< ਉਤਪਤ 37 >

1 ਯਾਕੂਬ ਆਪਣੇ ਪਿਤਾ ਦੀ ਮੁਸਾਫ਼ਰੀ ਦੇ ਦੇਸ਼ ਵਿੱਚ ਅਰਥਾਤ ਕਨਾਨ ਦੇ ਦੇਸ਼ ਵਿੱਚ ਵੱਸ ਗਿਆ। ਇਹ ਯਾਕੂਬ ਦੀ ਵੰਸ਼ਾਵਲੀ ਹੈ।
雅各住在迦南地,就是他父亲寄居的地。
2 ਜਦ ਯੂਸੁਫ਼ ਸਤਾਰਾਂ ਸਾਲਾਂ ਦਾ ਸੀ, ਉਹ ਆਪਣੇ ਭਰਾਵਾਂ ਦੇ ਨਾਲ ਇੱਜੜ ਚਾਰਦਾ ਸੀ ਅਤੇ ਉਹ ਜਵਾਨ ਆਪਣੇ ਪਿਤਾ ਦੀਆਂ ਪਤਨੀਆਂ ਬਿਲਹਾਹ ਅਤੇ ਜਿਲਫਾਹ ਦੇ ਪੁੱਤਰਾਂ ਨਾਲ ਰਹਿੰਦਾ ਸੀ ਅਤੇ ਯੂਸੁਫ਼ ਉਨ੍ਹਾਂ ਦੀਆਂ ਬੁਰੀਆਂ ਗੱਲਾਂ ਆਪਣੇ ਪਿਤਾ ਨੂੰ ਆ ਕੇ ਦੱਸਦਾ ਸੀ।
雅各的记略如下。 约瑟十七岁与他哥哥们一同牧羊。他是个童子,与他父亲的妾辟拉、悉帕的儿子们常在一处。约瑟将他哥哥们的恶行报给他们的父亲。
3 ਇਸਰਾਏਲ ਯੂਸੁਫ਼ ਨੂੰ ਆਪਣੇ ਸਾਰੇ ਪੁੱਤਰਾਂ ਨਾਲੋਂ ਵੱਧ ਪਿਆਰ ਕਰਦਾ ਸੀ ਕਿਉਂ ਜੋ ਉਹ ਉਸ ਦੀ ਬਿਰਧ ਅਵਸਥਾ ਦਾ ਪੁੱਤਰ ਸੀ ਅਤੇ ਉਸ ਨੇ ਉਹ ਦੇ ਲਈ ਇੱਕ ਰੰਗ-ਬਿਰੰਗਾ ਚੋਲਾ ਬਣਾਇਆ।
以色列原来爱约瑟过于爱他的众子,因为约瑟是他年老生的;他给约瑟做了一件彩衣。
4 ਜਦ ਉਸ ਦੇ ਭਰਾਵਾਂ ਨੇ ਵੇਖਿਆ ਕਿ ਉਨ੍ਹਾਂ ਦਾ ਪਿਤਾ ਉਹ ਨੂੰ ਉਹ ਦੇ ਸਾਰੇ ਭਰਾਵਾਂ ਨਾਲੋਂ ਵੱਧ ਪਿਆਰ ਕਰਦਾ ਹੈ ਤਾਂ ਉਹ ਉਸ ਦੇ ਨਾਲ ਵੈਰ ਰੱਖਣ ਲੱਗੇ ਅਤੇ ਉਹ ਦੇ ਨਾਲ ਸ਼ਾਂਤੀ ਨਾਲ ਗੱਲ ਨਹੀਂ ਕਰਦੇ ਸਨ।
约瑟的哥哥们见父亲爱约瑟过于爱他们,就恨约瑟,不与他说和睦的话。
5 ਫੇਰ ਯੂਸੁਫ਼ ਨੇ ਇਹ ਵੇਖਿਆ ਅਤੇ ਆਪਣੇ ਭਰਾਵਾਂ ਨੂੰ ਦੱਸਿਆ ਤਾਂ ਉਹ ਉਸ ਦੇ ਨਾਲ ਹੋਰ ਵੈਰ ਰੱਖਣ ਲੱਗੇ।
约瑟做了一梦,告诉他哥哥们,他们就越发恨他。
