< ਕੂਚ 31 >
1 ੧ ਯਹੋਵਾਹ ਨੇ ਮੂਸਾ ਨੂੰ ਆਖਿਆ ਕਿ
耶和华晓谕摩西说:
2 ੨ ਵੇਖ ਮੈਂ ਬਸਲਏਲ ਨੂੰ ਜਿਹੜਾ ਊਰੀ ਦਾ ਪੁੱਤਰ ਅਤੇ ਹੂਰ ਦਾ ਪੋਤਾ ਅਤੇ ਯਹੂਦਾਹ ਦੇ ਗੋਤ ਦਾ ਹੈ ਨਾਮ ਲੈ ਕੇ ਬੁਲਾਇਆ ਹੈ।
“看哪,犹大支派中,户珥的孙子、乌利的儿子比撒列,我已经提他的名召他。
3 ੩ ਮੈਂ ਉਹ ਨੂੰ ਪਰਮੇਸ਼ੁਰ ਦੇ ਆਤਮਾ ਤੋਂ ਬੁੱਧ ਸਮਝ ਵਿੱਦਿਆ ਅਤੇ ਸਾਰੀ ਕਾਰੀਗਰੀ ਨਾਲ ਭਰਪੂਰ ਕੀਤਾ ਹੈ
我也以我的灵充满了他,使他有智慧,有聪明,有知识,能做各样的工,
4 ੪ ਕਿ ਉਹ ਚਤਰਾਈ ਦੇ ਕੰਮ ਦੀ ਵਿਚਾਰ ਕਰੇ ਅਤੇ ਸੋਨੇ ਚਾਂਦੀ ਅਤੇ ਪਿੱਤਲ ਦਾ ਕੰਮ ਕਰੇ
能想出巧工,用金、银、铜制造各物,
5 ੫ ਨਾਲੇ ਪੱਥਰਾਂ ਨੂੰ ਜੜਨ ਲਈ ਉੱਕਰੇ ਅਤੇ ਲੱਕੜੀ ਦੀ ਚਿੱਤਰਕਾਰੀ ਕਰੇ ਅਤੇ ਸਾਰੀ ਕਾਰੀਗਰੀ ਨਾਲ ਕੰਮ ਕਰੇ।
又能刻宝石,可以镶嵌,能雕刻木头,能做各样的工。
6 ੬ ਅਤੇ ਵੇਖ ਮੈਂ ਉਹ ਦੇ ਨਾਲ ਅਹੀਸਾਮਾਕ ਦੇ ਪੁੱਤਰ ਆਹਾਲੀਆਬ ਨੂੰ ਜਿਹੜਾ ਦਾਨ ਦੇ ਗੋਤ ਦਾ ਹੈ ਥਾਪਿਆ ਅਤੇ ਸਾਰੇ ਸਿਆਣਿਆਂ ਦੇ ਮਨਾਂ ਵਿੱਚ ਬੁੱਧ ਪਾ ਦਿੱਤੀ ਤਾਂ ਜੋ ਉਹ ਜੋ ਕੁਝ ਮੈਂ ਤੈਨੂੰ ਹੁਕਮ ਦਿੱਤਾ ਬਣਾਉਣ,
我分派但支派中、亚希撒抹的儿子亚何利亚伯与他同工。凡心里有智慧的,我更使他们有智慧,能做我一切所吩咐的,
7 ੭ ਅਰਥਾਤ ਮੰਡਲੀ ਦਾ ਤੰਬੂ ਅਤੇ ਸਾਖੀ ਦਾ ਸੰਦੂਕ ਅਤੇ ਪ੍ਰਾਸਚਿਤ ਦਾ ਸਰਪੋਸ਼ ਜਿਹੜਾ ਉਹ ਦੇ ਉੱਤੇ ਹੈ ਅਤੇ ਤੰਬੂ ਦਾ ਸਾਰਾ ਸਮਾਨ
就是会幕和法柜,并其上的施恩座,与会幕中一切的器具,
8 ੮ ਨਾਲੇ ਮੇਜ਼ ਅਤੇ ਉਸ ਦਾ ਸਮਾਨ ਅਤੇ ਖ਼ਾਲਸ ਸ਼ਮਾਦਾਨ ਅਤੇ ਉਸ ਦਾ ਸਾਰਾ ਸਮਾਨ ਅਤੇ ਧੂਪ ਦੀ ਜਗਵੇਦੀ
桌子和桌子的器具,精金的灯台和灯台的一切器具并香坛,
9 ੯ ਅਤੇ ਹੋਮ ਦੀ ਜਗਵੇਦੀ ਅਤੇ ਉਸ ਦਾ ਸਾਰਾ ਸਮਾਨ ਅਤੇ ਹੌਦ ਅਤੇ ਉਸ ਦੀ ਚੌਂਕੀ
燔祭坛和坛的一切器具,并洗濯盆与盆座,
10 ੧੦ ਅਤੇ ਮਹੀਨ ਉਣੇ ਹੋਏ ਬਸਤਰ ਅਤੇ ਹਾਰੂਨ ਜਾਜਕ ਦੇ ਪਵਿੱਤਰ ਬਸਤਰ ਅਤੇ ਉਸ ਦੇ ਪੁੱਤਰਾਂ ਦੇ ਬਸਤਰ ਜਦ ਉਹ ਜਾਜਕਾਈ ਦੀ ਉਪਾਸਨਾ ਕਰਨ
精工做的礼服,和祭司亚伦并他儿子用以供祭司职分的圣衣,
11 ੧੧ ਅਤੇ ਮਸਹ ਕਰਨ ਦਾ ਤੇਲ ਅਤੇ ਸੁਗੰਧ ਵਾਲੀ ਧੂਪ ਪਵਿੱਤਰ ਸਥਾਨ ਲਈ ਜੋ ਕੁਝ ਮੈਂ ਤੈਨੂੰ ਹੁਕਮ ਦਿੱਤਾ ਉਸ ਦੇ ਅਨੁਸਾਰ ਉਹ ਕਰਨ।
