< ਕੂਚ 27 >
1 ੧ ਤੂੰ ਸ਼ਿੱਟੀਮ ਦੀ ਲੱਕੜੀ ਦੀ ਇੱਕ ਜਗਵੇਦੀ ਬਣਾਈਂ, ਉਸ ਦੀ ਲੰਬਾਈ ਪੰਜ ਹੱਥ ਅਤੇ ਚੌੜਾਈ ਵੀ ਪੰਜ ਹੱਥ ਹੋਵੇ। ਉਹ ਜਗਵੇਦੀ ਚੌਰਸ ਹੋਵੇ ਅਤੇ ਉਸ ਦੀ ਉਚਾਈ ਤਿੰਨ ਹੱਥ ਹੋਵੇ।
And thou shalt make an altar [of] shittim wood, five cubits long, and five cubits broad; the altar shall be foursquare: and its hight [shall be] three cubits.
2 ੨ ਤੂੰ ਉਹ ਦੇ ਸਿੰਗ ਉਹ ਦੇ ਚੌਹਾਂ ਖੂੰਜਿਆਂ ਉੱਤੇ ਬਣਾਈਂ। ਉਹ ਦੇ ਸਿੰਗ ਉਸੇ ਤੋਂ ਹੋਣ ਅਤੇ ਤੂੰ ਉਸ ਨੂੰ ਪਿੱਤਲ ਨਾਲ ਮੜ੍ਹੀਂ।
And thou shalt make the horns of it upon the four corners thereof: its horns shall be of the same: and thou shalt overlay it with brass.
3 ੩ ਤੂੰ ਉਹ ਦੀ ਸੁਆਹ ਚੁੱਕਣ ਵਾਲੇ ਤਸਲੇ, ਉਹ ਦੇ ਕੜਛੇ ਅਤੇ ਉਹ ਦੇ ਬਾਟੇ ਅਤੇ ਉਹ ਦੀਆਂ ਤ੍ਰਿਸੂਲੀਆਂ ਅਤੇ ਉਹ ਦੀਆਂ ਅੰਗੀਠੀਆਂ ਬਣਾਈਂ।
And thou shalt make its pans to receive its ashes, and its shovels, and its basins, and its flesh-hooks, and its fire-pans: all its vessels thou shalt make [of] brass.
4 ੪ ਉਸ ਦੇ ਸਾਰੇ ਭਾਂਡੇ ਤੂੰ ਪਿੱਤਲ ਦੇ ਬਣਾਈਂ। ਤੂੰ ਉਹ ਦੇ ਲਈ ਪਿੱਤਲ ਦੀ ਇੱਕ ਜਾਲੀਦਾਰ ਝੰਜਰੀ ਬਣਾਈਂ ਅਤੇ ਤੂੰ ਜਾਲੀ ਉੱਤੇ ਉਹ ਦੇ ਚੌਹਾਂ ਖੂੰਜਿਆਂ ਉੱਤੇ ਚਾਰ ਕੜੇ ਪਿੱਤਲ ਦੇ ਬਣਾਈਂ।
And thou shalt make for it a grate of net-work of brass; and upon the net shalt thou make four brazen rings in its four corners.
5 ੫ ਤੂੰ ਉਹ ਨੂੰ ਜਗਵੇਦੀ ਦੇ ਥੜੇ ਦੇ ਹੇਠ ਰੱਖੀਂ। ਇਸ ਤਰ੍ਹਾਂ ਉਹ ਜਾਲੀ ਜਗਵੇਦੀ ਦੇ ਵਿਚਕਾਰ ਹੋਵੇ।
And thou shalt put it under the compass of the altar beneath, that the net may be even to the midst of the altar.
6 ੬ ਤੂੰ ਜਗਵੇਦੀ ਲਈ ਚੋਬਾਂ ਬਣਾਈਂ ਅਰਥਾਤ ਸ਼ਿੱਟੀਮ ਦੀ ਲੱਕੜੀ ਦੀਆਂ ਚੋਬਾਂ ਅਤੇ ਤੂੰ ਉਨ੍ਹਾਂ ਨੂੰ ਪਿੱਤਲ ਨਾਲ ਮੜ੍ਹੀਂ।
And thou shalt make staffs for the altar, staffs [of] shittim wood, and overlay them with brass.
