< ਅਜ਼ਰਾ 10 >

1 ਜਦ ਅਜ਼ਰਾ ਨੇ ਪਰਮੇਸ਼ੁਰ ਦੇ ਭਵਨ ਦੇ ਅੱਗੇ ਡਿੱਗ ਕੇ ਪ੍ਰਾਰਥਨਾ ਕੀਤੀ ਅਤੇ ਰੋ-ਰੋ ਕੇ ਪਾਪਾਂ ਦਾ ਇਕਰਾਰ ਕੀਤਾ ਤਾਂ ਇਸਰਾਏਲ ਵਿੱਚੋਂ ਪੁਰਖਾਂ, ਇਸਤਰੀਆਂ ਅਤੇ ਬੱਚਿਆਂ ਦੀ ਇੱਕ ਬਹੁਤ ਵੱਡੀ ਸਭਾ ਉਸ ਦੇ ਕੋਲ ਇਕੱਠੀ ਹੋ ਗਈ ਅਤੇ ਲੋਕ ਫੁੱਟ-ਫੁੱਟ ਕੇ ਰੋਂਦੇ ਸਨ।
کە عەزرا نوێژی دەکرد و دانی پێدا دەنا و بە گریانەوە لەبەردەم ماڵی خودا کەوتبوو، کۆمەڵێکی ئێجگار زۆر لە ئیسرائیل، لە پیاو و ئافرەت و منداڵ لێی کۆبوونەوە، چونکە گەل گریانێکی بەکوڵ دەگریان.
2 ਤਦ ਏਲਾਮ ਦੇ ਪੁੱਤਰਾਂ ਵਿੱਚੋਂ, ਯਹੀਏਲ ਦੇ ਪੁੱਤਰ ਸ਼ਕਨਯਾਹ ਨੇ ਅਜ਼ਰਾ ਨੂੰ ਕਿਹਾ, “ਅਸੀਂ ਇਸ ਦੇਸ਼ ਦੇ ਲੋਕਾਂ ਵਿੱਚੋਂ ਗੈਰ-ਕੌਮੀ ਇਸਤਰੀਆਂ ਨਾਲ ਵਿਆਹ ਕਰਕੇ ਆਪਣੇ ਪਰਮੇਸ਼ੁਰ ਨਾਲ ਧੋਖਾ ਤਾਂ ਕੀਤਾ ਹੈ, ਪਰ ਇਸ ਸਥਿਤੀ ਵਿੱਚ ਵੀ ਇਸਰਾਏਲ ਦੇ ਲਈ ਇੱਕ ਉਮੀਦ ਹੈ।
ئینجا شەخەنەیای کوڕی یەحیێل لە نەوەی ئیلام وەڵامی دایەوە و بە عەزرای گوت: «ئێمە ناپاکیمان لەگەڵ خودامان کرد، ژنی بێگانەمان لە گەلانی خاکەکەوە هێنا. بەڵام لەمەودوا ئیسرائیل هیوای هەیە:
3 ਹੁਣ ਅਸੀਂ ਆਪਣੇ ਪਰਮੇਸ਼ੁਰ ਨਾਲ ਇੱਕ ਨੇਮ ਬੰਨ੍ਹੀਏ ਅਤੇ ਇਨ੍ਹਾਂ ਸਾਰੀਆਂ ਇਸਤਰੀਆਂ ਅਤੇ ਇਨ੍ਹਾਂ ਦੇ ਬੱਚਿਆਂ ਨੂੰ, ਪਰਮੇਸ਼ੁਰ ਦੀ ਆਗਿਆ ਅਤੇ ਉਨ੍ਹਾਂ ਦੀ ਸਲਾਹ ਨਾਲ ਜਿਹੜੇ ਸਾਡੇ ਪਰਮੇਸ਼ੁਰ ਦੇ ਹੁਕਮ ਤੋਂ ਕੰਬਦੇ ਹਨ, ਆਪਣੇ ਵਿੱਚੋਂ ਕੱਢ ਦੇਈਏ ਅਤੇ ਇਹ ਕੰਮ ਬਿਵਸਥਾ ਦੇ ਅਨੁਸਾਰ ਕੀਤਾ ਜਾਵੇ।
با ئێستا پەیمانێک لەگەڵ خوداماندا ببەستین، کە هەموو ژنەکان و ئەوانەی لەوان لەدایک بوونە دەریانبکەین، بەپێی ڕاوێژی گەورەم و ئەوانەی لە فەرمانەکانی خودامان دەترسن، با بەپێی تەورات کار بکرێت.
