< ਹਿਜ਼ਕੀਏਲ 40 >
1 ੧ ਸਾਡੀ ਗੁਲਾਮੀ ਦੇ ਪੱਚੀਵੇਂ ਸਾਲ ਦੇ ਸ਼ੁਰੂ ਵਿੱਚ ਅਤੇ ਮਹੀਨੇ ਦੀ ਦਸ ਤਾਰੀਖ਼ ਨੂੰ ਜੋ ਸ਼ਹਿਰ ਦੇ ਮਾਰੇ ਜਾਣ ਦਾ ਉਹ ਚੌਦਵਾਂ ਸਾਲ ਸੀ, ਉਸ ਦਿਨ ਯਹੋਵਾਹ ਦਾ ਹੱਥ ਮੇਰੇ ਉੱਤੇ ਸੀ ਅਤੇ ਉਹ ਮੈਨੂੰ ਉੱਥੇ ਲੈ ਗਿਆ।
2 ੨ ਉਹ ਮੈਨੂੰ ਪਰਮੇਸ਼ੁਰ ਦੇ ਦਰਸ਼ਣਾਂ ਵਿੱਚ ਇਸਰਾਏਲ ਦੇ ਦੇਸ ਵਿੱਚ ਲੈ ਆਇਆ ਅਤੇ ਉਹ ਨੇ ਮੈਨੂੰ ਇੱਕ ਵੱਡੇ ਉੱਚੇ ਪਰਬਤ ਉੱਤੇ ਉਤਾਰਿਆ। ਉਸੇ ਉੱਤੇ ਦੱਖਣ ਵੱਲ ਜਾਣੋ ਇੱਕ ਸ਼ਹਿਰ ਦਾ ਅਕਾਰ ਸੀ।
3 ੩ ਉਹ ਮੈਨੂੰ ਉੱਥੇ ਲੈ ਗਿਆ ਤਾਂ ਵੇਖੋ, ਇੱਕ ਮਨੁੱਖ ਸੀ ਜਿਸ ਦਾ ਰੂਪ ਪਿੱਤਲ ਵਰਗਾ ਸੀ ਅਤੇ ਉਹ ਸਣ ਦੀ ਰੱਸੀ ਅਤੇ ਮਿਣਨ ਵਾਲਾ ਕਾਨਾ ਹੱਥ ਵਿੱਚ ਲਈ ਫਾਟਕ ਵਿੱਚ ਖੜਾ ਸੀ।
4 ੪ ਉਸ ਮਨੁੱਖ ਨੇ ਮੇਰੇ ਨਾਲ ਇਸ ਤਰ੍ਹਾਂ ਗੱਲ ਕੀਤੀ, ਹੇ ਮਨੁੱਖ ਦੇ ਪੁੱਤਰ, ਆਪਣੀਆਂ ਅੱਖਾਂ ਨਾਲ ਵੇਖ ਅਤੇ ਕੰਨਾਂ ਨਾਲ ਸੁਣ ਅਤੇ ਜਿਹੜਾ ਕੁਝ ਮੈਂ ਤੈਨੂੰ ਵਿਖਾਵਾਂ ਉਸ ਸਾਰੇ ਤੇ ਦਿਲ ਲਾ, ਕਿਉਂ ਜੋ ਤੂੰ ਇਸ ਦੇ ਵੇਖਣ ਲਈ ਇੱਥੇ ਲਿਆਂਦਾ ਗਿਆ ਹੈਂ ਕਿ ਮੈਂ ਇਹ ਸਾਰਾ ਕੁਝ ਤੈਨੂੰ ਵਿਖਾਵਾਂ, ਇਸ ਲਈ ਜੋ ਕੁਝ ਤੂੰ ਵੇਖਦਾ ਹੈਂ ਇਸਰਾਏਲ ਦੇ ਘਰਾਣੇ ਨੂੰ ਦੱਸ।
