< ਅਫ਼ਸੀਆਂ ਨੂੰ 4 >
1 ੧ ਉਪਰੰਤ ਮੈਂ ਜੋ ਪ੍ਰਭੂ ਦੇ ਨਮਿੱਤ ਕੈਦੀ ਹਾਂ ਤੁਹਾਡੇ ਅੱਗੇ ਇਹ ਬੇਨਤੀ ਕਰਦਾ ਹਾਂ ਜੋ ਤੁਸੀਂ ਜਿਸ ਬੁਲਾਹਟ ਨਾਲ ਸੱਦੇ ਹੋਏ ਹੋ ਉਹ ਦੇ ਯੋਗ ਚੱਲੋ!
Protož prosímť vás já vězeň v Pánu, abyste hodně chodili, jakž sluší na povolání vaše, kterýmž povoláni jste,
2 ੨ ਅਰਥਾਤ ਪੂਰਨ ਅਧੀਨਗੀ, ਨਰਮਾਈ, ਅਤੇ ਧੀਰਜ ਸਹਿਤ ਪਿਆਰ ਨਾਲ ਇੱਕ ਦੂਜੇ ਦੇ ਵਿਖੇ ਸਹਿਣਸ਼ੀਲਤਾ ਰੱਖੋ!
Se vší pokorou, tichostí, i s snášelivostí, snášejíce se vespolek v lásce,
3 ੩ ਅਤੇ ਮਿਲਾਪ ਦੇ ਬੰਧ ਵਿੱਚ ਆਤਮਾ ਦੀ ਏਕਤਾ ਦੀ ਪਾਲਨਾ ਕਰਨ ਦੀ ਕੋਸ਼ਿਸ਼ ਕਰੋ!
Usilujíce zachovávati jednotu Ducha v svazku pokoje.
4 ੪ ਇੱਕੋ ਦੇਹੀ ਅਤੇ ਇੱਕੋ ਆਤਮਾ ਹੈ ਜਿਵੇਂ ਤੁਸੀਂ ਵੀ ਆਪਣੀ ਬੁਲਾਹਟ ਦੀ ਇੱਕੋ ਆਸ ਵਿੱਚ ਸੱਦੇ ਗਏ!
Jedno jest tělo, a jeden Duch, jakož i povoláni jste v jedné naději povolání vašeho.
5 ੫ ਇੱਕੋ ਪ੍ਰਭੂ, ਇੱਕ ਵਿਸ਼ਵਾਸ, ਇੱਕੋ ਬਪਤਿਸਮਾ ਹੈ।
Jeden Pán, jedna víra, jeden křest,
6 ੬ ਸਭਨਾਂ ਦਾ ਇੱਕੋ ਪਰਮੇਸ਼ੁਰ ਅਤੇ ਪਿਤਾ ਹੈ ਜਿਹੜਾ ਸਭਨਾਂ ਦੇ ਉੱਤੇ, ਸਭਨਾਂ ਦੇ ਵਿੱਚ ਅਤੇ ਸਭਨਾਂ ਦੇ ਅੰਦਰ ਹੈ!
Jeden Bůh a Otec všech, kterýž jest nade všecko, a skrze všecko, i ve všech vás.
7 ੭ ਪਰ ਸਾਡੇ ਵਿੱਚੋਂ ਹਰੇਕ ਉੱਤੇ ਮਸੀਹ ਦੀ ਦਾਤ ਦੇ ਮਾਪ ਅਨੁਸਾਰ ਕਿਰਪਾ ਕੀਤੀ ਗਈ!
Jednomu pak každému z nás dána jest milost podle míry obdarování Kristova.
8 ੮ ਇਸ ਲਈ ਉਹ ਆਖਦਾ ਹੈ - ਜਦ ਉਹ ਉਤਾਹਾਂ ਉਠਾਇਆ ਗਿਆ, ਉਸ ਨੇ ਬੰਦੀਆਂ ਨੂੰ ਬੰਨ੍ਹ ਲਿਆ ਅਤੇ ਮਨੁੱਖਾਂ ਨੂੰ ਦਾਤਾਂ ਦਿੱਤੀਆਂ
Protož dí Písmo: Vstoupiv na výsost, jaté vedl vězně, a dal dary lidem.
