< ਕੂਚ 8 >
1 ੧ ਫਿਰ ਯਹੋਵਾਹ ਨੇ ਮੂਸਾ ਨੂੰ ਆਖਿਆ, ਫ਼ਿਰਊਨ ਕੋਲ ਜਾ ਕੇ ਉਸ ਨੂੰ ਆਖ ਕਿ ਯਹੋਵਾਹ ਇਸ ਤਰ੍ਹਾਂ ਆਖਦਾ ਹੈ, ਮੇਰੀ ਪਰਜਾ ਨੂੰ ਜਾਣ ਦੇ ਤਾਂ ਜੋ ਉਹ ਮੇਰੀ ਉਪਾਸਨਾ ਕਰੇ
Potem PAN powiedział do Mojżesza: Idź do faraona i powiedz mu: Tak mówi PAN: Wypuść mój lud, aby mi służył.
2 ੨ ਜੇ ਤੂੰ ਉਨ੍ਹਾਂ ਦੇ ਭੇਜਣ ਤੋਂ ਮੁੱਕਰ ਜਾਵੇ ਤਾਂ ਵੇਖ, ਮੈਂ ਤੇਰੀਆਂ ਸਾਰੀਆਂ ਹੱਦਾਂ ਨੂੰ ਡੱਡੂਆਂ ਨਾਲ ਮਾਰਾਂਗਾ।
A jeśli będziesz się wzbraniał wypuścić go, oto dotknę żabami wszystkich twoich granic.
3 ੩ ਨਦੀ ਡੱਡੂਆਂ ਦੇ ਝੁੰਡਾਂ ਨਾਲ ਭਰ ਜਾਵੇਗੀ ਅਤੇ ਉਹ ਚੜ੍ਹਨਗੇ ਅਤੇ ਤੇਰੇ ਮਹਿਲ ਵਿੱਚ, ਤੇਰੇ ਸੌਣ ਦੇ ਬਿਸਤਰੇ ਵਿੱਚ, ਤੇਰੀ ਸੇਜ਼ ਉੱਤੇ, ਤੇਰੇ ਟਹਿਲੂਆਂ ਦੇ ਘਰਾਂ ਵਿੱਚ, ਤੇਰੀ ਪਰਜਾ ਵਿੱਚ, ਤੇਰੇ ਤੰਦੂਰਾਂ ਵਿੱਚ, ਅਤੇ ਤੇਰੇ ਗੁੰਨ੍ਹਣ ਦੀਆਂ ਪਰਾਤਾਂ ਵਿੱਚ ਆਉਣਗੇ।
Rzeka zaroi się od żab, które wypełzną i wedrą się do twego domu, do twej sypialni, na twoje łoże, do domu twoich sług, między twój lud, do twoich pieców i w twoje dzieże.
4 ੪ ਡੱਡੂ ਤੇਰੇ ਉੱਤੇ, ਤੇਰੀ ਪਰਜਾ ਉੱਤੇ ਅਤੇ ਤੇਰੇ ਸਾਰੇ ਸੇਵਕਾਂ ਉੱਤੇ ਚੜ੍ਹਨਗੇ। ਫਿਰ ਯਹੋਵਾਹ ਨੇ ਮੂਸਾ ਨੂੰ ਆਖਿਆ, ਹਾਰੂਨ ਨੂੰ ਆਖ ਕਿ
Żaby wpełzną zarówno na ciebie, jak i na twój lud i na wszystkie twoje sługi.
5 ੫ ਉਹ ਆਪਣਾ ਹੱਥ ਆਪਣੀ ਲਾਠੀ ਨਾਲ ਨਦੀਆਂ ਉੱਤੇ, ਦਰਿਆਵਾਂ ਉੱਤੇ ਅਤੇ ਤਲਾਬਾਂ ਉੱਤੇ ਪਸਾਰੇ ਅਤੇ ਡੱਡੂਆਂ ਨੂੰ ਮਿਸਰ ਦੇਸ ਉੱਤੇ ਚੜ੍ਹਾ ਦੇਵੇ।
PAN dalej mówił do Mojżesza: Powiedz Aaronowi: Wyciągnij rękę ze swą laską nad rzeki, nad strugi i nad jeziora i sprowadź żaby na ziemię Egiptu.
