< ਇਬਰਾਨੀਆਂ ਨੂੰ 13 >

1 ਭਾਈਚਾਰੇ ਦਾ ਪਿਆਰ ਬਣਿਆ ਰਹੇ।
ܚܘܒܐ ܕܐܚܐ ܢܟܬܪ ܒܟܘܢ
2 ਪਰਾਹੁਣਚਾਰੀ ਕਰਨੀ ਨਾ ਭੁੱਲੋ, ਕਿਉਂ ਜੋ ਇਹ ਕਰ ਕੇ ਕਈਆਂ ਨੇ ਦੂਤਾਂ ਨੂੰ ਬਿਨ੍ਹਾਂ ਪਛਾਣੇ ਘਰ ਉਤਾਰਿਆ ਹੈ।
ܘܪܚܡܬܐ ܕܐܟܤܢܝܐ ܠܐ ܬܛܥܘܢ ܒܗܕܐ ܓܝܪ ܫܘܘ ܐܢܫܐ ܕܟܕ ܠܐ ܪܓܝܫܝܢ ܢܩܒܠܘܢ ܡܠܐܟܐ
3 ਬੰਧੂਆਂ ਨੂੰ ਇਸ ਤਰ੍ਹਾਂ ਚੇਤੇ ਰੱਖੋ ਜਿਵੇਂ ਤੁਸੀਂ ਆਪ ਵੀ ਉਹਨਾਂ ਦੇ ਨਾਲ ਬੰਧਨ ਵਿੱਚ ਪਏ ਹੋਏ ਹੋ ਅਤੇ ਉਹਨਾਂ ਨੂੰ ਜਿਹੜੇ ਜ਼ਬਰਦਸਤੀ ਝੱਲਦੇ ਹਨ ਚੇਤੇ ਰੱਖੋ ਇਹ ਜਾਣ ਕੇ ਭਈ ਤੁਸੀਂ ਆਪ ਵੀ ਸਰੀਰ ਵਾਲੇ ਹੋ।
ܥܗܕܘ ܠܐܝܠܝܢ ܕܐܤܝܪܝܢ ܐܝܟ ܗܘ ܕܥܡܗܘܢ ܐܤܝܪܝܢ ܐܢܬܘܢ ܐܬܕܟܪܘ ܠܐܝܠܝܢ ܕܐܠܝܨܝܢ ܐܝܟ ܐܢܫܐ ܕܒܤܪܐ ܠܒܝܫܝܢ ܐܢܬܘܢ
4 ਵਿਆਹ ਕਰਨਾ ਸਭਨਾਂ ਵਿੱਚ ਆਦਰਯੋਗ ਗਿਣਿਆ ਜਾਵੇ ਅਤੇ ਵਿਆਹ ਦਾ ਵਿਛਾਉਣਾ ਬੇਦਾਗ ਰਹੇ ਕਿਉਂਕਿ ਪਰਮੇਸ਼ੁਰ ਹਰਾਮਕਾਰਾਂ ਅਤੇ ਵਿਭਚਾਰੀਆਂ ਦਾ ਨਿਆਂ ਕਰੇਗਾ।
ܡܝܩܪ ܗܘ ܙܘܘܓܐ ܒܟܠ ܘܥܪܤܗܘܢ ܕܟܝܐ ܗܝ ܠܙܢܝܐ ܕܝܢ ܘܠܓܝܪܐ ܕܐܢ ܐܠܗܐ
5 ਤੁਹਾਡਾ ਜੀਵਨ ਮਾਇਆ ਦੇ ਲੋਭ ਤੋਂ ਦੂਰ ਰਹੇ। ਜੋ ਕੁਝ ਤੁਹਾਡੇ ਕੋਲ ਹੈ ਉਸ ਉੱਤੇ ਸਬਰ ਕਰੋ ਕਿਉਂ ਜੋ ਉਹ ਨੇ ਆਪ ਆਖਿਆ ਹੈ ਭਈ ਮੈਂ ਤੈਨੂੰ ਕਦੇ ਨਾ ਛੱਡਾਂਗਾ, ਨਾ ਕਦੇ ਤੈਨੂੰ ਤਿਆਗਾਂਗਾ।
ܠܐ ܗܘܐ ܪܚܡ ܟܤܦܐ ܪܥܝܢܟܘܢ ܐܠܐ ܢܤܦܩ ܠܟܘܢ ܡܕܡ ܕܐܝܬ ܠܟܘܢ ܗܘ ܓܝܪ ܡܪܝܐ ܐܡܪ ܕܠܐ ܐܫܒܩܟ ܘܠܐ ܐܪܦܐ ܒܟ ܐܝܕܝܐ
6 ਇਸ ਕਰਕੇ ਅਸੀਂ ਹੌਂਸਲੇ ਨਾਲ ਆਖਦੇ ਹਾਂ, - ਪ੍ਰਭੂ ਮੇਰਾ ਸਹਾਇਕ ਹੈ, ਮੈਂ ਨਾ ਡਰਾਂਗਾ, ਮਨੁੱਖ ਮੇਰਾ ਕੀ ਕਰ ਸਕਦਾ ਹੈ?
