< ਹਿਜ਼ਕੀਏਲ 33 >
1 ੧ ਫੇਰ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ
And the word of the Lord came to me, saying:
2 ੨ ਹੇ ਮਨੁੱਖ ਦੇ ਪੁੱਤਰ, ਤੂੰ ਆਪਣੇ ਲੋਕਾਂ ਦੇ ਪੁੱਤਰਾਂ ਨੂੰ ਬੋਲ ਅਤੇ ਤੂੰ ਉਹਨਾਂ ਨੂੰ ਆਖ, ਜਦੋਂ ਮੈਂ ਕਿਸੇ ਧਰਤੀ ਉੱਤੇ ਤਲਵਾਰ ਲਿਆਵਾਂ ਅਤੇ ਉੱਥੋਂ ਦੇ ਲੋਕੀ ਆਪਣੇ ਵਿੱਚੋਂ ਇੱਕ ਮਨੁੱਖ ਨੂੰ ਲੈਣ ਅਤੇ ਉਹ ਨੂੰ ਆਪਣਾ ਰਾਖ਼ਾ ਬਣਾਉਣ।
“Son of man, speak to the sons of your people, and you shall say to them: Concerning the land, when I will have led the sword over it: if the people of the land take a man, one of their least, and appoint him over themselves as a watchman,
3 ੩ ਉਹ ਤਲਵਾਰ ਨੂੰ ਆਪਣੀ ਧਰਤੀ ਤੇ ਆਉਂਦਾ ਵੇਖ ਕੇ ਨਰਸਿੰਗਾ ਫੂਕੇ ਅਤੇ ਲੋਕਾਂ ਨੂੰ ਚੌਕਸ ਕਰੇ।
and if he sees the sword approaching over the land, and he sounds the trumpet, and he announces to the people,
4 ੪ ਤਦ ਜਿਹੜਾ ਕੋਈ ਨਰਸਿੰਗੇ ਦੀ ਅਵਾਜ਼ ਸੁਣੇ ਅਤੇ ਚੌਕਸ ਨਾ ਹੋਵੇ। ਤਲਵਾਰ ਆਏ ਅਤੇ ਉਹ ਨੂੰ ਲੈ ਜਾਵੇ, ਤਾਂ ਉਹ ਦਾ ਖ਼ੂਨ ਉਹ ਦੇ ਆਪਣੇ ਸਿਰ ਤੇ ਹੋਵੇਗਾ।
then, having heard the sound of the trumpet, whoever he is, if he also does not take care of himself, and the sword arrives and takes him: his blood will be upon his own head.
5 ੫ ਉਹ ਨੇ ਨਰਸਿੰਗੇ ਦੀ ਅਵਾਜ਼ ਸੁਣੀ ਤੇ ਚੌਕਸ ਨਾ ਹੋਇਆ। ਉਹ ਦਾ ਖ਼ੂਨ ਉਸੇ ਉੱਤੇ ਹੋਵੇਗਾ ਪਰ ਜੇਕਰ ਉਹ ਖ਼ਬਰਦਾਰ ਹੁੰਦਾ, ਤਾਂ ਆਪਣੀ ਜਾਨ ਬਚਾਉਂਦਾ।
He heard the sound of the trumpet, and he did not take care of himself, so his blood will be upon him. But if he guards himself, he will save his own life.
6 ੬ ਪਰ ਜੇਕਰ ਰਾਖ਼ਾ ਤਲਵਾਰ ਨੂੰ ਆਉਂਦਾ ਵੇਖੇ, ਪਰ ਨਰਸਿੰਗੇ ਨਾ ਫੂਕੇ ਅਤੇ ਲੋਕ ਖ਼ਬਰਦਾਰ ਨਾ ਕੀਤੇ ਜਾਣ। ਤਲਵਾਰ ਆਵੇ ਅਤੇ ਉਹਨਾਂ ਵਿੱਚੋਂ ਕਿਸੇ ਦੇ ਪ੍ਰਾਣ ਲੈ ਜਾਵੇ, ਤਾਂ ਉਹ ਆਪਣੇ ਔਗੁਣ ਕਰਕੇ ਲਿਆ ਗਿਆ, ਪਰ ਮੈਂ ਉਹ ਦਾ ਖ਼ੂਨ ਰਾਖੇ ਦੇ ਹੱਥੋਂ ਮੰਗਾਂਗਾ।
And if the watchman sees the sword approaching, and he does not sound the trumpet, and so the people do not guard themselves, and the sword arrives and takes some of their lives, certainly these have been taken due to their own iniquity. But I will attribute their blood to the hand of the watchman.