6 ਉਸ ਨੇ ਉਨ੍ਹਾਂ ਨੂੰ ਆਖਿਆ ਕਿ ਜਿਹੜਾ ਸੁਫ਼ਨਾ ਮੈਂ ਵੇਖਿਆ ਉਹ ਸੁਣੋ।
约瑟对他们说:“请听我所做的梦:
7 ਵੇਖੋ, ਅਸੀਂ ਖੇਤ ਦੇ ਵਿੱਚ ਪੂਲੇ ਬੰਨ੍ਹ ਰਹੇ ਸੀ ਅਤੇ ਵੇਖੋ, ਮੇਰਾ ਪੂਲਾ ਉੱਠ ਖੜ੍ਹਾ ਹੋਇਆ ਅਤੇ ਵੇਖੋ, ਤੁਹਾਡੇ ਪੂਲਿਆਂ ਨੇ ਉਸ ਦੇ ਆਲੇ-ਦੁਆਲੇ ਆ ਕੇ ਮੇਰੇ ਪੂਲੇ ਨੂੰ ਮੱਥਾ ਟੇਕਿਆ।
我们在田里捆禾稼,我的捆起来站着,你们的捆来围着我的捆下拜。”
8 ਫਿਰ ਉਹ ਦੇ ਭਰਾਵਾਂ ਨੇ ਉਸ ਨੂੰ ਆਖਿਆ, ਕੀ ਤੂੰ ਸੱਚ-ਮੁੱਚ ਸਾਡੇ ਉੱਤੇ ਰਾਜ ਕਰੇਂਗਾ ਅਤੇ ਸਾਡੇ ਉੱਤੇ ਹਕੂਮਤ ਕਰੇਂਗਾ? ਤਦ ਉਹ ਉਸ ਦੇ ਨਾਲ ਉਹ ਦੇ ਸੁਫ਼ਨੇ ਅਤੇ ਉਹ ਦੀਆਂ ਗੱਲਾਂ ਦੇ ਕਾਰਨ ਹੋਰ ਵੀ ਵੈਰ ਰੱਖਣ ਲੱਗ ਪਏ।
他的哥哥们回答说:“难道你真要作我们的王吗?难道你真要管辖我们吗?”他们就因为他的梦和他的话越发恨他。
9 ਫਿਰ ਉਸ ਨੇ ਇੱਕ ਹੋਰ ਸੁਫ਼ਨਾ ਵੇਖਿਆ ਅਤੇ ਆਪਣੇ ਭਰਾਵਾਂ ਨੂੰ ਦੱਸਿਆ ਅਤੇ ਆਖਿਆ, ਮੈਂ ਇੱਕ ਹੋਰ ਸੁਫ਼ਨਾ ਵੇਖਿਆ ਅਤੇ ਵੇਖੋ, ਸੂਰਜ, ਚੰਦ ਅਤੇ ਗਿਆਰ੍ਹਾਂ ਤਾਰਿਆਂ ਨੇ ਮੇਰੇ ਅੱਗੇ ਮੱਥਾ ਟੇਕਿਆ।
后来他又做了一梦,也告诉他的哥哥们说:“看哪,我又做了一梦,梦见太阳、月亮,与十一个星向我下拜。”
10 ੧੦ ਉਸ ਨੇ ਇਹ ਸੁਫ਼ਨਾ ਆਪਣੇ ਪਿਤਾ ਅਤੇ ਆਪਣੇ ਭਰਾਵਾਂ ਨੂੰ ਦੱਸਿਆ ਅਤੇ ਉਹ ਦੇ ਪਿਤਾ ਨੇ ਉਸ ਨੂੰ ਝਿੜਕਿਆ ਅਤੇ ਉਹ ਨੂੰ ਆਖਿਆ, ਇਹ ਕਿਹੋ ਜਿਹਾ ਸੁਫ਼ਨਾ ਹੈ, ਜਿਹੜਾ ਤੂੰ ਵੇਖਿਆ? ਕੀ ਸੱਚ-ਮੁੱਚ ਮੈਂ ਅਤੇ ਤੇਰੀ ਮਾਤਾ ਅਤੇ ਤੇਰੇ ਭਰਾ ਆ ਕੇ ਤੇਰੇ ਅੱਗੇ ਧਰਤੀ ਤੱਕ ਮੱਥਾ ਟੇਕਾਂਗੇ?
