< ਹਬੱਕੂਕ 2 >

1 ਮੈਂ ਆਪਣੇ ਪਹਿਰੇ ਉੱਤੇ ਖਲੋਵਾਂਗਾ ਅਤੇ ਬੁਰਜ ਉੱਤੇ ਖੜ੍ਹਾ ਰਹਾਂਗਾ ਅਤੇ ਵੇਖਾਂਗਾ ਤਾਂ ਜੋ ਮੈਂ ਜਾਣਾ ਕਿ ਉਹ ਮੈਨੂੰ ਕੀ ਆਖੇਗਾ ਅਤੇ ਮੈਂ ਆਪਣੇ ਉਲਾਹਮੇ ਦਾ ਕੀ ਉੱਤਰ ਦੇਵਾਂ।
עַל־מִשְׁמַרְתִּי אֶֽעֱמֹדָה וְאֶֽתְיַצְּבָה עַל־מָצוֹר וַאֲצַפֶּה לִרְאוֹת מַה־יְדַבֶּר־בִּי וּמָה אָשִׁיב עַל־תּוֹכַחְתִּֽי׃
2 ਤਦ ਯਹੋਵਾਹ ਨੇ ਮੈਨੂੰ ਉੱਤਰ ਦਿੱਤਾ ਅਤੇ ਆਖਿਆ, ਦਰਸ਼ਣ ਦੀਆਂ ਗੱਲਾਂ ਨੂੰ ਲਿਖ, ਸਗੋਂ ਫੱਟੀਆਂ ਉੱਤੇ ਸਾਫ਼-ਸਾਫ਼ ਲਿਖ, ਤਾਂ ਜੋ ਕੋਈ ਦੌੜਦਾ-ਦੌੜਦਾ ਵੀ ਉਸ ਨੂੰ ਪੜ੍ਹ ਸਕੇ।
וַיַּעֲנֵנִי יְהֹוָה וַיֹּאמֶר כְּתֹב חָזוֹן וּבָאֵר עַל־הַלֻּחוֹת לְמַעַן יָרוּץ קוֹרֵא בֽוֹ׃
3 ਕਿਉਂ ਜੋ ਵੇਖ, ਇਸ ਦਰਸ਼ਣ ਦੀ ਗੱਲ ਤਾਂ ਇੱਕ ਠਹਿਰਾਏ ਹੋਏ ਸਮੇਂ ਤੇ ਪੂਰੀ ਹੋਣ ਵਾਲੀ ਹੈ, ਸਗੋਂ ਉਸ ਦੇ ਪੂਰੇ ਹੋਣ ਦਾ ਸਮਾਂ ਤੇਜ਼ੀ ਨਾਲ ਆਉਂਦਾ ਹੈ, ਇਸ ਵਿੱਚ ਧੋਖਾ ਨਹੀਂ ਹੋਵੇਗਾ, ਭਾਵੇਂ ਉਹ ਠਹਿਰਿਆ ਰਹੇ, ਤਾਂ ਵੀ ਉਹ ਦੀ ਉਡੀਕ ਕਰ, ਉਹ ਜ਼ਰੂਰ ਆਵੇਗਾ, ਉਹ ਚਿਰ ਨਾ ਲਾਵੇਗਾ।
כִּי עוֹד חָזוֹן לַמּוֹעֵד וְיָפֵחַ לַקֵּץ וְלֹא יְכַזֵּב אִם־יִתְמַהְמָהּ חַכֵּה־לוֹ כִּי־בֹא יָבֹא לֹא יְאַחֵֽר׃
4 ਵੇਖ, ਉਹ ਮਨ ਵਿੱਚ ਫੁੱਲਿਆ ਹੋਇਆ ਹੈ, ਉਹ ਦਾ ਮਨ ਸਿੱਧਾ ਨਹੀਂ ਹੈ, ਪਰ ਧਰਮੀ ਆਪਣੇ ਵਿਸ਼ਵਾਸ ਦੇ ਕਾਰਨ ਜੀਉਂਦਾ ਰਹੇਗਾ।
