< ਅਫ਼ਸੀਆਂ ਨੂੰ 6 >
1 ੧ ਹੇ ਬਾਲਕੋ, ਤੁਸੀਂ ਪ੍ਰਭੂ ਵਿੱਚ ਆਪਣੇ ਮਾਪਿਆਂ ਦੀ ਆਗਿਆ ਮੰਨੋ ਕਿਉਂ ਜੋ ਇਹ ਉੱਤਮ ਗੱਲ ਹੈ।
ਹੇ ਬਾਲਕਾਃ, ਯੂਯੰ ਪ੍ਰਭੁਮ੍ ਉੱਦਿਸ਼੍ਯ ਪਿਤ੍ਰੋਰਾਜ੍ਞਾਗ੍ਰਾਹਿਣੋ ਭਵਤ ਯਤਸ੍ਤਤ੍ ਨ੍ਯਾੱਯੰ|
2 ੨ ਤੂੰ ਆਪਣੇ ਮਾਤਾ-ਪਿਤਾ ਦਾ ਆਦਰ ਕਰ ਤਾਂ ਜੋ ਤੇਰਾ ਭਲਾ ਹੋਵੇ ਅਤੇ ਧਰਤੀ ਉੱਤੇ ਤੇਰੀ ਉਮਰ ਲੰਮੀ ਹੋਵੇ।
ਤ੍ਵੰ ਨਿਜਪਿਤਰੰ ਮਾਤਰਞ੍ਚ ਸੰਮਨ੍ਯਸ੍ਵੇਤਿ ਯੋ ਵਿਧਿਃ ਸ ਪ੍ਰਤਿਜ੍ਞਾਯੁਕ੍ਤਃ ਪ੍ਰਥਮੋ ਵਿਧਿਃ
3 ੩ ਇਹ ਪਹਿਲਾ ਹੁਕਮ ਹੈ ਜਿਸ ਨਾਲ ਵਾਇਦਾ ਵੀ ਹੈ।
ਫਲਤਸ੍ਤਸ੍ਮਾਤ੍ ਤਵ ਕਲ੍ਯਾਣੰ ਦੇਸ਼ੇ ਚ ਦੀਰ੍ਘਕਾਲਮ੍ ਆਯੁ ਰ੍ਭਵਿਸ਼਼੍ਯਤੀਤਿ|
4 ੪ ਅਤੇ ਹੇ ਪਿਤਾਓ, ਤੁਸੀਂ ਆਪਣਿਆਂ ਬਾਲਕਾਂ ਦਾ ਕ੍ਰੋਧ ਨਾ ਭੜਕਾਓ ਸਗੋਂ ਪ੍ਰਭੂ ਦੀ ਸਿੱਖਿਆ ਅਤੇ ਚਿਤਾਵਨੀ ਦੇ ਕੇ ਉਹਨਾਂ ਦਾ ਪਾਲਣ ਪੋਸ਼ਣ ਕਰੋ।
ਅਪਰੰ ਹੇ ਪਿਤਰਃ, ਯੂਯੰ ਸ੍ਵਬਾਲਕਾਨ੍ ਮਾ ਰੋਸ਼਼ਯਤ ਕਿਨ੍ਤੁ ਪ੍ਰਭੋ ਰ੍ਵਿਨੀਤ੍ਯਾਦੇਸ਼ਾਭ੍ਯਾਂ ਤਾਨ੍ ਵਿਨਯਤ|
5 ੫ ਹੇ ਨੌਕਰੋ, ਤੁਸੀਂ ਉਨ੍ਹਾਂ ਦੀ ਜਿਹੜੇ ਸਰੀਰ ਦੇ ਅਨੁਸਾਰ ਕਰਕੇ ਤੁਹਾਡੇ ਮਾਲਕ ਹਨ, ਆਪਣੇ ਮਨ ਦੀ ਸਫ਼ਾਈ ਨਾਲ ਡਰਦੇ ਅਤੇ ਕੰਬਦੇ ਹੋਏ ਆਗਿਆਕਾਰੀ ਕਰੋ ਜਿਵੇਂ ਮਸੀਹ ਦੀ।