约瑟将这梦告诉他父亲和他哥哥们,他父亲就责备他说:“你做的这是什么梦!难道我和你母亲、你弟兄果然要来俯伏在地,向你下拜吗?”
11 ੧੧ ਤਦ ਉਹ ਦੇ ਭਰਾਵਾਂ ਨੂੰ ਈਰਖਾ ਹੋਈ ਅਤੇ ਉਹ ਦੇ ਪਿਤਾ ਨੇ ਇਸ ਗੱਲ ਨੂੰ ਯਾਦ ਰੱਖਿਆ।
他哥哥们都嫉妒他,他父亲却把这话存在心里。
12 ੧੨ ਫੇਰ ਉਸ ਦੇ ਭਰਾ ਆਪਣੇ ਪਿਤਾ ਦੀਆਂ ਭੇਡਾਂ ਚਾਰਨ ਲਈ ਸ਼ਕਮ ਨੂੰ ਗਏ।
约瑟的哥哥们往示剑去放他们父亲的羊。
13 ੧੩ ਅਤੇ ਇਸਰਾਏਲ ਨੇ ਯੂਸੁਫ਼ ਨੂੰ ਆਖਿਆ, ਕੀ ਤੇਰੇ ਭਰਾ ਸ਼ਕਮ ਵਿੱਚ ਭੇਡਾਂ ਨਹੀਂ ਚਾਰਦੇ ਹਨ? ਜਾ, ਮੈਂ ਤੈਨੂੰ ਉਨ੍ਹਾਂ ਦੇ ਕੋਲ ਭੇਜਦਾ ਹਾਂ। ਤਦ ਉਸ ਨੇ ਆਖਿਆ, ਮੈਂ ਹਾਜ਼ਰ ਹਾਂ।
以色列对约瑟说:“你哥哥们不是在示剑放羊吗?你来,我要打发你往他们那里去。”约瑟说:“我在这里。”
14 ੧੪ ਉਸ ਨੇ ਉਹ ਨੂੰ ਆਖਿਆ, ਜਾ ਆਪਣੇ ਭਰਾਵਾਂ ਅਤੇ ਇੱਜੜਾਂ ਦੀ ਸੁੱਖ-ਸਾਂਦ ਦਾ ਪਤਾ ਲੈ ਅਤੇ ਮੈਨੂੰ ਵਾਪਸ ਆ ਕੇ ਖ਼ਬਰ ਦੇ। ਸੋ ਉਸ ਨੇ ਉਹ ਨੂੰ ਹਬਰੋਨ ਦੀ ਘਾਟੀ ਤੋਂ ਭੇਜਿਆ ਅਤੇ ਉਹ ਸ਼ਕਮ ਨੂੰ ਆਇਆ।
以色列说:“你去看看你哥哥们平安不平安,群羊平安不平安,就回来报信给我”;于是打发他出希伯 谷,他就往示剑去了。
15 ੧੫ ਅਤੇ ਕੋਈ ਮਨੁੱਖ ਉਸ ਨੂੰ ਮਿਲਿਆ ਅਤੇ ਵੇਖੋ, ਉਹ ਮੈਦਾਨ ਵਿੱਚ ਭਟਕਦਾ ਫਿਰਦਾ ਸੀ ਸੋ ਉਸ ਮਨੁੱਖ ਨੇ ਉਸ ਤੋਂ ਪੁੱਛਿਆ, ਤੂੰ ਕੀ ਲੱਭਦਾ ਹੈਂ?
有人遇见他在田野走迷了路,就问他说:“你找什么?”
