< ਉਤਪਤ 47 >
1 ੧ ਯੂਸੁਫ਼ ਗਿਆ ਅਤੇ ਫ਼ਿਰਊਨ ਨੂੰ ਦੱਸਿਆ, ਮੇਰਾ ਪਿਤਾ ਅਤੇ ਭਰਾ, ਉਨ੍ਹਾਂ ਦੇ ਇੱਜੜ ਅਤੇ ਚੌਣੇ ਅਤੇ ਸਭ ਕੁਝ ਜੋ ਉਨ੍ਹਾਂ ਦਾ ਹੈ, ਕਨਾਨ ਦੇਸ਼ ਤੋਂ ਆ ਗਏ ਹਨ ਅਤੇ ਵੇਖੋ, ਓਹ ਗੋਸ਼ਨ ਦੇਸ਼ ਵਿੱਚ ਹਨ।
Joseph alla avertir Pharaon, et lui dit: Mes frères et mon père sont arrivés du pays de Canaan, avec leurs brebis et leurs bœufs, et tout ce qui leur appartient; et les voici dans le pays de Gosen.
2 ੨ ਤਦ ਉਸਨੇ ਆਪਣੇ ਭਰਾਵਾਂ ਵਿੱਚੋਂ ਪੰਜ ਮਨੁੱਖ ਲੈ ਕੇ ਫ਼ਿਰਊਨ ਦੇ ਸਨਮੁਖ ਖੜ੍ਹੇ ਕੀਤੇ।
Il prit cinq de ses frères, et les présenta à Pharaon.
3 ੩ ਫ਼ਿਰਊਨ ਨੇ ਉਹ ਦੇ ਭਰਾਵਾਂ ਨੂੰ ਆਖਿਆ, ਕੀ ਕੰਮ ਹੈ? ਉਨ੍ਹਾਂ ਨੇ ਫ਼ਿਰਊਨ ਨੂੰ ਆਖਿਆ, ਤੁਹਾਡੇ ਦਾਸ ਅਯਾਲੀ ਹਨ ਅਸੀਂ ਵੀ ਅਤੇ ਸਾਡੇ ਪਿਓ ਦਾਦੇ ਵੀ।
Pharaon leur dit: Quelle est votre occupation? Ils répondirent à Pharaon: Tes serviteurs sont bergers, comme l’étaient nos pères.
4 ੪ ਫੇਰ ਉਨ੍ਹਾਂ ਨੇ ਫ਼ਿਰਊਨ ਨੂੰ ਆਖਿਆ, ਅਸੀਂ ਇਸ ਦੇਸ਼ ਵਿੱਚ ਪਰਦੇਸੀ ਹੋ ਕੇ ਵੱਸਣ ਲਈ ਆਏ ਹਾਂ ਕਿਉਂ ਜੋ ਤੁਹਾਡੇ ਦਾਸਾਂ ਦੇ ਇੱਜੜਾਂ ਲਈ ਕੋਈ ਚਰਾਈ ਨਹੀਂ, ਕਿਉਂ ਜੋ ਕਨਾਨ ਦੇਸ਼ ਵਿੱਚ ਡਾਢਾ ਕਾਲ ਪਿਆ ਹੋਇਆ ਹੈ ਸੋ ਹੁਣ ਆਪਣੇ ਦਾਸਾਂ ਨੂੰ ਗੋਸ਼ਨ ਦੇਸ਼ ਵਿੱਚ ਰਹਿਣ ਦੀ ਆਗਿਆ ਦਿਓ।
Ils dirent encore à Pharaon: Nous sommes venus pour séjourner dans le pays, parce qu’il n’y a plus de pâturage pour les brebis de tes serviteurs, car la famine s’appesantit sur le pays de Canaan; permets donc à tes serviteurs d’habiter au pays de Gosen.
5 ੫ ਤਦ ਫ਼ਿਰਊਨ ਨੇ ਯੂਸੁਫ਼ ਨੂੰ ਆਖਿਆ, ਤੇਰਾ ਪਿਤਾ ਅਤੇ ਤੇਰੇ ਭਰਾ ਤੇਰੇ ਕੋਲ ਆਏ ਹਨ।
Pharaon dit à Joseph: Ton père et tes frères sont venus auprès de toi.
