< ਹਿਜ਼ਕੀਏਲ 24 >
1 ੧ ਫੇਰ ਨੌਵੇਂ ਸਾਲ ਦੇ ਦਸਵੇਂ ਮਹੀਨੇ ਦੀ ਦਸ ਤਾਰੀਖ਼ ਨੂੰ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ
九年十月十日,上主的話傳給我說:「
2 ੨ ਹੇ ਮਨੁੱਖ ਦੇ ਪੁੱਤਰ, ਅੱਜ ਦੇ ਦਿਨ ਹਾਂ, ਇਸੇ ਦਿਨ ਦਾ ਨਾਮ ਲਿਖ ਲੈ ਕਿ ਬਾਬਲ ਦੇ ਰਾਜੇ ਨੇ ਠੀਕ ਇਸੇ ਦਿਨ ਯਰੂਸ਼ਲਮ ਉੱਤੇ ਘੇਰਾ ਪਾਇਆ।
人子,你要記下今天的日期,就是在今天這一日,巴比倫王開始圍困耶路撒冷。
3 ੩ ਇਸ ਵਿਦਰੋਹੀ ਘਰਾਣੇ ਦੇ ਲਈ ਇੱਕ ਕਹਾਉਤ ਕਹਿ ਅਤੇ ਤੂੰ ਇਹਨਾਂ ਨੂੰ ਆਖ, ਪ੍ਰਭੂ ਯਹੋਵਾਹ ਇਹ ਆਖਦਾ ਹੈ, ਇੱਕ ਕੜਾਹਾ ਚੜ੍ਹਾ ਦੇ, ਹਾਂ, ਉਹ ਨੂੰ ਚਾੜ੍ਹ, ਤੇ ਉਸ ਵਿੱਚ ਪਾਣੀ ਭਰ ਦੇ,
你要向叛逆的家族講一個寓言,給他們說:吾主上主這樣說:你要安放一口鍋,安好後,裏面倒上水,
4 ੪ ਇਹ ਦੇ ਵਿੱਚ ਟੋਟੇ ਇਕੱਠੇ ਕਰ, ਹਰੇਕ ਚੰਗਾ ਟੁੱਕੜਾ ਅਰਥਾਤ ਪੱਟ, ਮੋਢੇ, ਹਰ ਇੱਕ ਚੰਗਾ ਟੁੱਕੜਾ ਅਤੇ ਚੁਣਵੀਆਂ ਹੱਡੀਆਂ ਉਸ ਵਿੱਚ ਭਰ ਦੇ,
把肉塊、後腿和肩上的好肉放到鍋裏,用最好的骨頭填滿,
5 ੫ ਅਤੇ ਇੱਜੜ ਵਿੱਚੋਂ ਚੁਣ-ਚੁਣ ਕੇ ਲੈ, ਅਤੇ ਉਹ ਦੇ ਹੇਠਾਂ ਹੱਡੀਆਂ ਦਾ ਢੇਰ ਲਾ ਦੇ, ਅਤੇ ਚੰਗੀ ਤਰ੍ਹਾਂ ਉਬਾਲ, ਤਾਂ ਜੋ ਉਹ ਦੀਆਂ ਹੱਡੀਆਂ ਉਸ ਵਿੱਚ ਚੰਗੀ ਤਰ੍ਹਾਂ ਉੱਬਲ ਜਾਣ।
再放上最好的羊肉,然後在鍋下堆起木柴,烹煮肉塊,連其中的骨頭也煮爛。
6 ੬ ਇਸ ਲਈ ਪ੍ਰਭੂ ਯਹੋਵਾਹ ਇਹ ਆਖਦਾ ਹੈ, ਉਸ ਖੂਨੀ ਸ਼ਹਿਰ ਉੱਤੇ ਅਫ਼ਸੋਸ ਅਤੇ ਉਸ ਕੜਾਹੇ ਉੱਤੇ ਜਿਸ ਵਿੱਚ ਜੰਗਾਲ ਲੱਗਾ ਹੈ ਅਤੇ ਉਹ ਦਾ ਜੰਗਾਲ ਲਾਹਿਆ ਨਹੀਂ ਗਿਆ। ਇੱਕ-ਇੱਕ ਟੁੱਕੜਾ ਕਰਕੇ ਉਸ ਵਿੱਚੋਂ ਕੱਢ ਅਤੇ ਉਸ ਉੱਤੇ ਪਰਚੀਆਂ ਨਾ ਪਾਈਆਂ ਜਾਣ।
