< ਹਿਜ਼ਕੀਏਲ 48 >

1 ਗੋਤਾਂ ਦੇ ਨਾਮ ਇਹ ਹਨ - ਐਨ ਉੱਤਰ ਵਿੱਚ ਹਥਲੋਨ ਦੇ ਰਸਤੇ ਦੇ ਨਾਲ-ਨਾਲ ਹਮਾਥ ਦੇ ਦਰਵਾਜ਼ੇ ਤੱਕ, ਹਸਰ-ਏਨਾਨ ਤੱਕ ਜਿਹੜਾ ਦੰਮਿਸ਼ਕ ਦੀ ਉੱਤਰੀ ਹੱਦ ਤੇ ਹਮਾਥ ਦੇ ਕੋਲ ਹੈ। ਪੂਰਬ ਤੋਂ ਪੱਛਮ ਤੱਕ ਦਾਨ ਦੇ ਲਈ ਇੱਕ ਭਾਗ।
ואלה שמות השבטים מקצה צפונה אל יד דרך חתלן לבוא חמת חצר עינן גבול דמשק צפונה אל יד חמת והיו לו פאת קדים הים דן אחד
2 ਦਾਨ ਦੀ ਹੱਦ ਦੇ ਨਾਲ ਲੱਗਦੀ ਪੂਰਬੀ ਹੱਦ ਤੋਂ ਪੱਛਮੀ ਹੱਦ ਤੱਕ ਆਸ਼ੇਰ ਦੇ ਲਈ ਇੱਕ ਭਾਗ।
ועל גבול דן מפאת קדים עד פאת ימה--אשר אחד
3 ਆਸ਼ੇਰ ਦੀ ਹੱਦ ਦੇ ਨਾਲ ਲੱਗਦੀ ਪੂਰਬੀ ਹੱਦ ਤੋਂ ਪੱਛਮੀ ਹੱਦ ਤੱਕ ਨਫ਼ਤਾਲੀ ਦੇ ਲਈ ਇੱਕ ਭਾਗ।
ועל גבול אשר מפאת קדימה ועד פאת ימה--נפתלי אחד
4 ਨਫ਼ਤਾਲੀ ਦੀ ਹੱਦ ਦੇ ਨਾਲ ਲੱਗਦੀ ਪੂਰਬੀ ਹੱਦ ਤੋਂ ਪੱਛਮੀ ਹੱਦ ਤੱਕ ਮਨੱਸ਼ਹ ਦੇ ਲਈ ਇੱਕ ਭਾਗ।
ועל גבול נפתלי מפאת קדמה עד פאת ימה--מנשה אחד
5 ਮਨੱਸ਼ਹ ਦੀ ਹੱਦ ਦੇ ਨਾਲ ਲੱਗਦੀ ਪੂਰਬੀ ਹੱਦ ਤੋਂ ਪੱਛਮੀ ਹੱਦ ਤੱਕ ਇਫ਼ਰਾਈਮ ਦੇ ਲਈ ਇੱਕ ਭਾਗ।
ועל גבול מנשה מפאת קדמה עד פאת ימה--אפרים אחד
6 ਇਫ਼ਰਾਈਮ ਦੀ ਹੱਦ ਦੇ ਨਾਲ ਲੱਗਦੀ ਪੂਰਬੀ ਹੱਦ ਤੋਂ ਪੱਛਮੀ ਹੱਦ ਤੱਕ ਰਊਬੇਨ ਦੇ ਲਈ ਇੱਕ ਭਾਗ।
ועל גבול אפרים מפאת קדים ועד פאת ימה--ראובן אחד
7 ਰਊਬੇਨ ਦੀ ਹੱਦ ਦੇ ਨਾਲ ਲੱਗਦੀ ਪੂਰਬੀ ਹੱਦ ਤੋਂ ਪੱਛਮੀ ਹੱਦ ਤੱਕ ਯਹੂਦਾਹ ਦੇ ਲਈ ਇੱਕ ਭਾਗ।