ਹੇ ਦਾਸਾਃ, ਯੂਯੰ ਖ੍ਰੀਸ਼਼੍ਟਮ੍ ਉੱਦਿਸ਼੍ਯ ਸਭਯਾਃ ਕਮ੍ਪਾਨ੍ਵਿਤਾਸ਼੍ਚ ਭੂਤ੍ਵਾ ਸਰਲਾਨ੍ਤਃਕਰਣੈਰੈਹਿਕਪ੍ਰਭੂਨਾਮ੍ ਆਜ੍ਞਾਗ੍ਰਾਹਿਣੋ ਭਵਤ|
6 ੬ ਅਤੇ ਮਨੁੱਖਾਂ ਨੂੰ ਖੁਸ਼ ਕਰਨ ਵਾਲਿਆਂ ਦੀ ਤਰ੍ਹਾਂ, ਦਿਖਾਵੇ ਦੀ ਨੌਕਰੀ ਨਾ ਕਰੋ ਸਗੋਂ ਮਸੀਹ ਦੇ ਸੇਵਕਾਂ ਦੀ ਤਰ੍ਹਾਂ ਮਨ ਲਗਾ ਕੇ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰੋ।
ਦ੍ਰੁʼਸ਼਼੍ਟਿਗੋਚਰੀਯਪਰਿਚਰ੍ੱਯਯਾ ਮਾਨੁਸ਼਼ੇਭ੍ਯੋ ਰੋਚਿਤੁੰ ਮਾ ਯਤਧ੍ਵੰ ਕਿਨ੍ਤੁ ਖ੍ਰੀਸ਼਼੍ਟਸ੍ਯ ਦਾਸਾ ਇਵ ਨਿਵਿਸ਼਼੍ਟਮਨੋਭਿਰੀਸ਼੍ਚਰਸ੍ਯੇੱਛਾਂ ਸਾਧਯਤ|
7 ੭ ਇਸ ਸੇਵਾ ਨੂੰ ਮਨੁੱਖਾਂ ਦੀ ਨਹੀਂ ਸਗੋਂ ਪ੍ਰਭੂ ਦੀ ਜਾਣ ਕੇ ਮਨ ਲਗਾ ਕੇ ਕਰੋ।
ਮਾਨਵਾਨ੍ ਅਨੁੱਦਿਸ਼੍ਯ ਪ੍ਰਭੁਮੇਵੋੱਦਿਸ਼੍ਯ ਸਦ੍ਭਾਵੇਨ ਦਾਸ੍ਯਕਰ੍ੰਮ ਕੁਰੁਧ੍ਵੰ|
8 ੮ ਕਿਉਂ ਜੋ ਇਹ ਜਾਣਦੇ ਹੋ ਭਈ ਹਰੇਕ ਜੋ ਭਲਾ ਕੰਮ ਕਰੇ ਭਾਵੇਂ ਦਾਸ ਹੋਵੇ, ਭਾਵੇਂ ਅਜ਼ਾਦ ਹੋਵੇ, ਸੋ ਪ੍ਰਭੂ ਕੋਲੋਂ ਉਹ ਦਾ ਫਲ ਪਾਵੇਗਾ।
ਦਾਸਮੁਕ੍ਤਯੋ ਰ੍ਯੇਨ ਯਤ੍ ਸਤ੍ਕਰ੍ੰਮ ਕ੍ਰਿਯਤੇ ਤੇਨ ਤਸ੍ਯ ਫਲੰ ਪ੍ਰਭੁਤੋ ਲਪ੍ਸ੍ਯਤ ਇਤਿ ਜਾਨੀਤ ਚ|
9 ੯ ਅਤੇ ਹੇ ਮਾਲਕੋ, ਤੁਸੀਂ ਧਮਕੀਆਂ ਦੇਣੀਆਂ ਛੱਡ ਕੇ, ਉਹਨਾਂ ਨਾਲ ਇਹੋ ਜਿਹਾ ਵਰਤਾਰਾ ਕਰੋ ਇਹ ਜਾਣਦੇ ਹੋ ਜੋ ਸਵਰਗ ਵਿੱਚ ਤੁਹਾਡਾ ਦੋਹਾਂ ਦਾ ਮਾਲਕ ਹੈ, ਜੋ ਕਿਸੇ ਦਾ ਪੱਖਪਾਤ ਨਹੀਂ ਕਰਦਾ!