6 ੬ ਮਿਸਰ ਦੇਸ਼ ਤੇਰੇ ਅੱਗੇ ਹੈ। ਆਪਣੇ ਪਿਤਾ ਅਤੇ ਆਪਣੇ ਭਰਾਵਾਂ ਨੂੰ ਸਭ ਤੋਂ ਚੰਗੀ ਧਰਤੀ ਵਿੱਚ ਵਸਾ ਅਰਥਾਤ ਗੋਸ਼ਨ ਦੇ ਦੇਸ਼ ਵਿੱਚ ਵੱਸਣ ਦੇ ਅਤੇ ਜੇਕਰ ਤੂੰ ਜਾਣਦਾ ਹੈਂ ਜੋ ਉਨ੍ਹਾਂ ਵਿੱਚ ਸਿਆਣੇ ਮਨੁੱਖ ਹਨ ਤਾਂ ਉਨ੍ਹਾਂ ਨੂੰ ਮੇਰੇ ਮਾਲ ਡੰਗਰ ਉੱਤੇ ਠਹਿਰਾ ਦੇ।
Le pays d’Égypte est devant toi; établis ton père et tes frères dans la meilleure partie du pays. Qu’ils habitent dans le pays de Gosen; et, si tu trouves parmi eux des hommes capables, mets-les à la tête de mes troupeaux.
7 ੭ ਤਦ ਯੂਸੁਫ਼ ਨੇ ਆਪਣੇ ਪਿਤਾ ਯਾਕੂਬ ਨੂੰ ਲਿਆਂਦਾ ਅਤੇ ਫ਼ਿਰਊਨ ਦੇ ਸਨਮੁਖ ਖੜ੍ਹਾ ਕੀਤਾ ਅਤੇ ਯਾਕੂਬ ਨੇ ਫ਼ਿਰਊਨ ਨੂੰ ਬਰਕਤ ਦਿੱਤੀ।
Joseph fit venir Jacob, son père, et le présenta à Pharaon. Et Jacob bénit Pharaon.
8 ੮ ਫ਼ਿਰਊਨ ਨੇ ਯਾਕੂਬ ਨੂੰ ਆਖਿਆ, ਤੁਹਾਡੀ ਉਮਰ ਕਿੰਨ੍ਹੀ ਹੈ?
Pharaon dit à Jacob: Quel est le nombre de jours des années de ta vie?
9 ੯ ਯਾਕੂਬ ਨੇ ਫ਼ਿਰਊਨ ਨੂੰ ਆਖਿਆ, ਮੇਰੇ ਮੁਸਾਫ਼ਰੀ ਦੇ ਦਿਨ ਇੱਕ ਸੌ ਤੀਹ ਸਾਲ ਹਨ। ਮੇਰੇ ਜੀਵਨ ਦੇ ਦਿਨ ਥੋੜ੍ਹੇ ਅਤੇ ਦੁੱਖ ਨਾਲ ਭਰੇ ਹੋਏ ਸਨ, ਅਤੇ ਮੇਰੇ ਪਿਓ ਦਾਦਿਆਂ ਦੇ ਮੁਸਾਫ਼ਰੀ ਦੇ ਜੀਵਨ ਦੇ ਸਾਲਾਂ ਦੇ ਬਰਾਬਰ ਨਹੀਂ ਹੋਏ ਹਨ।
Jacob répondit à Pharaon: Les jours des années de mon pèlerinage sont de cent trente ans. Les jours des années de ma vie ont été peu nombreux et mauvais, et ils n’ont point atteint les jours des années de la vie de mes pères durant leur pèlerinage.
10 ੧੦ ਫੇਰ ਯਾਕੂਬ ਫ਼ਿਰਊਨ ਨੂੰ ਬਰਕਤ ਦੇ ਕੇ ਫ਼ਿਰਊਨ ਦੇ ਹਜ਼ੂਰੋਂ ਨਿੱਕਲ ਆਇਆ।
Jacob bénit encore Pharaon, et se retira de devant Pharaon.