7 ੭ ਤੂੰ ਉਹ ਦੀਆਂ ਚੋਬਾਂ ਨੂੰ ਕੜਿਆਂ ਵਿੱਚ ਪਾਵੀਂ ਅਤੇ ਉਹ ਚੋਬਾਂ ਜਗਵੇਦੀ ਦੇ ਚੁੱਕਣ ਲਈ ਦੋਹੀਂ ਪਾਸੀਂ ਹੋਣਗੀਆਂ।
And the staffs shall be put into the rings, and the staffs shall be upon the two sides of the altar, to bear it.
8 ੮ ਤੂੰ ਉਹ ਨੂੰ ਫੱਟੀਆਂ ਨਾਲ ਖੋਖਲਾ ਬਣਾਈਂ। ਜਿਵੇਂ ਤੈਨੂੰ ਪਰਬਤ ਉੱਤੇ ਦਿਖਾਇਆ ਗਿਆ ਉਸੇ ਤਰ੍ਹਾਂ ਉਹ ਉਸ ਨੂੰ ਬਣਾਉਣ।
Hollow with boards shalt thou make it: as it was shown thee on the mount, so shall they make [it].
9 ੯ ਇਸ ਤਰ੍ਹਾਂ ਤੂੰ ਡੇਰੇ ਦਾ ਵਿਹੜਾ ਬਣਾਈਂ - ਦੱਖਣ ਵੱਲ ਦੇ ਪਾਸੇ ਲਈ ਮਹੀਨ ਉਣੀ ਹੋਈ ਕਤਾਨ ਦੀਆਂ ਕਨਾਤਾਂ ਹੋਣ ਅਤੇ ਇੱਕ ਪਾਸੇ ਦੀ ਲੰਬਾਈ ਸੌ ਹੱਥ ਹੋਵੇ।
And thou shalt make the court of the tabernacle: for the south side southward [there shall be] hangings for the court [of] fine twined linen of a hundred cubits long for one side:
10 ੧੦ ਅਤੇ ਉਨ੍ਹਾਂ ਦੀਆਂ ਥੰਮ੍ਹੀਆਂ ਵੀਹ ਅਤੇ ਉਨ੍ਹਾਂ ਦੀਆਂ ਵੀਹ ਚੀਥੀਆਂ ਪਿੱਤਲ ਦੀਆਂ ਹੋਣ ਅਤੇ ਥੰਮ੍ਹੀਆਂ ਦੇ ਕੁੰਡੇ ਅਤੇ ਉਨ੍ਹਾਂ ਦੇ ਕੜੇ ਚਾਂਦੀ ਦੇ ਹੋਣ।
And its twenty pillars and their twenty sockets [shall be of] brass: the hooks of the pillars and their fillets [shall be of] silver.
11 ੧੧ ਇਸ ਤਰ੍ਹਾਂ ਉੱਤਰ ਦੇ ਪਾਸੇ ਵੱਲ ਸੌ ਹੱਥ ਲੰਮੀਆਂ ਕਨਾਤਾਂ ਹੋਣ ਅਤੇ ਉਨ੍ਹਾਂ ਦੀਆਂ ਥੰਮ੍ਹੀਆਂ ਵੀਹ ਅਤੇ ਉਨ੍ਹਾਂ ਦੀਆਂ ਵੀਹ ਚੀਥੀਆਂ ਪਿੱਤਲ ਦੀਆਂ ਹੋਣ ਅਤੇ ਥੰਮ੍ਹੀਆਂ ਦੇ ਕੁੰਡੇ ਅਤੇ ਉਨ੍ਹਾਂ ਦੇ ਕੜੇ ਚਾਂਦੀ ਦੇ ਹੋਣ।
And likewise for the north side in length [there shall be] hangings of a hundred [cubits] long, and its twenty pillars and their twenty sockets [of] brass: the hooks of the pillars and their fillets [of] silver.
