< ਉਤਪਤ 42 >
1 ੧ ਜਦ ਯਾਕੂਬ ਨੇ ਸੁਣਿਆ ਕਿ ਮਿਸਰ ਵਿੱਚ ਅੰਨ ਹੈ ਤਾਂ ਯਾਕੂਬ ਨੇ ਆਪਣੇ ਪੁੱਤਰਾਂ ਨੂੰ ਆਖਿਆ, ਤੁਸੀਂ ਕਿਉਂ ਇੱਕ ਦੂਜੇ ਵੱਲ ਵੇਖਦੇ ਹੋ?
Ke Jacob el lohngak lah oasr wheat in acn Egypt, el fahk nu sin wen natul, “Komtal ku mutana ngetnget?
2 ੨ ਫਿਰ ਉਸ ਨੇ ਆਖਿਆ, ਵੇਖੋ ਮੈਂ ਸੁਣਿਆ ਹੈ ਕਿ ਮਿਸਰ ਵਿੱਚ ਅੰਨ ਹੈ। ਇਸ ਲਈ ਤੁਸੀਂ ਉੱਥੇ ਜਾਓ ਅਤੇ ਸਾਡੇ ਲਈ ਅੰਨ ਖਰੀਦ ਕੇ ਲੈ ਆਓ, ਤਾਂ ਜੋ ਅਸੀਂ ਜੀਉਂਦੇ ਰਹੀਏ ਅਤੇ ਮਰ ਨਾ ਜਾਈਏ।
Nga lohng mu oasr wheat in acn Egypt. Tal fahla nu we ac molema kutu nasr, kut in tia masrinsral nwe misa.”
3 ੩ ਸੋ ਯੂਸੁਫ਼ ਦੇ ਦਸੇ ਭਰਾ ਮਿਸਰ ਵਿੱਚ ਅੰਨ ਖਰੀਦਣ ਲਈ ਗਏ।
Ouinge tamulel singoul lal Joseph ah som nu Egypt in moul wheat,
4 ੪ ਪਰ ਯੂਸੁਫ਼ ਦੇ ਭਰਾ ਬਿਨਯਾਮੀਨ ਨੂੰ ਯਾਕੂਬ ਨੇ ਉਸ ਦੇ ਭਰਾਵਾਂ ਦੇ ਨਾਲ ਨਾ ਭੇਜਿਆ ਕਿਉਂ ਜੋ ਉਸ ਨੇ ਆਖਿਆ ਕਿ ਕਿਤੇ ਉਸ ਦੇ ਉੱਤੇ ਕੋਈ ਬਿਪਤਾ ਨਾ ਆ ਪਵੇ।
tusruktu Jacob el tia lela Benjamin, tamulel fusr se lal Joseph, elan welulos, mweyen el sensen ac oasr ma sikyak nu sel.
5 ੫ ਇਸ ਤਰ੍ਹਾਂ ਜੋ ਲੋਕ ਅੰਨ ਖਰੀਦਣ ਲਈ ਆਏ ਸਨ, ਉਨ੍ਹਾਂ ਦੇ ਨਾਲ ਇਸਰਾਏਲ ਦੇ ਪੁੱਤਰ ਵੀ ਆਏ ਕਿਉਂਕਿ ਕਨਾਨ ਦੇਸ਼ ਵਿੱਚ ਭਾਰੀ ਕਾਲ ਸੀ।
Tulik mukul natul Jacob elos wi pac mwet puspis saya som in moul wheat, mweyen sracl sac sun pac acn Canaan.
6 ੬ ਯੂਸੁਫ਼ ਉਸ ਦੇਸ਼ ਉੱਤੇ ਹਾਕਮ ਸੀ ਅਤੇ ਉਸ ਦੇਸ਼ ਦੇ ਸਾਰੇ ਲੋਕਾਂ ਨੂੰ ਉਹੀ ਅੰਨ ਵੇਚਦਾ ਸੀ, ਇਸ ਲਈ ਜਦ ਯੂਸੁਫ਼ ਦੇ ਭਰਾ ਆਏ ਤਦ ਧਰਤੀ ਉੱਤੇ ਮੂੰਹ ਭਾਰ ਡਿੱਗ ਕੇ ਉਸ ਦੇ ਅੱਗੇ ਝੁਕੇ।
Ke Joseph pa governor lun acn Egypt ah, el kukakin wheat uh nu sin mwet yen nukewa fin faclu. Ouinge tamulel lal Joseph elos tuku ac faksufi ye mutal.
