< ਅਜ਼ਰਾ 8 >

1 ਅਰਤਹਸ਼ਸ਼ਤਾ ਰਾਜਾ ਦੇ ਰਾਜ ਵਿੱਚ ਜੋ ਲੋਕ ਮੇਰੇ ਨਾਲ ਬਾਬਲ ਤੋਂ ਯਰੂਸ਼ਲਮ ਨੂੰ ਆਏ, ਉਨ੍ਹਾਂ ਦੇ ਪੁਰਖਿਆਂ ਦੇ ਘਰਾਣਿਆਂ ਦੇ ਆਗੂ ਅਤੇ ਉਨ੍ਹਾਂ ਦੀ ਵੰਸ਼ਾਵਲੀ ਇਹ ਹੈ:
וְאֵלֶּה רָאשֵׁי אֲבֹתֵיהֶם וְהִתְיַחְשָׂם הָעֹלִים עִמִּי בְּמַלְכוּת אַרְתַּחְשַׁסְתְּא הַמֶּלֶךְ מִבָּבֶֽל׃
2 ਫ਼ੀਨਹਾਸ ਦੇ ਪੁੱਤਰਾਂ ਵਿੱਚੋਂ, ਗੇਰਸ਼ੋਮ ਅਤੇ ਈਥਾਮਾਰ ਦੇ ਪੁੱਤਰਾਂ ਵਿੱਚੋਂ, ਦਾਨੀਏਲ ਅਤੇ ਦਾਊਦ ਦੇ ਪੁੱਤਰਾਂ ਵਿੱਚੋਂ, ਹੱਟੂਸ਼,
מִבְּנֵי פִֽינְחָס גֵּֽרְשֹׁם מִבְּנֵי אִיתָמָר דָּנִיֵּאל מִבְּנֵי דָוִיד חַטּֽוּשׁ׃
3 ਸ਼ਕਨਯਾਹ ਦੇ ਪੁੱਤਰਾਂ ਵਿੱਚੋਂ, ਪਰੋਸ਼ ਦੇ ਪੁੱਤਰਾਂ ਵਿੱਚੋਂ, ਜ਼ਕਰਯਾਹ ਅਤੇ ਉਸ ਦੇ ਨਾਲ ਦੇ ਇੱਕ ਸੌ ਪੰਜਾਹ ਪੁਰਸ਼ ਵੰਸ਼ਾਵਲੀ ਦੇ ਅਨੁਸਾਰ ਗਿਣੇ ਗਏ।
מִבְּנֵי שְׁכַנְיָה מִבְּנֵי פַרְעֹשׁ זְכַרְיָה וְעִמּוֹ הִתְיַחֵשׂ לִזְכָרִים מֵאָה וַחֲמִשִּֽׁים׃
4 ਪਹਥ-ਮੋਆਬ ਦੇ ਪੁੱਤਰਾਂ ਵਿੱਚੋਂ, ਜ਼ਰਹਯਾਹ ਦਾ ਪੁੱਤਰ ਅਲਯਹੋਏਨਈ ਅਤੇ ਉਸ ਦੇ ਨਾਲ ਦੋ ਸੌ ਪੁਰਖ।
מִבְּנֵי פַּחַת מוֹאָב אֶלְיְהֽוֹעֵינַי בֶּן־זְרַֽחְיָה וְעִמּוֹ מָאתַיִם הַזְּכָרִֽים׃
5 ਸ਼ਕਨਯਾਹ ਦੇ ਪੁੱਤਰਾਂ ਵਿੱਚੋਂ, ਯਹਜ਼ੀਏਲ ਦਾ ਪੁੱਤਰ ਅਤੇ ਉਸ ਦੇ ਨਾਲ ਤਿੰਨ ਸੌ ਪੁਰਖ।
מִבְּנֵי שְׁכַנְיָה בֶּן־יַחֲזִיאֵל וְעִמּוֹ שְׁלֹשׁ מֵאוֹת הַזְּכָרִֽים׃
6 ਆਦੀਨ ਦੇ ਪੁੱਤਰਾਂ ਵਿੱਚੋਂ, ਯੋਨਾਥਾਨ ਦਾ ਪੁੱਤਰ ਅਬਦ ਅਤੇ ਉਸ ਦੇ ਨਾਲ ਪੰਜਾਹ ਪੁਰਖ।
וּמִבְּנֵי עָדִין עֶבֶד בֶּן־יוֹנָתָן וְעִמּוֹ חֲמִשִּׁים הַזְּכָרִֽים׃
