< ਹਿਜ਼ਕੀਏਲ 30 >
1 ੧ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ
耶和華的話又臨到我說:
2 ੨ ਹੇ ਮਨੁੱਖ ਦੇ ਪੁੱਤਰ, ਭਵਿੱਖਬਾਣੀ ਕਰ ਅਤੇ ਤੂੰ ਆਖ, ਪ੍ਰਭੂ ਯਹੋਵਾਹ ਇਹ ਆਖਦਾ ਹੈ, ਕੁਰਲਾ, ਅਫ਼ਸੋਸ ਉਸ ਦਿਨ ਤੇ!
「人子啊,你要發預言說,主耶和華如此說: 哀哉這日!你們應當哭號。
3 ੩ ਇਸ ਲਈ ਕਿ ਦਿਨ ਨੇੜੇ ਹੈ, ਹਾਂ, ਯਹੋਵਾਹ ਦਾ ਦਿਨ ਨੇੜੇ ਹੈ, ਅਰਥਾਤ ਬੱਦਲਾਂ ਦਾ ਦਿਨ, ਇਹ ਕੌਮਾਂ ਦਾ ਸਮਾਂ ਹੋਵੇਗਾ!
因為耶和華的日子臨近, 就是密雲之日, 列國受罰之期。
4 ੪ ਤਲਵਾਰ ਮਿਸਰ ਵਿੱਚ ਆਵੇਗੀ, ਤੇ ਕੂਸ਼ ਵਿੱਚ ਕੰਬਣੀ ਹੋਵੇਗੀ, ਜਦੋਂ ਮਿਸਰ ਵਿੱਚ ਵੱਢੇ ਹੋਏ ਡਿੱਗਣਗੇ, ਅਤੇ ਉਹ ਭੀੜ ਨੂੰ ਲੈ ਜਾਣਗੇ ਅਤੇ ਉਹ ਦੀਆਂ ਨੀਂਹਾਂ ਪੁੱਟੀਆਂ ਜਾਣਗੀਆਂ।
必有刀劍臨到埃及; 在埃及被殺之人仆倒的時候, 古實人就有痛苦, 人民必被擄掠, 基址必被拆毀。
5 ੫ ਕੂਸ਼, ਪੂਟ, ਲੂਦ ਅਤੇ ਸਾਰੇ ਮਿਲਵੇਂ ਲੋਕ ਅਤੇ ਕੂਬ, ਅਤੇ ਉਸ ਨੇਮ ਵਾਲੀ ਧਰਤੀ ਦੇ ਵਾਸੀ ਉਹਨਾਂ ਦੇ ਨਾਲ ਤਲਵਾਰ ਨਾਲ ਡਿੱਗ ਪੈਣਗੇ।
古實人、弗人、路德人、雜族的人民,並古巴人,以及同盟之地的人都要與埃及人一同倒在刀下。」
6 ੬ ਯਹੋਵਾਹ ਇਹ ਆਖਦਾ ਹੈ, ਮਿਸਰ ਦੇ ਸਹਾਇਕ ਡਿੱਗ ਪੈਣਗੇ, ਅਤੇ ਉਹ ਦੀ ਸ਼ਕਤੀ ਦਾ ਘਮੰਡ ਟੁੱਟ ਜਾਵੇਗਾ, ਮਿਗਦੋਲ ਸਵੇਨੇਹ ਤੋਂ, ਉਹ ਉਸ ਵਿੱਚ ਤਲਵਾਰ ਨਾਲ ਡਿੱਗ ਪੈਣਗੇ, ਪ੍ਰਭੂ ਯਹੋਵਾਹ ਦਾ ਵਾਕ ਹੈ।
耶和華如此說: 扶助埃及的也必傾倒。 埃及因勢力而有的驕傲必降低微; 其中的人民,從色弗尼塔起必倒在刀下。 這是主耶和華說的。
7 ੭ ਉਹ ਉੱਜੜੇ ਦੇਸਾਂ ਦੇ ਵਿਚਕਾਰ ਉੱਜੜਨਗੇ, ਅਤੇ ਉਹ ਦੇ ਸ਼ਹਿਰ ਉੱਜੜੇ ਸ਼ਹਿਰਾਂ ਦੇ ਵਿਚਕਾਰ ਉਜਾੜ ਰਹਿਣਗੇ।
埃及地在荒涼的國中必成為荒涼; 埃及城在荒廢的城中也變為荒廢。
8 ੮ ਜਦੋਂ ਮੈਂ ਮਿਸਰ ਵਿੱਚ ਅੱਗ ਲਾਵਾਂਗਾ, ਅਤੇ ਉਹ ਦੇ ਸਾਰੇ ਸਹਾਇਕ ਤੋੜੇ ਜਾਣਗੇ, ਤਦ ਉਹ ਜਾਣਨਗੇ ਕਿ ਮੈਂ ਯਹੋਵਾਹ ਹਾਂ!
