< ਉਤਪਤ 5 >
1 ੧ ਇਹ ਆਦਮ ਦੀ ਵੰਸ਼ਾਵਲੀ ਦੀ ਪੋਥੀ ਹੈ। ਜਿਸ ਦਿਨ ਪਰਮੇਸ਼ੁਰ ਨੇ ਆਦਮ ਦੀ ਰਚਨਾ ਕੀਤੀ, ਉਸ ਨੇ ਪਰਮੇਸ਼ੁਰ ਵਰਗਾ ਉਸ ਨੂੰ ਬਣਾਇਆ।
Aadamne nasılın taarix inəxüd vod. Allahee insan iyxhanang'a mana Cuk akarara irxhın.
2 ੨ ਨਰ ਨਾਰੀ ਕਰਕੇ ਉਨ੍ਹਾਂ ਦੀ ਰਚਨਾ ਕੀਤੀ ਤੇ ਉਨ੍ਹਾਂ ਨੂੰ ਅਸੀਸ ਦਿੱਤੀ ਅਤੇ ਜਿਸ ਦਿਨ ਉਨ੍ਹਾਂ ਨੂੰ ਉਤਪਤ ਕੀਤਾ ਉਨ੍ਹਾਂ ਦਾ ਨਾਮ ਆਦਮ ਰੱਖਿਆ।
Mang'vee adamiyiy zəiyfa ipxhın. Manbışis xayir-düə huvu. İpxhınne yiğıl manbışis «insan» do gixhxhı.
3 ੩ ਆਦਮ ਇੱਕ ਸੌ ਤੀਹ ਸਾਲ ਦਾ ਹੋਇਆ ਤਾਂ ਉਸ ਤੋਂ ਇੱਕ ਪੁੱਤਰ ਉਸ ਵਰਗਾ ਤੇ ਉਸ ਦੇ ਸਰੂਪ ਵਿੱਚ ਪੈਦਾ ਹੋਇਆ ਅਤੇ ਉਸ ਨੇ ਉਹ ਦਾ ਨਾਮ ਸੇਥ ਰੱਖਿਆ।
Aadamın vəşşe xhebts'al sen g'adıyng'a, cuk akarana, cune k'op'yeylna sa dix ıxha. Doyud Şet giyxhe.
4 ੪ ਸੇਥ ਦੇ ਜੰਮਣ ਦੇ ਬਾਅਦ ਆਦਮ ਅੱਠ ਸੌ ਸਾਲ ਤੱਕ ਜੀਉਂਦਾ ਰਿਹਾ, ਅਤੇ ਉਸ ਤੋਂ ਹੋਰ ਵੀ ਪੁੱਤਰ ਧੀਆਂ ਜੰਮੇ।
Aadam, Şet ıxhayle qiyğa molyud vəşşe senna axu. Mang'uka mebın dixbıyiy yişba vuxha.
5 ੫ ਆਦਮ ਦੀ ਸਾਰੀ ਉਮਰ ਨੌ ਸੌ ਤੀਹ ਸਾਲਾਂ ਦੀ ਹੋਈ ਤਦ ਉਹ ਮਰ ਗਿਆ।
Aadam yüç'üd vəşşe xhebts'al senna axu q'ık'u.
6 ੬ ਸੇਥ ਇੱਕ ਸੌ ਪੰਜ ਸਾਲਾਂ ਦਾ ਸੀ ਤਦ ਉਸ ਤੋਂ ਅਨੋਸ਼ ਜੰਮਿਆ।