7 ਏਲਾਮ ਦੇ ਪੁੱਤਰਾਂ ਵਿੱਚੋਂ, ਅਥਲਯਾਹ ਦਾ ਪੁੱਤਰ ਯਿਸ਼ਅਯਾਹ ਅਤੇ ਉਸ ਦੇ ਨਾਲ ਸੱਤਰ ਪੁਰਖ।
וּמִבְּנֵי עֵילָם יְשַֽׁעְיָה בֶּן־עֲתַלְיָה וְעִמּוֹ שִׁבְעִים הַזְּכָרִֽים׃
8 ਸ਼ਫਟਯਾਹ ਦੇ ਪੁੱਤਰਾਂ ਵਿੱਚੋਂ ਮੀਕਾਏਲ ਦਾ ਪੁੱਤਰ ਜ਼ਬਦਯਾਹ ਅਤੇ ਉਸ ਦੇ ਨਾਲ ਅੱਸੀ ਪੁਰਖ।
וּמִבְּנֵי שְׁפַטְיָה זְבַדְיָה בֶּן־מִֽיכָאֵל וְעִמּוֹ שְׁמֹנִים הַזְּכָרִֽים׃
9 ਯੋਆਬ ਦੇ ਪੁੱਤਰਾਂ ਵਿੱਚੋਂ ਯਹੀਏਲ ਦਾ ਪੁੱਤਰ ਓਬਦਯਾਹ ਅਤੇ ਉਸ ਦੇ ਨਾਲ ਦੋ ਸੌ ਅਠਾਰਾਂ ਪੁਰਖ।
מִבְּנֵי יוֹאָב עֹבַדְיָה בֶּן־יְחִיאֵל וְעִמּוֹ מָאתַיִם וּשְׁמֹנָה עָשָׂר הַזְּכָרִֽים׃
10 ੧੦ ਸ਼ਲੋਮੀਥ ਦੇ ਪੁੱਤਰਾਂ ਵਿੱਚੋਂ, ਯਸਿਫਯਾਹ ਦਾ ਪੁੱਤਰ ਅਤੇ ਉਸ ਦੇ ਨਾਲ ਇੱਕ ਸੌ ਸੱਠ ਪੁਰਖ।
וּמִבְּנֵי שְׁלוֹמִית בֶּן־יוֹסִפְיָה וְעִמּוֹ מֵאָה וְשִׁשִּׁים הַזְּכָרִֽים׃
11 ੧੧ ਬੇਬਾਈ ਦੇ ਪੁੱਤਰਾਂ ਵਿੱਚੋਂ, ਬੇਬਾਈ ਦਾ ਪੁੱਤਰ ਜ਼ਕਰਯਾਹ ਅਤੇ ਉਸ ਦੇ ਨਾਲ ਅਠਾਈ ਪੁਰਖ।
וּמִבְּנֵי בֵבַי זְכַרְיָה בֶּן־בֵּבָי וְעִמּוֹ עֶשְׂרִים וּשְׁמֹנָה הַזְּכָרִֽים׃
12 ੧੨ ਅਜ਼ਗਾਦ ਦੇ ਪੁੱਤਰਾਂ ਵਿੱਚੋਂ ਹੱਕਾਟਾਨ ਦਾ ਪੁੱਤਰ ਯੋਹਾਨਾਨ ਅਤੇ ਉਸ ਦੇ ਨਾਲ ਇੱਕ ਸੌ ਦਸ ਪੁਰਖ।
וּמִבְּנֵי עַזְגָּד יוֹחָנָן בֶּן־הַקָּטָן וְעִמּוֹ מֵאָה וַעֲשָׂרָה הַזְּכָרִֽים׃
13 ੧੩ ਅਦੋਨੀਕਾਮ ਦੇ ਪੁੱਤਰਾਂ ਵਿੱਚੋਂ ਜਿਹੜੇ ਆਖਰੀ ਸਨ ਉਨ੍ਹਾਂ ਦੇ ਨਾਮ ਇਹ ਹਨ - ਅਲੀਫ਼ਾਲਟ ਤੇ ਯਈਏਲ ਤੇ ਸ਼ਮਅਯਾਹ ਅਤੇ ਉਨ੍ਹਾਂ ਦੇ ਨਾਲ ਸੱਠ ਪੁਰਖ।
וּמִבְּנֵי אֲדֹנִיקָם אַחֲרֹנִים וְאֵלֶּה שְׁמוֹתָם אֱלִיפֶלֶט יְעִיאֵל וּֽשְׁמַעְיָה וְעִמָּהֶם שִׁשִּׁים הַזְּכָרִֽים׃
