< ਕੂਚ 4 >

1 ਮੂਸਾ ਨੇ ਉੱਤਰ ਦਿੱਤਾ ਕਿ ਵੇਖ, ਉਹ ਮੇਰਾ ਵਿਸ਼ਵਾਸ ਨਾ ਕਰਨਗੇ, ਨਾ ਮੇਰੀ ਅਵਾਜ਼ ਸੁਣਨਗੇ ਸਗੋਂ ਉਹ ਆਖਣਗੇ, ਯਹੋਵਾਹ ਨੇ ਤੈਨੂੰ ਦਰਸ਼ਣ ਨਹੀਂ ਦਿੱਤਾ।
ויען משה ויאמר והן לא יאמינו לי ולא ישמעו בקלי כי יאמרו לא נראה אליך יהוה׃
2 ਤਦ ਯਹੋਵਾਹ ਨੇ ਉਸ ਨੂੰ ਆਖਿਆ, “ਤੇਰੇ ਹੱਥ ਵਿੱਚ ਕੀ ਹੈ?” ਉਸ ਨੇ ਆਖਿਆ, “ਲਾਠੀ।” ਤਦ ਉਸ ਨੇ ਆਖਿਆ, “ਇਸ ਨੂੰ ਧਰਤੀ ਉੱਤੇ ਸੁੱਟ ਦੇ।”
ויאמר אליו יהוה מזה בידך ויאמר מטה׃
3 ਤਦ ਉਸ ਨੇ ਉਸ ਨੂੰ ਧਰਤੀ ਉੱਤੇ ਸੁੱਟ ਦਿੱਤਾ। ਉਹ ਸੱਪ ਬਣ ਗਿਆ ਅਤੇ ਮੂਸਾ ਉਸ ਦੇ ਅੱਗੋਂ ਭੱਜਾ।
ויאמר השליכהו ארצה וישליכהו ארצה ויהי לנחש וינס משה מפניו׃
4 ਯਹੋਵਾਹ ਨੇ ਮੂਸਾ ਨੂੰ ਆਖਿਆ, “ਆਪਣਾ ਹੱਥ ਵਧਾ ਕੇ ਉਸ ਨੂੰ ਪੂਛ ਤੋਂ ਫੜ੍ਹ ਲੈ ਤਦ ਉਸ ਨੇ ਆਪਣਾ ਹੱਥ ਵਧਾ ਕੇ ਉਸ ਨੂੰ ਫੜ੍ਹ ਲਿਆ ਅਤੇ ਉਹ ਦੇ ਹੱਥ ਵਿੱਚ ਲਾਠੀ ਬਣ ਗਿਆ।”
ויאמר יהוה אל משה שלח ידך ואחז בזנבו וישלח ידו ויחזק בו ויהי למטה בכפו׃
5 ਇਸ ਲਈ ਜੋ ਉਹ ਵਿਸ਼ਵਾਸ ਕਰਨ ਕਿ ਯਹੋਵਾਹ ਉਨ੍ਹਾਂ ਦੇ ਪੁਰਖਿਆਂ ਦੇ ਪਰਮੇਸ਼ੁਰ, ਅਬਰਾਹਾਮ ਦੇ ਪਰਮੇਸ਼ੁਰ, ਇਸਹਾਕ ਦੇ ਪਰਮੇਸ਼ੁਰ ਅਤੇ ਯਾਕੂਬ ਦੇ ਪਰਮੇਸ਼ੁਰ ਨੇ ਤੈਨੂੰ ਦਰਸ਼ਣ ਦਿੱਤਾ।
למען יאמינו כי נראה אליך יהוה אלהי אבתם אלהי אברהם אלהי יצחק ואלהי יעקב׃
6 ਯਹੋਵਾਹ ਨੇ ਉਸ ਨੂੰ ਹੋਰ ਇਹ ਆਖਿਆ, “ਹੁਣ ਤੂੰ ਆਪਣਾ ਹੱਥ ਆਪਣੀ ਛਾਤੀ ਉੱਤੇ ਰੱਖ”, ਤਾਂ ਉਸ ਨੇ ਆਪਣਾ ਹੱਥ ਆਪਣੀ ਛਾਤੀ ਉੱਤੇ ਰੱਖਿਆ। ਜਦ ਉਸ ਨੇ ਉਹ ਕੱਢਿਆ ਤਾਂ ਵੇਖੋ, ਉਹ ਦਾ ਹੱਥ ਕੋੜ੍ਹ ਨਾਲ ਬਰਫ਼ ਵਰਗਾ ਹੋ ਗਿਆ ਸੀ।
ויאמר יהוה לו עוד הבא נא ידך בחיקך ויבא ידו בחיקו ויוצאה והנה ידו מצרעת כשלג׃
