< ਉਤਪਤ 10 >
1 ੧ ਨੂਹ ਦੇ ਪੁੱਤਰ ਸ਼ੇਮ, ਹਾਮ ਅਤੇ ਯਾਫ਼ਥ ਸਨ। ਉਨ੍ਹਾਂ ਦੇ ਪੁੱਤਰ ਜੋ ਜਲ ਪਰਲੋ ਦੇ ਬਾਅਦ ਪੈਦਾ ਹੋਏ - ਉਨ੍ਹਾਂ ਦੀਆਂ ਵੰਸ਼ਾਵਲੀਆਂ ਇਹ ਹਨ।
Oto dzieje rodu synów Noego: Sema, Chama i Jafeta, którym po potopie urodzili się synowie.
2 ੨ ਯਾਫ਼ਥ ਦੇ ਪੁੱਤਰ: ਗੋਮਰ, ਮਾਗੋਗ, ਮਾਦਈ, ਯਾਵਾਨ, ਤੂਬਲ, ਮੇਸ਼ੇਕ ਅਤੇ ਤੀਰਾਸ ਸਨ।
Synowie Jafeta: Gomer, Magog, Madaj, Jawan, Tubal, Meszek i Tiras.
3 ੩ ਗੋਮਰ ਦੇ ਪੁੱਤਰ: ਅਸ਼ਕਨਜ਼, ਰੀਫ਼ਥ ਅਤੇ ਤੋਗਰਮਾਹ ਸਨ।
Synowie Gomera: Aszkenaz, Rifat i Togarma.
4 ੪ ਯਾਵਾਨ ਦੇ ਪੁੱਤਰ ਅਲੀਸ਼ਾਹ, ਤਰਸ਼ੀਸ਼, ਕਿੱਤੀਮ ਅਤੇ ਦੋਦਾਨੀਮ ਸਨ।
Synowie Jawana: Elisza, Tarszisz, Kittim i Dodanim.
5 ੫ ਇਨ੍ਹਾਂ ਦੇ ਘਰਾਣੇ ਪਰਾਈਆਂ ਕੌਮਾਂ ਦੇ ਟਾਪੂਆਂ ਦੇ ਦੇਸਾਂ ਵਿੱਚ ਅਜਿਹੇ ਵੰਡੇ ਗਏ ਕਿ ਉਹ ਵੱਖ-ਵੱਖ ਭਾਸ਼ਾਵਾਂ, ਟੱਬਰਾਂ ਅਤੇ ਕੌਮਾਂ ਦੇ ਅਨੁਸਾਰ ਅਲੱਗ ਹੋ ਗਏ।
Od nich rozdzielone zostały wyspy narodów po swych ziemiach; każdy według swojego języka i według swoich rodów, w swoich narodach.
6 ੬ ਹਾਮ ਦੇ ਪੁੱਤਰ: ਕੂਸ਼, ਮਿਸਰਾਇਮ, ਪੂਟ ਅਤੇ ਕਨਾਨ ਸਨ।
A synowie Chama: Kusz, Misraim, Put i Kanaan.
7 ੭ ਕੂਸ਼ ਦੇ ਪੁੱਤਰ ਸਬਾ, ਹਵੀਲਾਹ, ਸਬਤਾਹ, ਰਾਮਾਹ ਅਤੇ ਸਬਤਕਾ ਸਨ ਅਤੇ ਰਾਮਾਹ ਦੇ ਪੁੱਤਰ ਸ਼ਬਾ ਅਤੇ ਦਦਾਨ ਸਨ।
Synowie zaś Kusza: Seba, Chawila, Sabta, Rama i Sabteka. Synowie Ramy: Szeba i Dedan.
8 ੮ ਕੂਸ਼ ਤੋਂ ਨਿਮਰੋਦ ਜੰਮਿਆ। ਧਰਤੀ ਉੱਤੇ ਸਭ ਤੋਂ ਪਹਿਲਾ ਸੂਰਬੀਰ ਉਹ ਹੀ ਸੀ।
Kusz spłodził Nimroda, który zaczął być mocarzem na ziemi.
9 ੯ ਉਹ ਯਹੋਵਾਹ ਦੇ ਅੱਗੇ ਇੱਕ ਬਲਵੰਤ ਸ਼ਿਕਾਰੀ ਸੀ। ਇਸ ਲਈ ਕਿਹਾ ਜਾਂਦਾ ਹੈ, ਨਿਮਰੋਦ ਵਰਗਾ ਯਹੋਵਾਹ ਦੇ ਅੱਗੇ ਬਲਵੰਤ ਸ਼ਿਕਾਰੀ।
Ten był mocarnym myśliwym przed PANEM. Dlatego mówi się: Tak jak Nimrod, mocarny myśliwy przed PANEM.