6 ੬ ਤਦ ਹਾਰੂਨ ਨੇ ਆਪਣਾ ਹੱਥ ਮਿਸਰ ਦੇ ਪਾਣੀਆਂ ਉੱਤੇ ਪਸਾਰਿਆ ਤਦ ਡੱਡੂ ਚੜ੍ਹ ਆਏ ਅਤੇ ਮਿਸਰ ਦੇਸ ਨੂੰ ਭਰ ਦਿੱਤਾ।
Aaron wyciągnął więc rękę nad wody Egiptu, a żaby wypełzły i pokryły ziemię Egiptu.
7 ੭ ਤਦ ਜਾਦੂਗਰਾਂ ਨੇ ਆਪਣੇ ਜੰਤਰਾਂ-ਮੰਤਰਾਂ ਨਾਲ ਉਸੇ ਤਰ੍ਹਾਂ ਹੀ ਕੀਤਾ ਅਤੇ ਮਿਸਰ ਦੇਸ ਉੱਤੇ ਡੱਡੂ ਲੈ ਆਏ।
Lecz czarownicy uczynili to samo swoimi czarami i sprowadzili żaby na ziemię Egiptu.
8 ੮ ਤਦ ਫ਼ਿਰਊਨ ਨੇ ਮੂਸਾ ਅਤੇ ਹਾਰੂਨ ਨੂੰ ਬੁਲਾ ਕੇ ਆਖਿਆ, ਯਹੋਵਾਹ ਦੇ ਅੱਗੇ ਬੇਨਤੀ ਕਰੋ ਤਾਂ ਜੋ ਉਹ ਡੱਡੂਆਂ ਨੂੰ ਮੇਰੇ ਤੋਂ ਅਤੇ ਮੇਰੀ ਪਰਜਾ ਤੋਂ ਦੂਰ ਕਰ ਦੇਵੇ। ਮੈਂ ਜ਼ਰੂਰ ਲੋਕਾਂ ਨੂੰ ਜਾਣ ਦੇਵਾਂਗਾ ਤਾਂ ਜੋ ਉਹ ਯਹੋਵਾਹ ਲਈ ਬਲੀ ਚੜ੍ਹਾਉਣ।
Potem faraon wezwał Mojżesza i Aarona i powiedział: Módlcie się do PANA, aby oddalił żaby ode mnie i od mojego ludu, a wypuszczę lud, aby złożył ofiarę PANU.
9 ੯ ਤਦ ਮੂਸਾ ਨੇ ਫ਼ਿਰਊਨ ਨੂੰ ਆਖਿਆ, ਕਿਰਪਾ ਕਰ ਕੇ ਮੈਨੂੰ ਦੱਸੋ ਕਿ ਮੈਂ ਕਦ ਤੋਂ ਤੁਹਾਡੇ ਅਤੇ ਤੁਹਾਡੇ ਸੇਵਕਾਂ ਅਤੇ ਤੁਹਾਡੀ ਪਰਜਾ ਲਈ ਬੇਨਤੀ ਕਰਾਂ ਤਾਂ ਜੋ ਡੱਡੂ ਤੁਹਾਡੇ ਤੋਂ ਅਤੇ ਤੁਹਾਡੇ ਘਰਾਂ ਤੋਂ ਹਟਾਏ ਜਾਣ ਅਤੇ ਨੀਲ ਨਦੀ ਦੇ ਵਿੱਚ ਹੀ ਰਹਿਣ?
Mojżesz odpowiedział faraonowi: Dam ci ten zaszczyt. [Powiedz], kiedy mam się modlić za ciebie, za twoje sługi i za twój lud, aby wyginęły żaby u ciebie i w twoich domach, [a] zostały tylko te w rzece.
