< ਹਿਜ਼ਕੀਏਲ 45 >

1 ਜਦੋਂ ਤੁਸੀਂ ਪਰਚੀਆਂ ਪਾ ਕੇ ਦੇਸ ਨੂੰ ਵਿਰਸੇ ਦੇ ਲਈ ਵੰਡੋ, ਤਾਂ ਉਸ ਦੇਸ ਵਿੱਚੋਂ ਇੱਕ ਪਵਿੱਤਰ ਭਾਗ ਯਹੋਵਾਹ ਲਈ ਭੇਟ ਚੜ੍ਹਾਉਣਾ। ਉਹ ਦੀ ਲੰਬਾਈ ਪੱਚੀ ਹਜ਼ਾਰ ਅਤੇ ਚੌੜਾਈ ਦਸ ਹਜ਼ਾਰ ਕਾਨੇ ਹੋਵੇਗੀ ਅਤੇ ਉਹ ਆਪਣੇ ਆਲੇ-ਦੁਆਲੇ ਦੀਆਂ ਸਾਰੀਆਂ ਹੱਦਾਂ ਵਿੱਚ ਪਵਿੱਤਰ ਹੋਵੇਗਾ।
ובהפילכם את הארץ בנחלה תרימו תרומה ליהוה קדש מן הארץ--ארך חמשה ועשרים אלף ארך ורחב עשרה אלף קדש הוא בכל גבולה סביב
2 ਉਸ ਵਿੱਚੋਂ ਇੱਕ ਟੁੱਕੜਾ ਜਿਸ ਦੀ ਲੰਬਾਈ ਪੰਜ ਸੌ ਅਤੇ ਚੌੜਾਈ ਪੰਜ ਸੌ, ਜੋ ਚਾਰੋਂ ਪਾਸੇ ਚੌਰਸ ਹੈ ਪਵਿੱਤਰ ਸਥਾਨ ਲਈ ਹੋਵੇਗੀ ਅਤੇ ਉਹ ਦੀ ਸ਼ਾਮਲਾਟ ਲਈ ਚਾਰੇ ਪਾਸੇ ਪੰਜਾਹ-ਪੰਜਾਹ ਹੱਥ ਦੀ ਚੌੜਾਈ ਹੋਵੇਗੀ।
יהיה מזה אל הקדש חמש מאות בחמש מאות מרבע סביב וחמשים אמה מגרש לו סביב
3 ਤੂੰ ਇਸ ਮਿਣਤੀ ਦੀ ਪੱਚੀ ਹਜ਼ਾਰ ਦੀ ਲੰਬਾਈ ਅਤੇ ਦਸ ਹਜ਼ਾਰ ਚੌੜਾਈ ਮਿਣੇਗਾ ਅਤੇ ਉਸ ਵਿੱਚ ਪਵਿੱਤਰ ਸਥਾਨ ਹੋਵੇਂਗਾ ਜੋ ਅੱਤ ਪਵਿੱਤਰ ਹੈ।
ומן המדה הזאת תמוד ארך חמש (חמשה) ועשרים אלף ורחב עשרת אלפים ובו יהיה המקדש קדש קדשים
4 ਦੇਸ ਦਾ ਇਹ ਪਵਿੱਤਰ ਭਾਗ ਉਹਨਾਂ ਜਾਜਕਾਂ ਦੇ ਲਈ ਹੋਵੇਗਾ ਜੋ ਪਵਿੱਤਰ ਸਥਾਨ ਦੇ ਸੇਵਾਦਾਰ ਹਨ ਅਤੇ ਯਹੋਵਾਹ ਦੇ ਨੇੜੇ ਸੇਵਾ ਕਰਨ ਲਈ ਆਉਂਦੇ ਹਨ। ਇਹ ਥਾਂ ਉਹਨਾਂ ਦੇ ਘਰਾਂ ਲਈ ਹੋਵੇਗਾ ਅਤੇ ਪਵਿੱਤਰ ਸਥਾਨ ਲਈ ਪਵਿੱਤਰ ਥਾਂ ਹੋਵੇਗਾ।
קדש מן הארץ הוא לכהנים משרתי המקדש יהיה הקרבים לשרת את יהוה והיה להם מקום לבתים ומקדש למקדש
5 ਪੱਚੀ ਹਜ਼ਾਰ ਲੰਮਾ ਅਤੇ ਦਸ ਹਜ਼ਾਰ ਚੌੜਾ ਲੇਵੀਆਂ ਲਈ ਹੋਵੇਗਾ, ਜਿਹੜੇ ਭਵਨ ਦੇ ਸੇਵਾਦਾਰ ਹਨ।
