< ਉਤਪਤ 7 >
1 ੧ ਫੇਰ ਯਹੋਵਾਹ ਨੇ ਨੂਹ ਨੂੰ ਆਖਿਆ, ਤੂੰ ਅਤੇ ਤੇਰਾ ਸਾਰਾ ਘਰਾਣਾ ਕਿਸ਼ਤੀ ਵਿੱਚ ਜਾਓ ਕਿਉਂ ਜੋ ਮੈਂ ਤੈਨੂੰ ਇਸ ਪੀੜ੍ਹੀ ਵਿੱਚ ਧਰਮੀ ਵੇਖਿਆ ਹੈ।
Chúa Hằng Hữu phán cùng Nô-ê: “Con và cả gia đình hãy vào tàu, vì trong đời này, Ta thấy con là người công chính duy nhất trước mặt Ta.
2 ੨ ਸਾਰੇ ਸ਼ੁੱਧ ਪਸ਼ੂਆਂ ਵਿੱਚੋਂ ਸੱਤ-ਸੱਤ ਨਰ ਅਤੇ ਮਾਦਾ ਆਪਣੇ ਨਾਲ ਲੈ ਲੈ ਅਤੇ ਅਸ਼ੁੱਧ ਪਸ਼ੂਆਂ ਵਿੱਚੋਂ ਦੋ-ਦੋ ਨਰ ਅਤੇ ਮਾਦਾ।
Con cũng đem theo các thú vật tinh sạch, mỗi loài bảy cặp, đực và cái; các thú vật không tinh sạch, mỗi loài một cặp, đực và cái;
3 ੩ ਅਤੇ ਅਕਾਸ਼ ਦੇ ਪੰਛੀਆਂ ਵਿੱਚੋਂ ਸੱਤ-ਸੱਤ ਨਰ ਮਾਦਾ ਲੈ ਤਾਂ ਜੋ ਸਾਰੀ ਧਰਤੀ ਉੱਤੇ ਅੰਸ ਜੀਉਂਦੀ ਰਹੇ।
các loài chim trời, mỗi loài bảy cặp, trống và mái, để giữ dòng giống trên mặt đất.
4 ੪ ਕਿਉਂਕਿ ਸੱਤ ਦਿਨ ਬਾਅਦ ਮੈਂ ਧਰਤੀ ਉੱਤੇ ਚਾਲ੍ਹੀ ਦਿਨ, ਚਾਲ੍ਹੀ ਰਾਤ ਮੀਂਹ ਵਰਾਉਣ ਵਾਲਾ ਹਾਂ ਅਤੇ ਮੈਂ ਸਾਰੇ ਪ੍ਰਾਣੀਆਂ ਨੂੰ ਜਿਹਨਾਂ ਦੀ ਮੈਂ ਸਿਰਜਣਾ ਕੀਤੀ ਧਰਤੀ ਦੇ ਉੱਤੋਂ ਮਿਟਾ ਦਿਆਂਗਾ।
Bảy ngày nữa, Ta sẽ cho mưa trút xuống mặt đất suốt bốn mươi ngày và bốn mươi đêm. Ta sẽ xóa sạch khỏi mặt đất mọi sinh vật Ta đã sáng tạo.”
5 ੫ ਤਦ ਜਿਵੇਂ ਯਹੋਵਾਹ ਨੇ ਆਗਿਆ ਦਿੱਤੀ ਨੂਹ ਨੇ ਸਭ ਕੁਝ ਉਸੇ ਤਰ੍ਹਾਂ ਹੀ ਕੀਤਾ।
Nô-ê làm theo mọi điều Chúa Hằng Hữu chỉ dạy.
6 ੬ ਨੂਹ ਦੀ ਉਮਰ ਛੇ ਸੌ ਸਾਲਾਂ ਦਾ ਸੀ ਜਦ ਪਰਲੋ ਧਰਤੀ ਉੱਤੇ ਆਈ।
Nô-ê được 600 tuổi khi nước lụt dâng lên.