14 ੧੪ ਬਿਗਵਈ ਦੇ ਪੁੱਤਰਾਂ ਵਿੱਚੋਂ ਊਥਈ ਤੇ ਜ਼ੱਕੂਰ ਅਤੇ ਉਨ੍ਹਾਂ ਦੇ ਨਾਲ ਸੱਤਰ ਪੁਰਖ।
וּמִבְּנֵי בִגְוַי עוּתַי (וזבוד) [וְזַכּוּר] וְעִמּוֹ שִׁבְעִים הַזְּכָרִֽים׃
15 ੧੫ ਮੈਂ ਇਹਨਾਂ ਨੂੰ ਉਸ ਨਦੀ ਦੇ ਕੋਲ ਜੋ ਅਹਵਾ ਦੀ ਵੱਲ ਵਗਦੀ ਹੈ ਇਕੱਠਾ ਕੀਤਾ, ਅਤੇ ਉੱਥੇ ਅਸੀਂ ਤਿੰਨ ਦਿਨ ਡੇਰੇ ਲਾ ਕੇ ਰਹੇ, ਅਤੇ ਉੱਥੇ ਮੈਂ ਲੋਕਾਂ ਅਤੇ ਜਾਜਕਾਂ ਵਿੱਚ ਵੇਖਿਆ ਪਰ ਮੈਨੂੰ ਲੇਵੀਆਂ ਵਿੱਚੋਂ ਕੋਈ ਨਾ ਮਿਲਿਆ।
וָֽאֶקְבְּצֵם אֶל־הַנָּהָר הַבָּא אֶֽל־אַהֲוָא וַנַּחֲנֶה שָׁם יָמִים שְׁלֹשָׁה וָאָבִינָה בָעָם וּבַכֹּהֲנִים וּמִבְּנֵי לֵוִי לֹא־מָצָאתִי שָֽׁם׃
16 ੧੬ ਤਦ ਮੈਂ ਅਲੀਅਜ਼ਰ, ਅਰੀਏਲ, ਸ਼ਮਅਯਾਹ, ਅਲਨਾਥਾਨ, ਯਾਰੀਬ, ਅਲਨਾਥਾਨ, ਨਾਥਾਨ, ਜ਼ਕਰਯਾਹ, ਮਸ਼ੁੱਲਾਮ ਨੂੰ ਜੋ ਆਗੂ ਸਨ ਅਤੇ ਯੋਯਾਰੀਬ ਤੇ ਅਲਨਾਥਾਨ ਨੂੰ ਜੋ ਬੁੱਧਵਾਨ ਪੁਰਖ ਸਨ ਸੱਦਾ ਭੇਜਿਆ।
וָאֶשְׁלְחָה לֶאֱלִיעֶזֶר לַאֲרִיאֵל לִֽשְׁמַעְיָה וּלְאֶלְנָתָן וּלְיָרִיב וּלְאֶלְנָתָן וּלְנָתָן וְלִזְכַרְיָה וְלִמְשֻׁלָּם רָאשִׁים וּלְיוֹיָרִיב וּלְאֶלְנָתָן מְבִינִֽים׃
17 ੧੭ ਅਤੇ ਮੈਂ ਉਨ੍ਹਾਂ ਨੂੰ ਇੱਦੋ ਕੋਲ ਜੋ ਕਾਸਿਫ਼ਯਾ ਨਾਮਕ ਸਥਾਨ ਦਾ ਪ੍ਰਧਾਨ ਸੀ, ਭੇਜ ਦਿੱਤਾ ਅਤੇ ਜੋ ਕੁਝ ਉਹਨਾਂ ਨੇ ਇੱਦੋ ਅਤੇ ਉਸ ਦੇ ਭਰਾ ਨਥੀਨੀਮੀਆਂ ਨੂੰ ਕਾਸਿਫ਼ਯਾ ਨਾਮਕ ਸਥਾਨ ਵਿੱਚ ਕਹਿਣਾ ਸੀ, ਸਮਝਾ ਦਿੱਤਾ ਤਾਂ ਜੋ ਉਹ ਸਾਡੇ ਪਰਮੇਸ਼ੁਰ ਦੇ ਭਵਨ ਦੇ ਲਈ ਸੇਵਾਦਾਰਾਂ ਨੂੰ ਸਾਡੇ ਕੋਲ ਲੈ ਆਉਣ।