וחמשה ועשרים אלף ארך ועשרת אלפים רחב יהיה (והיה) ללוים משרתי הבית להם לאחזה--עשרים לשכת
6 ਤੁਸੀਂ ਸ਼ਹਿਰ ਦਾ ਭਾਗ ਪੰਜ ਹਜ਼ਾਰ ਚੌੜਾ ਅਤੇ ਪੱਚੀ ਹਜ਼ਾਰ ਲੰਮਾ ਪਵਿੱਤਰ ਸਥਾਨ ਦੇ ਭੇਟਾਂ ਵਾਲੇ ਭਾਗ ਦੇ ਨੇੜੇ ਦੇਣਾ, ਇਹ ਸਾਰਾ ਇਸਰਾਏਲ ਦੇ ਘਰਾਣੇ ਦੇ ਲਈ ਹੋਵੇਗਾ।
ואחזת העיר תתנו חמשת אלפים רחב וארך חמשה ועשרים אלף לעמת תרומת הקדש--לכל בית ישראל יהיה
7 ਪਵਿੱਤਰ ਭੇਟਾਂ ਵਾਲੇ ਭਾਗ ਦੀ ਅਤੇ ਸ਼ਹਿਰ ਦੇ ਭਾਗ ਦੇ ਦੋਵੇਂ ਪਾਸੇ ਪਵਿੱਤਰ ਭੇਟਾਂ ਵਾਲੇ ਭਾਗ ਦੇ ਸਾਹਮਣੇ ਸ਼ਹਿਰ ਦੇ ਭਾਗ ਦੇ ਸਾਹਮਣੇ ਪੱਛਮੀ ਕੋਨਾ ਪੱਛਮ ਦੀ ਵੱਲ ਅਤੇ ਪੂਰਬੀ ਕੋਨਾ ਪੂਰਬ ਦੀ ਵੱਲ ਰਾਜਕੁਮਾਰ ਲਈ ਹੋਵੇਗਾ ਅਤੇ ਲੰਬਾਈ ਵਿੱਚ ਪੱਛਮੀ ਹੱਦ ਤੋਂ ਪੂਰਬੀ ਹੱਦ ਤੱਕ ਉਹਨਾਂ ਭਾਗਾਂ ਵਿੱਚੋਂ ਇੱਕ ਦੇ ਸਾਹਮਣੇ ਹੋਵੇਗਾ।
ולנשיא מזה ומזה לתרומת הקדש ולאחזת העיר אל פני תרומת הקדש ואל פני אחזת העיר מפאת ים ימה ומפאת קדמה קדימה וארך לעמות אחד החלקים מגבול ים אל גבול קדימה
8 ਇਸਰਾਏਲ ਦੇ ਵਿੱਚ ਦੇਸ ਵਿੱਚੋਂ ਉਸ ਦਾ ਇਹੀ ਭਾਗ ਹੋਵੇਗਾ ਅਤੇ ਮੇਰੇ ਰਾਜਕੁਮਾਰ ਫੇਰ ਮੇਰੇ ਲੋਕਾਂ ਤੇ ਅੱਤਿਆਚਾਰ ਨਾ ਕਰਨਗੇ ਅਤੇ ਦੇਸ ਨੂੰ ਇਸਰਾਏਲ ਦੇ ਘਰਾਣੇ ਵਿੱਚ ਉਹਨਾਂ ਦੇ ਗੋਤਾਂ ਦੇ ਅਨੁਸਾਰ ਵੰਡਣਗੇ।
לארץ יהיה לו לאחזה בישראל ולא יונו עוד נשיאי את עמי והארץ יתנו לבית ישראל לשבטיהם
9 ਪ੍ਰਭੂ ਯਹੋਵਾਹ ਇਹ ਆਖਦਾ ਹੈ, ਹੇ ਇਸਰਾਏਲ ਦੇ ਰਾਜਕੁਮਾਰੋ, ਤੁਹਾਡੇ ਲਈ ਇਹੀ ਬਹੁਤਾ ਹੈ। ਅੱਤਿਆਚਾਰ ਅਤੇ ਲੁੱਟ ਮਾਰ ਨੂੰ ਬੰਦ ਕਰੋ। ਨਿਆਂ ਅਤੇ ਧਰਮ ਦੀ ਵਰਤੋਂ ਕਰੋ ਅਤੇ ਮੇਰੀ ਪਰਜਾ ਤੋਂ ਆਪਣੇ ਜ਼ੋਰ ਤੇ ਧੱਕੇ ਨੂੰ ਬੰਦ ਕਰੋ, ਪ੍ਰਭੂ ਯਹੋਵਾਹ ਦਾ ਵਾਕ ਹੈ।