ਅਪਰੰ ਹੇ ਪ੍ਰਭਵਃ, ਯੁਸ਼਼੍ਮਾਭਿ ਰ੍ਭਰ੍ਤ੍ਸਨੰ ਵਿਹਾਯ ਤਾਨ੍ ਪ੍ਰਤਿ ਨ੍ਯਾੱਯਾਚਰਣੰ ਕ੍ਰਿਯਤਾਂ ਯਸ਼੍ਚ ਕਸ੍ਯਾਪਿ ਪਕ੍ਸ਼਼ਪਾਤੰ ਨ ਕਰੋਤਿ ਯੁਸ਼਼੍ਮਾਕਮਪਿ ਤਾਦ੍ਰੁʼਸ਼ ਏਕਃ ਪ੍ਰਭੁਃ ਸ੍ਵਰ੍ਗੇ ਵਿਦ੍ਯਤ ਇਤਿ ਜ੍ਞਾਯਤਾਂ|
10 ੧੦ ਮੁੱਕਦੀ ਗੱਲ, ਪ੍ਰਭੂ ਵਿੱਚ ਅਤੇ ਉਹ ਦੀ ਸਮਰੱਥਾ ਦੀ ਸ਼ਕਤੀ ਵਿੱਚ ਤਕੜੇ ਹੋਵੋ!
ਅਧਿਕਨ੍ਤੁ ਹੇ ਭ੍ਰਾਤਰਃ, ਯੂਯੰ ਪ੍ਰਭੁਨਾ ਤਸ੍ਯ ਵਿਕ੍ਰਮਯੁਕ੍ਤਸ਼ਕ੍ਤ੍ਯਾ ਚ ਬਲਵਨ੍ਤੋ ਭਵਤ|
11 ੧੧ ਪਰਮੇਸ਼ੁਰ ਦੇ ਸਾਰੇ ਸ਼ਸਤਰ ਬਸਤਰ ਪਹਿਨ ਲਵੋ, ਤਾਂ ਜੋ ਤੁਸੀਂ ਸ਼ੈਤਾਨ ਦੀਆਂ ਚਲਾਕੀਆਂ ਦਾ ਸਾਹਮਣਾ ਕਰ ਸਕੋ।
ਯੂਯੰ ਯਤ੍ ਸ਼ਯਤਾਨਸ਼੍ਛਲਾਨਿ ਨਿਵਾਰਯਿਤੁੰ ਸ਼ਕ੍ਨੁਥ ਤਦਰ੍ਥਮ੍ ਈਸ਼੍ਵਰੀਯਸੁਸੱਜਾਂ ਪਰਿਧੱਧ੍ਵੰ|
12 ੧੨ ਕਿਉਂ ਜੋ ਸਾਡੀ ਲੜਾਈ ਲਹੂ ਅਤੇ ਮਾਸ ਨਾਲ ਨਹੀਂ, ਸਗੋਂ ਹਕੂਮਤਾਂ, ਇਖ਼ਤਿਆਰਾਂ ਅਤੇ ਇਸ ਸੰਸਾਰ ਦੇ ਅੰਧਘੋਰ ਦੇ ਮਹਾਰਾਜਿਆਂ ਅਤੇ ਦੁਸ਼ਟ ਆਤਮਿਆਂ ਨਾਲ ਹੁੰਦੀ ਹੈ ਜੋ ਸਵਰਗੀ ਥਾਵਾਂ ਵਿੱਚ ਹਨ। (aiōn )
ਯਤਃ ਕੇਵਲੰ ਰਕ੍ਤਮਾਂਸਾਭ੍ਯਾਮ੍ ਇਤਿ ਨਹਿ ਕਿਨ੍ਤੁ ਕਰ੍ਤ੍ਰੁʼਤ੍ਵਪਰਾਕ੍ਰਮਯੁਕ੍ਤੈਸ੍ਤਿਮਿਰਰਾਜ੍ਯਸ੍ਯੇਹਲੋਕਸ੍ਯਾਧਿਪਤਿਭਿਃ ਸ੍ਵਰ੍ਗੋਦ੍ਭਵੈ ਰ੍ਦੁਸ਼਼੍ਟਾਤ੍ਮਭਿਰੇਵ ਸਾਰ੍ੱਧਮ੍ ਅਸ੍ਮਾਭਿ ਰ੍ਯੁੱਧੰ ਕ੍ਰਿਯਤੇ| (aiōn )