5 ੫ ਤਾਂ ਵੇਖੋ, ਭਵਨ ਦੇ ਵਿਹੜੇ ਦੇ ਚਾਰ ਚੁਫ਼ੇਰੇ ਕੰਧ ਸੀ ਅਤੇ ਉਸ ਮਨੁੱਖ ਦੇ ਹੱਥ ਵਿੱਚ ਮਿਣਨ ਵਾਲਾ ਕਾਨਾ ਸੀ, ਜਿਹੜਾ ਛੇ ਹੱਥ ਲੰਮਾ ਅਤੇ ਹਰੇਕ ਹੱਥ ਪੂਰੇ ਹੱਥ ਤੋਂ ਚਾਰ ਉਂਗਲਾਂ ਵੱਡਾ ਸੀ, ਇਸ ਲਈ ਉਸ ਨੇ ਉਸ ਘਰ ਦੀ ਚੌੜਾਈ ਮਿਣੀ, ਉਹ ਇੱਕ ਕਾਨਾ ਹੋਈ ਅਤੇ ਉਚਾਈ ਇੱਕ ਕਾਨਾ।
6 ੬ ਤਦ ਉਹ ਪੂਰਬੀ ਦਰਵਾਜ਼ੇ ਤੇ ਆਇਆ ਅਤੇ ਉਹ ਦੀ ਪੌੜੀ ਤੇ ਚੜ੍ਹਿਆ। ਉਸ ਦਰਵਾਜ਼ੇ ਦੀ ਸਰਦਲ ਨੂੰ ਮਿਣਿਆ ਜੋ ਇੱਕ ਕਾਨਾ ਚੌੜੀ ਸੀ ਅਤੇ ਦੂਜੇ ਦਰਵਾਜ਼ੇ ਦੀ ਸਰਦਲ ਦੀ ਚੌੜਾਈ ਵੀ ਇੱਕ ਕਾਨਾ ਸੀ।
7 ੭ ਹਰ ਇੱਕ ਕੋਠੜੀ ਇੱਕ ਕਾਨਾ ਲੰਮੀ ਤੇ ਇੱਕ ਕਾਨਾ ਚੌੜੀ ਸੀ। ਕੋਠੜੀਆਂ ਦੇ ਵਿਚਾਲੇ ਪੰਜ-ਪੰਜ ਹੱਥ ਦਾ ਫ਼ਾਸਲਾ ਸੀ ਅਤੇ ਦਰਵਾਜ਼ੇ ਦੀ ਡਿਉੜ੍ਹੀ ਦੇ ਨੇੜੇ ਅੰਦਰ ਵੱਲ ਦਰਵਾਜ਼ੇ ਦੀ ਸਰਦਲ ਇੱਕ ਕਾਨਾ ਸੀ।
8 ੮ ਉਹ ਨੇ ਦਰਵਾਜ਼ੇ ਦੀ ਡਿਉੜ੍ਹੀ ਘਰ ਵੱਲੋਂ ਇੱਕ ਕਾਨਾ ਮਿਣੀ।
9 ੯ ਤਦ ਉਹ ਨੇ ਦਰਵਾਜ਼ੇ ਦੀ ਡਿਉੜ੍ਹੀ ਅੱਠ ਹੱਥ ਮਿਣੀ, ਉਹ ਦੇ ਥੰਮ੍ਹ ਦੋ ਹੱਥ ਸਨ ਅਤੇ ਦਰਵਾਜ਼ੇ ਦੀ ਡਿਉੜ੍ਹੀ ਘਰ ਵੱਲ ਸੀ।
10 ੧੦ ਪੂਰਬ ਵੱਲ ਦੇ ਦਰਵਾਜ਼ੇ ਦੀਆਂ ਕੋਠੜੀਆਂ ਤਿੰਨ ਇੱਧਰ ਅਤੇ ਤਿੰਨ ਉੱਧਰ ਸਨ, ਇਹ ਤਿੰਨੇ ਮਿਣਤੀ ਵਿੱਚ ਇੱਕੋ ਜਿੰਨੀਆਂ ਸਨ ਅਤੇ ਇੱਧਰ ਉੱਧਰ ਦੇ ਥੰਮਾਂ ਦਾ ਇੱਕੋ ਹੀ ਨਾਪ ਸੀ।