11 ੧੧ ਯੂਸੁਫ਼ ਨੇ ਆਪਣੇ ਪਿਤਾ ਅਤੇ ਆਪਣੇ ਭਰਾਵਾਂ ਨੂੰ ਵਸਾਇਆ ਅਤੇ ਉਨ੍ਹਾਂ ਨੂੰ ਮਿਸਰ ਦੇਸ਼ ਦੀ ਸਭ ਤੋਂ ਚੰਗੀ ਧਰਤੀ ਅਰਥਾਤ ਰਾਮਸੇਸ ਦੀ ਧਰਤੀ ਵਿੱਚ, ਜਿਵੇਂ ਫ਼ਿਰਊਨ ਨੇ ਹੁਕਮ ਦਿੱਤਾ ਸੀ, ਵਿਰਾਸਤ ਵਿੱਚ ਦਿੱਤੀ।
Joseph établit son père et ses frères, et leur donna une propriété dans le pays d’Égypte, dans la meilleure partie du pays, dans la contrée de Ramsès, comme Pharaon l’avait ordonné.
12 ੧੨ ਅਤੇ ਯੂਸੁਫ਼ ਆਪਣੇ ਪਿਤਾ, ਅਤੇ ਆਪਣੇ ਭਰਾਵਾਂ, ਆਪਣੇ ਪਿਤਾ ਦੇ ਘਰਾਣੇ ਦੀ, ਉਨ੍ਹਾਂ ਦੇ ਬੱਚਿਆਂ ਦੀ ਲੋੜ ਅਨੁਸਾਰ ਭੋਜਨ ਮੁਹੱਈਆ ਕਰ ਕੇ ਪਾਲਣਾ ਕਰਦਾ ਸੀ।
Joseph fournit du pain à son père et à ses frères, et à toute la famille de son père, selon le nombre des enfants.
13 ੧੩ ਸਾਰੀ ਧਰਤੀ ਉੱਤੇ ਭੋਜਨ ਨਹੀਂ ਸੀ ਕਿਉਂ ਜੋ ਕਾਲ ਭਾਰੀ ਸੀ ਅਤੇ ਮਿਸਰ ਦੇਸ਼ ਅਤੇ ਕਨਾਨ ਦੇਸ਼ ਕਾਲ ਦੇ ਕਾਰਨ ਨਾਸ ਹੋ ਗਏ ਸਨ।
Il n’y avait plus de pain dans tout le pays, car la famine était très grande; le pays d’Égypte et le pays de Canaan languissaient, à cause de la famine.
14 ੧੪ ਯੂਸੁਫ਼ ਨੇ ਸਾਰੀ ਚਾਂਦੀ, ਜਿਹੜੀ ਮਿਸਰ ਦੇ ਦੇਸ਼ ਵਿੱਚੋਂ ਅਤੇ ਕਨਾਨ ਦੇ ਦੇਸ਼ ਵਿੱਚੋਂ ਅੰਨ ਮੁੱਲ ਲੈਣ ਦੇ ਬਦਲੇ ਮਿਲੀ, ਇਕੱਠੀ ਕਰ ਲਈ ਅਤੇ ਯੂਸੁਫ਼ ਨੇ ਉਹ ਚਾਂਦੀ ਫ਼ਿਰਊਨ ਦੇ ਘਰ ਲੈ ਆਂਦੀ।
Joseph recueillit tout l’argent qui se trouvait dans le pays d’Égypte et dans le pays de Canaan, contre le blé qu’on achetait; et il fit entrer cet argent dans la maison de Pharaon.
15 ੧੫ ਜਦ ਮਿਸਰ ਦੇਸ਼ ਅਤੇ ਕਨਾਨ ਦੇਸ਼ ਦੀ ਚਾਂਦੀ ਖ਼ਰਚ ਹੋ ਗਈ ਤਦ ਸਾਰੇ ਮਿਸਰੀ ਇਹ ਆਖਣ ਲਈ ਯੂਸੁਫ਼ ਕੋਲ ਆਏ ਕਿ ਸਾਨੂੰ ਰੋਟੀ ਦਿਓ। ਅਸੀਂ ਤੁਹਾਡੇ ਅੱਗੇ ਕਿਉਂ ਮਰੀਏ ਕਿਉਂ ਜੋ ਚਾਂਦੀ ਮੁੱਕ ਗਈ ਹੈ।
Quand l’argent du pays d’Égypte et du pays de Canaan fut épuisé, tous les Égyptiens vinrent à Joseph, en disant: Donne-nous du pain! Pourquoi mourrions-nous en ta présence? Car l’argent manque.