9 ੯ ਹੁਣ ਇਸ ਗੱਲ ਦਾ ਕੀ ਅਰਥ ਹੈ ਕਿ ਉਹ ਉਤਾਹਾਂ ਚੜ੍ਹਿਆ, ਇਹ ਵੀ ਕਿ ਉਹ ਧਰਤੀ ਦੇ ਹੇਠਲਿਆਂ ਥਾਵਾਂ ਵਿੱਚ ਵੀ ਉਤਰਿਆ ਸੀ!
Ale to, že vstoupil, co jest, jediné že i sstoupil prve do nejnižších stran země?
10 ੧੦ ਉਹ ਜਿਹੜਾ ਉਤਰਿਆ ਸੀ ਉਹੀ ਹੈ ਜੋ ਸਾਰੇ ਅਕਾਸ਼ਾਂ ਦੇ ਉਤਾਹਾਂ ਚੜ੍ਹਿਆ ਵੀ ਸੀ ਕਿ ਸੱਭੋ ਕੁਝ ਸੰਪੂਰਨ ਕਰੇ।
Ten pak, jenž sstoupil, onť jest, kterýž i vstoupil vysoko nade všecka nebesa, aby naplnil všecko.
11 ੧੧ ਉਹ ਨੇ ਕਈਆਂ ਨੂੰ ਰਸੂਲ, ਕਈਆਂ ਨੂੰ ਨਬੀ, ਕਈਆਂ ਨੂੰ ਪਰਚਾਰਕ, ਕਈਆਂ ਨੂੰ ਪਾਸਬਾਨ ਅਤੇ ਉਸਤਾਦ ਕਰਕੇ ਦੇ ਦਿੱਤਾ!
A onť jest dal některé zajisté apoštoly, některé pak proroky, jiné evangelisty, jiné pastýře a učitele,
12 ੧੨ ਤਾਂ ਜੋ ਸੇਵਕਾਈ ਦੇ ਕੰਮ ਲਈ ਸੰਤ ਸਿੱਧ ਹੋਣ ਅਤੇ ਮਸੀਹ ਦੀ ਦੇਹੀ ਦੀ ਉੱਨਤੀ ਹੋਵੇ!
Pro spořádání svatých, k dílu služebnosti, k vzdělání těla Kristova,
13 ੧੩ ਜਦੋਂ ਤੱਕ ਅਸੀਂ ਸਾਰੇ ਵਿਸ਼ਵਾਸ ਦੀ ਅਤੇ ਪਰਮੇਸ਼ੁਰ ਦੇ ਪੁੱਤਰ ਦੀ ਪਹਿਚਾਣ ਦੀ ਏਕਤਾ ਅਤੇ ਪੂਰੇ ਸਿਆਣਪੁਣੇ ਤੱਕ ਅਰਥਾਤ ਮਸੀਹ ਦੀ ਪੂਰੀ ਡੀਲ ਡੌਲ ਦੇ ਅੰਦਾਜ਼ੇ ਤੱਕ ਨਾ ਵੱਧ ਜਾਈਏ!
Až bychom se sběhli všickni v jednotu víry a známosti Syna Božího, v muže dokonalého, v míru postavy plného věku Kristova,
14 ੧੪ ਕਿ ਅਸੀਂ ਅਗਾਹਾਂ ਨੂੰ ਬਾਲਕ ਨਾ ਰਹੀਏ ਜਿਹੜੇ ਮਨੁੱਖਾਂ ਦੀ ਠੱਗ ਵਿੱਦਿਆ ਅਤੇ ਭੁਲਾਉਣ ਵਾਲੀ ਛਲ ਛਿੱਦ੍ਰ ਰੂਪੀ ਚਤਰਾਈ ਨਾਲ ਸਿੱਖਿਆ ਦੇ ਹਰੇਕ ਬੁੱਲੇ ਨਾਲ ਇੱਧਰ-ਉੱਧਰ ਡੋਲਦੇ ਫਿਰਦੇ ਹਨ!
