< ਹਿਜ਼ਕੀਏਲ 44 >

1 ਤਦ ਉਹ ਮਨੁੱਖ ਮੈਨੂੰ ਪਵਿੱਤਰ ਸਥਾਨ ਦੇ ਬਾਹਰਲੇ ਫਾਟਕ ਦੇ ਰਾਹ ਵਿੱਚੋਂ ਜਿਸ ਦਾ ਮੂੰਹ ਪੂਰਬ ਵੱਲ ਹੈ ਮੋੜ ਕੇ ਲਿਆਇਆ ਅਤੇ ਉਹ ਬੰਦ ਸੀ।
斯て彼我を引て聖所の東向なる外の門の路にかへるに門は閉てあり
2 ਯਹੋਵਾਹ ਨੇ ਮੈਨੂੰ ਆਖਿਆ ਕਿ ਇਹ ਫਾਟਕ ਬੰਦ ਰਹੇਗਾ ਅਤੇ ਖੋਲ੍ਹਿਆ ਨਹੀਂ ਜਾਵੇਗਾ, ਨਾ ਕੋਈ ਮਨੁੱਖ ਅੰਦਰ ਵੜੇਗਾ ਕਿਉਂ ਜੋ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਵਿੱਚੋਂ ਅੰਦਰ ਆਇਆ ਹੈ, ਇਸ ਲਈ ਇਹ ਬੰਦ ਰਹੇਗਾ।
ヱホバすなはち我に言たまひけるは此門は閉おくべし開くべからず此より誰も入るべからずイスラエルの神ヱホバ此より入たれば是は閉おくべきなり
3 ਪਰ ਰਾਜਕੁਮਾਰ ਇਸ ਲਈ ਕਿ ਉਹ ਰਾਜਕੁਮਾਰ ਹੈ ਯਹੋਵਾਹ ਦੇ ਸਾਹਮਣੇ ਰੋਟੀ ਖਾਣ ਲਈ ਇਸ ਵਿੱਚ ਬੈਠੇਗਾ, ਉਹ ਇਹ ਫਾਟਕ ਦੀ ਡਿਉੜ੍ਹੀ ਦੇ ਰਾਹ ਅੰਦਰ ਆਵੇਗਾ ਅਤੇ ਇਸੇ ਰਾਹ ਵਿੱਚੋਂ ਬਾਹਰ ਜਾਵੇਗਾ।
その君は君たるが故にこの内に坐してヱホバの前に食をなさん彼は門の廊の路より入りまたその路より出ん
4 ਫੇਰ ਉਹ ਮੈਨੂੰ ਉੱਤਰੀ ਫਾਟਕ ਦੇ ਰਾਹ ਵਿੱਚੋਂ ਭਵਨ ਦੇ ਸਾਹਮਣੇ ਲਿਆਇਆ ਅਤੇ ਮੈਂ ਡਿੱਠਾ ਤਾਂ ਵੇਖੋ, ਯਹੋਵਾਹ ਦੇ ਪਰਤਾਪ ਨੇ ਯਹੋਵਾਹ ਦੇ ਭਵਨ ਨੂੰ ਭਰ ਦਿੱਤਾ ਅਤੇ ਮੈਂ ਮੂੰਹ ਭਾਰ ਡਿੱਗਿਆ।
彼また我をひきて北の門の路より家の前に至りしが視るにヱホバの榮光ヱホバの家に滿ゐたれば我俯伏けるに
