< ਕੂਚ 23 >
1 ੧ ਤੂੰ ਕੂੜ ਦੀ ਗੱਪਸ਼ੱਪ ਨਾ ਮਾਰ ਅਤੇ ਤੂੰ ਆਪਣਾ ਹੱਥ ਦੁਸ਼ਟਾਂ ਨਾਲ ਨਾ ਮਿਲਾ ਕਿ ਤੂੰ ਕੁਧਰਮ ਦਾ ਗਵਾਹ ਹੋਵੇਂ।
“Kik iland wach ma ok adiera. Kik ikony ngʼat marach kidoko janeno mar miriambo.
2 ੨ ਤੂੰ ਬੁਰਿਆਈ ਕਰਨ ਲਈ ਬਹੁਤਿਆਂ ਦੇ ਮਗਰ ਨਾ ਲੱਗ ਅਤੇ ਤੂੰ ਕਿਸੇ ਝਗੜੇ ਵਿੱਚ ਅਜਿਹਾ ਉੱਤਰ ਨਾ ਦੇ ਕਿ ਬਹੁਤਿਆਂ ਦੇ ਮਗਰ ਲੱਗ ਕੇ ਨਿਆਂ ਨੂੰ ਵਿਗਾੜ ਦੇਵੇਂ।
“Kik itim gima rach nikech ji mangʼeny time. Ka in janeno e bura, to kik iketh bura mana nikech idwaro chwako koma ji ngʼenyie,
3 ੩ ਤੂੰ ਕਿਸੇ ਕੰਗਾਲ ਦਾ ਉਹ ਦੇ ਝਗੜੇ ਵਿੱਚ ਪੱਖ ਨਾ ਕਰ।
kendo kik ichwak ngʼato e bura nikech odhier.
4 ੪ ਜਦ ਤੂੰ ਆਪਣੇ ਵੈਰੀ ਦੇ ਬਲ਼ਦ ਅਥਵਾ ਗਧੇ ਨੂੰ ਖੁੱਲ੍ਹਾ ਫਿਰਦਾ ਵੇਖੇਂ ਤਾਂ ਤੂੰ ਜ਼ਰੂਰ ਉਹ ਉਸ ਨੂੰ ਮੋੜ ਦੇ।
“Ka irodhno gi rwadh jasiki kata pundane ka bayo abaya molal, nyaka idwoke ne wuon-gi.
5 ੫ ਜਦ ਤੇਰੇ ਨਾਲ ਖੁਣਸ ਕਰਨ ਵਾਲੇ ਦਾ ਗਧਾ ਤੂੰ ਭਾਰ ਹੇਠ ਪਿਆ ਹੋਇਆ ਵੇਖੇਂ ਅਤੇ ਉਸ ਦੀ ਸਹਾਇਤਾ ਨਾ ਕਰਨੀ ਚਾਹੇਂ ਫਿਰ ਵੀ ਤੂੰ ਜ਼ਰੂਰ ਉਸ ਦੀ ਸਹਾਇਤਾ ਕਰ।
Ka ineno punda jasiki ka lodi motingʼo ogoye piny, to kik iweye kanyo; nyaka ine ni ikonye.
6 ੬ ਤੂੰ ਆਪਣੇ ਮੁਹਤਾਜ ਦੇ ਨਿਆਂ ਨੂੰ ਉਸ ਦੇ ਝਗੜੇ ਵਿੱਚ ਨਾ ਭੁਆਂ।
“Kik iketh buch jou modhier.
7 ੭ ਝੂਠੀ ਗੱਲ ਤੋਂ ਦੂਰ ਰਹਿ ਅਤੇ ਤੂੰ ਬੇਦੋਸ਼ੀ ਅਤੇ ਧਰਮੀ ਨੂੰ ਮਾਰ ਨਾ ਸੁੱਟ ਕਿਉਂ ਜੋ ਮੈਂ ਦੁਸ਼ਟ ਨੂੰ ਧਰਮੀ ਨਹੀਂ ਠਹਿਰਾਵਾਂਗਾ।
Kik ibed gi wach e bura mar miriambo kendo kik umi ngʼat maonge ketho ngʼadne buch tho, nimar ok anangʼwon ne ngʼat ma bura oloyo.
