< ਕੂਚ 17 >

1 ਇਸਰਾਏਲੀਆਂ ਦੀ ਸਾਰੀ ਮੰਡਲੀ ਨੇ ਸੀਨ ਦੀ ਉਜਾੜ ਵਿੱਚੋਂ ਯਹੋਵਾਹ ਦੇ ਆਖਣ ਅਨੁਸਾਰ ਆਪਣੇ ਸਫ਼ਰਾਂ ਲਈ ਕੂਚ ਕੀਤਾ ਅਤੇ ਉਨ੍ਹਾਂ ਨੇ ਰਫ਼ੀਦੀਮ ਵਿੱਚ ਡੇਰੇ ਲਾਏ ਪਰ ਪਰਜਾ ਦੇ ਪੀਣ ਲਈ ਪਾਣੀ ਨਹੀਂ ਸੀ।
וַיִּסְעוּ כׇּל־עֲדַת בְּנֵֽי־יִשְׂרָאֵל מִמִּדְבַּר־סִין לְמַסְעֵיהֶם עַל־פִּי יְהֹוָה וַֽיַּחֲנוּ בִּרְפִידִים וְאֵין מַיִם לִשְׁתֹּת הָעָֽם׃
2 ਪਰਜਾ ਮੂਸਾ ਨਾਲ ਝਗੜਨ ਲੱਗੀ ਅਤੇ ਆਖਿਆ, ਸਾਨੂੰ ਪੀਣ ਨੂੰ ਪਾਣੀ ਦੇ। ਮੂਸਾ ਨੇ ਉਨ੍ਹਾਂ ਨੂੰ ਆਖਿਆ, ਤੁਸੀਂ ਮੇਰੇ ਨਾਲ ਕਿਉਂ ਝਗੜਦੇ ਹੋ ਅਤੇ ਯਹੋਵਾਹ ਨੂੰ ਕਿਉਂ ਪਰਤਾਉਂਦੇ ਹੋ?
וַיָּרֶב הָעָם עִם־מֹשֶׁה וַיֹּאמְרוּ תְּנוּ־לָנוּ מַיִם וְנִשְׁתֶּה וַיֹּאמֶר לָהֶם מֹשֶׁה מַה־תְּרִיבוּן עִמָּדִי מַה־תְּנַסּוּן אֶת־יְהֹוָֽה׃
3 ਉੱਥੇ ਪਰਜਾ ਪਾਣੀ ਦੀ ਤਿਹਾਈ ਸੀ ਅਤੇ ਮੂਸਾ ਨਾਲ ਇਹ ਆਖ ਕੇ ਕੁੜ੍ਹਦੀ ਸੀ ਕਿ ਇਹ ਕੀ ਹੈ ਜੋ ਤੂੰ ਸਾਨੂੰ ਮਿਸਰ ਤੋਂ ਲਿਆਇਆ ਹੈਂ ਕਿ ਸਾਨੂੰ ਅਤੇ ਸਾਡੇ ਪੁੱਤਰਾਂ ਅਤੇ ਸਾਡੇ ਵੱਗਾਂ ਨੂੰ ਐਥੇ ਤਿਹਾਇਆ ਮਾਰੇਂ?