膏油和为圣所用馨香的香料。他们都要照我一切所吩咐的去做。”
12 ੧੨ ਫਿਰ ਯਹੋਵਾਹ ਨੇ ਮੂਸਾ ਨੂੰ ਆਖਿਆ ਕਿ
耶和华晓谕摩西说:
13 ੧੩ ਤੂੰ ਇਸਰਾਏਲੀਆਂ ਨੂੰ ਬੋਲ ਕਿ ਮੇਰੇ ਸਬਤਾਂ ਦੀ ਜ਼ਰੂਰ ਮਨੌਤ ਕਰਿਓ ਕਿਉਂ ਜੋ ਉਹ ਮੇਰੇ ਵਿੱਚ ਅਤੇ ਤੁਹਾਡੇ ਵਿੱਚ ਤੁਹਾਡੀਆਂ ਪੀੜ੍ਹੀਆਂ ਤੱਕ ਇੱਕ ਨਿਸ਼ਾਨ ਹੈ ਕਿ ਤੁਸੀਂ ਜਾਣੋ ਕਿ ਮੈਂ ਯਹੋਵਾਹ ਤੁਹਾਡਾ ਪਵਿੱਤਰ ਕਰਨ ਵਾਲਾ ਹਾਂ।
“你要吩咐以色列人说:‘你们务要守我的安息日;因为这是你我之间世世代代的证据,使你们知道我—耶和华是叫你们成为圣的。
14 ੧੪ ਅਤੇ ਤੁਸੀਂ ਸਬਤ ਦੀ ਮਨੌਤ ਕਰਿਓ ਕਿਉਂ ਜੋ ਉਹ ਤੁਹਾਡੇ ਲਈ ਪਵਿੱਤਰ ਹੈ। ਜਿਹੜਾ ਉਹ ਨੂੰ ਭਰਿਸ਼ਟ ਕਰੇ ਉਹ ਜ਼ਰੂਰ ਮਾਰਿਆ ਜਾਵੇ ਕਿਉਂਕਿ ਜੇ ਕੋਈ ਉਸ ਵਿੱਚ ਕੰਮ ਕਰੇ ਉਹ ਪ੍ਰਾਣੀ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇ।
所以你们要守安息日,以为圣日。凡干犯这日的,必要把他治死;凡在这日做工的,必从民中剪除。
15 ੧੫ ਛੇ ਦਿਨ ਕੰਮ ਕੀਤਾ ਜਾਵੇ ਪਰ ਸੱਤਵਾਂ ਦਿਨ ਵਿਸ਼ਰਾਮ ਦਾ ਸਬਤ ਯਹੋਵਾਹ ਲਈ ਪਵਿੱਤਰ ਹੈ। ਜੋ ਕੋਈ ਸਬਤ ਦੇ ਦਿਨ ਵਿੱਚ ਕੰਮ ਕਰੇ ਉਹ ਜ਼ਰੂਰ ਮਾਰਿਆ ਜਾਵੇ।
六日要做工,但第七日是安息圣日,是向耶和华守为圣的。凡在安息日做工的,必要把他治死。’
16 ੧੬ ਉਪਰੰਤ ਇਸਰਾਏਲੀ ਸਬਤ ਦੀ ਮਨੌਤ ਕਰਨ ਅਤੇ ਆਪਣੀਆਂ ਪੀੜ੍ਹੀਆਂ ਤੱਕ ਇੱਕ ਵਿਸ਼ਰਾਮ ਦਾ ਦਿਨ ਕਰ ਕੇ ਮੰਨਣ ਕਿਉਂ ਜੋ ਉਹ ਸਦਾ ਲਈ ਇੱਕ ਨੇਮ ਹੈ।
故此,以色列人要世世代代守安息日为永远的约。
17 ੧੭ ਉਹ ਮੇਰੇ ਵਿੱਚ ਅਤੇ ਇਸਰਾਏਲੀਆਂ ਵਿੱਚ ਸਦਾ ਲਈ ਇੱਕ ਨਿਸ਼ਾਨ ਹੈ ਕਿਉਂਕਿ ਛੇ ਦਿਨਾਂ ਵਿੱਚ ਯਹੋਵਾਹ ਨੇ ਅਕਾਸ਼ ਅਤੇ ਧਰਤੀ ਨੂੰ ਬਣਾਇਆ ਅਤੇ ਸੱਤਵੇਂ ਦਿਨ ਵਿਸ਼ਰਾਮ ਕੀਤਾ ਅਤੇ ਸ਼ਾਂਤ ਪਾਈ।
这是我和以色列人永远的证据;因为六日之内耶和华造天地,第七日便安息舒畅。”
18 ੧੮ ਫੇਰ ਉਸ ਨੇ ਮੂਸਾ ਨੂੰ ਜਦ ਉਸ ਨਾਲ ਗੱਲਾਂ ਕਰ ਚੁੱਕਿਆ ਸੀਨਈ ਪਰਬਤ ਉੱਤੇ ਸਾਖੀ ਦੀਆਂ ਦੋਵੇਂ ਫੱਟੀਆਂ ਅਰਥਾਤ ਪੱਥਰ ਦੀਆਂ ਫੱਟੀਆਂ ਪਰਮੇਸ਼ੁਰ ਦੀ ਉਂਗਲੀ ਨਾਲ ਲਿਖੀਆਂ ਹੋਈਆਂ ਦਿੱਤੀਆਂ।
耶和华在西奈山和摩西说完了话,就把两块法版交给他,是 神用指头写的石版。