< ਹਬੱਕੂਕ 1 >
1 ੧ ਉਹ ਦਰਸ਼ਣ ਜਿਹੜਾ ਹਬੱਕੂਕ ਨਬੀ ਨੇ ਵੇਖਿਆ:
Det Udsagn, Profeten Habakkuk skuede.
2 ੨ ਹੇ ਯਹੋਵਾਹ, ਮੈਂ ਕਦ ਤੱਕ ਤੇਰੀ ਦੁਹਾਈ ਦੇਵਾਂ ਅਤੇ ਤੂੰ ਨਾ ਸੁਣੇਂਗਾ? ਜਾਂ ਮੈਂ ਕਦ ਤੱਕ ਤੇਰੇ ਅੱਗੇ “ਜ਼ੁਲਮ, ਜ਼ੁਲਮ” ਚਿੱਲਾਵਾਂ, ਅਤੇ ਤੂੰ ਨਾ ਬਚਾਵੇਂਗਾ?
Hvor længe skal jeg klage, HERRE, uden du hører, skrige til dig over Vold, uden du frelser?
3 ੩ ਤੂੰ ਮੈਨੂੰ ਬੁਰਿਆਈ ਕਿਉਂ ਵਿਖਾਉਂਦਾ ਹੈਂ ਅਤੇ ਕਸ਼ਟ ਉੱਤੇ ਮੇਰਾ ਧਿਆਨ ਲਵਾਉਂਦਾ ਹੈਂ? ਬਰਬਾਦੀ ਅਤੇ ਜ਼ੁਲਮ ਮੇਰੇ ਅੱਗੇ ਹਨ, ਝਗੜੇ ਹੁੰਦੇ ਹਨ ਅਤੇ ਵਿਵਾਦ ਉੱਠਦੇ ਹਨ।
Hvi lader du mig skue Uret, være Vidne til Kvide? Ødelæggelse og Vold har jeg for Øje, der opstod Kiv, og Strid kom op.
4 ੪ ਇਸ ਲਈ ਬਿਵਸਥਾ ਢਿੱਲੀ ਪੈ ਜਾਂਦੀ ਹੈ ਅਤੇ ਨਿਆਂ ਕਦੇ ਵੀ ਨਹੀਂ ਜਿੱਤਦਾ, ਕਿਉਂ ਜੋ ਦੁਸ਼ਟ ਧਰਮੀ ਨੂੰ ਘੇਰ ਲੈਂਦਾ ਹੈ, ਇਸੇ ਕਾਰਨ ਨਿਆਂ ਵਿਗੜ ਜਾਂਦਾ ਹੈ।
Derfor ligger Loven lammet, og Ret kommer aldrig frem. Thi naar gudløse trænger retfærdige, fremkommer krøget Ret.
5 ੫ ਕੌਮਾਂ ਵਿੱਚ ਵੇਖੋ ਅਤੇ ਧਿਆਨ ਕਰੋ, ਅਚਰਜ਼ ਮੰਨੋ ਅਤੇ ਹੈਰਾਨ ਹੋਵੋ! ਕਿਉਂ ਜੋ ਮੈਂ ਤੁਹਾਡੇ ਦਿਨਾਂ ਵਿੱਚ ਅਜਿਹਾ ਕੰਮ ਕਰ ਰਿਹਾ ਹਾਂ, ਜਿਸ ਦੀ ਪਰਤੀਤ ਤੁਸੀਂ ਨਹੀਂ ਕਰੋਗੇ, ਭਾਵੇਂ ਉਹ ਤੁਹਾਨੂੰ ਦੱਸਿਆ ਵੀ ਜਾਵੇ!
Se eder om blandt Folkene til Skræk og Rædsel for eder! Thi en Gerning gør han i eders Dage, som I ej vilde tro, om det fortaltes.
6 ੬ ਇਸ ਲਈ ਵੇਖੋ, ਮੈਂ ਕਸਦੀਆਂ ਨੂੰ ਉਠਾ ਰਿਹਾ ਹਾਂ ਅਰਥਾਤ ਉਸ ਨਿਰਦਈ ਅਤੇ ਜਲਦਬਾਜ਼ੀ ਕਰਨ ਵਾਲੀ ਕੌਮ ਨੂੰ, ਜਿਹੜੇ ਧਰਤੀ ਦੀ ਚੌੜਾਈ ਵਿੱਚ ਤੁਰ ਪੈਂਦੇ ਹਨ, ਤਾਂ ਜੋ ਉਨ੍ਹਾਂ ਵਸੇਬਿਆਂ ਉੱਤੇ ਕਬਜ਼ਾ ਕਰਨ, ਜਿਹੜੇ ਉਹਨਾਂ ਦੇ ਆਪਣੇ ਨਹੀਂ ਹਨ।
Thi se, han vækker Kaldæerne, det grumme og raske Folk, som drager viden om Lande for at indtage andres Bo.
