< ਉਤਪਤ 29 >
1 ੧ ਯਾਕੂਬ ਉੱਥੋਂ ਪੈਦਲ ਚੱਲ ਕੇ ਪੂਰਬੀਆਂ ਦੇ ਦੇਸ਼ ਵਿੱਚ ਆਇਆ
Yakup yoluna devam ederek doğu halklarının ülkesine vardı.
2 ੨ ਅਤੇ ਉਸ ਨੇ ਵੇਖਿਆ ਤਾਂ ਵੇਖੋ, ਮੈਦਾਨ ਵਿੱਚ ਇੱਕ ਖੂਹ ਸੀ ਅਤੇ ਉੱਥੇ ਭੇਡਾਂ ਦੇ ਤਿੰਨ ਇੱਜੜ ਉਸ ਖੂਹ ਦੇ ਕੋਲ ਬੈਠੇ ਹੋਏ ਸਨ, ਕਿਉਂ ਜੋ ਓਹ ਉਸ ਖੂਹ ਤੋਂ ਇੱਜੜਾਂ ਨੂੰ ਪਾਣੀ ਪਿਲਾਉਂਦੇ ਸਨ ਅਤੇ ਉਸ ਖੂਹ ਦੇ ਮੂੰਹ ਉੱਤੇ ਵੱਡਾ ਪੱਥਰ ਸੀ।
Kırda bir kuyu gördü. Kuyunun yanıbaşında üç davar sürüsü yatıyordu. Sürülere o kuyudan su verilirdi. Kuyunun ağzında büyük bir taş vardı.
3 ੩ ਜਦ ਸਾਰੇ ਇੱਜੜ ਉੱਥੇ ਇਕੱਠੇ ਹੁੰਦੇ ਸਨ ਤਾਂ ਓਹ ਉਸ ਪੱਥਰ ਨੂੰ ਖੂਹ ਦੇ ਮੂੰਹੋਂ ਰੇੜ੍ਹਦੇ ਸਨ ਅਤੇ ਇੱਜੜਾਂ ਨੂੰ ਪਾਣੀ ਪਿਲਾਉਂਦੇ ਸਨ ਅਤੇ ਫੇਰ ਉਸ ਪੱਥਰ ਨੂੰ ਖੂਹ ਦੇ ਮੂੰਹ ਉੱਤੇ ਉਸ ਦੇ ਸਥਾਨ ਤੇ ਰੱਖ ਦਿੰਦੇ ਸਨ।
Bütün sürüler oraya toplanınca, çobanlar kuyunun ağzındaki taşı yuvarlar, davarlarını suvardıktan sonra taşı yine yerine, kuyunun ağzına koyarlardı.
4 ੪ ਤਦ ਯਾਕੂਬ ਨੇ ਆਜੜੀਆਂ ਨੂੰ ਪੁੱਛਿਆ, ਮੇਰੇ ਭਰਾਵੋ, ਤੁਸੀਂ ਕਿੱਥੋਂ ਦੇ ਹੋ? ਉਨ੍ਹਾਂ ਨੇ ਆਖਿਆ, ਅਸੀਂ ਹਾਰਾਨ ਤੋਂ ਹਾਂ।
Yakup çobanlara, “Kardeşler, nerelisiniz?” diye sordu. Çobanlar, “Harranlı'yız” diye yanıtladılar.
5 ੫ ਤਦ ਉਸ ਨੇ ਉਹਨਾਂ ਨੂੰ ਪੁੱਛਿਆ, ਕੀ ਤੁਸੀਂ ਨਾਹੋਰ ਦੇ ਪੁੱਤਰ ਲਾਬਾਨ ਨੂੰ ਜਾਣਦੇ ਹੋ? ਉਨ੍ਹਾਂ ਨੇ ਆਖਿਆ, ਹਾਂ, ਅਸੀਂ ਜਾਣਦੇ ਹਾਂ।
Yakup, “Nahor'un torunu Lavan'ı tanıyor musunuz?” diye sordu. “Tanıyoruz” dediler.