16 ੧੬ ਤਦ ਉਸ ਨੇ ਆਖਿਆ, ਮੈਂ ਆਪਣੇ ਭਰਾਵਾਂ ਨੂੰ ਲੱਭਦਾ ਹਾਂ। ਕਿਰਪਾ ਮੈਨੂੰ ਦੱਸੋ ਕਿ ਉਹ ਆਪਣੀਆਂ ਭੇਡਾਂ ਕਿੱਥੇ ਚਾਰਦੇ ਹਨ?
他说:“我找我的哥哥们,求你告诉我,他们在何处放羊。”
17 ੧੭ ਫੇਰ ਉਸ ਮਨੁੱਖ ਨੇ ਆਖਿਆ, ਉਹ ਇੱਥੋਂ ਚਲੇ ਗਏ ਹਨ ਕਿਉਂ ਜੋ ਮੈਂ ਉਨ੍ਹਾਂ ਨੂੰ ਇਹ ਆਖਦੇ ਸੁਣਿਆ ਕਿ ਅਸੀਂ ਦੋਥਾਨ ਨੂੰ ਚੱਲੀਏ। ਸੋ ਯੂਸੁਫ਼ ਆਪਣੇ ਭਰਾਵਾਂ ਦੇ ਮਗਰ ਚੱਲ ਪਿਆ ਅਤੇ ਉਨ੍ਹਾਂ ਨੂੰ ਦੋਥਾਨ ਵਿੱਚ ਜਾ ਲੱਭਿਆ।
那人说:“他们已经走了,我听见他们说要往多坍去。”约瑟就去追赶他哥哥们,遇见他们在多坍。
18 ੧੮ ਤਦ ਉਨ੍ਹਾਂ ਨੇ ਉਸ ਨੂੰ ਦੂਰੋਂ ਵੇਖਿਆ ਅਤੇ ਉਸ ਦੇ ਨੇੜੇ ਆਉਣ ਤੋਂ ਪਹਿਲਾਂ ਉਨ੍ਹਾਂ ਨੇ ਉਸ ਨੂੰ ਮਾਰ ਸੁੱਟਣ ਦੀ ਯੋਜਨਾ ਬਣਾਈ
他们远远地看见他,趁他还没有走到跟前,大家就同谋要害死他,
19 ੧੯ ਅਤੇ ਇੱਕ ਦੂਜੇ ਨੂੰ ਆਖਿਆ, ਵੇਖੋ, ਉਹ ਸੁਫ਼ਨੇ ਵੇਖਣ ਵਾਲਾ ਆ ਰਿਹਾ ਹੈ।
彼此说:“你看!那做梦的来了。
20 ੨੦ ਹੁਣ ਆਓ ਅਸੀਂ ਇਸ ਨੂੰ ਮਾਰ ਸੁੱਟੀਏ ਅਤੇ ਕਿਸੇ ਟੋਏ ਵਿੱਚ ਸੁੱਟ ਦੇਈਏ ਅਤੇ ਆਖੀਏ ਕਿਸੇ ਬੁਰੇ ਜਾਨਵਰ ਨੇ ਉਸ ਨੂੰ ਪਾੜ ਸੁੱਟਿਆ ਹੈ ਤਾਂ ਅਸੀਂ ਵੇਖਾਂਗੇ ਕਿ ਉਸ ਦੇ ਸੁਫ਼ਨਿਆਂ ਦਾ ਕੀ ਬਣੇਗਾ।
来吧!我们将他杀了,丢在一个坑里,就说有恶兽把他吃了。我们且看他的梦将来怎么样。”
21 ੨੧ ਪਰ ਰਊਬੇਨ ਨੇ ਸੁਣ ਕੇ ਉਸ ਨੂੰ ਉਨ੍ਹਾਂ ਦੇ ਹੱਥੋਂ ਬਚਾਇਆ ਅਤੇ ਆਖਿਆ, ਅਸੀਂ ਇਸ ਨੂੰ ਜਾਨੋਂ ਨਾ ਮਾਰੀਏ।
吕便听见了,要救他脱离他们的手,说:“我们不可害他的性命”;