כה אמר אדני יהוה רב לכם נשיאי ישראל--חמס ושד הסירו ומשפט וצדקה עשו הרימו גרשתיכם מעל עמי נאם אדני יהוה
10 ੧੦ ਤੁਸੀਂ ਧਰਮ ਦੀ ਤੱਕੜੀ ਅਤੇ ਧਰਮ ਦਾ ਏਫਾਹ ਅਤੇ ਧਰਮ ਦਾ ਬਥ ਰੱਖਿਆ ਕਰੋ।
מאזני צדק ואיפת צדק ובת צדק יהי לכם
11 ੧੧ ਏਫਾਹ ਅਤੇ ਬਥ ਦੇ ਤੋਲ ਇੱਕੋ ਜਿੰਨੇ ਹੋਣ, ਤਾਂ ਜੋ ਬਥ ਵਿੱਚ ਹੋਮਰ ਦਾ ਦਸਵਾਂ ਭਾਗ ਹੋਵੇ ਅਤੇ ਏਫਾਹ ਵੀ ਹੋਮਰ ਦਾ ਦਸਵਾਂ ਭਾਗ ਹੋਵੇ, ਉਸ ਦਾ ਤੋਲ ਹੋਮਰ ਦੇ ਅਨੁਸਾਰ ਹੋਵੇ।
האיפה והבת תכן אחד יהיה--לשאת מעשר החמר הבת ועשירת החמר האיפה אל החמר יהיה מתכנתו
12 ੧੨ ਸ਼ਕਲ ਵੀਹ ਗੇਰਾਹ ਦਾ ਹੋਵੇ ਅਤੇ ਵੀਹ ਸ਼ਕਲ, ਪੱਚੀ ਸ਼ਕਲ, ਪੰਦਰਾਂ ਸ਼ਕਲ ਦਾ ਤੁਹਾਡਾ ਮਾਨਹ ਹੋਵੇਗਾ।
והשקל עשרים גרה עשרים שקלים חמשה ועשרים שקלים עשרה וחמשה שקל--המנה יהיה לכם
13 ੧੩ ਭੇਟਾਂ ਜਿਹੜੀ ਤੁਸੀਂ ਚੜ੍ਹਾਓਗੇ ਉਹ ਇਹ ਹੈ - ਕਣਕ ਦੇ ਹੋਮਰ ਵਿੱਚੋਂ ਏਫਾਹ ਦਾ ਛੇਵਾਂ ਭਾਗ ਅਤੇ ਜੌਂ ਦੇ ਹੋਮਰ ਵਿੱਚੋਂ ਏਫਾਹ ਦਾ ਛੇਵਾਂ ਭਾਗ ਦੇਣਾ।
זאת התרומה אשר תרימו ששית האיפה מחמר החטים וששיתם האיפה מחמר השערים
14 ੧੪ ਤੇਲ ਅਰਥਾਤ ਤੇਲ ਦੇ ਬਥ ਦੇ ਬਾਰੇ ਇਹ ਬਿਧੀ ਹੈ ਕਿ ਤੁਸੀਂ ਕੋਰ ਵਿੱਚੋਂ ਜਿਹੜਾ ਦਸ ਬਥ ਦਾ ਹੋਮਰ ਹੈ, ਇੱਕ ਬਥ ਦਾ ਦਸਵਾਂ ਭਾਗ ਦੇਣਾ, ਕਿਉਂ ਜੋ ਹੋਮਰ ਵਿੱਚ ਦਸ ਬਥ ਹਨ।
וחק השמן הבת השמן מעשר הבת מן הכר--עשרת הבתים חמר כי עשרת הבתים חמר
15 ੧੫ ਇੱਜੜ ਵਿੱਚੋਂ ਹਰ ਦੇ ਸੌਦੇ ਪਿੱਛੇ ਇਸਰਾਏਲ ਦੀ ਹਰੀ ਭਰੀ ਜੂਹ ਦਾ ਇੱਕ ਦੁੰਬਾ ਮੈਦੇ ਦੀ ਭੇਟ ਲਈ ਅਤੇ ਹੋਮ ਦੀ ਬਲੀ ਅਤੇ ਸੁੱਖ ਦੀ ਭੇਟ ਦੇ ਲਈ, ਤਾਂ ਜੋ ਉਹਨਾਂ ਦੇ ਲਈ ਪ੍ਰਾਸਚਿਤ ਹੋਵੇ, ਪ੍ਰਭੂ ਯਹੋਵਾਹ ਦਾ ਵਾਕ ਹੈ।