8 ੮ ਤੂੰ ਰਿਸ਼ਵਤ ਨਾ ਖਾਹ ਕਿਉਂ ਜੋ ਰਿਸ਼ਵਤ ਬੁੱਧਵਾਨ ਦੀਆਂ ਅੱਖਾਂ ਨੂੰ ਅੰਨ੍ਹਾ ਕਰ ਦਿੰਦੀ ਹੈ ਅਤੇ ਧਰਮੀਆਂ ਦੀਆਂ ਗੱਲਾਂ ਨੂੰ ਉਲਟ ਦਿੰਦੀ ਹੈ।
“Kik iyie kawo asoya, nikech asoya dino wenge jogo maneno kendo omiyo ngʼat makare bedo ngʼama rach.
9 ੯ ਤੂੰ ਪਰਦੇਸੀ ਨੂੰ ਨਾ ਸਤਾ। ਤੁਸੀਂ ਪਰਦੇਸੀ ਦੇ ਮਨ ਨੂੰ ਜਾਣਦੇ ਹੋ ਕਿਉਂ ਜੋ ਤੁਸੀਂ ਮਿਸਰ ਦੇਸ ਵਿੱਚ ਪਰਦੇਸੀ ਸੀ।
“Kik usand japiny moro modak e dieru; un uwegi ungʼeyo kaka bedo jadak chalo, nikech ne un jodak e piny Misri.
10 ੧੦ ਛੇ ਸਾਲ ਤੂੰ ਆਪਣੀ ਧਰਤੀ ਬੀਜ ਅਤੇ ਉਸ ਦਾ ਹਾਸਲ ਇਕੱਠਾ ਕਰ।
“Kuom higni auchiel unupur puotheu kendo unuka cham monyakie,
11 ੧੧ ਪਰ ਸੱਤਵੇਂ ਸਾਲ ਤੂੰ ਉਹ ਨੂੰ ਛੱਡ ਦੇ ਕਿ ਵਿਹਲੀ ਰਹੇ ਤਾਂ ਜੋ ਤੇਰੇ ਲੋਕਾਂ ਦੇ ਮੁਹਤਾਜ ਖਾਣ ਅਤੇ ਜੋ ਕੁਝ ਉਹ ਛੱਡਣ ਉਹ ਰੜੇ ਦੇ ਦਰਿੰਦੇ ਖਾਣ। ਇਸ ਤਰ੍ਹਾਂ ਤੂੰ ਆਪਣੀ ਦਾਖ਼ ਅਤੇ ਜ਼ੈਤੂਨ ਦੀ ਵਾੜੀ ਨਾਲ ਵੀ ਕਰ।
to e higa mar abiriyo weuru puothe onind ma ok opur kendo ma ok okomie cham. Eka joma odhier mantie e kind jou nyalo yudo chiemo, kendo le mag thim nyalo chamo gima giweyo. Timuru kamano bende ne puotheu mag mzabibu kod zeituni.
12 ੧੨ ਛੇ ਦਿਨ ਤੂੰ ਆਪਣਾ ਕੰਮ ਕਰ ਪਰ ਸੱਤਵੇਂ ਦਿਨ ਤੂੰ ਵਿਸ਼ਰਾਮ ਕਰ ਤਾਂ ਜੋ ਤੇਰਾ ਬਲ਼ਦ ਅਤੇ ਤੇਰਾ ਗਧਾ ਸੁਸਤਾਉਣ ਅਤੇ ਤੇਰੀ ਗੋਲੀ ਦਾ ਪੁੱਤਰ ਅਤੇ ਪਰਦੇਸੀ ਟਹਿਕ ਜਾਣ।
“Tiuru tijeu kuom ndalo auchiel, to e odiechiengʼ mar abiriyo kik uti tich moro amora mondo omi rwethu kod pundeu oyud yweyo kendo misumba monywol e uteu kaachiel gi jodak bende nyalo yudo yweyo.