7 ਉਸ ਨੇ ਆਖਿਆ, ਤੂੰ ਫੇਰ ਆਪਣਾ ਹੱਥ ਆਪਣੀ ਛਾਤੀ ਉੱਤੇ ਰੱਖ। ਉਸ ਨੇ ਆਪਣਾ ਹੱਥ ਆਪਣੀ ਛਾਤੀ ਉੱਤੇ ਫੇਰ ਰੱਖਿਆ, ਜਦ ਬਾਹਰ ਕੱਢਿਆ ਤਾਂ ਵੇਖੋ, ਉਹ ਉਸ ਦੇ ਬਾਕੀ ਸਰੀਰ ਵਰਗਾ ਹੋ ਗਿਆ।
ויאמר השב ידך אל חיקך וישב ידו אל חיקו ויוצאה מחיקו והנה שבה כבשרו׃
8 ਫੇਰ ਅਜਿਹਾ ਹੋਵੇਗਾ ਕਿ ਜੇ ਉਹ ਤੇਰਾ ਵਿਸ਼ਵਾਸ ਨਾ ਕਰਨ, ਨਾ ਹੀ ਪਹਿਲੇ ਨਿਸ਼ਾਨ ਦਾ ਅਰਥ ਮੰਨਣ ਤਾਂ ਉਹ ਦੂਜੇ ਨਿਸ਼ਾਨ ਦੇ ਅਰਥ ਉੱਤੇ ਵਿਸ਼ਵਾਸ ਕਰਨਗੇ।
והיה אם לא יאמינו לך ולא ישמעו לקל האת הראשון והאמינו לקל האת האחרון׃
9 ਜੇਕਰ ਉਹ ਇਨ੍ਹਾਂ ਦੋਹਾਂ ਨਿਸ਼ਾਨਾਂ ਉੱਤੇ ਵੀ ਵਿਸ਼ਵਾਸ ਨਾ ਕਰਨ, ਨਾ ਤੇਰੀ ਅਵਾਜ਼ ਨੂੰ ਸੁਣਨ ਤਾਂ ਤੂੰ ਦਰਿਆ ਦਾ ਪਾਣੀ ਲੈ ਕੇ ਸੁੱਕੀ ਭੂਮੀ ਉੱਤੇ ਡੋਲ੍ਹ ਦੇਵੀਂ। ਉਹ ਪਾਣੀ ਜਿਹੜਾ ਤੂੰ ਨਦੀ ਤੋਂ ਲਵੇਂਗਾ, ਉਹ ਉਸ ਭੂਮੀ ਉੱਤੇ ਲਹੂ ਬਣ ਜਾਵੇਗਾ।
והיה אם לא יאמינו גם לשני האתות האלה ולא ישמעון לקלך ולקחת ממימי היאר ושפכת היבשה והיו המים אשר תקח מן היאר והיו לדם ביבשת׃
10 ੧੦ ਤਦ ਮੂਸਾ ਨੇ ਯਹੋਵਾਹ ਨੂੰ ਆਖਿਆ, ਹੇ ਪ੍ਰਭੂ, ਮੈਂ ਚੰਗਾ ਬੋਲਣ ਵਾਲਾ ਮਨੁੱਖ ਨਹੀਂ ਹਾਂ, ਨਾ ਅੱਗੇ ਸੀ, ਨਾ ਜਦ ਤੋਂ ਤੂੰ ਆਪਣੇ ਦਾਸ ਨਾਲ ਬੋਲਿਆ ਕਿਉਂ ਜੋ ਮੈਂ ਬੋਲਣ ਵਿੱਚ ਢਿੱਲਾ ਹਾਂ ਅਤੇ ਮੇਰੀ ਜੀਭ ਮੋਟੀ ਹੈ।
ויאמר משה אל יהוה בי אדני לא איש דברים אנכי גם מתמול גם משלשם גם מאז דברך אל עבדך כי כבד פה וכבד לשון אנכי׃
11 ੧੧ ਤਦ ਯਹੋਵਾਹ ਨੇ ਉਸ ਨੂੰ ਆਖਿਆ, “ਆਦਮੀ ਦਾ ਮੂੰਹ ਕਿਸ ਨੇ ਬਣਾਇਆ ਅਤੇ ਕੌਣ ਗੂੰਗਾ, ਬੋਲ੍ਹਾ, ਸੁਜਾਖਾ ਜਾਂ ਅੰਨ੍ਹਾ ਬਣਾਉਂਦਾ ਹੈ? ਭਲਾ, ਮੈਂ ਯਹੋਵਾਹ ਹੀ ਨਹੀਂ?