4 ਉੱਠ, ਕਿਉਂ ਜੋ ਹੁਣ ਇਹ ਗੱਲ ਤੇਰੇ ਹੱਥ ਵਿੱਚ ਹੈ ਅਤੇ ਅਸੀਂ ਤੇਰੇ ਨਾਲ ਹਾਂ, ਇਸ ਲਈ ਤਕੜਾ ਹੋ ਕੇ ਇਹ ਕੰਮ ਕਰ!”
هەستە! ئەم کارە لەسەر تۆیە و ئێمەش لەگەڵتداین. ئازابە و دەستبەکاربە!»
5 ਤਦ ਅਜ਼ਰਾ ਉੱਠਿਆ ਅਤੇ ਜਾਜਕਾਂ, ਲੇਵੀਆਂ ਅਤੇ ਸਾਰੇ ਇਸਰਾਏਲੀਆਂ ਨੂੰ ਸਹੁੰ ਦਿੱਤੀ ਕਿ ਅਸੀਂ ਇਸੇ ਬਚਨ ਦੇ ਅਨੁਸਾਰ ਇਹ ਕੰਮ ਕਰਾਂਗੇ ਅਤੇ ਉਨ੍ਹਾਂ ਨੇ ਉਸੇ ਤਰ੍ਹਾਂ ਸਹੁੰ ਖਾਧੀ।
ئیتر عەزرا هەستا و کاهینە باڵاکان و لێڤی و هەموو ئیسرائیلی سوێند دا کە کار بەم پێشنیارە بکەن، ئەوانیش سوێندیان خوارد.
6 ਤਾਂ ਅਜ਼ਰਾ ਪਰਮੇਸ਼ੁਰ ਦੇ ਭਵਨ ਦੇ ਅੱਗਿਓਂ ਉੱਠਿਆ ਅਤੇ ਅਲਯਾਸ਼ੀਬ ਦੇ ਪੁੱਤਰ ਯਹੋਹਾਨਾਨ ਦੀ ਕੋਠੜੀ ਵਿੱਚ ਗਿਆ, ਅਤੇ ਉੱਥੇ ਜਾ ਕੇ ਨਾ ਰੋਟੀ ਖਾਧੀ ਤੇ ਨਾ ਪਾਣੀ ਪੀਤਾ, ਕਿਉਂ ਜੋ ਉਹ ਗ਼ੁਲਾਮੀ ਤੋਂ ਮੁੜ ਕੇ ਆਏ ਹੋਏ ਲੋਕਾਂ ਦੇ ਧੋਖੇ ਦੇ ਕਾਰਨ ਰੋਂਦਾ ਰਿਹਾ।
پاشان عەزرا لەبەردەم ماڵی خودا هەستا و چووە ژوورەکەی یەهۆحانانی کوڕی ئەلیاشیڤ. بەرەو ئەوێ چوو، بێ ئەوەی نان بخوات و ئاو بخواتەوە، چونکە بەهۆی ناپاکی ڕاپێچکراوەکانەوە شینی دەگێڕا.