13 ੧੩ ਜੋ ਕੁਝ ਮੈਂ ਤੁਹਾਨੂੰ ਆਖਿਆ ਉਸ ਵਿੱਚ ਸੁਚੇਤ ਰਹੋ ਅਤੇ ਹੋਰਨਾਂ ਦੇਵਤਿਆਂ ਦੇ ਨਾਮ ਵੀ ਨਾ ਲਓ ਅਤੇ ਉਹ ਤੁਹਾਡੇ ਮੂੰਹ ਤੋਂ ਸੁਣੇ ਵੀ ਨਾ ਜਾਣ।
“Nyaka une ni utimo gik moko duto ma asenyisou. Kik uluong nying nyiseche mamoko; bende kik uwe winjgi kata mana e dhou.
14 ੧੪ ਤੂੰ ਸਾਲ ਵਿੱਚ ਤਿੰਨ ਵਾਰ ਮੇਰਾ ਪਰਬ ਮਨਾ।
“Unutimna nyasi mar sawo nyadidek e higa.
15 ੧੫ ਪਤੀਰੀ ਰੋਟੀ ਦੇ ਪਰਬ ਨੂੰ ਤੂੰ ਮਨਾ। ਸੱਤ ਦਿਨ ਤੂੰ ਪਤੀਰੀ ਰੋਟੀ ਖਾ ਜਿਵੇਂ ਅਬੀਬ ਦੇ ਮਹੀਨੇ ਦੇ ਠਹਿਰਾਏ ਹੋਏ ਸਮੇਂ ਵਿੱਚ ਮੈਂ ਤੈਨੂੰ ਹੁਕਮ ਦਿੱਤਾ ਸੀ ਕਿਉਂ ਜੋ ਤੂੰ ਉਸ ਵਿੱਚ ਮਿਸਰ ਤੋਂ ਬਾਹਰ ਆਇਆ। ਖਾਲੀ ਹੱਥੀਂ ਉਹ ਮੇਰੇ ਸਾਹਮਣੇ ਵੇਖੇ ਨਾ ਜਾਣ।
“Timuru nyasi mar sawo mar makati ma ok oketie thowi; kuom ndalo abiriyo chamuru Makati ma ok oketie thowi, kaka nachikou. Timuru ma e kinde moketi e dwe mar Abib, nimar mano e dwe mane uwuokgo e piny Misri. “Kik ngʼato bi e nyima gi lwete nono.
16 ੧੬ ਵਾਢੀ ਦਾ ਪਰਬ ਅਰਥਾਤ ਤੇਰੇ ਕੰਮਾਂ ਦੇ ਪਹਿਲੇ ਫਲ ਜਿਹੜੇ ਤੂੰ ਪੈਲੀ ਵਿੱਚ ਬੀਜੇ ਅਤੇ ਇਕੱਠਾ ਕਰਨ ਦਾ ਪਰਬ ਸਾਲ ਦੇ ਛੇਕੜ ਵਿੱਚ ਜਦ ਤੂੰ ਆਪਣੀ ਕਮਾਈ ਨੂੰ ਪੈਲੀ ਤੋਂ ਇਕੱਠਾ ਕਰ ਲਿਆ ਹੋਵੇ।
“Timuru nyasi mar Sawo mar Keyo mar cham mane ukwongo komo e puotheu. “Timuru nyasi mar Sawo mar Keyo e giko higa, ka uchoko chambu koa e puotheu.
17 ੧੭ ਸਾਲ ਵਿੱਚ ਤਿੰਨ ਵਾਰ ਤੁਹਾਡੇ ਸਾਰੇ ਪੁਰਖ ਪ੍ਰਭੂ ਯਹੋਵਾਹ ਅੱਗੇ ਹਾਜ਼ਰ ਹੋਣ।
“Joma chwo duto nobi e nyim Jehova Nyasaye Manyalo Gik Moko Duto nyadidek e higa.
18 ੧੮ ਤੂੰ ਮੇਰੇ ਬਲੀ ਪਸ਼ੂ ਦਾ ਲਹੂ ਖ਼ਮੀਰੀ ਰੋਟੀ ਨਾਲ ਨਾ ਚੜ੍ਹਾ। ਨਾ ਮੇਰੇ ਪਰਬ ਦੇ ਚੜ੍ਹਾਵੇ ਦੀ ਚਰਬੀ ਸਾਰੀ ਰਾਤ ਸਵੇਰ ਤੱਕ ਰਹੇ।
“Kik uchiwna remo motimgo misango kaachiel gi gimoro amora moketie thowi. “Bor chiayo modongʼ motimnago misango kik chop nyaka okinyi.