ܘܐܝܬ ܠܢ ܕܢܐܡܪ ܬܟܝܠܐܝܬ ܡܪܝ ܡܥܕܪܢܝ ܠܐ ܐܕܚܠ ܡܢܐ ܥܒܕ ܠܝ ܒܪܢܫܐ
7 ਤੁਸੀਂ ਆਪਣੇ ਆਗੂਆਂ ਨੂੰ ਚੇਤੇ ਰੱਖੋ ਜਿਨ੍ਹਾਂ ਤੁਹਾਨੂੰ ਪਰਮੇਸ਼ੁਰ ਦਾ ਬਚਨ ਸੁਣਾਇਆ। ਉਹਨਾਂ ਦੀ ਚਾਲ ਦੇ ਅੰਤ ਵੱਲ ਧਿਆਨ ਕਰ ਕੇ ਉਹਨਾਂ ਦੇ ਵਿਸ਼ਵਾਸ ਦੀ ਰੀਸ ਕਰੋ।
ܗܘܝܬܘܢ ܥܗܕܝܢ ܠܡܕܒܪܢܝܟܘܢ ܐܝܠܝܢ ܕܡܠܠܘ ܥܡܟܘܢ ܡܠܬܐ ܕܐܠܗܐ ܐܬܒܩܘ ܒܫܘܠܡܐ ܕܕܘܒܪܝܗܘܢ ܘܡܪܘ ܒܗܝܡܢܘܬܗܘܢ
8 ਯਿਸੂ ਮਸੀਹ ਕੱਲ, ਅੱਜ ਅਤੇ ਜੁੱਗੋ-ਜੁੱਗ ਇੱਕੋ ਜਿਹਾ ਹੈ। (aiōn g165)
ܝܫܘܥ ܡܫܝܚܐ ܐܬܡܠܝ ܘܝܘܡܢܐ ܗܘܝܘ ܘܠܥܠܡ (aiōn g165)
9 ਤੁਸੀਂ ਰੰਗ ਬਰੰਗੀਆਂ ਅਤੇ ਓਪਰੀਆਂ ਸਿੱਖਿਆਂਵਾਂ ਨਾਲ ਭਰਮਾਏ ਨਾ ਜਾਓ, ਕਿਉਂ ਜੋ ਚੰਗਾ ਇਹ ਹੈ ਕਿ ਮਨ ਕਿਰਪਾ ਨਾਲ ਤਕੜਾ ਕੀਤਾ ਜਾਵੇ, ਨਾ ਕਿ ਭੋਜਨਾਂ ਨਾਲ ਜਿਨ੍ਹਾਂ ਤੋਂ ਉਨ੍ਹਾਂ ਦੇ ਵਰਤਣ ਵਾਲਿਆਂ ਨੂੰ ਕੁਝ ਲਾਭ ਨਾ ਹੋਇਆ।
ܠܝܘܠܦܢܐ ܢܘܟܪܝܐ ܘܡܫܚܠܦܐ ܠܐ ܬܬܕܒܪܘܢ ܫܦܝܪ ܗܘ ܓܝܪ ܕܒܛܝܒܘܬܐ ܢܫܪܪ ܠܒܘܬܢ ܘܠܐ ܒܡܐܟܠܬܐ ܡܛܠ ܕܠܐ ܐܬܥܕܪܘ ܐܝܠܝܢ ܕܗܠܟܘ ܒܗܝܢ
10 ੧੦ ਸਾਡੀ ਤਾਂ ਇੱਕ ਜਗਵੇਦੀ ਹੈ ਜਿਸ ਉੱਤੋਂ ਡੇਰੇ ਦੇ ਸੇਵਕਾਂ ਨੂੰ ਖਾਣ ਦਾ ਹੱਕ ਨਹੀਂ।