7 ੭ ਇਸ ਲਈ ਤੂੰ ਹੇ ਮਨੁੱਖ ਦੇ ਪੁੱਤਰ, ਮੈਂ ਤੈਨੂੰ ਇਸਰਾਏਲ ਦੇ ਘਰਾਣੇ ਲਈ ਰਾਖ਼ਾ ਠਹਿਰਾਇਆ ਹੈ। ਮੇਰੇ ਮੂੰਹ ਦਾ ਵਾਕ ਸੁਣ ਅਤੇ ਮੇਰੀ ਵੱਲੋਂ ਉਹਨਾਂ ਨੂੰ ਚੌਕਸ ਕਰ।
And as for you, son of man, I have made you a watchman to the house of Israel. Therefore, having heard the word from my mouth, you shall announce it to them from me.
8 ੮ ਜਦੋਂ ਮੈਂ ਕਿਸੇ ਦੁਸ਼ਟ ਨੂੰ ਆਖਾਂ, ਦੁਸ਼ਟਾ! ਤੂੰ ਜ਼ਰੂਰ ਮਰੇਂਗਾ, ਉਸ ਵੇਲੇ ਜੇਕਰ ਤੂੰ ਦੁਸ਼ਟ ਨੂੰ ਨਾ ਬੋਲੇਂ ਅਤੇ ਉਹ ਨੂੰ ਉਹ ਦੇ ਰਾਹ ਤੋਂ ਚੌਕਸ ਨਾ ਕਰੇਂ, ਤਾਂ ਉਹ ਦੁਸ਼ਟ ਤਾਂ ਆਪਣੇ ਔਗੁਣ ਵਿੱਚ ਮਰੇਗਾ, ਪਰ ਮੈਂ ਤੇਰੇ ਹੱਥੋਂ ਉਸ ਦੇ ਖ਼ੂਨ ਦੀ ਪੁੱਛ ਕਰਾਂਗਾ।
When I say to the impious, ‘O impious man, you will die a death,’ if you have not spoken so that the impious man will keep himself from his way, then that impious man will die in his iniquity. But I will attribute his blood to your hand.
9 ੯ ਪਰ ਜੇ ਤੂੰ ਉਸ ਦੁਸ਼ਟ ਨੂੰ ਚੌਕਸ ਕਰੇਂ ਕਿ ਉਹ ਆਪਣੀ ਰਾਹ ਤੋਂ ਮੁੜ ਆਵੇ ਅਤੇ ਜੇ ਉਹ ਆਪਣੀ ਰਾਹ ਤੋਂ ਨਾ ਮੁੜੇ, ਤਾਂ ਉਹ ਆਪਣੀ ਬਦੀ ਵਿੱਚ ਮਰੇਗਾ, ਪਰ ਤੂੰ ਆਪਣੀ ਜਾਨ ਛੁਡਾ ਲਈ।
But if you have announced to the impious man, so that he may be converted from his ways, and he has not converted from his way, then he will die in his iniquity. Yet you will have freed your own soul.
10 ੧੦ ਹੇ ਮਨੁੱਖ ਦੇ ਪੁੱਤਰ, ਤੂੰ ਇਸਰਾਏਲ ਦੇ ਘਰਾਣੇ ਨੂੰ ਆਖ, ਤੁਸੀਂ ਇਹ ਆਖਦੇ ਹੋ ਕਿ ਸਾਡੇ ਅਪਰਾਧ ਅਤੇ ਸਾਡੇ ਪਾਪ ਸਾਡੇ ਉੱਤੇ ਹਨ ਅਤੇ ਅਸੀਂ ਉਹਨਾਂ ਵਿੱਚ ਗਲਦੇ ਜਾਂਦੇ ਹਾਂ, ਇਸ ਲਈ ਅਸੀਂ ਕਿਵੇਂ ਜੀਉਂਦੇ ਰਹਾਂਗੇ?
You, therefore, O son of man, say to the house of Israel: You have spoken in this way, saying: ‘Our iniquities and our sins are upon us, and we waste away in them. So then, how would we be able to live?’