10 ੧੦ ਉਸ ਨੇ ਆਖਿਆ ਕੱਲ ਤੋਂ। ਤਦ ਉਸ ਨੇ ਆਖਿਆ, ਤੁਹਾਡੇ ਕਹਿਣ ਦੇ ਅਨੁਸਾਰ ਹੀ ਹੋਵੇਗਾ ਤਾਂ ਜੋ ਤੁਸੀਂ ਜਾਣੋ ਕਿ ਸਾਡੇ ਪਰਮੇਸ਼ੁਰ ਯਹੋਵਾਹ ਵਰਗਾ ਕੋਈ ਨਹੀਂ।
A [on] powiedział: Jutro. Wtedy [Mojżesz] odpowiedział: [Stanie się] według twego słowa, abyś wiedział, że nie ma nikogo jak PAN, nasz Bóg.
11 ੧੧ ਡੱਡੂ ਤੁਹਾਡੇ ਤੋਂ, ਤੁਹਾਡੇ ਘਰਾਂ ਤੋਂ, ਤੁਹਾਡੇ ਟਹਿਲੂਆਂ ਤੋਂ ਅਤੇ ਤੁਹਾਡੀ ਪਰਜਾ ਤੋਂ ਚੱਲਦੇ ਹੋਣਗੇ। ਉਹ ਸਿਰਫ਼ ਨਦੀ ਵਿੱਚ ਹੀ ਰਹਿਣਗੇ।
Żaby odejdą od ciebie, z twoich domów, od twoich sług i twego ludu, zostaną tylko w rzece.
12 ੧੨ ਤਦ ਮੂਸਾ ਅਤੇ ਹਾਰੂਨ ਫ਼ਿਰਊਨ ਕੋਲੋਂ ਬਾਹਰ ਨੂੰ ਗਏ ਅਤੇ ਮੂਸਾ ਨੇ ਉਨ੍ਹਾਂ ਡੱਡੂਆਂ ਦੇ ਬਾਰੇ ਜਿਹੜੇ ਉਹ ਫ਼ਿਰਊਨ ਉੱਤੇ ਚੜ੍ਹਾ ਲਿਆਇਆ ਸੀ, ਯਹੋਵਾਹ ਦੇ ਅੱਗੇ ਦੁਹਾਈ ਦਿੱਤੀ।
Wtedy Mojżesz i Aaron wyszli od faraona. I Mojżesz zawołał do PANA z powodu żab, które zesłał na faraona.
13 ੧੩ ਤਦ ਯਹੋਵਾਹ ਨੇ ਮੂਸਾ ਦੇ ਕਹਿਣ ਦੇ ਅਨੁਸਾਰ ਕੀਤਾ ਅਤੇ ਡੱਡੂ ਘਰਾਂ, ਵੇਹੜਿਆਂ ਅਤੇ ਖੇਤਾਂ ਵਿੱਚੋਂ ਮੁੱਕ ਗਏ।
I PAN uczynił według słowa Mojżesza, że żaby wyginęły z domów, ze wsi i z pól.
14 ੧੪ ਤਦ ਉਨ੍ਹਾਂ ਨੇ ਉਹ ਇਕੱਠੇ ਕਰ ਕੇ ਢੇਰਾਂ ਦੇ ਢੇਰ ਲਾ ਦਿੱਤੇ ਤੇ ਧਰਤੀ ਉੱਤੇ ਬਦਬੂ ਫੈਲ ਗਈ।
Zbierano je na stosy i ziemia zaczęła cuchnąć.
15 ੧੫ ਪਰ ਜਿਵੇਂ ਯਹੋਵਾਹ ਬੋਲਿਆ ਸੀ, ਜਦ ਫ਼ਿਰਊਨ ਨੇ ਵੇਖਿਆ ਕਿ ਅਰਾਮ ਹੋ ਗਿਆ ਹੈ ਤਦ ਆਪਣਾ ਮਨ ਪੱਥਰ ਕਰ ਲਿਆ ਅਤੇ ਉਨ੍ਹਾਂ ਦੀ ਨਾ ਸੁਣੀ।
Gdy faraon zauważył, że nadeszło wytchnienie, zatwardził swoje serce i nie posłuchał ich, jak PAN zapowiedział.
