< ਅਸਤਰ 5 >

1 ਫਿਰ ਅਜਿਹਾ ਹੋਇਆ ਕਿ ਅਸਤਰ ਦੇ ਵਰਤ ਦੇ ਤੀਸਰੇ ਦਿਨ, ਅਸਤਰ ਸ਼ਾਹੀ ਬਸਤਰ ਪਹਿਨ ਕੇ ਮਹਿਲ ਦੇ ਅੰਦਰਲੇ ਵਿਹੜੇ ਵਿੱਚ, ਦਰਬਾਰ ਦੇ ਸਾਹਮਣੇ ਜਾ ਕੇ ਖੜ੍ਹੀ ਹੋ ਗਈ ਅਤੇ ਰਾਜਾ ਮਹਿਲ ਵਿੱਚ ਆਪਣੀ ਰਾਜ ਗੱਦੀ ਉੱਤੇ ਮਹਿਲ ਦੇ ਦਰਵਾਜ਼ੇ ਦੇ ਸਾਹਮਣੇ ਬੈਠਾ ਸੀ।
ויהי ביום השלישי ותלבש אסתר מלכות ותעמד בחצר בית המלך הפנימית נכח בית המלך והמלך יושב על כסא מלכותו בבית המלכות נכח פתח הבית׃
2 ਅਤੇ ਜਦ ਰਾਜਾ ਨੇ ਰਾਣੀ ਅਸਤਰ ਨੂੰ ਅੰਦਰਲੇ ਵਿਹੜੇ ਵਿੱਚ ਖੜ੍ਹੀ ਹੋਈ ਵੇਖਿਆ ਤਾਂ ਉਸ ਤੋਂ ਪ੍ਰਸੰਨ ਹੋ ਕੇ ਸੋਨੇ ਦਾ ਆੱਸਾ ਜਿਹੜਾ ਉਹ ਦੇ ਹੱਥ ਵਿੱਚ ਸੀ, ਅਸਤਰ ਵੱਲ ਵਧਾਇਆ। ਤਦ ਅਸਤਰ ਨੇ ਨਜ਼ਦੀਕ ਜਾ ਕੇ ਆੱਸੇ ਦੀ ਨੋਕ ਨੂੰ ਛੂਹਿਆ।
ויהי כראות המלך את אסתר המלכה עמדת בחצר נשאה חן בעיניו ויושט המלך לאסתר את שרביט הזהב אשר בידו ותקרב אסתר ותגע בראש השרביט׃
3 ਫਿਰ ਰਾਜਾ ਨੇ ਉਸ ਨੂੰ ਪੁੱਛਿਆ, “ਹੇ ਰਾਣੀ ਅਸਤਰ! ਤੈਨੂੰ ਕੀ ਚਾਹੀਦਾ ਹੈ? ਤੂੰ ਕੀ ਮੰਗਦੀ ਹੈਂ? ਤੇਰੇ ਆਉਣ ਦਾ ਕੀ ਕਾਰਨ ਹੈ? ਮੰਗ ਅਤੇ ਅੱਧਾ ਰਾਜ ਤੱਕ ਤੈਨੂੰ ਦੇ ਦਿੱਤਾ ਜਾਵੇਗਾ।”
ויאמר לה המלך מה לך אסתר המלכה ומה בקשתך עד חצי המלכות וינתן לך׃
4 ਅਸਤਰ ਨੇ ਕਿਹਾ, “ਜੇਕਰ ਰਾਜਾ ਨੂੰ ਸਵੀਕਾਰ ਹੋਵੇ ਤਾਂ ਅੱਜ ਰਾਜਾ ਅਤੇ ਹਾਮਾਨ ਉਹ ਭੋਜਨ ਕਰਨ ਲਈ ਆਉਣ ਜਿਹੜਾ ਮੈਂ ਰਾਜਾ ਦੇ ਲਈ ਤਿਆਰ ਕੀਤਾ ਹੈ।”
ותאמר אסתר אם על המלך טוב יבוא המלך והמן היום אל המשתה אשר עשיתי לו׃
5 ਤਦ ਰਾਜਾ ਨੇ ਹੁਕਮ ਦਿੱਤਾ, “ਹਾਮਾਨ ਨੂੰ ਛੇਤੀ ਨਾਲ ਲੈ ਆਓ ਤਾਂ ਜੋ ਅਸੀਂ ਅਸਤਰ ਦੇ ਕਹਿਣ ਅਨੁਸਾਰ ਕਰੀਏ।” ਇਸ ਤਰ੍ਹਾਂ ਰਾਜਾ ਅਤੇ ਹਾਮਾਨ ਉਹ ਭੋਜਨ ਕਰਨ ਲਈ ਆਏ ਜਿਹੜਾ ਅਸਤਰ ਨੇ ਤਿਆਰ ਕੀਤਾ ਸੀ।
ויאמר המלך מהרו את המן לעשות את דבר אסתר ויבא המלך והמן אל המשתה אשר עשתה אסתר׃
6 ਭੋਜਨ ਦੇ ਸਮੇਂ ਮਧ ਪੀਂਦੇ ਹੋਏ ਰਾਜਾ ਨੇ ਅਸਤਰ ਨੂੰ ਕਿਹਾ, “ਤੇਰੀ ਕੀ ਬੇਨਤੀ ਹੈ? ਉਹ ਪੂਰੀ ਕੀਤੀ ਜਾਵੇਗੀ ਅਤੇ ਤੂੰ ਕੀ ਮੰਗਦੀ ਹੈ? ਮੰਗ, ਅਤੇ ਅੱਧਾ ਰਾਜ ਤੱਕ ਤੈਨੂੰ ਦਿੱਤਾ ਜਾਵੇਗਾ!”