(ואוצאה) [וָאֲצַוֶּה] אוֹתָם עַל־אִדּוֹ הָרֹאשׁ בְּכָסִפְיָא הַמָּקוֹם וָאָשִׂימָה בְּפִיהֶם דְּבָרִים לְדַבֵּר אֶל־אִדּוֹ אָחִיו (הנתונים) [הַנְּתִינִים] בְּכָסִפְיָא הַמָּקוֹם לְהָֽבִיא־לָנוּ מְשָׁרְתִים לְבֵית אֱלֹהֵֽינוּ׃
18 ੧੮ ਸਾਡੇ ਪਰਮੇਸ਼ੁਰ ਦੀ ਭਲਿਆਈ ਦਾ ਹੱਥ ਸਾਡੇ ਉੱਤੇ ਸੀ, ਇਸ ਲਈ ਉਹ ਇੱਕ ਬੁੱਧਵਾਨ ਮਨੁੱਖ ਸ਼ੇਰੇਬਯਾਹ ਨੂੰ ਸਾਡੇ ਕੋਲ ਲੈ ਆਏ ਜੋ ਮਹਲੀ ਦੇ ਵੰਸ਼ ਵਿੱਚੋਂ, ਲੇਵੀ ਦਾ ਪੁੱਤਰ ਅਤੇ ਇਸਰਾਏਲ ਦਾ ਪੋਤਾ ਸੀ, ਨਾਲੇ ਸ਼ੇਰੇਬਯਾਹ ਦੇ ਪੁੱਤਰਾਂ ਅਤੇ ਭਰਾਵਾਂ ਨੂੰ ਵੀ ਲਿਆਏ, ਕੁੱਲ ਅਠਾਰਾਂ ਪੁਰਖਾਂ ਨੂੰ,
וַיָּבִיאּוּ לָנוּ כְּיַד־אֱלֹהֵינוּ הַטּוֹבָה עָלֵינוּ אִישׁ שֶׂכֶל מִבְּנֵי מַחְלִי בֶּן־לֵוִי בֶּן־יִשְׂרָאֵל וְשֵׁרֵבְיָה וּבָנָיו וְאֶחָיו שְׁמֹנָה עָשָֽׂר׃
19 ੧੯ ਅਤੇ ਹਸ਼ਬਯਾਹ ਨੂੰ ਤੇ ਉਸ ਦੇ ਨਾਲ ਮਰਾਰੀਆਂ ਵਿੱਚੋਂ ਯਿਸ਼ਅਯਾਹ ਨੂੰ ਅਤੇ ਉਸ ਦੇ ਭਰਾਵਾਂ ਅਤੇ ਉਨ੍ਹਾਂ ਦੇ ਪੁੱਤਰਾਂ ਨਾਲ ਕੁੱਲ ਵੀਹ ਪੁਰਖਾਂ ਨੂੰ
וְאֶת־חֲשַׁבְיָה וְאִתּוֹ יְשַֽׁעְיָה מִבְּנֵי מְרָרִי אֶחָיו וּבְנֵיהֶם עֶשְׂרִֽים׃
20 ੨੦ ਅਤੇ ਨਥੀਨੀਮੀਆਂ ਵਿੱਚੋਂ, ਜਿਨ੍ਹਾਂ ਨੂੰ ਦਾਊਦ ਅਤੇ ਹਾਕਮਾਂ ਨੇ ਲੇਵੀਆਂ ਦੀ ਸੇਵਾ ਕਰਨ ਲਈ ਨਿਯੁਕਤ ਕੀਤਾ ਸੀ, ਦੋ ਸੌ ਵੀਹ ਨਥੀਨੀਮੀਆਂ ਨੂੰ ਲੈ ਆਏ। ਉਨ੍ਹਾਂ ਸਾਰਿਆਂ ਦੇ ਨਾਮ ਲਿਖੇ ਗਏ ਸਨ।
וּמִן־הַנְּתִינִים שֶׁנָּתַן דָּוִיד וְהַשָּׂרִים לַעֲבֹדַת הַלְוִיִּם נְתִינִים מָאתַיִם וְעֶשְׂרִים כֻּלָּם נִקְּבוּ בְשֵׁמֽוֹת׃
21 ੨੧ ਤਦ ਮੈਂ ਉੱਥੇ ਅਰਥਾਤ ਅਹਵਾ ਨਦੀ ਦੇ ਕੰਢੇ ਤੇ ਵਰਤ ਰੱਖਣ ਦੀ ਘੋਸ਼ਣਾ ਕੀਤੀ ਤਾਂ ਜੋ ਅਸੀਂ ਆਪਣੇ ਪਰਮੇਸ਼ੁਰ ਦੇ ਸਨਮੁਖ ਹਲੀਮ ਹੋ ਕੇ ਆਪਣੇ ਲਈ, ਆਪਣੇ ਬੱਚਿਆਂ ਲਈ ਅਤੇ ਆਪਣੇ ਸਾਰੇ ਮਾਲ-ਧਨ ਦੇ ਲਈ ਉਸ ਤੋਂ ਸੁਰੱਖਿਅਤ ਸਫ਼ਰ ਮੰਗੀਏ।