16 ੧੬ ਤਦ ਯਹੋਵਾਹ ਨੇ ਮੂਸਾ ਨੂੰ ਆਖਿਆ ਕਿ ਹਾਰੂਨ ਨੂੰ ਆਖ ਕਿ ਉਹ ਆਪਣੀ ਲਾਠੀ ਵਧਾ ਕੇ ਧਰਤੀ ਦੀ ਧੂੜ ਨੂੰ ਮਾਰੇ ਤਾਂ ਜੋ ਉਹ ਸਾਰੇ ਮਿਸਰ ਦੇਸ ਵਿੱਚ ਜੂੰਆਂ ਬਣ ਜਾਵੇ।
I PAN powiedział do Mojżesza: Powiedz Aaronowi: Wyciągnij swoją laskę i uderz pył ziemi, aby zamienił się we wszy na całej ziemi Egiptu.
17 ੧੭ ਉਨ੍ਹਾਂ ਨੇ ਉਸੇ ਤਰ੍ਹਾਂ ਹੀ ਕੀਤਾ ਅਤੇ ਹਾਰੂਨ ਨੇ ਆਪਣੀ ਲਾਠੀ ਲੈ ਕੇ ਆਪਣਾ ਹੱਥ ਪਸਾਰਿਆ ਅਤੇ ਧਰਤੀ ਦੀ ਧੂੜ ਨੂੰ ਮਾਰਿਆ ਤਦ ਆਦਮੀ ਅਤੇ ਡੰਗਰ ਉੱਤੇ ਜੂੰਆਂ ਹੋ ਗਈਆਂ ਅਤੇ ਧਰਤੀ ਦੀ ਸਾਰੀ ਧੂੜ ਮਿਸਰ ਦੇ ਸਾਰੇ ਦੇਸ ਵਿੱਚ ਜੂੰਆਂ ਹੋ ਗਈ।
I tak uczynili. Aaron wyciągnął rękę ze swoją laską i uderzył pył ziemi, który zamienił się we wszy na ludziach i na bydle. Wszelki pył ziemi zamienił się we wszy na całej ziemi Egiptu.
18 ੧੮ ਤਦ ਜਾਦੂਗਰਾਂ ਨੇ ਆਪਣੇ ਜੰਤਰਾਂ-ਮੰਤਰਾਂ ਨਾਲ ਜਤਨ ਕੀਤਾ ਕਿ ਉਹ ਜੂੰਆਂ ਲੈ ਆਉਣ ਪਰ ਉਹ ਲਿਆ ਨਾ ਸਕੇ ਅਤੇ ਆਦਮੀ ਅਤੇ ਡੰਗਰ ਉੱਤੇ ਜੂੰਆਂ ਹੀ ਜੂੰਆਂ ਸਨ।
Czarownicy czynili to samo swoimi czarami, aby sprowadzić wszy, ale nie mogli. I wszy były na ludziach i na bydle.
19 ੧੯ ਤਦ ਜਾਦੂਗਰਾਂ ਨੇ ਫ਼ਿਰਊਨ ਨੂੰ ਆਖਿਆ ਕਿ ਇਹ ਤਾਂ ਪਰਮੇਸ਼ੁਰ ਦੀ ਉਂਗਲ ਹੈ ਪਰ ਜਿਵੇਂ ਯਹੋਵਾਹ ਬੋਲਿਆ ਸੀ, ਫ਼ਿਰਊਨ ਦਾ ਮਨ ਕਠੋਰ ਹੋ ਗਿਆ ਅਤੇ ਉਸ ਨੇ ਉਨ੍ਹਾਂ ਦੀ ਨਾ ਸੁਣੀ।
Wtedy czarownicy powiedzieli do faraona: [To] jest palec Boży. Ale serce faraona pozostało zatwardziałe i nie posłuchał ich, jak PAN zapowiedział.