5 ਯਹੋਵਾਹ ਨੇ ਮੈਨੂੰ ਆਖਿਆ, ਹੇ ਮਨੁੱਖ ਦੇ ਪੁੱਤਰ, ਆਪਣਾ ਦਿਲ ਲਾ ਅਤੇ ਆਪਣੀਆਂ ਅੱਖਾਂ ਨਾਲ ਵੇਖ ਅਤੇ ਜੋ ਕੁਝ ਯਹੋਵਾਹ ਦੇ ਭਵਨ ਦੀਆਂ ਸਾਰੀਆਂ ਬਿਧੀਆਂ ਅਤੇ ਉਸ ਦੀ ਸਾਰੀ ਬਿਵਸਥਾ ਲਈ, ਜੋ ਮੈਂ ਤੈਨੂੰ ਬੋਲਦਾ ਹਾਂ ਆਪਣੇ ਕੰਨਾਂ ਨਾਲ ਸੁਣ ਅਤੇ ਭਵਨ ਦੇ ਅੰਦਰ ਆਉਣ ਦੇ ਰਾਹ ਉੱਤੇ ਅਤੇ ਪਵਿੱਤਰ ਸਥਾਨ ਤੋਂ ਬਾਹਰ ਜਾਣ ਦੇ ਰਾਹ ਉੱਤੇ ਆਪਣਾ ਧਿਆਨ ਲਾ।
ヱホバわれに言たまふ人の子よヱホバの家の諸の則とその諸の法につきて我が汝に告るところの諸の事に心を用ひ目を注ぎ耳を傾け又殿の入口と聖所の諸の出口に心を用ひよ
6 ਤੂੰ ਇਸਰਾਏਲ ਦੇ ਘਰਾਣੇ ਦੇ ਆਕੀਆਂ ਨੂੰ ਆਖਣਾ ਕਿ ਪ੍ਰਭੂ ਯਹੋਵਾਹ ਇਹ ਆਖਦਾ ਹੈ, ਹੇ ਇਸਰਾਏਲ ਦੇ ਘਰਾਣੇ, ਤੂੰ ਆਪਣੇ ਸਾਰੇ ਘਿਣਾਉਣੇ ਕੰਮਾਂ ਨੂੰ ਆਪਣੇ ਲਈ ਕਾਫ਼ੀ ਸਮਝੀਂ।
而して悖れる者なるイスラエルの家に言べし主ヱホバ斯いふイスラエルの家よ汝らその行ひし諸の憎むべき事等をもて足りとせよ
7 ਸੋ ਜਦ ਤੁਸੀਂ ਮੇਰੀ ਰੋਟੀ, ਚਰਬੀ ਅਤੇ ਲਹੂ ਚੜ੍ਹਾਉਂਦੇ ਹੋ, ਤਾਂ ਬੇਸੁੰਨਤੇ ਦਿਲ ਵਾਲੇ ਅਤੇ ਬੇਸੁੰਨਤੇ ਮਾਸ ਵਾਲੀ ਓਪਰੀ ਸੰਤਾਨ ਨੂੰ ਮੇਰੇ ਪਵਿੱਤਰ ਸਥਾਨ ਵਿੱਚ ਲਿਆਏ, ਤਾਂ ਜੋ ਉਹ ਮੇਰੇ ਭਵਨ ਨੂੰ ਵੀ ਪਲੀਤ ਕਰਨ ਅਤੇ ਉਹਨਾਂ ਨੇ ਤੁਹਾਡੇ ਸਾਰੇ ਘਿਣਾਉਣੇ ਕੰਮਾਂ ਦੇ ਕਾਰਨ ਮੇਰੇ ਨੇਮ ਨੂੰ ਤੋੜਿਆ।
即ち汝等は心にも割禮をうけず肉にも割禮をうけざる外國人をひききたりて吾聖所にあらしめてわが家を汚し又わが食なる脂と血を獻ぐることを爲り斯汝らの諸の憎むべき事の上に彼等また吾契約を破れり
8 ਤੁਸੀਂ ਮੇਰੀਆਂ ਪਵਿੱਤਰ ਚੀਜ਼ਾਂ ਦੀ ਰਾਖੀ ਨਾ ਕੀਤੀ ਸਗੋਂ ਤੁਸੀਂ ਓਪਰਿਆਂ ਨੂੰ ਆਪਣੀ ਵੱਲੋਂ ਮੇਰੇ ਪਵਿੱਤਰ ਸਥਾਨ ਦਾ ਰਾਖ਼ਾ ਥਾਪ ਦਿੱਤਾ।
汝ら我が聖物を守る職守を怠り彼らをして我が聖所において汝らにかはりて我の職守を守らしめたり