我在埃及中使火着起; 幫助埃及的,都被滅絕。 那時,他們就知道我是耶和華。
9 ੯ ਉਸ ਦਿਨ ਬਹੁਤ ਸਾਰੇ ਜਹਾਜ਼ਾਂ ਵਿੱਚ ਮੇਰੇ ਵੱਲੋਂ ਭੇਜੇ ਜਾਣਗੇ, ਭਈ ਮਨਮੁੱਖ ਕੂਸ਼ੀਆਂ ਨੂੰ ਡਰਾਉਣ, ਅਤੇ ਉਹਨਾਂ ਨੂੰ ਸਖ਼ਤ ਪੀੜ ਹੋਵੇਗੀ, ਜਿਵੇਂ ਮਿਸਰ ਦੇ ਦਿਨ ਵਿੱਚ, ਕਿਉਂ ਜੋ ਵੇਖ! ਉਹ ਆਉਂਦਾ ਹੈ।
「到那日,必有使者坐船,從我面前出去,使安逸無慮的古實人驚懼;必有痛苦臨到他們,好像埃及遭災的日子一樣。看哪,這事臨近了!
10 ੧੦ ਪ੍ਰਭੂ ਯਹੋਵਾਹ ਇਹ ਆਖਦਾ ਹੈ, ਮੈਂ ਮਿਸਰ ਦੀ ਭੀੜ ਨੂੰ, ਬਾਬਲ ਦੇ ਰਾਜਾ ਨਬੂਕਦਨੱਸਰ ਦੇ ਹੱਥੋਂ ਮੁਕਾ ਦੇਵਾਂਗਾ।
主耶和華如此說: 我必藉巴比倫王尼布甲尼撒的手, 除滅埃及眾人。
11 ੧੧ ਉਹ ਅਤੇ ਉਹ ਦੇ ਲੋਕ ਜੋ ਕੌਮਾਂ ਵਿੱਚ ਭਿਆਨਕ ਹਨ, ਦੇਸ ਉਜਾੜਨ ਲਈ ਭੇਜੇ ਜਾਣਗੇ, ਉਹ ਮਿਸਰ ਦੇ ਵਿਰੁੱਧ ਆਪਣੀਆਂ ਤਲਵਾਰਾਂ ਖਿੱਚਣਗੇ, ਅਤੇ ਦੇਸ ਨੂੰ ਵੱਢਿਆ ਹੋਇਆਂ ਨਾਲ ਭਰ ਦੇਣਗੇ।
他和隨從他的人, 就是列國中強暴的, 必進來毀滅這地。 他們必拔刀攻擊埃及, 使遍地有被殺的人。
12 ੧੨ ਮੈਂ ਨਦੀਆਂ ਨੂੰ ਸੁੱਕਾ ਦਿਆਂਗਾ, ਅਤੇ ਦੇਸ ਨੂੰ ਬੁਰਿਆਰਾਂ ਦੇ ਹੱਥ ਵੇਚਾਂਗਾ, ਅਤੇ ਮੈਂ ਉਸ ਦੇਸ ਅਤੇ ਉਸ ਦੀ ਭਰਪੂਰੀ ਨੂੰ ਓਪਰਿਆਂ ਦੇ ਹੱਥੋਂ ਉਜਾੜ ਦਿਆਂਗਾ, ਮੈਂ ਯਹੋਵਾਹ ਨੇ ਆਖਿਆ ਹੈ।
我必使江河乾涸, 將地賣在惡人的手中; 我必藉外邦人的手, 使這地和其中所有的變為淒涼。 這是我-耶和華說的。
