< ਹਿਜ਼ਕੀਏਲ 37 >
1 ੧ ਯਹੋਵਾਹ ਦਾ ਹੱਥ ਮੇਰੇ ਉੱਤੇ ਸੀ, ਉਹ ਮੈਨੂੰ ਯਹੋਵਾਹ ਦੇ ਆਤਮਾ ਵਿੱਚ ਬਾਹਰ ਲੈ ਗਿਆ ਅਤੇ ਉਸ ਵਾਦੀ ਵਿੱਚ ਜਿਹੜੀ ਹੱਡੀਆਂ ਨਾਲ ਭਰੀ ਹੋਈ ਸੀ, ਮੈਨੂੰ ਉਤਾਰ ਦਿੱਤਾ।
The hand of the LORD was upon me, and he brought me out by the Spirit of the LORD, and set me down in the midst of the valley; and it was full of bones.
2 ੨ ਮੈਨੂੰ ਉਹਨਾਂ ਦੇ ਆਲੇ-ਦੁਆਲੇ ਚਾਰੇ ਪਾਸੇ ਘੁਮਾਇਆ ਅਤੇ ਵੇਖੋ, ਉਹ ਉਸ ਵਾਦੀ ਦੇ ਮੂੰਹ ਉੱਤੇ ਬਹੁਤ ਸਾਰੀਆਂ ਸਨ ਅਤੇ ਵੇਖੋ, ਉਹ ਬਹੁਤ ਸੁੱਕੀਆਂ ਹੋਈਆਂ ਸਨ।
And he led me walk all around among them. And look, there were very many on the surface of the valley, and look, they were very dry.
3 ੩ ਉਹ ਨੇ ਮੇਰੇ ਕੋਲੋਂ ਪੁੱਛਿਆ, ਹੇ ਮਨੁੱਖ ਦੇ ਪੁੱਤਰ, ਕੀ ਇਹ ਹੱਡੀਆਂ ਜੀਉਂਦੀਆਂ ਹੋ ਸਕਦੀਆਂ ਹਨ? ਮੈਂ ਆਖਿਆ, ਹੇ ਪ੍ਰਭੂ ਯਹੋਵਾਹ, ਤੂੰ ਹੀ ਜਾਣਦਾ ਹੈ।
And he said to me, "Son of man, can these bones live?" And I answered, "LORD, you know."
4 ੪ ਫੇਰ ਉਸ ਮੈਨੂੰ ਆਖਿਆ, ਤੂੰ ਇਹਨਾਂ ਹੱਡੀਆਂ ਉੱਤੇ ਭਵਿੱਖਬਾਣੀ ਕਰ ਅਤੇ ਇਹਨਾਂ ਨੂੰ ਆਖ, ਹੇ ਸੁੱਕੀ ਹੱਡੀਓ, ਯਹੋਵਾਹ ਦਾ ਬਚਨ ਸੁਣੋ!
Then he said to me, "Prophesy over these bones, and tell them, 'Dry bones, hear the word of the LORD.'
5 ੫ ਪ੍ਰਭੂ ਯਹੋਵਾਹ ਇਹਨਾਂ ਹੱਡੀਆਂ ਨੂੰ ਇਹ ਆਖਦਾ ਹੈ, ਵੇਖੋ! ਮੈਂ ਤੁਹਾਡੇ ਅੰਦਰ ਸਾਹ ਪਾਵਾਂਗਾ ਅਤੇ ਤੁਸੀਂ ਜੀਉਂਦੀਆਂ ਹੋ ਜਾਓਗੀਆਂ।
Thus says the LORD to these bones: 'Look, I will cause breath to enter into you, and you will live.
6 ੬ ਮੈਂ ਤੁਹਾਡੇ ਉੱਤੇ ਨਾੜਾਂ ਦਿਆਂਗਾ, ਤੁਹਾਡੇ ਉੱਤੇ ਮਾਸ ਚੜ੍ਹਾਵਾਂਗਾ ਅਤੇ ਤੁਹਾਨੂੰ ਚੰਮ ਨਾਲ ਢੱਕਾਂਗਾ। ਤੁਹਾਡੇ ਵਿੱਚ ਆਤਮਾ ਪਾਵਾਂਗਾ, ਤੁਸੀਂ ਜੀ ਪਵੋਗੀਆਂ ਅਤੇ ਤੁਸੀਂ ਜਾਣੋਗੀਆਂ ਕਿ ਮੈਂ ਯਹੋਵਾਹ ਹਾਂ!