ܐܝܬ ܠܢ ܕܝܢ ܡܕܒܚܐ ܕܠܐ ܫܠܝܛ ܠܡܐܟܠ ܡܢܗ ܠܗܢܘܢ ܕܒܡܫܟܢܐ ܡܫܡܫܝܢ
11 ੧੧ ਕਿਉਂਕਿ ਜਿਨ੍ਹਾਂ ਪਸ਼ੂਆਂ ਦਾ ਲਹੂ ਪ੍ਰਧਾਨ ਜਾਜਕ ਪਵਿੱਤਰ ਸਥਾਨ ਵਿੱਚ ਪਾਪ ਦੇ ਲਈ ਲੈ ਜਾਂਦਾ ਹੈ ਉਨ੍ਹਾਂ ਦੇ ਸਰੀਰ ਡੇਰਿਓਂ ਬਾਹਰ ਸਾੜੇ ਜਾਂਦੇ ਹਨ।
ܚܝܘܬܐ ܓܝܪ ܗܠܝܢ ܕܡܥܠ ܗܘܐ ܕܡܗܝܢ ܪܒ ܟܘܡܪܐ ܠܒܝܬ ܡܩܕܫܐ ܚܠܦ ܚܛܗܐ ܒܤܪܗܝܢ ܝܩܕ ܗܘܐ ܠܒܪ ܡܢ ܡܫܪܝܬܐ
12 ੧੨ ਇਸ ਲਈ ਯਿਸੂ ਨੇ ਵੀ ਫਾਟਕੋਂ ਬਾਹਰ ਦੁੱਖ ਝੱਲਿਆ ਕਿ ਲੋਕਾਂ ਨੂੰ ਆਪਣੇ ਲਹੂ ਨਾਲ ਪਵਿੱਤਰ ਕਰੇ।
ܡܛܠ ܗܢܐ ܐܦ ܝܫܘܥ ܕܢܩܕܫ ܠܥܡܗ ܒܕܡܗ ܠܒܪ ܡܢ ܡܕܝܢܬܐ ܚܫ
13 ੧੩ ਸੋ ਆਓ, ਅਸੀਂ ਉਹ ਦੇ ਨਮਿੱਤ ਨਿੰਦਿਆ ਸਹਿੰਦੇ ਹੋਏ ਤੰਬੂ ਤੋਂ ਬਾਹਰ ਉਹ ਦੇ ਕੋਲ ਚੱਲੀਏ।
ܘܐܦ ܚܢܢ ܗܟܝܠ ܢܦܘܩ ܠܘܬܗ ܠܒܪ ܡܢ ܡܫܪܝܬܐ ܟܕ ܫܩܝܠܝܢܢ ܚܤܕܗ
14 ੧੪ ਕਿਉਂ ਜੋ ਸਾਡਾ ਇੱਥੇ ਕੋਈ ਸਥਿਰ ਰਹਿਣ ਵਾਲਾ ਸ਼ਹਿਰ ਨਹੀਂ ਹੈ, ਸਗੋਂ ਅਸੀਂ ਆਉਣ ਵਾਲੇ ਸ਼ਹਿਰ ਨੂੰ ਭਾਲਦੇ ਹਾਂ।
ܠܝܬ ܠܢ ܓܝܪ ܡܕܝܢܬܐ ܕܡܩܘܝܐ ܗܪܟܐ ܐܠܐ ܠܐܝܕܐ ܕܥܬܝܕܐ ܡܤܟܝܢܢ
15 ੧੫ ਸੋ ਅਸੀਂ ਉਹ ਦੇ ਦੁਆਰਾ ਉਸਤਤ ਦਾ ਬਲੀਦਾਨ ਅਰਥਾਤ ਉਨ੍ਹਾਂ ਬੁਲ੍ਹਾਂ ਦਾ ਫਲ ਜਿਹੜੇ ਉਹ ਦੇ ਨਾਮ ਨੂੰ ਮੰਨ ਲੈਂਦੇ ਹਨ, ਪਰਮੇਸ਼ੁਰ ਦੇ ਅੱਗੇ ਸਦਾ ਚੜ੍ਹਾਇਆ ਕਰੀਏ।