因此吾主上主這樣說:負血債的城,有銹而銹不退的鍋,是有禍的! 從鍋中一塊一塊地取出來,不必拈鬮。
7 ੭ ਕਿਉਂ ਜੋ ਉਹ ਦਾ ਲਹੂ ਉਹ ਦੇ ਵਿੱਚ ਹੈ। ਉਸ ਨੇ ਉਹ ਨੂੰ ਸੁੱਕੀ ਚੱਟਾਨ ਤੇ ਰੱਖਿਆ, ਧਰਤੀ ਤੇ ਨਹੀਂ ਡੋਲ੍ਹਿਆ ਕਿ ਮਿੱਟੀ ਵਿੱਚ ਢੱਕਿਆ ਜਾਏ।
因為在其中所流的血,是流在光滑的石崖上,而沒有流在土中,用塵土掩蓋;
8 ੮ ਇਸ ਲਈ ਕਿ ਉਹ ਕਹਿਰ ਨੂੰ ਚੜ੍ਹਾਵੇ, ਤਾਂ ਕਿ ਬਦਲਾ ਲਿਆ ਜਾਵੇ, ਮੈਂ ਉਹ ਦਾ ਲਹੂ ਸੁੱਕੀ ਚੱਟਾਨ ਤੇ ਰੱਖਿਆ, ਤਾਂ ਜੋ ਉਹ ਢੱਕਿਆ ਨਾ ਜਾਵੇ।
為的是激起我的憤怒,施行報復,所以我也使她的血流在光滑的石頭上,不得掩蓋。
9 ੯ ਇਸ ਲਈ ਪ੍ਰਭੂ ਯਹੋਵਾਹ ਇਹ ਆਖਦਾ ਹੈ, ਖੂਨੀ ਸ਼ਹਿਰ ਉੱਤੇ ਹਾਏ ਹਾਏ! ਮੈਂ ਵੀ ਵੱਡਾ ਢੇਰ ਲਾਵਾਂਗਾ।
因此吾主上主這樣說:負血債的城是有禍的! 我要親自使火堆擴大。
10 ੧੦ ਲੱਕੜਾਂ ਦਾ ਢੇਰ ਲਾ ਅਤੇ ਅੱਗ ਭੜਕਾ, ਮਾਸ ਨੂੰ ਚੰਗੀ ਤਰ੍ਹਾਂ ਉਬਾਲ, ਤਰੀ ਨੂੰ ਸੰਘਣਾ ਕਰ ਅਤੇ ਹੱਡੀਆਂ ਸਾੜੀਆਂ ਜਾਣ।
你再加添木柴,點上火,把肉塊煮化,把湯熬乾,把骨頭烤焦;
11 ੧੧ ਤਦ ਉਹ ਨੂੰ ਖ਼ਾਲੀ ਕਰ ਕੇ ਅੰਗਿਆਰਿਆਂ ਤੇ ਰੱਖ, ਤਾਂ ਜੋ ਉਹ ਦਾ ਪਿੱਤਲ ਗਰਮ ਹੋਵੇ ਅਤੇ ਪਿਘਲ ਜਾਵੇ। ਉਸ ਦੇ ਅੰਦਰ ਦੀ ਮੈਲ਼ ਸੜ ਜਾਵੇ ਅਤੇ ਉਹ ਦਾ ਜੰਗਾਲ ਸੜ ਜਾਵੇ।
然後把空鍋放在火炭上燒熱,把銅燒紅,把其中的污穢燒淨,把鍋銹燒盡。
12 ੧੨ ਉਹ ਸਖ਼ਤ ਮਿਹਨਤ ਤੋਂ ਥੱਕ ਗਈ, ਪਰ ਉਹ ਦਾ ਬਹੁਤਾ ਜੰਗਾਲ ਉਸ ਵਿੱਚੋਂ ਦੂਰ ਨਹੀਂ ਹੋਇਆ। ਅੱਗ ਨਾਲ ਵੀ ਉਹ ਦਾ ਜੰਗਾਲ ਦੂਰ ਨਹੀਂ ਹੁੰਦਾ।