16 ੧੬ ਤਦ ਯੂਸੁਫ਼ ਨੇ ਆਖਿਆ, ਆਪਣੇ ਮਾਲ ਡੰਗਰ ਦਿਓ ਅਤੇ ਜੇ ਚਾਂਦੀ ਮੁੱਕ ਗਈ ਹੈ ਤਾਂ ਮੈਂ ਤੁਹਾਨੂੰ ਪਸ਼ੂਆਂ ਦੇ ਬਦਲੇ ਅੰਨ੍ਹ ਦਿਆਂਗਾ।
Joseph dit: Donnez vos troupeaux, et je vous donnerai du pain contre vos troupeaux, si l’argent manque.
17 ੧੭ ਤਦ ਓਹ ਆਪਣੇ ਮਾਲ ਡੰਗਰ ਯੂਸੁਫ਼ ਕੋਲ ਲਿਆਏ ਅਤੇ ਯੂਸੁਫ਼ ਨੇ ਉਨ੍ਹਾਂ ਦੇ ਘੋੜਿਆਂ, ਪਸ਼ੂਆਂ, ਇੱਜੜਾਂ ਅਤੇ ਗਧਿਆਂ ਦੇ ਬਦਲੇ ਉਨ੍ਹਾਂ ਨੂੰ ਅੰਨ ਦਿੱਤਾ ਅਤੇ ਉਸ ਸਾਰੇ ਸਾਲ ਉਸ ਨੇ ਉਨ੍ਹਾਂ ਨੂੰ ਮਾਲ ਡੰਗਰਾਂ ਦੇ ਬਦਲੇ ਰੋਟੀ ਖਵਾਈ।
Ils amenèrent leurs troupeaux à Joseph, et Joseph leur donna du pain contre les chevaux, contre les troupeaux de brebis et de bœufs, et contre les ânes. Il leur fournit ainsi du pain cette année-là contre tous leurs troupeaux.
18 ੧੮ ਜਦ ਉਹ ਸਾਲ ਬੀਤ ਗਿਆ ਤਾਂ ਦੂਜੇ ਸਾਲ ਓਹ ਉਹ ਦੇ ਕੋਲ ਫੇਰ ਆਏ ਅਤੇ ਉਸ ਨੂੰ ਆਖਿਆ, ਅਸੀਂ ਆਪਣੇ ਸੁਆਮੀ ਤੋਂ ਲੁਕਾ ਨਹੀਂ ਸਕਦੇ ਕਿ ਸਾਡੀ ਚਾਂਦੀ ਮੁੱਕ ਗਈ ਹੈ ਅਤੇ ਮਾਲ ਡੰਗਰ ਵੀ ਸਾਡੇ ਸੁਆਮੀ ਦੇ ਹੋ ਗਏ ਹਨ ਸੋ ਹੁਣ ਸਾਡੇ ਸੁਆਮੀ ਦੇ ਅੱਗੇ ਸਾਡੇ ਸਰੀਰਾਂ ਅਤੇ ਜ਼ਮੀਨ ਤੋਂ ਬਿਨ੍ਹਾਂ ਹੋਰ ਕੁਝ ਬਾਕੀ ਨਹੀਂ ਰਿਹਾ।
Lorsque cette année fut écoulée, ils vinrent à Joseph l’année suivante, et lui dirent: Nous ne cacherons point à mon seigneur que l’argent est épuisé, et que les troupeaux de bétail ont été amenés à mon seigneur; il ne reste devant mon seigneur que nos corps et nos terres.