20 ੨੦ ਫਿਰ ਯਹੋਵਾਹ ਨੇ ਮੂਸਾ ਨੂੰ ਆਖਿਆ, ਸਵੇਰ ਦੇ ਵੇਲੇ ਉੱਠ ਕੇ ਫ਼ਿਰਊਨ ਦੇ ਸਾਹਮਣੇ ਜਾ ਕੇ ਖੜਾ ਹੋ। ਵੇਖ ਉਹ ਪਾਣੀ ਵੱਲ ਬਾਹਰ ਜਾਂਦਾ ਹੈ ਅਤੇ ਤੂੰ ਉਸ ਨੂੰ ਆਖੀਂ, ਯਹੋਵਾਹ ਇਸ ਤਰ੍ਹਾਂ ਆਖਦਾ ਹੈ, ਮੇਰੀ ਪਰਜਾ ਨੂੰ ਜਾਣ ਦੇ ਤਾਂ ਜੋ ਉਹ ਮੇਰੀ ਉਪਾਸਨਾ ਕਰੇ
I PAN powiedział do Mojżesza: Wstań rano i stań przed faraonem, kiedy wyjdzie nad wodę, i powiedz mu: Tak mówi PAN: Wypuść mój lud, aby mi służył;
21 ੨੧ ਜੇ ਤੂੰ ਮੇਰੀ ਪਰਜਾ ਨੂੰ ਜਾਣ ਨਾ ਦੇਵੇਂਗਾ ਤਾਂ ਵੇਖ, ਮੈਂ ਤੇਰੇ ਅਤੇ ਤੇਰੇ ਸੇਵਕਾਂ ਅਤੇ ਤੇਰੀ ਪਰਜਾ ਉੱਤੇ ਤੇਰੇ ਘਰਾਂ ਵਿੱਚ ਮੱਖਾਂ ਦੇ ਝੁੰਡ ਭੇਜ ਰਿਹਾ ਹਾਂ ਅਤੇ ਮਿਸਰ ਦੇ ਘਰ ਮੱਖਾਂ ਦੇ ਝੁੰਡਾਂ ਨਾਲ ਭਰ ਜਾਣਗੇ ਅਤੇ ਉਹ ਭੂਮੀ ਵੀ ਜਿੱਥੇ ਉਹ ਹਨ।
Bo jeśli nie wypuścisz mego ludu, ześlę rozmaite muchy na ciebie, na twe sługi, na twój lud i na twoje domy. I domy Egipcjan, a także ziemia, na której [są], będą pełne rozmaitych much.
22 ੨੨ ਤਦ ਮੈਂ ਉਸ ਦਿਨ ਗੋਸ਼ਨ ਦੀ ਧਰਤੀ ਨੂੰ ਜਿੱਥੇ ਮੇਰੀ ਪਰਜਾ ਵੱਸਦੀ ਹੈ, ਵੱਖ ਰੱਖਾਂਗਾ ਤਾਂ ਜੋ ਉੱਥੇ ਮੱਖਾਂ ਦੇ ਝੁੰਡ ਨਾ ਹੋਣ ਤਾਂ ਜੋ ਤੂੰ ਜਾਣੇ ਕਿ ਧਰਤੀ ਉੱਤੇ ਮੈਂ ਹੀ ਯਹੋਵਾਹ ਹਾਂ।
W owym dniu oddzielę ziemię Goszen, w której mieszka mój lud, aby tam nie było rozmaitych much. I poznasz, że ja jestem PAN pośrodku ziemi.
23 ੨੩ ਮੈਂ ਆਪਣੀ ਪਰਜਾ ਅਤੇ ਤੇਰੀ ਪਰਜਾ ਨੂੰ ਵੱਖਰਾ ਕਰਾਂਗਾ ਅਤੇ ਇਹ ਨਿਸ਼ਾਨ ਕੱਲ ਤੱਕ ਹੋਵੇਗਾ।
Oddzielę [znakiem] odkupienia mój lud od twojego ludu. Jutro ten znak nastąpi.