12 ੧੨ ਵਿਹੜੇ ਦੀ ਚੌੜਾਈ ਲਈ ਲਹਿੰਦੇ ਪਾਸੇ ਵੱਲ ਪੰਜਾਹ ਹੱਥ ਦੀਆਂ ਕਨਾਤਾਂ ਅਤੇ ਉਨ੍ਹਾਂ ਦੀਆਂ ਥੰਮ੍ਹੀਆਂ ਦਸ ਅਤੇ ਚੀਥੀਆਂ ਦਸ ਹੋਣ।
And [for] the breadth of the court on the west side [shall be] hangings of fifty cubits: their pillars ten, and their sockets ten.
13 ੧੩ ਅਤੇ ਵਿਹੜੇ ਦੀ ਚੌੜਾਈ ਚੜ੍ਹਦੇ ਪਾਸੇ ਵੱਲ ਪੰਜਾਹ ਹੱਥ ਹੋਵੇ
And the breadth of the court on the east side eastward [shall be] fifty cubits.
14 ੧੪ ਅਤੇ ਦਰਵਾਜ਼ੇ ਦੇ ਇੱਕ ਪਾਸੇ ਦੀਆਂ ਕਨਾਤਾਂ ਪੰਦਰਾਂ ਹੱਥ ਹੋਣ ਅਤੇ ਉਨ੍ਹਾਂ ਦੀਆਂ ਥੰਮ੍ਹੀਆਂ ਤਿੰਨ ਅਤੇ ਉਨ੍ਹਾਂ ਦੀਆਂ ਚੀਥੀਆਂ ਤਿੰਨ ਹੋਣ
The hangings of one side [of the gate shall be] fifteen cubits: their pillars three, and their sockets three.
15 ੧੫ ਅਤੇ ਦੂਜੇ ਪਾਸੇ ਦੀਆਂ ਕਨਾਤਾਂ ਪੰਦਰਾਂ ਹੱਥ ਹੋਣ। ਉਨ੍ਹਾਂ ਦੀਆਂ ਥੰਮ੍ਹੀਆਂ ਤਿੰਨ ਅਤੇ ਉਨ੍ਹਾਂ ਦੀਆਂ ਚੀਥੀਆਂ ਤਿੰਨ ਹੋਣ।
And on the other side [shall be] hangings, fifteen [cubits]: their pillars three, and their sockets three.
16 ੧੬ ਵਿਹੜੇ ਦੇ ਫਾਟਕ ਲਈ ਇੱਕ ਓਟ ਵੀਹ ਹੱਥ ਦੀ ਨੀਲੇ, ਬੈਂਗਣੀ ਅਤੇ ਕਿਰਮਚੀ ਮਹੀਨ ਉਣੇ ਹੋਏ ਕਤਾਨ ਦੀ ਬਣਾਈਂ ਅਤੇ ਇਹ ਕਸੀਦੇਕਾਰ ਦਾ ਕੰਮ ਹੋਵੇ। ਉਨ੍ਹਾਂ ਦੀਆਂ ਥੰਮ੍ਹੀਆਂ ਚਾਰ ਅਤੇ ਉਨ੍ਹਾਂ ਦੀਆਂ ਚੀਥੀਆਂ ਚਾਰ ਹੋਣ।
And for the gate of the court [shall be] a hanging of twenty cubits, [of] blue, and purple, and scarlet, and fine twined linen, wrought with needle-work: [and] their pillars [shall be] four, and their sockets four.