11 ੧੧ ਤੂੰ ਉਹਨਾਂ ਨੂੰ ਆਖ ਕਿ ਪ੍ਰਭੂ ਯਹੋਵਾਹ ਦਾ ਵਾਕ ਹੈ, ਮੈਨੂੰ ਆਪਣੀ ਜਾਨ ਦੀ ਸਹੁੰ, ਦੁਸ਼ਟ ਦੀ ਮੌਤ ਵਿੱਚ ਮੈਨੂੰ ਕੋਈ ਖੁਸ਼ੀ ਨਹੀਂ, ਸਗੋਂ ਇਸ ਵਿੱਚ ਮੈਂ ਖੁਸ਼ ਹੁੰਦਾ ਹਾਂ ਕਿ ਦੁਸ਼ਟ ਆਪਣੀ ਰਾਹ ਤੋਂ ਮੁੜੇ ਅਤੇ ਜੀਉਂਦਾ ਰਹੇ। ਹੇ ਇਸਰਾਏਲ ਦੇ ਘਰਾਣੇ, ਤੁਸੀਂ ਮੁੜੋ। ਤੁਸੀਂ ਆਪਣੇ ਭੈੜੇ ਰਾਹ ਤੋਂ ਮੁੜੋ! ਤੁਸੀਂ ਕਿਉਂ ਮਰੋਗੇ?
Say to them: As I live, says the Lord God, I do not desire the death of the impious, but that the impious should convert from his way and live. Be converted, be converted from your evil ways! For why should you die, O house of Israel?
12 ੧੨ ਹੇ ਮਨੁੱਖ ਦੇ ਪੁੱਤਰ, ਤੂੰ ਆਪਣੇ ਲੋਕਾਂ ਦੀ ਸੰਤਾਨ ਨੂੰ ਆਖ ਕਿ ਧਰਮੀ ਦਾ ਧਰਮ ਉਸ ਦੇ ਅਪਰਾਧ ਦੇ ਦਿਨ ਉਹ ਨੂੰ ਨਾ ਛੁਡਾਵੇਗਾ ਅਤੇ ਦੁਸ਼ਟ ਦੀ ਦੁਸ਼ਟਤਾ, ਜਿਸ ਦਿਨ ਉਹ ਦੁਸ਼ਟਤਾ ਤੋਂ ਮੁੜ ਆਵੇ ਤਾਂ ਉਹ ਦੇ ਵਿੱਚ ਨਹੀਂ ਡਿੱਗੇਗਾ ਅਤੇ ਧਰਮੀ ਜਦੋਂ ਪਾਪ ਕਰੇ, ਤਾਂ ਉਹ ਦੇ ਕਾਰਨ ਜੀਉਂਦਾ ਨਾ ਰਹਿ ਸਕੇਗਾ।
And as for you then, son of man, say to the sons of your people: The justice of the just man will not deliver him, on whatever day he will have sinned. And the impiety of the impious man will not harm him, on whatever day he will have been converted from his impiety. And the just man will not be able to live by his justice, on whatever day he will have sinned.
13 ੧੩ ਜਦੋਂ ਮੈਂ ਧਰਮੀ ਨੂੰ ਆਖਾਂ ਕਿ ਤੂੰ ਜ਼ਰੂਰ ਜੀਉਂਦਾ ਰਹੇਂਗਾ, ਜੇਕਰ ਉਹ ਆਪਣੇ ਧਰਮ ਤੇ ਭਰੋਸਾ ਕਰ ਕੇ ਕੁਕਰਮ ਕਰੇ, ਤਾਂ ਉਹ ਦੇ ਸਾਰੇ ਧਰਮ ਦੇ ਕੰਮ ਚੇਤੇ ਨਾ ਕੀਤੇ ਜਾਣਗੇ ਅਤੇ ਉਹ ਉਹਨਾਂ ਦੋਸ਼ਾਂ ਦੇ ਕਾਰਨ ਜੋ ਉਹ ਨੇ ਕੀਤੇ ਹਨ, ਮਰੇਗਾ।
Even now, if I say to the just man that he shall certainly live, and so, with confidence in his justice, he commits iniquity, all his justices will be delivered into oblivion, and by his iniquity, which he has done, by this he shall die.