11 ੧੧ ਉਹ ਨੇ ਫਾਟਕ ਦੇ ਦਰਵਾਜ਼ੇ ਦੀ ਚੌੜਾਈ ਦਸ ਹੱਥ ਤੇ ਫਾਟਕ ਦੀ ਲੰਬਾਈ ਤੇਰ੍ਹਾਂ ਹੱਥ ਮਿਣੀ।
12 ੧੨ ਕੋਠੜੀਆਂ ਦੇ ਅੱਗੇ ਦਾ ਥਾਂ ਇੱਕ ਹੱਥ ਇੱਧਰ ਅਤੇ ਇੱਕ ਹੱਥ ਉੱਧਰ ਸੀ ਅਤੇ ਕੋਠੜੀਆਂ ਛੇ ਹੱਥ ਇੱਧਰ ਤੇ ਛੇ ਹੱਥ ਉੱਧਰ ਸਨ।
13 ੧੩ ਤਦ ਉਹ ਨੇ ਦਰਵਾਜ਼ੇ ਨੂੰ ਇੱਕ ਕੋਠੜੀ ਦੀ ਛੱਤ ਤੋਂ ਦੂਜੀ ਦੀ ਛੱਤ ਤੱਕ ਪੱਚੀ ਹੱਥ ਚੌੜਾ ਮਿਣਿਆ, ਦਰਵਾਜ਼ੇ ਦੇ ਸਾਹਮਣੇ ਦਰਵਾਜ਼ਾ।
14 ੧੪ ਉਹ ਨੇ ਥੰਮ੍ਹ ਸੱਠ ਹੱਥ ਮਿਣੇ ਅਤੇ ਵੇਹੜੇ ਦੇ ਥੰਮ੍ਹ ਫਾਟਕ ਦੇ ਚਾਰ ਚੁਫ਼ੇਰੇ ਸਨ।
15 ੧੫ ਲਾਂਘੇ ਦੇ ਫਾਟਕ ਦੇ ਸਾਹਮਣੇ ਤੋਂ ਲੈ ਕੇ ਅੰਦਰਲੇ ਫਾਟਕ ਦੀ ਡਿਉੜ੍ਹੀ ਦੇ ਸਾਹਮਣੇ ਤੱਕ, ਪੰਜਾਹ ਹੱਥਾਂ ਦਾ ਫ਼ਾਸਲਾ ਸੀ।
16 ੧੬ ਕੋਠੜੀਆਂ ਵਿੱਚ ਅਤੇ ਉਹਨਾਂ ਦੇ ਥੰਮਾਂ ਵਿੱਚ ਫਾਟਕ ਦੇ ਅੰਦਰ ਚੁਫ਼ੇਰੇ ਝਰੋਖੇ ਸਨ, ਉਸੇ ਤਰ੍ਹਾਂ ਹੀ ਡਿਉੜ੍ਹੀ ਦੇ ਅੰਦਰ ਵੀ ਚੁਫ਼ੇਰੇ ਝਰੋਖੇ ਸਨ ਅਤੇ ਥੰਮਾਂ ਤੇ ਖਜ਼ੂਰ ਦੀਆਂ ਮੂਰਤਾਂ ਸਨ।
17 ੧੭ ਫੇਰ ਉਹ ਮੈਨੂੰ ਬਾਹਰ ਦੇ ਵੇਹੜੇ ਵਿੱਚ ਲੈ ਗਿਆ ਅਤੇ ਵੇਖੋ, ਕੋਠੜੀਆਂ ਸਨ ਅਤੇ ਚਾਰੇ ਪਾਸੇ ਵੇਹੜੇ ਵਿੱਚ ਫਰਸ਼ ਲੱਗਾ ਹੋਇਆ ਸੀ। ਉਸ ਫਰਸ਼ ਉੱਤੇ ਤੀਹ ਕੋਠੜੀਆਂ ਸਨ।