但因鍋銹過多,雖用盡氣力,火也燒不掉。
13 ੧੩ ਤੇਰੀ ਗੰਦਗੀ ਵਿੱਚ ਲੁੱਚਪੁਣਾ ਹੈ ਕਿਉਂ ਜੋ ਮੈਂ ਤੈਨੂੰ ਸਾਫ਼ ਕਰਨਾ ਚਾਹੁੰਦਾ ਸੀ, ਪਰ ਤੂੰ ਪਾਕ ਹੋਣਾ ਨਹੀਂ ਚਾਹੁੰਦੀ। ਤੂੰ ਆਪਣੀ ਗੰਦਗੀ ਤੋਂ ਫੇਰ ਸਾਫ਼ ਨਹੀਂ ਹੋਵੇਂਗੀ, ਜਦ ਤੱਕ ਕਿ ਮੈਂ ਆਪਣਾ ਕਹਿਰ ਤੇਰੇ ਉੱਤੇ ਪੂਰਾ ਨਾ ਕਰ ਚੁੱਕਾਂ।
這就是你淫行的污穢,我原設法使你潔淨,你卻不願意潔淨;那麼,直到我在你身上來洩盡我的憤怒,你的污穢得不到潔淨。
14 ੧੪ ਮੈਂ ਯਹੋਵਾਹ ਨੇ ਇਹ ਆਖਿਆ ਹੈ। ਅਜਿਹਾ ਹੋਵੇਗਾ ਅਤੇ ਮੈਂ ਇਹ ਨੂੰ ਕਰਾਂਗਾ, ਮੈਂ ਨਾ ਮੁੜਾਂਗਾ, ਮੈਂ ਨਾ ਛੱਡਾਂਗਾ, ਨਾ ਪਛਤਾਵਾਂਗਾ, ਤੇਰੇ ਮਾਰਗਾਂ ਅਤੇ ਤੇਰੇ ਕੰਮਾਂ ਦੇ ਅਨੁਸਾਰ ਉਹ ਤੇਰਾ ਨਿਆਂ ਕਰਨਗੇ, ਪ੍ਰਭੂ ਯਹੋਵਾਹ ਦਾ ਵਾਕ ਹੈ।
我上主言出必行,決不退縮,決不憐恤,決不翻悔。我必照你的行徑,照你的行為審判你──吾主上主的斷語。」
15 ੧੫ ਫੇਰ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ
上主的話傳給我說:「
16 ੧੬ ਹੇ ਮਨੁੱਖ ਦੇ ਪੁੱਤਰ, ਵੇਖ, ਮੈਂ ਤੇਰੀਆਂ ਅੱਖਾਂ ਦੀ ਪ੍ਰੀਤਮਾ ਨੂੰ ਇੱਕ ਹੀ ਸੱਟ ਨਾਲ ਤੇਰੇ ਤੋਂ ਲੈ ਲਵਾਂਗਾ, ਤੂੰ ਨਾ ਸੋਗ ਕਰੀਂ, ਨਾ ਰੋਈਂ ਅਤੇ ਨਾ ਹੰਝੂ ਵਹਾਈਂ।
人子,看,我要把你眼中所喜悅的猝然奪去,但你不可哀悼,不可哭泣,不可流淚,
17 ੧੭ ਚੁੱਪ-ਚੁੱਪੀਤੇ ਹੌਂਕੇ ਭਰੀਂ, ਮੁਰਦੇ ਉੱਤੇ ਨਾ ਰੋਈਂ, ਸਿਰ ਉੱਤੇ ਆਪਣੀ ਪਗੜੀ ਬੰਨ੍ਹੀਂ ਅਤੇ ਪੈਰਾਂ ਵਿੱਚ ਜੁੱਤੀ ਪਾਈ ਅਤੇ ਆਪਣੇ ਬੁੱਲ੍ਹਾਂ ਨੂੰ ਨਾ ਢੱਕੀਂ ਅਤੇ ਮਨੁੱਖਾਂ ਦੀ ਰੋਟੀ ਨਾ ਖਾਈਂ।