19 ੧੯ ਅਸੀਂ ਤੁਹਾਡੇ ਅੱਗੇ ਕਿਉਂ ਨਾਸ ਹੋਈਏ ਅਸੀਂ ਵੀ ਅਤੇ ਸਾਡੀ ਜ਼ਮੀਨ ਵੀ। ਸਾਨੂੰ ਅਤੇ ਸਾਡੀ ਜ਼ਮੀਨ ਨੂੰ ਰੋਟੀ ਦੇ ਬਦਲੇ ਮੁੱਲ ਲੈ ਲਓ। ਅਸੀਂ ਆਪਣੀ ਜ਼ਮੀਨ ਸਮੇਤ ਫ਼ਿਰਊਨ ਦੇ ਦਾਸ ਹੋਵਾਂਗੇ, ਪਰ ਸਾਨੂੰ ਬੀਜ ਦਿਓ ਜੋ ਅਸੀਂ ਜੀਵੀਏ ਅਤੇ ਮਰੀਏ ਨਾ ਅਤੇ ਜ਼ਮੀਨ ਉੱਜੜ ਨਾ ਜਾਵੇ।
Pourquoi mourrions-nous sous tes yeux, nous et nos terres? Achète-nous avec nos terres contre du pain, et nous appartiendrons à mon seigneur, nous et nos terres. Donne-nous de quoi semer, afin que nous vivions et que nous ne mourions pas, et que nos terres ne soient pas désolées.
20 ੨੦ ਤਦ ਯੂਸੁਫ਼ ਨੇ ਮਿਸਰ ਦੀ ਸਾਰੀ ਜ਼ਮੀਨ ਫ਼ਿਰਊਨ ਲਈ ਮੁੱਲ ਲੈ ਲਈ, ਕਿਉਂ ਜੋ ਮਿਸਰੀਆਂ ਵਿੱਚੋਂ ਸਭਨਾਂ ਨੇ ਆਪੋ ਆਪਣੇ ਖੇਤ ਉਸ ਕਾਲ ਦੇ ਕਾਰਨ ਇਸ ਕਰਕੇ ਵੇਚ ਦਿੱਤੇ, ਸੋ ਉਹ ਧਰਤੀ ਫ਼ਿਰਊਨ ਦੀ ਹੋ ਗਈ।
Joseph acheta toutes les terres de l’Égypte pour Pharaon; car les Égyptiens vendirent chacun leur champ, parce que la famine les pressait. Et le pays devint la propriété de Pharaon.
21 ੨੧ ਯੂਸੁਫ਼ ਨੇ ਉਨ੍ਹਾਂ ਲੋਕਾਂ ਨੂੰ ਮਿਸਰ ਦੀ ਇੱਕ ਹੱਦ ਤੋਂ ਦੂਜੀ ਹੱਦ ਤੱਕ, ਨਗਰਾਂ ਵਿੱਚ ਗ਼ੁਲਾਮ ਬਣਾਇਆ।
Il fit passer le peuple dans les villes, d’un bout à l’autre des frontières de l’Égypte.
22 ੨੨ ਕੇਵਲ ਜਾਜਕਾਂ ਦੀ ਜ਼ਮੀਨ ਮੁੱਲ ਨਾ ਲਈ, ਕਿਉਂ ਜੋ ਜਾਜਕਾਂ ਨੂੰ ਫ਼ਿਰਊਨ ਵੱਲੋਂ ਸ਼ਾਹੀ ਭੋਜਨ ਦਾ ਪ੍ਰਬੰਧ ਸੀ ਅਤੇ ਉਨ੍ਹਾਂ ਨੇ ਸ਼ਾਹੀ ਭੋਜਨ ਵਿੱਚੋਂ ਜੋ ਫ਼ਿਰਊਨ ਨੇ ਉਨ੍ਹਾਂ ਨੂੰ ਦਿੱਤਾ ਸੀ, ਖਾਧਾ ਇਸ ਕਾਰਨ ਉਨ੍ਹਾਂ ਨੇ ਆਪਣੀ ਜ਼ਮੀਨ ਨਾ ਵੇਚੀ।
Seulement, il n’acheta point les terres des prêtres, parce qu’il y avait une loi de Pharaon en faveur des prêtres, qui vivaient du revenu que leur assurait Pharaon: c’est pourquoi ils ne vendirent point leurs terres.