13 ੧੩ ਇਸ ਕਾਰਨ ਤੁਸੀਂ ਪਰਮੇਸ਼ੁਰ ਦੇ ਸਾਰੇ ਸ਼ਸਤਰ ਬਸਤਰ ਲੈ ਲਵੋ, ਜੋ ਤੁਸੀਂ ਬੁਰੇ ਦਿਨ ਵਿੱਚ ਸਾਹਮਣਾ ਕਰ ਸਕੋ ਅਤੇ ਸੱਭੋ ਕੁਝ ਪੂਰਾ ਕਰਕੇ ਸਥਿਰ ਰਹਿ ਸਕੋ।
ਅਤੋ ਹੇਤੋ ਰ੍ਯੂਯੰ ਯਯਾ ਸੰਕੁਲੇ ਦਿਨੇ(ਅ)ਵਸ੍ਥਾਤੁੰ ਸਰ੍ੱਵਾਣਿ ਪਰਾਜਿਤ੍ਯ ਦ੍ਰੁʼਢਾਃ ਸ੍ਥਾਤੁਞ੍ਚ ਸ਼ਕ੍ਸ਼਼੍ਯਥ ਤਾਮ੍ ਈਸ਼੍ਵਰੀਯਸੁਸੱਜਾਂ ਗ੍ਰੁʼਹ੍ਲੀਤ|
14 ੧੪ ਸੋ ਤੁਸੀਂ ਆਪਣੀ ਕਮਰ ਸਚਿਆਈ ਨਾਲ ਕੱਸ ਕੇ ਅਤੇ ਧਰਮ ਦੀ ਸੰਜੋ ਪਹਿਨ ਕੇ।
ਵਸ੍ਤੁਤਸ੍ਤੁ ਸਤ੍ਯਤ੍ਵੇਨ ਸ਼੍ਰੁʼਙ੍ਖਲੇਨ ਕਟਿੰ ਬੱਧ੍ਵਾ ਪੁਣ੍ਯੇਨ ਵਰ੍ੰਮਣਾ ਵਕ੍ਸ਼਼ ਆੱਛਾਦ੍ਯ
15 ੧੫ ਅਤੇ ਮਿਲਾਪ ਦੀ ਖੁਸ਼ਖਬਰੀ ਦੀ ਤਿਆਰੀ ਦੀ ਜੁੱਤੀ ਆਪਣੇ ਪੈਰੀਂ ਪਾ ਕੇ ਖੜੇ ਹੋ ਜਾਓ!
ਸ਼ਾਨ੍ਤੇਃ ਸੁਵਾਰ੍ੱਤਯਾ ਜਾਤਮ੍ ਉਤ੍ਸਾਹੰ ਪਾਦੁਕਾਯੁਗਲੰ ਪਦੇ ਸਮਰ੍ਪ੍ਯ ਤਿਸ਼਼੍ਠਤ|
16 ੧੬ ਇਹਨਾਂ ਸਭਨਾਂ ਤੋਂ ਵਧ ਕੇ, ਵਿਸ਼ਵਾਸ ਦੀ ਢਾਲ਼ ਲਵੋ ਜਿਹ ਦੇ ਨਾਲ ਤੁਸੀਂ ਉਸ ਦੁਸ਼ਟ ਦੇ ਸਾਰੇ ਅਗਨੀ ਬਾਣਾਂ ਨੂੰ ਬੁਝਾ ਸਕੋ।
ਯੇਨ ਚ ਦੁਸ਼਼੍ਟਾਤ੍ਮਨੋ(ਅ)ਗ੍ਨਿਬਾਣਾਨ੍ ਸਰ੍ੱਵਾਨ੍ ਨਿਰ੍ੱਵਾਪਯਿਤੁੰ ਸ਼ਕ੍ਸ਼਼੍ਯਥ ਤਾਦ੍ਰੁʼਸ਼ੰ ਸਰ੍ੱਵਾੱਛਾਦਕੰ ਫਲਕੰ ਵਿਸ਼੍ਵਾਸੰ ਧਾਰਯਤ|
17 ੧੭ ਅਤੇ ਮੁਕਤੀ ਦਾ ਟੋਪ, ਆਤਮਾ ਦੀ ਤਲਵਾਰ ਜੋ ਪਰਮੇਸ਼ੁਰ ਦਾ ਬਚਨ ਹੈ, ਲੈ ਲਵੋ।
ਸ਼ਿਰਸ੍ਤ੍ਰੰ ਪਰਿਤ੍ਰਾਣਮ੍ ਆਤ੍ਮਨਃ ਖਙ੍ਗਞ੍ਚੇਸ਼੍ਵਰਸ੍ਯ ਵਾਕ੍ਯੰ ਧਾਰਯਤ|