19 ੧੯ ਤੂੰ ਆਪਣੀ ਜ਼ਮੀਨ ਦੇ ਪਹਿਲੇ ਫਲਾਂ ਵਿੱਚੋਂ ਪਹਿਲਾ ਫਲ ਯਹੋਵਾਹ ਆਪਣੇ ਪਰਮੇਸ਼ੁਰ ਦੇ ਘਰ ਲਿਆਵੀਂ। ਤੂੰ ਪਠੋਰੇ ਨੂੰ ਉਸ ਦੀ ਮਾਂ ਦੇ ਦੁੱਧ ਵਿੱਚ ਨਾ ਉਬਾਲੀਂ।
“Keluru cham mabeyo mokwongo nyaknu e lowo e od Jehova Nyasaye ma Nyasachu. “Kik uted nyadiel ma pod dhodho cha min.
20 ੨੦ ਵੇਖੋ ਮੈਂ ਇੱਕ ਦੂਤ ਤੁਹਾਡੇ ਅੱਗੇ ਭੇਜਦਾ ਹਾਂ ਕਿ ਉਹ ਤੁਹਾਡੇ ਰਾਹ ਵਿੱਚ ਤੁਹਾਡੀ ਰਾਖੀ ਕਰੇ ਅਤੇ ਤੁਹਾਨੂੰ ਉਸ ਸਥਾਨ ਨੂੰ ਜਿਹੜਾ ਮੈਂ ਤਿਆਰ ਕੀਤਾ ਹੈ ਲੈ ਜਾਵੇ।
“Neuru, aoro malaika nyimu mondo oritu e yo kendo mondo okelu kama aseikonu.
21 ੨੧ ਉਸ ਦੇ ਅੱਗੇ ਚੌਕਸ ਰਹੋ ਅਤੇ ਉਸ ਦੀ ਅਵਾਜ਼ ਸੁਣੋ ਅਤੇ ਉਹ ਨੂੰ ਨਾ ਛੇੜੋ ਕਿਉਂ ਜੋ ਉਹ ਤੁਹਾਡੇ ਅਪਰਾਧ ਨੂੰ ਨਹੀਂ ਬਖ਼ਸ਼ੇਗਾ ਇਸ ਲਈ ਕਿ ਮੇਰਾ ਨਾਮ ਉਸ ਵਿੱਚ ਹੈ।
Chikuru itu kendo winjuru gima owacho. Kik ungʼanyne; nimar Nyinga ni kuome, nikech ka utimo kamano to ok enowenu.
22 ੨੨ ਸਗੋਂ ਜੇ ਤੁਸੀਂ ਸੱਚ-ਮੁੱਚ ਉਸ ਦੀ ਅਵਾਜ਼ ਨੂੰ ਸੁਣੋ ਅਤੇ ਜੋ ਕੁਝ ਮੈਂ ਬੋਲਦਾ ਹਾਂ ਉਹ ਕਰੋ ਤਾਂ ਮੈਂ ਤੁਹਾਡੇ ਵੈਰੀਆਂ ਦਾ ਵੈਰੀ ਅਤੇ ਤੁਹਾਡੇ ਵਿਰੋਧੀਆਂ ਦਾ ਵਿਰੋਧੀ ਹੋਵਾਂਗਾ।
Ka uwinjo maber gima owacho kendo utimo gik moko duto mawacho, to abiro bedo jasik jowasiku kendo anakwed jogo makwedou.
23 ੨੩ ਕਿਉਂ ਜੋ ਮੇਰਾ ਦੂਤ ਤੁਹਾਡੇ ਅੱਗੇ ਚੱਲੇਗਾ ਅਤੇ ਤੁਹਾਨੂੰ ਅਮੋਰੀਆਂ, ਹਿੱਤੀਆਂ, ਫ਼ਰਿੱਜ਼ੀਆਂ, ਕਨਾਨੀਆਂ, ਹਿੱਵੀਆਂ ਅਤੇ ਯਬੂਸੀਆਂ ਵਿੱਚ ਲਿਆਵੇਗਾ ਅਤੇ ਮੈਂ ਉਨ੍ਹਾਂ ਦਾ ਨਾਸ ਕਰਾਂਗਾ।
Malaikana biro telonu materu e piny jo-Amor, jo-Hiti, jo-Perizi, jo-Kanaan, jo-Hivi kod jo-Jebus kendo anatiekgi duto.
