂ ਦਾ ਯਤਨ ਕਰੇ।
అపరం యుష్మాకమ్ ఏకైకో జనో యత్ ప్రత్యాశాపూరణార్థం శేషం యావత్ తమేవ యత్నం ప్రకాశయేదిత్యహమ్ ఇచ్ఛామి|
12 ੧੨ ਤਾਂ ਜੋ ਤੁਸੀਂ ਆਲਸੀ ਨਾ ਹੋਵੋ ਸਗੋਂ ਉਨ੍ਹਾਂ ਦੀ ਰੀਸ ਕਰੋ ਜਿਹੜੇ ਵਿਸ਼ਵਾਸ ਅਤੇ ਧੀਰਜ ਦੇ ਰਾਹੀਂ ਵਾਅਦਿਆਂ ਦੇ ਅਧਿਕਾਰੀ ਹੁੰਦੇ ਹਨ।
అతః శిథిలా న భవత కిన్తు యే విశ్వాసేన సహిష్ణుతయా చ ప్రతిజ్ఞానాం ఫలాధికారిణో జాతాస్తేషామ్ అనుగామినో భవత|
13 ੧੩ ਜਦੋਂ ਪਰਮੇਸ਼ੁਰ ਨੇ ਅਬਰਾਹਾਮ ਨੂੰ ਵਾਇਦਾ ਕੀਤਾ ਤਾਂ ਇਸ ਕਰਕੇ ਜੋ ਆਪਣੇ ਨਾਲੋਂ ਵੱਡਾ ਕੋਈ ਨਾ ਵੇਖਿਆ ਜਿਸ ਦੀ ਉਹ ਸਹੁੰ ਖਾਂਦਾ ਉਹ ਨੇ ਆਪਣੀ ਹੀ ਸਹੁੰ ਖਾ ਕੇ ਆਖਿਆ
ఈశ్వరో యదా ఇబ్రాహీమే ప్రత్యజానాత్ తదా శ్రేష్ఠస్య కస్యాప్యపరస్య నామ్నా శపథం కర్త్తుం నాశక్నోత్, అతో హేతోః స్వనామ్నా శపథం కృత్వా తేనోక్తం యథా,
14 ੧੪ ਕਿ ਮੈਂ ਤੈਨੂੰ ਬਰਕਤਾਂ ਤੇ ਬਰਕਤਾਂ ਦਿਆਂਗਾ ਅਤੇ ਤੇਰਾ ਵਾਧੇ ਤੇ ਵਾਧਾ ਕਰਾਂਗਾ।
"సత్యమ్ అహం త్వామ్ ఆశిషం గదిష్యామి తవాన్వయం వర్ద్ధయిష్యామి చ| "
15 ੧੫ ਇਸੇ ਤਰ੍ਹਾਂ ਉਹ ਨੇ ਧੀਰਜ ਕਰ ਕੇ ਉਸ ਦਿੱਤੇ ਹੋਏ ਵਾਇਦੇ ਨੂੰ ਪ੍ਰਾਪਤ ਕੀਤਾ।
అనేన ప్రకారేణ స సహిష్ణుతాం విధాయ తస్యాః ప్రత్యాశాయాః ఫలం లబ్ధవాన్|
16 ੧੬ ਮਨੁੱਖ ਤਾਂ ਆਪਣੇ ਨਾਲੋਂ ਕਿਸੇ ਵੱਡੇ ਦੀ ਸਹੁੰ ਖਾਂਦੇ ਹਨ ਅਤੇ ਉਹਨਾਂ ਦੇ ਹਰੇਕ ਝਗੜੇ ਦਾ ਫੈਸਲਾ ਸਹੁੰ ਤੇ ਖ਼ਤਮ ਹੋ ਜਾਂਦਾ ਹੈ।
అథ మానవాః శ్రేష్ఠస్య కస్యచిత్ నామ్నా శపన్తే, శపథశ్చ ప్రమాణార్థం తేషాం సర్వ్వవివాదాన్తకో భవతి|
17 ੧੭ ਇਸ ਕਰਕੇ ਜਦੋਂ ਪਰਮੇਸ਼ੁਰ ਨੇ ਵਾਇਦੇ ਦੇ ਅਧਿਕਾਰੀਆਂ ਉੱਤੇ ਆਪਣੀ ਮਰਜ਼ੀ ਨੂੰ ਹੋਰ ਵੀ ਪੱਕਾ ਕਰ ਕੇ ਪਰਗਟ ਕਰਨਾ ਚਾਹਿਆ ਤਾਂ ਵਿਚਾਲੇ ਸਹੁੰ ਲਿਆਂਦੀ।
ఇత్యస్మిన్ ఈశ్వరః ప్రతిజ్ఞాయాః ఫలాధికారిణః స్వీయమన్త్రణాయా అమోఘతాం బాహుల్యతో దర్శయితుమిచ్ఛన్ శపథేన స్వప్రతిజ్ఞాం స్థిరీకృతవాన్|
18 ੧੮ ਭਈ ਦੋ ਪੱਕੀਆਂ ਗੱਲਾਂ ਦੇ ਦੁਆਰਾ ਜਿਨ੍ਹਾਂ ਵਿੱਚ ਪਰਮੇਸ਼ੁਰ ਦਾ ਝੂਠ ਬੋਲਣਾ ਅਣਹੋਣਾ ਹੈ, ਸਾਨੂੰ ਪੱਕਾ ਦਿਲਾਸਾ ਮਿਲੇ ਜਿਹੜੇ ਆਪਣੇ ਸਾਹਮਣੇ ਰੱਖੀ ਹੋਈ ਆਸ ਨੂੰ ਫੜ ਲੈਣ ਲਈ ਭੱਜ ਕੇ ਪਨਾਹ ਲੈਂਦੇ ਹਨ।
అతఏవ యస్మిన్ అనృతకథనమ్ ఈశ్వరస్య న సాధ్యం తాదృశేనాచలేన విషయద్వయేన సమ్ముఖస్థరక్షాస్థలస్య ప్రాప్తయే పలాయితానామ్ అస్మాకం సుదృఢా సాన్త్వనా జాయతే|
19 ੧੯ ਅਤੇ ਉਹ ਆਸ ਸਾਡੀ ਜਾਨ ਦਾ ਲੰਗਰ ਹੈ ਜਿਹੜਾ ਪੱਕਾ ਅਤੇ ਸਥਿਰ ਹੈ ਅਤੇ ਉਸ ਥਾਂ ਪਹੁੰਚਦਾ ਹੈ ਜੋ ਪੜਦੇ ਦੇ ਅੰਦਰ ਹੈ।
సా ప్రత్యాశాస్మాకం మనోనౌకాయా అచలో లఙ్గరో భూత్వా విచ్ఛేదకవస్త్రస్యాభ్యన్తరం ప్రవిష్టా|
20 ੨੦ ਜਿੱਥੇ ਯਿਸੂ ਨੇ ਆਗੂ ਬਣ ਕੇ ਸਾਡੇ ਲਈ ਪਰਵੇਸ਼ ਕੀਤਾ ਜਿਹੜਾ ਮਲਕਿਸਿਦਕ ਦੀ ਪਦਵੀ ਦੇ ਅਨੁਸਾਰ ਸਦਾ ਤੱਕ ਦਾ ਪ੍ਰਧਾਨ ਜਾਜਕ ਬਣਿਆ। (aiōn )
తత్రైవాస్మాకమ్ అగ్రసరో యీశుః ప్రవిశ్య మల్కీషేదకః శ్రేణ్యాం నిత్యస్థాయీ యాజకోఽభవత్| (aiōn )