10 ੧੦ ਉਸ ਦੇ ਰਾਜ ਦਾ ਅਰੰਭ ਸ਼ਿਨਾਰ ਦੇ ਦੇਸ਼ ਵਿੱਚ ਬਾਬਲ, ਅਰਕ, ਅਕੱਦ, ਕਲਨੇਹ ਤੋਂ ਹੋਇਆ ਸੀ।
Początkiem jego królestwa były Babel, Erek, Akkad i Kalne w ziemi Szinear.
11 ੧੧ ਉਸ ਦੇਸ਼ ਤੋਂ ਨਿੱਕਲ ਕੇ ਉਹ ਅੱਸ਼ੂਰ ਨੂੰ ਗਿਆ ਅਤੇ ਨੀਨਵਾਹ, ਰਹੋਬੋਥ-ਈਰ ਅਤੇ ਕਾਲਹ,
Z tej ziemi wyszedł Assur i zbudował Niniwę i miasto Rechobot, i Kalach.
12 ੧੨ ਅਤੇ ਨੀਨਵਾਹ ਅਤੇ ਕਾਲਹ ਦੇ ਵਿਚਕਾਰ ਰਸਨ ਨੂੰ ਜਿਹੜਾ ਵੱਡਾ ਸ਼ਹਿਰ ਹੈ, ਬਣਾਇਆ।
Także wielkie miasto Resan pomiędzy Niniwą i Kalach.
13 ੧੩ ਮਿਸਰਾਇਮ ਲੂਦੀ, ਅਨਾਮੀ, ਲਹਾਬੀ, ਨਫ਼ਤੂਹੀ
Misraim zaś spłodził Ludima, Ananima, Lahabima i Naftuchima;
14 ੧੪ ਅਤੇ ਪਤਰੂਸੀ, ਕੁਸਲੂਹੀ ਅਤੇ ਕਫ਼ਤੋਰੀ ਦਾ ਪਿਤਾ ਹੋਇਆ। (ਕੁਸਲੂਹੀ ਤੋਂ ਫ਼ਲਿਸਤੀ ਲੋਕ ਨਿੱਕਲੇ)
Oraz Patrusyma, Kasluchima (z których pochodzą Filistyni) i Kaftoryma.
15 ੧੫ ਕਨਾਨ ਦੇ ਵੰਸ਼ ਵਿੱਚ ਸੀਦੋਨ ਉਸ ਦਾ ਪਹਿਲੌਠਾ ਪੁੱਤਰ ਸੀ, ਤਦ ਹੇਤ,
Kanaan zaś spłodził Sydona, swego pierworodnego, i Cheta;
16 ੧੬ ਯਬੂਸੀ, ਅਮੋਰੀ, ਗਿਰਗਾਸ਼ੀ,
I Jebusytów, Amorytów, i Girgaszytów;
I Chiwwitów, Arkitów, i Sinitów;
18 ੧੮ ਅਰਵਾਦੀ, ਸਮਾਰੀ ਅਤੇ ਹਮਾਥੀ ਲੋਕ ਹੋਏ ਅਤੇ ਇਸ ਤੋਂ ਬਾਅਦ ਕਨਾਨੀਆਂ ਦੇ ਘਰਾਣੇ ਵੀ ਫੈਲ ਗਏ।
I Arwadytów, Semarytów, i Chamatytów. A potem rozproszyły się rody Kananejczyków.
19 ੧੯ ਕਨਾਨੀਆਂ ਦੀ ਹੱਦ ਸੀਦੋਨ ਤੋਂ ਗਰਾਰ ਨੂੰ ਜਾਂਦੇ ਹੋਏ ਅੱਜ਼ਾਹ ਤੱਕ ਸੀ ਅਤੇ ਸਦੂਮ, ਅਮੂਰਾਹ, ਅਦਮਾਹ, ਸਬੋਈਮ ਨੂੰ ਜਾਂਦੇ ਹੋਏ ਲਾਸ਼ਾ ਤੱਕ ਸੀ।
A granica Kananejczyków biegła od Sydonu w kierunku Gerary aż do Gazy, w kierunku Sodomy i Gomory, Adamy i Seboima aż do Leszy.
20 ੨੦ ਹਾਮ ਦੇ ਘਰਾਣੇ ਵਿੱਚ ਇਹ ਹੀ ਹੋਏ, ਅਤੇ ਇਹ ਵੱਖ-ਵੱਖ ਟੱਬਰਾਂ, ਭਾਸ਼ਾਵਾਂ, ਦੇਸਾਂ ਅਤੇ ਕੌਮਾਂ ਦੇ ਅਨੁਸਾਰ ਅਲੱਗ ਹੋ ਗਏ।
To [są] synowie Chama według ich rodów i języków, w ich ziemiach i narodach.
21 ੨੧ ਸ਼ੇਮ, ਜੋ ਸਾਰੇ ਏਬਰ ਦੇ ਵੰਸ਼ ਦਾ ਪੁਰਖਾ ਸੀ ਅਤੇ ਜੋ ਯਾਫ਼ਥ ਦਾ ਵੱਡਾ ਭਰਾ ਸੀ, ਉਸ ਦੇ ਵੀ ਪੁੱਤਰ ਜੰਮੇ।
A Semowi, ojcu wszystkich synów Ebera, bratu Jafeta, który był starszy, urodzili się synowie.