ויאמר המלך לאסתר במשתה היין מה שאלתך וינתן לך ומה בקשתך עד חצי המלכות ותעש׃
7 ਅਸਤਰ ਨੇ ਉੱਤਰ ਦੇ ਕੇ ਕਿਹਾ, “ਮੇਰੀ ਬੇਨਤੀ ਅਤੇ ਜੋ ਮੈਂ ਮੰਗਦੀ ਹਾਂ ਉਹ ਇਹ ਹੈ,
ותען אסתר ותאמר שאלתי ובקשתי׃
8 ਜੇਕਰ ਰਾਜਾ ਮੇਰੇ ਤੋਂ ਪ੍ਰਸੰਨ ਹੈ ਅਤੇ ਜੇ ਮੇਰੀ ਬੇਨਤੀ ਸੁਣਨਾ ਅਤੇ ਜੋ ਮੈਂ ਮੰਗਾਂ ਉਹ ਮੈਨੂੰ ਦੇਣਾ ਰਾਜਾ ਨੂੰ ਸਵੀਕਾਰ ਹੋਵੇ ਤਾਂ ਰਾਜਾ ਅਤੇ ਹਾਮਾਨ ਕੱਲ ਫਿਰ ਉਸ ਭੋਜ ਲਈ ਆਉਣ ਜਿਹੜਾ ਮੈਂ ਉਨ੍ਹਾਂ ਲਈ ਤਿਆਰ ਕਰਾਂਗੀ, ਅਤੇ ਕੱਲ ਮੈਂ ਰਾਜਾ ਦੇ ਬਚਨ ਅਨੁਸਾਰ ਆਪਣੀ ਬੇਨਤੀ ਦੱਸਾਂਗੀ।”
אם מצאתי חן בעיני המלך ואם על המלך טוב לתת את שאלתי ולעשות את בקשתי יבוא המלך והמן אל המשתה אשר אעשה להם ומחר אעשה כדבר המלך׃
9 ਉਸ ਦਿਨ ਹਾਮਾਨ ਬਹੁਤ ਹੀ ਅਨੰਦ ਅਤੇ ਮਗਨ ਹੋ ਕੇ ਬਾਹਰ ਨਿੱਕਲਿਆ ਪਰ ਜਦ ਉਸ ਨੇ ਮਾਰਦਕਈ ਨੂੰ ਸ਼ਾਹੀ ਫਾਟਕ ਉੱਤੇ ਵੇਖਿਆ ਕਿ ਨਾ ਤਾਂ ਉਹ ਉੱਠ ਕੇ ਖੜ੍ਹਾ ਹੋਇਆ ਅਤੇ ਨਾ ਹੀ ਹਟਿਆ ਤਾਂ ਹਾਮਾਨ ਮਾਰਦਕਈ ਦੇ ਵਿਰੁੱਧ ਗੁੱਸੇ ਨਾਲ ਭਰ ਗਿਆ।
ויצא המן ביום ההוא שמח וטוב לב וכראות המן את מרדכי בשער המלך ולא קם ולא זע ממנו וימלא המן על מרדכי חמה׃
10 ੧੦ ਤਾਂ ਵੀ ਹਾਮਾਨ ਨੇ ਆਪਣੇ ਆਪ ਨੂੰ ਰੋਕਿਆ ਅਤੇ ਜਦੋਂ ਆਪਣੇ ਘਰ ਆਇਆ ਤਾਂ ਉਸ ਨੇ ਆਪਣੇ ਮਿੱਤਰਾਂ ਨੂੰ ਅਤੇ ਆਪਣੀ ਪਤਨੀ ਜਰਸ਼ ਨੂੰ ਬੁਲਵਾਇਆ।
ויתאפק המן ויבוא אל ביתו וישלח ויבא את אהביו ואת זרש אשתו׃
