< ਅਫ਼ਸੀਆਂ ਨੂੰ 6 >

1 ਹੇ ਬਾਲਕੋ, ਤੁਸੀਂ ਪ੍ਰਭੂ ਵਿੱਚ ਆਪਣੇ ਮਾਪਿਆਂ ਦੀ ਆਗਿਆ ਮੰਨੋ ਕਿਉਂ ਜੋ ਇਹ ਉੱਤਮ ਗੱਲ ਹੈ।
ഹേ ബാലകാഃ, യൂയം പ്രഭുമ് ഉദ്ദിശ്യ പിത്രോരാജ്ഞാഗ്രാഹിണോ ഭവത യതസ്തത് ന്യായ്യം|
2 ਤੂੰ ਆਪਣੇ ਮਾਤਾ-ਪਿਤਾ ਦਾ ਆਦਰ ਕਰ ਤਾਂ ਜੋ ਤੇਰਾ ਭਲਾ ਹੋਵੇ ਅਤੇ ਧਰਤੀ ਉੱਤੇ ਤੇਰੀ ਉਮਰ ਲੰਮੀ ਹੋਵੇ।
ത്വം നിജപിതരം മാതരഞ്ച സമ്മന്യസ്വേതി യോ വിധിഃ സ പ്രതിജ്ഞായുക്തഃ പ്രഥമോ വിധിഃ
3 ਇਹ ਪਹਿਲਾ ਹੁਕਮ ਹੈ ਜਿਸ ਨਾਲ ਵਾਇਦਾ ਵੀ ਹੈ।
ഫലതസ്തസ്മാത് തവ കല്യാണം ദേശേ ച ദീർഘകാലമ് ആയു ർഭവിഷ്യതീതി|
4 ਅਤੇ ਹੇ ਪਿਤਾਓ, ਤੁਸੀਂ ਆਪਣਿਆਂ ਬਾਲਕਾਂ ਦਾ ਕ੍ਰੋਧ ਨਾ ਭੜਕਾਓ ਸਗੋਂ ਪ੍ਰਭੂ ਦੀ ਸਿੱਖਿਆ ਅਤੇ ਚਿਤਾਵਨੀ ਦੇ ਕੇ ਉਹਨਾਂ ਦਾ ਪਾਲਣ ਪੋਸ਼ਣ ਕਰੋ।
അപരം ഹേ പിതരഃ, യൂയം സ്വബാലകാൻ മാ രോഷയത കിന്തു പ്രഭോ ർവിനീത്യാദേശാഭ്യാം താൻ വിനയത|
5 ਹੇ ਨੌਕਰੋ, ਤੁਸੀਂ ਉਨ੍ਹਾਂ ਦੀ ਜਿਹੜੇ ਸਰੀਰ ਦੇ ਅਨੁਸਾਰ ਕਰਕੇ ਤੁਹਾਡੇ ਮਾਲਕ ਹਨ, ਆਪਣੇ ਮਨ ਦੀ ਸਫ਼ਾਈ ਨਾਲ ਡਰਦੇ ਅਤੇ ਕੰਬਦੇ ਹੋਏ ਆਗਿਆਕਾਰੀ ਕਰੋ ਜਿਵੇਂ ਮਸੀਹ ਦੀ।
ഹേ ദാസാഃ, യൂയം ഖ്രീഷ്ടമ് ഉദ്ദിശ്യ സഭയാഃ കമ്പാന്വിതാശ്ച ഭൂത്വാ സരലാന്തഃകരണൈരൈഹികപ്രഭൂനാമ് ആജ്ഞാഗ്രാഹിണോ ഭവത|