7 ੭ ਯੂਸੁਫ਼ ਨੇ ਆਪਣੇ ਭਰਾਵਾਂ ਨੂੰ ਵੇਖਿਆ ਅਤੇ ਉਨ੍ਹਾਂ ਨੂੰ ਪਹਿਚਾਣ ਲਿਆ ਪਰ ਉਸ ਨੇ ਆਪਣੇ ਆਪ ਨੂੰ ਉਨ੍ਹਾਂ ਦੇ ਅੱਗੇ ਅਜਨਬੀ ਬਣਾਇਆ ਅਤੇ ਉਨ੍ਹਾਂ ਨਾਲ ਸਖ਼ਤੀ ਨਾਲ ਬੋਲਿਆ ਅਤੇ ਉਨ੍ਹਾਂ ਨੂੰ ਪੁੱਛਿਆ, ਤੁਸੀਂ ਕਿੱਥੋਂ ਆਏ ਹੋ? ਤਾਂ ਉਨ੍ਹਾਂ ਨੇ ਆਖਿਆ, ਅਸੀਂ ਕਨਾਨ ਦੇਸ਼ ਤੋਂ ਅੰਨ ਮੁੱਲ ਲੈਣ ਲਈ ਆਏ ਹਾਂ।
Ke Joseph el liyeak tamulel lal inge, el akilenulos, tusruktu el oru oana elan tia etalos. El kouyak ac siyuk selos, “Komtal tuku ya me?” Elos fahk, “Kut tuku Canaan me in moul mongo.”
8 ੮ ਯੂਸੁਫ਼ ਨੇ ਆਪਣੇ ਭਰਾਵਾਂ ਨੂੰ ਪਹਿਚਾਣ ਲਿਆ, ਪਰ ਉਨ੍ਹਾਂ ਨੇ ਉਸ ਨੂੰ ਨਾ ਪਛਾਣਿਆ।
Joseph el ne akilen mwet wial inge, a elos tiana akilenul.
9 ੯ ਤਦ ਯੂਸੁਫ਼ ਨੂੰ ਉਹ ਸੁਫ਼ਨੇ ਜਿਹੜੇ ਉਸ ਨੇ ਉਨ੍ਹਾਂ ਦੇ ਵਿਖੇ ਵੇਖੇ ਸਨ, ਯਾਦ ਆਏ ਅਤੇ ਉਸ ਨੇ ਉਨ੍ਹਾਂ ਨੂੰ ਆਖਿਆ, ਤੁਸੀਂ ਜਸੂਸ ਹੋ ਅਤੇ ਦੇਸ਼ ਦੀ ਦੁਰਦਸ਼ਾ ਵੇਖਣ ਲਈ ਆਏ ਹੋ।
El esamak mweme ma el tuh oru ah, ac fahk nu seltal, “Komtal mwet kalngeyuk sulallal. Komtal tuku in konauk lah mea facl sesr uh munas kac uh.”
10 ੧੦ ਉਨ੍ਹਾਂ ਨੇ ਉਸ ਨੂੰ ਆਖਿਆ, ਨਹੀਂ ਸੁਆਮੀ ਜੀ, ਤੁਹਾਡੇ ਦਾਸ ਅੰਨ ਮੁੱਲ ਲੈਣ ਆਏ ਹਾਂ।
Ac elos topuk, “Leum lasr, tia ouingan. Kut tuku oana mwet kulansap lom, in moul mongo.
11 ੧੧ ਅਸੀਂ ਸਾਰੇ ਇੱਕ ਮਨੁੱਖ ਦੇ ਪੁੱਤਰ ਹਾਂ ਅਤੇ ਅਸੀਂ ਇਮਾਨਦਾਰ ਹਾਂ। ਅਸੀਂ ਤੁਹਾਡੇ ਦਾਸ ਜਾਸੂਸ ਨਹੀਂ ਹਾਂ।
Kut inge nukewa tamulel, ac kut tia mwet kalngeyuk. Kut mwet na suwohs.”