וַיִּצְמָא שָׁם הָעָם לַמַּיִם וַיָּלֶן הָעָם עַל־מֹשֶׁה וַיֹּאמֶר לָמָּה זֶּה הֶעֱלִיתָנוּ מִמִּצְרַיִם לְהָמִית אֹתִי וְאֶת־בָּנַי וְאֶת־מִקְנַי בַּצָּמָֽא׃
4 ਤਾਂ ਮੂਸਾ ਨੇ ਯਹੋਵਾਹ ਨੂੰ ਉੱਚੀ ਦਿੱਤੀ ਪੁਕਾਰ ਕੇ ਆਖਿਆ, ਮੈਂ ਇਨ੍ਹਾਂ ਲੋਕਾਂ ਨਾਲ ਕੀ ਕਰਾਂ? ਇਹ ਤਾਂ ਮੈਨੂੰ ਥੋੜੇ ਚਿਰਾਂ ਤੱਕ ਵੱਟੇ ਮਾਰਨਗੇ।
וַיִּצְעַק מֹשֶׁה אֶל־יְהֹוָה לֵאמֹר מָה אֶעֱשֶׂה לָעָם הַזֶּה עוֹד מְעַט וּסְקָלֻֽנִי׃
5 ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ, ਪਰਜਾ ਦੇ ਅੱਗੋਂ ਦੀ ਲੰਘ ਅਤੇ ਆਪਣੇ ਨਾਲ ਇਸਰਾਏਲ ਦੇ ਬਜ਼ੁਰਗਾਂ ਵਿੱਚੋਂ ਲੈ ਤੇ ਆਪਣੇ ਢਾਂਗੇ ਨੂੰ ਜਿਹੜਾ ਤੂੰ ਨਦੀ ਉੱਤੇ ਮਾਰਿਆ ਸੀ ਆਪਣੇ ਹੱਥ ਵਿੱਚ ਲੈ ਅਤੇ ਚੱਲ ਦੇ।
וַיֹּאמֶר יְהֹוָה אֶל־מֹשֶׁה עֲבֹר לִפְנֵי הָעָם וְקַח אִתְּךָ מִזִּקְנֵי יִשְׂרָאֵל וּמַטְּךָ אֲשֶׁר הִכִּיתָ בּוֹ אֶת־הַיְאֹר קַח בְּיָדְךָ וְהָלָֽכְתָּ׃
6 ਵੇਖ ਮੈਂ ਤੇਰੇ ਅੱਗੇ ਹੋਰੇਬ ਦੀ ਚੱਟਾਨ ਉੱਤੇ ਖੜਾ ਹੋਵਾਂਗਾ ਅਤੇ ਤੂੰ ਚੱਟਾਨ ਨੂੰ ਮਾਰੀਂ ਤਾਂ ਉਸ ਵਿੱਚੋਂ ਪਾਣੀ ਨਿੱਕਲੇਗਾ ਤਾਂ ਜੋ ਪਰਜਾ ਪੀਵੇ। ਤਾਂ ਮੂਸਾ ਨੇ ਇਸਰਾਏਲ ਦੇ ਬਜ਼ੁਰਗਾਂ ਦੇ ਸਨਮੁਖ ਉਸੇ ਤਰ੍ਹਾਂ ਹੀ ਕੀਤਾ।
הִנְנִי עֹמֵד לְפָנֶיךָ שָּׁם ׀ עַֽל־הַצּוּר בְּחֹרֵב וְהִכִּיתָ בַצּוּר וְיָצְאוּ מִמֶּנּוּ מַיִם וְשָׁתָה הָעָם וַיַּעַשׂ כֵּן מֹשֶׁה לְעֵינֵי זִקְנֵי יִשְׂרָאֵֽל׃
7 ਅਤੇ ਉਸ ਨੇ ਉਸ ਥਾਂ ਦਾ ਨਾਮ ਮੱਸਾਹ ਅਤੇ ਮਰੀਬਾਹ ਇਸਰਾਏਲ ਦੇ ਝਗੜਨ ਦੇ ਕਾਰਨ ਅਤੇ ਯਹੋਵਾਹ ਦੇ ਪਰਤਾਵੇ ਦੇ ਕਾਰਨ ਇਹ ਆਖਦੇ ਹੋਏ ਰੱਖਿਆ ਕਿ ਯਹੋਵਾਹ ਸਾਡੇ ਵਿਚਕਾਰ ਹੈ ਕਿ ਨਹੀਂ?
