< ਉਤਪਤ 38 >
1 ੧ ਉਸ ਵੇਲੇ ਅਜਿਹਾ ਹੋਇਆ ਯਹੂਦਾਹ ਆਪਣੇ ਭਰਾਵਾਂ ਕੋਲੋਂ ਚਲਾ ਗਿਆ ਅਤੇ ਹੀਰਾਹ ਨਾਮ ਦੇ ਇੱਕ ਅਦੂਲਾਮੀ ਮਨੁੱਖ ਦੇ ਘਰ ਵਿੱਚ ਠਹਿਰਿਆ।
那時猶大離開自己的兄弟,下到一個名叫希辣的阿杜藍人那裏住下了。
2 ੨ ਯਹੂਦਾਹ ਨੇ ਉੱਥੇ ਇੱਕ ਕਨਾਨੀ ਮਨੁੱਖ ਸ਼ੂਆ ਨਾਮੀ ਦੀ ਧੀ ਨੂੰ ਵੇਖਿਆ ਅਤੇ ਉਸ ਨਾਲ ਵਿਆਹ ਕੀਤਾ ਅਤੇ ਉਸ ਦੇ ਕੋਲ ਗਿਆ।
猶大在那裏看見了一個名叫叔亞的客納罕人的女兒,就娶了她,親近了她。
3 ੩ ਉਹ ਗਰਭਵਤੀ ਹੋਈ ਅਤੇ ਉਸਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਅਤੇ ਯਹੂਦਾਹ ਨੇ ਉਸ ਦਾ ਨਾਮ ਏਰ ਰੱਖਿਆ।
她遂懷孕,生了一個兒子,給他起名叫厄爾。
4 ੪ ਉਹ ਫੇਰ ਗਰਭਵਤੀ ਹੋਈ ਅਤੇ ਇੱਕ ਹੋਰ ਪੁੱਤਰ ਨੂੰ ਜਨਮ ਦਿੱਤਾ ਅਤੇ ਉਸ ਦਾ ਨਾਮ ਓਨਾਨ ਰੱਖਿਆ।
她又懷孕,生了一個兒子,給他起名叫敖難。
5 ੫ ਉਹ ਫਿਰ ਗਰਭਵਤੀ ਹੋਈ ਅਤੇ ਪੁੱਤਰ ਨੂੰ ਜਨਮ ਦਿੱਤਾ ਅਤੇ ਉਸ ਦਾ ਨਾਮ ਸ਼ੇਲਾਹ ਰੱਖਿਆ ਅਤੇ ਜਦ ਉਸ ਨੇ ਉਹ ਨੂੰ ਜਨਮ ਦਿੱਤਾ ਤਾਂ ਯਹੂਦਾਹ ਕਜ਼ੀਬ ਵਿੱਚ ਸੀ।
以後她又生了一個兒子,給他起名叫舍拉;生他的時候,猶大正在革齊布。
6 ੬ ਯਹੂਦਾਹ ਨੇ ਆਪਣੇ ਪਹਿਲੌਠੇ ਪੁੱਤਰ ਏਰ ਲਈ ਇੱਕ ਪਤਨੀ ਲਿਆਂਦੀ, ਜਿਸ ਦਾ ਨਾਮ ਤਾਮਾਰ ਸੀ।
猶大給自己的長子厄爾娶了妻子,名叫塔瑪爾。
7 ੭ ਯਹੂਦਾਹ ਦਾ ਪਹਿਲੌਠਾ ਏਰ, ਯਹੋਵਾਹ ਦੀਆਂ ਅੱਖਾਂ ਵਿੱਚ ਦੁਸ਼ਟ ਸੀ ਇਸ ਲਈ ਯਹੋਵਾਹ ਨੇ ਉਸ ਨੂੰ ਮਾਰ ਸੁੱਟਿਆ।