ועל גבול ראובן מפאת קדים עד פאת ימה--יהודה אחד
8 ਯਹੂਦਾਹ ਦੀ ਹੱਦ ਦੇ ਨਾਲ ਲੱਗਦੀ ਪੂਰਬੀ ਹੱਦ ਤੋਂ ਪੱਛਮੀ ਹੱਦ ਤੱਕ ਭੇਟਾਂ ਦਾ ਭਾਗ ਹੋਵੇਗਾ। ਉਹ ਦੀ ਚੌੜਾਈ ਪੱਚੀ ਹਜ਼ਾਰ ਅਤੇ ਲੰਬਾਈ ਰਹਿੰਦੇ ਭਾਗਾਂ ਵਿੱਚੋਂ ਇੱਕ ਦੇ ਬਰਾਬਰ ਪੂਰਬੀ ਹੱਦ ਤੋਂ ਪੱਛਮੀ ਹੱਦ ਤੱਕ ਅਤੇ ਪਵਿੱਤਰ ਸਥਾਨ ਉਹ ਦੇ ਵਿਚਕਾਰ ਹੋਵੇਗਾ।
ועל גבול יהודה מפאת קדים עד פאת ימה--תהיה התרומה אשר תרימו חמשה ועשרים אלף רחב וארך כאחד החלקים מפאת קדימה עד פאת ימה והיה המקדש בתוכו
9 ਭੇਟਾਂ ਦਾ ਭਾਗ ਜਿਹੜਾ ਤੁਸੀਂ ਯਹੋਵਾਹ ਦੇ ਲਈ ਛੱਡੋਗੇ, ਪੱਚੀ ਹਜ਼ਾਰ ਲੰਮਾ ਅਤੇ ਦਸ ਹਜ਼ਾਰ ਚੌੜਾ ਹੋਵੇਗਾ।
התרומה אשר תרימו ליהוה--ארך חמשה ועשרים אלף ורחב עשרת אלפים
10 ੧੦ ਇਹ ਪਵਿੱਤਰ ਭੇਟਾਂ ਦਾ ਭਾਗ ਉਹਨਾਂ ਦੇ ਲਈ, ਹਾਂ, ਜਾਜਕਾਂ ਦੇ ਲਈ ਹੋਵੇਗਾ। ਉਤਰ ਵੱਲ ਉਹ ਦੀ ਲੰਬਾਈ ਪੱਚੀ ਹਜ਼ਾਰ ਹੋਵੇਗੀ ਅਤੇ ਦਸ ਹਜ਼ਾਰ ਉਹ ਦੀ ਚੌੜਾਈ ਪੱਛਮ ਦੀ ਵੱਲ ਅਤੇ ਦਸ ਹਜ਼ਾਰ ਉਹ ਦੀ ਚੌੜਾਈ ਪੂਰਬ ਦੀ ਵੱਲ ਅਤੇ ਪੱਚੀ ਹਜ਼ਾਰ ਉਹ ਦੀ ਲੰਬਾਈ ਦੱਖਣ ਦੀ ਵੱਲ, ਅਤੇ ਯਹੋਵਾਹ ਦਾ ਪਵਿੱਤਰ ਸਥਾਨ ਉਹ ਦੇ ਵਿਚਕਾਰ ਹੋਵੇਗਾ।
ולאלה תהיה תרומת הקדש לכהנים--צפונה חמשה ועשרים אלף וימה רחב עשרת אלפים וקדימה רחב עשרת אלפים ונגבה ארך חמשה ועשרים אלף והיה מקדש יהוה בתוכו
11 ੧੧ ਇਹ ਉਹਨਾਂ ਜਾਜਕਾਂ ਦੇ ਲਈ ਹੋਵੇਗਾ ਜਿਹੜੇ ਸਾਦੋਕ ਦੇ ਪੁੱਤਰਾਂ ਵਿੱਚੋਂ ਪਵਿੱਤਰ ਕੀਤੇ ਗਏ ਹਨ, ਜਿਹਨਾਂ ਨੇ ਮੇਰੇ ਫਰਜ਼ ਦੀ ਸੰਭਾਲ ਕੀਤੀ ਅਤੇ ਬੇਮੁੱਖ ਨਾ ਹੋਏ, ਜਦੋਂ ਇਸਰਾਏਲੀ ਬੇਮੁੱਖ ਹੋ ਗਏ, ਜਿਹਾ ਕਿ ਲੇਵੀ ਬੇਮੁੱਖ ਹੋ ਗਏ।