וַיִּקְרָא שֵׁם הַמָּקוֹם מַסָּה וּמְרִיבָה עַל־רִיב ׀ בְּנֵי יִשְׂרָאֵל וְעַל נַסֹּתָם אֶת־יְהֹוָה לֵאמֹר הֲיֵשׁ יְהֹוָה בְּקִרְבֵּנוּ אִם־אָֽיִן׃
8 ਫੇਰ ਅਮਾਲੇਕ ਆਏ ਅਤੇ ਰਫ਼ੀਦੀਮ ਵਿੱਚ ਇਸਰਾਏਲ ਨਾਲ ਲੜੇ।
וַיָּבֹא עֲמָלֵק וַיִּלָּחֶם עִם־יִשְׂרָאֵל בִּרְפִידִֽם׃
9 ਤਾਂ ਮੂਸਾ ਨੇ ਯਹੋਸ਼ੁਆ ਨੂੰ ਆਖਿਆ, ਸਾਡੇ ਲਈ ਮਨੁੱਖਾਂ ਨੂੰ ਚੁਣ ਅਤੇ ਨਿੱਕਲ ਕੇ ਅਮਾਲੇਕ ਨਾਲ ਲੜ। ਕੱਲ ਮੈਂ ਪਰਮੇਸ਼ੁਰ ਦਾ ਢਾਂਗਾ ਲੈ ਕੇ ਟਿੱਲੇ ਦੀ ਟੀਸੀ ਉੱਤੇ ਖੜਾ ਰਹਾਂਗਾ।
וַיֹּאמֶר מֹשֶׁה אֶל־יְהוֹשֻׁעַ בְּחַר־לָנוּ אֲנָשִׁים וְצֵא הִלָּחֵם בַּעֲמָלֵק מָחָר אָנֹכִי נִצָּב עַל־רֹאשׁ הַגִּבְעָה וּמַטֵּה הָאֱלֹהִים בְּיָדִֽי׃
10 ੧੦ ਸੋ ਯਹੋਸ਼ੁਆ ਨੇ ਤਿਵੇਂ ਹੀ ਕੀਤਾ ਜਿਵੇਂ ਉਸ ਨੂੰ ਮੂਸਾ ਨੇ ਆਖਿਆ ਸੀ। ਉਹ ਅਮਾਲੇਕ ਦੇ ਨਾਲ ਲੜਿਆ ਅਤੇ ਮੂਸਾ, ਹਾਰੂਨ ਅਤੇ ਹੂਰ ਟਿੱਲੇ ਦੀ ਟੀਸੀ ਉੱਤੇ ਚੜ੍ਹੇ।
וַיַּעַשׂ יְהוֹשֻׁעַ כַּאֲשֶׁר אָֽמַר־לוֹ מֹשֶׁה לְהִלָּחֵם בַּעֲמָלֵק וּמֹשֶׁה אַהֲרֹן וְחוּר עָלוּ רֹאשׁ הַגִּבְעָֽה׃
11 ੧੧ ਤਾਂ ਇਸ ਤਰ੍ਹਾਂ ਹੋਇਆ ਕਿ ਜਦ ਮੂਸਾ ਆਪਣਾ ਹੱਥ ਚੁੱਕਦਾ ਸੀ ਤਾਂ ਇਸਰਾਏਲ ਜਿੱਤਦਾ ਸੀ ਅਤੇ ਜਦ ਆਪਣਾ ਹੱਥ ਨੀਵਾਂ ਕਰ ਲੈਂਦਾ ਸੀ ਤਾਂ ਅਮਾਲੇਕ ਜਿੱਤਦਾ ਸੀ।
וְהָיָה כַּאֲשֶׁר יָרִים מֹשֶׁה יָדוֹ וְגָבַר יִשְׂרָאֵל וְכַאֲשֶׁר יָנִיחַ יָדוֹ וְגָבַר עֲמָלֵֽק׃