7 ੭ ਅਤੇ ਅਨੋਸ਼ ਦੇ ਜੰਮਣ ਦੇ ਪਿੱਛੋਂ ਸੇਥ ਅੱਠ ਸੌ ਸੱਤ ਸਾਲਾਂ ਤੱਕ ਜੀਉਂਦਾ ਰਿਹਾ ਅਤੇ ਉਸ ਤੋਂ ਹੋਰ ਵੀ ਪੁੱਤਰ ਧੀਆਂ ਜੰਮੇ।
8 ੮ ਸੇਥ ਦੀ ਸਾਰੀ ਉਮਰ ਨੌ ਸੌ ਬਾਰਾਂ ਸਾਲਾਂ ਦੀ ਹੋਈ ਤਦ ਉਹ ਮਰ ਗਿਆ।
9 ੯ ਅਨੋਸ਼ ਨੱਬੇ ਸਾਲਾਂ ਦਾ ਸੀ ਤਾਂ ਉਸ ਤੋਂ ਕੇਨਾਨ ਜੰਮਿਆ।
10 ੧੦ ਅਤੇ ਕੇਨਾਨ ਦੇ ਜੰਮਣ ਦੇ ਪਿੱਛੋਂ ਅਨੋਸ਼ ਅੱਠ ਸੌ ਪੰਦਰਾਂ ਸਾਲਾਂ ਤੱਕ ਜੀਉਂਦਾ ਰਿਹਾ ਅਤੇ ਉਸ ਤੋਂ ਹੋਰ ਵੀ ਪੁੱਤਰ ਧੀਆਂ ਜੰਮੇ।
11 ੧੧ ਅਨੋਸ਼ ਦੀ ਸਾਰੀ ਉਮਰ ਨੌ ਸੌ ਪੰਜ ਸਾਲਾਂ ਦੀ ਹੋਈ ਤਦ ਉਹ ਮਰ ਗਿਆ।
12 ੧੨ ਕੇਨਾਨ ਸੱਤਰ ਸਾਲਾਂ ਦਾ ਸੀ ਤਦ ਉਸ ਤੋਂ ਮਹਲਲੇਲ ਜੰਮਿਆ
13 ੧੩ ਅਤੇ ਮਹਲਲੇਲ ਦੇ ਜੰਮਣ ਦੇ ਪਿੱਛੋਂ ਕੇਨਾਨ ਅੱਠ ਸੌ ਚਾਲ੍ਹੀ ਸਾਲਾਂ ਤੱਕ ਜੀਉਂਦਾ ਰਿਹਾ ਅਤੇ ਉਸ ਤੋਂ ਹੋਰ ਵੀ ਪੁੱਤਰ ਧੀਆਂ ਜੰਮੇ।
14 ੧੪ ਕੇਨਾਨ ਦੀ ਸਾਰੀ ਉਮਰ ਨੌ ਸੌ ਦਸਾਂ ਸਾਲਾਂ ਦੀ ਹੋਈ ਤਦ ਉਹ ਮਰ ਗਿਆ।
15 ੧੫ ਮਹਲਲੇਲ ਪੈਂਹਠ ਸਾਲਾਂ ਦਾ ਸੀ ਤਦ ਉਸ ਤੋਂ ਯਰਦ ਜੰਮਿਆ
16 ੧੬ ਅਤੇ ਯਰਦ ਦੇ ਜੰਮਣ ਦੇ ਪਿੱਛੋਂ ਮਹਲਲੇਲ ਅੱਠ ਸੌ ਤੀਹ ਸਾਲਾਂ ਤੱਕ ਜੀਉਂਦਾ ਰਿਹਾ ਅਤੇ ਉਸ ਤੋਂ ਹੋਰ ਵੀ ਪੁੱਤਰ ਧੀਆਂ ਜੰਮੇ।
17 ੧੭ ਮਹਲਲੇਲ ਦੀ ਸਾਰੀ ਉਮਰ ਅੱਠ ਸੌ ਪਚਾਨਵੇਂ ਸਾਲਾਂ ਦੀ ਹੋਈ, ਤਦ ਉਹ ਮਰ ਗਿਆ।
18 ੧੮ ਯਰਦ ਇੱਕ ਸੌ ਬਾਹਠ ਸਾਲਾਂ ਦਾ ਸੀ ਤਦ ਉਸ ਤੋਂ ਹਨੋਕ ਜੰਮਿਆ
19 ੧੯ ਅਤੇ ਹਨੋਕ ਦੇ ਜੰਮਣ ਦੇ ਪਿੱਛੋਂ ਯਰਦ ਅੱਠ ਸੌ ਸਾਲਾਂ ਤੱਕ ਜੀਉਂਦਾ ਰਿਹਾ ਅਤੇ ਉਸ ਤੋਂ ਹੋਰ ਵੀ ਪੁੱਤਰ ਧੀਆਂ ਜੰਮੇ।
20 ੨੦ ਯਰਦ ਦੀ ਸਾਰੀ ਉਮਰ ਨੌ ਸੌ ਬਾਹਠ ਸਾਲਾਂ ਦੀ ਹੋਈ, ਤਦ ਉਹ ਮਰ ਗਿਆ।