12 ੧੨ ਪਰ ਉਸ ਨੇ ਉਨ੍ਹਾਂ ਨੂੰ ਆਖਿਆ, ਨਹੀਂ, ਸਗੋਂ ਤੁਸੀਂ ਦੇਸ਼ ਦੀ ਦੁਰਦਸ਼ਾ ਵੇਖਣ ਆਏ ਹੋ।
Joseph el fahk nu selos, “Mo! Komtal tuku in suk ac konauk lah mea kut munas kac.”
13 ੧੩ ਉਨ੍ਹਾਂ ਨੇ ਆਖਿਆ, ਅਸੀਂ ਤੁਹਾਡੇ ਦਾਸ ਬਾਰਾਂ ਭਰਾ ਹਾਂ ਅਤੇ ਕਨਾਨ ਦੇਸ਼ ਦੇ ਇੱਕ ਹੀ ਮਨੁੱਖ ਦੇ ਪੁੱਤਰ ਹਾਂ ਅਤੇ ਵੇਖੋ, ਸਭ ਤੋਂ ਛੋਟਾ ਅੱਜ ਦੇ ਦਿਨ ਸਾਡੇ ਪਿਤਾ ਦੇ ਕੋਲ ਹੈ ਅਤੇ ਇੱਕ ਨਹੀਂ ਰਿਹਾ।
Na elos fahk, “Leum lasr, kut tuh tamulel singoul luo nufon, ac kut wen nutin papa sefanna in acn Canaan. Sie tamulel inge misa, ac ma se ma fusr oemeet uh oasr na yurin papa tumasr ah.”
14 ੧੪ ਤਦ ਯੂਸੁਫ਼ ਨੇ ਉਨ੍ਹਾਂ ਨੂੰ ਆਖਿਆ, ਇਹ ਤਾਂ ਉਹੀ ਗੱਲ ਹੈ ਜਿਹੜੀ ਮੈਂ ਤੁਹਾਡੇ ਨਾਲ ਕੀਤੀ ਕਿ ਤੁਸੀਂ ਜਾਸੂਸ ਹੋ।
Joseph el topuk, “Oana nga fahk tari ah, komtal mwet kalngeyuk sulallal.
15 ੧੫ ਇਸੇ ਗੱਲ ਤੋਂ ਤੁਸੀਂ ਪਰਖੇ ਜਾਓਗੇ, ਫ਼ਿਰਊਨ ਦੀ ਜਾਨ ਦੀ ਸਹੁੰ ਜਦ ਤੱਕ ਤੁਹਾਡਾ ਛੋਟਾ ਭਰਾ ਇੱਥੇ ਨਹੀਂ ਆ ਜਾਂਦਾ ਤੁਸੀਂ ਐਥੋਂ ਨਹੀਂ ਜਾ ਸਕਦੇ।
Pa inge ma nga ac oru in konauk lah pwaye ma komtal fahk uh: Nga fulahk ke inen tokosra, lah komtal ac fah tiana som liki acn inge nwe ke na tamulel se ma fusr emeet lomtal an tuku nu yenu.
16 ੧੬ ਤੁਸੀਂ ਆਪਣੇ ਵਿੱਚੋਂ ਇੱਕ ਨੂੰ ਭੇਜੋ ਕਿ ਉਹ ਤੁਹਾਡੇ ਭਰਾ ਨੂੰ ਲੈ ਆਵੇ ਪਰ ਤੁਸੀਂ ਇੱਥੇ ਕੈਦੀ ਹੋ ਕੇ ਰਹੋ ਤਾਂ ਜੋ ਤੁਹਾਡੀਆਂ ਗੱਲਾਂ ਪਰਖੀਆਂ ਜਾਣ ਕਿ ਤੁਹਾਡੇ ਵਿੱਚ ਸਚਿਆਈ ਹੈ ਪਰ ਜੇ ਨਹੀਂ ਤਾਂ ਫ਼ਿਰਊਨ ਦੀ ਜਾਨ ਦੀ ਸਹੁੰ ਤੁਸੀਂ ਜ਼ਰੂਰ ਜਸੂਸ ਹੋ।
Sie sumtal enenu in som usalu. Mwet lula an ac fah mutana in presin nwe ke na akpwayeyuk kas lomtal an. Fin tia ouinge, na oana ke tokosra el moul, komtal mwet sulallal.”