And I will put tendons on you, and make flesh grow on you, and cover you with skin, and put breath in you, and you will live. Then you will know that I am the LORD.'"
7 ੭ ਇਸ ਲਈ ਮੈਂ ਹੁਕਮ ਅਨੁਸਾਰ ਭਵਿੱਖਬਾਣੀ ਕੀਤੀ ਅਤੇ ਜਿਸ ਵੇਲੇ ਮੈਂ ਭਵਿੱਖਬਾਣੀ ਕਰ ਰਿਹਾ ਸੀ, ਤਾਂ ਇੱਕ ਸ਼ੋਰ ਆਇਆ ਅਤੇ ਵੇਖੋ, ਇਹ ਭੂਚਾਲ ਸੀ ਅਤੇ ਹੱਡੀਆਂ ਇੱਕ ਦੂਜੀ ਨਾਲ ਜੁੜ ਗਈਆਂ, ਹਰੇਕ ਹੱਡੀ ਆਪਣੀ ਹੱਡੀ ਨਾਲ।
So I prophesied as I was commanded; and as I prophesied, there was a sound, and look, a rattling, and the bones came together, bone to bone.
8 ੮ ਮੈਂ ਵੇਖਿਆ ਤਾਂ ਕੀ ਵੇਖਦਾ ਹਾਂ, ਕਿ ਉਹਨਾਂ ਉੱਤੇ ਨਾੜਾਂ ਤੇ ਮਾਸ ਚੜ੍ਹ ਆਇਆ ਅਤੇ ਚੰਮ ਨੇ ਉਹਨਾਂ ਨੂੰ ਢੱਕ ਲਿਆ, ਪਰ ਉਹਨਾਂ ਵਿੱਚ ਸਾਹ ਨਹੀਂ ਸੀ।
And I watched, and look, there were tendons on them, and flesh grew and skin covered them. But there was no breath in them.
9 ੯ ਤਦ ਉਹ ਨੇ ਮੈਨੂੰ ਆਖਿਆ ਕਿ ਸਾਹ ਲਈ ਭਵਿੱਖਬਾਣੀ ਕਰ, ਹੇ ਮਨੁੱਖ ਦੇ ਪੁੱਤਰ, ਭਵਿੱਖਬਾਣੀ ਕਰ! ਤੂੰ ਸਾਹ ਨੂੰ ਆਖ ਕਿ ਪ੍ਰਭੂ ਯਹੋਵਾਹ ਇਹ ਆਖਦਾ ਹੈ, ਹੇ ਸਾਹ, ਤੁਸੀਂ ਚਾਰੇ ਪਾਸੇ ਦੀਆਂ ਹਵਾਵਾਂ ਤੋਂ ਆਓ ਅਤੇ ਵੱਢਿਆਂ ਹੋਇਆਂ ਵਿੱਚ ਸਾਹ ਪਾਓ, ਤਾਂ ਕਿ ਉਹ ਜੀਉਂਦੀਆਂ ਹੋ ਜਾਣ।
Then he said to me, "Prophesy to the breath, prophesy, son of man, and tell the breath, 'Thus says the LORD: Come from the four winds, breath, and breathe on these corpses, that they may live.'"
10 ੧੦ ਇਸ ਲਈ ਮੈਂ ਉਹ ਦੇ ਹੁਕਮ ਦੇ ਅਨੁਸਾਰ ਭਵਿੱਖਬਾਣੀ ਅਤੇ ਉਹਨਾਂ ਵਿੱਚ ਸਾਹ ਪੈ ਗਿਆ। ਉਹ ਜੀਉਂਦੀਆਂ ਹੋ ਕੇ ਆਪਣੇ ਪੈਰਾਂ ਉੱਤੇ ਖੜੀਆਂ ਹੋ ਗਈਆਂ, ਇੱਕ ਬਹੁਤ ਹੀ ਵੱਡੀ ਫੌਜ ਸੀ।
So I prophesied as he commanded me, and the breath came into them, and they lived and stood up on their feet, an exceedingly great army.