9 ਪ੍ਰਭੂ ਯਹੋਵਾਹ ਇਹ ਆਖਦਾ ਹੈ, ਸਾਰੀ ਓਪਰੀ ਸੰਤਾਨ ਵਿੱਚੋਂ ਜਿਹੜੇ ਓਪਰੀ ਸੰਤਾਨ ਦੇ ਇਸਰਾਏਲੀਆਂ ਦੇ ਵਿੱਚ ਹਨ, ਕੋਈ ਦਿਲ ਦਾ ਬੇਸੁੰਨਤਾ ਜਾਂ ਮਾਸ ਦਾ ਬੇਸੁੰਨਤਾ ਮੇਰੇ ਪਵਿੱਤਰ ਸਥਾਨ ਵਿੱਚ ਨਾ ਵੜੇਗਾ।
主ヱホバかく言たまふイスラエルの子孫の中に居るところの諸の異邦人の中凡て心に割禮をうけず肉に割禮をうけざる異邦人はわが聖所に入るべからず
10 ੧੦ ਪਰ ਲੇਵੀ ਜੋ ਮੇਰੇ ਕੋਲੋਂ ਦੂਰ ਹੋ ਗਏ, ਜਦੋਂ ਇਸਰਾਏਲੀ ਕੁਰਾਹੇ ਪੈ ਗਏ, ਕਿਉਂ ਜੋ ਉਹ ਆਪਣੀ ਮੂਰਤੀਆਂ ਦੇ ਪਿੱਛੇ ਲੱਗ ਕੇ ਮੇਰੇ ਕੋਲੋਂ ਪਰੇ ਹਟੇ, ਉਹ ਆਪਣੀ ਬਦੀ ਨੂੰ ਚੁੱਕਣਗੇ।
亦レビ人も迷へるイスラエルがその憎むべき偶像をしたひて我を棄て迷ひし時に我を棄ゆきたる者はその罪を蒙るべし
11 ੧੧ ਤਾਂ ਵੀ ਉਹ ਮੇਰੇ ਪਵਿੱਤਰ ਸਥਾਨ ਵਿੱਚ ਸੇਵਾਦਾਰ ਹੋਣਗੇ ਅਤੇ ਮੇਰੇ ਭਵਨ ਦੇ ਫਾਟਕਾਂ ਤੇ ਰਾਖੀ ਕਰਨਗੇ ਅਤੇ ਮੇਰੇ ਭਵਨ ਵਿੱਚ ਸੇਵਾ ਕਰਨਗੇ। ਉਹ ਲੋਕਾਂ ਦੇ ਲਈ ਹੋਮ ਦੀ ਭੇਟ ਅਤੇ ਬਲੀ ਨੂੰ ਕੱਟਣਗੇ ਅਤੇ ਉਹਨਾਂ ਦੇ ਸਾਹਮਣੇ ਉਹਨਾਂ ਦੀ ਸੇਵਾ ਦੇ ਲਈ ਖੜ੍ਹੇ ਰਹਿਣਗੇ।
即ち彼らは吾が聖所にありて下僕となり家の門を守る者となり家にて下僕の業をなさん又彼ら民のために燔祭および犠牲の牲畜を殺し民のまへに立てこれに事へん
12 ੧੨ ਕਿਉਂ ਜੋ ਉਹਨਾਂ ਨੇ ਉਹਨਾਂ ਦੇ ਲਈ ਮੂਰਤੀਆਂ ਦੀ ਸੇਵਾ ਕੀਤੀ ਅਤੇ ਇਸਰਾਏਲ ਦੇ ਘਰਾਣੇ ਲਈ ਪਾਪਾਂ ਵਿੱਚ ਠੋਕਰ ਦਾ ਕਾਰਨ ਬਣੇ, ਇਸ ਲਈ ਮੈਂ ਉਹਨਾਂ ਉੱਤੇ ਆਪਣਾ ਹੱਥ ਚੁੱਕਿਆ ਅਤੇ ਉਹ ਆਪਣੀ ਬਦੀ ਨੂੰ ਚੁੱਕਣਗੇ, ਪ੍ਰਭੂ ਯਹੋਵਾਹ ਦਾ ਵਾਕ ਹੈ।