הִנֵּה עֻפְּלָה לֹא־יָשְׁרָה נַפְשׁוֹ בּוֹ וְצַדִּיק בֶּאֱמוּנָתוֹ יִֽחְיֶֽה׃
5 ਮਧ ਧੋਖਾ ਦੇਣ ਵਾਲੀ ਹੈ, ਹੰਕਾਰੀ ਪੁਰਖ ਘਰ ਵਿੱਚ ਨਹੀਂ ਰਹਿੰਦਾ, ਉਹ ਪਤਾਲ ਵਾਂਗੂੰ ਆਪਣੀ ਲਾਲਸਾ ਵਧਾਉਂਦਾ ਹੈ ਅਤੇ ਉਹ ਮੌਤ ਵਰਗਾ ਹੈ ਅਤੇ ਉਹ ਕਦੇ ਨਹੀਂ ਰੱਜਦਾ, ਉਹ ਆਪਣੇ ਲਈ ਸਾਰੀਆਂ ਕੌਮਾਂ ਨੂੰ ਇਕੱਠਿਆਂ ਕਰਦਾ ਹੈ ਅਤੇ ਆਪਣੇ ਲਈ ਸਾਰੀਆਂ ਉੱਮਤਾਂ ਦੇ ਢੇਰ ਲਾਉਂਦਾ ਹੈ। (Sheol h7585)
וְאַף כִּֽי־הַיַּיִן בֹּגֵד גֶּבֶר יָהִיר וְלֹא יִנְוֶה אֲשֶׁר הִרְחִיב כִּשְׁאוֹל נַפְשׁוֹ וְהוּא כַמָּוֶת וְלֹא יִשְׂבָּע וַיֶּאֱסֹף אֵלָיו כׇּל־הַגּוֹיִם וַיִּקְבֹּץ אֵלָיו כׇּל־הָעַמִּֽים׃ (Sheol h7585)
6 ਕੀ ਇਹ ਸਾਰੇ ਉਹ ਦੇ ਵਿਰੁੱਧ ਇੱਕ ਦ੍ਰਿਸ਼ਟਾਂਤ ਅਤੇ ਉਹ ਦੇ ਵਿਰੁੱਧ ਇੱਕ ਮਿਹਣਾ ਨਹੀਂ ਦੇਣਗੇ? ਉਹ ਆਖਣਗੇ, “ਹਾਏ ਉਸ ਨੂੰ, ਜੋ ਪਰਾਇਆ ਧਨ ਲੁੱਟ ਕੇ ਆਪਣੇ ਲਈ ਉਸ ਨੂੰ ਵਧਾਉਂਦਾ ਹੈ! ਜੋ ਪਰਾਏ ਮਾਲ ਦਾ ਭਾਰ ਆਪਣੇ ਉੱਤੇ ਲੱਦਦਾ ਹੈ! ਪਰ ਕਦ ਤੱਕ?”
הֲלוֹא־אֵלֶּה כֻלָּם עָלָיו מָשָׁל יִשָּׂאוּ וּמְלִיצָה חִידוֹת לוֹ וְיֹאמַר הוֹי הַמַּרְבֶּה לֹּא־לוֹ עַד־מָתַי וּמַכְבִּיד עָלָיו עַבְטִֽיט׃
7 ਕੀ ਤੇਰੇ ਦੇਣਦਾਰ ਅਚਾਨਕ ਨਾ ਉੱਠਣਗੇ ਅਤੇ ਉਹ ਜੋ ਤੈਨੂੰ ਮੁਸੀਬਤ ਵਿੱਚ ਪਾਉਣਗੇ, ਉਹ ਨਾ ਜਾਗਣਗੇ? ਕੀ ਤੂੰ ਉਹਨਾਂ ਲਈ ਲੁੱਟ ਦਾ ਮਾਲ ਨਾ ਹੋਵੇਂਗਾ?