17 ੧੭ ਉਸ ਨੇ ਉਨ੍ਹਾਂ ਨੂੰ ਤਿੰਨ ਦਿਨ ਤੱਕ ਇਕੱਠੇ ਕੈਦ ਵਿੱਚ ਬੰਦ ਰੱਖਿਆ।
Ke el fahk ouinge tari, el fuhlelosi in presin ke len tolu.
18 ੧੮ ਤੀਜੇ ਦਿਨ ਯੂਸੁਫ਼ ਨੇ ਉਨ੍ਹਾਂ ਨੂੰ ਆਖਿਆ, ਅਜਿਹਾ ਕਰੋ ਤਾਂ ਜੀਉਂਦੇ ਰਹੋਗੇ, ਕਿਉਂ ਜੋ ਮੈਂ ਪਰਮੇਸ਼ੁਰ ਤੋਂ ਡਰਦਾ ਹਾਂ।
Ke len se aktolu ah, Joseph el fahk nu selos, “Nga mwet etu sangeng sin God se, ac sripa sefanna pa nga ac ku in tia unikomtal uh kac.
19 ੧੯ ਜੇ ਤੁਸੀਂ ਸੱਚੇ ਹੋ ਤਾਂ ਤੁਹਾਡੇ ਭਰਾਵਾਂ ਵਿੱਚੋਂ ਇੱਕ ਉਸੇ ਕੈਦਖ਼ਾਨੇ ਵਿੱਚ ਰੱਖਿਆ ਜਾਵੇ ਅਤੇ ਤੁਸੀਂ ਕਾਲ ਲਈ ਆਪਣੇ ਘਰ ਅੰਨ ਲੈ ਕੇ ਚਲੇ ਜਾਓ।
In akpwayei lah komtal pwayena, sie sumtal ac fah mutana in presin, yen ma komtal muta we ah. Mwet lula an ku in folokla, us wheat ma komtal molela ah, nu yurin sou lomtal ma muta masrinsral soanekomtal an.
20 ੨੦ ਆਪਣੇ ਛੋਟੇ ਭਰਾ ਨੂੰ ਮੇਰੇ ਕੋਲ ਲੈ ਆਓ, ਤਾਂ ਜੋ ਤੁਹਾਡੀਆਂ ਗੱਲਾਂ ਪਰਖੀਆਂ ਜਾਣ ਅਤੇ ਤੁਸੀਂ ਨਾ ਮਰੋ ਤਾਂ ਉਨ੍ਹਾਂ ਨੇ ਉਸੇ ਤਰ੍ਹਾਂ ਹੀ ਕੀਤਾ।
Na komtal enenu na in tuh foloko use tamulel se ma fusr oemeet lomtal an nu yuruk. Ma se inge ac fah akpwayei lah ma komtal fahk an ma pwaye, na nga fah tia sap in anwuki komtal.” Elos insese nu kac
21 ੨੧ ਉਨ੍ਹਾਂ ਭਰਾਵਾਂ ਨੇ ਇੱਕ ਦੂਜੇ ਨੂੰ ਆਖਿਆ, ਜ਼ਰੂਰ ਹੀ ਅਸੀਂ ਆਪਣੇ ਭਰਾ ਦੇ ਕਾਰਨ ਦੋਸ਼ੀ ਹਾਂ ਕਿਉਂਕਿ ਜਦ ਅਸੀਂ ਉਸ ਦੀ ਜਾਨ ਨੂੰ ਕਸ਼ਟ ਵਿੱਚ ਵੇਖਿਆ ਅਤੇ ਉਸ ਨੇ ਸਾਡੇ ਤਰਲੇ ਕੀਤੇ ਤਾਂ ਅਸੀਂ ਉਸ ਦੀ ਨਾ ਸੁਣੀ। ਇਸੇ ਕਰਕੇ ਇਹ ਬਿਪਤਾ ਸਾਡੇ ਉੱਤੇ ਆਈ ਹੈ।
ac fahk nu sin sie sin sie, “Pwayena lah inge kut eis mwatan ma kut tuh oru nu sin tamulel se lasr ah. Kut tuh liye fosrnga lulap lal ke el kwafe kut in kasrel, a kut tia lohngol ah. Ma ingan pa pwanang kut sun ongoiya inge.”