וָאֶקְרָא שָׁם צוֹם עַל־הַנָּהָר אַהֲוָא לְהִתְעַנּוֹת לִפְנֵי אֱלֹהֵינוּ לְבַקֵּשׁ מִמֶּנּוּ דֶּרֶךְ יְשָׁרָה לָנוּ וּלְטַפֵּנוּ וּלְכׇל־רְכוּשֵֽׁנוּ׃
22 ੨੨ ਕਿਉਂ ਜੋ ਮੈਂ ਸ਼ਰਮ ਦੇ ਮਾਰੇ ਰਾਜਾ ਤੋਂ ਸਿਪਾਹੀਆਂ ਦੇ ਜੱਥੇ ਤੇ ਘੋੜ ਸਵਾਰ ਨਾ ਮੰਗੇ ਕਿ ਰਾਹ ਵਿੱਚ ਵੈਰੀਆਂ ਦੇ ਵਿਰੁੱਧ ਸਾਡੀ ਸਹਾਇਤਾ ਕਰਨ, ਕਿਉਂ ਜੋ ਅਸੀਂ ਰਾਜਾ ਨੂੰ ਕਿਹਾ ਸੀ, “ਸਾਡੇ ਪਰਮੇਸ਼ੁਰ ਦਾ ਹੱਥ ਭਲਿਆਈ ਦੇ ਲਈ ਉਨ੍ਹਾਂ ਸਾਰਿਆਂ ਦੇ ਨਾਲ ਹੈ, ਜੋ ਉਸ ਦੀ ਭਾਲ ਕਰਦੇ ਹਨ, ਪਰ ਉਸ ਦਾ ਬਲ ਤੇ ਕ੍ਰੋਧ ਉਨ੍ਹਾਂ ਸਾਰਿਆਂ ਦੇ ਵਿਰੁੱਧ ਹੈ, ਜੋ ਉਸ ਨੂੰ ਤਿਆਗ ਦਿੰਦੇ ਹਨ।”
כִּי בֹשְׁתִּי לִשְׁאוֹל מִן־הַמֶּלֶךְ חַיִל וּפָרָשִׁים לְעׇזְרֵנוּ מֵאוֹיֵב בַּדָּרֶךְ כִּֽי־אָמַרְנוּ לַמֶּלֶךְ לֵאמֹר יַד־אֱלֹהֵינוּ עַל־כׇּל־מְבַקְשָׁיו לְטוֹבָה וְעֻזּוֹ וְאַפּוֹ עַל כׇּל־עֹזְבָֽיו׃
23 ੨੩ ਅਸੀਂ ਵਰਤ ਰੱਖ ਕੇ ਪਰਮੇਸ਼ੁਰ ਦੇ ਅੱਗੇ ਇਸ ਗੱਲ ਲਈ ਬੇਨਤੀ ਕੀਤੀ ਅਤੇ ਉਸ ਨੇ ਸਾਡੀ ਸੁਣੀ।
וַנָּצוּמָה וַנְּבַקְשָׁה מֵאֱלֹהֵינוּ עַל־זֹאת וַיֵּעָתֵר לָֽנוּ׃
24 ੨੪ ਤਦ ਮੈਂ ਸਰਦਾਰ ਜਾਜਕਾਂ ਵਿੱਚੋਂ ਬਾਰਾਂ ਨੂੰ ਅਰਥਾਤ ਸ਼ੇਰੇਬਯਾਹ, ਹਸ਼ਬਯਾਹ ਨੂੰ ਅਤੇ ਉਹਨਾਂ ਦੇ ਭਰਾਵਾਂ ਵਿੱਚੋਂ ਦਸ ਨੂੰ ਵੱਖਰਾ ਕੀਤਾ
וָאַבְדִּילָה מִשָּׂרֵי הַכֹּהֲנִים שְׁנֵים עָשָׂר לְשֵׁרֵֽבְיָה חֲשַׁבְיָה וְעִמָּהֶם מֵאֲחֵיהֶם עֲשָׂרָֽה׃
25 ੨੫ ਅਤੇ ਉਨ੍ਹਾਂ ਨੂੰ ਉਹ ਚਾਂਦੀ, ਸੋਨਾ ਤੇ ਭਾਂਡੇ ਜੋ ਪਰਮੇਸ਼ੁਰ ਦੇ ਭਵਨ ਲਈ ਰਾਜਾ, ਅਤੇ ਉਸ ਦੇ ਮੰਤਰੀਆਂ, ਹਾਕਮਾਂ ਅਤੇ ਸਾਰੇ ਇਸਰਾਏਲ ਨੇ ਜੋ ਉੱਥੇ ਹਾਜ਼ਰ ਸਨ ਭੇਟ ਕੀਤੇ ਸਨ, ਮੈਂ ਤੋਲ ਕੇ ਉਨ੍ਹਾਂ ਨੂੰ ਦੇ ਦਿੱਤੇ।