הֲלוֹא פֶתַע יָקוּמוּ נֹֽשְׁכֶיךָ וְיִקְצוּ מְזַעְזְעֶיךָ וְהָיִיתָ לִמְשִׁסּוֹת לָֽמוֹ׃
8 ਕਿਉਂ ਜੋ ਤੂੰ ਬਹੁਤੀਆਂ ਕੌਮਾਂ ਨੂੰ ਲੁੱਟ ਲਿਆ, ਇਸ ਲਈ ਉੱਮਤਾਂ ਦੇ ਬਚੇ ਹੋਏ ਲੋਕ ਤੈਨੂੰ ਵੀ ਲੁੱਟ ਲੈਣਗੇ, ਇਸ ਦਾ ਕਾਰਨ ਮਨੁੱਖਾਂ ਦਾ ਖ਼ੂਨ ਅਤੇ ਉਹ ਜ਼ੁਲਮ ਹੈ, ਜਿਹੜਾ ਤੂੰ ਇਸ ਦੇਸ਼, ਸ਼ਹਿਰ ਅਤੇ ਉਸ ਦੇ ਸਾਰੇ ਵਾਸੀਆਂ ਉੱਤੇ ਕੀਤਾ ਹੈ।
כִּֽי־אַתָּה שַׁלּוֹתָ גּוֹיִם רַבִּים יְשׇׁלּוּךָ כׇּל־יֶתֶר עַמִּים מִדְּמֵי אָדָם וַֽחֲמַס־אֶרֶץ קִרְיָה וְכׇל־יֹשְׁבֵי בָֽהּ׃
9 ਹਾਏ ਉਸ ਨੂੰ, ਜੋ ਆਪਣੇ ਘਰਾਣੇ ਲਈ ਬੁਰਾ ਲਾਭ ਪ੍ਰਾਪਤ ਕਰੇ, ਤਾਂ ਜੋ ਉਹ ਆਪਣਾ ਆਲ੍ਹਣਾ ਉੱਚੇ ਸਥਾਨ ਤੇ ਰੱਖੇ, ਕਿ ਉਹ ਬਿਪਤਾ ਤੋਂ ਛੁਡਾਇਆ ਜਾਵੇ!
הוֹי בֹּצֵעַ בֶּצַע רָע לְבֵיתוֹ לָשׂוּם בַּמָּרוֹם קִנּוֹ לְהִנָּצֵל מִכַּף־רָֽע׃
10 ੧੦ ਕਿਉਂ ਜੋ ਤੂੰ ਬਹੁਤੀਆਂ ਉੱਮਤਾਂ ਨੂੰ ਵੱਢ ਕੇ ਆਪਣੇ ਘਰਾਣੇ ਲਈ ਸ਼ਰਮਿੰਦਗੀ ਦੀ ਯੋਜਨਾ ਬਣਾਈ, ਤੂੰ ਆਪਣੀ ਹੀ ਜਾਨ ਦਾ ਪਾਪ ਕੀਤਾ ਹੈ!
יָעַצְתָּ בֹּשֶׁת לְבֵיתֶךָ קְצוֹת־עַמִּים רַבִּים וְחוֹטֵא נַפְשֶֽׁךָ׃
11 ੧੧ ਇਸ ਲਈ ਪੱਥਰ ਕੰਧ ਤੋਂ ਦੁਹਾਈ ਦੇਵੇਗਾ ਅਤੇ ਲੱਕੜੀ ਤੋਂ ਸ਼ਤੀਰ ਉੱਤਰ ਦੇਵੇਗਾ।
כִּי־אֶבֶן מִקִּיר תִּזְעָק וְכָפִיס מֵעֵץ יַעֲנֶֽנָּה׃
12 ੧੨ ਹਾਏ ਉਸ ਨੂੰ, ਜੋ ਖ਼ੂਨ ਨਾਲ ਸ਼ਹਿਰ ਨੂੰ ਬਣਾਉਂਦਾ ਹੈ ਅਤੇ ਬੁਰਿਆਈ ਨਾਲ ਨਗਰ ਨੂੰ ਕਾਇਮ ਕਰਦਾ ਹੈ!
