< ਉਤਪਤ 30 >

1 ਜਦ ਰਾਖ਼ੇਲ ਨੇ ਵੇਖਿਆ ਕਿ ਮੈਂ ਯਾਕੂਬ ਲਈ ਸੰਤਾਨ ਨਹੀਂ ਜਣਦੀ ਤਾਂ ਰਾਖ਼ੇਲ ਆਪਣੀ ਭੈਣ ਤੋਂ ਈਰਖਾ ਕਰਨ ਲੱਗ ਪਈ ਅਤੇ ਯਾਕੂਬ ਨੂੰ ਆਖਿਆ, ਮੈਨੂੰ ਪੁੱਤਰ ਦੇ ਨਹੀਂ ਤਾਂ ਮੈਂ ਮਰ ਜਾਂਵਾਂਗੀ।
라헬이 자기가 야곱에게 아들을 낳지 못함을 보고 그 형을 투기하여 야곱에게 이르되 `나로 자식을 낳게 하라 그렇지 아니하면 내가 죽겠노라'
2 ਤਦ ਯਾਕੂਬ ਦਾ ਗੁੱਸਾ ਰਾਖ਼ੇਲ ਉੱਤੇ ਭੜਕਿਆ ਅਤੇ ਉਸ ਨੇ ਆਖਿਆ, ਕੀ ਮੈਂ ਪਰਮੇਸ਼ੁਰ ਦੀ ਥਾਂ ਹਾਂ, ਜਿਸ ਨੇ ਤੇਰੀ ਕੁੱਖ ਨੂੰ ਫਲਵੰਤ ਹੋਣ ਤੋਂ ਰੋਕਿਆ ਹੈ?
야곱이 라헬에게 노를 발하여 가로되 `그대로 성태치 못하게 하시는 이는 하나님이시니 내가 하나님을 대신하겠느냐?'
3 ਰਾਖ਼ੇਲ ਨੇ ਆਖਿਆ, ਵੇਖ, ਮੇਰੀ ਦਾਸੀ ਬਿਲਹਾਹ ਹੈ। ਉਸ ਦੇ ਕੋਲ ਜਾ ਅਤੇ ਉਹ ਮੇਰੇ ਗੋਡਿਆਂ ਉੱਤੇ ਜਣੇਗੀ ਤਾਂ ਜੋ ਮੈਂ ਵੀ ਉਸ ਤੋਂ ਸੰਤਾਨ ਵਾਲੀ ਬਣ ਜਾਂਵਾਂ।
라헬이 가로되 `나의 여종 빌하에게로 들어가라 그가 아들을 낳아 내 무릎에 두리니 그러면 나도 그를 인하여 자식을 얻겠노라' 하고
4 ਫੇਰ ਉਸ ਨੇ ਆਪਣੀ ਦਾਸੀ ਬਿਲਹਾਹ ਉਸ ਨੂੰ ਦਿੱਤੀ ਜੋ ਉਸ ਦੀ ਪਤਨੀ ਹੋਵੇ। ਯਾਕੂਬ ਉਸ ਦੇ ਕੋਲ ਗਿਆ,
그 시녀 빌하를 남편에게 첩으로 주매 야곱이 그에게로 들어갔더니
5 ਤਾਂ ਬਿਲਹਾਹ ਗਰਭਵਤੀ ਹੋਈ ਅਤੇ ਯਾਕੂਬ ਤੋਂ ਇੱਕ ਪੁੱਤਰ ਨੂੰ ਜਨਮ ਦਿੱਤਾ।
빌하가 잉태하여 야곱에게 아들을 낳은지라