22 ੨੨ ਰਊਬੇਨ ਨੇ ਉਨ੍ਹਾਂ ਨੂੰ ਆਖਿਆ, ਖੂਨ ਨਾ ਕਰੋ, ਉਸ ਨੂੰ ਇਸ ਟੋਏ ਵਿੱਚ ਸੁੱਟ ਦਿਓ ਜਿਹੜਾ ਉਜਾੜ ਵਿੱਚ ਹੈ ਪਰ ਉਸ ਨੂੰ ਹੱਥ ਨਾ ਲਾਓ ਤਾਂ ਜੋ ਉਹ ਉਸ ਨੂੰ ਉਨ੍ਹਾਂ ਦੇ ਹੱਥੋਂ ਬਚਾ ਕੇ ਉਹ ਦੇ ਪਿਤਾ ਕੋਲ ਪਹੁੰਚਾ ਦੇਵੇ।
又说:“不可流他的血,可以把他丢在这野地的坑里,不可下手害他。”吕便的意思是要救他脱离他们的手,把他归还他的父亲。
23 ੨੩ ਜਦ ਯੂਸੁਫ਼ ਆਪਣੇ ਭਰਾਵਾਂ ਦੇ ਕੋਲ ਆਇਆ ਤਾਂ ਉਨ੍ਹਾਂ ਨੇ ਯੂਸੁਫ਼ ਉੱਤੋਂ ਉਸ ਦਾ ਚੋਲਾ ਅਰਥਾਤ ਉਹ ਰੰਗ-ਬਿਰੰਗਾ ਚੋਲਾ ਜਿਹੜਾ ਉਸ ਨੇ ਪਾਇਆ ਹੋਇਆ ਸੀ, ਉਤਾਰ ਲਿਆ।
约瑟到了他哥哥们那里,他们就剥了他的外衣,就是他穿的那件彩衣,
24 ੨੪ ਤਦ ਉਨ੍ਹਾਂ ਨੇ ਉਸ ਨੂੰ ਫੜ੍ਹ ਕੇ ਟੋਏ ਵਿੱਚ ਸੁੱਟ ਦਿੱਤਾ ਅਤੇ ਉਹ ਟੋਆ ਖਾਲੀ ਸੀ, ਉਸ ਵਿੱਚ ਪਾਣੀ ਨਹੀਂ ਸੀ।
把他丢在坑里;那坑是空的,里头没有水。
25 ੨੫ ਜਦ ਉਹ ਰੋਟੀ ਖਾਣ ਬੈਠੇ ਤਾਂ ਉਨ੍ਹਾਂ ਨੇ ਆਪਣੀਆਂ ਅੱਖਾਂ ਚੁੱਕ ਕੇ ਵੇਖਿਆ ਕੇ ਇਸਮਾਏਲੀਆਂ ਦਾ ਇੱਕ ਕਾਫ਼ਿਲਾ ਗਿਲਆਦ ਤੋਂ ਆ ਰਿਹਾ ਸੀ ਅਤੇ ਉਨ੍ਹਾਂ ਦੇ ਊਠਾਂ ਉੱਤੇ ਗਰਮ ਮਸਾਲੇ, ਗੁੱਗਲ ਅਤੇ ਗੰਧਰਸ ਲੱਦੀ ਹੋਈ ਸੀ, ਜੋ ਉਹ ਮਿਸਰ ਨੂੰ ਲੈ ਜਾ ਰਹੇ ਸਨ।
他们坐下吃饭,举目观看,见有一伙米甸 的以实玛利人从基列来,用骆驼驮着香料、乳香、没药,要带下埃及去。
26 ੨੬ ਤਦ ਯਹੂਦਾਹ ਨੇ ਆਪਣੇ ਭਰਾਵਾਂ ਨੂੰ ਆਖਿਆ, ਸਾਨੂੰ ਕੀ ਲਾਭ ਹੋਵੇਗਾ ਜੇਕਰ ਅਸੀਂ ਆਪਣੇ ਭਰਾ ਨੂੰ ਮਾਰ ਸੁੱਟੀਏ ਅਤੇ ਉਸ ਦੇ ਲਹੂ ਨੂੰ ਲੁਕਾਈਏ?