הוֹי בֹּנֶה עִיר בְּדָמִים וְכוֹנֵן קִרְיָה בְּעַוְלָֽה׃
13 ੧੩ ਵੇਖੋ, ਕੀ ਇਹ ਸੈਨਾਂ ਦੇ ਯਹੋਵਾਹ ਵੱਲੋਂ ਨਹੀਂ ਹੁੰਦਾ ਹੈ ਕਿ ਲੋਕ ਮਿਹਨਤ ਤਾਂ ਕਰਦੇ ਹਨ, ਪਰ ਉਹ ਅੱਗ ਦਾ ਬਾਲਣ ਹੀ ਹੁੰਦੀ ਹੈ ਅਤੇ ਉੱਮਤਾਂ ਵਿਅਰਥ ਲਈ ਮਿਹਨਤ ਕਰਕੇ ਥੱਕ ਜਾਂਦੀਆਂ ਹਨ?
הֲלוֹא הִנֵּה מֵאֵת יְהֹוָה צְבָאוֹת וְיִֽיגְעוּ עַמִּים בְּדֵי־אֵשׁ וּלְאֻמִּים בְּדֵי־רִיק יִעָֽפוּ׃
14 ੧੪ ਧਰਤੀ ਤਾਂ ਯਹੋਵਾਹ ਦੇ ਪਰਤਾਪ ਦੇ ਗਿਆਨ ਨਾਲ ਭਰ ਜਾਵੇਗੀ, ਜਿਵੇਂ ਸਮੁੰਦਰ ਪਾਣੀ ਨਾਲ ਭਰਪੂਰ ਹੈ।
כִּי תִּמָּלֵא הָאָרֶץ לָדַעַת אֶת־כְּבוֹד יְהֹוָה כַּמַּיִם יְכַסּוּ עַל־יָֽם׃
15 ੧੫ ਹਾਏ ਉਸ ਨੂੰ, ਜੋ ਆਪਣੇ ਗੁਆਂਢੀ ਨੂੰ ਮਧ ਦੇ ਕਟੋਰੇ ਤੋਂ ਪਿਲਾਉਂਦਾ ਹੈ ਅਤੇ ਉਸ ਨੂੰ ਵੀ ਮਤਵਾਲਾ ਕਰ ਦਿੰਦਾ ਹੈ, ਤਾਂ ਜੋ ਤੂੰ ਉਹਨਾਂ ਦੇ ਨੰਗੇਜ਼ ਨੂੰ ਵੇਖੇਂ!
הוֹי מַשְׁקֵה רֵעֵהוּ מְסַפֵּחַ חֲמָתְךָ וְאַף שַׁכֵּר לְמַעַן הַבִּיט עַל־מְעוֹרֵיהֶֽם׃
16 ੧੬ ਤੂੰ ਅਨਾਦਰ ਨਾਲ ਰੱਜੇਂਗਾ, ਪਰਤਾਪ ਨਾਲ ਨਹੀਂ, ਤੂੰ ਪੀ ਅਤੇ ਬੇਸੁੰਨਤ ਹੋ, ਯਹੋਵਾਹ ਦੇ ਸੱਜੇ ਹੱਥ ਦਾ ਕਟੋਰਾ ਘੁੰਮ ਕੇ ਤੇਰੇ ਉੱਤੇ ਆ ਪਵੇਗਾ ਅਤੇ ਅਨਾਦਰ ਤੇਰੇ ਪਰਤਾਪ ਨੂੰ ਢੱਕ ਲਵੇਗਾ,
שָׂבַעְתָּ קָלוֹן מִכָּבוֹד שְׁתֵה גַם־אַתָּה וְהֵעָרֵל תִּסּוֹב עָלֶיךָ כּוֹס יְמִין יְהֹוָה וְקִיקָלוֹן עַל־כְּבוֹדֶֽךָ׃