22 ੨੨ ਤਦ ਰਊਬੇਨ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਕੀ ਮੈਂ ਤੁਹਾਨੂੰ ਨਹੀਂ ਸੀ ਆਖਦਾ ਕਿ ਤੁਸੀਂ ਇਸ ਮੁੰਡੇ ਨਾਲ ਪਾਪ ਨਾ ਕਰੋ? ਪਰ ਤੁਸੀਂ ਮੇਰੀ ਨਾ ਸੁਣੀ ਅਤੇ ਵੇਖੋ, ਹੁਣ ਉਸ ਦੇ ਲਹੂ ਦੀ ਪੁੱਛ ਹੋਈ ਹੈ।
Ac Reuben el fahk, “Nga na fahk mu komtal in tia oru kutena ma nu sin tulik sac, a komtal tiana lohngyu. Ac inge kut eis mwatan misa lal ah.”
23 ੨੩ ਉਹ ਨਹੀਂ ਜਾਣਦੇ ਸਨ ਕਿ ਯੂਸੁਫ਼ ਉਨ੍ਹਾਂ ਦੀ ਭਾਸ਼ਾ ਸਮਝਦਾ ਹੈ ਕਿਉਂ ਜੋ ਉਨ੍ਹਾਂ ਦੇ ਵਿਚਕਾਰ ਇੱਕ ਤਰਜੁਮਾ ਕਰਨ ਵਾਲਾ ਸੀ।
Joseph el kalem ke ma elos kaskaskin, tusruktu elos tia etu lah el etu mweyen oasr mwet se tafu kas lalos nu sel.
24 ੨੪ ਤਦ ਉਹ ਉਨ੍ਹਾਂ ਤੋਂ ਇੱਕ ਪਾਸੇ ਹੋ ਕੇ ਰੋਇਆ ਅਤੇ ਫੇਰ ਉਨ੍ਹਾਂ ਕੋਲ ਮੁੜ ਕੇ ਉਨ੍ਹਾਂ ਨਾਲ ਗੱਲਾਂ ਕੀਤੀਆਂ ਅਤੇ ਉਨ੍ਹਾਂ ਵਿੱਚੋਂ ਸ਼ਿਮਓਨ ਨੂੰ ਲਿਆ ਅਤੇ ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਉਸ ਨੂੰ ਬੰਦੀ ਬਣਾ ਲਿਆ।
Joseph el som lukelos ac mutawauk in tung. Ke el ku in sifil kaskas el foloko, srella Simeon, ac sap kapiri el ye mutalos.
25 ੨੫ ਫੇਰ ਯੂਸੁਫ਼ ਨੇ ਹੁਕਮ ਦਿੱਤਾ ਕਿ ਉਹ ਉਨ੍ਹਾਂ ਦੇ ਬੋਰਿਆਂ ਵਿੱਚ ਅੰਨ ਭਰ ਦੇਣ ਅਤੇ ਹਰ ਇੱਕ ਦੀ ਚਾਂਦੀ ਉਸ ਦੇ ਬੋਰੇ ਵਿੱਚ ਮੋੜ ਕੇ ਰੱਖ ਦੇਣ ਅਤੇ ਰਸਤੇ ਲਈ ਉਨ੍ਹਾਂ ਨੂੰ ਭੋਜਨ-ਸਮੱਗਰੀ ਦੇਣ ਤਾਂ ਉਨ੍ਹਾਂ ਨਾਲ ਅਜਿਹਾ ਹੀ ਕੀਤਾ ਗਿਆ।
Joseph el sapkin in nwanala pak lun tamulel lal ah ke wheat, ac in folokinyukyang mani lun kais sie nu in pak lal sifacna, ac in itukyang pac mongo ma elos in kang ke elos ac folok nu yen selos. Ma inge orekla oana ke el fahk ah.