彼等その偶像の前にて民に事ヘイスラエルの家を礙かせて罪におちいらしめたるが故に主ヱホバ言ふ我手をあげて彼らを罰し彼らをしてその罪を蒙らしめたり
13 ੧੩ ਉਹ ਮੇਰੇ ਨੇੜੇ ਨਾ ਆ ਸਕਣਗੇ ਕਿ ਮੇਰੇ ਦਰਬਾਰ ਵਿੱਚ ਜਾਜਕ ਬਣਨ, ਨਾ ਉਹ ਮੇਰੀਆਂ ਪਵਿੱਤਰ ਵਸਤੂਆਂ ਦੇ ਨੇੜੇ ਆਉਣਗੇ ਅਰਥਾਤ ਅੱਤ ਪਵਿੱਤਰ ਵਸਤੂਆਂ ਦੇ ਕੋਲ ਸਗੋਂ ਉਹ ਆਪਣੀ ਨਮੋਸ਼ੀ ਉਠਾਉਣਗੇ ਅਤੇ ਆਪਣੇ ਘਿਣਾਉਣੇ ਕੰਮ ਜੋ ਉਹਨਾਂ ਕੀਤੇ।
彼らは我に近づきて祭司の職をなすべからず至聖所にきたりわが諸の聖き物に近よるべからずその恥とその行ひし諸の憎むべき事等の報を蒙るべし
14 ੧੪ ਤਾਂ ਵੀ ਮੈਂ ਉਹਨਾਂ ਨੂੰ ਭਵਨ ਦੀ ਰਾਖੀ ਲਈ ਅਤੇ ਉਸ ਦੀ ਸਾਰੀ ਸੇਵਾ ਲਈ ਅਤੇ ਉਸ ਸਾਰੇ ਕੰਮ ਲਈ ਜੋ ਉਸ ਵਿੱਚ ਕੀਤਾ ਜਾਵੇਗਾ ਰਾਖੇ ਥਾਪਾਂਗਾ।
我かれらをして宮守の職務をおこなはしめ宮の諸の業および其中に行ふべき諸の事を爲しむべし
15 ੧੫ ਪਰ ਲੇਵੀ ਜਾਜਕ ਅਰਥਾਤ ਸਾਦੋਕ ਦੀ ਵੰਸ਼ ਜੋ ਮੇਰੇ ਪਵਿੱਤਰ ਸਥਾਨ ਦੀ ਰਾਖੀ ਕਰਦੇ ਸਨ, ਜਦੋਂ ਇਸਰਾਏਲੀ ਮੇਰੇ ਕੋਲੋਂ ਬੇਮੁੱਖ ਹੋ ਗਏ, ਤਾਂ ਮੇਰੀ ਸੇਵਾ ਲਈ ਮੇਰੇ ਨੇੜੇ ਆਉਣਗੇ ਅਤੇ ਮੇਰੇ ਸਨਮੁਖ ਖਲੋਤੇ ਰਹਿਣਗੇ, ਤਾਂ ਜੋ ਮੇਰੇ ਸਾਹਮਣੇ ਚਰਬੀ ਅਤੇ ਲਹੂ ਚੜ੍ਹਾਉਣ, ਪ੍ਰਭੂ ਯਹੋਵਾਹ ਦਾ ਵਾਕ ਹੈ।
然どザドクの裔なるレビの祭司等すなはちイスラエルの子孫が我を棄て迷謬し時にわが聖所の職守を守りたる者等は我に近づきて事へ我まへに立ち脂と血をわれに獻げん主ヱホバこれを言ふなり
16 ੧੬ ਉਹ ਮੇਰੇ ਪਵਿੱਤਰ ਸਥਾਨ ਵਿੱਚ ਵੜਨਗੇ ਅਤੇ ਉਹੀ ਸੇਵਾ ਲਈ ਮੇਰੀ ਮੇਜ਼ ਦੇ ਨੇੜੇ ਆਉਣਗੇ, ਭਈ ਮੇਰੀ ਸੇਵਾ ਕਰਨ ਅਤੇ ਉਹ ਮੇਰੇ ਫਰਜ਼ ਦੀ ਪਾਲਣਾ ਕਰਨਗੇ।