23 ੨੩ ਤਦ ਯੂਸੁਫ਼ ਨੇ ਲੋਕਾਂ ਨੂੰ ਆਖਿਆ, ਵੇਖੋ ਮੈਂ ਤੁਹਾਨੂੰ ਅਤੇ ਤੁਹਾਡੀ ਜ਼ਮੀਨ ਨੂੰ ਅੱਜ ਦੇ ਦਿਨ ਫ਼ਿਰਊਨ ਲਈ ਮੁੱਲ ਲੈ ਲਿਆ ਹੈ।
Joseph dit au peuple: Je vous ai achetés aujourd’hui avec vos terres, pour Pharaon; voici pour vous de la semence, et vous pourrez ensemencer le sol.
24 ੨੪ ਵੇਖੋ, ਬੀਜ ਤੁਹਾਡੇ ਲਈ ਹੈ। ਜ਼ਮੀਨ ਬੀਜੋ। ਅਤੇ ਫ਼ਸਲਾਂ ਉੱਤੇ ਪੰਜਵਾਂ ਹਿੱਸਾ ਤੁਹਾਨੂੰ ਫ਼ਿਰਊਨ ਨੂੰ ਦੇਣਾ ਪਵੇਗਾ ਅਤੇ ਬਾਕੀ ਚਾਰ ਹਿੱਸੇ ਤੁਹਾਡੇ ਹੋਣਗੇ ਖੇਤ ਦੇ ਬੀਜ ਲਈ ਅਤੇ ਤੁਹਾਡੇ, ਘਰਾਣੇ ਅਤੇ ਤੁਹਾਡੇ ਬੱਚਿਆਂ ਦੇ ਖਾਣ ਲਈ ਹੋਣਗੇ।
A la récolte, vous donnerez un cinquième à Pharaon, et vous aurez les quatre autres parties, pour ensemencer les champs, et pour vous nourrir avec vos enfants et ceux qui sont dans vos maisons.
25 ੨੫ ਉਨ੍ਹਾਂ ਆਖਿਆ, ਤੁਸੀਂ ਸਾਡੀਆਂ ਜਾਨਾਂ ਬਚਾਈਆਂ ਹਨ। ਸਾਡੇ ਸੁਆਮੀ ਦੀ ਆਪਣੇ ਦਾਸਾਂ ਉੱਤੇ ਕਿਰਪਾ ਦੀ ਨਿਗਾਹ ਹੋਵੇ ਅਤੇ ਅਸੀਂ ਫ਼ਿਰਊਨ ਦੇ ਦਾਸ ਹੋਵਾਂਗੇ।
Ils dirent: Tu nous sauves la vie! Que nous trouvions grâce aux yeux de mon seigneur, et nous serons esclaves de Pharaon.
26 ੨੬ ਸੋ ਯੂਸੁਫ਼ ਨੇ ਮਿਸਰ ਦੀ ਜ਼ਮੀਨ ਲਈ ਉਹ ਕਨੂੰਨ ਜਿਹੜਾ ਅੱਜ ਦੇ ਦਿਨ ਤੱਕ ਹੈ, ਠਹਿਰਾਇਆ ਜੋ ਪੰਜਵਾਂ ਹਿੱਸਾ ਫ਼ਿਰਊਨ ਦਾ ਹੋਵੇ ਪਰ ਸਿਰਫ਼ ਜਾਜਕਾਂ ਦੀ ਜ਼ਮੀਨ ਉਨ੍ਹਾਂ ਦੀ ਹੀ ਰਹੀ। ਓਹ ਫ਼ਿਰਊਨ ਦੀ ਨਾ ਹੋਈ।
Joseph fit de cela une loi, qui a subsisté jusqu’à ce jour, et d’après laquelle un cinquième du revenu des terres de l’Égypte appartient à Pharaon; il n’y a que les terres des prêtres qui ne soient point à Pharaon.
27 ੨੭ ਇਸਰਾਏਲੀ ਮਿਸਰ ਦੀ ਅਤੇ ਗੋਸ਼ਨ ਦੀ ਧਰਤੀ ਵਿੱਚ ਰਹੇ ਅਤੇ ਉਨ੍ਹਾਂ ਨੇ ਉੱਥੇ ਵਿਰਾਸਤ ਪ੍ਰਾਪਤ ਕੀਤੀ ਅਤੇ ਉੱਥੇ ਓਹ ਬਹੁਤ ਹੀ ਫਲੇ ਅਤੇ ਵਧੇ।
Israël habita dans le pays d’Égypte, dans le pays de Gosen. Ils eurent des possessions, ils furent féconds et multiplièrent beaucoup.