11 ੧੧ ਤਦ ਉਹ ਨੇ ਮੈਨੂੰ ਆਖਿਆ, ਹੇ ਮਨੁੱਖ ਦੇ ਪੁੱਤਰ, ਇਹ ਹੱਡੀਆਂ ਇਸਰਾਏਲ ਦਾ ਸਾਰਾ ਘਰਾਣਾ ਹੈ। ਵੇਖ, ਇਹ ਆਖਦੇ ਹਨ, ਸਾਡੀਆਂ ਹੱਡੀਆਂ ਸੁੱਕ ਗਈਆਂ ਅਤੇ ਸਾਡੀ ਆਸ ਮੁੱਕ ਗਈ, ਅਸੀਂ ਤਾਂ ਪੂਰੀ ਤਰ੍ਹਾਂ ਨਾਲ ਕੱਟੇ ਗਏ ਹਾਂ!
Then he said to me, "Son of man, these bones are the whole house of Israel. Look, they say, 'Our bones are dried up, and our hope is lost; we are completely cut off.'
12 ੧੨ ਇਸ ਲਈ ਤੂੰ ਭਵਿੱਖਬਾਣੀ ਕਰ ਅਤੇ ਇਹਨਾਂ ਨੂੰ ਆਖ, ਪ੍ਰਭੂ ਯਹੋਵਾਹ ਇਹ ਆਖਦਾ ਹੈ, ਹੇ ਮੇਰੇ ਲੋਕੋ, ਵੇਖੋ! ਮੈਂ ਤੁਹਾਡੀਆਂ ਕਬਰਾਂ ਨੂੰ ਖੋਲ੍ਹਾਂਗਾ ਅਤੇ ਤੁਹਾਨੂੰ ਉਹਨਾਂ ਵਿੱਚੋਂ ਬਾਹਰ ਕੱਢਾਂਗਾ ਅਤੇ ਇਸਰਾਏਲ ਦੀ ਭੂਮੀ ਵਿੱਚ ਲਿਆਵਾਂਗਾ।
Therefore prophesy, and tell them, 'Thus says the LORD: Look, I will open your graves and will raise you from your graves, my people. And I will bring you into the land of Israel.
13 ੧੩ ਹੇ ਮੇਰੇ ਲੋਕੋ, ਜਦੋਂ ਮੈਂ ਤੁਹਾਡੀਆਂ ਕਬਰਾਂ ਨੂੰ ਖੋਲ੍ਹਾਂਗਾ ਅਤੇ ਤੁਹਾਨੂੰ ਤੁਹਾਡੀਆਂ ਕਬਰਾਂ ਵਿੱਚੋਂ ਬਾਹਰ ਕੱਢਾਂਗਾ, ਤਦ ਤੁਸੀਂ ਜਾਣੋਗੇ ਕਿ ਮੈਂ ਯਹੋਵਾਹ ਹਾਂ!
And you will know that I am the LORD, when I have opened your graves and raise you up out of your graves, my people.
14 ੧੪ ਮੈਂ ਆਪਣਾ ਸਾਹ ਤੁਹਾਡੇ ਵਿੱਚ ਪਾਵਾਂਗਾ ਅਤੇ ਤੁਸੀਂ ਜੀਉਂਦੇ ਹੋ ਜਾਵੋਗੇ। ਮੈਂ ਤੁਹਾਨੂੰ ਤੁਹਾਡੀ ਭੂਮੀ ਉੱਤੇ ਵਸਾਵਾਂਗਾ, ਤਦ ਤੁਸੀਂ ਜਾਣੋਗੇ ਕਿ ਮੈਂ ਯਹੋਵਾਹ ਨੇ ਆਖਿਆ ਹੈ ਅਤੇ ਮੈਂ ਹੀ ਪੂਰਾ ਕੀਤਾ, ਯਹੋਵਾਹ ਦਾ ਵਾਕ ਹੈ।
And I will put my breath in you and you will live, and I will place you in your own land. Then you will know that I am the LORD; I have spoken it and I will do it,' says the LORD."