7 ਤਾਂ ਉਨ੍ਹਾਂ ਨੇ ਯਹੂਦਾਹ ਤੇ ਯਰੂਸ਼ਲਮ ਵਿੱਚ ਗ਼ੁਲਾਮੀ ਤੋਂ ਮੁੜ ਕੇ ਆਏ ਹੋਏ ਸਾਰੇ ਲੋਕਾਂ ਲਈ ਮੁਨਾਦੀ ਕਰਵਾਈ ਕਿ ਉਹ ਯਰੂਸ਼ਲਮ ਵਿੱਚ ਇਕੱਠੇ ਹੋ ਜਾਣ।
ئینجا لە یەهودا و ئۆرشەلیم بانگەوازیان کرد بۆ هەموو ئەوانەی لە ڕاپێچکراوی گەڕابوونەوە تاوەکو لە ئۆرشەلیم کۆببنەوە،
8 ਅਤੇ ਜੋ ਕੋਈ ਹਾਕਮਾਂ ਅਤੇ ਬਜ਼ੁਰਗਾਂ ਦੀ ਸਲਾਹ ਅਨੁਸਾਰ ਤਿੰਨ ਦਿਨਾਂ ਵਿੱਚ ਨਾ ਆਵੇ, ਉਸ ਦਾ ਸਾਰਾ ਮਾਲ-ਧਨ ਨਾਸ ਕੀਤਾ ਜਾਵੇਗਾ ਅਤੇ ਉਸ ਨੂੰ ਗ਼ੁਲਾਮੀ ਤੋਂ ਮੁੜੇ ਹੋਇਆਂ ਦੀ ਸਭਾ ਵਿੱਚੋਂ ਛੇਕਿਆ ਜਾਵੇਗਾ।
بەپێی ڕاوێژی کاربەدەستەکان و پیران، هەرکەسێک لە ماوەی سێ ڕۆژدا ئامادە نەبێت، دەست بەسەر ماڵەکەیدا دەگیرێت و خۆشی لە کۆمەڵی ڕاپێچکراوەکان جیا دەکرێتەوە.
9 ਤਾਂ ਯਹੂਦਾਹ ਅਤੇ ਬਿਨਯਾਮੀਨ ਦੇ ਸਾਰੇ ਮਨੁੱਖ ਤਿੰਨ ਦਿਨਾਂ ਦੇ ਵਿੱਚ ਯਰੂਸ਼ਲਮ ਵਿੱਚ ਇਕੱਠੇ ਹੋਏ। ਇਹ ਨੌਵੇਂ ਮਹੀਨੇ ਦੀ ਵੀਹ ਤਾਰੀਖ਼ ਸੀ ਅਤੇ ਸਾਰੀ ਪਰਜਾ ਪਰਮੇਸ਼ੁਰ ਦੇ ਭਵਨ ਦੇ ਵਿਹੜੇ ਵਿੱਚ ਬੈਠੀ ਹੋਈ, ਇਸ ਗੱਲ ਦੇ ਕਾਰਨ ਅਤੇ ਤੇਜ਼ ਮੀਂਹ ਦੇ ਕਾਰਨ ਕੰਬਦੀ ਸੀ।
لە ماوەی سێ ڕۆژەکە هەموو پیاوانی یەهودا و بنیامین لە ئۆرشەلیم کۆبوونەوە، واتە لە بیستی مانگی نۆ، لە ئۆرشەلیم کۆبوونەوە و هەموو گەل بە ترسەوە لەناو گۆڕەپانەکەی ماڵی خودا دانیشتن، لەبەر بابەتەکە و لەبەر بارانەکە.
10 ੧੦ ਤਦ ਅਜ਼ਰਾ ਜਾਜਕ ਉੱਠਿਆ ਅਤੇ ਉਨ੍ਹਾਂ ਨੂੰ ਕਿਹਾ, “ਤੁਸੀਂ ਧੋਖਾ ਕੀਤਾ ਹੈ, ਅਤੇ ਗੈਰ-ਕੌਮੀ ਇਸਤਰੀਆਂ ਨਾਲ ਵਿਆਹ ਕਰਕੇ ਇਸਰਾਏਲ ਦੇ ਦੋਸ਼ ਨੂੰ ਵਧਾਇਆ ਹੈ।
ئینجا عەزرای کاهین هەستا و پێی گوتن: «ئێوە ناپاکیتان کرد، ژنی بێگانەتان هێنا بۆ ئەوەی تاوانی زیاتر بخەنە سەر خراپەی ئیسرائیل.