只可默默歎息,卻不可哀悼死者。頭上仍纏著頭巾,腳上仍穿著鞋,不可遮蓋鬍鬚,也不可吃喪食。」
18 ੧੮ ਇਸ ਲਈ ਮੈਂ ਸਵੇਰੇ ਲੋਕਾਂ ਨਾਲ ਗੱਲ ਕੀਤੀ ਅਤੇ ਸ਼ਾਮ ਵੇਲੇ ਮੇਰੀ ਪਤਨੀ ਮਰ ਗਈ, ਅਤੇ ਸਵੇਰੇ ਮੈਂ ਉਹੀ ਕੀਤਾ ਜਿਵੇਂ ਮੈਨੂੰ ਹੁਕਮ ਮਿਲਿਆ ਸੀ।
早晨我向百姓講了這事,晚上我的妻子便死了;次日早晨我便照吩咐給我的作了。
19 ੧੯ ਇਸ ਲਈ ਲੋਕਾਂ ਨੇ ਮੈਨੂੰ ਆਖਿਆ ਕਿ ਜੋ ਤੂੰ ਕਰਦਾ ਹੈਂ, ਸਾਨੂੰ ਨਹੀਂ ਦੱਸੇਂਗਾ ਕਿ ਇਹਨਾਂ ਗੱਲਾਂ ਦਾ ਸਾਡੇ ਨਾਲ ਕੀ ਸੰਬੰਧ ਹੈ?
百姓問我說:「你能不能告訴我們:你這樣作對我們有什麼意思﹖」
20 ੨੦ ਇਸ ਲਈ ਮੈਂ ਉਹਨਾਂ ਨੂੰ ਆਖਿਆ ਕਿ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ
我回答他們說:「上主的話傳給我說:
21 ੨੧ ਇਸਰਾਏਲ ਦੇ ਘਰਾਣੇ ਨੂੰ ਆਖ ਕਿ ਪ੍ਰਭੂ ਯਹੋਵਾਹ ਇਹ ਆਖਦਾ ਹੈ, ਵੇਖੋ! ਮੈਂ ਆਪਣੇ ਪਵਿੱਤਰ ਸਥਾਨ ਨੂੰ ਜਿਹੜਾ ਤੁਹਾਡੀ ਸ਼ਕਤੀ ਦਾ ਮਾਣ ਅਤੇ ਤੁਹਾਡੀਆਂ ਅੱਖਾਂ ਲਈ ਪਿਆਰਾ ਹੈ, ਜਿਸ ਲਈ ਤੁਹਾਡੀ ਜਾਨ ਤਰਸਦੀ ਹੈ, ਭਰਿਸ਼ਟ ਕਰਾਂਗਾ ਅਤੇ ਤੁਹਾਡੇ ਪੁੱਤਰਾਂ ਤੇ ਧੀਆਂ ਜਿਹਨਾਂ ਨੂੰ ਤੁਸੀਂ ਪਿੱਛੇ ਛੱਡ ਆਏ ਹੋ, ਤਲਵਾਰ ਨਾਲ ਡਿੱਗਣਗੇ।
你要告訴以色列家族:吾主上主這樣說:看,我要把我的聖所,即你們所誇耀的勢力,眼目所喜愛,心靈所繫戀的地方,加以褻瀆,你們所遺留下的子女要死於刀下。
22 ੨੨ ਤੁਸੀਂ ਇਸ ਤਰ੍ਹਾਂ ਹੀ ਕਰੋਗੇ ਜਿਵੇਂ ਮੈਂ ਕੀਤਾ। ਤੁਸੀਂ ਆਪਣੇ ਬੁੱਲ੍ਹਾਂ ਨੂੰ ਨਾ ਢੱਕੋਗੇ ਅਤੇ ਮਨੁੱਖਾਂ ਦੀ ਰੋਟੀ ਨਾ ਖਾਓਗੇ।