12 ੧੨ ਪਰ ਮੂਸਾ ਦੇ ਹੱਥ ਭਾਰੀ ਹੋ ਗਏ ਤਾਂ ਉਨ੍ਹਾਂ ਨੇ ਪੱਥਰ ਲੈ ਕੇ ਉਸ ਦੇ ਹੇਠ ਰੱਖ ਦਿੱਤਾ ਅਤੇ ਉਹ ਉਸ ਉੱਤੇ ਬੈਠ ਗਿਆ ਅਤੇ ਹਾਰੂਨ ਅਤੇ ਹੂਰ ਨੇ ਇੱਕ ਨੇ ਇੱਕ ਪਾਸਿਓਂ ਅਤੇ ਦੂਜੇ ਨੇ ਦੂਜੇ ਪਾਸਿਓਂ ਉਸ ਦੇ ਹੱਥਾਂ ਨੂੰ ਸਾਂਭ ਛੱਡਿਆ ਤਾਂ ਉਸ ਦੇ ਹੱਥ ਸੂਰਜ ਦੇ ਆਥਣ ਤੱਕ ਤਕੜੇ ਰਹੇ
וִידֵי מֹשֶׁה כְּבֵדִים וַיִּקְחוּ־אֶבֶן וַיָּשִׂימוּ תַחְתָּיו וַיֵּשֶׁב עָלֶיהָ וְאַהֲרֹן וְחוּר תָּֽמְכוּ בְיָדָיו מִזֶּה אֶחָד וּמִזֶּה אֶחָד וַיְהִי יָדָיו אֱמוּנָה עַד־בֹּא הַשָּֽׁמֶשׁ׃
13 ੧੩ ਅਤੇ ਯਹੋਸ਼ੁਆ ਨੇ ਅਮਾਲੇਕ ਅਤੇ ਉਸ ਦੇ ਲੋਕਾਂ ਨੂੰ ਤਲਵਾਰ ਦੀ ਧਾਰ ਨਾਲ ਹਰਾ ਦਿੱਤਾ।
וַיַּחֲלֹשׁ יְהוֹשֻׁעַ אֶת־עֲמָלֵק וְאֶת־עַמּוֹ לְפִי־חָֽרֶב׃
14 ੧੪ ਯਹੋਵਾਹ ਨੇ ਮੂਸਾ ਨੂੰ ਆਖਿਆ, ਇਸ ਨੂੰ ਚੇਤੇ ਰੱਖਣ ਲਈ ਪੁਸਤਕ ਵਿੱਚ ਲਿਖ ਲੈ ਅਤੇ ਯਹੋਸ਼ੁਆ ਦੇ ਕੰਨਾਂ ਵਿੱਚ ਸੁਣਾ ਕਿਉਂਕਿ ਮੈਂ ਅਮਾਲੇਕ ਦਾ ਚੇਤਾ ਅਕਾਸ਼ ਦੇ ਹੇਠੋਂ ਮਿਟਾ ਦੇਵਾਂਗਾ।
וַיֹּאמֶר יְהֹוָה אֶל־מֹשֶׁה כְּתֹב זֹאת זִכָּרוֹן בַּסֵּפֶר וְשִׂים בְּאׇזְנֵי יְהוֹשֻׁעַ כִּֽי־מָחֹה אֶמְחֶה אֶת־זֵכֶר עֲמָלֵק מִתַּחַת הַשָּׁמָֽיִם׃
15 ੧੫ ਮੂਸਾ ਨੇ ਜਗਵੇਦੀ ਬਣਾਈ ਅਤੇ ਉਸ ਦਾ ਨਾਮ ਯਹੋਵਾਹ ਨਿੱਸੀ ਰੱਖਿਆ
וַיִּבֶן מֹשֶׁה מִזְבֵּחַ וַיִּקְרָא שְׁמוֹ יְהֹוָה ׀ נִסִּֽי׃
16 ੧੬ ਅਤੇ ਉਸ ਆਖਿਆ ਕਿ ਯਹੋਵਾਹ ਦੇ ਸਿੰਘਾਸਣ ਉੱਤੇ ਸਹੁੰ ਇਹ ਹੈ ਕਿ ਅਮਾਲੇਕ ਦੇ ਨਾਲ ਯਹੋਵਾਹ ਦਾ ਯੁੱਧ ਪੀੜ੍ਹੀਓਂ ਪੀੜ੍ਹੀ ਤੱਕ ਹੁੰਦਾ ਰਹੇਗਾ।
וַיֹּאמֶר כִּֽי־יָד עַל־כֵּס יָהּ מִלְחָמָה לַיהֹוָה בַּֽעֲמָלֵק מִדֹּר דֹּֽר׃

< ਕੂਚ 17 >