6 ਤਦ ਰਾਖ਼ੇਲ ਨੇ ਆਖਿਆ, ਪਰਮੇਸ਼ੁਰ ਨੇ ਮੇਰਾ ਨਿਆਂ ਕੀਤਾ ਅਤੇ ਮੇਰੀ ਅਵਾਜ਼ ਸੁਣ ਕੇ ਮੈਨੂੰ ਇੱਕ ਪੁੱਤਰ ਵੀ ਦਿੱਤਾ। ਇਸ ਕਾਰਨ ਉਸ ਦਾ ਨਾਮ ਦਾਨ ਰੱਖਿਆ।
라헬이 가로되 `하나님이 내 억울함을 푸시려고 내 소리를 들으사 내게 아들을 주셨다' 하고 이로 인하여 그 이름을 단이라 하였으며
7 ਰਾਖ਼ੇਲ ਦੀ ਦਾਸੀ ਬਿਲਹਾਹ ਫੇਰ ਗਰਭਵਤੀ ਹੋਈ ਅਤੇ ਯਾਕੂਬ ਤੋਂ ਦੂਜਾ ਪੁੱਤਰ ਜਣੀ।
라헬의 시녀 빌하가 다시 잉태하여 둘째 아들을 야곱에게 낳으매
8 ਰਾਖ਼ੇਲ ਨੇ ਆਖਿਆ, ਮੇਰੀ ਆਪਣੀ ਭੈਣ ਨਾਲ ਮੇਰਾ ਵੱਡਾ ਘੋਲ ਹੋਇਆ ਪਰ ਮੈਂ ਜਿੱਤ ਗਈ, ਇਸ ਲਈ ਉਸ ਦਾ ਨਾਮ ਨਫ਼ਤਾਲੀ ਰੱਖਿਆ।
라헬이 가로되 `내가 형과 크게 경쟁하여 이기었다' 하고 그 이름을 납달리라 하였더라
9 ਜਦ ਲੇਆਹ ਨੇ ਵੇਖਿਆ ਕਿ ਮੈਂ ਜਣਨ ਤੋਂ ਰਹਿ ਗਈ ਹਾਂ ਤਾਂ ਉਸ ਨੇ ਆਪਣੀ ਦਾਸੀ ਜਿਲਫਾਹ ਨੂੰ ਲੈ ਕੇ ਯਾਕੂਬ ਨੂੰ ਉਸ ਦੀ ਪਤਨੀ ਹੋਣ ਲਈ ਦਿੱਤਾ।
레아가 자기의 생산이 멈춤을 보고 그 시녀 실바를 취하여 야곱에게 주어 첩을 삼게 하였더니
10 ੧੦ ਲੇਆਹ ਦੀ ਦਾਸੀ ਜਿਲਫਾਹ ਨੇ ਵੀ ਯਾਕੂਬ ਤੋਂ ਇੱਕ ਪੁੱਤਰ ਨੂੰ ਜਨਮ ਦਿੱਤਾ
레아의 시녀 실바가 야곱에게 아들을 낳으매
11 ੧੧ ਤਦ ਲੇਆਹ ਨੇ ਆਖਿਆ, ਮੇਰੇ ਭਾਗ ਜਾਗੇ ਹਨ, ਤਾਂ ਉਸ ਨੇ ਉਹ ਦਾ ਨਾਮ ਗਾਦ ਨੇ ਰੱਖਿਆ।
레아가 가로되 `복되도다' 하고 그 이름을 갓이라 하였으며
12 ੧੨ ਫੇਰ ਲੇਆਹ ਦੀ ਦਾਸੀ ਜਿਲਫਾਹ ਨੇ ਯਾਕੂਬ ਤੋਂ ਦੂਜਾ ਪੁੱਤਰ ਜਣਿਆ,
레아의 시녀 실바가 둘째 아들을 야곱에게 낳으매
