< ਹਿਜ਼ਕੀਏਲ 19 >
1 ੧ ਹੁਣ ਤੂੰ ਇਸਰਾਏਲ ਦੇ ਪ੍ਰਧਾਨਾਂ ਦੇ ਵਿਰੁੱਧ ਵਿਰਲਾਪ ਕਰ
Ty pak vydej se v naříkání nad knížaty Izraelskými.
2 ੨ ਅਤੇ ਆਖ, ਤੇਰੇ ਮਾਤਾ ਕੌਣ ਸੀ? ਇੱਕ ਸ਼ੇਰਨੀ ਜੋ ਸ਼ੇਰਾਂ ਵਿਚਾਲੇ ਲੇਟੀ ਸੀ ਅਤੇ ਜੁਆਨ ਸ਼ੇਰਾਂ ਦੇ ਵਿਚਕਾਰ ਉਹ ਨੇ ਆਪਣੇ ਪੁੱਤਰਾਂ ਨੂੰ ਪਾਲਿਆ।
A rci: Co byla matka tvá? Lvice mezi lvy odpočívající, a u prostřed dravých lvů vychovávala lvíčátka svá.
3 ੩ ਉਹ ਨੇ ਆਪਣੇ ਪੁੱਤਰਾਂ ਵਿੱਚੋਂ ਇੱਕ ਨੂੰ ਪਾਲਿਆ, ਤਾਂ ਉਹ ਜੁਆਨ ਸ਼ੇਰ ਬਣਿਆ, ਅਤੇ ਸ਼ਿਕਾਰ ਫੜਨਾ ਸਿੱਖਿਆ, ਅਤੇ ਮਨੁੱਖਾਂ ਨੂੰ ਖਾਣ ਲੱਗਾ।
A když odchovala jedno z lvíčat svých, udělal se z něho dravý lev, tak že naučiv se bráti loupeže, žrával lidi.
4 ੪ ਕੌਮਾਂ ਨੇ ਉਹ ਦੇ ਬਾਰੇ ਸੁਣਿਆ, ਤਾਂ ਉਹ ਉਹਨਾਂ ਦੇ ਟੋਏ ਵਿੱਚ ਫੜਿਆ ਗਿਆ, ਅਤੇ ਉਹ ਉਸ ਨੂੰ ਸੰਗਲਾਂ ਨਾਲ ਬੰਨ੍ਹ ਕੇ ਮਿਸਰ ਦੇਸ ਨੂੰ ਲੈ ਆਏ।
To když uslyšeli národové, v jámě jejich polapen jest, a doveden v řetězích do země Egyptské.
5 ੫ ਜਦੋਂ ਸ਼ੇਰਨੀ ਨੇ ਵੇਖਿਆ, ਕਿਉਂਕਿ ਉਹ ਨੇ ਉਸ ਦੀ ਉਡੀਕ ਕੀਤੀ ਸੀ, ਅਤੇ ਉਹ ਦੀ ਆਸ ਟੁੱਟ ਗਈ, ਤਾਂ ਉਹ ਨੇ ਆਪਣੇ ਬੱਚਿਆਂ ਵਿੱਚੋਂ ਦੂਜੇ ਨੂੰ ਲਿਆ, ਅਤੇ ਉਸ ਨੂੰ ਜੁਆਨ ਸ਼ੇਰ ਬਣਾਇਆ।
To viduc lvice, že očekávaná zhynula jí naděje její, vzavši jedno z lvíčat svých, učinila z něho silného lva;
6 ੬ ਉਹ ਸ਼ੇਰਾਂ ਦੇ ਵਿੱਚ ਚੱਲਣ ਫਿਰਨ ਲੱਗਾ, ਅਤੇ ਜੁਆਨ ਸ਼ੇਰ ਬਣ ਕੇ ਸ਼ਿਕਾਰ ਫੜਨਾ ਸਿੱਖਿਆ, ਅਤੇ ਆਦਮੀਆਂ ਨੂੰ ਖਾਣ ਲੱਗਾ।
Kterýž ustavičně chodě mezi lvy, udělal se dravým lvem, a naučiv se bráti loupeže, žrával lidi.
7 ੭ ਉਸ ਨੇ ਉਹਨਾਂ ਦੀਆਂ ਵਿਧਵਾਵਾਂ ਨਾਲ ਵਿਭਚਾਰ ਕੀਤਾ ਅਤੇ ਉਹਨਾਂ ਦੇ ਸ਼ਹਿਰਾਂ ਨੂੰ ਨਾਸ ਕਰ ਦਿੱਤਾ। ਉਸ ਦੀ ਗਰਜ ਦੀ ਅਵਾਜ਼ ਨਾਲ ਦੇਸ ਬਹੁਤ ਡਰ ਗਿਆ, ਅਤੇ ਜੋ ਕੁਝ ਦੇਸ ਵਿੱਚ ਸੀ ਉਹ ਵੀ ਡਰ ਗਿਆ।
Pobořil i pusté paláce jejich, a města jejich v poušť uvedl, tak že spustla země, i což v ní bylo, od hlasu řvání jeho.
8 ੮ ਤਦ ਆਲੇ-ਦੁਆਲੇ ਦੇ ਸੂਬਿਆਂ ਵਿੱਚੋਂ ਕੌਮਾਂ ਨੇ ਉਹ ਦੇ ਵਿਰੁੱਧ ਤਿਆਰੀ ਕੀਤੀ, ਅਤੇ ਉਹਨਾਂ ਨੇ ਉਸ ਉੱਤੇ ਆਪਣਾ ਜਾਲ਼ ਪਾਇਆ, ਉਹ ਉਹਨਾਂ ਦੇ ਟੋਏ ਵਿੱਚ ਫੜਿਆ ਗਿਆ।
I polékli na něj národové z okolních krajin, a rozestřeli na něj tenata svá, a do jámy jejich lapen jest.