6 ਅਤੇ ਮਨੁੱਖਾਂ ਨੂੰ ਖੁਸ਼ ਕਰਨ ਵਾਲਿਆਂ ਦੀ ਤਰ੍ਹਾਂ, ਦਿਖਾਵੇ ਦੀ ਨੌਕਰੀ ਨਾ ਕਰੋ ਸਗੋਂ ਮਸੀਹ ਦੇ ਸੇਵਕਾਂ ਦੀ ਤਰ੍ਹਾਂ ਮਨ ਲਗਾ ਕੇ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰੋ।
ദൃഷ്ടിഗോചരീയപരിചര്യ്യയാ മാനുഷേഭ്യോ രോചിതും മാ യതധ്വം കിന്തു ഖ്രീഷ്ടസ്യ ദാസാ ഇവ നിവിഷ്ടമനോഭിരീശ്ചരസ്യേച്ഛാം സാധയത|
7 ਇਸ ਸੇਵਾ ਨੂੰ ਮਨੁੱਖਾਂ ਦੀ ਨਹੀਂ ਸਗੋਂ ਪ੍ਰਭੂ ਦੀ ਜਾਣ ਕੇ ਮਨ ਲਗਾ ਕੇ ਕਰੋ।
മാനവാൻ അനുദ്ദിശ്യ പ്രഭുമേവോദ്ദിശ്യ സദ്ഭാവേന ദാസ്യകർമ്മ കുരുധ്വം|
8 ਕਿਉਂ ਜੋ ਇਹ ਜਾਣਦੇ ਹੋ ਭਈ ਹਰੇਕ ਜੋ ਭਲਾ ਕੰਮ ਕਰੇ ਭਾਵੇਂ ਦਾਸ ਹੋਵੇ, ਭਾਵੇਂ ਅਜ਼ਾਦ ਹੋਵੇ, ਸੋ ਪ੍ਰਭੂ ਕੋਲੋਂ ਉਹ ਦਾ ਫਲ ਪਾਵੇਗਾ।
ദാസമുക്തയോ ര്യേന യത് സത്കർമ്മ ക്രിയതേ തേന തസ്യ ഫലം പ്രഭുതോ ലപ്സ്യത ഇതി ജാനീത ച|
9 ਅਤੇ ਹੇ ਮਾਲਕੋ, ਤੁਸੀਂ ਧਮਕੀਆਂ ਦੇਣੀਆਂ ਛੱਡ ਕੇ, ਉਹਨਾਂ ਨਾਲ ਇਹੋ ਜਿਹਾ ਵਰਤਾਰਾ ਕਰੋ ਇਹ ਜਾਣਦੇ ਹੋ ਜੋ ਸਵਰਗ ਵਿੱਚ ਤੁਹਾਡਾ ਦੋਹਾਂ ਦਾ ਮਾਲਕ ਹੈ, ਜੋ ਕਿਸੇ ਦਾ ਪੱਖਪਾਤ ਨਹੀਂ ਕਰਦਾ!
അപരം ഹേ പ്രഭവഃ, യുഷ്മാഭി ർഭർത്സനം വിഹായ താൻ പ്രതി ന്യായ്യാചരണം ക്രിയതാം യശ്ച കസ്യാപി പക്ഷപാതം ന കരോതി യുഷ്മാകമപി താദൃശ ഏകഃ പ്രഭുഃ സ്വർഗേ വിദ്യത ഇതി ജ്ഞായതാം|
10 ੧੦ ਮੁੱਕਦੀ ਗੱਲ, ਪ੍ਰਭੂ ਵਿੱਚ ਅਤੇ ਉਹ ਦੀ ਸਮਰੱਥਾ ਦੀ ਸ਼ਕਤੀ ਵਿੱਚ ਤਕੜੇ ਹੋਵੋ!