13 ੧੩ ਤਦ ਲੇਆਹ ਆਖਿਆ, ਮੈਂ ਧੰਨ ਹਾਂ, ਇਸ ਕਾਰਨ ਇਸਤਰੀਆਂ ਮੈਨੂੰ ਧੰਨ ਆਖਣਗੀਆਂ। ਇਸ ਲਈ ਉਸ ਦਾ ਨਾਮ ਆਸ਼ੇਰ ਰੱਖਿਆ।
레아가 가로되 `기쁘도다 모든 딸들이 나를 기쁜 자라 하리로다' 하고 그 이름을 아셀이라 하였더라
14 ੧੪ ਰਊਬੇਨ ਨੇ ਕਣਕ ਦੀ ਵਾਢੀ ਦੇ ਦਿਨਾਂ ਵਿੱਚ ਬਾਹਰ ਨਿੱਕਲ ਕੇ ਦੂਦਾਂ ਫ਼ਲ ਪਾਈਆਂ ਅਤੇ ਉਨ੍ਹਾਂ ਨੂੰ ਆਪਣੀ ਮਾਤਾ ਲੇਆਹ ਕੋਲ ਲਿਆਇਆ ਤਾਂ ਰਾਖ਼ੇਲ ਨੇ ਲੇਆਹ ਨੂੰ ਆਖਿਆ, ਆਪਣੇ ਪੁੱਤਰ ਦੇ ਦੂਦਾਂ ਫਲ ਵਿੱਚੋਂ ਮੈਨੂੰ ਦੇ।
맥추 때에 르우벤이 나가서 들에서 합환채를 얻어 어미 레아에게 드렸더니 라헬이 레아에게 이르되 `형의 아들의 합환채를 청구하노라'
15 ੧੫ ਉਸ ਨੇ ਉਹ ਨੂੰ ਆਖਿਆ, ਕੀ ਇਹ ਛੋਟੀ ਗੱਲ ਹੈ ਕਿ ਤੂੰ ਮੇਰੇ ਪਤੀ ਨੂੰ ਲੈ ਲਿਆ ਹੈ ਅਤੇ ਹੁਣ ਤੂੰ ਮੇਰੇ ਪੁੱਤਰ ਦਾ ਦੂਦਾਂ ਫਲ ਵੀ ਲੈ ਲਵੇਂਗੀ? ਰਾਖ਼ੇਲ ਨੇ ਆਖਿਆ, ਇਸ ਲਈ ਤੇਰੇ ਪੁੱਤਰ ਦੇ ਦੂਦਾਂ ਫਲ ਦੇ ਬਦਲੇ, ਉਹ ਅੱਜ ਰਾਤ ਤੇਰੇ ਸੰਗ ਲੇਟੇਗਾ।
레아가 그에게 이르되 `네가 내 남편을 빼앗은 것이 작은 일이냐? 네가 내 아들의 합환채도 빼앗고자 하느냐?' 라헬이 가로되 `그러면 형의 아들의 합환채 대신에 오늘밤에 내 남편이 형과 동침하리라' 하리라
16 ੧੬ ਜਦ ਯਾਕੂਬ ਸ਼ਾਮ ਦੇ ਵੇਲੇ ਖੇਤ ਤੋਂ ਆਇਆ ਤਾਂ ਲੇਆਹ ਉਸ ਨੂੰ ਮਿਲਣ ਲਈ ਬਾਹਰ ਆਈ ਅਤੇ ਆਖਿਆ, ਤੂੰ ਮੇਰੇ ਕੋਲ ਆਵੀਂ ਕਿਉਂ ਜੋ ਮੈਂ ਤੈਨੂੰ ਆਪਣੇ ਪੁੱਤਰ ਦੀਆਂ ਦੂਦੀਆਂ ਨਾਲ ਭਾੜੇ ਉੱਤੇ ਲਿਆ ਹੈ। ਇਸ ਲਈ ਉਹ ਉਸ ਰਾਤ ਉਸ ਦੇ ਨਾਲ ਲੇਟਿਆ।