לכהנים המקדש מבני צדוק אשר שמרו משמרתי--אשר לא תעו בתעות בני ישראל כאשר תעו הלוים
12 ੧੨ ਦੇਸ ਦੀ ਭੇਟਾਂ ਵਿੱਚੋਂ ਲੇਵੀ ਦੇ ਭਾਗ ਦੀ ਹੱਦ ਕੋਲ ਇਹ ਉਹਨਾਂ ਦੇ ਲਈ ਭੇਟਾਂ ਹੋਵੇਗੀ, ਜਿਹੜੀ ਅੱਤ ਪਵਿੱਤਰ ਹੋਵੇਗੀ।
והיתה להם תרומיה מתרומת הארץ קדש קדשים--אל גבול הלוים
13 ੧੩ ਜਾਜਕਾਂ ਦੀ ਹੱਦ ਦੇ ਸਾਹਮਣੇ ਲੇਵੀ ਦੇ ਲਈ ਇੱਕ ਭਾਗ ਹੋਵੇਗਾ, ਪੱਚੀ ਹਜ਼ਾਰ ਲੰਮਾ ਅਤੇ ਦਸ ਹਜ਼ਾਰ ਚੌੜਾ। ਉਹ ਦੀ ਸਾਰੀ ਲੰਬਾਈ ਪੱਚੀ ਹਜ਼ਾਰ ਅਤੇ ਚੌੜਾਈ ਦਸ ਹਜ਼ਾਰ ਹੋਵੇਗੀ।
והלוים לעמת גבול הכהנים חמשה ועשרים אלף ארך ורחב עשרת אלפים כל ארך חמשה ועשרים אלף ורחב עשרת אלפים
14 ੧੪ ਉਹ ਉਸ ਵਿੱਚੋਂ ਨਾ ਵੇਚਣ, ਨਾ ਕਿਸੇ ਨਾਲ ਬਦਲਣ, ਅਤੇ ਨਾ ਦੇਸ ਦਾ ਪਹਿਲਾ ਫਲ ਆਪਣੇ ਕੋਲੋਂ ਜਾਣ ਦੇਣ, ਕਿਉਂ ਜੋ ਉਹ ਯਹੋਵਾਹ ਲਈ ਪਵਿੱਤਰ ਹੈ।
ולא ימכרו ממנו ולא ימר ולא יעבור (יעביר)--ראשית הארץ כי קדש ליהוה
15 ੧੫ ਉਹ ਪੰਜ ਹਜ਼ਾਰ ਦੀ ਚੌੜਾਈ ਦਾ ਬਾਕੀ ਭਾਗ ਉਸ ਪੱਚੀ ਹਜ਼ਾਰ ਦੇ ਸਾਹਮਣੇ ਸ਼ਹਿਰ ਅਤੇ ਉਹ ਦੇ ਆਲੇ-ਦੁਆਲੇ ਦੇ ਲਈ ਸ਼ਾਮਲਾਟ ਹੋਵੇਗੀ ਅਤੇ ਸ਼ਹਿਰ ਉਹ ਦੇ ਵਿਚਕਾਰ ਹੋਵੇਗਾ।
וחמשת אלפים הנותר ברחב על פני חמשה ועשרים אלף--חל הוא לעיר למושב ולמגרש והיתה העיר בתוכה