ܘܒܐܝܕܗ ܢܤܩ ܕܒܚܐ ܕܬܫܒܘܚܬܐ ܒܟܠܙܒܢ ܠܐܠܗܐ ܕܐܝܬܝܗ ܦܐܪܐ ܕܤܦܘܬܐ ܕܡܘܕܝܢ ܠܫܡܗ
16 ੧੬ ਪਰ ਭਲਾ ਕਰਨਾ ਅਤੇ ਪਰਉਪਕਾਰ ਕਰਨਾ ਨਾ ਭੁੱਲਿਓ, ਕਿਉਂਕਿ ਅਜਿਹੇ ਬਲੀਦਾਨਾਂ ਤੋਂ ਪਰਮੇਸ਼ੁਰ ਖੁਸ਼ ਹੁੰਦਾ ਹੈ।
ܘܠܐ ܬܛܥܘܢ ܡܪܚܡܢܘܬܐ ܘܫܘܬܦܘܬܐ ܕܡܤܟܢܐ ܒܗܠܝܢ ܓܝܪ ܕܒܚܐ ܫܦܪ ܐܢܫ ܠܐܠܗܐ
17 ੧੭ ਤੁਸੀਂ ਆਪਣੇ ਆਗੂਆਂ ਦੀ ਆਗਿਆਕਾਰੀ ਕਰੋ ਅਤੇ ਉਹਨਾਂ ਦੇ ਅਧੀਨ ਰਹੋ, ਕਿਉਂਕਿ ਉਹ ਉਨ੍ਹਾਂ ਵਾਂਗੂੰ ਜਿਨ੍ਹਾਂ ਲੇਖਾ ਦੇਣਾ ਹੈ ਤੁਹਾਡੀਆਂ ਜਾਨਾਂ ਦੇ ਨਮਿੱਤ ਜਾਗਦੇ ਰਹਿੰਦੇ ਹਨ ਤਾਂ ਕਿ ਉਹ ਇਹ ਕੰਮ ਅਨੰਦ ਨਾਲ ਕਰਨ, ਨਾ ਕਿ ਮਜ਼ਬੂਰੀ ਨਾਲ ਕਿਉਂ ਜੋ ਇਹ ਤੁਹਾਡੇ ਲਈ ਲਾਭਵੰਤ ਨਹੀਂ।
ܐܬܛܦܝܤܘ ܠܡܕܒܪܢܝܟܘܢ ܘܐܫܬܡܥܘ ܠܗܘܢ ܗܢܘܢ ܓܝܪ ܫܗܪܝܢ ܚܠܦ ܢܦܫܬܟܘܢ ܐܝܟ ܐܢܫܐ ܕܝܗܒܝܢ ܚܘܫܒܢܟܘܢ ܕܒܚܕܘܬܐ ܢܗܘܘܢ ܥܒܕܝܢ ܗܕܐ ܘܠܐ ܒܬܢܚܬܐ ܡܛܠ ܕܠܐ ܦܩܚܐ ܠܟܘܢ
18 ੧੮ ਸਾਡੇ ਲਈ ਪ੍ਰਾਰਥਨਾ ਕਰੋ, ਕਿਉਂ ਜੋ ਸਾਨੂੰ ਵਿਸ਼ਵਾਸ ਹੈ ਕਿ ਸਾਡਾ ਵਿਵੇਕ ਸ਼ੁੱਧ ਹੈ ਅਤੇ ਅਸੀਂ ਸਾਰੀਆਂ ਗੱਲਾਂ ਵਿੱਚ ਨੇਕੀ ਨਾਲ ਉਮਰ ਬਤੀਤ ਕਰਨੀ ਚਾਹੁੰਦੇ ਹਾਂ।