7 ੭ ਉਹ ਭਿਆਨਕ ਅਤੇ ਡਰਾਉਣੇ ਹਨ, ਉਹ ਉਹਨਾਂ ਦਾ ਨਿਆਂ ਅਤੇ ਆਦਰ ਉਹਨਾਂ ਦੇ ਆਪਣੇ ਵੱਲੋਂ ਹੀ ਨਿੱਕਲਦਾ ਹੈ।
Forfærdeligt, frygteligt er det, Ødelæggelse udgaar derfra.
8 ੮ ਉਹਨਾਂ ਦੇ ਘੋੜੇ ਚੀਤਿਆਂ ਨਾਲੋਂ ਤੇਜ਼ ਹਨ ਅਤੇ ਸ਼ਾਮ ਨੂੰ ਸ਼ਿਕਾਰ ਕਰਨ ਵਾਲੇ ਬਘਿਆੜਾਂ ਨਾਲੋਂ ਜ਼ਿਆਦਾ ਖ਼ਤਰਨਾਕ ਹਨ, ਉਹਨਾਂ ਦੇ ਸਵਾਰ ਕੁੱਦਦੇ-ਟੱਪਦੇ ਅੱਗੇ ਵੱਧਦੇ ਹਨ, ਹਾਂ, ਉਹਨਾਂ ਦੇ ਸਵਾਰ ਦੂਰੋਂ ਆਉਂਦੇ ਹਨ, ਉਹ ਉਕਾਬ ਦੇ ਵਾਂਗੂੰ ਉੱਡਦੇ ਹਨ, ਜੋ ਆਪਣੇ ਸ਼ਿਕਾਰ ਉੱਤੇ ਝਪਟਦਾ ਹੈ!
Dets Heste er rappere end Pantere, mer viltre end Ulve ved Kvæld; dets Rytterheste kommer i Spring, flyvende langvejs fra. Som Ørnen i Fart efter Føde
9 ੯ ਉਹ ਸਾਰੇ ਦੇ ਸਾਰੇ ਜ਼ੁਲਮ ਕਰਨ ਲਈ ਆਉਂਦੇ ਹਨ, ਉਹ ਸਾਹਮਣੇ ਵੱਲ ਮੂੰਹ ਕਰਦੇ ਅੱਗੇ ਵੱਧਦੇ ਜਾਂਦੇ ਹਨ, ਉਹ ਕੈਦੀਆਂ ਨੂੰ ਰੇਤ ਦੀ ਤਰ੍ਹਾਂ ਜਮਾਂ ਕਰਦੇ ਹਨ।
er de alle paa Vej efter Vold. De higede stadig mod Øst og samlede Fanger som Sand.
10 ੧੦ ਉਹ ਰਾਜਿਆਂ ਉੱਤੇ ਠੱਠਾ ਮਾਰਦੇ ਹਨ ਅਤੇ ਹਾਕਮਾਂ ਉੱਤੇ ਹੱਸਦੇ ਹਨ, ਉਹ ਹਰੇਕ ਗੜ੍ਹ ਨੂੰ ਤੁੱਛ ਜਾਣਦੇ ਹਨ, ਉਹ ਮੋਰਚਾ ਬੰਨ੍ਹ ਕੇ ਉਸ ਨੂੰ ਜਿੱਤ ਲੈਂਦੇ ਹਨ।
Med Kongerne drev det Spot, Fyrsterne lo det kun ad. Det lo ad hver en Fæstning, opdynged en Vold og tog den.
11 ੧੧ ਤਦ ਉਹ ਹਵਾ ਵਾਂਗੂੰ ਚੱਲਦੇ ਅਤੇ ਲੰਘ ਜਾਂਦੇ ਹਨ। ਉਹ ਦੋਸ਼ੀ ਹੋ ਜਾਵੇਗਾ, - ਜਿਸ ਦਾ ਬਲ ਉਹ ਦਾ ਦੇਵਤਾ ਹੈ।
Saa suste det videre som Stormen og gjorde sin Kraft til sin Gud.
12 ੧੨ ਹੇ ਮੇਰੇ ਪ੍ਰਭੂ ਯਹੋਵਾਹ, ਹੇ ਮੇਰੇ ਪਵਿੱਤਰ ਪਰਮੇਸ਼ੁਰ, ਕੀ ਤੂੰ ਸਦੀਪਕ ਕਾਲ ਤੋਂ ਨਹੀਂ ਹੈਂ? ਇਸ ਕਾਰਨ ਅਸੀਂ ਨਹੀਂ ਮਰਾਂਗੇ। ਹੇ ਯਹੋਵਾਹ, ਤੂੰ ਉਹਨਾਂ ਨੂੰ ਨਿਆਂ ਕਰਨ ਲਈ ਠਹਿਰਾਇਆ ਹੈ ਅਤੇ ਹੇ ਚੱਟਾਨ, ਤੂੰ ਉਹਨਾਂ ਨੂੰ ਸਜ਼ਾ ਦੇਣ ਲਈ ਨਿਯੁਕਤ ਕੀਤਾ ਹੈ।
Er du ikke fra fordum HERREN, min hellige Gud? — Vi skal ej dø — HERRE, har du sat ham til Dommer, givet ham Fuldmagt til Straf?