6 ੬ ਉਸ ਨੇ ਪੁੱਛਿਆ, ਕੀ ਉਹ ਚੰਗਾ ਭਲਾ ਹੈ? ਉਨ੍ਹਾਂ ਨੇ ਆਖਿਆ, ਹਾਂ, ਉਹ ਚੰਗਾ ਭਲਾ ਹੈ ਅਤੇ ਵੇਖ ਉਹ ਦੀ ਧੀ ਰਾਖ਼ੇਲ ਭੇਡਾਂ ਲੈ ਕੇ ਆਉਂਦੀ ਹੈ।
Yakup, “İyi midir?” diye sordu. “İyidir. İşte kızı Rahel davarlarla birlikte geliyor.”
7 ੭ ਉਸ ਨੇ ਆਖਿਆ, ਵੇਖੋ, ਅਜੇ ਦਿਨ ਵੱਡਾ ਹੈ ਅਤੇ ਅਜੇ ਪਸ਼ੂਆਂ ਦੇ ਇਕੱਠੇ ਹੋਣ ਦਾ ਸਮਾਂ ਨਹੀਂ ਹੈ। ਇਸ ਲਈ ਤੁਸੀਂ ਭੇਡਾਂ ਨੂੰ ਪਾਣੀ ਪਿਲਾ ਕੇ ਚਾਰਨ ਲਈ ਲੈ ਜਾਓ।
Yakup, “Akşama daha çok var” dedi, “Sürülerin toplanma vakti değil. Davarlarınızı suvarın, götürüp otlatın.”
8 ੮ ਪਰ ਉਨ੍ਹਾਂ ਨੇ ਆਖਿਆ, ਅਸੀਂ ਅਜਿਹਾ ਨਹੀਂ ਕਰ ਸਕਦੇ, ਜਦ ਤੱਕ ਸਾਰੇ ਇੱਜੜ ਇਕੱਠੇ ਨਾ ਹੋਣ ਅਤੇ ਓਹ ਉਸ ਪੱਥਰ ਨੂੰ ਖੂਹ ਦੇ ਮੂੰਹ ਉੱਤੋਂ ਨਾ ਰੇੜ੍ਹਨ ਤਦ ਤੱਕ ਅਸੀਂ ਭੇਡਾਂ ਨੂੰ ਪਾਣੀ ਨਹੀਂ ਪਿਲਾ ਸਕਦੇ।
Çobanlar, “Bütün sürüler toplanmadan, kuyunun ağzındaki taşı yuvarlamadan olmaz” dediler, “Ancak o zaman davarları suvarabiliriz.”
9 ੯ ਉਹ ਉਨ੍ਹਾਂ ਨਾਲ ਗੱਲਾਂ ਕਰਦਾ ਹੀ ਸੀ ਕਿ ਰਾਖ਼ੇਲ ਆਪਣੇ ਪਿਤਾ ਦੀਆਂ ਭੇਡਾਂ ਨਾਲ ਆਈ, ਕਿਉਂ ਜੋ ਉਹ ਭੇਡ-ਬੱਕਰੀਆਂ ਚਾਰਦੀ ਸੀ।
Yakup onlarla konuşurken Rahel babasının davarlarını getirdi. Rahel çobanlık yapıyordu.
10 ੧੦ ਜਦ ਯਾਕੂਬ ਨੇ ਆਪਣੇ ਮਾਮੇ ਲਾਬਾਨ ਦੀ ਧੀ ਰਾਖ਼ੇਲ ਨੂੰ ਅਤੇ ਉਸ ਦੇ ਇੱਜੜ ਨੂੰ ਵੇਖਿਆ ਤਾਂ ਯਾਕੂਬ ਨੇ ਨੇੜੇ ਜਾ ਕੇ ਉਸ ਪੱਥਰ ਨੂੰ ਖੂਹ ਦੇ ਮੂੰਹ ਤੋਂ ਰੇੜ੍ਹਿਆ ਅਤੇ ਆਪਣੇ ਮਾਮੇ ਲਾਬਾਨ ਦੇ ਇੱਜੜ ਨੂੰ ਪਾਣੀ ਪਿਲਾਇਆ।
Yakup dayısı Lavan'ın kızı Rahel'i ve davarları görünce, gidip kuyunun ağzındaki taşı yuvarladı, dayısının davarlarını suvardı.
11 ੧੧ ਯਾਕੂਬ ਨੇ ਰਾਖ਼ੇਲ ਨੂੰ ਚੁੰਮਿਆ ਅਤੇ ਉੱਚੀ-ਉੱਚੀ ਰੋਇਆ।
Rahel'i öperek hıçkıra hıçkıra ağladı.