Abychom již více nebyli děti, zmítající se a točící každým větrem učení v neustavičnosti lidské, v chytrosti k oklamávání lstivému;
15 ੧੫ ਸਗੋਂ ਅਸੀਂ ਪਿਆਰ ਨਾਲ ਸੱਚ ਕਮਾਉਂਦਿਆਂ ਹੋਇਆਂ, ਉਸ ਵਿੱਚ ਜੋ ਸਿਰ ਹੈ ਅਰਥਾਤ ਮਸੀਹ ਵਿੱਚ ਸਭਨਾਂ ਗੱਲਾਂ ਵਿੱਚ ਵੱਧਦੇ ਜਾਈਏ!
Ale pravdu činíce v lásce, rosťme v něj všelikterak, v toho, kterýž jest hlava, totiž Kristus,
16 ੧੬ ਜਿਸ ਤੋਂ ਸੰਪੂਰਨ ਦੇਹੀ ਹਰੇਕ ਜੋੜ ਦੀ ਮਦਦ ਨਾਲ ਸਹੀ ਰੀਤੀ ਨਾਲ ਜੁੜ ਕੇ ਅਤੇ ਇੱਕ ਸੰਗ ਮਿਲ ਕੇ ਹਰੇਕ ਅੰਗ ਦੇ ਠੀਕ ਕੰਮ ਕਰਨ ਅਨੁਸਾਰ ਆਪਣੇ ਆਪ ਨੂੰ ਵਧਾਈ ਜਾਂਦੀ ਹੈ ਕਿ ਉਹ ਪਿਆਰ ਵਿੱਚ ਆਪਣੀ ਉਸਾਰੀ ਕਰੇ।
Z kteréhožto všecko tělo příslušně spojené a svázané po všech kloubích přisluhování, podle vnitřní moci v míru jednoho každého údu, zrůst těla činí, k vzdělání svému v lásce.
17 ੧੭ ਉਪਰੰਤ ਮੈਂ ਇਹ ਆਖਦਾ ਹਾਂ ਅਤੇ ਪ੍ਰਭੂ ਵਿੱਚ ਗਵਾਹ ਹੋ ਕੇ ਚਿਤਾਵਨੀ ਦਿੰਦਾ ਹਾਂ ਜੋ ਤੁਸੀਂ ਅੱਗੇ ਤੋਂ ਅਜਿਹੀ ਚਾਲ ਨਾ ਚੱਲੋ ਜਿਵੇਂ ਪਰਾਈਆਂ ਕੌਮਾਂ ਵੀ ਆਪਣੀ ਬੁੱਧ ਦੀ ਵਿਅਰਥ ਸੋਚ ਨਾਲ ਚੱਲਦੀਆਂ ਹਨ!
A protož totoť pravím a osvědčuji v Pánu, abyste již více nechodili, jako i jiní pohané chodí, v marnosti mysli své,
18 ੧੮ ਉਨ੍ਹਾਂ ਦੀ ਬੁੱਧ ਅੰਨੀ ਹੋ ਗਈ ਹੈ ਅਤੇ ਉਸ ਅਗਿਆਨ ਦੇ ਕਾਰਨ ਜੋ ਉਨ੍ਹਾਂ ਵਿੱਚ ਹੈ ਅਤੇ ਆਪਣੇ ਮਨ ਦੀ ਕਠੋਰਤਾ ਦੇ ਕਾਰਨ ਉਹ ਪਰਮੇਸ਼ੁਰ ਦੇ ਜੀਵਨ ਤੋਂ ਅਲੱਗ ਹੋ ਗਏ ਹਨ!
Zatemnění v rozumu, odcizeni jsouce od života Božího, pro neznámost, kteráž jest v nich z zatvrzení srdce jejich.