22 ੨੨ ਸ਼ੇਮ ਦੇ ਪੁੱਤਰ: ਏਲਾਮ, ਅੱਸ਼ੂਰ, ਅਰਪਕਸਦ, ਲੂਦ ਅਤੇ ਅਰਾਮ ਸਨ।
[Synowie] Sema: Elam, Assur, Arpachszad, Lud i Aram.
23 ੨੩ ਅਰਾਮ ਦੇ ਪੁੱਤਰ: ਊਸ, ਹੂਲ, ਗਥਰ ਅਤੇ ਮੇਸ਼ੇਕ ਸਨ।
Synowie Arama: Us, Chul, Geter i Masz.
24 ੨੪ ਅਰਪਕਸਦ ਤੋਂ ਸ਼ਾਲਹ, ਸ਼ਾਲਹ ਤੋਂ ਏਬਰ ਜੰਮੇ।
Arpachszad zaś spłodził Szelacha, a Szelach spłodził Ebera.
25 ੨੫ ਏਬਰ ਦੇ ਦੋ ਪੁੱਤਰ ਜੰਮੇ, ਇੱਕ ਦਾ ਨਾਮ ਪੇਲੇਗ ਸੀ, ਕਿਉਂਕਿ ਉਹ ਦੇ ਦਿਨਾਂ ਵਿੱਚ ਧਰਤੀ ਵੰਡੀ ਗਈ ਅਤੇ ਉਹ ਦੇ ਭਰਾ ਦਾ ਨਾਮ ਯਾਕਤਾਨ ਸੀ।
Eberowi urodzili się dwaj synowie: imię jednego – Peleg, gdyż za jego dni ziemia została rozdzielona; a imię jego brata – Joktan.
26 ੨੬ ਯਾਕਤਾਨ ਤੋਂ ਅਲਮੋਦਾਦ, ਸ਼ਾਲਫ, ਹਸਰਮਾਵਥ, ਯਾਰਹ,
Joktan spłodził Almodada, Szelefa, Chasarmaweta i Jeracha;
27 ੨੭ ਹਦੋਰਾਮ, ਊਜ਼ਾਲ, ਦਿਕਲਾਹ,
Hadorama, Uzala i Diklę;
28 ੨੮ ਓਬਾਲ, ਅਬੀਮਾਏਲ, ਸ਼ਬਾ,
Obala, Abimaela i Szeba;
29 ੨੯ ਓਫੀਰ, ਹਵੀਲਾਹ ਅਤੇ ਯੋਬਾਬ ਜੰਮੇ। ਇਹ ਸਾਰੇ ਯਾਕਤਾਨ ਦੇ ਪੁੱਤਰ ਸਨ।
Ofira, Chawilę i Jobaba; ci wszyscy [byli] synami Joktana.
30 ੩੦ ਉਨ੍ਹਾਂ ਦਾ ਵਾਸ ਮੇਸ਼ਾ ਤੋਂ ਜਾਂਦੇ ਹੋਏ ਸਫ਼ਾਰ ਤੱਕ ਹੈ, ਜੋ ਪੂਰਬ ਦਾ ਇੱਕ ਪਰਬਤ ਹੈ।
A obszar ich zamieszkania ciągnął się od Meszy w kierunku Sefar, wschodniej góry.
31 ੩੧ ਇਹ ਸ਼ੇਮ ਦੇ ਪੁੱਤਰ ਹਨ, ਅਤੇ ਉਹ ਵੱਖ-ਵੱਖ ਟੱਬਰਾਂ, ਭਾਸ਼ਾਵਾਂ, ਦੇਸਾਂ ਅਤੇ ਕੌਮਾਂ ਦੇ ਅਨੁਸਾਰ ਅਲੱਗ ਹੋ ਗਏ।
To [są] synowie Sema według ich rodów i języków, w ich ziemiach i narodach.
32 ੩੨ ਨੂਹ ਦੇ ਪੁੱਤਰਾਂ ਦੇ ਘਰਾਣੇ ਇਹ ਹੀ ਹਨ: ਉਨ੍ਹਾਂ ਦੀਆਂ ਕੌਮਾਂ ਦੇ ਅਨੁਸਾਰ ਉਨ੍ਹਾਂ ਦੀਆਂ ਵੰਸ਼ਾਵਲੀਆਂ ਇਹ ਹੀ ਹਨ। ਜਲ ਪਰਲੋ ਤੋਂ ਬਾਅਦ ਧਰਤੀ ਉੱਤੇ ਸਾਰੀਆਂ ਕੌਮਾਂ ਇਨ੍ਹਾਂ ਵਿੱਚੋਂ ਹੀ ਫੈਲ ਗਈਆਂ।
To [są] rody synów Noego według ich pokoleń i w ich narodach. Od nich [wywodzą się] narody, które rozprzestrzeniły się na ziemi po potopie.