ויאמר יהוה אליו מי שם פה לאדם או מי ישום אלם או חרש או פקח או עור הלא אנכי יהוה׃
12 ੧੨ ਸੋ ਹੁਣ ਤੂੰ ਜਾ। ਮੈਂ ਤੇਰੇ ਮੂੰਹ ਦੇ ਨਾਲ ਹੋਵਾਂਗਾ ਅਤੇ ਜੋ ਕੁਝ ਤੂੰ ਬੋਲਣਾ ਹੈ, ਮੈਂ ਤੈਨੂੰ ਸਿਖਾਵਾਂਗਾ।”
ועתה לך ואנכי אהיה עם פיך והוריתיך אשר תדבר׃
13 ੧੩ ਤਦ ਉਸ ਨੇ ਆਖਿਆ, “ਹੇ ਪ੍ਰਭੂ, ਕਿਰਪਾ ਕਰਕੇ ਕਿਸੇ ਹੋਰ ਨੂੰ ਜਿਸ ਨੂੰ ਤੂੰ ਚਾਹੁੰਦਾ ਹੈ, ਭੇਜ ਦੇ।”
ויאמר בי אדני שלח נא ביד תשלח׃
14 ੧੪ ਫਿਰ ਯਹੋਵਾਹ ਦਾ ਕ੍ਰੋਧ ਮੂਸਾ ਉੱਤੇ ਭੜਕਿਆ ਅਤੇ ਉਸ ਨੇ ਆਖਿਆ, ਕੀ ਹਾਰੂਨ ਲੇਵੀ ਤੇਰਾ ਭਰਾ ਨਹੀਂ ਹੈ? ਮੈਂ ਜਾਣਦਾ ਹਾਂ ਕਿ ਉਹ ਚੰਗਾ ਬੋਲਣ ਵਾਲਾ ਹੈ ਅਤੇ ਵੇਖ ਉਹ ਤੇਰੇ ਮਿਲਣ ਨੂੰ ਆਉਂਦਾ ਹੈ ਅਤੇ ਤੈਨੂੰ ਵੇਖ ਕੇ ਆਪਣੇ ਮਨ ਵਿੱਚ ਅਨੰਦ ਹੋਵੇਗਾ।
ויחר אף יהוה במשה ויאמר הלא אהרן אחיך הלוי ידעתי כי דבר ידבר הוא וגם הנה הוא יצא לקראתך וראך ושמח בלבו׃
15 ੧੫ ਤੂੰ ਉਸ ਦੇ ਨਾਲ ਬੋਲੇਂਗਾ ਅਤੇ ਉਸ ਦੇ ਮੂੰਹ ਵਿੱਚ ਗੱਲਾਂ ਪਾਵੇਂਗਾ ਅਤੇ ਮੈਂ ਤੇਰੇ ਮੂੰਹ ਨਾਲ ਅਤੇ ਉਹ ਦੇ ਮੂੰਹ ਨਾਲ ਹੋਵਾਂਗਾ ਅਤੇ ਜੋ ਤੁਸੀਂ ਕਰਨਾ ਹੈ, ਮੈਂ ਤੁਹਾਨੂੰ ਸਿਖਾਵਾਂਗਾ।
ודברת אליו ושמת את הדברים בפיו ואנכי אהיה עם פיך ועם פיהו והוריתי אתכם את אשר תעשון׃
16 ੧੬ ਉਹ ਤੇਰੀ ਵੱਲੋਂ ਪਰਜਾ ਨਾਲ ਬੋਲੇਗਾ ਅਤੇ ਅਜਿਹਾ ਹੋਵੇਗਾ ਕਿ ਉਹ ਤੇਰੇ ਲਈ ਮੂੰਹ ਜਿਹਾ ਹੋਵੇਗਾ, ਤੂੰ ਉਸ ਲਈ ਪਰਮੇਸ਼ੁਰ ਜਿਹਾ ਹੋਵੇਂਗਾ।