9 ੯ ਉਹਨਾਂ ਨੇ ਉਹ ਨੂੰ ਸੰਗਲਾਂ ਨਾਲ ਬੰਨ੍ਹ ਕੇ ਪਿੰਜਰੇ ਵਿੱਚ ਸੁੱਟਿਆ, ਅਤੇ ਬਾਬਲ ਦੇ ਰਾਜੇ ਕੋਲ ਲੈ ਆਏ, ਉਹਨਾਂ ਉਸ ਨੂੰ ਕਿਲੇ ਵਿੱਚ ਬੰਦ ਕਰ ਦਿੱਤਾ, ਤਾਂ ਜੋ ਉਹ ਦੀ ਅਵਾਜ਼ ਇਸਰਾਏਲ ਦੇ ਪਹਾੜਾਂ ਉੱਤੇ ਫੇਰ ਨਾ ਸੁਣੀ ਜਾਵੇ।
I dali jej do klece v řetězích, a dopravili ho k králi Babylonskému, a uvedli jej do vězení nejtěžšího, aby nebyl slýchán hlas jeho více po horách Izraelských.
10 ੧੦ ਤੇਰੀ ਮਾਂ ਤੇਰੇ ਲਹੂ ਵਿੱਚ ਉਸ ਅੰਗੂਰੀ ਵੇਲ ਵਾਂਗੂੰ ਸੀ, ਜੋ ਪਾਣੀਆਂ ਉੱਤੇ ਲਾਈ ਗਈ, ਉਹ ਫਲਵੰਤ ਸੀ ਅਤੇ ਬਹੁਤੇ ਪਾਣੀਆਂ ਦੇ ਕਾਰਨ ਟਹਿਣੀਆਂ ਨਾਲ ਭਰ ਗਈ,
Matka tvá v čas pokoje tvého jako vinný kmen při vodách štípený; plodistvý a rozkladitý byl pro hojnost vod.
11 ੧੧ ਅਤੇ ਉਹ ਦੀਆਂ ਟਹਿਣੀਆਂ ਅਜਿਹੀਆਂ ਪੱਕੀਆਂ ਹੋ ਗਈਆਂ, ਕਿ ਹਕੂਮਤ ਦੇ ਆੱਸੇ ਉਹਨਾਂ ਤੋਂ ਬਣਾਏ ਗਏ, ਅਤੇ ਸੰਘਣੀਆਂ ਟਹਿਣੀਆਂ ਵਿੱਚ ਉਸ ਦਾ ਮੁੱਢ ਉੱਚਾ ਹੋਇਆ, ਅਤੇ ਸੰਘਣੀਆਂ ਟਹਿਣੀਆਂ ਸਣੇ ਉੱਚਾ ਦਿਸਦਾ ਸੀ।
A měl pruty mocné k berlám panovníků, zrůst pak jeho vyvýšil se nad prostředek hustého větvoví, tak že patrný byl pro svou vysokost a pro množství ratolestí svých.
12 ੧੨ ਪਰ ਉਹ ਕਹਿਰ ਨਾਲ ਉਖਾੜ ਕੇ ਧਰਤੀ ਉੱਤੇ ਡੇਗੀ ਗਈ, ਅਤੇ ਪੁਰੇ ਦੀ ਹਵਾ ਨੇ ਉਹ ਦੇ ਫਲ ਨੂੰ ਸੁਕਾ ਦਿੱਤਾ, ਉਸ ਦੀਆਂ ਪੱਕੀਆਂ ਟਹਿਣੀਆਂ ਭੰਨ ਦਿੱਤੀਆਂ ਗਈਆਂ, ਅਤੇ ਸੁੱਕ ਗਈਆਂ, ਅਤੇ ਅੱਗ ਵਿੱਚ ਬਲ ਗਈਆਂ।
Ale vytržen jsa v prchlivosti, na zemi povržen jest, a vítr východní usušil ovoce jeho; vylomily se a uschly ratolesti silné jeho, oheň sežral je.
13 ੧੩ ਹੁਣ ਉਹ ਉਜਾੜ ਵਿੱਚ, ਸੁੱਕੀ ਤੇ ਤਿਹਾਈ ਧਰਤੀ ਵਿੱਚ ਲਾਈ ਗਈ।
A nyní štípen jest na poušti, v zemi vyprahlé a žíznivé.
14 ੧੪ ਅੱਗ ਉਹ ਦੀ ਟੁੰਡ ਵਿੱਚੋਂ ਨਿੱਕਲੀ, ਅਤੇ ਉਹ ਦੀਆਂ ਟਹਿਣੀਆਂ ਤੇ ਉਹ ਦੇ ਫਲ ਨੂੰ ਭਸਮ ਕੀਤਾ, ਉਹ ਦੀ ਕੋਈ ਅਜਿਹੀ ਪੱਕੀ ਟਹਿਣੀ ਨਾ ਰਹੀ, ਜਿਹੜੀ ਹਕੂਮਤ ਵਾਲਾ ਆੱਸਾ ਬਣੇ। ਇਹ ਵੈਣ ਹੈ ਅਤੇ ਵੈਣ ਬਣਿਆ ਰਹੇਗਾ।
Nadto vyšed oheň z prutu ratolestí jeho, sežral ovoce jeho, tak že není na něm prutu mocného k berle panovníka. Toť jest naříkání, a budeť v naříkání.