13 ੧੩ ਪ੍ਰਭੂ ਯਹੋਵਾਹ ਇਹ ਆਖਦਾ ਹੈ, ਮੈਂ ਬੁੱਤਾਂ ਨੂੰ ਨਸ਼ਟ ਕਰ ਦਿਆਂਗਾ, ਨੋਫ਼ ਵਿੱਚੋਂ ਮੂਰਤੀਆਂ ਨੂੰ ਨਾਸ ਕਰ ਦਿਆਂਗਾ, ਅੱਗੇ ਨੂੰ ਮਿਸਰ ਦੇਸ ਵਿੱਚੋਂ ਕੋਈ ਰਾਜਕੁਮਾਰ ਨਹੀਂ ਹੋਵੇਗਾ ਅਤੇ ਮੈਂ ਮਿਸਰ ਦੇਸ ਵਿੱਚ ਡਰ ਪਾ ਦਿਆਂਗਾ।
主耶和華如此說: 我必毀滅偶像, 從挪弗除滅神像; 必不再有君王出自埃及地。 我要使埃及地的人懼怕。
14 ੧੪ ਪਥਰੋਸ ਨੂੰ ਉਜਾੜ ਦਿਆਂਗਾ, ਸੋਆਨ ਵਿੱਚ ਅੱਗ ਲਾਵਾਂਗਾ ਅਤੇ ਨੋ ਵਿੱਚ ਮੈਂ ਨਿਆਂ ਕਰਾਂਗਾ।
我必使巴忒羅荒涼, 在瑣安中使火着起, 向挪施行審判。
15 ੧੫ ਮੈਂ ਸੀਨ ਉੱਤੇ ਜੋ ਮਿਸਰ ਦਾ ਗੜ੍ਹ ਹੈ, ਆਪਣਾ ਕਹਿਰ ਭੇਜਾਂਗਾ ਅਤੇ ਨੋ ਸ਼ਹਿਰ ਦੀ ਭੀੜ ਨੂੰ ਵੱਢ ਸੁੱਟਾਂਗਾ।
我必將我的忿怒倒在埃及的保障上, 就是訓上, 並要剪除挪的眾人。
16 ੧੬ ਮੈਂ ਮਿਸਰ ਵਿੱਚ ਅੱਗ ਲਾਵਾਂਗਾ, ਸੀਨ ਨੂੰ ਕਰੜਾ ਦੁੱਖ ਹੋਵੇਗਾ, ਨੋ ਚੀਰਿਆ ਜਾਵੇਗਾ ਅਤੇ ਨੋਫ਼ ਦਿਨੋ ਦਿਨ ਦੁੱਖੀ ਹੋਵੇਗਾ।
我必在埃及中使火着起; 訓必大大痛苦; 挪必被攻破; 挪弗白日見仇敵。
17 ੧੭ ਊਨ ਸ਼ਹਿਰ ਅਤੇ ਪੀ-ਬਸਥ ਸ਼ਹਿਰ ਦੇ ਗੱਭਰੂ ਤਲਵਾਰ ਨਾਲ ਡਿੱਗ ਪੈਣਗੇ ਅਤੇ ਔਰਤਾਂ ਗੁਲਾਮੀ ਵਿੱਚ ਜਾਣਗੀਆਂ।
亞文和比伯實的少年人必倒在刀下; 這些城的人必被擄掠。