16 ੧੬ ਉਹ ਦੀ ਮਿਣਤੀ ਇਹ ਹੋਵੇਗੀ - ਉਤਰ ਵੱਲ ਚਾਰ ਹਜ਼ਾਰ ਪੰਜ ਸੌ, ਦੱਖਣ ਵੱਲ ਚਾਰ ਹਜ਼ਾਰ ਪੰਜ ਸੌ, ਤੇ ਪੂਰਬ ਵੱਲ ਚਾਰ ਹਜ਼ਾਰ ਪੰਜ ਸੌ ਅਤੇ ਪੱਛਮ ਵੱਲ ਚਾਰ ਹਜ਼ਾਰ ਪੰਜ ਸੌ ਹੱਥ।
ואלה מדותיה--פאת צפון חמש מאות וארבעת אלפים ופאת נגב חמש חמש מאות וארבעת אלפים ומפאת קדים חמש מאות וארבעת אלפים ופאת ימה חמש מאות וארבעת אלפים
17 ੧੭ ਸ਼ਹਿਰ ਦੀ ਸ਼ਾਮਲਾਟ ਉੱਤਰ ਵੱਲ ਦੋ ਸੌ ਪੰਜਾਹ, ਦੱਖਣ ਵੱਲ ਦੋ ਸੌ ਪੰਜਾਹ, ਪੂਰਬ ਵੱਲ ਦੋ ਸੌ ਪੰਜਾਹ ਅਤੇ ਪੱਛਮ ਵੱਲ ਦੋ ਸੌ ਪੰਜਾਹ ਹੱਥ।
והיה מגרש לעיר--צפונה חמשים ומאתים ונגבה חמשים ומאתים וקדימה חמשים ומאתים וימה חמשים ומאתים
18 ੧੮ ਪਵਿੱਤਰ ਭੇਟਾਂ ਦੇ ਸਾਹਮਣੇ ਰਹਿੰਦੀ ਲੰਬਾਈ ਪੂਰਬ ਵੱਲ ਦਸ ਹਜ਼ਾਰ ਅਤੇ ਪੱਛਮ ਵੱਲ ਦਸ ਹਜ਼ਾਰ ਉਹ ਪਵਿੱਤਰ ਭੇਟਾਂ ਦੇ ਸਾਹਮਣੇ ਹੋਵੇਗੀ ਅਤੇ ਉਹ ਦਾ ਹਾਸਲ ਉਹਨਾਂ ਦੇ ਖਾਣ-ਪੀਣ ਲਈ ਹੋਵੇਗਾ, ਜਿਹੜੇ ਸ਼ਹਿਰ ਵਿੱਚ ਕੰਮ ਕਰਦੇ ਹਨ।
והנותר בארך לעמת תרומת הקדש עשרת אלפים קדימה ועשרת אלפים ימה והיה לעמת תרומת הקדש והיתה תבואתה ללחם לעבדי העיר
19 ੧੯ ਸ਼ਹਿਰ ਵਿੱਚ ਕੰਮ ਕਰਨ ਵਾਲੇ ਇਸਰਾਏਲ ਦੇ ਸਾਰੇ ਗੋਤਾਂ ਵਿੱਚੋਂ ਉਸ ਦੀ ਸੇਵਾ ਕਰਨਗੇ।
והעבד העיר--יעבדוהו מכל שבטי ישראל
20 ੨੦ ਭੇਟਾਂ ਦੇ ਸਾਰੇ ਭਾਗ ਦੀ ਲੰਬਾਈ ਪੱਚੀ ਹਜ਼ਾਰ ਅਤੇ ਚੌੜਾਈ ਪੱਚੀ ਹਜ਼ਾਰ ਹੋਵੇਗੀ, ਤੁਸੀਂ ਪਵਿੱਤਰ ਭੇਟਾਂ ਦੇ ਭਾਗ ਨੂੰ ਵਰਗਾਕਾਰ ਦੀ ਸ਼ਕਲ ਵਿੱਚ ਸ਼ਹਿਰ ਦੀ ਮਿਰਾਸ ਦੇ ਨਾਲ ਛੱਡੋਗੇ।