12 ੧੨ ਤਦ ਯਾਕੂਬ ਨੇ ਰਾਖ਼ੇਲ ਨੂੰ ਦੱਸਿਆ, ਮੈਂ ਤੇਰੇ ਪਿਤਾ ਦਾ ਰਿਸ਼ਤੇਦਾਰ ਅਤੇ ਮੈਂ ਰਿਬਕਾਹ ਦਾ ਪੁੱਤਰ ਹਾਂ। ਤਦ ਉਸ ਨੇ ਨੱਠ ਕੇ ਆਪਣੇ ਪਿਤਾ ਨੂੰ ਦੱਸਿਆ।
Rahel'e baba tarafından akraba olduklarını, Rebeka'nın oğlu olduğunu anlattı. Rahel koşup babasına haber verdi.
13 ੧੩ ਜਦ ਲਾਬਾਨ ਨੇ ਆਪਣੇ ਭਾਣਜੇ ਦੀ ਖ਼ਬਰ ਸੁਣੀ ਤਾਂ ਉਸ ਦੇ ਮਿਲਣ ਨੂੰ ਨੱਠਾ ਅਤੇ ਜੱਫ਼ੀ ਪਾ ਕੇ ਉਸ ਨੂੰ ਚੁੰਮਿਆ ਅਤੇ ਉਸ ਨੂੰ ਆਪਣੇ ਘਰ ਲੈ ਆਇਆ ਤਾਂ ਯਾਕੂਬ ਨੇ ਲਾਬਾਨ ਨੂੰ ਸਾਰੀਆਂ ਗੱਲਾਂ ਦੱਸੀਆਂ।
Lavan, yeğeni Yakup'un geldiğini duyunca, onu karşılamaya koştu. Ona sarılıp öptü, evine getirdi. Yakup bütün olanları Lavan'a anlattı.
14 ੧੪ ਤਦ ਲਾਬਾਨ ਨੇ ਉਸ ਨੂੰ ਆਖਿਆ, ਤੂੰ ਸੱਚ-ਮੁੱਚ ਮੇਰੀ ਹੱਡੀ ਅਤੇ ਮੇਰਾ ਮਾਸ ਹੈਂ, ਤਾਂ ਉਹ ਮਹੀਨਾ ਉਸ ਦੇ ਘਰ ਰਿਹਾ।
Lavan, “Sen benim etim, kemiğimsin” dedi. Yakup Lavan'ın yanında bir ay kaldıktan sonra,
15 ੧੫ ਫੇਰ ਲਾਬਾਨ ਨੇ ਯਾਕੂਬ ਨੂੰ ਆਖਿਆ, ਇਸ ਕਾਰਨ ਕਿ ਤੂੰ ਮੇਰਾ ਰਿਸ਼ਤੇਦਾਰ ਹੈਂ, ਕੀ ਮੇਰੀ ਸੇਵਾ ਮੁਫ਼ਤ ਹੀ ਕਰੇਂਗਾ? ਮੈਨੂੰ ਦੱਸ, ਤੂੰ ਕੀ ਮਜ਼ਦੂਰੀ ਲਵੇਂਗਾ? ਲਾਬਾਨ ਦੀਆਂ ਦੋ ਧੀਆਂ ਸਨ,
Lavan, “Akrabamsın diye benim için bedava mı çalışacaksın?” dedi, “Söyle, ne kadar ücret istiyorsun?”
16 ੧੬ ਵੱਡੀ ਦਾ ਨਾਮ ਲੇਆਹ ਅਤੇ ਛੋਟੀ ਦਾ ਨਾਮ ਰਾਖ਼ੇਲ ਸੀ।
Lavan'ın iki kızı vardı. Büyüğünün adı Lea, küçüğünün adı Rahel'di.
17 ੧੭ ਲੇਆਹ ਦੀਆਂ ਅੱਖਾਂ ਕੋਮਲ ਸਨ ਪਰ ਰਾਖ਼ੇਲ ਰੂਪਵੰਤ ਅਤੇ ਵੇਖਣ ਵਿੱਚ ਸੋਹਣੀ ਸੀ।
Lea'nın gözleri alımlıydı, Rahel ise boyu bosu yerinde, güzel bir kızdı.