24 ੨੪ ਤੁਸੀਂ ਉਨ੍ਹਾਂ ਦੇ ਦੇਵਤਿਆਂ ਦੇ ਅੱਗੇ ਮੱਥਾ ਨਾ ਟੇਕੋ ਨਾ ਉਨ੍ਹਾਂ ਉਪਾਸਨਾ ਕਰੋ ਨਾ ਤੁਸੀਂ ਉਨ੍ਹਾਂ ਦੇ ਕੰਮਾਂ ਵਾਂਗੂੰ ਕੰਮ ਕਰੋ ਸਗੋਂ ਉਨ੍ਹਾਂ ਨੂੰ ਜ਼ਰੂਰ ਢਾਓ ਅਤੇ ਉਨ੍ਹਾਂ ਦੇ ਥੰਮਾਂ ਨੂੰ ਚਕਨਾ-ਚੂਰ ਕਰੋ।
Kik ukulru e nyim nyisechegi kata lamogi kata luwo timbegi. Nyaka une ni umukogi kendo utoyo kite ma gilamo matindo tindo.
25 ੨੫ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਉਪਾਸਨਾ ਕਰੋ ਅਤੇ ਉਹ ਤੁਹਾਡੀ ਰੋਟੀ ਅਤੇ ਤੁਹਾਡੇ ਪਾਣੀ ਨੂੰ ਬਰਕਤ ਦੇਵੇਗਾ ਅਤੇ ਮੈਂ ਤੁਹਾਡੇ ਵਿੱਚੋਂ ਬਿਮਾਰੀ ਕੱਢ ਦਿਆਂਗਾ।
Lamuru Jehova Nyasaye ma Nyasachu, kendo anagwedhu gi chiemo kod pi. Anatiek tuoche kuomu,
26 ੨੬ ਤੁਹਾਡੀ ਧਰਤੀ ਵਿੱਚ ਕਿਸੇ ਦਾ ਗਰਭ ਨਾ ਡਿੱਗੇਗਾ ਨਾ ਕੋਈ ਬਾਂਝ ਰਹੇਗੀ। ਮੈਂ ਤੁਹਾਡੇ ਦਿਨਾਂ ਦਾ ਲੇਖਾ ਪੂਰਾ ਕਰਾਂਗਾ।
kendo onge dhako ma iye no-oo piny, kata manobed migumba e pinyu. Abiro miyou ngima moromo chuth.
27 ੨੭ ਮੈਂ ਆਪਣਾ ਭੈਅ ਤੁਹਾਡੇ ਅੱਗੇ ਭੇਜਾਂਗਾ ਅਤੇ ਮੈਂ ਸਾਰੇ ਲੋਕਾਂ ਨੂੰ ਜਿਨ੍ਹਾਂ ਉੱਤੇ ਤੁਸੀਂ ਆਣ ਪਵੋਗੇ ਨਾਸ ਕਰ ਦੇਵਾਂਗਾ ਅਤੇ ਮੈਂ ਤੁਹਾਡੇ ਸਾਰੇ ਵੈਰੀਆਂ ਨੂੰ ਨੱਠੇ ਜਾਂਦੇ ਹੋਏ ਤੁਹਾਨੂੰ ਦੇਵਾਂਗਾ।
“Abiro oro kihondkona otel nyimu kendo anami piny ka piny ma uromogo bagni. Anami wasiku duto ringu.
28 ੨੮ ਮੈਂ ਤੁਹਾਡੇ ਅੱਗੇ ਡੇਹਮੂ ਭੇਜਾਂਗਾ ਜਿਹੜਾ ਹਿੱਵੀ ਕਨਾਨੀ ਹਿੱਤੀ ਤੁਹਾਡੇ ਅੱਗੋਂ ਧੱਕ ਦੇਵੇਗਾ।
Abiro oro masiche mondo otel nyimu kendo masichego noriemb jo-Hivi, jo-Kanaan kod jo-Hiti.