17 ੧੭ ਅਤੇ ਵਿਹੜੇ ਦੀਆਂ ਸਾਰੀਆਂ ਥੰਮ੍ਹੀਆਂ ਚੁਫ਼ੇਰੇ ਚਾਂਦੀ ਦੀਆਂ ਲਕੀਰਾਂ ਨਾਲ ਸਜਾਈਆਂ ਹੋਈਆਂ ਹੋਣ। ਉਨ੍ਹਾਂ ਦੇ ਕੁੰਡੇ ਚਾਂਦੀ ਦੇ ਅਤੇ ਉਨ੍ਹਾਂ ਦੀਆਂ ਥੰਮ੍ਹੀਆਂ ਪਿੱਤਲ ਦੀਆਂ ਹੋਣ।
All the pillars around the court [shall be] filleted with silver: their hooks [shall be of] silver, and their sockets [of] brass.
18 ੧੮ ਵਿਹੜੇ ਦੀ ਲੰਬਾਈ ਸੌ ਹੱਥ ਅਤੇ ਚੌੜਾਈ ਸਭਨੀਂ ਥਾਈਂ ਪੰਜਾਹ ਹੱਥ ਅਤੇ ਉਸ ਦੀ ਉਚਾਈ ਪੰਜ ਹੱਥ ਮਹੀਨ ਉਣੀ ਹੋਈ ਕਤਾਨ ਦੀ ਹੋਵੇ ਅਤੇ ਉਨ੍ਹਾਂ ਦੀਆਂ ਚੀਥੀਆਂ ਪਿੱਤਲ ਦੀਆਂ ਹੋਣ।
The length of the court [shall be] a hundred cubits, and the breadth fifty every where, and the hight five cubits [of] fine twined linen, and their sockets [of] brass.
19 ੧੯ ਡੇਰੇ ਦਾ ਸਾਰਾ ਸਮਾਨ ਜਿਹੜਾ ਉਸ ਦੀ ਸਾਰੀ ਉਪਾਸਨਾ ਲਈ ਹੋਵੇ ਅਤੇ ਉਹ ਦੀਆਂ ਸਾਰੀਆਂ ਕੀਲੀਆਂ ਅਤੇ ਵਿਹੜੇ ਦੀਆਂ ਸਾਰੀਆਂ ਕੀਲੀਆਂ ਪਿੱਤਲ ਦੀਆਂ ਹੋਣ।
All the vessels of the tabernacle in all the service thereof, and all the pins thereof, and all the pins of the court, [shall be of] brass.
20 ੨੦ ਤੂੰ ਇਸਰਾਏਲੀਆਂ ਨੂੰ ਹੁਕਮ ਦੇ ਕਿ ਉਹ ਤੇਰੇ ਕੋਲ ਨਪੀੜ ਕੇ ਕੱਢਿਆ ਹੋਇਆ ਜ਼ੈਤੂਨ ਦਾ ਸ਼ੁੱਧ ਤੇਲ ਚਾਨਣ ਲਈ ਲਿਆਉਣ ਤਾਂ ਜੋ ਸ਼ਮਾਦਾਨ ਸਦਾ ਜਗਦਾ ਰਹੇ।
And thou shalt command the children of Israel, that they bring the pure olive-oil beaten for the light, to cause the lamp to burn always.
21 ੨੧ ਅਤੇ ਮੰਡਲੀ ਦੇ ਤੰਬੂ ਵਿੱਚ ਉਸ ਪਰਦੇ ਦੇ ਬਾਹਰ ਜਿਹੜਾ ਸਾਖੀ ਦੇ ਅੱਗੇ ਹੈ ਹਾਰੂਨ ਅਤੇ ਉਸ ਦੇ ਪੁੱਤਰ ਉਹ ਨੂੰ ਸ਼ਾਮ ਤੋਂ ਸਵੇਰ ਤੱਕ ਯਹੋਵਾਹ ਅੱਗੇ ਸਜਾ ਕੇ ਰੱਖਣ। ਇਹ ਸਦਾ ਦੀ ਬਿਧੀ ਪੀੜ੍ਹੀਆਂ ਤੱਕ ਇਸਰਾਏਲੀਆਂ ਵੱਲੋਂ ਹੈ।
In the tabernacle of the congregation without the vail, which [is] before the testimony, Aaron and his sons shall order it from evening to morning before the LORD: [It shall be] a statute for ever to their generations on the behalf of the children of Israel.