24 ੨੪ ਤਦ ਯਹੋਵਾਹ ਨੇ ਉਸੇ ਤਰ੍ਹਾਂ ਹੀ ਕੀਤਾ ਅਤੇ ਮੱਖਾਂ ਦੇ ਝੁੰਡਾਂ ਦੇ ਝੁੰਡ ਫ਼ਿਰਊਨ ਦੇ ਮਹਿਲ ਵਿੱਚ ਅਤੇ ਉਸ ਦੇ ਸੇਵਕਾਂ ਦੇ ਘਰਾਂ ਵਿੱਚ ਆਏ ਅਤੇ ਮਿਸਰ ਦੇ ਸਾਰੇ ਦੇਸ ਵਿੱਚ ਧਰਤੀ ਮੱਖਾਂ ਦੇ ਝੁੰਡਾਂ ਦੇ ਕਾਰਨ ਨਾਸ ਹੋ ਗਈ।
I PAN tak uczynił. Rozmaite uciążliwe muchy naszły dom faraona, domy jego sług i całą ziemię Egiptu. [I] ziemia została zniszczona przez rozmaite muchy.
25 ੨੫ ਫ਼ਿਰਊਨ ਨੇ ਮੂਸਾ ਅਤੇ ਹਾਰੂਨ ਨੂੰ ਬੁਲਵਾਕੇ ਆਖਿਆ, ਤੁਸੀਂ ਜਾਓ ਅਤੇ ਆਪਣੇ ਪਰਮੇਸ਼ੁਰ ਲਈ ਇਸੇ ਦੇਸ ਵਿੱਚ ਬਲੀ ਚੜ੍ਹਾਓ।
Faraon wezwał wówczas Mojżesza i Aarona i powiedział: Idźcie, złóżcie na tej ziemi ofiarę waszemu Bogu.
26 ੨੬ ਤਦ ਮੂਸਾ ਨੇ ਆਖਿਆ, ਇਸ ਤਰ੍ਹਾਂ ਕਰਨਾ ਜੋਗ ਨਹੀਂ ਕਿਉਂ ਜੋ ਅਸੀਂ ਯਹੋਵਾਹ ਆਪਣੇ ਪਰਮੇਸ਼ੁਰ ਲਈ ਮਿਸਰੀਆਂ ਦੀਆਂ ਘਿਣਾਉਣੀਆਂ ਬਲੀਆਂ ਚੜ੍ਹਾਵਾਂਗੇ। ਵੇਖੋ, ਜੇ ਅਸੀਂ ਮਿਸਰੀਆਂ ਦੀਆਂ ਅੱਖਾਂ ਦੇ ਅੱਗੇ ਘਿਣਾਉਣੀਆਂ ਬਲੀਆਂ ਚੜ੍ਹਾਈਏ ਤਾਂ ਕੀ ਉਹ ਸਾਨੂੰ ਪਥਰਾਉ ਨਾ ਕਰਨਗੇ?
Mojżesz odpowiedział: Nie godzi się tak czynić; bo to, co złożylibyśmy w ofierze PANU, naszemu Bogu, byłoby zgorszeniem dla Egipcjan. A gdybyśmy na oczach Egipcjan złożyli w ofierze to, co jest zgorszeniem, czyż nie ukamienowaliby nas?
27 ੨੭ ਜਿਵੇਂ ਸਾਡਾ ਪਰਮੇਸ਼ੁਰ ਆਖੇਗਾ ਅਸੀਂ ਤਿੰਨ ਦਿਨਾਂ ਦਾ ਰਸਤੇ ਉਜਾੜ ਵਿੱਚ ਜਾਂਵਾਂਗੇ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਲਈ ਬਲੀਆਂ ਚੜ੍ਹਾਵਾਂਗੇ।
Pójdziemy w trzy dni drogi na pustynię i złożymy ofiarę PANU, naszemu Bogu, jak nam rozkaże.