即ち彼等わが聖所にいり吾が臺にちかづきて我に事へわが職守を守るべし
17 ੧੭ ਇਸ ਤਰ੍ਹਾਂ ਹੋਵੇਗਾ ਕਿ ਜਿਸ ਵੇਲੇ ਉਹ ਅੰਦਰਲੇ ਵੇਹੜੇ ਦੇ ਫਾਟਕਾਂ ਵਿੱਚੋਂ ਅੰਦਰ ਵੜਨਗੇ, ਤਾਂ ਕਤਾਨੀ ਕੱਪੜੇ ਪਹਿਨੇ ਹੋਣਗੇ ਅਤੇ ਜਿੰਨਾਂ ਚਿਰ ਤੱਕ ਅੰਦਰਲੇ ਵੇਹੜੇ ਅਤੇ ਭਵਨ ਵਿੱਚ ਸੇਵਾ ਕਰਨਗੇ, ਕੋਈ ਊਨੀ ਕੱਪੜਾ ਨਾ ਪਹਿਨਣਗੇ।
彼等内庭の門にいる時は麻の衣を衣べし内庭の門および家において職をなす時は毛服を身につくべからず
18 ੧੮ ਉਹ ਆਪਣੇ ਸਿਰਾਂ ਉੱਤੇ ਕਤਾਨੀ ਅਮਾਮੇ ਅਤੇ ਲੱਕ ਤੇ ਕਤਾਨੀ ਪਜਾਮੇ ਪਹਿਨਣਗੇ। ਜਿਹੜੀ ਵਸਤੂ ਪਸੀਨੇ ਦਾ ਕਾਰਨ ਹੋਵੇ ਆਪਣੇ ਲੱਕ ਤੇ ਨਾ ਬੰਨ੍ਹਣ।
首には麻の冠をいただき腰には麻の袴を穿つべし汗のいづるごとくに身をよそほふべからず
19 ੧੯ ਜਦੋਂ ਬਾਹਰਲੇ ਵੇਹੜੇ ਅਰਥਾਤ ਲੋਕਾਂ ਦੇ ਬਾਹਰਲੇ ਵੇਹੜੇ ਵਿੱਚ ਨਿੱਕਲ ਆਉਣ, ਤਾਂ ਆਪਣੇ ਸੇਵਾ ਸਮੇਂ ਦੇ ਲੀੜੇ ਲਾਹ ਕੇ ਪਵਿੱਤਰ ਕੋਠੜੀਆਂ ਵਿੱਚ ਰੱਖਣਗੇ ਅਤੇ ਦੂਜੇ ਲੀੜੇ ਪਾ ਲੈਣਗੇ, ਤਾਂ ਜੋ ਆਪਣੇ ਬਸਤਰਾਂ ਕਰਕੇ ਆਮ ਲੋਕਾਂ ਨੂੰ ਪਵਿੱਤਰ ਨਾ ਕਰਨ।
彼ら外庭にいづる時すなはち外庭にいでて民に就く時はその職をなせるところの衣服を脱てこれを聖き室に置き他の衣服をつくべし是その服をもて民を聖くすること無らんためなり
20 ੨੦ ਨਾ ਉਹ ਆਪਣਾ ਸਿਰ ਮੁਨਾਉਣਗੇ, ਨਾ ਵਾਲ਼ ਵਧਾਉਣਗੇ। ਉਹ ਕੇਵਲ ਆਪਣੇ ਸਿਰ ਦੇ ਵਾਲ਼ ਕਤਰਾਉਣਗੇ।
彼ら頭を剃べからず又髮を長く長すべからずその頭髮を剪るべし
21 ੨੧ ਜਦੋਂ ਅੰਦਰਲੇ ਵੇਹੜੇ ਵਿੱਚ ਆਉਣ ਤਾਂ ਕੋਈ ਜਾਜਕ ਮੈ ਨਾ ਪੀਵੇ।
祭司たる者は内庭に入ときに酒をのむべからず