犹大对众弟兄说:“我们杀我们的兄弟,藏了他的血有什么益处呢?
27 ੨੭ ਆਓ ਅਸੀਂ ਇਸਮਾਏਲੀਆਂ ਕੋਲ ਉਸ ਨੂੰ ਵੇਚ ਦੇਈਏ ਪਰ ਉਸ ਉੱਤੇ ਸਾਡਾ ਹੱਥ ਨਾ ਪਵੇ ਕਿਉਂ ਜੋ ਉਹ ਸਾਡਾ ਭਰਾ ਅਤੇ ਸਾਡਾ ਮਾਸ ਹੈ ਅਤੇ ਉਸ ਦੇ ਭਰਾਵਾਂ ਨੇ ਉਹ ਦੀ ਗੱਲ ਮੰਨ ਲਈ।
我们不如将他卖给以实玛利人,不可下手害他;因为他是我们的兄弟,我们的骨肉。”众弟兄就听从了他。
28 ੨੮ ਤਦ ਮਿਦਯਾਨੀ ਵਪਾਰੀ ਉਨ੍ਹਾਂ ਦੇ ਕੋਲੋਂ ਦੀ ਲੰਘੇ ਅਤੇ ਉਨ੍ਹਾਂ ਨੇ ਯੂਸੁਫ਼ ਨੂੰ ਟੋਏ ਵਿੱਚੋਂ ਖਿੱਚ ਕੇ ਕੱਢਿਆ ਅਤੇ ਉਨ੍ਹਾਂ ਨੇ ਯੂਸੁਫ਼ ਨੂੰ ਚਾਂਦੀ ਦੇ ਵੀਹ ਸਿੱਕਿਆਂ ਵਿੱਚ ਵੇਚ ਦਿੱਤਾ ਅਤੇ ਉਹ ਯੂਸੁਫ਼ ਨੂੰ ਮਿਸਰ ਵਿੱਚ ਲੈ ਗਏ।
有些米甸的商人从那里经过,哥哥们就把约瑟从坑里拉上来,讲定二十舍客勒银子,把约瑟卖给以实玛利人。他们就把约瑟带到埃及去了。
29 ੨੯ ਜਦ ਰਊਬੇਨ ਟੋਏ ਵੱਲ ਮੁੜ ਕੇ ਆਇਆ ਤਾਂ ਵੇਖੋ ਯੂਸੁਫ਼ ਟੋਏ ਵਿੱਚ ਨਹੀਂ ਸੀ, ਤਦ ਉਸ ਨੇ ਆਪਣੇ ਕੱਪੜੇ ਪਾੜੇ
吕便回到坑边,见约瑟不在坑里,就撕裂衣服,
30 ੩੦ ਅਤੇ ਉਹ ਆਪਣੇ ਭਰਾਵਾਂ ਕੋਲ ਮੁੜ ਆਇਆ ਅਤੇ ਆਖਿਆ, ਉਹ ਮੁੰਡਾ ਉੱਥੇ ਨਹੀਂ ਹੈ,
回到兄弟们那里,说:“童子没有了。我往哪里去才好呢?”