29 ੨੯ ਮੈਂ ਇੱਕੋ ਹੀ ਸਾਲ ਵਿੱਚ ਉਨ੍ਹਾਂ ਨੂੰ ਤੁਹਾਡੇ ਅੱਗੋਂ ਨਾ ਧੱਕਾਂਗਾ ਮਤੇ ਉਹ ਧਰਤੀ ਉੱਜੜ ਜਾਵੇ ਅਤੇ ਮੈਦਾਨ ਦੇ ਦਰਿੰਦੇ ਤੁਹਾਡੇ ਵਿਰੁੱਧ ਵਧ ਜਾਣ।
To ok anariembgi oko dichiel e higa, nikech piny nyalo bedo gunda kendo le mag thim nyalo bedonu mathoth mokalo akwana.
30 ੩੦ ਮੈਂ ਉਨ੍ਹਾਂ ਨੂੰ ਤੁਹਾਡੇ ਅੱਗੋਂ ਹੌਲੀ-ਹੌਲੀ ਧੱਕਾਂਗਾ ਜਦ ਤੱਕ ਤੁਸੀਂ ਨਾ ਫਲੋ ਅਤੇ ਧਰਤੀ ਨੂੰ ਆਪਣੇ ਵੱਸ ਵਿੱਚ ਨਾ ਕਰੋ।
Abiro bedo kagologi matin tin e nyimu, nyaka chop umedru moromo kawo pinyno.
31 ੩੧ ਸੋ ਮੈਂ ਤੁਹਾਡੀ ਹੱਦ ਲਾਲ ਸਮੁੰਦਰ ਤੋਂ ਫ਼ਲਿਸਤੀਆਂ ਦੇ ਸਮੁੰਦਰ ਤੱਕ ਅਤੇ ਉਜਾੜ ਤੋਂ ਦਰਿਆ (ਫ਼ਰਾਤ) ਤੱਕ ਠਹਿਰਾਵਾਂਗਾ ਕਿਉਂ ਜੋ ਮੈਂ ਤੁਹਾਡੇ ਹੱਥ ਵਿੱਚ ਉਸ ਧਰਤੀ ਦੇ ਵਸਨੀਕਾਂ ਨੂੰ ਦੇਵਾਂਗਾ ਅਤੇ ਤੁਸੀਂ ਉਨ੍ਹਾਂ ਨੂੰ ਆਪਣੇ ਅੱਗੋਂ ਧੱਕ ਦਿਓਗੇ।
“Abiro keto tongʼ mar pinyu kochakore Nam Makwar nyaka e tongʼ Nam mar Mediterania, kendo chakre e thim nyaka e Aora mar Yufrate.
32 ੩੨ ਤੁਸੀਂ ਉਨ੍ਹਾਂ ਨਾਲ ਅਥਵਾ ਉਨ੍ਹਾਂ ਦੇ ਦੇਵਤਿਆਂ ਨਾਲ ਨੇਮ ਨਾ ਬੰਨ੍ਹੋ।
Kik utim winjruok kodgi kata kod nyisechegi.
33 ੩੩ ਉਹ ਤੁਹਾਡੀ ਧਰਤੀ ਵਿੱਚ ਨਾ ਰਹਿਣ ਅਜਿਹਾ ਨਾ ਹੋਵੇ ਕਿ ਉਹ ਤੁਹਾਡੇ ਤੋਂ ਮੇਰੇ ਵਿਰੁੱਧ ਪਾਪ ਕਰਾਉਣ ਕਿਉਂ ਜੇ ਤੁਸੀਂ ਉਨ੍ਹਾਂ ਦੇ ਦੇਵਤਿਆਂ ਦੀ ਉਪਾਸਨਾ ਕਰੋ ਤਾਂ ਉਹ ਜ਼ਰੂਰ ਤੁਹਾਡੇ ਲਈ ਫਾਹੀ ਹੋਵੇਗੀ।
Kik uwegi gidagi e pinyu, ka ok kamano to ginimi utim richo e nyima, nikech lamo nyisechegi nobednu obadho.”