14 ੧੪ ਜਦੋਂ ਮੈਂ ਦੁਸ਼ਟ ਨੂੰ ਆਖਾਂ, ਤੂੰ ਜ਼ਰੂਰ ਮਰੇਂਗਾ, ਜੇਕਰ ਉਹ ਆਪਣੇ ਪਾਪ ਤੋਂ ਮੁੜੇ ਅਤੇ ਉਹੀ ਕਰੇ ਜੋ ਨਿਆਂ ਤੇ ਧਰਮ ਹੈ।
And if I say to the impious man, ‘You shall certainly die,’ and yet he repents from his sin, and he does judgment and justice,
15 ੧੫ ਜੇਕਰ ਉਹ ਦੁਸ਼ਟ ਗਹਿਣੇ ਰੱਖਿਆ ਮਾਲ ਮੋੜ ਦੇਵੇ ਅਤੇ ਲੁੱਟ ਜੋ ਉਸ ਲੁੱਟੀ ਹੈ, ਵਾਪਸ ਦੇਵੇ ਅਤੇ ਜੀਵਨ ਦੀਆਂ ਬਿਧੀਆਂ ਵਿੱਚ ਤੁਰੇ। ਫਿਰ ਬਦੀ ਨਾ ਕਰੇ, ਤਾਂ ਉਹ ਜ਼ਰੂਰ ਜੀਉਂਦਾ ਰਹੇਗਾ, ਉਹ ਨਹੀਂ ਮਰੇਗਾ।
and if that impious man returns the collateral, and repays what he has taken by force, and if he walks in the commandments of life, and does not do anything unjust, then he shall certainly live, and he shall not die.
16 ੧੬ ਤਦ ਸਾਰੇ ਪਾਪ ਜੋ ਉਹ ਨੇ ਕੀਤੇ ਹਨ, ਉਸ ਦੇ ਵਿਰੁੱਧ ਚੇਤੇ ਨਹੀਂ ਕੀਤੇ ਜਾਣਗੇ। ਉਸ ਨੇ ਉਹੀ ਕੀਤਾ ਜੋ ਨਿਆਂ ਅਤੇ ਧਰਮ ਹੈ, ਉਹ ਜ਼ਰੂਰ ਜੀਉਂਦਾ ਰਹੇਗਾ।
None of his sins, which he has committed, will be imputed to him. He has done judgment and justice, so he shall certainly live.
17 ੧੭ ਪਰ ਤੇਰੇ ਲੋਕਾਂ ਦੀ ਸੰਤਾਨ ਆਖਦੀ ਹੈ ਕਿ ਪ੍ਰਭੂ ਦਾ ਰਾਹ ਇੱਕੋ ਜਿਹਾ ਨਹੀਂ ਹੈ, ਪਰ ਉਹਨਾਂ ਦਾ ਆਪਣਾ ਹੀ ਰਾਹ ਇੱਕੋ ਜਿਹਾ ਨਹੀਂ ਹੈ।
And the sons of your people have said, ‘The way of the Lord is not a fair balance,’ even while their own way is unjust.
18 ੧੮ ਜੇਕਰ ਧਰਮੀ ਆਪਣੇ ਧਰਮ ਤੋਂ ਮੁੜੇ ਅਤੇ ਬਦੀ ਕਰੇ, ਤਾਂ ਉਹ ਉਸ ਦੇ ਵਿੱਚ ਮਰੇਗਾ।
For when the just man will have withdrawn from his justice, and committed iniquities, he shall die by these.
19 ੧੯ ਜੇਕਰ ਦੁਸ਼ਟ ਆਪਣੇ ਦੁਸ਼ਟਤਾ ਤੋਂ ਮੁੜੇ ਅਤੇ ਉਹੀ ਕਰੇ ਜੋ ਨਿਆਂ ਅਤੇ ਧਰਮ ਹੈ, ਤਾਂ ਉਸ ਦੇ ਕਾਰਨ ਜੀਉਂਦਾ ਰਹੇਗਾ।
And when the impious man will have withdrawn from his impiety, and have done judgment and justice, he shall live by these.