18 ੧੮ ਉਹ ਫਰਸ਼ ਅਥਵਾ ਥੱਲੇ ਦਾ ਫਰਸ਼ ਫਾਟਕਾਂ ਦੇ ਨਾਲ-ਨਾਲ ਬਰਾਬਰ ਲੱਗਾ ਹੋਇਆ ਸੀ।
19 ੧੯ ਤਦ ਉਸ ਨੇ ਉਹ ਦੀ ਚੌੜਾਈ ਹੇਠਾਂ ਦੇ ਫਾਟਕਾਂ ਦੇ ਸਾਹਮਣੇ ਤੋਂ ਅੰਦਰ ਦੇ ਵੇਹੜੇ ਦੇ ਅੱਗੇ ਪੂਰਬ ਅਤੇ ਉੱਤਰ ਵਾਲੇ ਪਾਸੇ ਬਾਹਰ-ਬਾਹਰ ਸੌ ਹੱਥ ਮਿਣੀ।
20 ੨੦ ਫੇਰ ਉਸ ਨੇ ਬਾਹਰ ਦੇ ਵੇਹੜੇ ਦੇ ਉਤਰ ਵੱਲ ਮੂੰਹ ਵਾਲੇ ਫਾਟਕ ਦੀ ਲੰਬਾਈ ਤੇ ਚੌੜਾਈ ਮਿਣੀ।
21 ੨੧ ਉਹ ਦੀਆਂ ਕੋਠੜੀਆਂ ਤਿੰਨ ਇਸ ਪਾਸੇ ਅਤੇ ਤਿੰਨ ਉਸ ਪਾਸੇ ਸਨ ਅਤੇ ਉਹ ਦੇ ਥੰਮ੍ਹ ਤੇ ਡਾਟਾਂ ਪਹਿਲੇ ਫਾਟਕ ਦੇ ਨਾਪ ਦੇ ਅਨੁਸਾਰ ਸਨ। ਉਹ ਦੀ ਲੰਬਾਈ ਪੰਜਾਹ ਹੱਥ ਅਤੇ ਚੌੜਾਈ ਪੱਚੀ ਹੱਥ ਸੀ।
22 ੨੨ ਉਹ ਦੀਆਂ ਖਿੜਕੀਆਂ, ਡਿਉੜ੍ਹੀ ਅਤੇ ਖਜ਼ੂਰ ਦੇ ਰੁੱਖ ਪੂਰਬ ਵੱਲ ਮੂੰਹ ਵਾਲੇ ਫਾਟਕ ਦੇ ਨਾਪ ਦੇ ਅਨੁਸਾਰ ਸਨ ਅਤੇ ਉੱਪਰ ਜਾਣ ਲਈ ਸੱਤ ਪੌੜੀਆਂ ਸਨ, ਉਹ ਦੀ ਡਿਉੜ੍ਹੀ ਉਹਨਾਂ ਦੇ ਅੱਗੇ ਸੀ।
23 ੨੩ ਅੰਦਰ ਦੇ ਵੇਹੜੇ ਦਾ ਫਾਟਕ ਉਤਰ ਵੱਲ ਮੂੰਹ ਵਾਲੇ ਅਤੇ ਪੂਰਬ ਵੱਲ ਮੂੰਹ ਵਾਲੇ ਫਾਟਕਾਂ ਦੇ ਸਾਹਮਣੇ ਸੀ ਅਤੇ ਉਹ ਨੇ ਫਾਟਕ ਤੋਂ ਫਾਟਕ ਤੱਕ ਸੌ ਹੱਥ ਮਿਣਿਆ।
24 ੨੪ ਉਹ ਮੈਨੂੰ ਦੱਖਣ ਵੱਲ ਲੈ ਗਿਆ ਅਤੇ ਕੀ ਵੇਖਦਾ ਹਾਂ ਕਿ ਦੱਖਣ ਵੱਲ ਇੱਕ ਫਾਟਕ ਹੈ। ਉਹ ਨੇ ਉਸ ਦੇ ਥੰਮਾਂ ਅਤੇ ਉਸ ਦੀ ਡਿਉੜ੍ਹੀ ਨੂੰ ਇਹਨਾਂ ਹੀ ਨਾਪਾਂ ਦੇ ਅਨੁਸਾਰ ਮਿਣਿਆ।