17 ੧੭ ਕਿਉਂ ਜੋ ਉਹ ਜ਼ੁਲਮ ਜਿਹੜਾ ਤੂੰ ਲਬਾਨੋਨ ਨਾਲ ਕੀਤਾ, ਤੈਨੂੰ ਢੱਕ ਲਵੇਗਾ ਅਤੇ ਉੱਥੋਂ ਦੇ ਪਸ਼ੂਆਂ ਉੱਤੇ ਕੀਤੀ ਹੋਈ ਬਰਬਾਦੀ, ਜਿਸਨੇ ਉਨ੍ਹਾਂ ਨੂੰ ਡਰਾਇਆ ਤੇਰੇ ਉੱਤੇ ਆ ਪਵੇਗੀ, ਇਹ ਮਨੁੱਖਾਂ ਦਾ ਲਹੂ ਵਹਾਉਣ ਅਤੇ ਉਸ ਜ਼ੁਲਮ ਦੇ ਕਾਰਨ ਹੋਵੇਗਾ, ਜਿਹੜਾ ਇਸ ਦੇਸ਼, ਸ਼ਹਿਰ ਅਤੇ ਉਸ ਦੇ ਸਾਰੇ ਵਾਸੀਆਂ ਉੱਤੇ ਹੋਇਆ।
כִּי חֲמַס לְבָנוֹן יְכַסֶּךָּ וְשֹׁד בְּהֵמוֹת יְחִיתַן מִדְּמֵי אָדָם וַחֲמַס־אֶרֶץ קִרְיָה וְכׇל־יֹשְׁבֵי בָֽהּ׃
18 ੧੮ ਘੜੇ ਹੋਏ ਬੁੱਤ ਦਾ ਕੀ ਲਾਭ ਹੈ, ਜੋ ਉਸ ਦੇ ਬਣਾਉਣ ਵਾਲੇ ਨੇ ਉਸ ਨੂੰ ਘੜਿਆ ਹੈ? ਫੇਰ ਝੂਠ ਸਿਖਾਉਣ ਵਾਲੀ ਅਤੇ ਢਲੀ ਹੋਈ ਮੂਰਤ ਵਿੱਚ ਕੀ ਲਾਭ ਵੇਖ ਕੇ ਉਸ ਨੂੰ ਬਣਾਉਣ ਵਾਲਾ ਉਸ ਉੱਤੇ ਭਰੋਸਾ ਰੱਖਦਾ ਹੈ ਕਿ ਉਹ ਗੁੰਗੇ ਬੁੱਤ ਬਣਾਵੇ?
מָה־הוֹעִיל פֶּסֶל כִּי פְסָלוֹ יֹֽצְרוֹ מַסֵּכָה וּמוֹרֶה שָּׁקֶר כִּי בָטַח יֹצֵר יִצְרוֹ עָלָיו לַעֲשׂוֹת אֱלִילִים אִלְּמִֽים׃
19 ੧੯ ਹਾਏ ਉਹ ਨੂੰ ਜੋ ਲੱਕੜੀ ਨੂੰ ਆਖਦਾ ਹੈ, ਜਾਗ! ਗੁੰਗੇ ਪੱਥਰ ਨੂੰ, ਉੱਠ! ਭਲਾ, ਇਹ ਸਲਾਹ ਦੇ ਸਕਦਾ ਹੈ? ਵੇਖੋ, ਉਹ ਸੋਨੇ ਚਾਂਦੀ ਨਾਲ ਮੜ੍ਹਿਆ ਹੋਇਆ ਹੈ, ਪਰ ਉਸ ਦੇ ਵਿੱਚ ਕੋਈ ਸਾਹ ਨਹੀਂ।
הוֹי אֹמֵר לָעֵץ הָקִיצָה עוּרִי לְאֶבֶן דּוּמָם הוּא יוֹרֶה הִנֵּה־הוּא תָּפוּשׂ זָהָב וָכֶסֶף וְכׇל־רוּחַ אֵין בְּקִרְבּֽוֹ׃
20 ੨੦ ਪਰ ਯਹੋਵਾਹ ਆਪਣੀ ਪਵਿੱਤਰ ਹੈਕਲ ਵਿੱਚ ਹੈ, ਸਾਰੀ ਧਰਤੀ ਉਸ ਦੇ ਅੱਗੇ ਚੁੱਪ-ਚਾਪ ਰਹੇ।
וַיהֹוָה בְּהֵיכַל קׇדְשׁוֹ הַס מִפָּנָיו כׇּל־הָאָֽרֶץ׃

< ਹਬੱਕੂਕ 2 >