ܨܠܘ ܥܠܝܢ ܬܟܝܠܝܢܢ ܓܝܪ ܕܬܐܪܬܐ ܛܒܬܐ ܐܝܬ ܠܢ ܕܒܟܠܡܕܡ ܨܒܝܢܢ ܕܫܦܝܪ ܢܬܕܒܪ
19 ੧੯ ਅਤੇ ਮੈਂ ਹੋਰ ਵੀ ਮਿੰਨਤ ਨਾਲ ਬੇਨਤੀ ਕਰਦਾ ਹਾਂ ਕਿ ਤੁਸੀਂ ਇਹ ਕਰੋ ਤਾਂ ਜੋ ਮੈਂ ਤੁਹਾਡੇ ਕੋਲ ਮੁੜ ਛੇਤੀ ਪੁਚਾਇਆ ਜਾਂਵਾਂ।
ܝܬܝܪܐܝܬ ܒܥܐ ܐܢܐ ܡܢܟܘܢ ܕܬܥܒܕܘܢ ܗܕܐ ܕܒܥܓܠ ܐܬܦܢܐ ܠܟܘܢ
20 ੨੦ ਹੁਣ ਸ਼ਾਂਤੀ ਦਾਤਾ ਪਰਮੇਸ਼ੁਰ ਜਿਹੜਾ ਭੇਡਾਂ ਦੇ ਵੱਡੇ ਅਯਾਲੀ ਅਰਥਾਤ ਸਾਡੇ ਪ੍ਰਭੂ ਯਿਸੂ ਨੂੰ ਸਦੀਪਕ ਨੇਮ ਦੇ ਲਹੂ ਨਾਲ ਮੁਰਦਿਆਂ ਵਿੱਚੋਂ ਉੱਠਾ ਲਿਆਇਆ (aiōnios g166)
ܐܠܗܐ ܕܝܢ ܕܫܠܡܐ ܗܘ ܕܐܤܩ ܡܢ ܒܝܬ ܡܝܬܐ ܠܪܥܝܐ ܪܒܐ ܕܡܪܥܝܬܐ ܒܕܡܐ ܕܕܝܬܩܐ ܕܠܥܠܡ ܕܐܝܬܘܗܝ ܝܫܘܥ ܡܫܝܚܐ ܡܪܢ (aiōnios g166)
21 ੨੧ ਤੁਹਾਨੂੰ ਹਰੇਕ ਭਲੇ ਕੰਮ ਵਿੱਚ ਸੰਪੂਰਨ ਕਰੇ ਤਾਂ ਕਿ ਤੁਸੀਂ ਉਹ ਦੀ ਮਰਜ਼ੀ ਨੂੰ ਪੂਰਾ ਕਰੋ ਅਤੇ ਜੋ ਕੁਝ ਉਹ ਨੂੰ ਚੰਗਾ ਲੱਗਦਾ ਹੈ, ਉਹੋ ਸਾਡੇ ਵਿੱਚ ਯਿਸੂ ਮਸੀਹ ਦੇ ਦੁਆਰਾ ਕਰੇ, ਜਿਹ ਦੀ ਵਡਿਆਈ ਜੁੱਗੋ-ਜੁੱਗ ਹੋਵੇ!। ਆਮੀਨ। (aiōn g165)