20 ੨੦ ਫੇਰ ਵੀ ਤੁਸੀਂ ਆਖਦੇ ਹੋ ਕਿ ਪ੍ਰਭੂ ਦਾ ਰਾਹ ਇੱਕੋ ਜਿਹਾ ਨਹੀਂ ਹੈ! ਹੇ ਇਸਰਾਏਲ ਦੇ ਘਰਾਣੇ, ਮੈਂ ਤੁਹਾਡੇ ਵਿੱਚੋਂ ਹਰੇਕ ਦੇ ਚਾਲ-ਚੱਲਣ ਅਨੁਸਾਰ ਤੁਹਾਡਾ ਨਿਆਂ ਕਰਾਂਗਾ।
And yet you say, ‘The way of the Lord is not right.’ But I shall judge each one of you according to his own ways, O house of Israel.”
21 ੨੧ ਸਾਡੀ ਗੁਲਾਮੀ ਦੇ ਬਾਰਵੇਂ ਸਾਲ ਦੇ ਦਸਵੇਂ ਮਹੀਨੇ ਦੀ ਪੰਜ ਤਾਰੀਖ਼ ਨੂੰ ਅਜਿਹਾ ਹੋਇਆ ਕਿ ਇੱਕ ਜਿਹੜਾ ਯਰੂਸ਼ਲਮ ਵਿੱਚੋਂ ਬਚ ਨਿੱਕਲਿਆ ਸੀ, ਮੇਰੇ ਕੋਲ ਆਇਆ ਅਤੇ ਆਖਣ ਲੱਗਾ ਕਿ ਸ਼ਹਿਰ ਮਾਰਿਆ ਗਿਆ ਹੈ!
And it happened that, in the twelfth year of our transmigration, in the tenth month, on the fifth of the month, one who had fled from Jerusalem arrived saying, “The city has been laid waste.”
22 ੨੨ ਸ਼ਾਮ ਦੇ ਵੇਲੇ ਉਸ ਬਚੇ ਹੋਏ ਦੇ ਪਹੁੰਚਣ ਤੋਂ ਪਹਿਲਾਂ ਯਹੋਵਾਹ ਦਾ ਹੱਥ ਮੇਰੇ ਉੱਪਰ ਸੀ ਅਤੇ ਉਸ ਦੇ ਸਵੇਰੇ ਮੇਰੇ ਕੋਲ ਆਉਣ ਤੱਕ, ਉਹ ਨੇ ਮੇਰਾ ਮੂੰਹ ਖੋਲ੍ਹ ਦਿੱਤਾ। ਮੇਰਾ ਮੂੰਹ ਖੁੱਲ੍ਹਾ ਸੀ ਅਤੇ ਫੇਰ ਮੈਂ ਗੂੰਗਾ ਨਾ ਰਿਹਾ।
But the hand of the Lord had been upon me in the evening, before the one who had fled arrived. And he opened my mouth, until he came to me in the morning. And since my mouth had been opened, I was no longer silent.
23 ੨੩ ਤਦ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ
And the word of the Lord came to me, saying:
24 ੨੪ ਹੇ ਮਨੁੱਖ ਦੇ ਪੁੱਤਰ, ਇਸਰਾਏਲ ਦੀ ਭੂਮੀ ਦੇ ਉਜਾੜਾਂ ਦੇ ਵਾਸੀ ਇਹ ਆਖਦੇ ਹਨ ਕਿ ਅਬਰਾਹਾਮ ਇੱਕੋ ਹੀ ਸੀ ਅਤੇ ਉਹ ਇਸ ਦੇਸ ਦਾ ਵਾਰਿਸ ਹੋਇਆ, ਪਰ ਅਸੀਂ ਤਾਂ ਬਹੁਤ ਸਾਰੇ ਹਾਂ, ਦੇਸ ਸਾਨੂੰ ਵਿਰਸੇ ਵਿੱਚ ਦਿੱਤਾ ਗਿਆ ਹੈ।
“Son of man, as for those who live in these ruinous ways on the soil of Israel, when speaking, they say: ‘Abraham was one man, and he possessed the land as an inheritance. But we are many; the land has been given to us as a possession.’
25 ੨੫ ਇਸ ਲਈ ਉਹਨਾਂ ਨੂੰ ਆਖ ਦੇ ਕਿ ਪ੍ਰਭੂ ਯਹੋਵਾਹ ਇਹ ਆਖਦਾ ਹੈ, ਤੁਸੀਂ ਲਹੂ ਸਮੇਤ ਖਾਂਦੇ, ਆਪਣੀਆਂ ਅੱਖਾਂ ਮੂਰਤੀਆਂ ਵੱਲ ਚੁੱਕਦੇ ਹੋ ਅਤੇ ਲਹੂ ਵਗਾਉਂਦੇ ਹੋ! ਕੀ ਤੁਸੀਂ ਦੇਸ ਤੇ ਕਬਜ਼ਾ ਕਰੋਗੇ?