25 ੨੫ ਉਹ ਦੇ ਵਿੱਚ ਅਤੇ ਉਹ ਦੀ ਡਿਉੜ੍ਹੀ ਵਿੱਚ ਚਾਰ ਚੁਫ਼ੇਰੇ ਉਹਨਾਂ ਖਿੜਕੀਆਂ ਵਾਂਗੂੰ ਖਿੜਕੀਆਂ ਸਨ। ਲੰਬਾਈ ਪੰਜਾਹ ਹੱਥ ਅਤੇ ਚੌੜਾਈ ਪੱਚੀ ਹੱਥ ਸੀ।
26 ੨੬ ਉਹ ਦੇ ਉੱਤੇ ਚੜ੍ਹਨ ਲਈ ਸੱਤ ਪੌੜੀਆਂ ਸਨ ਅਤੇ ਉਹ ਦੀ ਡਿਉੜ੍ਹੀ ਉਹਨਾਂ ਦੇ ਅੱਗੇ ਸੀ। ਉਹ ਦੇ ਥੰਮਾਂ ਤੇ ਖਜ਼ੂਰ ਦੇ ਰੁੱਖ ਦੀਆਂ ਮੂਰਤਾਂ ਸਨ, ਇੱਕ ਇਸ ਪਾਸੇ ਅਤੇ ਇੱਕ ਓਸ ਪਾਸੇ।
27 ੨੭ ਦੱਖਣ ਵੱਲ ਅੰਦਰਲੇ ਵੇਹੜੇ ਦਾ ਫਾਟਕ ਸੀ ਅਤੇ ਉਹ ਨੇ ਦੱਖਣ ਦੀ ਵੱਲ ਫਾਟਕ ਤੋਂ ਫਾਟਕ ਤੱਕ ਸੌ ਹੱਥ ਮਿਣਿਆ।
28 ੨੮ ਤਦ ਉਹ ਮੈਨੂੰ ਦੱਖਣੀ ਫਾਟਕ ਦੇ ਰਾਹ ਅੰਦਰ ਵੇਹੜੇ ਵਿੱਚ ਲਿਆਇਆ ਅਤੇ ਇਹਨਾਂ ਹੀ ਮੇਚਿਆਂ ਦੇ ਅਨੁਸਾਰ ਉਹ ਨੇ ਦੱਖਣੀ ਫਾਟਕ ਨੂੰ ਮਿਣਿਆ।
29 ੨੯ ਉਹ ਦੀਆਂ ਕੋਠੜੀਆਂ, ਉਹ ਦੇ ਥੰਮਾਂ ਅਤੇ ਉਹ ਦੀ ਡਿਉੜ੍ਹੀ ਨੂੰ ਇਹਨਾਂ ਹੀ ਮੇਚਿਆਂ ਦੇ ਅਨੁਸਾਰ ਵੇਖਿਆ ਅਤੇ ਉਸ ਵਿੱਚ ਅਤੇ ਉਹ ਦੀ ਡਿਉੜ੍ਹੀ ਵਿੱਚ ਚੁਫ਼ੇਰੇ ਖਿੜਕੀਆਂ ਸਨ। ਲੰਬਾਈ ਪੰਜਾਹ ਹੱਥ ਤੇ ਚੌੜਾਈ ਪੱਚੀ ਹੱਥ ਸੀ।
30 ੩੦ ਡਿਉੜ੍ਹੀ ਚਾਰ ਚੁਫ਼ੇਰਿਓਂ ਪੱਚੀ ਹੱਥ ਲੰਮੀ ਅਤੇ ਪੱਚੀ ਹੱਥ ਚੌੜੀ ਸੀ।