כל התרומה חמשה ועשרים אלף בחמשה ועשרים אלף רביעית תרימו את תרומת הקדש אל אחזת העיר
21 ੨੧ ਰਹਿੰਦਾ ਜਿਹੜਾ ਪਵਿੱਤਰ ਭੇਟਾਂ ਦਾ ਭਾਗ ਅਤੇ ਸ਼ਹਿਰ ਦੀ ਮਿਰਾਸ ਦੇ ਦੋਵੇਂ ਪਾਸੇ ਰਾਜਕੁਮਾਰ ਲਈ ਹੋਣਗੇ ਅਤੇ ਜਿਹੜਾ ਭੇਟਾਂ ਦੇ ਭਾਗ ਦੇ ਪੱਚੀ ਹਜ਼ਾਰ ਦੇ ਸਾਹਮਣੇ ਪੂਰਬ ਵੱਲ ਅਤੇ ਪੱਚੀ ਹਜ਼ਾਰ ਦੇ ਸਾਹਮਣੇ ਪੱਛਮ ਵੱਲ ਰਾਜਕੁਮਾਰ ਦੇ ਭਾਗਾਂ ਦੇ ਸਾਹਮਣੇ ਹੈ, ਉਹ ਰਾਜਕੁਮਾਰ ਦੇ ਲਈ ਹੋਵੇਗਾ ਅਤੇ ਪਵਿੱਤਰ ਭੇਟਾਂ ਦਾ ਭਾਗ ਅਤੇ ਪਵਿੱਤਰ ਸਥਾਨ ਅਤੇ ਭਵਨ ਉਹ ਦੇ ਵਿਚਕਾਰ ਹੋਵੇਗਾ।
והנותר לנשיא מזה ומזה לתרומת הקדש ולאחזת העיר אל פני חמשה ועשרים אלף תרומה עד גבול קדימה וימה על פני חמשה ועשרים אלף על גבול ימה לעמת חלקים לנשיא והיתה תרומת הקדש ומקדש הבית בתוכה
22 ੨੨ ਲੇਵੀ ਦੀ ਮਿਰਾਸ ਵਿੱਚੋਂ ਅਤੇ ਸ਼ਹਿਰ ਦੀ ਮਿਰਾਸ ਵਿੱਚੋਂ ਜਿਹੜੀ ਰਾਜਕੁਮਾਰ ਦੀ ਮਿਰਾਸ ਦੇ ਵਿਚਕਾਰ ਹੈ, ਯਹੂਦਾਹ ਦੀ ਹੱਦ ਅਤੇ ਬਿਨਯਾਮੀਨ ਦੀ ਹੱਦ ਦੇ ਵਿਚਾਲੇ, ਰਾਜਕੁਮਾਰ ਦੇ ਲਈ ਹੋਵੇਗੀ।
ומאחזת הלוים ומאחזת העיר בתוך אשר לנשיא יהיה בין גבול יהודה ובין גבול בנימן--לנשיא יהיה
23 ੨੩ ਬਾਕੀ ਗੋਤਾਂ ਦੇ ਲਈ ਅਜਿਹਾ ਹੋਵੇਗਾ ਕਿ ਪੂਰਬੀ ਹੱਦ ਤੋਂ ਪੱਛਮੀ ਹੱਦ ਤੱਕ ਬਿਨਯਾਮੀਨ ਦੇ ਲਈ ਇੱਕ ਭਾਗ ਹੋਵੇਗਾ।
ויתר השבטים מפאת קדימה עד פאת ימה בנימן אחד
24 ੨੪ ਬਿਨਯਾਮੀਨ ਦੀ ਹੱਦ ਦੇ ਨਾਲ ਲੱਗਵੀਂ ਪੂਰਬੀ ਹੱਦ ਤੋਂ ਪੱਛਮੀ ਹੱਦ ਤੱਕ ਸ਼ਿਮਓਨ ਦੇ ਲਈ ਇੱਕ ਭਾਗ ਹੋਵੇਗਾ।