(ואשקולה) [וָאֶשְׁקֳלָה] לָהֶם אֶת־הַכֶּסֶף וְאֶת־הַזָּהָב וְאֶת־הַכֵּלִים תְּרוּמַת בֵּית־אֱלֹהֵינוּ הַהֵרִימוּ הַמֶּלֶךְ וְיֹעֲצָיו וְשָׂרָיו וְכׇל־יִשְׂרָאֵל הַנִּמְצָאִֽים׃
26 ੨੬ ਮੈਂ ਉਨ੍ਹਾਂ ਦੇ ਹੱਥ ਵਿੱਚ ਬਾਈ ਟਨ ਚਾਂਦੀ, ਸੱਤਰ ਕਿੱਲੋ ਚਾਂਦੀ ਦੇ ਭਾਂਡੇ ਅਤੇ ਤਿੰਨ ਹਜ਼ਾਰ ਸੱਤ ਸੌ ਸੋਨਾ,
וָאֶשְׁקְלָה עַל־יָדָם כֶּסֶף כִּכָּרִים שֵֽׁשׁ־מֵאוֹת וַחֲמִשִּׁים וּכְלֵי־כֶסֶף מֵאָה לְכִכָּרִים זָהָב מֵאָה כִכָּֽר׃
27 ੨੭ ਨਾਲੇ ਸੋਨੇ ਦੇ ਵੀਹ ਕਟੋਰਦਾਨ, ਅੱਠ ਕਿੱਲੋ ਦੇ ਸਨ ਅਤੇ ਚਮਕਦੇ ਖ਼ਾਲਸ ਪਿੱਤਲ ਦੇ ਦੋ ਭਾਂਡੇ ਜੋ ਸੋਨੇ ਵਰਗੇ ਬਹੁਮੁੱਲੇ ਸਨ, ਤੋਲ ਕੇ ਦਿੱਤੇ।
וּכְפֹרֵי זָהָב עֶשְׂרִים לַאֲדַרְכֹנִים אָלֶף וּכְלֵי נְחֹשֶׁת מֻצְהָב טוֹבָה שְׁנַיִם חֲמוּדֹת כַּזָּהָֽב׃
28 ੨੮ ਅਤੇ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਯਹੋਵਾਹ ਲਈ ਪਵਿੱਤਰ ਹੋਵੋ ਜਿਸ ਤਰ੍ਹਾਂ ਇਹ ਭਾਂਡੇ ਵੀ ਪਵਿੱਤਰ ਹਨ ਅਤੇ ਇਹ ਚਾਂਦੀ ਤੇ ਸੋਨਾ ਤੁਹਾਡੇ ਪੁਰਖਿਆਂ ਦੇ ਪਰਮੇਸ਼ੁਰ ਯਹੋਵਾਹ ਦੇ ਲਈ ਖੁਸ਼ੀ ਦੀ ਭੇਟ ਹੈ।
וָאֹמְרָה אֲלֵהֶם אַתֶּם קֹדֶשׁ לַיהֹוָה וְהַכֵּלִים קֹדֶשׁ וְהַכֶּסֶף וְהַזָּהָב נְדָבָה לַיהֹוָה אֱלֹהֵי אֲבֹתֵיכֶֽם׃
29 ੨੯ ਚੌਕਸ ਰਹੋ! ਜਦ ਤੱਕ ਤੁਸੀਂ ਯਰੂਸ਼ਲਮ ਵਿੱਚ ਪ੍ਰਧਾਨ ਜਾਜਕਾਂ ਤੇ ਲੇਵੀਆਂ ਅਤੇ ਇਸਰਾਏਲ ਦੇ ਬਜ਼ੁਰਗਾਂ ਦੇ ਘਰਾਣਿਆਂ ਦੇ ਆਗੂਆਂ ਦੇ ਸਾਹਮਣੇ, ਯਹੋਵਾਹ ਦੇ ਭਵਨ ਦੀਆਂ ਕੋਠੜੀਆਂ ਵਿੱਚ ਉਨ੍ਹਾਂ ਨੂੰ ਤੋਲ ਕੇ ਨਾ ਦਿਓ, ਤਦ ਤੱਕ ਇਨ੍ਹਾਂ ਦੀ ਰਾਖੀ ਕਰੋ।