28 ੨੮ ਤਦ ਫ਼ਿਰਊਨ ਨੇ ਆਖਿਆ, ਮੈਂ ਤੁਹਾਨੂੰ ਜਾਣ ਦੇਵਾਂਗਾ ਤਾਂ ਜੋ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਲਈ ਉਜਾੜ ਵਿੱਚ ਬਲੀਆਂ ਚੜ੍ਹਾਓ ਪਰ ਬਹੁਤ ਦੂਰ ਨਾ ਜਾਇਓ ਅਤੇ ਤੁਸੀਂ ਮੇਰੇ ਲਈ ਸਿਫ਼ਾਰਸ਼ ਕਰਨਾ।
Faraon odpowiedział: Wypuszczę was, abyście mogli złożyć ofiarę PANU, waszemu Bogu, na pustyni, tylko nie oddalajcie się zbytnio. Wstawcie się też za mną.
29 ੨੯ ਮੂਸਾ ਨੇ ਆਖਿਆ, ਵੇਖੋ, ਮੈਂ ਤੁਹਾਡੇ ਕੋਲੋਂ ਬਾਹਰ ਜਾਂਦਾ ਹਾਂ। ਮੈਂ ਯਹੋਵਾਹ ਦੇ ਅੱਗੇ ਸਿਫ਼ਾਰਸ਼ ਕਰਾਂਗਾ ਕਿ ਮੱਖਾਂ ਦੇ ਝੁੰਡ ਫ਼ਿਰਊਨ ਤੋਂ, ਉਸ ਦੇ ਸੇਵਕਾਂ ਤੋਂ ਅਤੇ ਉਸ ਦੀ ਪਰਜਾ ਤੋਂ ਕੱਲ ਹਟ ਜਾਣ ਪਰ ਫ਼ਿਰਊਨ ਫਿਰ ਧੋਖਾ ਨਾ ਕਰੇ ਕਿ ਉਹ ਪਰਜਾ ਨੂੰ ਯਹੋਵਾਹ ਲਈ ਬਲੀਆਂ ਚੜ੍ਹਾਉਣ ਨੂੰ ਨਾ ਜਾਣ ਦੇਵੇ।
Mojżesz powiedział: Wychodzę od ciebie i wstawię się za tobą u PANA, aby rozmaite muchy odeszły jutro od faraona, od jego sług i od jego ludu. Tylko niech faraon już więcej nie oszukuje, nie chcąc wypuścić ludu, by złożył ofiarę PANU.
30 ੩੦ ਤਦ ਮੂਸਾ ਫ਼ਿਰਊਨ ਕੋਲੋਂ ਬਾਹਰ ਗਿਆ ਅਤੇ ਯਹੋਵਾਹ ਦੇ ਅੱਗੇ ਸਿਫ਼ਾਰਸ਼ ਕੀਤੀ।
Mojżesz wyszedł więc od faraona i wstawił się u PANA.
31 ੩੧ ਯਹੋਵਾਹ ਨੇ ਮੂਸਾ ਦੇ ਕਹਿਣ ਦੇ ਅਨੁਸਾਰ ਕੀਤਾ ਅਤੇ ਉਨ੍ਹਾਂ ਮੱਖਾਂ ਦੇ ਝੁੰਡਾਂ ਨੂੰ ਫ਼ਿਰਊਨ ਅਤੇ ਉਸ ਦੇ ਟਹਿਲੂਆਂ ਅਤੇ ਉਸ ਦੀ ਪਰਜਾ ਤੋਂ ਹਟਾ ਦਿੱਤਾ ਤਦ ਉੱਥੇ ਇੱਕ ਵੀ ਨਾ ਰਿਹਾ।
I PAN uczynił według słowa Mojżesza, i oddalił rozmaite muchy od faraona, od jego sług i od jego ludu. Nie została ani jedna.
32 ੩੨ ਪਰ ਫ਼ਿਰਊਨ ਨੇ ਇਸ ਵਾਰ ਵੀ ਆਪਣਾ ਮਨ ਕਠੋਰ ਕਰ ਲਿਆ ਅਤੇ ਪਰਜਾ ਨੂੰ ਜਾਣ ਨਾ ਦਿੱਤਾ।
Jednak faraon i tym razem zatwardził swe serce i nie wypuścił ludu.