28 ੨੮ ਅਤੇ ਯਾਕੂਬ ਮਿਸਰ ਦੇਸ਼ ਵਿੱਚ ਸਤਾਰਾਂ ਸਾਲ ਜਿਉਂਦਾ ਰਿਹਾ, ਸੋ ਯਾਕੂਬ ਦੀ ਸਾਰੀ ਉਮਰ ਇੱਕ ਸੌ ਸੰਤਾਲੀ ਸਾਲ ਦੀ ਹੋਈ।
Jacob vécut dix-sept ans dans le pays d’Égypte; et les jours des années de la vie de Jacob furent de cent quarante-sept ans.
29 ੨੯ ਜਦ ਇਸਰਾਏਲ ਦੇ ਮਰਨ ਦੇ ਦਿਨ ਨੇੜੇ ਆਏ ਤਾਂ ਉਸ ਆਪਣੇ ਪੁੱਤਰ ਯੂਸੁਫ਼ ਨੂੰ ਬੁਲਾ ਕੇ ਆਖਿਆ, ਹੁਣ ਜੇ ਮੇਰੇ ਉੱਤੇ ਤੇਰੀ ਕਿਰਪਾ ਹੈ ਤਾਂ ਤੂੰ ਆਪਣਾ ਹੱਥ ਮੇਰੇ ਪੱਟ ਹੇਠ ਰੱਖ ਅਤੇ ਕਿਰਪਾ ਅਤੇ ਸਚਿਆਈ ਨਾਲ ਮੇਰੇ ਨਾਲ ਵਰਤਾਉ ਕਰੀਂ।
Lorsqu’Israël approcha du moment de sa mort, il appela son fils Joseph, et lui dit: Si j’ai trouvé grâce à tes yeux, mets, je te prie, ta main sous ma cuisse, et use envers moi de bonté et de fidélité: ne m’enterre pas en Égypte!
30 ੩੦ ਮੈਨੂੰ ਮਿਸਰ ਵਿੱਚ ਨਾ ਦੱਬੀਂ। ਪਰ ਜਦ ਮੈਂ ਆਪਣੇ ਪਿਓ ਦਾਦਿਆਂ ਨਾਲ ਮਿਲ ਜਾਂਵਾਂ ਤਾਂ ਤੂੰ ਮੈਨੂੰ ਮਿਸਰ ਤੋਂ ਬਾਹਰ ਲੈ ਜਾਵੀਂ ਅਤੇ ਉਨ੍ਹਾਂ ਦੇ ਕਬਰਿਸਤਾਨ ਵਿੱਚ ਮੈਨੂੰ ਦੱਬੀਂ ਤਾਂ ਯੂਸੁਫ਼ ਨੇ ਆਖਿਆ, ਮੈਂ ਤੇਰੇ ਆਖੇ ਦੇ ਅਨੁਸਾਰ ਹੀ ਕਰਾਂਗਾ।
Quand je serai couché avec mes pères, tu me transporteras hors de l’Égypte, et tu m’enterreras dans leur sépulcre. Joseph répondit: Je ferai selon ta parole.
31 ੩੧ ਅਤੇ ਉਸ ਆਖਿਆ, ਮੇਰੇ ਨਾਲ ਸਹੁੰ ਖਾ ਤਾਂ ਉਸ ਨੇ ਉਸ ਦੇ ਨਾਲ ਸਹੁੰ ਖਾਧੀ ਅਤੇ ਇਸਰਾਏਲ ਨੇ ਆਪਣੇ ਮੰਜੇ ਦੇ ਸਿਰਹਾਣੇ ਉੱਤੇ ਸਿਰ ਝੁਕਾ ਕੇ ਪ੍ਰਾਰਥਨਾ ਕੀਤੀ।
Jacob dit: Jure-le-moi. Et Joseph le lui jura. Puis Israël se prosterna sur le chevet de son lit.