അധികന്തു ഹേ ഭ്രാതരഃ, യൂയം പ്രഭുനാ തസ്യ വിക്രമയുക്തശക്ത്യാ ച ബലവന്തോ ഭവത|
11 ੧੧ ਪਰਮੇਸ਼ੁਰ ਦੇ ਸਾਰੇ ਸ਼ਸਤਰ ਬਸਤਰ ਪਹਿਨ ਲਵੋ, ਤਾਂ ਜੋ ਤੁਸੀਂ ਸ਼ੈਤਾਨ ਦੀਆਂ ਚਲਾਕੀਆਂ ਦਾ ਸਾਹਮਣਾ ਕਰ ਸਕੋ।
യൂയം യത് ശയതാനശ്ഛലാനി നിവാരയിതും ശക്നുഥ തദർഥമ് ഈശ്വരീയസുസജ്ജാം പരിധദ്ധ്വം|
12 ੧੨ ਕਿਉਂ ਜੋ ਸਾਡੀ ਲੜਾਈ ਲਹੂ ਅਤੇ ਮਾਸ ਨਾਲ ਨਹੀਂ, ਸਗੋਂ ਹਕੂਮਤਾਂ, ਇਖ਼ਤਿਆਰਾਂ ਅਤੇ ਇਸ ਸੰਸਾਰ ਦੇ ਅੰਧਘੋਰ ਦੇ ਮਹਾਰਾਜਿਆਂ ਅਤੇ ਦੁਸ਼ਟ ਆਤਮਿਆਂ ਨਾਲ ਹੁੰਦੀ ਹੈ ਜੋ ਸਵਰਗੀ ਥਾਵਾਂ ਵਿੱਚ ਹਨ। (aiōn g165)
യതഃ കേവലം രക്തമാംസാഭ്യാമ് ഇതി നഹി കിന്തു കർതൃത്വപരാക്രമയുക്തൈസ്തിമിരരാജ്യസ്യേഹലോകസ്യാധിപതിഭിഃ സ്വർഗോദ്ഭവൈ ർദുഷ്ടാത്മഭിരേവ സാർദ്ധമ് അസ്മാഭി ര്യുദ്ധം ക്രിയതേ| (aiōn g165)
13 ੧੩ ਇਸ ਕਾਰਨ ਤੁਸੀਂ ਪਰਮੇਸ਼ੁਰ ਦੇ ਸਾਰੇ ਸ਼ਸਤਰ ਬਸਤਰ ਲੈ ਲਵੋ, ਜੋ ਤੁਸੀਂ ਬੁਰੇ ਦਿਨ ਵਿੱਚ ਸਾਹਮਣਾ ਕਰ ਸਕੋ ਅਤੇ ਸੱਭੋ ਕੁਝ ਪੂਰਾ ਕਰਕੇ ਸਥਿਰ ਰਹਿ ਸਕੋ।
അതോ ഹേതോ ര്യൂയം യയാ സംകുലേ ദിനേഽവസ്ഥാതും സർവ്വാണി പരാജിത്യ ദൃഢാഃ സ്ഥാതുഞ്ച ശക്ഷ്യഥ താമ് ഈശ്വരീയസുസജ്ജാം ഗൃഹ്ലീത|
14 ੧੪ ਸੋ ਤੁਸੀਂ ਆਪਣੀ ਕਮਰ ਸਚਿਆਈ ਨਾਲ ਕੱਸ ਕੇ ਅਤੇ ਧਰਮ ਦੀ ਸੰਜੋ ਪਹਿਨ ਕੇ।
വസ്തുതസ്തു സത്യത്വേന ശൃങ്ഖലേന കടിം ബദ്ധ്വാ പുണ്യേന വർമ്മണാ വക്ഷ ആച്ഛാദ്യ
15 ੧੫ ਅਤੇ ਮਿਲਾਪ ਦੀ ਖੁਸ਼ਖਬਰੀ ਦੀ ਤਿਆਰੀ ਦੀ ਜੁੱਤੀ ਆਪਣੇ ਪੈਰੀਂ ਪਾ ਕੇ ਖੜੇ ਹੋ ਜਾਓ!