猶大的長子厄爾行了上主所厭惡的事,上主就叫他死了。
8 ੮ ਯਹੂਦਾਹ ਨੇ ਓਨਾਨ ਨੂੰ ਆਖਿਆ, ਆਪਣੇ ਭਰਾ ਦੀ ਪਤਨੀ ਕੋਲ ਜਾ ਅਤੇ ਉਸ ਦਾ ਹੱਕ ਅਦਾ ਕਰ ਅਤੇ ਆਪਣੇ ਭਰਾ ਲਈ ਅੰਸ ਚਲਾ।
於是猶大對敖難說:「你去與你哥哥的妻子親近,與她盡你為弟弟的義務,給你哥哥立後。」
9 ੯ ਓਨਾਨ ਨੇ ਇਸ ਗੱਲ ਨੂੰ ਜਾਣਿਆ ਕਿ ਇਹ ਅੰਸ ਮੇਰੀ ਅੰਸ ਨਹੀਂ ਹੋਵੇਗੀ, ਇਸ ਲਈ ਐਉਂ ਹੋਇਆ ਕਿ ਜਦ ਉਹ ਆਪਣੇ ਭਰਾ ਦੀ ਪਤਨੀ ਕੋਲ ਗਿਆ ਤਾਂ ਆਪਣਾ ਵੀਰਜ ਧਰਤੀ ਉੱਤੇ ਬਰਬਾਦ ਕਰ ਦਿੱਤਾ ਕਿਤੇ ਅਜਿਹਾ ਨਾ ਹੋਵੇ ਉਸ ਦੇ ਭਰਾ ਲਈ ਅੰਸ ਹੋਵੇ।
敖難明知後裔不歸自己,所以當他與哥哥的妻子結合時,便將精液遺洩於地,免得給自己的哥哥立後。
10 ੧੦ ਜੋ ਉਸ ਨੇ ਕੀਤਾ ਸੀ, ਯਹੋਵਾਹ ਦੀਆਂ ਅੱਖਾਂ ਵਿੱਚ ਬੁਰਾ ਲੱਗਾ ਅਤੇ ਉਸ ਨੇ ਓਨਾਨ ਨੂੰ ਵੀ ਮਾਰ ਦਿੱਤਾ।
他作這事,為上主所厭惡,上主就叫他死了。
11 ੧੧ ਤਦ ਯਹੂਦਾਹ ਨੇ ਆਪਣੀ ਨੂੰਹ ਤਾਮਾਰ ਨੂੰ ਆਖਿਆ, ਆਪਣੇ ਪਿਤਾ ਦੇ ਘਰ ਵਿਧਵਾ ਬੈਠੀ ਰਹਿ, ਜਦ ਤੱਕ ਮੇਰਾ ਪੁੱਤਰ ਸ਼ੇਲਾਹ ਸਿਆਣਾ ਨਾ ਹੋ ਜਾਵੇ ਕਿਉਂ ਜੋ ਉਸ ਨੇ ਆਖਿਆ ਕਿਤੇ ਇਹ ਵੀ ਆਪਣੇ ਭਰਾਵਾਂ ਵਾਂਗੂੰ ਮਰ ਨਾ ਜਾਵੇ ਤਦ ਤਾਮਾਰ ਚਲੀ ਗਈ ਅਤੇ ਆਪਣੇ ਪਿਤਾ ਦੇ ਘਰ ਵਿੱਚ ਬੈਠੀ ਰਹੀ।
猶大於是對兒子塔瑪爾說:「你回到你父親家中去守寡,直到我兒子舍拉長大成人。」因為他心裏想:「恐怕他也如同他哥哥一樣死去。」塔瑪爾就回去,住在自己父親的家裏。