11 ੧੧ ਹੁਣ ਤੁਸੀਂ ਯਹੋਵਾਹ, ਆਪਣੇ ਪੁਰਖਿਆਂ ਦੇ ਪਰਮੇਸ਼ੁਰ ਅੱਗੇ, ਆਪਣੇ ਪਾਪਾਂ ਦਾ ਇਕਰਾਰ ਕਰੋ ਅਤੇ ਉਸ ਦੀ ਇੱਛਾ ਪੂਰੀ ਕਰੋ ਅਤੇ ਇਸ ਦੇਸ਼ ਦੇ ਲੋਕਾਂ ਤੋਂ ਅਤੇ ਗੈਰ-ਕੌਮੀ ਇਸਤਰੀਆਂ ਤੋਂ ਅਲੱਗ ਹੋ ਜਾਓ।”
ئێستا لەبەردەم یەزدانی پەروەردگاری باوباپیرانتان دانی پێدا بنێن و ئەوە بکەن کە پێی خۆشە، خۆتان لە گەلانی خاکەکە و لە ژنە بێگانەکان داببڕن.»
12 ੧੨ ਤਾਂ ਸਾਰੀ ਸਭਾ ਨੇ ਉੱਤਰ ਦਿੱਤਾ ਅਤੇ ਉੱਚੀ ਅਵਾਜ਼ ਨਾਲ ਕਿਹਾ, “ਇਸੇ ਤਰ੍ਹਾਂ ਹੀ ਹੋਵੇਗਾ! ਜਿਵੇਂ ਤੁਸੀਂ ਕਿਹਾ ਹੈ ਅਸੀਂ ਉਸੇ ਤਰ੍ਹਾਂ ਹੀ ਕਰਾਂਗੇ!
هەموو کۆمەڵەکە بە دەنگێکی بەرز وەڵامیان دایەوە: «چۆنت پێ گوتین، ئاوا دەکەین.
13 ੧੩ ਪਰ ਲੋਕ ਬਹੁਤ ਸਾਰੇ ਹਨ ਅਤੇ ਇਹ ਮੀਂਹ ਦਾ ਮੌਸਮ ਹੈ, ਇਸ ਕਾਰਨ ਅਸੀਂ ਬਾਹਰ ਨਹੀਂ ਖਲੋ ਸਕਦੇ! ਨਾਲੇ ਇਹ ਇੱਕ ਜਾਂ ਦੋ ਦਿਨ ਦਾ ਕੰਮ ਨਹੀਂ ਹੈ, ਕਿਉਂ ਜੋ ਅਸੀਂ ਇਸ ਗੱਲ ਵਿੱਚ ਵੱਡਾ ਅਪਰਾਧ ਕੀਤਾ ਹੈ!
بەڵام گەلەکە زۆرن و کاتەکەش کاتی بارانە و توانای ئەوەمان نییە لە دەرەوە ڕابوەستین، کارەکەش کاری یەک دوو ڕۆژ نییە، چونکە لەم بارەیەوە یاخیبوونی زۆرمان کردووە.
14 ੧੪ ਹੁਣ ਸਾਰੀ ਸਭਾ ਦੇ ਵੱਲੋਂ ਸਾਡੇ ਹਾਕਮ ਕੰਮ ਕਰਨ ਅਤੇ ਸਾਡੇ ਸ਼ਹਿਰਾਂ ਵਿੱਚੋਂ ਉਹ ਸਾਰੇ, ਜਿਨ੍ਹਾਂ ਨੇ ਗੈਰ-ਕੌਮੀ ਇਸਤਰੀਆਂ ਨਾਲ ਵਿਆਹ ਕੀਤਾ ਹੈ ਠਹਿਰਾਏ ਹੋਏ ਸਮੇਂ ਉੱਤੇ ਆਉਣ, ਅਤੇ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਸ਼ਹਿਰ ਦੇ ਬਜ਼ੁਰਗ ਅਤੇ ਨਿਆਈਂ ਵੀ ਆਉਣ, ਜਦ ਤੱਕ ਕਿ ਸਾਡੇ ਪਰਮੇਸ਼ੁਰ ਦਾ ਕ੍ਰੋਧ ਜੋ ਇਸ ਗੱਲ ਦੇ ਕਾਰਨ ਹੈ, ਸਾਡੇ ਤੋਂ ਮੁੜ ਨਾ ਜਾਵੇ।”
تکایە با کاربەدەستەکانمان لە جێی هەموو کۆمەڵەکە ڕاوەستن و هەموو ئەوانەی لە شارۆچکەکانمان ژنی بێگانەیان هێناوە، با لە کاتی دیاریکراودا لەگەڵ پیران و دادوەرانی شارەکەی خۆیان بێن، هەر شارە و بە تەنها، هەتا گڕی تووڕەیی خودامان کە بەهۆی ئەم کارەوەیە لێمان دامرکێتەوە.»