ܗܘ ܢܓܡܘܪܟܘܢ ܒܟܠ ܥܒܕ ܛܒ ܕܬܥܒܕܘܢ ܨܒܝܢܗ ܘܗܘ ܢܤܥܘܪ ܒܢ ܡܕܡ ܕܫܦܝܪ ܩܕܡܘܗܝ ܒܝܕ ܝܫܘܥ ܡܫܝܚܐ ܕܠܗ ܫܘܒܚܐ ܠܥܠܡ ܥܠܡܝܢ ܐܡܝܢ (aiōn g165)
22 ੨੨ ਹੇ ਭਰਾਵੋ, ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਭਈ ਤੁਸੀਂ ਇਸ ਉਪਦੇਸ਼ ਦੇ ਬਚਨ ਨੂੰ ਸਹਿ ਲਵੋ, ਕਿਉਂ ਜੋ ਮੈਂ ਥੋੜ੍ਹੇ ਜਿਹੇ ਵਿੱਚ ਤੁਹਾਨੂੰ ਲਿਖ ਭੇਜਿਆ ਹੈ।
ܒܥܐ ܐܢܐ ܕܝܢ ܡܢܟܘܢ ܐܚܝ ܕܬܓܪܘܢ ܪܘܚܟܘܢ ܒܡܠܬܐ ܕܒܘܝܐܐ ܡܛܠ ܕܒܙܥܘܪܝܬܐ ܗܘ ܟܬܒܬ ܠܟܘܢ
23 ੨੩ ਤੁਹਾਨੂੰ ਪਤਾ ਹੋਵੇ ਕਿ ਸਾਡਾ ਭਰਾ ਤਿਮੋਥਿਉਸ ਕੈਦ ਵਿੱਚੋਂ ਛੁੱਟ ਗਿਆ। ਜੇ ਉਹ ਛੇਤੀ ਆਇਆ, ਤਾਂ ਮੈਂ ਉਹ ਦੇ ਨਾਲ ਆ ਕੇ ਤੁਹਾਡਾ ਦਰਸ਼ਣ ਕਰਾਂਗਾ।
ܕܥܘ ܕܝܢ ܠܐܚܘܢ ܛܝܡܬܐܘܤ ܕܐܫܬܪܝ ܘܐܢ ܒܥܓܠ ܢܐܬܐ ܥܡܗ ܐܚܙܝܟܘܢ
24 ੨੪ ਆਪਣੇ ਸਾਰੇ ਆਗੂਆਂ ਨੂੰ, ਨਾਲੇ ਸਾਰੇ ਸੰਤਾਂ ਨੂੰ ਸੁੱਖ-ਸਾਂਦ ਆਖੋ। ਜਿਹੜੇ ਇਤਾਲਿਯਾ ਦੇ ਹਨ ਉਹ ਤੁਹਾਡੀ ਸੁੱਖ-ਸਾਂਦ ਪੁੱਛਦੇ ਹਨ।
ܫܐܠܘ ܒܫܠܡܐ ܕܟܠܗܘܢ ܡܕܒܪܢܝܟܘܢ ܘܕܟܠܗܘܢ ܩܕܝܫܐ ܫܐܠܝܢ ܒܫܠܡܟܘܢ ܟܠܗܘܢ ܕܡܢ ܐܝܛܠܝܐ
25 ੨੫ ਤੁਹਾਡੇ ਸਾਰਿਆਂ ਉੱਤੇ ਕਿਰਪਾ ਹੁੰਦੀ ਰਹੇ। ਆਮੀਨ।
ܛܝܒܘܬܐ ܥܡ ܟܠܟܘܢ ܐܡܝܢ ܫܥܡܐܐ

< ਇਬਰਾਨੀਆਂ ਨੂੰ 13 >