15 ੧੫ ਫੇਰ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਅਤੇ ਆਖਿਆ
And the word of the LORD came again to me, saying,
16 ੧੬ ਹੇ ਮਨੁੱਖ ਦੇ ਪੁੱਤਰ, ਤੂੰ ਇੱਕ ਲੱਕੜੀ ਲੈ ਅਤੇ ਉਹ ਦੇ ਉੱਤੇ ਲਿਖ, “ਯਹੂਦਾਹ ਅਤੇ ਉਹ ਦੇ ਸਾਥੀ ਇਸਰਾਏਲੀਆਂ ਲਈ।” ਫੇਰ ਇੱਕ ਹੋਰ ਲੱਕੜੀ ਲੈ ਅਤੇ ਉਸ ਉੱਤੇ ਲਿਖ, “ਯੂਸੁਫ਼ ਲਈ, ਇਫ਼ਰਾਈਮ ਦੀ ਲੱਕੜੀ, ਅਤੇ ਉਹ ਦੇ ਸਾਥੀ ਸਾਰੇ ਇਸਰਾਏਲ ਦੇ ਘਰਾਣੇ ਲਈ।”
"And you, son of man, take one stick and write on it, 'For Judah, and the people of Israel associated with him.' Then take another stick and write on it, 'For Joseph, the stick of Ephraim and all the house of Israel associated with him.'
17 ੧੭ ਉਹਨਾਂ ਨੂੰ ਇੱਕ ਦੂਜੀ ਨਾਲ ਜੋੜ ਦੇ, ਤਾਂ ਕਿ ਤੇਰੇ ਲਈ ਇੱਕੋ ਲੱਕੜੀ ਬਣ ਜਾਵੇ ਅਤੇ ਉਹ ਤੇਰੇ ਹੱਥ ਵਿੱਚ ਇੱਕ ਹੋਣਗੀਆਂ।
Then join them one to another for yourself into one stick, that they may become one in your hand.
18 ੧੮ ਜਦ ਤੇਰੇ ਲੋਕਾਂ ਦੀ ਸੰਤਾਨ ਤੈਨੂੰ ਆਖੇ ਕਿ ਇਹਨਾਂ ਤੋਂ ਤੇਰਾ ਕੀ ਭਾਵ ਹੈ? ਕੀ ਤੂੰ ਸਾਨੂੰ ਨਹੀਂ ਦੱਸੇਂਗਾ?
And when your people ask you, saying, 'Will you not tell us what these things mean?'
19 ੧੯ ਤਦ ਤੂੰ ਉਹਨਾਂ ਨੂੰ ਬੋਲ ਕਿ ਪ੍ਰਭੂ ਯਹੋਵਾਹ ਇਹ ਆਖਦਾ ਹੈ, ਵੇਖੋ, ਮੈਂ ਯੂਸੁਫ਼ ਦੀ ਲੱਕੜੀ ਨੂੰ ਜੋ ਇਫ਼ਰਾਈਮ ਦੇ ਹੱਥ ਵਿੱਚ ਹੈ ਅਤੇ ਇਸਰਾਏਲ ਦੇ ਗੋਤਾਂ ਨੂੰ ਉਹ ਦੇ ਸਾਥੀਆਂ ਨੂੰ ਲਵਾਂਗਾ। ਮੈਂ ਯਹੂਦਾਹ ਦੀ ਲੱਕੜੀ ਦੇ ਨਾਲ ਉਹ ਨੂੰ ਰੱਖਾਂਗਾ ਅਤੇ ਉਹਨਾਂ ਨੂੰ ਇੱਕੋ ਹੀ ਲੱਕੜੀ ਬਣਾਵਾਂਗਾ। ਉਹ ਮੇਰੇ ਹੱਥ ਵਿੱਚ ਇੱਕ ਹੋਣਗੀਆਂ।
tell them, 'Thus says the LORD: "Look, I will take the stick of Joseph, which is in the hand of Ephraim, and the tribes of Israel associated with him, and I will put them on it, that is, on the stick of Judah, and make them into one stick, and they will be one in my hand."'
20 ੨੦ ਉਹ ਲੱਕੜੀਆਂ ਜਿਹਨਾਂ ਉੱਤੇ ਤੂੰ ਲਿਖਦਾ ਹੈਂ, ਉਹਨਾਂ ਦੀਆਂ ਅੱਖਾਂ ਸਾਹਮਣੇ ਤੇਰੇ ਹੱਥ ਵਿੱਚ ਹੋਣਗੀਆਂ।
And the sticks on which you write on will be in your hand in front of them.