ശാന്തേഃ സുവാർത്തയാ ജാതമ് ഉത്സാഹം പാദുകായുഗലം പദേ സമർപ്യ തിഷ്ഠത|
16 ੧੬ ਇਹਨਾਂ ਸਭਨਾਂ ਤੋਂ ਵਧ ਕੇ, ਵਿਸ਼ਵਾਸ ਦੀ ਢਾਲ਼ ਲਵੋ ਜਿਹ ਦੇ ਨਾਲ ਤੁਸੀਂ ਉਸ ਦੁਸ਼ਟ ਦੇ ਸਾਰੇ ਅਗਨੀ ਬਾਣਾਂ ਨੂੰ ਬੁਝਾ ਸਕੋ।
യേന ച ദുഷ്ടാത്മനോഽഗ്നിബാണാൻ സർവ്വാൻ നിർവ്വാപയിതും ശക്ഷ്യഥ താദൃശം സർവ്വാച്ഛാദകം ഫലകം വിശ്വാസം ധാരയത|
17 ੧੭ ਅਤੇ ਮੁਕਤੀ ਦਾ ਟੋਪ, ਆਤਮਾ ਦੀ ਤਲਵਾਰ ਜੋ ਪਰਮੇਸ਼ੁਰ ਦਾ ਬਚਨ ਹੈ, ਲੈ ਲਵੋ।
ശിരസ്ത്രം പരിത്രാണമ് ആത്മനഃ ഖങ്ഗഞ്ചേശ്വരസ്യ വാക്യം ധാരയത|
18 ੧੮ ਅਤੇ ਸਾਰੀ ਪ੍ਰਾਰਥਨਾ ਅਤੇ ਬੇਨਤੀ ਨਾਲ ਹਰ ਸਮੇਂ ਆਤਮਾ ਵਿੱਚ ਪ੍ਰਾਰਥਨਾ ਕਰਦੇ ਰਹੋ ਅਤੇ ਇਹ ਦੇ ਨਮਿੱਤ ਜਾਗਦੇ ਹੋਏ ਸਾਰਿਆਂ ਸੰਤਾਂ ਲਈ ਬਹੁਤ ਦਲੇਰੀ ਨਾਲ ਬੇਨਤੀ ਕਰਿਆ ਕਰੋ।
സർവ്വസമയേ സർവ്വയാചനേന സർവ്വപ്രാർഥനേന ചാത്മനാ പ്രാർഥനാം കുരുധ്വം തദർഥം ദൃഢാകാങ്ക്ഷയാ ജാഗ്രതഃ സർവ്വേഷാം പവിത്രലോകാനാം കൃതേ സദാ പ്രാർഥനാം കുരുധ്വം|
19 ੧੯ ਅਤੇ ਮੇਰੇ ਲਈ ਵੀ, ਜਦ ਆਪਣਾ ਮੂੰਹ ਖੋਲ੍ਹਾਂ ਤਾਂ ਅਜਿਹਾ ਬਚਨ ਮੈਨੂੰ ਦਿੱਤਾ ਜਾਵੇ ਕਿ ਮੈਂ ਦਲੇਰੀ ਨਾਲ ਖੁਸ਼ਖਬਰੀ ਦਾ ਭੇਤ ਪਰਗਟ ਕਰਾਂ ਜਿਹ ਦੇ ਲਈ ਮੈਂ ਸੰਗਲਾਂ ਨਾਲ ਜਕੜਿਆ ਹੋਇਆ ਰਾਜਦੂਤ ਹਾਂ।
അഹഞ്ച യസ്യ സുസംവാദസ്യ ശൃങ്ഖലബദ്ധഃ പ്രചാരകദൂതോഽസ്മി തമ് ഉപയുക്തേനോത്സാഹേന പ്രചാരയിതും യഥാ ശക്നുയാം
20 ੨੦ ਅਤੇ ਜਿਵੇਂ ਮੈਨੂੰ ਬੋਲਣਾ ਚਾਹੀਦਾ ਹੈ ਮੈਂ ਉਸ ਵਿੱਚ ਦਲੇਰੀ ਨਾਲ ਬੋਲਾਂ।