21 ੨੧ ਹਨੋਕ ਪੈਂਹਠ ਸਾਲਾਂ ਦਾ ਸੀ ਤਦ ਉਸ ਤੋਂ ਮਥੂਸਲਹ ਜੰਮਿਆ,
22 ੨੨ ਅਤੇ ਮਥੂਸਲਹ ਦੇ ਜੰਮਣ ਦੇ ਪਿੱਛੋਂ ਹਨੋਕ ਤਿੰਨ ਸੌ ਸਾਲਾਂ ਤੱਕ ਪਰਮੇਸ਼ੁਰ ਦੇ ਸੰਗ-ਸੰਗ ਚਲਦਾ ਰਿਹਾ ਅਤੇ ਉਸ ਤੋਂ ਹੋਰ ਵੀ ਪੁੱਤਰ ਅਤੇ ਧੀਆਂ ਜੰਮੇ।
23 ੨੩ ਹਨੋਕ ਦੀ ਸਾਰੀ ਉਮਰ ਤਿੰਨ ਸੌ ਪੈਂਹਠ ਸਾਲਾਂ ਦੀ ਸੀ।
24 ੨੪ ਹਨੋਕ ਪਰਮੇਸ਼ੁਰ ਦੇ ਸੰਗ-ਸੰਗ ਚਲਦਾ ਹੋਇਆ ਅਲੋਪ ਹੋ ਗਿਆ ਕਿਉਂ ਜੋ ਪਰਮੇਸ਼ੁਰ ਨੇ ਉਸ ਨੂੰ ਉਠਾ ਲਿਆ।
25 ੨੫ ਮਥੂਸਲਹ ਇੱਕ ਸੌ ਸਤਾਸੀ ਸਾਲਾਂ ਦਾ ਸੀ ਤਦ ਉਸ ਤੋਂ ਲਾਮਕ ਜੰਮਿਆ,
26 ੨੬ ਅਤੇ ਲਾਮਕ ਦੇ ਜੰਮਣ ਦੇ ਪਿੱਛੋਂ ਮਥੂਸਲਹ ਸੱਤ ਸੌ ਬਿਆਸੀ ਸਾਲਾਂ ਤੱਕ ਜੀਉਂਦਾ ਰਿਹਾ ਅਤੇ ਉਸ ਤੋਂ ਹੋਰ ਵੀ ਪੁੱਤਰ ਅਤੇ ਧੀਆਂ ਜੰਮੇ।
27 ੨੭ ਮਥੂਸਲਹ ਦੀ ਸਾਰੀ ਉਮਰ ਨੌ ਸੌ ਉਨਹੱਤਰ ਸਾਲਾਂ ਦੀ ਹੋਈ, ਤਦ ਉਹ ਮਰ ਗਿਆ।
28 ੨੮ ਲਾਮਕ ਇੱਕ ਸੌ ਬਿਆਸੀ ਸਾਲਾਂ ਦਾ ਸੀ ਤਦ ਉਸ ਤੋਂ ਇੱਕ ਪੁੱਤਰ ਜੰਮਿਆ
29 ੨੯ ਅਤੇ ਉਸ ਨੇ ਇਹ ਆਖ ਕੇ ਉਹ ਦਾ ਨਾਮ ਨੂਹ ਰੱਖਿਆ ਕਿ ਇਹ ਸਾਨੂੰ ਸਾਡੀ ਮਿਹਨਤ ਤੋਂ ਅਤੇ ਸਾਡੇ ਹੱਥਾਂ ਦੀ ਸਖ਼ਤ ਕਮਾਈ ਤੋਂ ਜਿਹੜੀ ਜ਼ਮੀਨ ਦੇ ਕਾਰਨ ਸਾਡੇ ਉੱਤੇ ਆਈ ਹੈ, ਜਿਸ ਉੱਤੇ ਯਹੋਵਾਹ ਦਾ ਸਰਾਪ ਪਿਆ ਹੋਇਆ ਹੈ, ਸ਼ਾਂਤੀ ਦੇਵੇਗਾ।
30 ੩੦ ਨੂਹ ਦੇ ਜੰਮਣ ਦੇ ਪਿੱਛੋਂ ਲਾਮਕ ਪੰਜ ਸੌ ਪਚਾਨਵੇਂ ਸਾਲਾਂ ਤੱਕ ਜੀਉਂਦਾ ਰਿਹਾ ਅਤੇ ਉਸ ਤੋਂ ਹੋਰ ਵੀ ਪੁੱਤਰ ਅਤੇ ਧੀਆਂ ਜੰਮੇ।
31 ੩੧ ਲਾਮਕ ਦੀ ਸਾਰੀ ਉਮਰ ਸੱਤ ਸੌ ਸਤੱਤਰ ਸਾਲਾਂ ਦੀ ਹੋਈ, ਤਦ ਉਹ ਮਰ ਗਿਆ।
32 ੩੨ ਨੂਹ ਪੰਜ ਸੌ ਸਾਲਾਂ ਦਾ ਸੀ, ਤਦ ਨੂਹ ਤੋਂ ਸ਼ੇਮ, ਹਾਮ ਤੇ ਯਾਫ਼ਥ ਜੰਮੇ।