7 ੭ ਅਤੇ ਨੂਹ, ਉਹ ਦੇ ਪੁੱਤਰ, ਉਹ ਦੀ ਪਤਨੀ ਅਤੇ ਉਹ ਦੀਆਂ ਨੂੰਹਾਂ ਜਲ ਪਰਲੋ ਦੇ ਕਾਰਨ ਉਹ ਦੇ ਨਾਲ ਕਿਸ਼ਤੀ ਵਿੱਚ ਗਏ।
Ông vào tàu tránh nước lụt cùng vợ, các con trai, và các con dâu.
8 ੮ ਸ਼ੁੱਧ ਪਸ਼ੂਆਂ ਵਿੱਚੋਂ ਅਤੇ ਅਸ਼ੁੱਧ ਪਸ਼ੂਆਂ ਵਿੱਚੋਂ, ਪੰਛੀਆਂ ਵਿੱਚੋਂ, ਸਭ ਜ਼ਮੀਨ ਉੱਤੇ ਘਿੱਸਰਨ ਵਾਲਿਆਂ ਵਿੱਚੋਂ
Các thú vật tinh sạch và không tinh sạch, các loài chim, và loài bò sát, từng cặp, đực và cái, trống và mái.
9 ੯ ਦੋ-ਦੋ ਅਰਥਾਤ ਨਰ ਮਾਦਾ ਕਿਸ਼ਤੀ ਵਿੱਚ ਨੂਹ ਕੋਲ ਗਏ ਜਿਵੇਂ ਪਰਮੇਸ਼ੁਰ ਨੇ ਨੂਹ ਨੂੰ ਆਗਿਆ ਦਿੱਤੀ ਸੀ।
Chúng đều theo Nô-ê vào tàu, như lời Đức Chúa Trời chỉ dạy.
10 ੧੦ ਤਦ ਅਜਿਹਾ ਹੋਇਆ ਕਿ ਸੱਤ ਦਿਨਾਂ ਦੇ ਬਾਅਦ ਪਰਲੋ ਦਾ ਪਾਣੀ ਧਰਤੀ ਉੱਤੇ ਆਇਆ।
Bảy ngày sau, nước lụt dâng lên phủ mặt đất.
11 ੧੧ ਨੂਹ ਦੇ ਜੀਵਨ ਦੇ ਛੇ ਸੌਵੇਂ ਸਾਲ ਦੇ ਦੂਜੇ ਮਹੀਨੇ ਦੇ ਸਤਾਰਵੇਂ ਦਿਨ, ਵੱਡੀ ਡੁੰਘਿਆਈ ਦੇ ਸਾਰੇ ਸੋਤੇ ਫੁੱਟ ਨਿੱਕਲੇ ਅਤੇ ਅਕਾਸ਼ ਦੀਆਂ ਖਿੜਕੀਆਂ ਖੁੱਲ੍ਹ ਗਈਆਂ
Vào năm Nô-ê được 600 tuổi, ngày thứ mười bảy tháng Hai, mưa từ trời trút xuống như thác lũ, các mạch nước dưới đất đều vỡ tung.
12 ੧੨ ਅਤੇ ਧਰਤੀ ਉੱਤੇ ਚਾਲ੍ਹੀ ਦਿਨ ਅਤੇ ਚਾਲ੍ਹੀ ਰਾਤ ਵਰਖਾ ਹੁੰਦੀ ਰਹੀ।
Mưa liên tiếp bốn mươi ngày và bốn mươi đêm.