ודבר הוא לך אל העם והיה הוא יהיה לך לפה ואתה תהיה לו לאלהים׃
17 ੧੭ ਤੂੰ ਇਹ ਲਾਠੀ ਆਪਣੇ ਹੱਥ ਵਿੱਚ ਲਵੀਂ ਜਿਸ ਦੇ ਨਾਲ ਤੂੰ ਉਨ੍ਹਾਂ ਨਿਸ਼ਾਨਾਂ ਨੂੰ ਵਿਖਾਵੇਂਗਾ।
ואת המטה הזה תקח בידך אשר תעשה בו את האתת׃
18 ੧੮ ਮੂਸਾ ਆਪਣੇ ਸੌਹਰੇ ਯਿਥਰੋ ਕੋਲ ਵਾਪਸ ਗਿਆ ਤੇ ਉਸ ਨੂੰ ਆਖਿਆ, ਕਿਰਪਾ ਕਰ ਕੇ ਮੈਨੂੰ ਮਿਸਰ ਵਿੱਚ ਆਪਣੇ ਭਰਾਵਾਂ ਕੋਲ ਮੁੜ ਜਾਣ ਦਿਓ ਤਾਂ ਜੋ ਮੈਂ ਵੇਖਾਂ ਕਿ ਉਹ ਹੁਣ ਤੱਕ ਜਿਉਂਦੇ ਹਨ ਤਾਂ ਯਿਥਰੋ ਨੇ ਮੂਸਾ ਨੂੰ ਆਖਿਆ, ਖੁਸ਼ੀ-ਖੁਸ਼ੀ ਜਾ।
וילך משה וישב אל יתר חתנו ויאמר לו אלכה נא ואשובה אל אחי אשר במצרים ואראה העודם חיים ויאמר יתרו למשה לך לשלום׃
19 ੧੯ ਤਦ ਯਹੋਵਾਹ ਨੇ ਮਿਦਯਾਨ ਵਿੱਚ ਮੂਸਾ ਨੂੰ ਆਖਿਆ, ਜਾ ਅਤੇ ਮਿਸਰ ਨੂੰ ਮੁੜ ਕਿਉਂ ਜੋ ਤੇਰੀ ਜਾਨ ਦੇ ਚਾਹੁਣ ਵਾਲੇ ਮਰ ਗਏ ਹਨ।
ויאמר יהוה אל משה במדין לך שב מצרים כי מתו כל האנשים המבקשים את נפשך׃
20 ੨੦ ਮੂਸਾ ਨੇ ਆਪਣੀ ਪਤਨੀ ਅਤੇ ਆਪਣੇ ਪੁੱਤਰਾਂ ਨੂੰ ਲੈ ਕੇ ਗਧੇ ਉੱਤੇ ਸਵਾਰ ਕੀਤਾ ਅਤੇ ਉਹ ਮਿਸਰ ਦੇਸ ਨੂੰ ਮੁੜ ਪਿਆ, ਮੂਸਾ ਪਰਮੇਸ਼ੁਰ ਦੀ ਲਾਠੀ ਆਪਣੇ ਹੱਥ ਵਿੱਚ ਲੈ ਗਿਆ।
ויקח משה את אשתו ואת בניו וירכבם על החמר וישב ארצה מצרים ויקח משה את מטה האלהים בידו׃
21 ੨੧ ਯਹੋਵਾਹ ਨੇ ਮੂਸਾ ਨੂੰ ਆਖਿਆ, “ਜਦ ਤੂੰ ਮਿਸਰ ਵਿੱਚ ਮੁੜ ਜਾਵੇਂ ਤਾਂ ਵੇਖ, ਤੂੰ ਸਾਰੇ ਅਚਰਜ਼ ਕੰਮ ਜਿਹੜੇ ਮੈਂ ਤੇਰੇ ਹੱਥ ਵਿੱਚ ਰੱਖੇ ਹਨ, ਫ਼ਿਰਊਨ ਦੇ ਸਾਹਮਣੇ ਕਰੀਂ ਪਰ ਮੈਂ ਉਸ ਦੇ ਮਨ ਨੂੰ ਸਖ਼ਤ ਹੋਣ ਦਿਆਂਗਾ ਅਤੇ ਉਹ ਪਰਜਾ ਨੂੰ ਜਾਣ ਨਾ ਦੇਵੇਗਾ।”