18 ੧੮ ਅਤੇ ਸਾਰੀ ਪ੍ਰਾਰਥਨਾ ਅਤੇ ਬੇਨਤੀ ਨਾਲ ਹਰ ਸਮੇਂ ਆਤਮਾ ਵਿੱਚ ਪ੍ਰਾਰਥਨਾ ਕਰਦੇ ਰਹੋ ਅਤੇ ਇਹ ਦੇ ਨਮਿੱਤ ਜਾਗਦੇ ਹੋਏ ਸਾਰਿਆਂ ਸੰਤਾਂ ਲਈ ਬਹੁਤ ਦਲੇਰੀ ਨਾਲ ਬੇਨਤੀ ਕਰਿਆ ਕਰੋ।
ਸਰ੍ੱਵਸਮਯੇ ਸਰ੍ੱਵਯਾਚਨੇਨ ਸਰ੍ੱਵਪ੍ਰਾਰ੍ਥਨੇਨ ਚਾਤ੍ਮਨਾ ਪ੍ਰਾਰ੍ਥਨਾਂ ਕੁਰੁਧ੍ਵੰ ਤਦਰ੍ਥੰ ਦ੍ਰੁʼਢਾਕਾਙ੍ਕ੍ਸ਼਼ਯਾ ਜਾਗ੍ਰਤਃ ਸਰ੍ੱਵੇਸ਼਼ਾਂ ਪਵਿਤ੍ਰਲੋਕਾਨਾਂ ਕ੍ਰੁʼਤੇ ਸਦਾ ਪ੍ਰਾਰ੍ਥਨਾਂ ਕੁਰੁਧ੍ਵੰ|
19 ੧੯ ਅਤੇ ਮੇਰੇ ਲਈ ਵੀ, ਜਦ ਆਪਣਾ ਮੂੰਹ ਖੋਲ੍ਹਾਂ ਤਾਂ ਅਜਿਹਾ ਬਚਨ ਮੈਨੂੰ ਦਿੱਤਾ ਜਾਵੇ ਕਿ ਮੈਂ ਦਲੇਰੀ ਨਾਲ ਖੁਸ਼ਖਬਰੀ ਦਾ ਭੇਤ ਪਰਗਟ ਕਰਾਂ ਜਿਹ ਦੇ ਲਈ ਮੈਂ ਸੰਗਲਾਂ ਨਾਲ ਜਕੜਿਆ ਹੋਇਆ ਰਾਜਦੂਤ ਹਾਂ।
ਅਹਞ੍ਚ ਯਸ੍ਯ ਸੁਸੰਵਾਦਸ੍ਯ ਸ਼੍ਰੁʼਙ੍ਖਲਬੱਧਃ ਪ੍ਰਚਾਰਕਦੂਤੋ(ਅ)ਸ੍ਮਿ ਤਮ੍ ਉਪਯੁਕ੍ਤੇਨੋਤ੍ਸਾਹੇਨ ਪ੍ਰਚਾਰਯਿਤੁੰ ਯਥਾ ਸ਼ਕ੍ਨੁਯਾਂ
20 ੨੦ ਅਤੇ ਜਿਵੇਂ ਮੈਨੂੰ ਬੋਲਣਾ ਚਾਹੀਦਾ ਹੈ ਮੈਂ ਉਸ ਵਿੱਚ ਦਲੇਰੀ ਨਾਲ ਬੋਲਾਂ।
ਤਥਾ ਨਿਰ੍ਭਯੇਨ ਸ੍ਵਰੇਣੋਤ੍ਸਾਹੇਨ ਚ ਸੁਸੰਵਾਦਸ੍ਯ ਨਿਗੂਢਵਾਕ੍ਯਪ੍ਰਚਾਰਾਯ ਵਕ੍ਤ੍ਰੁʼਤਾ ਯਤ੍ ਮਹ੍ਯੰ ਦੀਯਤੇ ਤਦਰ੍ਥੰ ਮਮਾਪਿ ਕ੍ਰੁʼਤੇ ਪ੍ਰਾਰ੍ਥਨਾਂ ਕੁਰੁਧ੍ਵੰ|
21 ੨੧ ਪਰ ਇਸ ਲਈ ਜੋ ਤੁਸੀਂ ਵੀ ਮੇਰੇ ਬਾਰੇ ਜਾਣੋ ਕਿ ਮੇਰਾ ਕੀ ਹਾਲ ਹੈ, ਤੁਖਿਕੁਸ ਜਿਹੜਾ ਪਿਆਰਾ ਭਰਾ, ਪ੍ਰਭੂ ਵਿੱਚ ਵਿਸ਼ਵਾਸਯੋਗ ਸੇਵਕ ਹੈ ਤੁਹਾਨੂੰ ਸੱਭੇ ਗੱਲਾਂ ਦੱਸੇਗਾ।