저물 때에 야곱이 들에서 돌아오매 레아가 나와서 그를 영접하며 이르되 `내게로 들어오라 내가 내 아들의 합환채로 당신을 샀노라' 그 밤에 야곱이 그와 동침하였더라
17 ੧੭ ਤਦ ਪਰਮੇਸ਼ੁਰ ਨੇ ਲੇਆਹ ਦੀ ਸੁਣੀ ਅਤੇ ਉਹ ਗਰਭਵਤੀ ਹੋਈ ਅਤੇ ਯਾਕੂਬ ਲਈ ਪੰਜਵਾਂ ਪੁੱਤਰ ਜਣੀ।
하나님이 레아를 들으셨으므로 그가 잉태하여 다섯째 아들을 야곱에게 낳은지라
18 ੧੮ ਤਦ ਲੇਆਹ ਨੇ ਆਖਿਆ, ਪਰਮੇਸ਼ੁਰ ਨੇ ਮੇਰਾ ਭਾੜਾ ਦਿੱਤਾ ਹੈ ਕਿਉਂ ਜੋ ਮੈਂ ਆਪਣੀ ਦਾਸੀ ਆਪਣੇ ਪਤੀ ਨੂੰ ਦਿੱਤੀ ਅਤੇ ਉਸ ਨੇ ਉਹ ਦਾ ਨਾਮ ਯਿੱਸਾਕਾਰ ਰੱਖਿਆ।
레아가 가로되 `내가 내 시녀를 남편에게 주었으므로 하나님이 내게 그 값을 주셨다' 하고 그 이름을 잇사갈이라 하였으며
19 ੧੯ ਲੇਆਹ ਫੇਰ ਗਰਭਵਤੀ ਹੋਈ ਅਤੇ ਯਾਕੂਬ ਲਈ ਛੇਵਾਂ ਪੁੱਤਰ ਜਣੀ।
레아가 다시 잉태하여 여섯째 아들을 야곱에게 낳은지라
20 ੨੦ ਲੇਆਹ ਨੇ ਆਖਿਆ, ਪਰਮੇਸ਼ੁਰ ਨੇ ਮੈਨੂੰ ਚੰਗਾ ਦਾਨ ਦਿੱਤਾ ਹੈ। ਹੁਣ ਮੇਰਾ ਪਤੀ ਮੇਰੇ ਸੰਗ ਰਹੇਗਾ ਕਿਉਂ ਜੋ ਮੈਂ ਉਹ ਦੇ ਲਈ ਛੇ ਪੁੱਤਰਾਂ ਨੂੰ ਜਨਮ ਦਿੱਤਾ ਹੈ ਤਾਂ ਉਸ ਨੇ ਉਹ ਦਾ ਨਾਮ ਜ਼ਬੂਲੁਨ ਰੱਖਿਆ।
레아가 가로되 `하나님이 네게 후한 선물을 주시도다 내가 남편에게 여섯 아들을 낳았으니 이제는 그가 나와 함께 거하리라' 하고 그 이름을 스불론이라 하였으며
21 ੨੧ ਫੇਰ ਉਸ ਨੇ ਇੱਕ ਧੀ ਨੂੰ ਜਨਮ ਦਿੱਤਾ ਅਤੇ ਉਹ ਦਾ ਨਾਮ ਦੀਨਾਹ ਰੱਖਿਆ।
그 후에 그가 딸을 낳고 그 이름을 디나라 하였더라
22 ੨੨ ਤਦ ਪਰਮੇਸ਼ੁਰ ਨੇ ਰਾਖ਼ੇਲ ਨੂੰ ਯਾਦ ਕੀਤਾ ਅਤੇ ਉਹ ਦੀ ਸੁਣੀ ਅਤੇ ਉਹ ਦੀ ਕੁੱਖ ਨੂੰ ਖੋਲ੍ਹਿਆ।