18 ੧੮ ਤਹਪਨਹੇਸ ਵਿੱਚ ਵੀ ਦਿਨ ਨੂੰ ਹਨ੍ਹੇਰਾ ਹੋ ਜਾਵੇਗਾ, ਜਦੋਂ ਮੈਂ ਉੱਥੇ ਮਿਸਰ ਦੇ ਜੂਲਿਆਂ ਨੂੰ ਤੋੜਾਂਗਾ ਅਤੇ ਉਹ ਦੇ ਵਿੱਚ ਸ਼ਕਤੀ ਦੀ ਵਡਿਆਈ ਨਾ ਰਹੇਗੀ ਅਤੇ ਬੱਦਲ ਇਹ ਨੂੰ ਢੱਕ ਲਵੇਗਾ, ਅਤੇ ਉਸ ਦੀਆਂ ਧੀਆਂ ਗੁਲਾਮੀ ਵਿੱਚ ਜਾਣਗੀਆਂ।
我在答比匿折斷埃及的諸軛, 使她因勢力而有的驕傲在其中止息。 那時,日光必退去; 至於這城,必有密雲遮蔽, 其中的女子必被擄掠。
19 ੧੯ ਮੈਂ ਮਿਸਰ ਵਿੱਚ ਨਿਆਂ ਕਰਾਂਗਾ, ਤਾਂ ਉਹ ਜਾਣਨਗੇ, ਕਿ ਮੈਂ ਯਹੋਵਾਹ ਹਾਂ!
我必這樣向埃及施行審判, 他們就知道我是耶和華。」
20 ੨੦ ਅਜਿਹਾ ਹੋਇਆ ਕਿ ਬਾਰਵੇਂ ਸਾਲ ਦੇ ਪਹਿਲੇ ਮਹੀਨੇ ਦੀ ਸੱਤ ਤਾਰੀਖ਼ ਨੂੰ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ
十一年正月初七日,耶和華的話臨到我說:
21 ੨੧ ਹੇ ਮਨੁੱਖ ਦੇ ਪੁੱਤਰ, ਮੈਂ ਮਿਸਰ ਦੇ ਰਾਜਾ ਫ਼ਿਰਊਨ ਦੀ ਬਾਂਹ ਭੰਨ ਦਿੱਤੀ ਹੈ ਅਤੇ ਵੇਖ, ਉਹ ਬੰਨ੍ਹੀ ਨਹੀਂ ਗਈ। ਦਵਾਈ ਲਾ ਕੇ ਉਸ ਤੇ ਪੱਟੀਆਂ ਨਹੀਂ ਕੀਤੀਆਂ ਗਈਆਂ, ਤਾਂ ਜੋ ਤਲਵਾਰ ਫੜਨ ਲਈ ਤਕੜੀ ਹੋਵੇ।
「人子啊,我已打折埃及王法老的膀臂;沒有敷藥,也沒有用布纏好,使他有力持刀。
22 ੨੨ ਇਸ ਲਈ ਪ੍ਰਭੂ ਯਹੋਵਾਹ ਇਹ ਆਖਦਾ ਹੈ, ਵੇਖ, ਮੈਂ ਮਿਸਰ ਦੇ ਰਾਜਾ ਫ਼ਿਰਊਨ ਦਾ ਵਿਰੋਧੀ ਹਾਂ ਅਤੇ ਉਹ ਦੀਆਂ ਬਾਂਹਾਂ ਨੂੰ ਭੰਨਾਂਗਾ ਅਰਥਾਤ ਪੱਕੀ ਅਤੇ ਟੁੱਟੀ ਹੋਈ ਦੋਨਾਂ ਨੂੰ ਭੰਨਾਂਗਾ ਅਤੇ ਤਲਵਾਰ ਉਹ ਦੇ ਹੱਥ ਵਿੱਚੋਂ ਡੇਗ ਦਿਆਂਗਾ।