21 ੨੧ ਤੂੰ ਉਹਨਾਂ ਨੂੰ ਬੋਲ ਕਿ ਪ੍ਰਭੂ ਯਹੋਵਾਹ ਇਹ ਆਖਦਾ ਹੈ, ਵੇਖੋ, ਮੈਂ ਇਸਰਾਏਲੀਆਂ ਨੂੰ ਕੌਮਾਂ ਦੇ ਵਿੱਚੋਂ ਜਿੱਥੇ-ਜਿੱਥੇ ਉਹ ਗਏ ਹਨ, ਲਵਾਂਗਾ ਅਤੇ ਹਰ ਪਾਸਿਓਂ ਉਹਨਾਂ ਨੂੰ ਇਕੱਠਾ ਕਰਾਂਗਾ। ਮੈਂ ਉਹਨਾਂ ਨੂੰ ਉਹਨਾਂ ਦੀ ਭੂਮੀ ਵਿੱਚ ਲਿਆਵਾਂਗਾ।
"Then say to them, 'Thus says the LORD: Look, I am going to take the people of Israel from among the nations where they are gone, and will gather them from all around, and bring them into their own land.
22 ੨੨ ਮੈਂ ਉਹਨਾਂ ਨੂੰ ਉਸ ਦੇਸ ਵਿੱਚ ਇਸਰਾਏਲ ਦੇ ਪਹਾੜਾਂ ਉੱਤੇ ਇੱਕੋ ਹੀ ਕੌਮ ਬਣਾਵਾਂਗਾ ਅਤੇ ਉਹਨਾਂ ਸਾਰਿਆਂ ਉੱਤੇ ਰਾਜ ਕਰਨ ਲਈ ਇੱਕੋ ਹੀ ਰਾਜਾ ਹੋਵੇਗਾ, ਉਹ ਅੱਗੇ ਲਈ ਨਾ ਦੋ ਕੌਮਾਂ ਹੋਣਗੀਆਂ ਅਤੇ ਨਾ ਹੀ ਅੱਗੇ ਨੂੰ ਦੋ ਰਾਜਾਂ ਵਿੱਚ ਵੰਡੇ ਜਾਣਗੇ।
And I will make them one nation in the land, on the mountains of Israel, and one king will rule over them, and they will no longer be two nations, and no longer be divided into two kingdoms.
23 ੨੩ ਨਾ ਹੀ ਅੱਗੇ ਨੂੰ ਉਹ ਆਪਣੀਆਂ ਮੂਰਤੀਆਂ ਨਾਲ, ਨਾ ਹੀ ਆਪਣੀਆਂ ਘਿਣਾਉਣੀਆਂ ਵਸਤੂਆਂ ਨਾਲ ਅਤੇ ਨਾ ਹੀ ਆਪਣਿਆਂ ਸਾਰਿਆਂ ਅਪਰਾਧਾਂ ਨਾਲ ਆਪਣੇ ਆਪ ਨੂੰ ਭਰਿਸ਼ਟ ਕਰਨਗੇ, ਸਗੋਂ ਮੈਂ ਉਹਨਾਂ ਨੂੰ ਉਹਨਾਂ ਦੇ ਸਾਰਿਆਂ ਵਸੇਬਿਆਂ ਵਿੱਚੋਂ ਜਿੱਥੇ ਉਹਨਾਂ ਨੇ ਪਾਪ ਕੀਤਾ ਹੈ, ਬਚਾਵਾਂਗਾ ਅਤੇ ਉਹਨਾਂ ਨੂੰ ਸ਼ੁੱਧ ਕਰਾਂਗਾ, ਇਸ ਲਈ ਉਹ ਮੇਰੀ ਪਰਜਾ ਹੋਣਗੇ ਅਤੇ ਮੈਂ ਉਹਨਾਂ ਦਾ ਪਰਮੇਸ਼ੁਰ ਹੋਵਾਂਗਾ।
And they will no longer defile themselves with their idols, or with their detestable things, or with any of their transgressions. But I will save them from all their unfaithfulness in which they have sinned, and will cleanse them. And will they be my people, and I will be their God.