22 ੨੨ ਉਹ ਵਿਧਵਾ ਜਾਂ ਛੁੱਟੜ ਔਰਤ ਨਾਲ ਵਿਆਹ ਨਾ ਕਰਨਗੇ, ਸਗੋਂ ਇਸਰਾਏਲ ਦੇ ਘਰਾਣੇ ਦੀ ਨਸਲ ਦੀਆਂ ਕੁਆਰੀਆਂ ਕੁੜੀਆਂ ਨਾਲ, ਜਾਂ ਉਸ ਵਿਧਵਾ ਨਾਲ ਜੋ ਕਿਸੇ ਜਾਜਕ ਦੀ ਵਿਧਵਾ ਹੋਵੇ ਵਿਆਹ ਕਰਾਉਣਗੇ।
又寡婦および去れたる婦を妻にめとるべからず唯イスラエルの家の出なる處女を娶るべし又は祭司の妻の寡となりし者を娶るべし
23 ੨੩ ਉਹ ਮੇਰੇ ਲੋਕਾਂ ਨੂੰ ਪਵਿੱਤਰ ਅਤੇ ਅਪਵਿੱਤਰ ਵਿੱਚ ਫ਼ਰਕ ਦੱਸਣਗੇ ਅਤੇ ਉਹਨਾਂ ਨੂੰ ਸ਼ੁੱਧ ਅਤੇ ਅਸ਼ੁੱਧ ਦੀ ਪਛਾਣ ਕਰਨਾ ਸਿਖਾਉਣਗੇ।
彼らわが民を敎へ聖き物と俗の物の區別および汚れたる物と潔き物の區別を之に知しむべし
24 ੨੪ ਉਹ ਝਗੜਿਆਂ ਦੇ ਨਿਆਂ ਕਰਨ ਲਈ ਖਲੋਣਗੇ ਅਤੇ ਮੇਰੇ ਨਿਆਂਵਾਂ ਦੇ ਅਨੁਸਾਰ ਨਿਆਂ ਕਰਨਗੇ। ਉਹ ਮੇਰੀ ਬਿਵਸਥਾ ਦੀ ਤੇ ਮੇਰੀਆਂ ਬਿਧੀਆਂ ਦੀ ਅਤੇ ਮੇਰੇ ਸਾਰੇ ਠਹਿਰਾਏ ਹੋਏ ਪਰਬਾਂ ਦੀ ਤੇ ਮੇਰੇ ਪਵਿੱਤਰ ਸਬਤਾਂ ਦੀ ਪਾਲਣਾ ਕਰਨਗੇ।
爭論ある時は彼ら起ちて判决き吾定例にしたがひて斷决をなさん我が諸の節期において彼らわが法と憲を守るべく又わが安息日を聖くすべし
25 ੨੫ ਉਹ ਕਿਸੇ ਮੁਰਦੇ ਮਨੁੱਖ ਦੇ ਨੇੜੇ ਜਾ ਕੇ ਆਪਣੇ ਆਪ ਨੂੰ ਭਰਿਸ਼ਟ ਨਾ ਕਰਨਗੇ, ਪਰ ਕੇਵਲ ਪਿਤਾ, ਮਾਤਾ, ਪੁੱਤਰ, ਧੀ, ਭਰਾ ਜਾਂ ਭੈਣ ਜਿਹ ਦਾ ਮਨੁੱਖ ਨਾ ਹੋਵੇ, ਦੇ ਲਈ ਉਹ ਆਪਣੇ ਆਪ ਨੂੰ ਭਰਿਸ਼ਟ ਕਰਨ।
死人の許にいたりて身を汚すべからず只父のため母のため息子のため息女のため兄弟のため夫なき姉妹のためには身を汚すも宜し
26 ੨੬ ਉਹ ਉਸ ਦੇ ਪਾਕ ਹੋਣ ਦੇ ਮਗਰੋਂ ਉਹ ਦੇ ਲਈ ਹੋਰ ਸੱਤ ਦਿਨ ਗਿਣਨਗੇ।
斯る人にはその潔齋の後なほ七日を數へ加ふべし