26 ੨੬ ਉਨ੍ਹਾਂ ਨੇ ਆਪਣੇ ਗਧਿਆਂ ਉੱਤੇ ਆਪਣਾ ਅੰਨ ਲੱਦ ਲਿਆ ਅਤੇ ਉੱਥੋਂ ਤੁਰ ਪਏ।
Tamulel ekasr ah nwakani donkey natulos ke wheat ma elos molela ah, na elos mukuiyak som.
27 ੨੭ ਜਦ ਇੱਕ ਨੇ ਪੜਾਉ ਉੱਤੇ ਆਪਣੇ ਗਧੇ ਨੂੰ ਚਾਰਾ ਦੇਣ ਲਈ ਆਪਣਾ ਬੋਰਾ ਖੋਲ੍ਹਿਆ ਤਾਂ ਉਸ ਨੇ ਆਪਣੀ ਚਾਂਦੀ ਵੇਖੀ ਅਤੇ ਵੇਖੋ ਉਹ ਉਸ ਦੇ ਬੋਰੇ ਦੇ ਮੂੰਹ ਉੱਤੇ ਰੱਖੀ ਹੋਈ ਸੀ।
Ke elos sun acn se elos ac mongla we ke fong sac, sie selos ikasla pak lal ah in kiteya donkey natul uh, tuh konauk lah mani lal ah oan oelucng in pak lal ah.
28 ੨੮ ਉਸ ਨੇ ਆਪਣੇ ਭਰਾਵਾਂ ਨੂੰ ਆਖਿਆ, ਮੇਰੀ ਚਾਂਦੀ ਮੋੜ ਦਿੱਤੀ ਗਈ ਹੈ ਅਤੇ ਵੇਖੋ ਉਹ ਮੇਰੇ ਬੋਰੇ ਵਿੱਚ ਹੀ ਹੈ। ਤਦ ਉਨ੍ਹਾਂ ਦੇ ਦਿਲ ਬੈਠ ਗਏ ਅਤੇ ਕੰਬਦੇ ਹੋਏ ਇੱਕ ਦੂਜੇ ਨੂੰ ਆਖਣ ਲੱਗੇ, ਇਹ ਕੀ ਹੈ ਜੋ ਪਰਮੇਸ਼ੁਰ ਨੇ ਸਾਡੇ ਨਾਲ ਕੀਤਾ ਹੈ?
Ac el wola ac fahk nu sin tulik wial ah kewa, “Mani luk ah folokinyukme nu sik — pa oan in pak luk uh inge!” Insialos putat na oelucngi ke sangeng, ac elos rarrar ke elos asiyuki sie sin sie ac fahk, “Mea God El oru nu sesr inge?”
29 ੨੯ ਉਹ ਆਪਣੇ ਪਿਤਾ ਯਾਕੂਬ ਕੋਲ ਕਨਾਨ ਦੇਸ਼ ਵਿੱਚ ਆਏ ਅਤੇ ਸਭ ਕੁਝ ਜੋ ਉਨ੍ਹਾਂ ਉੱਤੇ ਬੀਤਿਆ ਸੀ, ਉਹ ਨੂੰ ਦੱਸਿਆ:
Ke elos tuku nu yorol Jacob, papa tumalos in acn Canaan, elos fahkang nu sel ma nukewa ma sikyak nu selos, ac fahk,
30 ੩੦ ਉਹ ਮਨੁੱਖ ਜਿਹੜਾ ਉਸ ਦੇਸ਼ ਦਾ ਹਾਕਮ ਹੈ, ਸਾਡੇ ਨਾਲ ਸਖਤੀ ਨਾਲ ਬੋਲਿਆ ਅਤੇ ਸਾਨੂੰ ਦੇਸ਼ ਦਾ ਜਸੂਸ ਠਹਿਰਾਇਆ।
“Governor lun acn Egypt el tuh kaskas arulana kou nu sesr, ac fahk mu kut mwet kalngeyuk sulallal lain facl sel.