하나님이 라헬을 생각하신지라 하나님이 그를 들으시고 그 태를 여신고로
23 ੨੩ ਉਹ ਗਰਭਵਤੀ ਹੋਈ ਅਤੇ ਇੱਕ ਪੁੱਤਰ ਨੂੰ ਜਨਮ ਦਿੱਤਾ ਅਤੇ ਆਖਿਆ, ਪਰਮੇਸ਼ੁਰ ਨੇ ਮੇਰੀ ਨਿੰਦਿਆ ਨੂੰ ਦੂਰ ਕੀਤਾ ਹੈ।
그가 잉태하여 아들을 낳고 가로되 `하나님이 나의 부끄러움을 씻으셨다' 하고
24 ੨੪ ਤਦ ਉਸ ਨੇ ਇਹ ਆਖ ਕੇ ਉਹ ਦਾ ਨਾਮ ਯੂਸੁਫ਼ ਰੱਖਿਆ ਕਿ ਯਹੋਵਾਹ ਮੈਨੂੰ ਇੱਕ ਹੋਰ ਪੁੱਤਰ ਦੇਵੇਗਾ।
그 이름을 요셉이라 하니 여호와는 다시 다른 아들을 내게 더하시기를 원하노라 함이었더라
25 ੨੫ ਜਦ ਯੂਸੁਫ਼ ਰਾਖ਼ੇਲ ਤੋਂ ਜੰਮਿਆ ਤਾਂ ਯਾਕੂਬ ਨੇ ਲਾਬਾਨ ਨੂੰ ਆਖਿਆ, ਮੈਨੂੰ ਵਿਦਿਆ ਕਰ ਤਾਂ ਜੋ ਮੈਂ ਆਪਣੇ ਸਥਾਨ ਅਤੇ ਆਪਣੇ ਦੇਸ਼ ਨੂੰ ਚਲਿਆ ਜਾਂਵਾਂ।
라헬이 요셉을 낳은 때에 야곱이 라반에게 이르되 `나를 보내어 내 고향 내 본토로 가게 하시되
26 ੨੬ ਮੇਰੀਆਂ ਪਤਨੀਆਂ ਅਤੇ ਮੇਰੇ ਬੱਚੇ ਜਿਨ੍ਹਾਂ ਲਈ ਮੈਂ ਤੇਰੀ ਸੇਵਾ ਕੀਤੀ ਹੈ ਮੈਨੂੰ ਦੇ, ਤਾਂ ਮੈਂ ਚਲਿਆ ਜਾਂਵਾਂਗਾ ਕਿਉਂ ਜੋ ਤੂੰ ਮੇਰੀ ਸੇਵਾ ਨੂੰ ਜਾਣਦਾ ਹੈਂ, ਜੋ ਮੈਂ ਤੇਰੇ ਲਈ ਕੀਤੀ।
내가 외삼촌에게서 일하고 얻은 처자를 내게 주어 나로 가게 하소서 내가 외삼촌께 한 일은 외삼촌이 아시나이다'
27 ੨੭ ਲਾਬਾਨ ਨੇ ਉਹ ਨੂੰ ਆਖਿਆ, ਜੇਕਰ ਮੇਰੇ ਉੱਤੇ ਤੇਰੀ ਕਿਰਪਾ ਦੀ ਨਜ਼ਰ ਹੋਵੇ ਤਾਂ ਇੱਥੇ ਹੀ ਰਹਿ ਜਾ, ਕਿਉਂ ਜੋ ਮੈਂ ਜਾਣ ਲਿਆ ਹੈ ਕਿ ਯਹੋਵਾਹ ਨੇ ਮੈਨੂੰ ਤੇਰੇ ਕਾਰਨ ਬਰਕਤ ਦਿੱਤੀ ਹੈ।