31 ੩੧ ਉਹ ਦੀ ਡਿਉੜ੍ਹੀ ਬਾਹਰਲੇ ਵੇਹੜੇ ਵੱਲ ਸੀ ਅਤੇ ਉਹ ਦੇ ਥੰਮਾਂ ਉੱਤੇ ਖਜ਼ੂਰ ਦੇ ਰੁੱਖਾਂ ਦੀਆਂ ਮੂਰਤਾਂ ਸਨ ਅਤੇ ਉੱਤੇ ਚੜ੍ਹਨ ਲਈ ਅੱਠ ਪੌੜੀਆਂ ਸਨ।
32 ੩੨ ਉਹ ਮੈਨੂੰ ਪੂਰਬ ਵੱਲ ਅੰਦਰਲੇ ਵੇਹੜੇ ਵਿੱਚ ਲੈ ਆਇਆ ਅਤੇ ਇਹਨਾਂ ਹੀ ਮੇਚਿਆਂ ਦੇ ਅਨੁਸਾਰ ਫਾਟਕ ਨੂੰ ਵੇਖਿਆ।
33 ੩੩ ਉਹ ਦੀਆਂ ਕੋਠੜੀਆਂ, ਥੰਮਾਂ ਅਤੇ ਡਿਉੜ੍ਹੀ ਨੂੰ ਇਹਨਾਂ ਹੀ ਮੇਚਿਆਂ ਦੇ ਅਨੁਸਾਰ ਵੇਖਿਆ ਅਤੇ ਉਹ ਦੇ ਵਿੱਚ ਅਤੇ ਉਹ ਦੀ ਡਿਉੜ੍ਹੀ ਵਿੱਚ ਚੁਫ਼ੇਰੇ ਖਿੜਕੀਆਂ ਸਨ। ਲੰਬਾਈ ਪੰਜਾਹ ਹੱਥ ਅਤੇ ਚੌੜਾਈ ਪੱਚੀ ਹੱਥ ਸੀ।
34 ੩੪ ਉਹ ਦੀ ਡਿਉੜ੍ਹੀ ਬਾਹਰਲੇ ਵੇਹੜੇ ਵੱਲ ਸੀ ਅਤੇ ਉਹ ਦੇ ਥੰਮਾਂ ਉੱਤੇ ਇੱਧਰ ਉੱਧਰ ਖਜ਼ੂਰ ਦੇ ਰੁੱਖਾਂ ਦੀਆਂ ਮੂਰਤਾਂ ਸਨ ਅਤੇ ਉੱਤੇ ਜਾਣ ਲਈ ਅੱਠ ਪੌੜੀਆਂ ਸਨ।
35 ੩੫ ਉਹ ਮੈਨੂੰ ਉੱਤਰੀ ਫਾਟਕ ਵੱਲ ਲੈ ਗਿਆ ਅਤੇ ਇਹਨਾਂ ਹੀ ਮੇਚਿਆਂ ਦੇ ਅਨੁਸਾਰ ਉਹ ਨੂੰ ਵੇਖਿਆ।
36 ੩੬ ਉਹ ਦੀਆਂ ਕੋਠੜੀਆਂ, ਉਹ ਦੇ ਥੰਮਾਂ ਅਤੇ ਉਹ ਦੀ ਡਿਉੜ੍ਹੀ ਜਿਹਨਾਂ ਵਿੱਚ ਚੁਫ਼ੇਰੇ ਖਿੜਕੀਆਂ ਸਨ, ਦੀ ਲੰਬਾਈ ਪੰਜਾਹ ਹੱਥ ਤੇ ਚੌੜਾਈ ਪੱਚੀ ਹੱਥ ਸੀ।
37 ੩੭ ਉਹ ਦੇ ਥੰਮ੍ਹ ਬਾਹਰਲੇ ਵੇਹੜੇ ਵੱਲ ਸਨ ਅਤੇ ਉਹ ਦੇ ਥੰਮਾਂ ਤੇ ਇੱਧਰ ਉੱਧਰ ਖਜ਼ੂਰਾਂ ਦੇ ਰੁੱਖ ਦੀਆਂ ਮੂਰਤਾਂ ਸਨ ਅਤੇ ਉੱਤੇ ਚੜ੍ਹਨ ਲਈ ਅੱਠ ਪੌੜੀਆਂ ਸਨ।