13 ੧੩ ਤੂੰ ਜਿਸ ਦੀਆਂ ਅੱਖਾਂ ਅਜਿਹੀਆਂ ਸ਼ੁੱਧ ਹਨ ਕਿ ਤੂੰ ਬਦੀ ਨੂੰ ਵੇਖ ਹੀ ਨਹੀਂ ਸਕਦਾ ਅਤੇ ਅਨ੍ਹੇਰ ਨੂੰ ਵੇਖ ਕੇ ਚੁੱਪ ਨਹੀਂ ਰਹਿ ਸਕਦਾ, ਫੇਰ ਤੂੰ ਧੋਖੇਬਾਜ਼ਾਂ ਨੂੰ ਕਿਉਂ ਵੇਖਦਾ ਰਹਿੰਦਾ ਹੈਂ? ਜਦ ਦੁਸ਼ਟ ਧਰਮੀ ਨੂੰ ਨਿਗਲ ਲੈਂਦਾ ਹੈ, ਤਾਂ ਤੂੰ ਕਿਉਂ ਚੁੱਪ ਰਹਿੰਦਾ ਹੈਂ,
Dit rene Blik afskyr ondt, du taaler ej Synet af Kvide; hvi ser du da tavs paa Ransmænd, at gudløs sluger sin Overmand i Retfærd?
14 ੧੪ ਤੂੰ ਕਿਉਂ ਮਨੁੱਖਾਂ ਨੂੰ ਸਮੁੰਦਰ ਦੀਆਂ ਮੱਛੀਆਂ ਵਾਂਗੂੰ ਅਤੇ ਘਿੱਸਰਨ ਵਾਲੇ ਪ੍ਰਾਣੀਆਂ ਵਾਂਗੂੰ ਬਣਾਉਂਦਾ ਹੈਂ, ਜਿਨ੍ਹਾਂ ਦਾ ਕੋਈ ਹਾਕਮ ਨਹੀਂ।
Med Mennesker gør du som med Havets Fisk, som med Kryb, der er uden Hersker:
15 ੧੫ ਉਹ ਉਹਨਾਂ ਸਭਨਾਂ ਨੂੰ ਕੁੰਡੀ ਨਾਲ ਉਤਾਹਾਂ ਲੈ ਆਉਂਦਾ ਹੈ, ਉਹ ਉਹਨਾਂ ਨੂੰ ਆਪਣੇ ਜਾਲ਼ ਵਿੱਚ ਖਿੱਚ ਲੈ ਜਾਂਦਾ ਹੈ, ਉਹ ਉਹਨਾਂ ਨੂੰ ਆਪਣੇ ਮਹਾਂ ਜਾਲ਼ ਵਿੱਚ ਇਕੱਠਾ ਕਰਦਾ ਹੈ, ਤਦ ਉਹ ਅਨੰਦ ਹੁੰਦਾ ਅਤੇ ਖੁਸ਼ੀ ਮਨਾਉਂਦਾ ਹੈ।
Han fisker dem alle med Krog, slæber dem bort i sit Vod og samler dem i sit Garn; derfor er han jublende glad;
16 ੧੬ ਇਸ ਲਈ ਉਹ ਆਪਣੇ ਜਾਲ਼ ਲਈ ਬਲੀ ਚੜ੍ਹਾਉਂਦਾ ਹੈ ਅਤੇ ਆਪਣੇ ਮਹਾਂ ਜਾਲ਼ ਲਈ ਧੂਪ ਧੁਖਾਉਂਦਾ ਹੈ! ਕਿਉਂ ਜੋ ਉਨ੍ਹਾਂ ਦੇ ਕਾਰਨ ਹੀ ਉਹ ਦਾ ਹਿੱਸਾ ਰਿਸ਼ਟ-ਪੁਸ਼ਟ ਅਤੇ ਉਹ ਦਾ ਭੋਜਨ ਚਿਕਨਾ ਹੁੰਦਾ ਹੈ।
han ofrer derfor til sit Vod, tænder Offerild for sit Garn. Ved dem blev hans Del jo fed og kraftig blev hans Føde.
17 ੧੭ ਕੀ ਉਹ ਆਪਣੇ ਜਾਲ਼ ਨੂੰ ਖਾਲੀ ਕਰਦਾ ਰਹੇਗਾ, ਅਤੇ ਨਿਰਦਈ ਹੋ ਕੇ ਕੌਮਾਂ ਨੂੰ ਨਿੱਤ ਵੱਢਣ ਤੋਂ ਨਹੀਂ ਹਟੇਗਾ?
Skal han altid tømme sit Vod og slaa Folk ihjel uden Skaansel?