12 ੧੨ ਜਦ ਬਹੁਤ ਦਿਨ ਹੋਏ ਤਾਂ ਸ਼ੂਆ ਦੀ ਧੀ, ਯਹੂਦਾਹ ਦੀ ਪਤਨੀ ਮਰ ਗਈ ਜਦ ਯਹੂਦਾਹ ਸੋਗ ਦੇ ਦਿਨਾਂ ਤੋਂ ਬਾਅਦ, ਉਹ ਆਪਣੀਆਂ ਭੇਡਾਂ ਦੀ ਉੱਨ ਕਤਰਨ ਵਾਲਿਆਂ ਕੋਲ ਆਪਣੇ ਮਿੱਤਰ ਹੀਰਾਹ ਅਦੂਲਾਮੀ ਦੇ ਸੰਗ ਤਿਮਨਾਹ ਨੂੰ ਗਿਆ।
過了幾年,猶大的妻子叔亞的女兒死了。喪期過後,猶大便同自己的朋友阿杜藍人希辣,上提默納黑去剪羊毛。
13 ੧੩ ਤਾਮਾਰ ਨੂੰ ਦੱਸਿਆ ਗਿਆ ਕਿ ਵੇਖ ਤੇਰਾ ਸੌਹਰਾ ਆਪਣੀਆਂ ਭੇਡਾਂ ਦੀ ਉੱਨ ਕਤਰਨ ਤਿਮਨਾਹ ਨੂੰ ਜਾਂਦਾ ਹੈ।
有人告訴塔瑪爾說:「你公公現正上提默納黑去剪羊毛。」
14 ੧੪ ਤਦ ਉਸ ਨੇ ਆਪਣੇ ਵਿਧਵਾ ਦੇ ਬਸਤਰ ਲਾਹ ਸੁੱਟੇ ਅਤੇ ਬੁਰਕਾ ਪਾ ਕੇ ਆਪ ਨੂੰ ਲਪੇਟ ਲਿਆ ਅਤੇ ਏਨਯਿਮ ਦੇ ਫਾਟਕ ਉੱਤੇ ਜਿਹੜਾ ਤਿਮਨਾਹ ਦੇ ਰਸਤੇ ਉੱਤੇ ਸੀ, ਜਾ ਬੈਠੀ ਕਿਉਂ ਜੋ ਉਸ ਨੇ ਵੇਖਿਆ ਕਿ ਸ਼ੇਲਾਹ ਵੱਡਾ ਹੋ ਗਿਆ ਹੈ, ਪਰ ਉਹ ਉਸ ਦੀ ਪਤਨੀ ਬਣਨ ਨੂੰ ਨਹੀਂ ਦਿੱਤੀ ਗਈ।
塔瑪爾遂脫去守寡的衣服,蒙上首帕,遮掩自己,坐在通往提默納黑大道去厄納殷的路口上;--原來她見舍拉已經長大,還沒有娶她為妻。--
15 ੧੫ ਤਦ ਯਹੂਦਾਹ ਨੇ ਉਸ ਨੂੰ ਵੇਖਿਆ ਅਤੇ ਸਮਝਿਆ ਕਿ ਇਹ ਵੇਸ਼ਵਾ ਹੈ ਕਿਉਂ ਜੋ ਉਸ ਨੇ ਆਪਣਾ ਮੂੰਹ ਢੱਕਿਆ ਹੋਇਆ ਸੀ।
猶大一看見她,以為她是個妓女,因為她遮蓋了自己的臉。
16 ੧੬ ਉਹ ਰਸਤੇ ਤੋਂ ਉਸ ਦੀ ਵੱਲ ਮੁੜ ਪਿਆ ਅਤੇ ਆਖਿਆ, ਆ ਅਤੇ ਮੈਨੂੰ ਆਪਣੇ ਕੋਲ ਆਉਣ ਦੇ ਕਿਉਂ ਜੋ ਉਸ ਨੂੰ ਪਤਾ ਨਹੀਂ ਸੀ ਕਿ ਇਹ ਮੇਰੀ ਨੂੰਹ ਹੈ ਤਦ ਉਸ ਨੇ ਆਖਿਆ, ਜੇ ਤੂੰ ਮੇਰੇ ਕੋਲ ਆਵੇਂ ਤਾਂ ਤੂੰ ਮੈਨੂੰ ਕੀ ਦੇਵੇਂਗਾ?