27 ੨੭ ਜਿਸ ਦਿਨ ਉਹ ਪਵਿੱਤਰ ਸਥਾਨ ਦੇ ਅੰਦਰ, ਅੰਦਰਲੇ ਵਿਹੜੇ ਵਿੱਚ ਸੇਵਾ ਕਰਨ ਲਈ ਜਾਵੇ, ਤਾਂ ਆਪਣੇ ਲਈ ਪਾਪ ਬਲੀ ਚੜ੍ਹਾਵੇਗਾ, ਪ੍ਰਭੂ ਯਹੋਵਾਹ ਦਾ ਵਾਕ ਹੈ।
彼聖所にいたり内庭にいり聖所にて職を執行ふ日には罪祭を獻ぐべし主ヱホバこれを言ふ
28 ੨੮ ਉਹਨਾਂ ਦੇ ਲਈ ਇੱਕ ਮਿਰਾਸ ਹੋਵੇਗੀ, ਮੈਂ ਹੀ ਉਹਨਾਂ ਦੀ ਮਿਰਾਸ ਹਾਂ, ਅਤੇ ਤੁਸੀਂ ਇਸਰਾਏਲ ਵਿੱਚ ਉਹਨਾਂ ਨੂੰ ਕੋਈ ਮਿਲਖ਼ ਨਾ ਦੇਣਾ, ਮੈਂ ਹੀ ਉਹਨਾਂ ਦੀ ਮਿਲਖ਼ ਹਾਂ।
彼らの產業は是なり即ち我これが產業たり汝らイスラエルの中にて彼らに所有を與ふべからず我すなはちこれが所有たるなり
29 ੨੯ ਉਹ ਮੈਦੇ ਦੀ ਭੇਟ, ਪਾਪ ਦੀ ਭੇਟ ਅਤੇ ਦੋਸ਼ ਦੀ ਭੇਟ ਖਾਣਗੇ ਅਤੇ ਹਰੇਕ ਵਸਤੂ ਜਿਹੜੀ ਇਸਰਾਏਲ ਵਿੱਚ ਅਰਪਣ ਕੀਤੀ ਜਾਵੇ, ਉਹਨਾਂ ਦੀ ਹੀ ਹੋਵੇਗੀ।
祭物および罪祭愆祭の物是等を彼等食ふべし凡てイスラエルの中の奉納物は彼らに歸す
30 ੩੦ ਸਾਰੀਆਂ ਚੀਜ਼ਾਂ ਦੇ ਪਹਿਲੇ ਫਲਾਂ ਦਾ ਪਹਿਲਾ ਹਿੱਸਾ ਅਤੇ ਤੁਹਾਡੀਆਂ ਸਾਰੀਆਂ ਚੁੱਕਣ ਵਾਲੀਆਂ ਭੇਟਾਂ ਵਿੱਚੋਂ ਹਰ ਚੀਜ਼ ਦੀ ਭੇਟ ਜਾਜਕ ਦੇ ਲਈ ਹੋਵੇਗੀ। ਤੁਸੀਂ ਆਪਣੇ ਪਹਿਲੇ ਗੁੰਨ੍ਹੇ ਹੋਏ ਆਟੇ ਵਿੱਚੋਂ ਜਾਜਕ ਨੂੰ ਦੇਣਾ, ਤਾਂ ਜੋ ਤੇਰੇ ਘਰ ਵਿੱਚ ਬਰਕਤ ਹੋਵੇ।
諸の物の初實の初および凡て汝らが献ぐる諸の献物みな祭司に歸すべし汝等その諸の麥粉の初を祭司に與ふべし是汝の家に幸福あらしめんためなり
31 ੩੧ ਪਰ ਉਹ ਜਿਹੜਾ ਆਪ ਹੀ ਮਰ ਗਿਆ ਹੋਵੇ ਜਾਂ ਦਰਿੰਦਿਆਂ ਦਾ ਫਾੜਿਆ ਹੋਵੇ, ਕੀ ਪੰਛੀ, ਕੀ ਪਸ਼ੂ, ਜਾਜਕ ਉਹ ਨੂੰ ਨਾ ਖਾਣ।
鳥にもあれ獸にもあれ凡て自ら死にたる者又は裂ころされし者をば祭司たる者食ふべからず

< ਹਿਜ਼ਕੀਏਲ 44 >