ושה אחת מן הצאן מן המאתים ממשקה ישראל למנחה ולעולה ולשלמים--לכפר עליהם נאם אדני יהוה
16 ੧੬ ਦੇਸ ਦੇ ਸਾਰੇ ਲੋਕ ਉਸ ਰਾਜਕੁਮਾਰ ਦੇ ਲਈ ਜਿਹੜਾ ਇਸਰਾਏਲ ਵਿੱਚ ਹੈ ਇਹੀ ਭੇਟਾਂ ਦੇਣਗੇ।
כל העם הארץ יהיו אל התרומה הזאת לנשיא בישראל
17 ੧੭ ਰਾਜਕੁਮਾਰ ਹੋਮ ਦੀ ਬਲੀ, ਮੈਦੇ ਦੀ ਭੇਟ, ਪੀਣ ਦੀ ਭੇਟ, ਨਵੇਂ ਚੰਦ ਦੇ ਪਰਬਾਂ ਵਿੱਚ, ਸਬਤਾਂ ਵਿੱਚ ਅਤੇ ਇਸਰਾਏਲ ਦੇ ਘਰਾਣੇ ਦੇ ਸਾਰੇ ਠਹਿਰਾਏ ਹੋਏ ਪਰਬਾਂ ਉੱਤੇ ਦੇਵੇਗਾ। ਉਹ ਪਾਪ ਬਲੀ, ਮੈਦੇ ਦੀ ਭੇਟ, ਹੋਮ ਦੀ ਭੇਟ ਅਤੇ ਸੁੱਖ ਦੀ ਭੇਟ ਇਸਰਾਏਲ ਦੇ ਘਰਾਣੇ ਦੇ ਪ੍ਰਾਸਚਿਤ ਲਈ ਦੇਵੇਗਾ।
ועל הנשיא יהיה העולות והמנחה והנסך בחגים ובחדשים ובשבתות בכל מועדי בית ישראל הוא יעשה את החטאת ואת המנחה ואת העולה ואת השלמים לכפר בעד בית ישראל
18 ੧੮ ਪ੍ਰਭੂ ਯਹੋਵਾਹ ਇਹ ਆਖਦਾ ਹੈ, ਪਹਿਲੇ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਤੂੰ ਇੱਕ ਦੋਸ਼ ਰਹਿਤ ਵੱਛਾ ਲੈਣਾ ਅਤੇ ਪਵਿੱਤਰ ਸਥਾਨ ਨੂੰ ਸਾਫ਼ ਕਰਨਾ।
כה אמר אדני יהוה בראשון באחד לחדש תקח פר בן בקר תמים וחטאת את המקדש
19 ੧੯ ਜਾਜਕ ਪਾਪ ਬਲੀ ਦੇ ਵੱਛੇ ਦਾ ਲਹੂ ਲਵੇਗਾ ਅਤੇ ਉਹ ਦੇ ਵਿੱਚੋਂ ਕੁਝ ਭਵਨ ਦੀਆਂ ਚੁਗਾਠਾਂ ਤੇ ਅਤੇ ਜਗਵੇਦੀ ਦੀ ਕੁਰਸੀ ਦੇ ਚਾਰੇ ਕੋਨਿਆਂ ਤੇ ਅਤੇ ਅੰਦਰਲੇ ਵੇਹੜੇ ਦੇ ਫਾਟਕਾਂ ਦੀਆਂ ਚੁਗਾਠਾਂ ਤੇ ਲਾਵੇਗਾ।
ולקח הכהן מדם החטאת ונתן אל מזוזת הבית ואל ארבע פנות העזרה למזבח ועל מזוזת--שער החצר הפנימית