ועל גבול בנימן מפאת קדימה עד פאת ימה--שמעון אחד
25 ੨੫ ਸ਼ਿਮਓਨ ਦੀ ਹੱਦ ਦੇ ਨਾਲ ਲੱਗਵੀਂ ਪੂਰਬੀ ਹੱਦ ਤੋਂ ਪੱਛਮੀ ਹੱਦ ਤੱਕ ਯਿੱਸਾਕਾਰ ਦੇ ਲਈ ਇੱਕ ਭਾਗ ਹੋਵੇਗਾ।
ועל גבול שמעון מפאת קדימה עד פאת ימה--יששכר אחד
26 ੨੬ ਯਿੱਸਾਕਾਰ ਦੀ ਹੱਦ ਦੇ ਨਾਲ ਲੱਗਵੀਂ ਪੂਰਬੀ ਹੱਦ ਤੋਂ ਪੱਛਮੀ ਹੱਦ ਤੱਕ ਜ਼ਬੂਲੁਨ ਦੇ ਲਈ ਇੱਕ ਭਾਗ ਹੋਵੇਗਾ।
ועל גבול יששכר מפאת קדימה עד פאת ימה--זבולן אחד
27 ੨੭ ਜ਼ਬੂਲੁਨ ਦੀ ਹੱਦ ਦੇ ਨਾਲ ਲੱਗਵੀਂ ਪੂਰਬੀ ਹੱਦ ਤੋਂ ਪੱਛਮੀ ਹੱਦ ਤੱਕ ਗਾਦ ਦੇ ਲਈ ਇੱਕ ਭਾਗ ਹੋਵੇਗਾ।
ועל גבול זבולן מפאת קדמה עד פאת ימה--גד אחד
28 ੨੮ ਗਾਦ ਦੀ ਹੱਦ ਦੇ ਨਾਲ ਲੱਗਵੀਂ ਦੱਖਣ ਵੱਲ ਦੱਖਣੀ ਕੰਢੇ ਦੀ ਹੱਦ ਤਾਮਾਰ ਤੋਂ ਲੈ ਕੇ ਮਰੀਬੋਥ-ਕਾਦੇਸ਼ ਦੇ ਪਾਣੀ ਤੋਂ ਮਿਸਰ ਦੀ ਨਦੀ ਤੋਂ ਹੋ ਕੇ ਵੱਡੇ ਸਾਗਰ ਤੱਕ ਹੋਵੇਗੀ।
ועל גבול גד אל פאת נגב תימנה והיה גבול מתמר מי מריבת קדש נחלה על הים הגדול
29 ੨੯ ਇਹ ਉਹ ਦੇਸ ਹੈ ਜਿਹ ਨੂੰ ਤੁਸੀਂ ਮਿਰਾਸ ਦੇ ਲਈ ਪਰਚੀਆਂ ਪਾ ਕੇ ਇਸਰਾਏਲ ਦੇ ਗੋਤਾਂ ਦੇ ਵਿੱਚ ਵੰਡੋਗੇ ਅਤੇ ਇਹ ਉਹਨਾਂ ਦੇ ਭਾਗ ਹਨ, ਪ੍ਰਭੂ ਯਹੋਵਾਹ ਦਾ ਵਾਕ ਹੈ।
זאת הארץ אשר תפילו מנחלה לשבטי ישראל ואלה מחלקותם--נאם אדני יהוה
30 ੩੦ ਸ਼ਹਿਰ ਤੋਂ ਬਾਹਰ ਜਾਣ ਵਾਲੇ ਰਾਹ ਇਹ ਹਨ - ਉਤਰ ਵੱਲ ਮਿਣਤੀ ਚਾਰ ਹਜ਼ਾਰ ਪੰਜ ਸੌ
ואלה תוצאת העיר מפאת צפון חמש מאות וארבעת אלפים מדה