라반이 그에게 이르되 `여호와께서 너로 인하여 내게 복 주신줄을 내가 깨달았노니 네가 나를 사랑스럽게 여기거든 유하라'
28 ੨੮ ਲਾਬਾਨ ਨੇ ਆਖਿਆ, ਆਪਣੀ ਮਜ਼ਦੂਰੀ ਮੇਰੇ ਨਾਲ ਠਹਿਰਾ ਲੈ ਅਤੇ ਮੈਂ ਤੈਨੂੰ ਦਿਆਂਗਾ।
또 가로되 `네 품삯을 정하라 내가 그것을 주리라'
29 ੨੯ ਯਾਕੂਬ ਨੇ ਉਸ ਨੂੰ ਆਖਿਆ, ਤੂੰ ਜਾਣਦਾ ਹੈਂ ਕਿ ਮੈਂ ਕਿਵੇਂ ਤੇਰੀ ਸੇਵਾ ਕੀਤੀ ਅਤੇ ਤੇਰੇ ਪਸ਼ੂ ਮੇਰੇ ਨਾਲ ਕਿਵੇਂ ਰਹੇ।
야곱이 그에게 이르되 `내가 어떻게 외삼촌을 섬겼는지, 어떻게 외삼촌의 짐승을 쳤는지 외삼촌이 아시나이다
30 ੩੦ ਕਿਉਂ ਜੋ ਮੇਰੇ ਆਉਣ ਤੋਂ ਪਹਿਲਾਂ ਤੇਰੇ ਕੋਲ ਥੋੜ੍ਹਾ ਸੀ, ਪਰ ਹੁਣ ਬਹੁਤ ਵੱਧ ਗਿਆ ਹੈ। ਯਹੋਵਾਹ ਨੇ ਕਦਮ-ਕਦਮ ਤੇ ਤੈਨੂੰ ਬਰਕਤ ਦਿੱਤੀ ਹੈ। ਪਰ ਮੈਂ ਆਪਣੇ ਘਰ ਲਈ ਕੁਝ ਕਦੋਂ ਕਰਾਂਗਾ?
내가 오기 전에는 외삼촌의 소유가 적더니 번성하여 떼를 이루었나이다 나의 공력을 따라 여호와께서 외삼촌에게 복을 주셨나이다 그러나 나는 어느 때에나 내 집을 세우리이까?'
31 ੩੧ ਉਸ ਨੇ ਆਖਿਆ, ਮੈਂ ਤੈਨੂੰ ਕੀ ਦੇਵਾਂ? ਤਾਂ ਯਾਕੂਬ ਨੇ ਆਖਿਆ, ਮੈਨੂੰ ਕੁਝ ਨਾ ਦੇ। ਜੇਕਰ ਤੂੰ ਮੇਰੇ ਲਈ ਇਹ ਕਰੇਂ ਤਾਂ ਮੈਂ ਤੇਰੇ ਇੱਜੜਾਂ ਨੂੰ ਫੇਰ ਚਾਰਾਂਗਾ ਅਤੇ ਰਾਖੀ ਕਰਾਂਗਾ।
라반이 가로되 내가 무엇으로 네게 주랴 야곱이 가로되 외삼촌께서 아무 것도 내게 주실 것이 아니라 나를 위하여 이 일을 행하시면 내가 다시 외삼촌의 양떼를 먹이고 지키리이다