11 ੧੧ ਤਦ ਹਾਮਾਨ ਨੇ ਉਨ੍ਹਾਂ ਨੂੰ ਆਪਣੀ ਅਮੀਰੀ ਦਾ ਠਾਠ-ਬਾਠ ਅਤੇ ਆਪਣੇ ਪੁੱਤਰਾਂ ਦੇ ਵਾਧੇ ਬਾਰੇ ਅਤੇ ਉਹ ਸਾਰੀਆਂ ਗੱਲਾਂ ਦੱਸੀਆਂ ਕਿ ਕਿਵੇਂ ਪਾਤਸ਼ਾਹ ਨੇ ਉਸ ਨੂੰ ਵੱਡਾ ਬਣਾਇਆ ਅਤੇ ਆਪਣੇ ਸਾਰੇ ਹਾਕਮਾਂ ਅਤੇ ਸ਼ਾਹੀ ਕਰਮਚਾਰੀਆਂ ਤੋਂ ਉੱਚੀ ਪਦਵੀ ਉਸ ਨੂੰ ਦਿੱਤੀ।
ויספר להם המן את כבוד עשרו ורב בניו ואת כל אשר גדלו המלך ואת אשר נשאו על השרים ועבדי המלך׃
12 ੧੨ ਹਾਮਾਨ ਨੇ ਇਹ ਵੀ ਕਿਹਾ, ਰਾਣੀ ਅਸਤਰ ਨੇ ਵੀ ਰਾਜਾ ਦੇ ਨਾਲ ਭੋਜਨ ਕਰਨ ਲਈ ਜਿਹੜਾ ਉਸ ਨੇ ਤਿਆਰ ਕੀਤਾ ਸੀ, ਮੇਰੇ ਬਿਨ੍ਹਾਂ ਕਿਸੇ ਹੋਰ ਨੂੰ ਨਹੀਂ ਬੁਲਾਇਆ, ਅਤੇ ਕੱਲ ਵੀ ਉਸ ਨੇ ਰਾਜਾ ਦੇ ਨਾਲ ਮੈਨੂੰ ਬੁਲਾਇਆ ਹੈ।
ויאמר המן אף לא הביאה אסתר המלכה עם המלך אל המשתה אשר עשתה כי אם אותי וגם למחר אני קרוא לה עם המלך׃
13 ੧੩ ਪਰ ਇਨ੍ਹਾਂ ਸਾਰੀਆਂ ਗੱਲਾਂ ਤੋਂ ਮੈਨੂੰ ਕੋਈ ਖੁਸ਼ੀ ਨਹੀਂ ਮਿਲਦੀ ਜਦ ਮੈਂ ਉਸ ਯਹੂਦੀ ਮਾਰਦਕਈ ਨੂੰ ਸ਼ਾਹੀ ਫਾਟਕ ਉੱਤੇ ਬੈਠਿਆ ਹੋਇਆ ਵੇਖਦਾ ਹਾਂ।
וכל זה איננו שוה לי בכל עת אשר אני ראה את מרדכי היהודי יושב בשער המלך׃
14 ੧੪ ਤਦ ਉਸ ਦੀ ਪਤਨੀ ਜਰਸ਼ ਅਤੇ ਉਸ ਦੇ ਮਿੱਤਰਾਂ ਨੇ ਉਸ ਨੂੰ ਕਿਹਾ, “ਪੰਜਾਹ ਹੱਥ ਉੱਚਾ ਫਾਂਸੀ ਦਾ ਇੱਕ ਥੰਮ੍ਹ ਬਣਵਾਇਆ ਜਾਵੇ ਅਤੇ ਕੱਲ ਸਵੇਰੇ ਨੂੰ ਰਾਜਾ ਨੂੰ ਆਖੀਂ ਕਿ ਮਾਰਦਕਈ ਨੂੰ ਉਸ ਉੱਤੇ ਚੜ੍ਹਾ ਦਿੱਤਾ ਜਾਵੇ, ਤਦ ਰਾਜਾ ਦੇ ਨਾਲ ਭੋਜਨ ਕਰਨ ਲਈ ਖੁਸ਼ੀ ਨਾਲ ਜਾਵੀਂ।” ਇਹ ਗੱਲ ਹਾਮਾਨ ਨੂੰ ਚੰਗੀ ਲੱਗੀ ਅਤੇ ਉਸ ਨੇ ਫਾਂਸੀ ਲਾਉਣ ਦਾ ਇੱਕ ਥੰਮ੍ਹ ਬਣਵਾਇਆ।
ותאמר לו זרש אשתו וכל אהביו יעשו עץ גבה חמשים אמה ובבקר אמר למלך ויתלו את מרדכי עליו ובא עם המלך אל המשתה שמח וייטב הדבר לפני המן ויעש העץ׃

< ਅਸਤਰ 5 >