18 ੧੮ ਯਾਕੂਬ ਰਾਖ਼ੇਲ ਨੂੰ ਪਿਆਰ ਕਰਦਾ ਸੀ ਇਸ ਲਈ ਉਸ ਨੇ ਆਖਿਆ, ਮੈਂ ਤੇਰੀ ਛੋਟੀ ਧੀ ਰਾਖ਼ੇਲ ਲਈ ਸੱਤ ਸਾਲ ਤੱਕ ਤੇਰੀ ਸੇਵਾ ਕਰਾਂਗਾ।
Yakup Rahel'e aşıktı. Lavan'a, “Küçük kızın Rahel için sana yedi yıl hizmet ederim” dedi.
19 ੧੯ ਲਾਬਾਨ ਨੇ ਆਖਿਆ, ਉਹ ਨੂੰ ਕਿਸੇ ਦੂਜੇ ਨੂੰ ਦੇਣ ਨਾਲੋਂ ਤੈਨੂੰ ਦੇਣਾ ਚੰਗਾ ਹੈ,
Lavan, “Onu sana vermek başkasına vermekten daha iyidir” dedi, “Yanımda kal.”
20 ੨੦ ਤੂੰ ਮੇਰੇ ਨਾਲ ਰਹਿ। ਯਾਕੂਬ ਨੇ ਰਾਖ਼ੇਲ ਲਈ ਸੱਤ ਸਾਲ ਸੇਵਾ ਕੀਤੀ ਅਤੇ ਪ੍ਰੇਮ ਦੇ ਕਾਰਨ ਉਹ ਉਸ ਲਈ ਥੋੜ੍ਹੇ ਦਿਨ ਦੇ ਬਰਾਬਰ ਸਨ।
Yakup Rahel için yedi yıl çalıştı. Rahel'i sevdiği için, yedi yıl ona birkaç gün gibi geldi.
21 ੨੧ ਤਦ ਯਾਕੂਬ ਨੇ ਲਾਬਾਨ ਨੂੰ ਆਖਿਆ, ਮੇਰੀ ਵਹੁਟੀ ਮੈਨੂੰ ਦੇ ਜੋ ਮੈਂ ਉਸ ਕੋਲ ਜਾਂਵਾਂ ਜੋ ਮੇਰਾ ਸਮਾਂ ਪੂਰਾ ਹੋ ਗਿਆ ਹੈ।
Lavan'a, “Zaman doldu, kızını ver, evleneyim” dedi.
22 ੨੨ ਤਦ ਲਾਬਾਨ ਨੇ ਉਸ ਸਥਾਨ ਦੇ ਸਭ ਮਨੁੱਖਾਂ ਨੂੰ ਇਕੱਠੇ ਕਰ ਕੇ ਵੱਡੀ ਦਾਵਤ ਕੀਤੀ
Lavan bütün yöre halkını toplayıp bir şölen verdi.
23 ੨੩ ਅਤੇ ਸ਼ਾਮ ਦੇ ਵੇਲੇ ਉਹ ਆਪਣੀ ਧੀ ਲੇਆਹ ਨੂੰ ਲੈ ਕੇ ਯਾਕੂਬ ਦੇ ਕੋਲ ਆਇਆ ਅਤੇ ਉਹ ਉਸ ਦੇ ਕੋਲ ਗਿਆ।
Gece kızı Lea'yı Yakup'a götürdü. Yakup onunla yattı.
24 ੨੪ ਲਾਬਾਨ ਨੇ ਉਹ ਨੂੰ ਆਪਣੀ ਦਾਸੀ ਜਿਲਫਾਹ ਦਿੱਤੀ ਤਾਂ ਜੋ ਉਸ ਦੀ ਧੀ ਲੇਆਹ ਲਈ ਦਾਸੀ ਹੋਵੇ।
Lavan cariyesi Zilpa'yı kızı Lea'nın hizmetine verdi.