38 ੩੮ ਫਾਟਕਾਂ ਦੇ ਥੰਮਾਂ ਦੇ ਕੋਲ ਦਰਵਾਜ਼ੇ ਵਾਲੀ ਕੋਠੜੀ ਸੀ, ਜਿੱਥੇ ਹੋਮ ਦੀ ਬਲੀ ਧੋਂਦੇ ਸਨ।
39 ੩੯ ਦਰਵਾਜ਼ੇ ਦੀ ਡਿਉੜ੍ਹੀ ਵਿੱਚ ਦੋ ਮੇਜ਼ਾਂ ਇਸ ਪਾਸੇ ਤੇ ਦੋ ਉਸ ਪਾਸੇ ਸਨ, ਤਾਂ ਕਿ ਉਹਨਾਂ ਉੱਤੇ ਹੋਮ ਦੀ ਬਲੀ, ਪਾਪ ਬਲੀ ਅਤੇ ਦੋਸ਼ ਦੀ ਬਲੀ ਕੱਟੀਆਂ ਜਾਣ।
40 ੪੦ ਬਾਹਰ ਵੱਲ ਉੱਤਰੀ ਫਾਟਕ ਦੇ ਲਾਂਘੇ ਦੇ ਨੇੜੇ ਦੋ ਮੇਜ਼ਾਂ ਸਨ ਅਤੇ ਫਾਟਕ ਦੀ ਡਿਉੜ੍ਹੀ ਦੇ ਦੂਜੇ ਪਾਸੇ ਦੋ ਮੇਜ਼ਾਂ ਸਨ।
41 ੪੧ ਫਾਟਕ ਦੇ ਨੇੜੇ ਚਾਰ ਮੇਜ਼ਾਂ ਇਸ ਪਾਸੇ ਅਤੇ ਚਾਰ ਉਸ ਪਾਸੇ ਸਨ, ਅਰਥਾਤ ਅੱਠ ਮੇਜ਼ਾਂ ਕੱਟਣ ਲਈ ਸਨ।
42 ੪੨ ਹੋਮ ਦੀ ਬਲੀ ਲਈ ਘੜੇ ਹੋਏ ਪੱਥਰਾਂ ਦੀਆਂ ਚਾਰ ਮੇਜ਼ਾਂ ਸਨ, ਜਿਹੜੀਆਂ ਡੇਢ ਹੱਥ ਲੰਮੀਆਂ, ਡੇਢ ਹੱਥ ਚੌੜੀਆਂ ਅਤੇ ਇੱਕ ਹੱਥ ਉੱਚੀਆਂ ਸਨ, ਜਿਹਨਾਂ ਉੱਤੇ ਉਹ ਹੋਮ ਦੀ ਭੇਟ ਅਤੇ ਬਲੀ ਨੂੰ ਕੱਟਣ ਵਾਲੇ ਹਥਿਆਰ ਰੱਖੇ ਸਨ।
43 ੪੩ ਉਹ ਦੇ ਚੁਫ਼ੇਰੇ ਚਾਰ ਉਂਗਲਾਂ ਲੰਮੇ ਕੁੰਡੇ ਲੱਗੇ ਸਨ ਅਤੇ ਬਲੀ ਦਾ ਮਾਸ ਮੇਜ਼ਾਂ ਤੇ ਸੀ।