31 ੩੧ ਅਸੀਂ ਉਸ ਨੂੰ ਆਖਿਆ, ਅਸੀਂ ਸੱਚੇ ਹਾਂ ਅਤੇ ਜਸੂਸ ਨਹੀਂ ਹਾਂ।
Ac kut tuh topkol ac fahk, ‘Kut tia mwet sulallal. Kut mwet na suwohs.
32 ੩੨ ਅਸੀਂ ਬਾਰਾਂ ਭਰਾ ਇੱਕ ਹੀ ਪਿਤਾ ਦੇ ਪੁੱਤਰ ਹਾਂ। ਇੱਕ ਨਹੀਂ ਰਿਹਾ ਅਤੇ ਛੋਟਾ ਅੱਜ ਦੇ ਦਿਨ ਆਪਣੇ ਪਿਤਾ ਦੇ ਕੋਲ ਕਨਾਨ ਦੇਸ਼ ਵਿੱਚ ਹੈ।
Kut tuh tamulel singoul luo nufon nutin papa sefanna, ac sie sin tamulel inge misa, ac ma se ma fusr oemeet uh el srakna oasr Canaan yurin papa tumasr ah.’
33 ੩੩ ਤਦ ਉਸ ਮਨੁੱਖ ਨੇ ਜਿਹੜਾ ਉਸ ਦੇਸ਼ ਦਾ ਹਾਕਮ ਹੈ ਆਖਿਆ, ਮੈਂ ਇਸ ਤੋਂ ਜਾਣਾਂਗਾ ਕਿ ਤੁਸੀਂ ਸੱਚੇ ਹੋ, ਜੇਕਰ ਆਪਣਾ ਇੱਕ ਭਰਾ ਮੇਰੇ ਕੋਲ ਛੱਡੋ ਅਤੇ ਆਪਣੇ ਘਰ ਵਾਸਤੇ ਕਾਲ ਲਈ ਅੰਨ ਲੈ ਕੇ ਚਲੇ ਜਾਓ
Ac mwet sac fahk, ‘Pa inge ma se nga ac oru in konauk lah komtal mwet suwohs uh: sie sumtal ac mutana inge, ac ma lula an ac fah us wheat uh ac som nu yen sumtal nu yurin sou lomtal ma masrinsral.
34 ੩੪ ਅਤੇ ਆਪਣਾ ਛੋਟਾ ਭਰਾ ਮੇਰੇ ਕੋਲ ਲੈ ਆਓ, ਤਦ ਮੈਂ ਜਾਣਾਂਗਾ ਕਿ ਤੁਸੀਂ ਖੋਜੀ ਨਹੀਂ ਹੋ, ਸਗੋਂ ਤੁਸੀਂ ਸੱਚੇ ਹੋ। ਫਿਰ ਮੈਂ ਤੁਹਾਡੇ ਭਰਾ ਨੂੰ ਤੁਹਾਨੂੰ ਦੇ ਦਿਆਂਗਾ ਅਤੇ ਤੁਸੀਂ ਇਸ ਦੇਸ਼ ਵਿੱਚ ਵਪਾਰ ਕਰ ਸਕਦੇ ਹੋ।
Tal tuh use tamulel se ma srik oemeet lomtal an nu yuruk, na nga fah etu lah komtal mwet suwohs ac tia mwet sulallal. Nga fah folokunulot tamulel se lomtal inge nu sumtal, ac komtal fah ku in muta inge, moul ac kuka.’”
35 ੩੫ ਜਦ ਉਹ ਆਪਣੇ ਬੋਰੇ ਖਾਲੀ ਕਰ ਰਹੇ ਸਨ ਤਾਂ ਵੇਖੋ ਹਰ ਇੱਕ ਦੀ ਚਾਂਦੀ ਦੀ ਥੈਲੀ ਉਸ ਦੇ ਬੋਰੇ ਵਿੱਚ ਸੀ ਤਾਂ ਉਹ ਅਤੇ ਉਨ੍ਹਾਂ ਦਾ ਪਿਤਾ ਆਪਣੀਆਂ ਥੈਲੀਆਂ ਨੂੰ ਵੇਖ ਕੇ ਡਰ ਗਏ।
Na ke elos okoala pak lalos, elos nukewa konauk lah mani lalos ah oanna in pak lalos. Ac ke elos liye mani uh, elos arulana sangengla, ac Jacob, papa tumalos, el wi pac sangeng.