猶大便由路上轉到她面前,向她說:「來! 讓我與你親近! 」他並不知她就是自己的兒媳。她答說:「你給我什麼,好與我親近﹖」
17 ੧੭ ਉਸ ਆਖਿਆ, ਮੈਂ ਇੱਜੜ ਵਿੱਚੋਂ ਬੱਕਰੀ ਦਾ ਇੱਕ ਲੇਲਾ ਤੇਰੇ ਕੋਲ ਭੇਜਾਂਗਾ ਪਰ ਉਸ ਆਖਿਆ ਕੀ ਤੂੰ ਕੋਈ ਚੀਜ਼ ਗਹਿਣੇ ਰੱਖ ਦੇਵੇਂਗਾ, ਜਦ ਤੱਕ ਉਹ ਨਾ ਘੱਲੇਂ?
猶大答說:「由羊群中取一隻小公山羊送給你。」塔瑪爾說:「你未送來以前,你應給個抵押。」
18 ੧੮ ਫੇਰ ਉਸ ਨੇ ਆਖਿਆ, ਮੈਂ ਤੇਰੇ ਕੋਲ ਕੀ ਗਹਿਣੇ ਰੱਖਾਂ? ਉਸ ਆਖਿਆ, ਤੂੰ ਆਪਣੀ ਮੋਹਰ, ਆਪਣੀ ਰੱਸੀ ਅਤੇ ਆਪਣੀ ਲਾਠੀ ਜਿਹੜੀ ਤੇਰੇ ਹੱਥ ਵਿੱਚ ਹੈ ਦੇ। ਉਸ ਨੇ ਉਹ ਨੂੰ ਉਹ ਸਭ ਕੁਝ ਦੇ ਦਿੱਤਾ ਅਤੇ ਉਸ ਦੇ ਕੋਲ ਗਿਆ ਅਤੇ ਉਹ ਉਸ ਤੋਂ ਗਰਭਵਤੀ ਹੋ ਗਈ।
猶大問說:「我該給你什麼作抵押﹖」她答說:「你的印章,你的繫印帶和你的棍杖。」猶大便交給了她,與她親近了;她於是由他懷了孕。
19 ੧੯ ਉਹ ਉੱਥੋਂ ਉੱਠ ਕੇ ਚੱਲੀ ਗਈ ਅਤੇ ਆਪਣੇ ਉੱਤੋਂ ਬੁਰਕਾ ਲਾਹ ਸੁੱਟਿਆ ਅਤੇ ਵਿਧਵਾ ਦੇ ਬਸਤਰ ਪਾ ਲਏ।
事後,她起來回家,除掉首帕,再穿上她守寡的衣服。
20 ੨੦ ਯਹੂਦਾਹ ਨੇ ਆਪਣੇ ਮਿੱਤਰ ਅਦੂਲਾਮੀ ਦੇ ਹੱਥ ਬੱਕਰੀ ਦਾ ਲੇਲਾ ਭੇਜਿਆ ਤਾਂ ਜੋ ਉਸ ਦੀਆਂ ਗਹਿਣੇ ਰੱਖੀਆਂ ਚੀਜ਼ਾਂ ਉਸ ਇਸਤਰੀ ਦੇ ਹੱਥੋਂ ਮੋੜ ਲਿਆਵੇ ਅਤੇ ਉਹ ਉਸ ਨੂੰ ਨਾ ਲੱਭੀ।
猶大託自己的朋友阿杜藍人送了一隻小公山羊去,好由那女人手中取回抵押;他卻找不到她,
21 ੨੧ ਫੇਰ ਉਸ ਨੇ ਉਸ ਥਾਂ ਦੇ ਮਨੁੱਖਾਂ ਤੋਂ ਇਹ ਪੁੱਛਿਆ ਕਿ ਉਹ ਵੇਸ਼ਵਾ ਕਿੱਥੇ ਹੈ, ਜਿਹੜੀ ਏਨਯਿਮ ਦੇ ਰਸਤੇ ਉੱਤੇ ਬੈਠੀ ਸੀ? ਤਦ ਉਨ੍ਹਾਂ ਨੇ ਆਖਿਆ ਕਿ ਇੱਥੇ ਕੋਈ ਵੇਸ਼ਵਾ ਨਹੀਂ ਸੀ।