那時你們要作我所作的:不遮蓋你們的鬍鬚,不吃喪食,
23 ੨੩ ਤੁਹਾਡੀਆਂ ਪਗੜੀਆਂ ਤੁਹਾਡੇ ਸਿਰਾਂ ਉੱਤੇ ਅਤੇ ਤੁਹਾਡੀਆਂ ਜੁੱਤੀਆਂ ਤੁਹਾਡੇ ਪੈਰਾਂ ਵਿੱਚ ਹੋਣਗੀਆਂ ਅਤੇ ਨਾ ਤੁਸੀਂ ਸੋਗ ਕਰੋਗੇ, ਪਰ ਆਪਣੇ ਪਾਪਾਂ ਵਿੱਚ ਪਿਘਲਦੇ ਰਹੋਗੇ, ਅਤੇ ਇੱਕ ਦੂਜੇ ਲਈ ਧਾਹਾਂ ਮਾਰੋਗੇ।
你們的頭仍纏著頭巾,腳仍穿著鞋,不舉哀,不哭泣,但因你們的罪惡而消沉,而彼此傷歎。
24 ੨੪ ਸੋ ਹਿਜ਼ਕੀਏਲ ਤੁਹਾਡੇ ਲਈ ਇੱਕ ਨਿਸ਼ਾਨ ਹੈ। ਸਾਰਾ ਕੁਝ ਜੋ ਉਸ ਕੀਤਾ, ਤੁਸੀਂ ਵੀ ਕਰੋਗੇ ਅਤੇ ਜਦੋਂ ਇਹ ਗੱਲਾਂ ਹੋਣਗੀਆਂ ਤਾਂ ਤੁਸੀਂ ਜਾਣੋਗੇ ਕਿ ਮੈਂ ਪ੍ਰਭੂ ਯਹੋਵਾਹ ਹਾਂ!
厄則克耳為你們是一個預兆:當那事來到時,你們要照他所作的去作。那時你們必承認我是上主。」「
25 ੨੫ ਹੇ ਮਨੁੱਖ ਦੇ ਪੁੱਤਰ, ਜਿਸ ਦਿਨ ਮੈਂ ਉਹਨਾਂ ਤੋਂ ਉਹਨਾਂ ਦੀ ਸ਼ਕਤੀ, ਖੁਸ਼ੀ ਅਤੇ ਪਰਤਾਪ, ਉਹਨਾਂ ਦੀਆਂ ਅੱਖਾਂ ਦੀ ਪ੍ਰੀਤਮਾ ਅਤੇ ਉਹਨਾਂ ਦੇ ਮਨਮੋਹਣੇ ਧੀਆਂ ਪੁੱਤਰ ਲੈ ਲਵਾਂਗਾ।
人子,在我從他們中取去他們的堡壘,即他們所誇耀的喜樂,眼目所喜愛,心靈所繫戀的子女的那一天,
26 ੨੬ ਉਸ ਦਿਨ ਜਿਹੜਾ ਬਚ ਗਿਆ, ਉਹ ਤੇਰੇ ਕੋਲ ਆਵੇਗਾ ਕਿ ਤੇਰੇ ਕੰਨ ਵਿੱਚ ਖ਼ਬਰ ਸੁਣਾਵੇ।
那天必有一個逃難的來到你這裏,報告你這消息。
27 ੨੭ ਉਸ ਦਿਨ ਉਸ ਬਚੇ ਹੋਏ ਲਈ ਤੇਰਾ ਮੂੰਹ ਖੁੱਲ੍ਹ ਜਾਵੇਗਾ ਅਤੇ ਤੂੰ ਬੋਲੇਂਗਾ ਅਤੇ ਫੇਰ ਗੂੰਗਾ ਨਾ ਰਹੇਂਗਾ, ਇਸ ਲਈ ਤੂੰ ਉਹਨਾਂ ਲਈ ਇੱਕ ਨਿਸ਼ਾਨ ਹੋਵੇਂਗਾ ਅਤੇ ਉਹ ਜਾਣਗੇ ਕਿ ਮੈਂ ਯਹੋਵਾਹ ਹਾਂ!
在那一天你要向那逃難的開口說話,不再作啞吧。這樣,你為他們是一個預兆,那時他們將承認我是上主。」