32 ੩੨ ਮੈਂ ਅੱਜ ਤੇਰੇ ਸਾਰੇ ਇੱਜੜ ਦੇ ਵਿੱਚੋਂ ਦੀ ਲੰਘ ਕੇ ਭੇਡਾਂ ਵਿੱਚੋਂ ਜਿੰਨ੍ਹੀਆਂ ਚਿਤਲੀਆਂ ਅਤੇ ਡੱਬੀਆਂ ਹੋਣ ਅਤੇ ਜੋ ਭੇਡਾਂ ਕਾਲੀਆਂ ਹੋਣ ਬੱਕਰੀਆਂ ਵਿੱਚੋਂ ਵੀ ਜਿੰਨ੍ਹੀਆਂ ਡੱਬੀਆਂ ਅਤੇ ਚਿਤਲੀਆਂ ਹੋਣ ਉਨ੍ਹਾਂ ਨੂੰ ਕੱਢਾਂਗਾ ਅਤੇ ਓਹ ਮੇਰੀ ਮਜ਼ਦੂਰੀ ਹੋਣਗੀਆਂ।
33 ੩੩ ਮੇਰਾ ਧਰਮ ਮੇਰੇ ਲਈ ਆਉਣ ਵਾਲੇ ਦਿਨ ਵਿੱਚ ਉੱਤਰ ਦੇਵੇਗਾ ਜਦ ਤੂੰ ਮੇਰੇ ਸਨਮੁਖ ਮੇਰੀ ਮਜ਼ਦੂਰੀ ਦੇਣ ਲਈ ਆਵੇਂਗਾ ਤਾਂ ਬੱਕਰੀਆਂ ਵਿੱਚੋਂ ਹਰ ਇੱਕ ਜਿਹੜੀ ਚਿਤਲੀ ਅਤੇ ਡੱਬੀ ਅਤੇ ਭੇਡਾਂ ਵਿੱਚ ਜਿਹੜੀ ਕਾਲੀ ਨਾ ਹੋਵੇ, ਜੇ ਉਹ ਮੇਰੇ ਕੋਲੋਂ ਨਿੱਕਲੇ ਤਾਂ ਚੋਰੀ ਦੀ ਹੋਵੇਗੀ।
34 ੩੪ ਤਦ ਲਾਬਾਨ ਨੇ ਆਖਿਆ, ਵੇਖ, ਤੇਰੀ ਗੱਲ ਦੇ ਅਨੁਸਾਰ ਹੋਵੇ।
35 ੩੫ ਉਸ ਨੇ ਉਸੇ ਦਿਨ ਸਾਰੇ ਧਾਰੀ ਵਾਲੇ ਅਤੇ ਡੱਬੇ ਬੱਕਰੇ ਅਤੇ ਸਾਰੀਆਂ ਚਿਤਲੀਆਂ ਅਤੇ ਡੱਬੀਆਂ ਬੱਕਰੀਆਂ ਅਰਥਾਤ ਜਿਸ ਕਿਸੇ ਵਿੱਚ ਸਫ਼ੇਦੀ ਸੀ ਅਤੇ ਭੇਡਾਂ ਵਿੱਚੋਂ ਜਿੰਨੀਆਂ ਕਾਲੀਆਂ ਸਨ, ਸਭ ਨੂੰ ਕੱਢਿਆ ਅਤੇ ਆਪਣੇ ਪੁੱਤਰਾਂ ਦੇ ਹੱਥਾਂ ਵਿੱਚ ਦਿੱਤਾ।
36 ੩੬ ਲਾਬਾਨ ਨੇ ਆਪਣੇ ਅਤੇ ਯਾਕੂਬ ਦੇ ਵਿੱਚ ਤਿੰਨ ਦਿਨਾਂ ਦੇ ਸਫ਼ਰ ਦਾ ਫ਼ਾਸਲਾ ਠਹਿਰਾਇਆ ਅਤੇ ਯਾਕੂਬ ਲਾਬਾਨ ਦੇ ਬਾਕੀ ਇੱਜੜਾਂ ਨੂੰ ਚਾਰਨ ਲੱਗ ਪਿਆ।
37 ੩੭ ਤਦ ਯਾਕੂਬ ਨੇ ਹਰੇ ਸਫ਼ੇਦੇ ਅਤੇ ਬਦਾਮ ਅਤੇ ਸਰੂ ਦੀਆਂ ਛਿਟੀਆਂ ਲੈ ਕੇ ਉਨ੍ਹਾਂ ਉੱਤੇ ਅਜਿਹੀਆਂ ਧਾਰੀਆਂ ਪਾਈਆਂ ਕਿ ਉਨ੍ਹਾਂ ਦੀ ਸਫ਼ੇਦੀ ਦਿੱਸਣ ਲੱਗ ਪਈ।