19 ੧੯ ਉਨ੍ਹਾਂ ਨੇ ਸੁੰਨ ਹੋ ਕੇ ਆਪਣੇ ਆਪ ਨੂੰ ਲੁੱਚਪੁਣੇ ਦੇ ਹੱਥ ਸੌਂਪ ਦਿੱਤਾ ਕਿ ਹਰ ਭਾਂਤ ਦੇ ਗੰਦੇ ਮੰਦੇ ਕੰਮ ਲਾਲਸਾ ਨਾਲ ਕਰਨ!
Kteřížto zoufavše sobě, vydali se v nestydatost, aby všelikou nečistotu páchali s chtivostí.
20 ੨੦ ਪਰ ਤੁਸੀਂ ਮਸੀਹ ਦੀ ਅਜਿਹੀ ਸਿੱਖਿਆ ਨਹੀਂ ਪਾਈ!
Ale vy ne tak jste se vyučili následovati Krista,
21 ੨੧ ਜੇ ਤੁਸੀਂ ਕਦੇ ਉਸ ਦੀ ਸੁਣੀ ਅਤੇ ਜਿਵੇਂ ਸਚਿਆਈ ਯਿਸੂ ਵਿੱਚ ਹੈ ਉਸੇ ਤਰ੍ਹਾਂ ਉਸ ਵਿੱਚ ਤੁਸੀਂ ਸਿਖਾਏ ਗਏ ਹੋ!
Ač jestliže jste ho slyšeli a o něm byli vyučeni, jakž ta jest pravda v Ježíšovi,
22 ੨੨ ਕਿ ਤੁਸੀਂ ਪਹਿਲੇ ਚਾਲ-ਚੱਲਣ ਦੀ ਉਸ ਪੁਰਾਣੀ ਇਨਸਾਨੀਅਤ ਨੂੰ ਲਾਹ ਸੁੱਟੋ ਜੋ ਧੋਖਾ ਦੇਣ ਵਾਲੀਆਂ ਕਾਮਨਾਂ ਦੇ ਅਨੁਸਾਰ ਵਿਗੜਦੀ ਜਾਂਦੀ ਹੈ!
Totiž, složiti ono první obcování podle starého člověka, rušícího se, podle žádostí oklamávajících,
23 ੨੩ ਅਤੇ ਆਪਣੇ ਮਨ ਦੇ ਸੁਭਾਓ ਵਿੱਚ ਨਵੇਂ ਬਣੋ!
Obnoviti se pak duchem mysli vaší,
24 ੨੪ ਅਤੇ ਨਵੀਂ ਇਨਸਾਨੀਅਤ ਨੂੰ ਪਹਿਨ ਲਓ, ਜਿਹੜੀ ਪਰਮੇਸ਼ੁਰ ਦੇ ਅਨੁਸਾਰ ਸਚਿਆਈ ਦੇ ਧਰਮ ਅਤੇ ਪਵਿੱਤਰਤਾਈ ਵਿੱਚ ਸਿਰਜੀ ਗਈ।
A obléci nového člověka, podle Boha stvořeného, v spravedlnosti a v svatosti pravdy.
25 ੨੫ ਇਸ ਲਈ ਤੁਸੀਂ ਝੂਠ ਨੂੰ ਤਿਆਗ ਕੇ ਆਪਣੇ ਗੁਆਂਢੀ ਨਾਲ ਸੱਚ ਬੋਲੋ ਕਿਉਂ ਜੋ ਅਸੀਂ ਇੱਕ ਦੂਜੇ ਦੇ ਅੰਗ ਹਾਂ!
Protož složíce lež, mluvtež pravdu jeden každý s bližním svým; nebo jsme vespolek údové.
26 ੨੬ ਤੁਸੀਂ ਗੁੱਸੇ ਤਾਂ ਹੋਵੋ ਪਰ ਪਾਪ ਨਾ ਕਰੋ, ਸੂਰਜ ਦੇ ਡੁੱਬਣ ਤੱਕ ਤੁਹਾਡਾ ਕ੍ਰੋਧ ਬਣਿਆ ਨਾ ਰਹੇ!