25 ੨੫ ਜਦ ਸਵੇਰਾ ਹੋਇਆ ਤਾਂ ਵੇਖੋ ਉਹ ਲੇਆਹ ਸੀ, ਤਾਂ ਯਾਕੂਬ ਨੇ ਲਾਬਾਨ ਨੂੰ ਆਖਿਆ, ਤੂੰ ਮੇਰੇ ਨਾਲ ਇਹ ਕੀ ਕੀਤਾ? ਕੀ ਰਾਖ਼ੇਲ ਲਈ ਮੈਂ ਤੇਰੀ ਸੇਵਾ ਨਹੀਂ ਕੀਤੀ? ਫੇਰ ਤੂੰ ਮੇਰੇ ਨਾਲ ਧੋਖਾ ਕਿਉਂ ਕੀਤਾ?
Sabah olunca Yakup bir de baktı ki, yanındaki Lea! Lavan'a, “Nedir bana bu yaptığın?” dedi, “Ben Rahel için yanında çalışmadım mı? Niçin beni aldattın?”
26 ੨੬ ਲਾਬਾਨ ਨੇ ਆਖਿਆ, ਸਾਡੇ ਦੇਸ਼ ਵਿੱਚ ਅਜਿਹਾ ਨਹੀਂ ਹੁੰਦਾ ਕਿ ਛੋਟੀ ਨੂੰ ਵੱਡੀ ਤੋਂ ਪਹਿਲਾਂ ਵਿਆਹ ਦੇਈਏ।
Lavan, “Bizim buralarda adettir. Büyük kız dururken küçük kız evlendirilmez” dedi,
27 ੨੭ ਇਹ ਦਾ ਹਫ਼ਤਾ ਪੂਰਾ ਕਰ, ਤਾਂ ਮੈਂ ਤੈਨੂੰ ਦੂਜੀ ਵੀ ਉਸ ਸੇਵਾ ਦੇ ਬਦਲੇ, ਜਿਹੜੀ ਤੂੰ ਮੇਰੇ ਲਈ ਹੋਰ ਸੱਤ ਸਾਲ ਤੱਕ ਕਰੇਂਗਾ ਦੇ ਦਿਆਂਗਾ।
“Bu bir haftayı tamamla, Rahel'i de sana veririz. Yalnız ona karşılık yedi yıl daha yanımda çalışacaksın.”
28 ੨੮ ਯਾਕੂਬ ਨੇ ਅਜਿਹਾ ਹੀ ਕੀਤਾ ਅਤੇ ਲੇਆਹ ਦਾ ਹਫ਼ਤਾ ਪੂਰਾ ਕੀਤਾ ਤਦ ਉਸ ਉਹ ਨੂੰ ਆਪਣੀ ਧੀ ਰਾਖ਼ੇਲ ਵਿਆਹ ਦਿੱਤੀ।
Yakup kabul etti. Lea'yla bir hafta geçirdi. Sonra Lavan kızı Rahel'i de ona verdi.
29 ੨੯ ਤਦ ਲਾਬਾਨ ਨੇ ਆਪਣੀ ਦਾਸੀ ਬਿਲਹਾਹ, ਆਪਣੀ ਧੀ ਰਾਖ਼ੇਲ ਲਈ ਦਿੱਤੀ ਜੋ ਉਹ ਉਸ ਦੀ ਦਾਸੀ ਹੋਵੇ।
Cariyesi Bilha'yı Rahel'in hizmetine verdi.
30 ੩੦ ਤਦ ਯਾਕੂਬ ਉਹ ਰਾਖ਼ੇਲ ਕੋਲ ਵੀ ਗਿਆ ਕਿਉਂ ਜੋ ਉਹ ਰਾਖ਼ੇਲ ਨੂੰ ਲੇਆਹ ਨਾਲੋਂ ਵੱਧ ਪ੍ਰੇਮ ਕਰਦਾ ਸੀ ਤੇ ਉਸ ਨੇ ਹੋਰ ਸੱਤ ਸਾਲ ਤੱਕ ਉਸ ਦੀ ਸੇਵਾ ਕੀਤੀ।
Yakup Rahel'le de yattı. Onu Lea'dan çok sevdi. Lavan'a yedi yıl daha hizmet etti.
31 ੩੧ ਜਦ ਯਹੋਵਾਹ ਨੇ ਵੇਖਿਆ ਕਿ ਲੇਆਹ ਤੁੱਛ ਜਾਣੀ ਗਈ ਹੈ ਤਾਂ ਉਸ ਨੇ ਉਹ ਦੀ ਕੁੱਖ ਖੋਲ੍ਹੀ, ਪਰ ਰਾਖ਼ੇਲ ਬਾਂਝ ਰਹੀ।
RAB Lea'nın sevilmediğini görünce, çocuk sahibi olmasını sağladı. Oysa Rahel kısırdı.