24 ੨੪ ਮੇਰਾ ਦਾਸ ਦਾਊਦ ਉਹਨਾਂ ਉੱਤੇ ਰਾਜਾ ਹੋਵੇਗਾ ਅਤੇ ਉਹਨਾਂ ਸਾਰਿਆਂ ਦਾ ਇੱਕੋ ਹੀ ਆਜੜੀ ਹੋਵੇਗਾ। ਉਹ ਮੇਰੇ ਹੁਕਮਾਂ ਵਿੱਚ ਚੱਲਣਗੇ ਅਤੇ ਮੇਰੀਆਂ ਬਿਧੀਆਂ ਨੂੰ ਮੰਨ ਕੇ ਉਹਨਾਂ ਦੀ ਪਾਲਣਾ ਕਰਨਗੇ।
"'"And my servant David will be king over them; and they will all have one shepherd. And they will walk in my ordinances, and observe my statutes, and do them.
25 ੨੫ ਉਹ ਉਸ ਦੇਸ ਵਿੱਚ ਜਿਹੜਾ ਮੈਂ ਆਪਣੇ ਦਾਸ ਯਾਕੂਬ ਨੂੰ ਦਿੱਤਾ ਸੀ, ਜਿਸ ਵਿੱਚ ਤੁਹਾਡੇ ਪਿਉ-ਦਾਦੇ ਵੱਸਦੇ ਸਨ, ਵੱਸਣਗੇ ਅਤੇ ਉਹ, ਉਹਨਾਂ ਦੀ ਸੰਤਾਨ ਅਤੇ ਉਹਨਾਂ ਦੀ ਸੰਤਾਨ ਦੀ ਸੰਤਾਨ ਸਦਾ ਤੱਕ ਉਸ ਵਿੱਚ ਸਦਾ ਲਈ ਵੱਸਣਗੇ। ਮੇਰਾ ਦਾਸ ਦਾਊਦ ਸਦਾ ਲਈ ਉਹਨਾਂ ਦਾ ਰਾਜਕੁਮਾਰ ਹੋਵੇਗਾ।
And they will live in the land that I gave to Jacob my servant, in which your fathers lived; and they and their children and their children's children will live there forever, and David my servant will be their prince forever.
26 ੨੬ ਮੈਂ ਉਹਨਾਂ ਦੇ ਨਾਲ ਸ਼ਾਂਤੀ ਦਾ ਨੇਮ ਅਰਥਾਤ ਸਦਾ ਦਾ ਨੇਮ ਬੰਨ੍ਹਾਂਗਾ, ਮੈਂ ਉਹਨਾਂ ਨੂੰ ਵਸਾਵਾਂਗਾ ਅਤੇ ਉਹਨਾਂ ਨੂੰ ਵਧਾਵਾਂਗਾ। ਉਹਨਾਂ ਦੇ ਵਿਚਕਾਰ ਆਪਣੇ ਪਵਿੱਤਰ ਸਥਾਨ ਨੂੰ ਸਦਾ ਲਈ ਕਾਇਮ ਕਰਾਂਗਾ।
And I will make a covenant of peace with them; it will be an everlasting covenant with them. And I will give to them and increase their numbers, and will set my sanctuary in their midst forever.
27 ੨੭ ਮੇਰਾ ਡੇਰਾ ਵੀ ਉਹਨਾਂ ਦੇ ਵਿੱਚ ਹੋਵੇਗਾ, ਮੈਂ ਉਹਨਾਂ ਦਾ ਪਰਮੇਸ਼ੁਰ ਹੋਵਾਂਗਾ ਅਤੇ ਉਹ ਮੇਰੀ ਪਰਜਾ ਹੋਣਗੇ।
And my dwelling place will be with them; and I will be their God, and they will be my people.
28 ੨੮ ਮੇਰਾ ਪਵਿੱਤਰ ਸਥਾਨ ਸਦਾ ਲਈ ਉਹਨਾਂ ਦੇ ਵਿਚਕਾਰ ਹੋਵੇਗਾ, ਤਾਂ ਕੌਮਾਂ ਜਾਣਨਗੀਆਂ ਕਿ ਮੈਂ ਯਹੋਵਾਹ ਹਾਂ, ਜਿਹੜਾ ਇਸਰਾਏਲ ਨੂੰ ਪਵਿੱਤਰ ਕਰਦਾ ਹਾਂ!
Then the nations will know that I am the LORD who sanctifies Israel, when my sanctuary is in their midst forever."'"