ויאמר יהוה אל משה בלכתך לשוב מצרימה ראה כל המפתים אשר שמתי בידך ועשיתם לפני פרעה ואני אחזק את לבו ולא ישלח את העם׃
22 ੨੨ ਤਦ ਤੂੰ ਫ਼ਿਰਊਨ ਨੂੰ ਆਖੀਂ, “ਯਹੋਵਾਹ ਅਜਿਹਾ ਆਖਦਾ ਹੈ ਕਿ ਇਸਰਾਏਲ ਮੇਰਾ ਪਹਿਲੌਠਾ ਪੁੱਤਰ ਹੈ।”
ואמרת אל פרעה כה אמר יהוה בני בכרי ישראל׃
23 ੨੩ ਮੈਂ ਤੈਨੂੰ ਆਖਿਆ ਹੈ ਕਿ ਮੇਰੇ ਪੁੱਤਰ ਨੂੰ ਜਾਣ ਦੇ ਤਾਂ ਜੋ ਉਹ ਮੇਰੀ ਬੰਦਗੀ ਕਰੇ ਅਤੇ ਤੂੰ ਉਸ ਦੇ ਜਾਣ ਦੇਣ ਤੋਂ ਇਨਕਾਰ ਕੀਤਾ ਹੈ। ਵੇਖ, ਮੈਂ ਤੇਰੇ ਪੁੱਤਰ ਸਗੋਂ ਤੇਰੇ ਪਹਿਲੌਠੇ ਪੁੱਤਰ ਨੂੰ ਜਾਨੋਂ ਮਾਰ ਦਿਆਂਗਾ।
ואמר אליך שלח את בני ויעבדני ותמאן לשלחו הנה אנכי הרג את בנך בכרך׃
24 ੨੪ ਰਸਤੇ ਵਿੱਚ ਜਿੱਥੇ ਉਹ ਠਹਿਰੇ ਉੱਥੇ ਅਜਿਹਾ ਹੋਇਆ ਕਿ ਯਹੋਵਾਹ ਉਸ ਨੂੰ ਮਿਲਿਆ ਅਤੇ ਉਸ ਨੂੰ ਮਾਰਨਾ ਚਾਹਿਆ।
ויהי בדרך במלון ויפגשהו יהוה ויבקש המיתו׃
25 ੨੫ ਤਦ ਸਿੱਪੋਰਾਹ ਨੇ ਇੱਕ ਚਕਮਕ ਦਾ ਪੱਥਰ ਲੈ ਕੇ ਆਪਣੇ ਪੁੱਤਰ ਦੀ ਖੱਲੜੀ ਕੱਟ ਸੁੱਟੀ ਅਤੇ ਉਸ ਨੂੰ ਉਸ ਦੇ ਪੈਰਾਂ ਵਿੱਚ ਸੁੱਟ ਕੇ ਆਖਿਆ, ਤੂੰ ਸੱਚ-ਮੁੱਚ ਮੇਰੇ ਲਈ ਇੱਕ ਖੂਨੀ ਪਤੀ ਹੈਂ।
ותקח צפרה צר ותכרת את ערלת בנה ותגע לרגליו ותאמר כי חתן דמים אתה לי׃
26 ੨੬ ਸੋ ਯਹੋਵਾਹ ਨੇ ਉਸ ਨੂੰ ਛੱਡ ਦਿੱਤਾ। ਫਿਰ ਉਸ ਨੇ ਉਹ ਨੂੰ ਆਖਿਆ, ਸੁੰਨਤ ਦੇ ਕਾਰਨ ਤੂੰ ਖੂਨੀ ਪਤੀ ਹੋਇਆ ਹੈਂ।