שִׁקְדוּ וְשִׁמְרוּ עַֽד־תִּשְׁקְלוּ לִפְנֵי שָׂרֵי הַכֹּהֲנִים וְהַלְוִיִּם וְשָׂרֵֽי־הָאָבוֹת לְיִשְׂרָאֵל בִּירוּשָׁלָ͏ִם הַלִּשְׁכוֹת בֵּית יְהֹוָֽה׃
30 ੩੦ ਤਦ ਜਾਜਕਾਂ ਤੇ ਲੇਵੀਆਂ ਨੇ ਸੋਨੇ, ਚਾਂਦੀ ਅਤੇ ਭਾਂਡਿਆਂ ਨੂੰ ਤੋਲ ਕੇ ਲੈ ਲਿਆ ਤਾਂ ਜੋ ਉਨ੍ਹਾਂ ਨੂੰ ਯਰੂਸ਼ਲਮ ਵਿੱਚ ਸਾਡੇ ਪਰਮੇਸ਼ੁਰ ਦੇ ਭਵਨ ਵਿੱਚ ਪਹੁੰਚਾ ਦੇਣ।
וְקִבְּלוּ הַכֹּהֲנִים וְהַלְוִיִּם מִשְׁקַל הַכֶּסֶף וְהַזָּהָב וְהַכֵּלִים לְהָבִיא לִירוּשָׁלַ͏ִם לְבֵית אֱלֹהֵֽינוּ׃
31 ੩੧ ਫਿਰ ਅਸੀਂ ਪਹਿਲੇ ਮਹੀਨੇ ਦੇ ਬਾਹਰਵੇਂ ਦਿਨ ਯਰੂਸ਼ਲਮ ਨੂੰ ਜਾਣ ਲਈ ਅਹਵਾ ਦੀ ਨਦੀ ਤੋਂ ਕੂਚ ਕੀਤਾ, ਅਤੇ ਸਾਡੇ ਪਰਮੇਸ਼ੁਰ ਦਾ ਹੱਥ ਸਾਡੇ ਉੱਤੇ ਸੀ, ਅਤੇ ਉਸ ਨੇ ਸਾਨੂੰ ਵੈਰੀਆਂ ਅਤੇ ਰਾਹ ਵਿੱਚ ਘਾਤ ਲਾਉਣ ਵਾਲਿਆਂ ਦੇ ਹੱਥਾਂ ਤੋਂ ਬਚਾਇਆ।
וַֽנִּסְּעָה מִנְּהַר אַֽהֲוָא בִּשְׁנֵים עָשָׂר לַחֹדֶשׁ הָרִאשׁוֹן לָלֶכֶת יְרוּשָׁלָ͏ִם וְיַד־אֱלֹהֵינוּ הָיְתָה עָלֵינוּ וַיַּצִּילֵנוּ מִכַּף אוֹיֵב וְאוֹרֵב עַל־הַדָּֽרֶךְ׃
32 ੩੨ ਇਸ ਲਈ ਅਸੀਂ ਯਰੂਸ਼ਲਮ ਦੇ ਵਿੱਚ ਪਹੁੰਚ ਕੇ ਤਿੰਨ ਦਿਨ ਤੱਕ ਉੱਥੇ ਰਹੇ
וַנָּבוֹא יְרוּשָׁלָ͏ִם וַנֵּשֶׁב שָׁם יָמִים שְׁלֹשָֽׁה׃
33 ੩੩ ਅਤੇ ਚੌਥੇ ਦਿਨ ਉਹ ਚਾਂਦੀ, ਸੋਨਾ ਅਤੇ ਭਾਂਡੇ ਸਾਡੇ ਪਰਮੇਸ਼ੁਰ ਦੇ ਭਵਨ ਵਿੱਚ ਊਰਿੱਯਾਹ ਦੇ ਪੁੱਤਰ ਮਰੇਮੋਥ ਦੇ ਹੱਥ ਵਿੱਚ ਤੋਲ ਕੇ ਦੇ ਦਿੱਤੇ ਗਏ। ਉਸ ਦੇ ਨਾਲ ਫ਼ੀਨਹਾਸ ਦਾ ਪੁੱਤਰ ਅਲਆਜ਼ਾਰ ਸੀ ਅਤੇ ਉਹਨਾਂ ਦੇ ਨਾਲ ਇਹ ਲੇਵੀ ਸਨ - ਯੇਸ਼ੂਆ ਦਾ ਪੁੱਤਰ ਯੋਜ਼ਾਬਾਦ ਅਤੇ ਬਿੰਨੂਈ ਦਾ ਪੁੱਤਰ ਨੋਅਦਯਾਹ।