31 ੩੧ ਅਤੇ ਸ਼ਹਿਰ ਦੇ ਫਾਟਕਾਂ ਦੇ ਨਾਮ ਇਸਰਾਏਲ ਗੋਤਾਂ ਦੇ ਨਾਵਾਂ ਤੇ ਰੱਖੇ ਜਾਣਗੇ। ਤਿੰਨ ਫਾਟਕ ਉੱਤਰ ਵੱਲ - ਇੱਕ ਫਾਟਕ ਰਊਬੇਨ ਦਾ, ਇੱਕ ਫਾਟਕ ਯਹੂਦਾਹ ਦਾ, ਇੱਕ ਫਾਟਕ ਲੇਵੀ ਦਾ ਹੋਵੇਗਾ।
ושערי העיר על שמות שבטי ישראל שערים שלושה צפונה--שער ראובן אחד שער יהודה אחד שער לוי אחד
32 ੩੨ ਪੂਰਬ ਵੱਲ ਦੀ ਮਿਣਤੀ ਚਾਰ ਹਜ਼ਾਰ ਪੰਜ ਸੌ ਅਤੇ ਤਿੰਨ ਫਾਟਕ - ਇੱਕ ਫਾਟਕ ਯੂਸੁਫ਼ ਦਾ, ਇੱਕ ਫਾਟਕ ਬਿਨਯਾਮੀਨ ਦਾ, ਇੱਕ ਫਾਟਕ ਦਾਨ ਦਾ ਹੋਵੇਗਾ।
ואל פאת קדימה חמש מאות וארבעת אלפים ושערים שלשה--ושער יוסף אחד שער בנימן אחד שער דן אחד
33 ੩੩ ਦੱਖਣ ਵੱਲ ਦੀ ਮਿਣਤੀ ਚਾਰ ਹਜ਼ਾਰ ਪੰਜ ਸੌ ਅਤੇ ਤਿੰਨ ਫਾਟਕ - ਇੱਕ ਫਾਟਕ ਸ਼ਿਮਓਨ ਦਾ, ਇੱਕ ਫਾਟਕ ਯਿੱਸਾਕਾਰ ਦਾ, ਅਤੇ ਇੱਕ ਫਾਟਕ ਜ਼ਬੂਲੁਨ ਦਾ ਹੋਵੇਗਾ।
ופאת נגבה חמש מאות וארבעת אלפים מדה ושערים שלשה--שער שמעון אחד שער יששכר אחד שער זבולן אחד
34 ੩੪ ਪੱਛਮ ਵੱਲ ਦੀ ਮਿਣਤੀ ਚਾਰ ਹਜ਼ਾਰ ਪੰਜ ਸੌ ਅਤੇ ਤਿੰਨ ਫਾਟਕ - ਇੱਕ ਫਾਟਕ ਗਾਦ ਦਾ, ਇੱਕ ਫਾਟਕ ਆਸ਼ੇਰ ਦਾ, ਇੱਕ ਫਾਟਕ ਨਫ਼ਤਾਲੀ ਦਾ ਹੋਵੇਗਾ।
פאת ימה חמש מאות וארבעת אלפים שעריהם שלשה--שער גד אחד שער אשר אחד שער נפתלי אחד
35 ੩੫ ਉਹ ਦਾ ਘੇਰਾ ਅਠਾਰਾਂ ਹਜ਼ਾਰ ਅਤੇ ਸ਼ਹਿਰ ਦਾ ਨਾਮ ਉਸੇ ਦਿਨ ਤੋਂ ਇਹ ਹੋਵੇਗਾ ਕਿ “ਯਹੋਵਾਹ ਸ਼ਾਮਾ ਹੈ।”
סביב שמנה עשר אלף ושם העיר מיום יהוה שמה

< ਹਿਜ਼ਕੀਏਲ 48 >