38 ੩੮ ਤਦ ਉਨ੍ਹਾਂ ਛਿਟੀਆਂ ਨੂੰ ਜਿਨ੍ਹਾਂ ਉੱਤੇ ਉਸ ਨੇ ਧਾਰੀਆਂ ਪਾਈਆਂ ਸਨ, ਹੌਦਾਂ ਅਤੇ ਨਾਲਿਆਂ ਵਿੱਚ ਜਿੱਥੇ ਇੱਜੜ ਪਾਣੀ ਪੀਣ ਆਉਂਦੇ ਸਨ, ਉਨ੍ਹਾਂ ਦੇ ਸਾਹਮਣੇ ਰੱਖ ਦਿੱਤਾ ਅਤੇ ਜਦ ਓਹ ਪਾਣੀ ਪੀਂਦੀਆਂ ਸਨ ਤਾਂ ਓਹ ਆਸੇ ਲੱਗਣ ਲੱਗ ਪਈਆਂ।
39 ੩੯ ਇਸ ਤਰ੍ਹਾਂ ਇੱਜੜ ਛਿਟੀਆਂ ਦੇ ਅੱਗੇ ਆਸੇ ਲੱਗਿਆ ਤਾਂ ਉਨ੍ਹਾਂ ਨੇ ਗਦਰੇ ਅਤੇ ਚਿਤਲੇ ਅਤੇ ਡੱਬੇ ਬੱਚੇ ਦਿੱਤੇ।
40 ੪੦ ਤਦ ਯਾਕੂਬ ਨੇ ਲੇਲੇ ਅੱਡ ਕੀਤੇ ਅਤੇ ਲਾਬਾਨ ਦੇ ਇੱਜੜ ਦੀਆਂ ਭੇਡ-ਬੱਕਰੀਆਂ ਦੇ ਮੂੰਹ ਸਭ ਗਦਰੀਆਂ ਅਤੇ ਸਭ ਕਾਲੀਆਂ ਭੇਡਾਂ ਵੱਲ ਫੇਰ ਦਿੱਤੇ ਅਤੇ ਉਸ ਨੇ ਆਪਣੇ ਇੱਜੜਾਂ ਨੂੰ ਲਾਬਾਨ ਦੇ ਇੱਜੜਾਂ ਤੋਂ ਵੱਖਰਿਆਂ ਕੀਤਾ ਅਤੇ ਨਾਲ ਰਲਣ ਨਾ ਦਿੱਤਾ।
41 ੪੧ ਅਤੇ ਜਦ ਤਕੜੀਆਂ ਭੇਡਾਂ ਦੇ ਆਸੇ ਲੱਗਣ ਦਾ ਸਮਾਂ ਆਇਆ ਤਾਂ ਯਾਕੂਬ ਨੇ ਉਹ ਛਿਟੀਆਂ ਉਨ੍ਹਾਂ ਦੀਆਂ ਅੱਖਾਂ ਦੇ ਅੱਗੇ ਰੱਖੀਆਂ, ਇਸ ਲਈ ਕਿ ਓਹ ਉਨ੍ਹਾਂ ਛਿਟੀਆਂ ਦੇ ਅੱਗੇ ਆਸੇ ਲੱਗਣ।
42 ੪੨ ਪਰ ਜਿਹੜਾ ਇੱਜੜ ਕਮਜ਼ੋਰ ਸੀ, ਤਦ ਉਹ ਛਿਟੀਆਂ ਨੂੰ ਉਨ੍ਹਾਂ ਦੇ ਅੱਗੇ ਨਹੀਂ ਰੱਖਦਾ ਸੀ। ਇਸ ਕਾਰਨ ਲਾਬਾਨ ਦੇ ਪੱਠੇ ਕਮਜ਼ੋਰ ਅਤੇ ਯਾਕੂਬ ਦੇ ਤਕੜੇ ਸਨ।
43 ੪੩ ਇਸ ਤਰ੍ਹਾਂ ਉਹ ਮਨੁੱਖ ਬਹੁਤ ਹੀ ਵੱਧ ਗਿਆ ਅਤੇ ਉਹ ਦੇ ਕੋਲ ਬਹੁਤ ਇੱਜੜ ਅਤੇ ਦਾਸ-ਦਾਸੀਆਂ, ਊਠ ਅਤੇ ਗਧੇ ਹੋ ਗਏ।

< ਉਤਪਤ 30 >