便問當地人說:「那在厄納殷路旁的廟妓在那裏﹖」人答說:「這裏從來沒有廟妓。」
22 ੨੨ ਉਹ ਯਹੂਦਾਹ ਦੇ ਕੋਲ ਮੁੜ ਆਇਆ ਅਤੇ ਆਖਿਆ ਕਿ ਉਹ ਮੈਨੂੰ ਨਹੀਂ ਲੱਭੀ ਅਤੇ ਉੱਥੇ ਦੇ ਮਨੁੱਖਾਂ ਨੇ ਵੀ ਆਖਿਆ ਕਿ ਇੱਥੇ ਕੋਈ ਵੇਸ਼ਵਾ ਨਹੀਂ ਹੈ।
他回來對猶大說:「我找不著她,並且當地的人都說:這裏從來沒有廟妓。」
23 ੨੩ ਯਹੂਦਾਹ ਦੇ ਆਖਿਆ ਉਹ ਉਸ ਨੂੰ ਰੱਖੇ। ਅਸੀਂ ਖੱਜਲ ਤਾਂ ਨਾ ਹੋਈਏ। ਵੇਖ ਮੈਂ ਤਾਂ ਲੇਲਾ ਭੇਜਿਆ ਸੀ, ਪਰ ਉਹ ਤੈਨੂੰ ਨਹੀਂ ਲੱਭੀ।
猶大遂說:「讓她留著罷! 免得我們被人嗤笑。我將小公山羊送了去,可是你沒有找著她。」
24 ੨੪ ਤਦ ਅਜਿਹਾ ਹੋਇਆ ਕਿ ਜਦ ਲੱਗਭੱਗ ਤਿੰਨ ਮਹੀਨੇ ਹੋ ਗਏ ਤਾਂ ਯਹੂਦਾਹ ਨੂੰ ਦੱਸਿਆ ਗਿਆ ਕਿ ਤੇਰੀ ਨੂੰਹ ਤਾਮਾਰ ਨੇ ਵਿਭਚਾਰ ਕੀਤਾ ਅਤੇ ਵੇਖ ਉਹ ਗਰਭਵਤੀ ਵੀ ਹੈ ਤਾਂ ਯਹੂਦਾਹ ਨੇ ਆਖਿਆ ਉਹ ਨੂੰ ਬਾਹਰ ਕੱਢ ਲਿਆਓ ਤਾਂ ਜੋ ਉਹ ਸਾੜ ਦਿੱਤੀ ਜਾਵੇ।
大約過了三個月,有人告訴猶大說:「你的兒媳塔瑪爾與人通姦,而且因通姦有了身孕。猶大說:「把她拉出來燒死! 」
25 ੨੫ ਜਦ ਉਹ ਬਾਹਰ ਕੱਢੀ ਗਈ ਤਾਂ ਉਸ ਨੇ ਆਪਣੇ ਸੌਹਰੇ ਨੂੰ ਇਹ ਸੁਨੇਹਾ ਭੇਜਿਆ ਕਿ ਜਿਸ ਮਨੁੱਖ ਦੀਆਂ ਇਹ ਚੀਜ਼ਾਂ ਹਨ, ਮੈਂ ਉਸ ਤੋਂ ਹੀ ਗਰਭਵਤੀ ਹਾਂ ਅਤੇ ਉਸ ਨੇ ਇਹ ਵੀ ਆਖਿਆ, ਪਹਿਚਾਣ ਤਾਂ ਕਿ ਇਹ ਮੋਹਰ ਅਤੇ ਰੱਸੀ ਅਤੇ ਲਾਠੀ ਕਿਹਦੀ ਹੈ।