13 ੧੩ ਉਸੇ ਦਿਨ ਨੂਹ, ਸ਼ੇਮ, ਹਾਮ, ਯਾਫ਼ਥ ਨੂਹ ਦੇ ਪੁੱਤਰ, ਨੂਹ ਦੀ ਪਤਨੀ ਅਤੇ ਉਹ ਦੀਆਂ ਤਿੰਨੇ ਨੂੰਹਾਂ ਉਹ ਦੇ ਨਾਲ ਕਿਸ਼ਤੀ ਵਿੱਚ ਦਾਖ਼ਿਲ ਹੋਏ।
Ngày ấy, Nô-ê, vợ, ba con trai—Sem, Cham, Gia-phết—và ba con dâu vào tàu.
14 ੧੪ ਹਰੇਕ ਜੰਗਲੀ ਜਾਨਵਰ, ਹਰੇਕ ਧਰਤੀ ਉੱਤੇ ਘਿੱਸਰਨ ਵਾਲਾ, ਹਰੇਕ ਕਿਸਮ ਦੇ ਪੰਛੀ ਉਸ ਕਿਸ਼ਤੀ ਦੇ ਵਿੱਚ ਦਾਖਿਲ ਹੋਏ।
Cùng vào tàu với họ có các loài thú rừng, loài gia súc, loài bò sát, và loài chim trời.
15 ੧੫ ਜਿਨ੍ਹਾਂ ਦੇ ਵਿੱਚ ਜੀਵਨ ਦਾ ਸਾਹ ਸੀ, ਸਾਰੇ ਪ੍ਰਾਣੀ ਉਹਨਾਂ ਦੀਆਂ ਪ੍ਰਜਾਤੀਆਂ ਵਿੱਚੋਂ ਜੋੜਾ-ਜੋੜਾ ਕਿਸ਼ਤੀ ਵਿੱਚ ਨੂਹ ਕੋਲ ਆਏ।
Từng đôi từng cặp đều theo Nô-ê vào tàu, đại diện mỗi loài vật sống có hơi thở.
16 ੧੬ ਨਰ-ਮਾਦਾ ਸਾਰੇ ਪ੍ਰਾਣੀਆਂ ਵਿੱਚੋਂ ਆਏ, ਜਿਵੇਂ ਪਰਮੇਸ਼ੁਰ ਨੇ ਆਗਿਆ ਦਿੱਤੀ ਸੀ। ਤਦ ਯਹੋਵਾਹ ਨੇ ਕਿਸ਼ਤੀ ਦਾ ਦਰਵਾਜ਼ਾ ਬੰਦ ਕਰ ਦਿੱਤਾ।
Tất cả các giống đực và cái, trống và mái, như lời Đức Chúa Trời đã phán dạy Nô-ê. Sau đó, Chúa Hằng Hữu đóng cửa tàu lại.
17 ੧੭ ਪਰਲੋ ਚਾਲ੍ਹੀ ਦਿਨ ਤੱਕ ਧਰਤੀ ਉੱਤੇ ਰਹੀ ਅਤੇ ਪਾਣੀ ਵੱਧ ਗਿਆ, ਜਿਸ ਕਾਰਨ ਕਿਸ਼ਤੀ ਪਾਣੀ ਉੱਪਰ ਚੁੱਕੀ ਗਈ ਅਤੇ ਉਹ ਧਰਤੀ ਉੱਤੋਂ ਉਤਾਹਾਂ ਹੋ ਗਈ।
Suốt bốn mươi ngày, nước lụt ào ạt lan tràn, bao phủ khắp nơi và nâng chiếc tàu khỏi mặt đất.
18 ੧੮ ਫੇਰ ਪਾਣੀ ਹੀ ਪਾਣੀ ਹੋ ਗਿਆ ਅਤੇ ਉਹ ਧਰਤੀ ਉੱਤੇ ਬਹੁਤ ਹੀ ਵੱਧ ਗਿਆ, ਅਤੇ ਕਿਸ਼ਤੀ ਪਾਣੀ ਦੇ ਉੱਤੇ ਤਰਦੀ ਰਹੀ।
Nước dâng lên cao; chiếc tàu nổi trên mặt nước.