36 ੩੬ ਉਨ੍ਹਾਂ ਦੇ ਪਿਤਾ ਯਾਕੂਬ ਨੇ ਉਨ੍ਹਾਂ ਨੂੰ ਆਖਿਆ, ਤੁਸੀਂ ਮੈਨੂੰ ਮੇਰੀ ਸੰਤਾਨ ਤੋਂ ਵਾਂਝਿਆਂ ਕੀਤਾ ਹੈ। ਯੂਸੁਫ਼ ਨਹੀਂ ਰਿਹਾ ਅਤੇ ਸ਼ਿਮਓਨ ਵੀ ਨਹੀਂ ਆਇਆ, ਹੁਣ ਤੁਸੀਂ ਬਿਨਯਾਮੀਨ ਨੂੰ ਲੈ ਜਾਣਾ ਚਾਹੁੰਦੇ ਹੋ। ਇਹ ਸਾਰੀਆਂ ਗੱਲਾਂ ਮੇਰੇ ਵਿਰੁੱਧ ਹੋਈਆਂ ਹਨ।
Jacob el fahk nu selos, “Ya kowos lungse oru tulik nutik uh kewa in wanginla? Joseph el wanginla, Simeon el wanginla, ac inge komtal ke usalla pac Benjamin. Nga pa ac keokkin ma inge uh!”
37 ੩੭ ਤਦ ਰਊਬੇਨ ਨੇ ਆਪਣੇ ਪਿਤਾ ਨੂੰ ਇਹ ਆਖਿਆ, ਜੇ ਮੈਂ ਉਸ ਨੂੰ ਤੇਰੇ ਕੋਲ ਨਾ ਲਿਆਵਾਂ ਤਾਂ ਤੂੰ ਮੇਰੇ ਦੋਹਾਂ ਪੁੱਤਰਾਂ ਨੂੰ ਮਾਰ ਦੇਵੀਂ। ਤੂੰ ਉਹ ਨੂੰ ਮੇਰੇ ਨਾਲ ਭੇਜ ਦੇ ਅਤੇ ਮੈਂ ਉਸ ਨੂੰ ਤੇਰੇ ਕੋਲ ਮੋੜ ਲਿਆਵਾਂਗਾ।
Reuben el fahk nu sin papa tumal, “Nga fin tia folokunulma Benjamin nu yurum, kom ku in uniya wen luo nutik uh. Fuhlelma nu sik ngan karinganal, ac nga fah folokunulma.”
38 ੩੮ ਪਰ ਉਸ ਨੇ ਆਖਿਆ, ਮੇਰਾ ਪੁੱਤਰ ਤੁਹਾਡੇ ਨਾਲ ਨਹੀਂ ਜਾਵੇਗਾ ਕਿਉਂ ਜੋ ਉਸ ਦਾ ਭਰਾ ਮਰ ਗਿਆ ਅਤੇ ਉਹ ਇਕੱਲਾ ਰਹਿ ਗਿਆ ਹੈ। ਜੇ ਰਸਤੇ ਵਿੱਚ ਜਿੱਥੋਂ ਤੁਸੀਂ ਜਾਂਦੇ ਹੋ ਕੋਈ ਬਿਪਤਾ ਉਸ ਦੇ ਉੱਤੇ ਆਣ ਪਵੇ, ਤਾਂ ਤੁਸੀਂ ਮੈਨੂੰ ਇਸ ਬੁਢਾਪੇ ਵਿੱਚ ਦੁੱਖ ਨਾਲ ਪਤਾਲ ਵਿੱਚ ਉਤਾਰੋਗੇ। (Sheol )
Tusruktu Jacob el fahk, “Wen nutik el ac tia wi komtal som. Tamulel lal el misa, ac el mukena lula. Ac ku pac in oasr ma sikyak nu sel inkanek uh. Nga matuoh inge, ac mwe asor komtal oru nu sik inge ku na in uniyuwi.” (Sheol )