15 ੧੫ ਸਿਰਫ਼ ਅਸਾਹੇਲ ਦਾ ਪੁੱਤਰ ਯੋਨਾਥਾਨ ਅਤੇ ਤਿਕਵਾਹ ਦਾ ਪੁੱਤਰ ਯਹਜ਼ਯਾਹ ਇਸ ਗੱਲ ਦੇ ਵਿਰੁੱਧ ਉੱਠੇ, ਅਤੇ ਮਸ਼ੁੱਲਾਮ ਤੇ ਸ਼ਬਥਈ ਲੇਵੀਆਂ ਨੇ ਉਨ੍ਹਾਂ ਦੀ ਸਹਾਇਤਾ ਕੀਤੀ
تەنها یۆناتانی کوڕی عەساهێل و یەحزەیای کوڕی تیقڤا لە دژی ئەمە ڕاوەستان، مەشولام و شەبەتەی کە هەردووکیان لێڤی بوون پشتگیرییان کردن.
16 ੧੬ ਪਰ ਗ਼ੁਲਾਮੀ ਤੋਂ ਮੁੜੇ ਹੋਏ ਲੋਕਾਂ ਨੇ ਉਸੇ ਤਰ੍ਹਾਂ ਹੀ ਕੀਤਾ। ਤਦ ਅਜ਼ਰਾ ਜਾਜਕ ਅਤੇ ਬਜ਼ੁਰਗਾਂ ਦੇ ਘਰਾਣਿਆਂ ਦੇ ਕਈ ਆਗੂ, ਆਪੋ ਆਪਣੇ ਬਜ਼ੁਰਗਾਂ ਦੇ ਘਰਾਣਿਆਂ ਅਨੁਸਾਰ ਆਪਣੇ ਨਾਮ ਲਿਖਾ ਕੇ ਅਲੱਗ ਹੋਏ ਅਤੇ ਇਸ ਗੱਲ ਦੀ ਜਾਂਚ-ਪੜਤਾਲ ਕਰਨ ਲਈ ਦਸਵੇਂ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਬੈਠ ਗਏ।
ئینجا ئەوانەی لە ڕاپێچکراوی گەڕانەوە ئاوایان کرد، عەزرای کاهین و ئەو پیاوانەی گەورەی بنەماڵەکان بوون جیا بوونەوە، بەپێی بنەماڵەکانیان و هەموویان بە ناوی خۆیان، لە یەکەم ڕۆژی مانگی دە بۆ لێکۆڵینەوە لە بابەتەکە دانیشتن.
17 ੧੭ ਅਤੇ ਪਹਿਲੇ ਮਹੀਨੇ ਦੀ ਪਹਿਲੀ ਤਾਰੀਖ਼ ਤੱਕ ਉਨ੍ਹਾਂ ਨੇ ਉਹਨਾਂ ਸਾਰਿਆਂ ਮਨੁੱਖਾਂ ਦੀ ਜਾਂਚ-ਪੜਤਾਲ ਕੱਢ ਲਈ ਜਿਨ੍ਹਾਂ ਨੇ ਗੈਰ-ਕੌਮੀ ਇਸਤਰੀਆਂ ਨਾਲ ਵਿਆਹ ਕਰ ਲਿਆ ਸੀ।
لە یەکەم ڕۆژی مانگی یەک لە بابەتی هەموو ئەو پیاوانە بوونەوە کە ژنی بێگانەیان هێنابوو.