32 ੩੨ ਤਦ ਲੇਆਹ ਗਰਭਵਤੀ ਹੋਈ ਅਤੇ ਪੁੱਤਰ ਨੂੰ ਜਨਮ ਦਿੱਤਾ ਅਤੇ ਉਸ ਨੇ ਇਹ ਆਖ ਕੇ ਉਹ ਦਾ ਨਾਮ ਰਊਬੇਨ ਰੱਖਿਆ, ਯਹੋਵਾਹ ਨੇ ਮੇਰਾ ਕਸ਼ਟ ਵੇਖਿਆ ਹੈ, ਹੁਣ ਮੇਰਾ ਪਤੀ ਮੇਰੇ ਨਾਲ ਪ੍ਰੇਮ ਕਰੇਗਾ।
Lea hamile kalıp bir erkek çocuk doğurdu. Adını Ruben koydu. “Çünkü RAB mutsuzluğumu gördü” dedi, “Kuşkusuz artık kocam beni sever.”
33 ੩੩ ਉਹ ਫੇਰ ਗਰਭਵਤੀ ਹੋਈ ਅਤੇ ਪੁੱਤਰ ਨੂੰ ਜਨਮ ਦਿੱਤਾ ਅਤੇ ਆਖਿਆ, ਯਹੋਵਾਹ ਨੇ ਸੁਣਿਆ ਕਿ ਮੈਂ ਤੁੱਛ ਜਾਣੀ ਗਈ, ਇਸ ਕਾਰਨ ਉਸ ਨੇ ਮੈਨੂੰ ਇਹ ਪੁੱਤਰ ਦਿੱਤਾ ਅਤੇ ਉਸ ਦਾ ਨਾਮ ਸ਼ਿਮਓਨ ਰੱਖਿਆ।
Yine hamile kaldı ve bir erkek çocuk daha doğurdu. “RAB sevilmediğimi duyduğu için bana bu çocuğu verdi” diyerek adını Şimon koydu.
34 ੩੪ ਉਹ ਫੇਰ ਗਰਭਵਤੀ ਹੋਈ ਅਤੇ ਇੱਕ ਪੁੱਤਰ ਨੂੰ ਜਨਮ ਦਿੱਤਾ ਅਤੇ ਆਖਿਆ, ਇਸ ਵਾਰੀ ਮੇਰਾ ਪਤੀ ਮੇਰੇ ਨਾਲ ਮਿਲੇਗਾ ਕਿਉਂ ਜੋ ਮੈਂ ਉਸ ਦੇ ਲਈ ਤਿੰਨ ਪੁੱਤਰ ਜਣੇ ਹਨ, ਇਸ ਕਾਰਨ ਉਸ ਨੇ ਉਹ ਦਾ ਨਾਮ ਲੇਵੀ ਰੱਖਿਆ।
Üçüncü kez hamile kalıp bir daha erkek çocuk doğurdu. “Artık kocam bana bağlanacak” dedi, “Çünkü ona üç erkek çocuk doğurdum.” Onun için çocuğa Levi adı verildi.
35 ੩੫ ਉਹ ਫੇਰ ਗਰਭਵਤੀ ਹੋਈ ਅਤੇ ਇੱਕ ਹੋਰ ਪੁੱਤਰ ਨੂੰ ਜਨਮ ਦਿੱਤਾ ਅਤੇ ਆਖਿਆ, ਇਸ ਵਾਰੀ ਮੈਂ ਯਹੋਵਾਹ ਦਾ ਧੰਨਵਾਦ ਕਰਾਂਗੀ, ਇਸ ਕਾਰਨ ਉਸ ਨੇ ਉਹ ਦਾ ਨਾਮ ਯਹੂਦਾਹ ਰੱਖਿਆ ਤਦ ਉਹ ਜਣਨ ਤੋਂ ਰਹਿ ਗਈ।
Dördüncü kez hamile kaldı ve bir erkek çocuk daha doğurdu. “Bu kez RAB'be övgüler sunacağım” dedi. Onun için çocuğa Yahuda adını verdi. Bir süre doğum yapmadı.