19 ੧੯ ਅਤੇ ਧਰਤੀ ਦੇ ਉੱਤੇ ਪਾਣੀ ਹੀ ਪਾਣੀ ਹੋ ਗਿਆ ਅਤੇ ਸਾਰੇ ਉੱਚੇ-ਉੱਚੇ ਪਰਬਤ ਜੋ ਸਾਰੇ ਅਕਾਸ਼ ਦੇ ਹੇਠ ਸਨ, ਢੱਕੇ ਗਏ।
Nước tiếp tục dâng cao hơn nữa; mọi đỉnh núi cao dưới trời đều bị ngập.
20 ੨੦ ਪਾਣੀ ਉਨ੍ਹਾਂ ਤੋਂ ਪੰਦਰਾਂ ਹੱਥ ਹੋਰ ਉੱਚਾ ਹੋ ਗਿਆ, ਅਤੇ ਪਰਬਤ ਵੀ ਡੁੱਬ ਗਏ।
Nước phủ các ngọn núi cao nhất; núi chìm sâu trong nước trên 6,9 mét.
21 ੨੧ ਸਾਰੇ ਪ੍ਰਾਣੀ ਜਿਹੜੇ ਧਰਤੀ ਉੱਤੇ ਚਲਦੇ ਸਨ, ਕੀ ਪੰਛੀ, ਕੀ ਡੰਗਰ, ਸਾਰੇ ਜੰਗਲੀ ਜਾਨਵਰ ਅਤੇ ਸਾਰੇ ਜੀਵ-ਜੰਤੂ ਜਿਨ੍ਹਾਂ ਨਾਲ ਧਰਤੀ ਭਰੀ ਹੋਈ ਸੀ ਮਰ ਗਏ ਅਤੇ ਸਾਰੇ ਮਨੁੱਖ ਵੀ।
Tất cả các loài sống trên đất đều chết—loài chim trời, loài gia súc, loài thú rừng, loại bò lúc nhúc, và loài người.
22 ੨੨ ਜਿਨ੍ਹਾਂ ਵਿੱਚ ਜੀਵਨ ਦਾ ਸਾਹ ਸੀ ਜਿਹੜੇ ਧਰਤੀ ਉੱਤੇ ਸਨ, ਉਹ ਸਾਰੇ ਮਰ ਗਏ।
Mọi loài có hơi thở, sống trên mặt đất đều chết hết.
23 ੨੩ ਹਰ ਪ੍ਰਾਣੀ ਜਿਹੜਾ ਜ਼ਮੀਨ ਦੇ ਉੱਤੇ ਸੀ, ਕੀ ਆਦਮੀ, ਕੀ ਡੰਗਰ, ਕੀ ਘਿੱਸਰਨ ਵਾਲਾ ਅਤੇ ਕੀ ਅਕਾਸ਼ ਦਾ ਪੰਛੀ ਸਭ ਮਿਟ ਗਏ। ਉਹ ਧਰਤੀ ਤੋਂ ਮਿਟ ਗਏ, ਪਰ ਨੂਹ ਅਤੇ ਜਿੰਨ੍ਹੇ ਉਸ ਦੇ ਨਾਲ ਕਿਸ਼ਤੀ ਵਿੱਚ ਸਨ, ਉਹ ਬਚ ਗਏ।
Mọi sinh vật trên mặt đất đều bị hủy diệt, từ loài người cho đến loài thú, loài bò sát, và loài chim trời. Tất cả đều bị quét sạch khỏi mặt đất, chỉ còn Nô-ê và gia đình cùng mọi loài ở với ông trong tàu được sống sót.
24 ੨੪ ਡੇਢ ਸੌ ਦਿਨਾਂ ਤੱਕ ਧਰਤੀ ਉੱਤੇ ਪਾਣੀ ਹੀ ਪਾਣੀ ਰਿਹਾ।
Nước ngập mặt đất suốt 150 ngày.