18 ੧੮ ਅਤੇ ਜਾਜਕਾਂ ਦੇ ਪੁੱਤਰਾਂ ਵਿੱਚੋਂ ਜਿਨ੍ਹਾਂ ਨੇ ਗੈਰ-ਕੌਮੀ ਇਸਤਰੀਆਂ ਨਾਲ ਵਿਆਹ ਕੀਤਾ ਸੀ, ਉਹ ਇਹ ਸਨ: ਯੋਸਾਦਾਕ ਦੇ ਪੁੱਤਰ ਯੇਸ਼ੂਆ ਦੇ ਪੁੱਤਰਾਂ ਵਿੱਚੋਂ ਅਤੇ ਉਸ ਦੇ ਭਰਾ ਮਅਸ਼ੇਯਾਹ ਤੇ ਅਲੀਅਜ਼ਰ ਤੇ ਯਾਰੀਬ ਤੇ ਗਦਲਯਾਹ।
لەنێو کاهینەکان چەند کەسێکیان بینییەوە کە ژنی بێگانەیان هێنابوو: لە نەوەی یەشوعی کوڕی یۆچاداق و براکانی: مەعسێیاهو، ئەلیعەزەر، یاریڤ و گەدەلیاهو.
19 ੧੯ ਉਨ੍ਹਾਂ ਨੇ ਆਪਣੀਆਂ ਪਤਨੀਆਂ ਨੂੰ ਕੱਢ ਦੇਣ ਦਾ ਬਚਨ ਦਿੱਤਾ, ਅਤੇ ਦੋਸ਼ੀ ਹੋਣ ਦੇ ਕਾਰਨ ਇੱਜੜ ਵਿੱਚੋਂ ਆਪਣੇ-ਆਪਣੇ ਲਈ ਇੱਕ-ਇੱਕ ਭੇਡੂ ਦੋਸ਼ ਦੀ ਬਲੀ ਲਈ ਚੜ੍ਹਾਇਆ।
بەڵێنیان دا کە ژنە بێگانەکانیان دەربکەن و لەبەر تاوانەکەیان بەرانێکی مێگەلیان پێشکەش کرد.
20 ੨੦ ਅਤੇ ਇੰਮੇਰ ਦੇ ਪੁੱਤਰਾਂ ਵਿੱਚੋਂ - ਹਨਾਨੀ ਤੇ ਜ਼ਬਦਯਾਹ।
لە نەوەی ئیمێر: حەنانی و زەڤەدیا.
21 ੨੧ ਅਤੇ ਹਾਰੀਮ ਦੇ ਪੁੱਤਰਾਂ ਵਿੱਚੋਂ - ਮਅਸ਼ੇਯਾਹ ਤੇ ਏਲੀਯਾਹ ਤੇ ਸ਼ਮਅਯਾਹ ਤੇ ਯਹੀਏਲ ਤੇ ਉੱਜ਼ੀਯਾਹ
لە نەوەی حاریم: مەعسێیاهو، ئەلیاس، شەمەعیا، یەحیێل و عوزیا.
22 ੨੨ ਅਤੇ ਪਸ਼ਹੂਰ ਦੇ ਪੁੱਤਰਾਂ ਵਿੱਚੋਂ ਅਲਯੋਏਨਈ, ਮਅਸ਼ੇਯਾਹ, ਇਸਮਾਏਲ, ਨਥਨਏਲ, ਯੋਜ਼ਾਬਾਦ ਤੇ ਅਲਾਸਾਹ
لە نەوەی پەشحور: ئەلیۆعێنەی، مەعسێیاهو، ئیسماعیل، نەتەنێل، یۆزاڤاد و ئەلعاسا.
23 ੨੩ ਅਤੇ ਲੇਵੀਆਂ ਵਿੱਚੋਂ - ਯੋਜ਼ਾਬਾਦ ਤੇ ਸ਼ਿਮਈ ਤੇ ਕੇਲਾਯਾਹ ਜੋ ਕਲੀਟਾ ਵੀ ਹੈ, ਪਥਹਯਾਹ, ਯਹੂਦਾਹ ਤੇ ਅਲੀਅਜ਼ਰ।
لە لێڤییەکان: یۆزاڤاد، شیمعی، قێلایا کە قەلیتایە، پەتەحیا، یەهودا و ئەلیعەزەر.
24 ੨੪ ਅਤੇ ਗਾਇਕਾਂ ਵਿੱਚੋਂ - ਅਲਯਾਸ਼ੀਬ ਅਤੇ ਦਰਬਾਨਾਂ ਵਿੱਚੋਂ - ਸ਼ੱਲੂਮ ਤੇ ਤਲਮ ਤੇ ਊਰੀ।
لە گۆرانیبێژەکان: ئەلیاشیڤ. لە دەرگاوانەکان: شەلوم، تەلەم و ئوری.