31 ੩੧ ਹੁਣ ਮੈਂ ਕਿੱਥੇ ਜਾਂਵਾਂ? ਤਦ ਉਨ੍ਹਾਂ ਦੇ ਯੂਸੁਫ਼ ਦਾ ਚੋਲਾ ਲੈ ਕੇ ਇੱਕ ਬੱਕਰਾ ਮਾਰ ਕੇ ਉਸ ਚੋਲੇ ਨੂੰ ਲਹੂ ਵਿੱਚ ਡੋਬਿਆ।
他们宰了一只公山羊,把约瑟的那件彩衣染了血,
32 ੩੨ ਫੇਰ ਉਸ ਰੰਗ-ਬਿਰੰਗੇ ਚੋਗੇ ਨੂੰ ਚੁੱਕ ਕੇ ਆਪਣੇ ਪਿਤਾ ਕੋਲ ਲੈ ਆਏ ਅਤੇ ਉਨ੍ਹਾਂ ਨੇ ਆਖਿਆ, ਸਾਨੂੰ ਇਹ ਲੱਭਿਆ ਹੈ। ਇਸ ਨੂੰ ਪਹਿਚਾਣ ਕੀ ਇਹ ਤੁਹਾਡੇ ਪੁੱਤਰ ਦਾ ਚੋਲਾ ਹੈ ਜਾਂ ਨਹੀਂ।
打发人送到他们的父亲那里,说:“我们捡了这个;请认一认是你儿子的外衣不是?”
33 ੩੩ ਤਦ ਉਸ ਨੇ ਉਹ ਨੂੰ ਪਹਿਚਾਣ ਕੇ ਆਖਿਆ, ਇਹ ਮੇਰੇ ਪੁੱਤਰ ਦਾ ਚੋਲਾ ਹੈ। ਕਿਸੇ ਬੁਰੇ ਜਾਨਵਰ ਨੇ ਉਸ ਨੂੰ ਪਾੜ ਦਿੱਤਾ ਹੈ। ਹਾਂ, ਯੂਸੁਫ਼ ਜ਼ਰੂਰ ਹੀ ਘਾਤ ਕੀਤਾ ਗਿਆ ਹੈ।
他认得,就说:“这是我儿子的外衣。有恶兽把他吃了,约瑟被撕碎了!撕碎了!”
34 ੩੪ ਯਾਕੂਬ ਨੇ ਆਪਣੇ ਬਸਤਰ ਪਾੜੇ ਅਤੇ ਤੱਪੜ ਆਪਣੀ ਕਮਰ ਉੱਤੇ ਲਪੇਟਿਆ ਅਤੇ ਬਹੁਤ ਦਿਨਾਂ ਤੱਕ ਆਪਣੇ ਪੁੱਤਰ ਦਾ ਸੋਗ ਕਰਦਾ ਰਿਹਾ।
雅各便撕裂衣服,腰间围上麻布,为他儿子悲哀了多日。
35 ੩੫ ਉਹ ਦੇ ਸਾਰੇ ਪੁੱਤਰ-ਧੀਆਂ ਨੇ ਉਸ ਨੂੰ ਤਸੱਲੀ ਦਿੱਤੀ, ਪਰ ਉਸ ਦੀ ਹਾਲਤ ਉਹੀ ਰਹੀ, ਪਰ ਆਖਿਆ, ਮੈਂ ਪਤਾਲ ਵਿੱਚ ਆਪਣੇ ਪੁੱਤਰ ਕੋਲ ਰੋਂਦਾ-ਰੋਂਦਾ ਉੱਤਰਾਂਗਾ ਅਤੇ ਉਸ ਦਾ ਪਿਤਾ ਉਹ ਦੇ ਲਈ ਵਿਰਲਾਪ ਕਰਦਾ ਰਿਹਾ। (Sheol h7585)
他的儿女都起来安慰他,他却不肯受安慰,说:“我必悲哀着下阴间,到我儿子那里。”约瑟的父亲就为他哀哭。 (Sheol h7585)
36 ੩੬ ਅਤੇ ਉਨ੍ਹਾਂ ਮਿਦਯਾਨੀਆਂ ਨੇ ਯੂਸੁਫ਼ ਨੂੰ ਮਿਸਰ ਵਿੱਚ ਪੋਟੀਫ਼ਰ ਕੋਲ ਵੇਚ ਦਿੱਤਾ, ਜਿਹੜਾ ਫ਼ਿਰਊਨ ਦਾ ਹਾਕਮ ਅਤੇ ਅੰਗ-ਰੱਖਿਅਕਾਂ ਦਾ ਪ੍ਰਧਾਨ ਸੀ।
米甸人带约瑟到埃及,把他卖给法老的内臣—护卫长波提乏。

< ਉਤਪਤ 37 >