所以主耶和華如此說:看哪,我與埃及王法老為敵,必將他有力的膀臂和已打折的膀臂全行打斷,使刀從他手中墜落。
23 ੨੩ ਮੈਂ ਮਿਸਰੀਆਂ ਨੂੰ ਕੌਮਾਂ ਵਿੱਚ ਖਿਲਾਰ ਦਿਆਂਗਾ ਅਤੇ ਦੇਸਾਂ ਵਿੱਚ ਉਹਨਾਂ ਨੂੰ ਤਿੱਤਰ-ਬਿੱਤਰ ਕਰਾਂਗਾ।
我必將埃及人分散在列國,四散在列邦。
24 ੨੪ ਮੈਂ ਬਾਬਲ ਦੇ ਰਾਜਾ ਦੀਆਂ ਬਾਂਹਾਂ ਨੂੰ ਬਲ ਬਖ਼ਸ਼ਾਂਗਾ ਅਤੇ ਆਪਣੀ ਤਲਵਾਰ ਉਹ ਦੇ ਹੱਥ ਵਿੱਚ ਦਿਆਂਗਾ, ਪਰ ਫ਼ਿਰਊਨ ਦੀਆਂ ਬਾਂਹਾਂ ਨੂੰ ਭੰਨਾਂਗਾ ਅਤੇ ਉਹ ਉਸ ਦੇ ਅੱਗੇ ਉਸ ਫੱਟੜ ਵਾਂਗੂੰ ਜੋ ਮਰਨ ਵਾਲਾ ਹੋਵੇ, ਆਹਾਂ ਭਰੇਗਾ।
我必使巴比倫王的膀臂有力,將我的刀交在他手中;卻要打斷法老的膀臂,他就在巴比倫王面前唉哼,如同受死傷的人一樣。
25 ੨੫ ਜਦ ਮੈਂ ਬਾਬਲ ਦੇ ਰਾਜਾ ਦੀਆਂ ਬਾਂਹਾਂ ਨੂੰ ਬਲ ਦਿਆਂਗਾ ਅਤੇ ਫ਼ਿਰਊਨ ਦੀਆਂ ਬਾਹਾਂ ਡਿੱਗ ਪੈਣਗੀਆਂ। ਜਦੋਂ ਮੈਂ ਆਪਣੀ ਤਲਵਾਰ ਬਾਬਲ ਦੇ ਰਾਜਾ ਦੇ ਹੱਥ ਵਿੱਚ ਦਿਆਂਗਾ ਅਤੇ ਉਹ ਉਸ ਨੂੰ ਮਿਸਰ ਦੇ ਦੇਸ ਤੇ ਖਿੱਚੇਗਾ, ਤਾਂ ਉਹ ਜਾਣਨਗੇ ਕਿ ਮੈਂ ਯਹੋਵਾਹ ਹਾਂ!
我必扶持巴比倫王的膀臂,法老的膀臂卻要下垂;我將我的刀交在巴比倫王手中,他必舉刀攻擊埃及地,他們就知道我是耶和華。
26 ੨੬ ਮੈਂ ਮਿਸਰੀਆਂ ਨੂੰ ਕੌਮਾਂ ਵਿੱਚ ਖਿਲਾਰ ਦਿਆਂਗਾ ਅਤੇ ਦੇਸਾਂ ਵਿੱਚ ਉਹਨਾਂ ਨੂੰ ਤਿੱਤਰ-ਬਿੱਤਰ ਕਰਾਂਗਾ, ਤਦ ਉਹ ਜਾਣਨਗੇ ਕਿ ਮੈਂ ਯਹੋਵਾਹ ਹਾਂ!
我必將埃及人分散在列國,四散在列邦;他們就知道我是耶和華。」