25 ੨੫ ਅਤੇ ਇਸਰਾਏਲ ਵਿੱਚੋਂ - ਪਰੋਸ਼ ਦੇ ਪੁੱਤਰਾਂ ਵਿੱਚੋਂ - ਰਮਯਾਹ, ਯਿਜ਼ਯਾਹ, ਮਲਕੀਯਾਹ, ਮੀਯਾਮੀਨ, ਅਲਆਜ਼ਾਰ, ਮਲਕੀਯਾਹ ਤੇ ਬਨਾਯਾਹ
لەنێو ئیسرائیلییەکانی دیکەش: لە نەوەی پەرعۆش: ڕەمیا، یەزییا، مەلکیا، میامین، ئەلعازار، مەلکیا و بەنایا.
26 ੨੬ ਅਤੇ ਏਲਾਮ ਦੇ ਪੁੱਤਰਾਂ ਵਿੱਚੋਂ - ਮੱਤਨਯਾਹ, ਜ਼ਕਰਯਾਹ, ਯਹੀਏਲ, ਅਬਦੀ, ਯਿਰੇਮੋਥ ਤੇ ਏਲੀਯਾਹ
لە نەوەی ئیلام: مەتەنیا، زەکەریا، یەحیێل، عەبدی، یەرێمۆت و ئەلیاس.
27 ੨੭ ਅਤੇ ਜ਼ੱਤੂ ਦੇ ਪੁੱਤਰਾਂ ਵਿੱਚੋਂ - ਅਲਯੋਏਨਈ, ਅਲਯਾਸ਼ੀਬ, ਮੱਤਨਯਾਹ, ਯਿਰੇਮੋਥ, ਜ਼ਾਬਾਦ ਤੇ ਅਜ਼ੀਜ਼ਾ
لە نەوەی زەتو: ئەلیۆعێنەی، ئەلیاشیڤ، مەتەنیا، یەرێمۆت، زاڤاد و عەزیزا.
28 ੨੮ ਅਤੇ ਬੇਬਾਈ ਦੇ ਪੁੱਤਰਾਂ ਵਿੱਚੋਂ - ਯਹੋਹਾਨਾਨ, ਹਨਨਯਾਹ, ਜ਼ੱਬਈ, ਅਥਲਈ
لە نەوەی بێڤەی: یەهۆحانان، حەنەنیا، زەبەی و عەتلای.
29 ੨੯ ਅਤੇ ਬਾਨੀ ਦੇ ਪੁੱਤਰਾਂ ਵਿੱਚੋਂ - ਮਸ਼ੁੱਲਾਮ, ਮੱਲੂਕ, ਅਦਾਯਾਹ, ਯਾਸ਼ੂਬ, ਸ਼ਆਲ ਤੇ ਰਾਮੋਥ
لە نەوەی بانی: مەشولام، مەلوخ، عەدایا، یاشوڤ، شەئال و یەرێمۆت.
30 ੩੦ ਅਤੇ ਪਹਥ-ਮੋਆਬ ਦੇ ਪੁੱਤਰਾਂ ਵਿੱਚੋਂ - ਅਦਨਾ ਤੇ ਕਲਾਲ, ਬਨਾਯਾਹ ਮਅਸ਼ੇਯਾਹ, ਮੱਤਨਯਾਹ, ਬਸਲੇਲ, ਬਿੰਨੂਈ ਤੇ ਮਨੱਸ਼ਹ
لە نەوەی پەحەت‌مۆئاب: عەدنا، کەلال، بەنایا، مەعسێیاهو، مەتەنیا، بەسەلئێل، بەنوی و مەنەشە.
31 ੩੧ ਹਾਰੀਮ ਦੇ ਪੁੱਤਰਾਂ ਵਿੱਚੋਂ - ਅਲੀਅਜ਼ਰ, ਯਿੱਸ਼ੀਯਾਹ, ਮਲਕੀਯਾਹ, ਸ਼ਮਅਯਾਹ, ਸ਼ਿਮਓਨ
لە نەوەی حاریم: ئەلیعەزەر، یەشییا، مەلکیا، شەمەعیا، شیمەعۆن،
32 ੩੨ ਬਿਨਯਾਮੀਨ, ਮੱਲੂਕ ਸ਼ਮਰਯਾਹ
بنیامین، مەلوخ و شەمەریاهو.