തഥാ നിർഭയേന സ്വരേണോത്സാഹേന ച സുസംവാദസ്യ നിഗൂഢവാക്യപ്രചാരായ വക്തൃതാ യത് മഹ്യം ദീയതേ തദർഥം മമാപി കൃതേ പ്രാർഥനാം കുരുധ്വം|
21 ੨੧ ਪਰ ਇਸ ਲਈ ਜੋ ਤੁਸੀਂ ਵੀ ਮੇਰੇ ਬਾਰੇ ਜਾਣੋ ਕਿ ਮੇਰਾ ਕੀ ਹਾਲ ਹੈ, ਤੁਖਿਕੁਸ ਜਿਹੜਾ ਪਿਆਰਾ ਭਰਾ, ਪ੍ਰਭੂ ਵਿੱਚ ਵਿਸ਼ਵਾਸਯੋਗ ਸੇਵਕ ਹੈ ਤੁਹਾਨੂੰ ਸੱਭੇ ਗੱਲਾਂ ਦੱਸੇਗਾ।
അപരം മമ യാവസ്ഥാസ്തി യച്ച മയാ ക്രിയതേ തത് സർവ്വം യദ് യുഷ്മാഭി ർജ്ഞായതേ തദർഥം പ്രഭുനാ പ്രിയഭ്രാതാ വിശ്വാസ്യഃ പരിചാരകശ്ച തുഖികോ യുഷ്മാൻ തത് ജ്ഞാപയിഷ്യതി|
22 ੨੨ ਜਿਹ ਨੂੰ ਮੈਂ ਤੁਹਾਡੇ ਕੋਲ ਇਸੇ ਕਰਕੇ ਭੇਜਿਆ ਜੋ ਤੁਸੀਂ ਸਾਡੀਆਂ ਬੀਤੀਆਂ ਨੂੰ ਜਾਣੋ ਅਤੇ ਉਹ ਤੁਹਾਡਿਆਂ ਮਨਾਂ ਨੂੰ ਦਿਲਾਸਾ ਦੇਵੇ।
യൂയം യദ് അസ്മാകമ് അവസ്ഥാം ജാനീഥ യുഷ്മാകം മനാംസി ച യത് സാന്ത്വനാം ലഭന്തേ തദർഥമേവാഹം യുഷ്മാകം സന്നിധിം തം പ്രേഷിതവാന|
23 ੨੩ ਪਰਮੇਸ਼ੁਰ ਪਿਤਾ ਅਤੇ ਪ੍ਰਭੂ ਯਿਸੂ ਮਸੀਹ ਦੀ ਵੱਲੋਂ ਭਰਾਵਾਂ ਨੂੰ ਸ਼ਾਂਤੀ ਅਤੇ ਵਿਸ਼ਵਾਸ ਪਿਆਰ ਸਣੇ ਮਿਲਦੀ ਰਹੇ!
അപരമ് ഈശ്വരഃ പ്രഭു ര്യീശുഖ്രീഷ്ടശ്ച സർവ്വേഭ്യോ ഭ്രാതൃഭ്യഃ ശാന്തിം വിശ്വാസസഹിതം പ്രേമ ച ദേയാത്|
24 ੨੪ ਉਹਨਾਂ ਸਭਨਾਂ ਉੱਤੇ ਜਿਹੜੇ ਸਾਡੇ ਪ੍ਰਭੂ ਯਿਸੂ ਮਸੀਹ ਨਾਲ ਸੱਚਾ ਪਿਆਰ ਰੱਖਦੇ ਹਨ, ਕਿਰਪਾ ਹੁੰਦੀ ਰਹੇ। ਆਮੀਨ।
യേ കേചിത് പ്രഭൗ യീശുഖ്രീഷ്ടേഽക്ഷയം പ്രേമ കുർവ്വന്തി താൻ പ്രതി പ്രസാദോ ഭൂയാത്| തഥാസ്തു|

< ਅਫ਼ਸੀਆਂ ਨੂੰ 6 >