וירף ממנו אז אמרה חתן דמים למולת׃
27 ੨੭ ਫਿਰ ਯਹੋਵਾਹ ਨੇ ਹਾਰੂਨ ਨੂੰ ਆਖਿਆ, ਜਾ ਅਤੇ ਮੂਸਾ ਨੂੰ ਉਜਾੜ ਵਿੱਚ ਮਿਲ ਤਾਂ ਉਹ ਚਲਾ ਗਿਆ ਅਤੇ ਉਸ ਨੂੰ ਪਰਮੇਸ਼ੁਰ ਦੇ ਪਰਬਤ ਉੱਤੇ ਮਿਲਿਆ ਅਤੇ ਉਸ ਨੂੰ ਚੁੰਮਿਆ।
ויאמר יהוה אל אהרן לך לקראת משה המדברה וילך ויפגשהו בהר האלהים וישק לו׃
28 ੨੮ ਤਦ ਮੂਸਾ ਨੇ ਹਾਰੂਨ ਨੂੰ ਯਹੋਵਾਹ ਦੀਆਂ ਸਾਰੀਆਂ ਗੱਲਾਂ ਦੱਸੀਆਂ, ਜਿਨ੍ਹਾਂ ਲਈ ਉਸ ਨੂੰ ਭੇਜਿਆ ਸੀ ਅਤੇ ਉਹ ਸਾਰੇ ਨਿਸ਼ਾਨ ਜਿਨ੍ਹਾਂ ਦਾ ਉਸ ਨੂੰ ਹੁਕਮ ਦਿੱਤਾ ਸੀ।
ויגד משה לאהרן את כל דברי יהוה אשר שלחו ואת כל האתת אשר צוהו׃
29 ੨੯ ਫਿਰ ਮੂਸਾ ਅਤੇ ਹਾਰੂਨ ਚਲੇ ਗਏ ਅਤੇ ਇਸਰਾਏਲੀਆਂ ਦੇ ਸਾਰੇ ਬਜ਼ੁਰਗਾਂ ਨੂੰ ਇਕੱਠੇ ਕੀਤਾ
וילך משה ואהרן ויאספו את כל זקני בני ישראל׃
30 ੩੦ ਹਾਰੂਨ ਨੇ ਸਾਰੀਆਂ ਗੱਲਾਂ ਜਿਹੜੀਆਂ ਯਹੋਵਾਹ ਨੇ ਮੂਸਾ ਨਾਲ ਕੀਤੀਆਂ ਸਨ, ਦੱਸੀਆਂ ਅਤੇ ਪਰਜਾ ਦੇ ਸਾਹਮਣੇ ਉਹ ਨਿਸ਼ਾਨ ਵਿਖਾਏ।
וידבר אהרן את כל הדברים אשר דבר יהוה אל משה ויעש האתת לעיני העם׃
31 ੩੧ ਤਦ ਪਰਜਾ ਨੇ ਵਿਸ਼ਵਾਸ ਕੀਤਾ ਅਤੇ ਜਦ ਉਨ੍ਹਾਂ ਨੇ ਸੁਣਿਆ ਕਿ ਯਹੋਵਾਹ ਨੇ ਇਸਰਾਏਲੀਆਂ ਦੀ ਖ਼ਬਰ ਲਈ ਹੈ ਅਤੇ ਉਨ੍ਹਾਂ ਦਾ ਦੁੱਖ ਵੇਖਿਆ ਹੈ ਤਦ ਆਪਣਾ ਸਿਰ ਝੁਕਾ ਕੇ ਮੱਥਾ ਟੇਕਿਆ।
ויאמן העם וישמעו כי פקד יהוה את בני ישראל וכי ראה את ענים ויקדו וישתחוו׃

< ਕੂਚ 4 >