וּבַיּוֹם הָרְבִיעִי נִשְׁקַל הַכֶּסֶף וְהַזָּהָב וְהַכֵּלִים בְּבֵית אֱלֹהֵינוּ עַל יַד־מְרֵמוֹת בֶּן־אֽוּרִיָּה הַכֹּהֵן וְעִמּוֹ אֶלְעָזָר בֶּן־פִּֽינְחָס וְעִמָּהֶם יוֹזָבָד בֶּן־יֵשׁוּעַ וְנֽוֹעַדְיָה בֶן־בִּנּוּי הַלְוִיִּֽם׃
34 ੩੪ ਉਹਨਾਂ ਸਾਰੀਆਂ ਵਸਤੂਆਂ ਨੂੰ ਗਿਣ ਕੇ ਅਤੇ ਤੋਲ ਕੇ, ਉਨ੍ਹਾਂ ਦਾ ਪੂਰਾ ਤੋਲ ਉਸੇ ਸਮੇਂ ਲਿਖ ਲਿਆ ਗਿਆ।
בְּמִסְפָּר בְּמִשְׁקָל לַכֹּל וַיִּכָּתֵב כׇּֽל־הַמִּשְׁקָל בָּעֵת הַהִֽיא׃
35 ੩੫ ਗ਼ੁਲਾਮੀ ਤੋਂ ਮੁੜੇ ਹੋਏ ਲੋਕਾਂ ਨੇ ਇਸਰਾਏਲ ਦੇ ਪਰਮੇਸ਼ੁਰ ਦੇ ਲਈ ਹੋਮ ਬਲੀਆਂ ਚੜ੍ਹਾਈਆਂ। ਸਾਰੇ ਇਸਰਾਏਲ ਦੇ ਲਈ ਬਾਰਾਂ ਵਹਿੜੇ, ਛਿਆਨਵੇਂ ਭੇਡੂ, ਸਤੱਤਰ ਲੇਲੇ ਅਤੇ ਪਾਪ ਬਲੀ ਦੇ ਲਈ ਬਾਰਾਂ ਬੱਕਰੇ, ਇਹ ਸਭ ਪਰਮੇਸ਼ੁਰ ਦੇ ਲਈ ਹੋਮ ਬਲੀ ਸਨ।
הַבָּאִים מֵֽהַשְּׁבִי בְנֵֽי־הַגּוֹלָה הִקְרִיבוּ עֹלוֹת ׀ לֵאלֹהֵי יִשְׂרָאֵל פָּרִים שְׁנֵים־עָשָׂר עַל־כׇּל־יִשְׂרָאֵל אֵילִים ׀ תִּשְׁעִים וְשִׁשָּׁה כְּבָשִׂים שִׁבְעִים וְשִׁבְעָה צְפִירֵי חַטָּאת שְׁנֵים עָשָׂר הַכֹּל עוֹלָה לַיהֹוָֽה׃
36 ੩੬ ਤਦ ਉਹਨਾਂ ਨੇ ਰਾਜਾ ਦੀ ਆਗਿਆ ਨੂੰ ਦਰਿਆ ਪਾਰ ਦੇ ਅਧਿਕਾਰੀਆਂ ਅਤੇ ਹਾਕਮਾਂ ਨੂੰ ਦਿੱਤਾ ਅਤੇ ਉਨ੍ਹਾਂ ਨੇ ਇਸਰਾਏਲੀ ਲੋਕਾਂ ਦੀ ਪਰਮੇਸ਼ੁਰ ਦੇ ਭਵਨ ਦੇ ਕੰਮ ਵਿੱਚ ਸਹਾਇਤਾ ਕੀਤੀ।
וַֽיִּתְּנוּ ׀ אֶת־דָּתֵי הַמֶּלֶךְ לַאֲחַשְׁדַּרְפְּנֵי הַמֶּלֶךְ וּפַחֲווֹת עֵבֶר הַנָּהָר וְנִשְּׂאוּ אֶת־הָעָם וְאֶת־בֵּית הָאֱלֹהִֽים׃

< ਅਜ਼ਰਾ 8 >