44 ੪੪ ਅੰਦਰਲੇ ਫਾਟਕ ਤੋਂ ਬਾਹਰ ਅੰਦਰਲੇ ਵੇਹੜੇ ਵਿੱਚ ਜੋ ਉੱਤਰੀ ਫਾਟਕ ਵੱਲ ਸੀ, ਗਾਉਣ ਵਾਲਿਆਂ ਦੀਆਂ ਕੋਠੜੀਆਂ ਸਨ ਅਤੇ ਉਹਨਾਂ ਦਾ ਮੂੰਹ ਦੱਖਣ ਵੱਲ ਸੀ। ਇੱਕ ਕੋਠੜੀ ਪੂਰਬੀ ਫਾਟਕ ਵੱਲ ਸੀ, ਜਿਸ ਦਾ ਮੂੰਹ ਉਤਰ ਵੱਲ ਸੀ।
45 ੪੫ ਉਹ ਨੇ ਮੈਨੂੰ ਆਖਿਆ ਕਿ ਇਹ ਕੋਠੜੀ ਜਿਸ ਦਾ ਮੂੰਹ ਦੱਖਣ ਵੱਲ ਹੈ ਉਹਨਾਂ ਜਾਜਕਾਂ ਦੇ ਲਈ ਹੈ, ਜਿਹੜੇ ਡੇਰੇ ਦੀ ਰਾਖੀ ਕਰਦੇ ਹਨ।
46 ੪੬ ਉਹ ਕੋਠੜੀ ਜਿਸ ਦਾ ਮੂੰਹ ਉਤਰ ਵੱਲ ਹੈ ਉਹਨਾਂ ਜਾਜਕਾਂ ਲਈ ਹੈ, ਜਿਹੜੇ ਜਗਵੇਦੀ ਦੀ ਰਾਖੀ ਲਈ ਹਨ। ਇਹ ਸਾਦੋਕ ਦੀ ਵੰਸ਼ ਵਿੱਚੋਂ ਹਨ ਜੋ ਲੇਵੀਆਂ ਵਿੱਚੋਂ ਯਹੋਵਾਹ ਦੇ ਹਜ਼ੂਰ ਉਹ ਦੀ ਉਪਾਸਨਾ ਕਰਨ ਲਈ ਆਉਂਦੇ ਹਨ।
47 ੪੭ ਉਹ ਨੇ ਵੇਹੜੇ ਨੂੰ ਸੌ ਹੱਥ ਲੰਮਾ ਤੇ ਸੌ ਹੱਥ ਚੌੜਾ ਵਰਗਾਕਾਰ ਮਿਣਿਆ ਅਤੇ ਜਗਵੇਦੀ ਭਵਨ ਦੇ ਸਾਹਮਣੇ ਸੀ।
48 ੪੮ ਫੇਰ ਉਹ ਮੈਨੂੰ ਭਵਨ ਦੀ ਡਿਉੜ੍ਹੀ ਵਿੱਚ ਲੈ ਆਇਆ ਅਤੇ ਡਿਉੜ੍ਹੀ ਨੂੰ ਮਿਣਿਆ, ਪੰਜ ਹੱਥ ਇੱਧਰ ਅਤੇ ਪੰਜ ਹੱਥ ਉੱਧਰ ਅਤੇ ਫਾਟਕ ਦੀ ਚੌੜਾਈ ਤਿੰਨ ਹੱਥ ਇਸ ਪਾਸੇ ਸੀ ਅਤੇ ਤਿੰਨ ਹੱਥ ਉਸ ਪਾਸੇ।
49 ੪੯ ਡਿਉੜ੍ਹੀ ਦੀ ਲੰਬਾਈ ਵੀਹ ਹੱਥ ਅਤੇ ਚੌੜਾਈ ਬਾਰਾਂ ਹੱਥ ਸੀ। ਉਸ ਪੌੜੀ ਦੇ ਡੰਡੇ ਕੋਲ ਜਿਹਨਾਂ ਤੋਂ ਉਸ ਉੱਤੇ ਚੜ੍ਹਦੇ ਸਨ ਅਤੇ ਥੰਮਾਂ ਦੇ ਨਾਲ ਪੀਲ ਪਾਏ ਸਨ, ਇੱਕ ਇਸ ਪਾਸੇ ਅਤੇ ਇੱਕ ਉਸ ਪਾਸੇ।