33 ੩੩ ਹਾਸ਼ੁਮ ਦੇ ਪੁੱਤਰਾਂ ਵਿੱਚੋਂ - ਮਤਨਈ, ਮਤੱਤਾਹ, ਜ਼ਾਬਾਦ, ਅਲੀਫ਼ਾਲਟ, ਯਰੇਮਈ, ਮਨੱਸ਼ਹ ਸ਼ਿਮਈ,
لە نەوەی حاشوم: مەتەنەی، مەتەتا، زاڤاد، ئەلیفەلەت، یەرێمەی، مەنەشە و شیمعی.
34 ੩੪ ਬਾਨੀ ਦੇ ਪੁੱਤਰਾਂ ਵਿੱਚੋਂ - ਮਅਦਈ, ਅਮਰਾਮ ਤੇ ਊਏਲ,
لە نەوەی بانی: مەعەدەی، عەمرام، ئوئێل،
35 ੩੫ ਬਨਾਯਾਹ, ਬੇਦਯਾਹ, ਕਲੂਹੀ,
بەنایا، بێدەیا، کەلووهی،
36 ੩੬ ਵਨਯਾਹ, ਮਰੇਮੋਥ, ਅਲਯਾਸ਼ੀਬ,
ڤەنیا، مەرێمۆت، ئەلیاشیڤ،
37 ੩੭ ਮੱਤਨਯਾਹ, ਮਤਨਈ, ਤੇ ਯਅਸਾਈ,
مەتەنیا، مەتەنەی و یەعەسۆ.
38 ੩੮ ਅਤੇ ਬਾਨੀ ਤੇ ਬਿੰਨੂਈ, ਸ਼ਿਮਈ,
لە نەوەی بەنوی: شیمعی،
39 ੩੯ ਅਤੇ ਸ਼ਲਮਯਾਹ, ਨਾਥਾਨ ਤੇ ਅਦਾਯਾਹ
شەلەمیاهو، ناتان، عەدایا،
40 ੪੦ ਮਕਦਨਬਈ, ਸ਼ਾਸ਼ਈ, ਸ਼ਾਰਈ,
مەخنەدەڤەی، شاشەی، شارای،
41 ੪੧ ਅਜ਼ਰੇਲ ਤੇ ਸ਼ਲਮਯਾਹ, ਸ਼ਮਰਯਾਹ,
عەزەرئێل، شەلەمیاهو، شەمەریاهو،
42 ੪੨ ਸ਼ੱਲੂਮ, ਅਮਰਯਾਹ, ਯੂਸੁਫ਼
شەلوم، ئەمەریا و یوسف.
43 ੪੩ ਨਬੋ ਦੇ ਪੁੱਤਰਾਂ ਵਿੱਚੋਂ - ਯਈਏਲ, ਮੱਤਿਥਯਾਹ, ਜ਼ਾਬਾਦ, ਜ਼ਬੀਨਾ, ਯੱਦਈ, ਯੋਏਲ ਤੇ ਬਨਾਯਾਹ
لە نەوەی نەبۆ: یەعیێل، مەتیسیا، زاڤاد، زەڤینا، یەدەی، یۆئێل و بەنایا.
44 ੪੪ ਇਹਨਾਂ ਸਾਰਿਆਂ ਨੇ ਗੈਰ-ਕੌਮੀ ਇਸਤਰੀਆਂ ਵਿਆਹ ਲਈਆਂ ਸਨ ਅਤੇ ਉਨ੍ਹਾਂ ਵਿੱਚੋਂ ਕਈ ਇਸਤਰੀਆਂ ਦੇ ਬੱਚੇ ਵੀ ਸਨ।
هەموو ئەوانە ژنی بێگانەیان هێنابوو، هەروەها هەندێک لە ژنەکان منداڵیان ببوو.

< ਅਜ਼ਰਾ 10 >