20 ੨੦ ਤੂੰ ਮਹੀਨੇ ਦੀ ਸੱਤ ਤਾਰੀਖ਼ ਨੂੰ ਹਰੇਕ ਦੇ ਲਈ ਜਿਹੜਾ ਭੁੱਲ ਕਰੇ ਅਤੇ ਉਸ ਦੇ ਲਈ ਵੀ ਜਿਹੜਾ ਅਣਜਾਣ ਹੈ, ਅਜਿਹਾ ਹੀ ਕਰੇਂਗਾ, ਇਸੇ ਪ੍ਰਕਾਰ ਤੁਸੀਂ ਭਵਨ ਦਾ ਪ੍ਰਾਸਚਿਤ ਕਰੋਗੇ।
וכן תעשה בשבעה בחדש מאיש שגה ומפתי וכפרתם את הבית
21 ੨੧ ਤੁਸੀਂ ਪਹਿਲੇ ਮਹੀਨੇ ਦੀ ਚੌਧਵੀਂ ਤਾਰੀਖ਼ ਨੂੰ ਪਸਾਹ ਦਾ ਪਰਬ ਮਨਾਉਣਾ, ਜਿਹੜਾ ਸੱਤ ਦਿਨਾਂ ਦਾ ਪਰਬ ਹੈ ਅਤੇ ਉਹ ਦੇ ਵਿੱਚ ਪਤੀਰੀ ਰੋਟੀ ਖਾਧੀ ਜਾਵੇਗੀ।
בראשון בארבעה עשר יום לחדש יהיה לכם הפסח חג--שבעות ימים מצות יאכל
22 ੨੨ ਉਸੇ ਦਿਨ ਰਾਜਕੁਮਾਰ ਆਪਣੇ ਲਈ ਅਤੇ ਦੇਸ ਦੇ ਸਾਰੇ ਲੋਕਾਂ ਲਈ ਪਾਪ ਬਲੀ ਦੇ ਲਈ ਇੱਕ ਵੱਛਾ ਤਿਆਰ ਕਰ ਰੱਖੇਗਾ।
ועשה הנשיא ביום ההוא בעדו ובעד כל עם הארץ--פר חטאת
23 ੨੩ ਪਰਬ ਦੇ ਸੱਤ ਦਿਨਾਂ ਵਿੱਚ ਉਹ ਹਰ ਦਿਨ ਅਥਵਾ ਸੱਤ ਦਿਨਾਂ ਤੱਕ ਸੱਤ ਦੋਸ਼ ਰਹਿਤ ਵੱਛੇ ਅਤੇ ਸੱਤ ਦੋਸ਼ ਰਹਿਤ ਮੇਂਢੇ ਲਿਆਵੇਗਾ, ਤਾਂ ਜੋ ਯਹੋਵਾਹ ਦੇ ਲਈ ਹੋਮ ਦੀ ਬਲੀ ਕੀਤੀ ਜਾਵੇ ਅਤੇ ਹਰ ਦਿਨ ਪਾਪ ਬਲੀ ਦੇ ਲਈ ਇੱਕ ਬੱਕਰਾ।
ושבעת ימי החג יעשה עולה ליהוה שבעת פרים ושבעת אילים תמימם ליום שבעת הימים וחטאת שעיר עזים ליום
24 ੨੪ ਉਹ ਹਰੇਕ ਵੱਛੇ ਦੇ ਲਈ ਇੱਕ ਏਫਾਹ ਭਰ ਮੈਦੇ ਦੀ ਭੇਟ ਅਤੇ ਹਰੇਕ ਮੇਂਢੇ ਲਈ ਇੱਕ ਏਫਾਹ ਅਤੇ ਪ੍ਰਤੀ ਏਫ਼ਾਹ ਇੱਕ ਹੀਨ ਤੇਲ ਤਿਆਰ ਕਰੇਗਾ।
ומנחה איפה לפר ואיפה לאיל--יעשה ושמן הין לאיפה
25 ੨੫ ਸੱਤਵੇਂ ਮਹੀਨੇ ਦੀ ਪੰਦਰਾਂ ਤਾਰੀਖ਼ ਨੂੰ ਵੀ ਉਹ ਪਰਬ ਦੇ ਲਈ ਜਿਵੇਂ ਉਸ ਨੇ ਇਹਨਾਂ ਸੱਤ ਦਿਨਾਂ ਵਿੱਚ ਕੀਤਾ ਸੀ, ਤਿਆਰੀ ਕਰੇਗਾ, ਪਾਪ ਬਲੀ, ਹੋਮ ਦੀ ਭੇਟ, ਮੈਦੇ ਦੀ ਭੇਟ ਅਤੇ ਤੇਲ ਦੇ ਅਨੁਸਾਰ।
בשביעי בחמשה עשר יום לחדש בחג יעשה כאלה שבעת הימים כחטאת כעלה וכמנחה וכשמן

< ਹਿਜ਼ਕੀਏਲ 45 >