Therefore, you shall say to them: Thus says the Lord God: You who eat even the blood, and who lift up your eyes to your uncleannesses, and who shed blood: will you possess the land as an inheritance?
26 ੨੬ ਤੁਸੀਂ ਆਪਣੀ ਤਲਵਾਰ ਤੇ ਭਰੋਸਾ ਕਰਦੇ ਹੋ, ਤੁਸੀਂ ਘਿਣਾਉਣੇ ਕੰਮ ਕਰਦੇ ਹੋ ਅਤੇ ਤੁਹਾਡੇ ਵਿੱਚੋਂ ਹਰੇਕ ਆਪਣੇ ਗੁਆਂਢੀ ਦੀ ਵਹੁਟੀ ਨੂੰ ਭਰਿਸ਼ਟ ਕਰਦਾ ਹੈ! ਕੀ ਤੁਸੀਂ ਦੇਸ ਤੇ ਕਬਜ਼ਾ ਕਰੋਗੇ?
You stood by your swords, you committed abominations, and each one has defiled his neighbor’s wife. And will you possess the land as an inheritance?
27 ੨੭ ਤੂੰ ਉਹਨਾਂ ਨੂੰ ਇਹ ਆਖ ਕਿ ਪ੍ਰਭੂ ਯਹੋਵਾਹ ਇਹ ਆਖਦਾ ਹੈ, ਮੈਨੂੰ ਆਪਣੀ ਜਾਨ ਦੀ ਸਹੁੰ, ਉਹ ਜਿਹੜੇ ਉਜਾੜਾਂ ਵਿੱਚ ਹਨ ਤਲਵਾਰ ਨਾਲ ਡਿੱਗ ਪੈਣਗੇ ਅਤੇ ਉਹ ਜਿਹੜਾ ਖੁੱਲ੍ਹੇ ਖੇਤ ਵਿੱਚ ਹੈ, ਦਰਿੰਦਿਆਂ ਦੇ ਖਾਣ ਨੂੰ ਦਿੱਤਾ ਜਾਵੇਗਾ ਅਤੇ ਜਿਹੜੇ ਗੜ੍ਹਾਂ ਅਤੇ ਗੁਫਾਂ ਵਿੱਚ ਹਨ, ਬਵਾ ਨਾਲ ਮਰਨਗੇ।
You shall say these things to them: So says the Lord God: As I live, those who live in ruinous ways will fall by the sword. And whoever is in the field will be delivered over to wild beasts to be devoured. But those who are in fortresses and in caves will die of the pestilence.
28 ੨੮ ਮੈਂ ਇਸ ਦੇਸ ਨੂੰ ਉਜਾੜ ਕੇ ਅਚਰਜਤਾ ਦਾ ਕਾਰਨ ਬਣਾਵਾਂਗਾ, ਇਸ ਦੀ ਸ਼ਕਤੀ ਦਾ ਘਮੰਡ ਟੁੱਟ ਜਾਵੇਗਾ ਅਤੇ ਇਸਰਾਏਲ ਦੇ ਪਰਬਤ ਉੱਜੜ ਜਾਣਗੇ, ਇੱਥੋਂ ਤੱਕ ਕਿ ਕੋਈ ਉਹਨਾਂ ਤੋਂ ਨਹੀਂ ਲੰਘੇਗਾ।
And I will make the land into a wilderness and a desert. And its arrogant strength will fail. And the mountains of Israel will be desolate; for there will be no one who crosses through them.
29 ੨੯ ਜਦੋਂ ਮੈਂ ਉਹਨਾਂ ਦੇ ਸਾਰੇ ਘਿਣਾਉਣੇ ਕੰਮਾਂ ਦੇ ਕਾਰਨ ਜੋ ਉਹਨਾਂ ਕੀਤੇ ਹਨ, ਦੇਸ ਨੂੰ ਉਜਾੜ ਕੇ ਅਚਰਜਤਾ ਦਾ ਕਾਰਨ ਬਣਾਵਾਂਗਾ, ਤਾਂ ਉਹ ਜਾਣਨਗੇ ਕਿ ਮੈਂ ਯਹੋਵਾਹ ਹਾਂ!