當她被拉出來時,她派人到她公公那裏說:「這些東西是誰的,我就是由誰懷了孕。」並且說:「請你仔細看看這些東西:印章、印帶和棍杖是誰的﹖」
26 ੨੬ ਯਹੂਦਾਹ ਨੇ ਪਹਿਚਾਣ ਕੇ ਆਖਿਆ, ਉਹ ਮੇਰੇ ਨਾਲੋਂ ਵੱਧ ਧਰਮੀ ਹੈ ਕਿਉਂ ਜੋ ਮੈਂ ਉਸ ਦਾ ਵਿਆਹ ਆਪਣੇ ਪੁੱਤਰ ਸ਼ੇਲਾਹ ਨਾਲ ਨਹੀਂ ਕੀਤਾ ਅਤੇ ਯਹੂਦਾਹ ਨੇ ਅੱਗੇ ਨੂੰ ਉਸ ਦੇ ਨਾਲ ਸੰਗ ਨਾ ਕੀਤਾ।
猶大仔細一看,就說:「她比我更有理,因為我尚沒有將她嫁給我的兒子舍拉。」他從此以後,再沒有認識她。
27 ੨੭ ਅਜਿਹਾ ਹੋਇਆ ਕਿ ਉਸ ਦੇ ਜਣਨ ਦੇ ਸਮੇਂ ਉਸ ਦੀ ਕੁੱਖ ਵਿੱਚ ਜੋੜੇ ਸਨ।
到了她要生產的時候,腹中竟是一對雙胎。
28 ੨੮ ਅਤੇ ਜਦ ਉਹ ਜਨਮ ਦੇਣ ਲੱਗੀ ਤਾਂ ਇੱਕ ਬੱਚੇ ਨੇ ਆਪਣਾ ਹੱਥ ਬਾਹਰ ਕੱਢਿਆ ਅਤੇ ਦਾਈ ਨੇ ਫੜ੍ਹ ਕੇ ਉਸ ਦੇ ਹੱਥ ਨੂੰ ਲਾਲ ਧਾਗਾ ਬੰਨ੍ਹ ਦਿੱਤਾ ਅਤੇ ਆਖਿਆ, ਇਹ ਪਹਿਲਾਂ ਨਿੱਕਲਿਆ ਹੈ।
她正生產時,一個胎兒伸出一手來,收生婆就拿了一根朱紅線繫在他手上說:「這個是先出生的。」
29 ੨੯ ਫਿਰ ਹੋਇਆ ਕਿ ਜਦ ਉਸ ਨੇ ਆਪਣਾ ਹੱਥ ਖਿੱਚ ਲਿਆ ਤਾਂ ਵੇਖੋ ਉਸ ਦੇ ਭਰਾ ਨੇ ਜਨਮ ਲਿਆ ਅਤੇ ਦਾਈ ਨੇ ਆਖਿਆ, ਤੂੰ ਬਾਹਰ ਆਉਣ ਵਿੱਚ ਕਿਉਂ ਜ਼ੋਰ ਲਗਾਇਆ ਹੈਂ, ਇਹ ਜ਼ੋਰ ਤੇਰੇ ਉੱਤੇ ਆਵੇ ਇਸ ਲਈ ਉਸ ਨਾ ਨਾਮ ਪਰਸ ਰੱਖਿਆ ਗਿਆ।
但是他一收回手去,他的兄弟就出生了;收生婆說:「你為自己開了個怎樣的裂口! 」遂給他起名叫培勒茲。
30 ੩੦ ਉਸ ਤੋਂ ਬਾਅਦ ਉਸ ਦਾ ਭਰਾ ਜਿਸ ਦੇ ਹੱਥ ਲਾਲ ਧਾਗਾ ਬੰਨ੍ਹਿਆ ਗਿਆ ਸੀ, ਜਨਮ ਲਿਆ ਅਤੇ ਉਸ ਦਾ ਨਾਮ ਜ਼ਰਹ ਰੱਖਿਆ ਗਿਆ।
以後,那手上繫有朱紅線的兄弟也出生了,遂給他起名叫則辣黑。