ਅਪਰੰ ਮਮ ਯਾਵਸ੍ਥਾਸ੍ਤਿ ਯੱਚ ਮਯਾ ਕ੍ਰਿਯਤੇ ਤਤ੍ ਸਰ੍ੱਵੰ ਯਦ੍ ਯੁਸ਼਼੍ਮਾਭਿ ਰ੍ਜ੍ਞਾਯਤੇ ਤਦਰ੍ਥੰ ਪ੍ਰਭੁਨਾ ਪ੍ਰਿਯਭ੍ਰਾਤਾ ਵਿਸ਼੍ਵਾਸ੍ਯਃ ਪਰਿਚਾਰਕਸ਼੍ਚ ਤੁਖਿਕੋ ਯੁਸ਼਼੍ਮਾਨ੍ ਤਤ੍ ਜ੍ਞਾਪਯਿਸ਼਼੍ਯਤਿ|
22 ੨੨ ਜਿਹ ਨੂੰ ਮੈਂ ਤੁਹਾਡੇ ਕੋਲ ਇਸੇ ਕਰਕੇ ਭੇਜਿਆ ਜੋ ਤੁਸੀਂ ਸਾਡੀਆਂ ਬੀਤੀਆਂ ਨੂੰ ਜਾਣੋ ਅਤੇ ਉਹ ਤੁਹਾਡਿਆਂ ਮਨਾਂ ਨੂੰ ਦਿਲਾਸਾ ਦੇਵੇ।
ਯੂਯੰ ਯਦ੍ ਅਸ੍ਮਾਕਮ੍ ਅਵਸ੍ਥਾਂ ਜਾਨੀਥ ਯੁਸ਼਼੍ਮਾਕੰ ਮਨਾਂਸਿ ਚ ਯਤ੍ ਸਾਨ੍ਤ੍ਵਨਾਂ ਲਭਨ੍ਤੇ ਤਦਰ੍ਥਮੇਵਾਹੰ ਯੁਸ਼਼੍ਮਾਕੰ ਸੰਨਿਧਿੰ ਤੰ ਪ੍ਰੇਸ਼਼ਿਤਵਾਨ|
23 ੨੩ ਪਰਮੇਸ਼ੁਰ ਪਿਤਾ ਅਤੇ ਪ੍ਰਭੂ ਯਿਸੂ ਮਸੀਹ ਦੀ ਵੱਲੋਂ ਭਰਾਵਾਂ ਨੂੰ ਸ਼ਾਂਤੀ ਅਤੇ ਵਿਸ਼ਵਾਸ ਪਿਆਰ ਸਣੇ ਮਿਲਦੀ ਰਹੇ!
ਅਪਰਮ੍ ਈਸ਼੍ਵਰਃ ਪ੍ਰਭੁ ਰ੍ਯੀਸ਼ੁਖ੍ਰੀਸ਼਼੍ਟਸ਼੍ਚ ਸਰ੍ੱਵੇਭ੍ਯੋ ਭ੍ਰਾਤ੍ਰੁʼਭ੍ਯਃ ਸ਼ਾਨ੍ਤਿੰ ਵਿਸ਼੍ਵਾਸਸਹਿਤੰ ਪ੍ਰੇਮ ਚ ਦੇਯਾਤ੍|
24 ੨੪ ਉਹਨਾਂ ਸਭਨਾਂ ਉੱਤੇ ਜਿਹੜੇ ਸਾਡੇ ਪ੍ਰਭੂ ਯਿਸੂ ਮਸੀਹ ਨਾਲ ਸੱਚਾ ਪਿਆਰ ਰੱਖਦੇ ਹਨ, ਕਿਰਪਾ ਹੁੰਦੀ ਰਹੇ। ਆਮੀਨ।
ਯੇ ਕੇਚਿਤ੍ ਪ੍ਰਭੌ ਯੀਸ਼ੁਖ੍ਰੀਸ਼਼੍ਟੇ(ਅ)ਕ੍ਸ਼਼ਯੰ ਪ੍ਰੇਮ ਕੁਰ੍ੱਵਨ੍ਤਿ ਤਾਨ੍ ਪ੍ਰਤਿ ਪ੍ਰਸਾਦੋ ਭੂਯਾਤ੍| ਤਥਾਸ੍ਤੁ|