Hněvejte se, a nehřešte; slunce nezapadej na hněvivost vaši.
27 ੨੭ ਅਤੇ ਸ਼ੈਤਾਨ ਨੂੰ ਮੌਕਾ ਨਾ ਦਿਓ!
Nedávejte místa ďáblu.
28 ੨੮ ਚੋਰੀ ਕਰਨ ਵਾਲਾ ਅੱਗੇ ਤੋਂ ਚੋਰੀ ਨਾ ਕਰੇ ਸਗੋਂ ਆਪਣੇ ਹੱਥੀਂ ਮਿਹਨਤ ਕਰਕੇ ਭਲਾ ਕੰਮ ਕਰੇ ਕਿ ਜਿਸ ਨੂੰ ਲੋੜ ਹੈ ਉਹ ਨੂੰ ਦੇਣ ਲਈ ਉਹ ਦੇ ਕੋਲ ਕੁਝ ਹੋਵੇ!
Kdo kradl, již více nekraď, ale raději pracuj, dělaje rukama svýma, což dobrého jest, aby měl z čeho uděliti nuznému.
29 ੨੯ ਕੋਈ ਗੰਦੀ ਗੱਲ ਤੁਹਾਡੇ ਮੂੰਹੋਂ ਨਾ ਨਿੱਕਲੇ ਸਗੋਂ ਜ਼ਰੂਰਤ ਅਨੁਸਾਰ ਉਹ ਗੱਲ ਨਿੱਕਲੇ ਜਿਹੜੀ ਹੋਰਨਾਂ ਦੀ ਉੱਨਤੀ ਲਈ ਚੰਗੀ ਹੋਵੇ ਕਿ ਸੁਣਨ ਵਾਲਿਆਂ ਉੱਤੇ ਕਿਰਪਾ ਹੋਵੇ!
Žádná řeč mrzutá nevycházej z úst vašich, ale ať jest každé promluvení dobré k vzdělání užitečnému, aby dalo milost posluchačům.
30 ੩੦ ਅਤੇ ਪਰਮੇਸ਼ੁਰ ਦੇ ਪਵਿੱਤਰ ਆਤਮਾ ਨੂੰ ਉਦਾਸ ਨਾ ਕਰੋ, ਜਿਸ ਦੇ ਨਾਲ ਛੁਟਕਾਰੇ ਦੇ ਦਿਨ ਤੱਕ ਤੁਹਾਡੇ ਉੱਤੇ ਮੋਹਰ ਲੱਗੀ ਹੋਈ ਹੈ!
A nezarmucujte Ducha svatého Božího, kterýmžto znamenáni jste ke dni vykoupení.
31 ੩੧ ਸਭ ਕੁੱੜਤਣ, ਕ੍ਰੋਧ, ਕੋਪ, ਰੌਲ਼ਾ ਅਤੇ ਬੁਰੇ ਬੋਲ ਸਾਰੀ ਬੁਰਿਆਈ ਸਣੇ ਤੁਹਾਡੇ ਤੋਂ ਦੂਰ ਹੋਵੇ!
Všeliká hořkost, a rozzlobení se, i hněv, i křik, i rouhání buď odjato od vás, se vší zlostí,
32 ੩੨ ਅਤੇ ਤੁਸੀਂ ਇੱਕ ਦੂਜੇ ਉੱਤੇ ਦਿਆਲੂ ਅਤੇ ਤਰਸਵਾਨ ਹੋਵੋ, ਇੱਕ ਦੂਏ ਨੂੰ ਮਾਫ਼ ਕਰੋ ਜਿਵੇਂ ਪਰਮੇਸ਼ੁਰ ਨੇ ਵੀ ਮਸੀਹ ਵਿੱਚ ਤੁਹਾਨੂੰ ਮਾਫ਼ ਕੀਤਾ।
Ale buďte k sobě vespolek dobrotiví, milosrdní, odpouštějíce sobě vespolek, jakož i Bůh v Kristu odpustil vám.