And they shall know that I am the Lord, when I will have made their land desolate and deserted, because of all their abominations, which they have worked.
30 ੩੦ ਪਰ ਤੂੰ ਹੇ ਮਨੁੱਖ ਦੇ ਪੁੱਤਰ, ਤੇਰੇ ਲੋਕਾਂ ਦੀ ਸੰਤਾਨ ਕੰਧਾਂ ਦੇ ਨੇੜੇ ਅਤੇ ਘਰਾਂ ਦੇ ਬੂਹਿਆਂ ਵਿੱਚ ਤੇਰੇ ਬਾਰੇ ਗੱਲਾਂ ਕਰਦੀ ਹੈ। ਇੱਕ ਦੂਜੇ ਨੂੰ ਬੋਲਦੇ ਹਨ, ਹਾਂ, ਹਰ ਇੱਕ ਆਪਣੇ ਭਰਾਵਾਂ ਨੂੰ ਇਹ ਆਖਦਾ ਹੈ, ਚੱਲੋ, ਉਹ ਵਾਕ ਸੁਣੀਏ ਜੋ ਯਹੋਵਾਹ ਵੱਲੋਂ ਆਉਂਦਾ ਹੈ।
And as for you, O son of man: the sons of your people speak about you beside the walls and in the doorways of houses. And they speak to one another, each man to his neighbor, saying: ‘Come, and let us hear what may be the word going forth from the Lord.’
31 ੩੧ ਜਿਵੇਂ ਲੋਕ ਆਉਂਦੇ ਹਨ, ਉਹ ਤੇਰੇ ਕੋਲ ਆਉਂਦੇ ਅਤੇ ਮੇਰੇ ਲੋਕਾਂ ਵਾਂਗੂੰ ਤੇਰੇ ਅੱਗੇ ਬਹਿੰਦੇ ਅਤੇ ਤੇਰੀਆਂ ਗੱਲਾਂ ਸੁਣਦੇ ਹਨ, ਪਰ ਉਹਨਾਂ ਉੱਤੇ ਚੱਲਦੇ ਨਹੀਂ, ਕਿਉਂ ਜੋ ਉਹ ਆਪਣੇ ਮੂੰਹ ਤੋਂ ਤਾਂ ਬਹੁਤ ਪਿਆਰ ਦੱਸਦੇ ਹਨ, ਪਰ ਉਹਨਾਂ ਦਾ ਮਨ ਲੋਭ ਵੱਲ ਭੱਜਦਾ ਹੈ।
And they come to you, as if the people were entering, and my people sit before you. And they listen to your words, but they do not do them. For they turn them into a song for their mouth, but their heart pursues their own avarice.
32 ੩੨ ਵੇਖ, ਤੂੰ ਉਹਨਾਂ ਦੇ ਲਈ ਇੱਕ ਪਿਆਰੇ ਰਾਗ ਵਰਗਾ ਹੈਂ, ਜਿਹੜਾ ਰਸੀਲੀ ਅਵਾਜ਼ ਵਾਲਾ ਅਤੇ ਸਾਜ਼ ਵਜਾਉਣ ਵਿੱਚ ਚੰਗਾ ਹੋਵੇ, ਕਿਉਂ ਜੋ ਉਹ ਤੇਰੀਆਂ ਗੱਲਾਂ ਸੁਣਦੇ ਹਨ ਪਰ ਉਹਨਾਂ ਉੱਤੇ ਚੱਲਦੇ ਨਹੀਂ ਹਨ।
And you are to them like a verse set to music, which is sung with a sweet and pleasing voice. And they hear your words, but they do not do them.
33 ੩੩ ਜਦੋਂ ਇਹ ਗੱਲਾਂ ਹੋਣਗੀਆਂ, ਵੇਖ! ਇਹ ਵਾਪਰਨ ਵਾਲੀਆਂ ਹਨ, ਤਦ ਉਹ ਜਾਣਨਗੇ ਕਿ ਉਹਨਾਂ ਦੇ ਵਿੱਚ ਇੱਕ ਨਬੀ ਸੀ!
And when what has been predicted occurs, for behold it is approaching, then they shall know that a prophet was among them.”